ਬਿਨਵੰਤ ਨਾਨਕ ਕਰ ਦੇਇ ਰਾਖਹੁ ਗੋਬਿੰਦ ਦੀਨ ਦਇਆਰਾ ॥੪॥
ਨਾਨਕ ਪ੍ਰਾਰਥਨਾ ਕਰਦਾ ਹੈ, ਹੇ ਆਲਮ ਦੇ ਮਾਲਕ ਅਤੇ ਮਸਕੀਨਾਂ ਤੇ ਮਿਹਰਬਾਨ ਵਾਹਿਗੁਰੂ! ਆਪਣਾ ਹੱਥ ਦੇ, ਕੇ ਮੈਨੂੰ ਬਚਾ ਲੈ।ਸੋ ਦਿਨੁ ਸਫਲੁ ਗਣਿਆ ਹਰਿ ਪ੍ਰਭੂ ਮਿਲਾਇਆ ਰਾਮ ॥ ਫਲਦਾਇਕ ਗਿਣਿਆ ਜਾਂਦਾ ਹੈ ਉਹ ਦਿਹਾੜਾ ਜਦ ਮੈਂ ਵਾਹਿਗੁਰੂ ਆਪਣੇ ਸੁਆਮੀ ਮਾਲਕ ਨੂੰ ਪ੍ਰਾਪਤ ਹੋਈ।ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ ਰਾਮ ॥ ਸਾਰੀਆਂ ਖੁਸ਼ੀਆਂ ਪਰਕਾਸ਼ ਹੋ ਆਈਆਂ ਹਨ ਅਤੇ ਮੁਸੀਬਤ ਮੇਰੇ ਕੋਲੋ ਬੜੀ ਦੁਰੇਡੇ ਚਲੀ ਗਈ ਹੈ।ਸੁਖ ਸਹਜ ਅਨਦ ਬਿਨੋਦ ਸਦ ਹੀ ਗੁਨ ਗੁਪਾਲ ਨਿਤ ਗਾਈਐ ॥ ਹਮੇਸ਼ਾਂ ਹੀ ਸ੍ਰਿਸ਼ਟੀ ਦੇ ਪਾਲਕ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਆਰਾਮ, ਚੈਨ, ਖੁਸ਼ੀ ਅਤੇ ਪ੍ਰਸੰਨਤਾ ਸਦੀਵ ਹੀ ਪ੍ਰਕਾਸ਼ ਹੁੰਦੇ ਹਨ।ਭਜੁ ਸਾਧਸੰਗੇ ਮਿਲੇ ਰੰਗੇ ਬਹੁੜਿ ਜੋਨਿ ਨ ਧਾਈਐ ॥ ਸਤਿ ਸੰਗਤ ਨਾਲ ਮਿਲ ਕੇ ਮੈਂ ਸੁਆਮੀ ਨੂੰ ਪਿਆਰ ਨਾਲ ਸਿਮਰਦਾ ਹਾਂ ਤੇ ਇਸ ਲਈ ਮੈਂ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕਾਂਗਾ।ਗਹਿ ਕੰਠਿ ਲਾਏ ਸਹਜਿ ਸੁਭਾਏ ਆਦਿ ਅੰਕੁਰੁ ਆਇਆ ॥ ਸਾਹਿਬ ਨੇ ਸੁਭਾਵਕ ਹੀ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਇਸ ਵਾਸਤੇ ਮੇਰੀ ਪੂਰਬਲੀ ਪਰਾਲਬਧ ਦਾ ਬੀਜ ਪੁੰਗਰ ਆਇਆ ਹੈ।ਬਿਨਵੰਤ ਨਾਨਕ ਆਪਿ ਮਿਲਿਆ ਬਹੁੜਿ ਕਤਹੂ ਨ ਜਾਇਆ ॥੫॥੪॥੭॥ ਗੁਰੂ ਜੀ ਬੇਨਤੀ ਕਰਦੇ ਹਨ, ਆਪਣੇ ਆਪ ਹੀ ਸੁਆਮੀ ਮੈਨੂੰ ਮਿਲ ਪਿਆ ਹੈ ਅਤੇ ਉਹ ਕਦਾਚਿੱਤ ਮੁੜ ਕੇ ਮੇਰੇ ਕੋਲੋ ਪਰੇ ਨਹੀਂ ਜਾਂਦਾ।ਬਿਹਾਗੜਾ ਮਹਲਾ ੫ ਛੰਤ ॥ ਬਿਹਾਗੜਾ ਪੰਜਵੀਂ ਪਾਤਿਸ਼ਾਹੀ ਛੰਤ।ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥ ਤੂੰ ਮੇਰੀਆਂ ਜੋਦੜੀਆਂ ਸ੍ਰਵਣ ਕਰ, ਹੇ ਮੇਰੇ ਪ੍ਰਭੂ ਪਰਮੇਸ਼ਰ।ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥ ਮੈਂ ਕ੍ਰੋੜਾਂ ਹੀ ਪਾਪਾਂ ਨਾਲ ਭਰਿਆ ਪਿਆ ਹਾਂ, ਤਾਂ ਭੀ ਮੈਂ ਤੈਡਾ ਹੀ ਗਮਾਸ਼ਤਾ ਹਾਂ।ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥ ਹੇ ਰੰਜ ਦੂਰ ਕਰਨਹਾਰ, ਮਿਹਰ ਕਰਨ ਵਾਲੇ, ਮੁਹਤ ਕਰ ਲੈਣ ਵਾਲੇ ਅਤੇ ਗਮ ਤੇ ਝਗੜਿਆਂ ਨੂੰ ਕੱਟਣਹਾਰ,ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥ ਮੈਂ ਤੇਰੀ ਪਨਾਹ ਲਈ ਹੈ। ਤੂੰ ਮੇਰੀ ਇੱਜ਼ਤ-ਆਬਰੂ ਬਰਕਰਾਰ ਰੱਖ। ਤੂੰ ਸਾਰਿਆਂ ਅੰਦਰ ਰਵਿਆ ਹੋਇਆ ਹੈ, ਹੇ ਪਵਿੱਤ੍ਰ ਪ੍ਰਭੂ!ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ ॥ ਸੁਆਮੀ ਸਾਰਿਆਂ ਨੂੰ ਸੁਣਦਾ ਤੇ ਵੇਖਦਾ ਹੈ। ਉਹ ਸਾਡੇ ਸਾਰਿਆਂ ਦੇ ਨਾਲ ਹੈ ਅਤੇ ਨੇੜੇ ਤੋਂ ਪਰਮ ਨੇੜੇ ਹੈ।ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥ ਹੇ ਪ੍ਰਭੂ! ਤੂੰ ਨਾਨਕ ਦੀ ਬੇਨਤੀ ਸ੍ਰਵਣ ਕਰ ਅਤੇ ਅਤੇ ਆਪਣੇ ਗ੍ਰਿਹ ਦੇ ਸੇਵਕ ਦੀ ਰੱਖਿਆ ਕਰ।ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ ॥ ਤੂੰ ਸਦੀਵ ਹੀ ਸਰਬ-ਸ਼ਕਤੀਵਾਨ ਹੈ। ਮੈਂ ਤੇਰੇ ਦਰ ਦਾ ਮਸਕੀਨ ਮੰਗਤਾ ਹਾਂ, ਹੇ ਸੁਆਮੀ!ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ ॥ ਹੇ ਹੰਕਾਰ ਦੇ ਵੈਰੀ ਵਾਹਿਗੁਰੂ! ਮੇਰੀ ਰੱਖਿਆ ਕਰ, ਮੈਂ ਸੰਸਾਰੀ ਪਦਾਰਥਾਂ ਦੀ ਮਮਤਾ ਅੰਦਰ ਗਰਕ ਹੋਇਆ ਹੋਇਆ ਹਾਂ।ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ ॥ ਲਾਲਚ, ਸੰਸਾਰੀ ਮਮਤਾ ਅਤੇ ਪਾਪ ਨਾਲ ਬੱਝ ਕੇ ਮੈਂ ਅਨੇਕ ਕੁਕਰਮ ਕੀਤੇ ਹਨ।ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ ॥ ਸਿਰਜਣਹਾਰ ਨਿਰਲੇਪ ਅਤੇ ਜੰਜਾਲਾ ਤੋਂ ਬਿਨਾਂ ਹੈ। ਇਨਸਾਨ ਆਪਣੇ ਅਮਲਾਂ ਦਾ ਫਲ ਪਾਉਂਦਾ ਹੈ।ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ ॥ ਮੇਰੇ ਉਤੇ ਰਹਿਮਤ ਧਾਰ! ਹੇ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲੇ। ਮੈਂ ਅਨੇਕਾਂ ਜੂਨਾ ਅੰਦਰ ਭਟਕਦਾ ਹੋਇਆ ਹੰਭ ਗਿਆ ਹਾਂ।ਬਿਨਵੰਤਿ ਨਾਨਕ ਦਾਸੁ ਹਰਿ ਕਾ ਪ੍ਰਭ ਜੀਅ ਪ੍ਰਾਨ ਅਧਾਰੀ ॥੨॥ ਨਾਨਕ ਪ੍ਰਾਰਥਨਾ ਕਰਦਾ ਹੈ, ਮੈਂ ਵਾਹਿਗੁਰੂ ਦਾ ਗੋਲਾ ਹਾਂ। ਸੁਆਮੀ ਮੇਰੀ ਆਤਮਾ ਤੇ ਜਿੰਦ ਜਾਨ ਦਾ ਆਸਰਾ ਹੈ।ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥ ਤੂੰ ਸਰਬ-ਸ਼ਕਤੀਵਾਨ ਅਤੇ ਵਿਸ਼ਾਲ ਹੈ ਅਤੇ ਕੇਵਲ ਤੁੱਛ ਹੈ ਮੇਰੀ ਅਕਲ, ਹੇ ਸਾਹਿਬ!ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥ ਤੂੰ ਨਾਂ ਸ਼ੁਕਰਿਆਂ ਦੀ ਵੀ ਪ੍ਰਤਿਪਾਲਣਾ ਕਰਦਾ ਹੈ। ਰਹਿਮਤ ਨਾਲ ਪਰੀ-ਪੂਰਨ ਹੈ ਤੇਰੀ ਨਜ਼ਰ ਹੇ ਵਾਹਿਗੁਰੂ!ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥ ਅਥਾਹ ਹੇ ਤੇਰੀ ਗਿਆਤ ਹੇ ਬੇਅੰਤ ਸਿਰਜਣਹਾਰ! ਮੈਂ ਨੀਵਾਂ ਹਾਂ ਅਤੇ ਕੁਝ ਭੀ ਨਹੀਂ ਜਾਣਦਾ।ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥ ਨਾਮ ਦੇ ਹੀਰੇ ਨੂੰ ਛੱਡ ਕੇ ਮੈਂ ਸਿੱਪੀਆ ਘੋਗੇ ਇਕੱਤਰ ਕੀਤੇ ਹਨ। ਮੈਂ ਅਧਮ ਅਤੇ ਬੇਸਮਝ ਡੰਗਰ ਹਾਂ।ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥ ਪਾਪਾਂ ਨੂੰ ਲਗਾਤਾਰ ਕਮਾ ਕੇ ਮੈਂ ਮਾਇਆ ਉਸ ਨੂੰ ਇਕੱਤਰ ਕੀਤਾ ਹੈ ਜੋ ਪਰਮ ਅਨ-ਸਥਿਰ ਹੈ ਅਤੇ ਇਨਸਾਨ ਨੂੰ ਛੱਡ ਜਾਂਦੀ ਹੈ।ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥ ਨਾਨਕ ਨੇ ਤੇਰੀ ਪਲਾਹ ਲਈ ਹੈ, ਹੇ ਸਰਬ-ਸ਼ਕਤੀਵਾਨ ਸਾਹਿਬ! ਹੁਣ ਤੂੰ ਮੇਰੀ ਪੱਤ-ਆਬਰੂ ਰੱਖ।ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ ॥ ਜਿਸ ਤੋਂ ਮੈਂ ਜੁਦਾ ਹੋਇਆ ਹੋਇਆ ਸਾਂ ਉਸ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ ॥ ਸਤਿ-ਸੰਗਤ ਨਾਲ ਜੁੜ ਕੇ ਮੈਂ ਸੁਆਮੀ ਵਾਹਿਗੁਰੂ ਦੀ ਸਿਫ਼ਤ-ਸ਼ਲਾਘਾ ਗਾਇਨ ਕੀਤੀ ਹੈ।ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣ ਮੈ ਪਰਗਟ ਭਏ ॥ ਮੈਂ ਸੰਸਾਰ ਦੇ ਸਦੀਵੀ ਸ੍ਰੇਸ਼ਟ ਰੱਖਿਅਕ ਦਾ ਜੱਸ ਗਾਇਨ ਕੀਤਾ ਹੈ ਅਤੇ ਪ੍ਰਸੰਨਤਾ ਸਰੂਪ-ਪ੍ਰਭੂ ਮੇਰੇ ਉਤੇ ਪ੍ਰਗਟ ਹੋ ਗਿਆ ਹੈ।ਸੇਜਾ ਸੁਹਾਵੀ ਸੰਗਿ ਪ੍ਰਭ ਕੈ ਆਪਣੇ ਪ੍ਰਭ ਕਰਿ ਲਏ ॥ ਮੇਰਾ ਪਲੰਘ, ਮੇਰੇ ਸੁਆਮੀ ਦੀ ਹਜ਼ੂਰੀ ਨਾਲ ਸਸ਼ੋਭਤ ਹੋ ਗਿਆ ਹੈ। ਮੇਰੇ ਮਾਲਕ ਨੇ ਮੈਨੂੰ ਆਪਣੀ ਨਿੱਜ ਦੀ ਬਣਾ ਲਿਆ ਹੈ।ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਨ ਪਾਇਆ ॥ ਫਿਕਰ ਨੂੰ ਤਿਆਗ ਕੇ ਮੈਂ ਬੇਫਿਕਰ ਹੋ ਗਿਆ ਹਾਂ ਅਤੇ ਮੈਂ ਮੁੜ ਕੇ ਰੰਜ-ਗਮ ਨਹੀਂ ਉਠਾਵਾਂਗਾ।ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥ ਨਾਨਕ, ਸ੍ਰਿਸ਼ਟੀ ਦੇ ਸੁਆਮੀ ਦਾ ਦੀਦਾਰ ਦੇਖ ਅਤੇ ਗੁਣਾ ਦੇ ਸਮੁੰਦਰ ਦਾ ਜੱਸ ਗਾਇਨ ਕਰ ਕੇ ਜੀਉਂਦਾ ਹੈ।ਬਿਹਾਗੜਾ ਮਹਲਾ ੫ ਛੰਤ ॥ ਬਿਹਾਗੜਾ ਪੰਜਵੀਂ ਪਾਤਸ਼ਾਹੀ ਛੰਤ।ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥ ਹੇ ਸ੍ਰੇਸ਼ਟ ਧਰਮੀ ਜਨ, ਤੂੰ ਸਾਹਿਬ ਦੇ ਨਾਮ ਦਾ ਉਚਾਰਨ ਕਰ। ਤੂੰ ਚੁਪ ਕਿਉਂ ਵੱਟੀ ਹੋਈ ਹੈ?ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥ ਆਪਣੀਆਂ ਅੱਖਾਂ ਨਾਲ ਤੂੰ ਦੁਨੀਆਂ ਦੇ ਕਪਟੀ ਕਾਰ-ਵਿਹਾਰ ਵੇਖ ਲਏ ਹਨ।ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦੇ ਇਲਾਵਾ ਤੇਰੇ ਨਾਲ ਕੁਝ ਭੀ ਨਹੀਂ ਜਾਣਾ।ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥ ਜਮੀਨ, ਪੁਸ਼ਾਕ, ਸੋਨਾ ਅਤੇ ਚਾਂਦੀ ਵਿਅਰਥ ਹਨ ਇਹ ਸਾਰੇ ਕਾਰ-ਵਿਹਾਰ।ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ ਪੁੱਤ੍ਰ, ਪਤਨੀ, ਦੁਨਿਆਵੀ ਸੁਹਰਤ, ਹਾਥੀ ਘੋੜੇ ਅਤੇ ਹੋਰ ਚੰਦਰਾ ਸਾਜੋ-ਸਾਮਾਨ ਤੇਰੇ ਨਾਲ ਨਹੀਂ ਜਾਣੇ।ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥੧॥ ਨਾਨਕ ਬੇਨਤੀ ਕਰਦਾ ਹੈ, ਸਤਿ ਸੰਗਤ ਦੇ ਬਗੈਰ ਸਾਰਾ ਜਹਾਨ ਝੂਠਾ ਹੈ। copyright GurbaniShare.com all right reserved. Email |