Page 550
ਅਨਦਿਨੁ ਸਹਸਾ ਕਦੇ ਨ ਚੂਕੈ ਬਿਨੁ ਸਬਦੈ ਦੁਖੁ ਪਾਏ ॥
ਰਾਤ ਦਿਨ ਉਸ ਦੇ ਵਹਿਮ ਕਦਾਚਿੱਤ ਦੁਰ ਨਹੀਂ ਹੁੰਦੇ ਅਤੇ ਸੁਆਮੀ ਦੇ ਨਾਮ ਬਿਨਾ ਉਹ ਕਸ਼ਟ ਉਠਾਉਂਦਾ ਹੈ।ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ ॥

ਸ਼ਹਿਵਤ ਗੁੱਸਾ ਤੇ ਲਾਲਚ ਉਸ ਦੇ ਰਿਦੇ ਅੰਦਰ ਬੜੇ ਬਲਵਾਨ ਹਨ। ਉਸ ਦੀ ਆਰਬਲਾ ਸਦਾ ਸੰਸਾਰੀ ਕੰਮ ਕਰਦਿਆਂ ਬੀਤ ਜਾਂਦੀ ਹੈ।ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥
ਹਾਰ ਹੁੱਟ ਗਏ ਹਨ ਉਸ ਦੇ ਪੈਰ, ਹੱਥ, ਅੱਖਾਂ ਤੇ ਕੰਨ। ਉਸ ਦਿਨ ਖਤਮ ਹੋ ਗਏ ਹਨ ਅਤੇ ਮੌਤ ਨੇੜੇ ਆ ਗਈ ਹੈ।ਸਚਾ ਨਾਮੁ ਨ ਲਗੋ ਮੀਠਾ ਜਿਤੁ ਨਾਮਿ ਨਵ ਨਿਧਿ ਪਾਏ ॥

ਸੱਚਾ ਨਾਮ ਉਸ ਨੂੰ ਮਿਠੜਾ ਨਹੀਂ ਲਗਦਾ, ਜਿਸ ਨਾਮ ਦੁਆਰਾ ਨੌ ਖ਼ਜ਼ਾਨੇ ਪ੍ਰਾਪਤ ਹੁੰਦੇ ਹਨ।ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥
ਜੇਕਰ ਬੰਦਾ ਜੀਉਂਦੇ ਜੀ ਮਰ ਜਾਵੇ ਅਤੇ ਐਕੁਰ ਮਰ ਕੇ ਮੁੜ ਜੀਵੇ, ਤਦ ਉਹ ਮੁਕਤੀ ਪਾ ਲੈਦਾ ਹੈ।ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥

ਬੰਦਾ ਪ੍ਰਭੂ ਦੀ ਰਹਿਮਤ ਦਾ ਪਾਤ੍ਰ ਨਹੀਂ ਹੋਇਆ, ਪ੍ਰਭੂ ਦੀ ਰਹਿਮਤ ਦੇ ਬਾਝੋਂ ਉਹ ਕੀ ਪ੍ਰਾਪਤ ਕਰ ਸਕਦਾ ਹੈ?ਗੁਰ ਕਾ ਸਬਦੁ ਸਮਾਲਿ ਤੂ ਮੂੜੇ ਗਤਿ ਮਤਿ ਸਬਦੇ ਪਾਏ ॥
ਹੇ ਮੂਰਖ ਤੂੰ ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਕਰ। ਗੁਰਬਾਣੀ ਰਾਹੀਂ ਤੂੰ ਮੁਕਤੀ ਤੇ ਸਿਆਣਪ ਪਾ ਲਵੇਗਾ।ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥

ਨਾਨਕ, ਜੇਕਰ ਤੂੰ ਅੰਦਰੋ ਆਪਣੀ ਹਉਮੈ ਮੇਟ ਦੇਵੇ, ਕੇਵਲ ਤਾਂ ਹੀ ਤੂੰ ਸੱਚੇ ਗੁਰਾਂ ਨੂੰ ਪ੍ਰਾਪਤ ਹੋਵੇਗਾ।ਪਉੜੀ ॥
ਪਉੜੀ।ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥

ਜੀਹਦੇ ਮਨ ਅੰਦਰ ਮੇਰਾ ਮਾਲਕ ਵਸਦਾ ਹੈ, ਉਸ ਨੂੰ ਕਿਸੀ ਬਾਤ ਦਾ ਫਿਕਰ ਕਰਨਾ ਨਹੀਂ ਚਾਹੀਦਾ।ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥
ਵਾਹਿਗੁਰੂ ਆਰਾਮ ਬਖਸ਼ਣਹਾਰ ਅਤੇ ਸਾਰੀਆਂ ਸ਼ੈਆਂ ਦਾ ਸੁਆਮੀ ਹੈ। ਉਸ ਦੇ ਸਿਮਰਨ ਵੱਲੋਂ ਆਪਾਂ ਆਪਣੇ ਮੂੰਹ ਨੂੰ ਇਕ ਮੁਹਤ ਤੇ ਛਿਨ ਭਰ ਲਈ ਭੀ ਕਿਉਂ ਫੇਰੀਏ?ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ ॥

ਜੋ ਹਰੀ ਦਾ ਆਰਾਧਨ ਕਰਦਾ ਹੈ, ਉਹ ਸਾਰੇ ਆਰਾਮ ਪਾ ਲੈਦਾ ਹੈ। ਹਰ ਰੋਜ਼ ਜਾ ਕੇ ਆਪਾਂ ਨੂੰ ਪਵਿੱਤਰ ਪੁਰਸ਼ਾਂ ਦੇ ਸਮਾਗਮ ਨਾਲ ਬੈਠਣਾ ਤੇ ਮੇਲ-ਮਿਲਾਪ ਕਰਨਾ ਉਚਿੱਤ ਹੈ।ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ ॥
ਹਰੀ ਦੇ ਦਾਸ ਦੇ ਸਾਰੇ ਗਮ, ਭੁਖਾਂ ਤੇ ਬੀਮਾਰੀਆਂ ਮਿੱਟ ਜਾਂਦੀਆਂ ਹਨ। ਹਰੀ-ਦਾਸ ਦੀਆਂ ਸਾਰੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥੪॥

ਵਾਹਿਗੁਰੂ ਦੀ ਮਿਹਰ ਦੁਆਰਾ, ਬੰਦਾ ਵਾਹਿਗੁਰੂ ਦਾ ਸ਼੍ਰਧਾਲੂ ਬਣਦਾ ਹੈ। ਪ੍ਰਭੂ ਦੇ ਪਵਿੱਤਰ ਪੁਰਸ਼ ਦਾ ਚਿਹਰਾ ਵੇਖਣ ਦੁਆਰਾ, ਸਾਰਾ ਸੰਸਾਰ ਪਾਰ ਉੱਤਰ ਜਾਣਾ ਚਾਹੀਦਾ ਹੈ।ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਸੁਆਉ ਨ ਪਾਇਆ ॥

ਉਹ ਜੀਭ ਸੜ ਵੰਝੇ, ਜਿਸ ਨੇ ਸੁਆਮੀ ਦੇ ਨਾਮ ਦਾ ਸੁਆਦ ਪ੍ਰਾਪਤ ਨਹੀਂ ਕੀਤਾ।ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥
ਨਾਨਕ, ਉਸ ਦੀ ਜੀਭਾ, ਜੋ ਵਾਹਿਗੁਰੂ ਸੁਆਮੀ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ, ਨਾਮ ਦੇ ਸਵਾਦ ਨੂੰ ਮਾਣਦੀ ਹੈ।ਮਃ ੩ ॥

ਤੀਜੀ ਪਾਤਿਸ਼ਾਹੀ।ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਨਾਉ ਵਿਸਾਰਿਆ ॥
ਉਹ ਜੀਭਾਂ ਸੜ ਮਚ ਜਾਵੇ, ਜਿਸ ਨੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਛਡਿਆ ਹੈ।ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ ॥੨॥

ਨਾਨਕ, ਗੁਰੂ-ਸਮਰਪਣ ਦੀ ਜੀਭਾ ਸੁਆਮੀ ਦਾ ਸਿਮਰਨ ਕਰਦੀ ਹੈ ਤੇ ਵਾਹਿਗੁਰੂ ਦੇ ਨਾਮ ਨਾਲ ਨੇਹੁ ਗੰਢਦੀ ਹੈ।ਪਉੜੀ ॥
ਪਉੜੀ।ਹਰਿ ਆਪੇ ਠਾਕੁਰੁ ਸੇਵਕੁ ਭਗਤੁ ਹਰਿ ਆਪੇ ਕਰੇ ਕਰਾਏ ॥

ਵਾਹਿਗੁਰੂ ਆਪ ਸੁਆਮੀ, ਟਹਿਲੂਆ ਅਤੇ ਸ਼ਰਧਾਵਾਨ ਹੈ। ਵਾਹਿਗੁਰੂ ਆਪ ਹੀ (ਸਭ ਕੁਝ) ਕਰਦਾ ਅਤੇ ਕਰਾਉਂਦਾ ਹੈ।ਹਰਿ ਆਪੇ ਵੇਖੈ ਵਿਗਸੈ ਆਪੇ ਜਿਤੁ ਭਾਵੈ ਤਿਤੁ ਲਾਏ ॥
ਹਰੀ ਖੁਦ ਦੇਖਦਾ ਅਤੇ ਖੁਦ ਹੀ ਪ੍ਰਸੰਨ ਹੁੰਦਾ ਹੈ। ਜਿਸ ਤਰ੍ਹਾਂ ਉਸ ਦੀ ਰਜ਼ਾ ਹੁੰਦੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਕੰਮੀ ਲਾਈ ਰਖਦਾ ਹੈ।ਹਰਿ ਇਕਨਾ ਮਾਰਗਿ ਪਾਏ ਆਪੇ ਹਰਿ ਇਕਨਾ ਉਝੜਿ ਪਾਏ ॥

ਕਈਆਂ ਨੂੰ ਸਾਈਂ ਖੁਦ ਠੀਕ ਰਸਤੇ ਪਾ ਦਿੰਦਾ ਹੈ ਅਤੇ ਕਈਆਂ ਨੂੰ ਸਾਹਿਬ ਬੀਆਬਾਨ ਵਿੱਚ ਕੁਰਾਹੇ ਪਾ ਦਿੰਦਾ ਹੈ।ਹਰਿ ਸਚਾ ਸਾਹਿਬੁ ਸਚੁ ਤਪਾਵਸੁ ਕਰਿ ਵੇਖੈ ਚਲਤ ਸਬਾਏ ॥
ਵਾਹਿਗੁਰੂ ਸੱਚਾ ਸੁਆਮੀ ਹੈ ਅਤੇ ਸੱਚਾ ਹੈ ਉਸ ਦਾ ਨਿਆਉ। ਉਹ ਆਪਣੀਆਂ ਸਾਰੀਆਂ ਖੇਡਾਂ ਨੂੰ ਰਚਦਾ ਅਤੇ ਦੇਖਦਾ ਹੈ।ਗੁਰ ਪਰਸਾਦਿ ਕਹੈ ਜਨੁ ਨਾਨਕੁ ਹਰਿ ਸਚੇ ਕੇ ਗੁਣ ਗਾਏ ॥੫॥

ਗੁਰਾਂ ਦੀ ਦਇਆ ਦੁਆਰਾ ਨਫ਼ਰ ਨਾਨਕ ਸੱਚੇ ਸੁਆਮੀ ਦੀ ਕੀਰਤੀ ਆਖਦਾ ਅਤੇ ਗਾਇਨ ਕਰਦਾ ਹੈ।ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥

ਕੋਈ ਟਾਵਾ ਜਣਾ ਹੀ ਸਾਧੂਗੀਰੀ ਨੂੰ ਸਮਝਦਾ ਹੈ ਅਤੇ ਬਹੁਤ ਹੀ ਥੋੜੇ ਸਾਧੂ ਹਨ।ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥
ਲਾਣ੍ਹਤ ਹੈ ਉਸ ਦੀ ਜਿੰਦਗੀ ਨੂੰ ਅਤੇ ਲਾਣ੍ਹਤ ਉਸ ਦੇ ਬਾਣੇ ਨੂੰ ਜਿਹੜਾ ਗ੍ਰਿਹ ਗ੍ਰਿਹ ਹੱਥ ਟੱਡਦਾ ਫਿਰਦਾ ਹੈ।ਜੇ ਆਸਾ ਅੰਦੇਸਾ ਤਜਿ ਰਹੈ ਗੁਰਮੁਖਿ ਭਿਖਿਆ ਨਾਉ ॥

ਜੇਕਰ ਉਹ ਉਮੈਦ ਤੇ ਫ਼ਿਕਰ ਨੂੰ ਛੱਡ ਦਿੰਦਾ ਹੈ ਅਤੇ ਗੁਰਾਂ ਦੇ ਰਾਹੀਂ ਨਾਮ ਨੂੰ ਖੈਰ ਵਜੋਂ ਹਾਸਲ ਕਰਦਾ ਹੈ,ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ ॥੧॥
ਨਾਨਕ ਉਸ ਦੇ ਪੈਰ ਧੋਦਾ ਹੈ ਅਤੇ ਉਸ ਉਤੋਂ ਕੁਰਬਾਨ ਵੰਞਦਾ ਹੈ।ਮਃ ੩ ॥

ਤੀਜੀ ਪਾਤਿਸ਼ਾਹੀ।ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ ॥
ਨਾਨਕ, ਸੰਸਾਰ ਰੂਪੀ ਰੁਖ ਨੂੰ ਮਾਇਆ ਦੇ ਮੋਹ ਦਾ ਇਕ ਫੱਲ ਲੱਗਾ ਹੈ। ਇਸ ਉੱਪਰ ਦੋ ਪੰਛੀ-ਗੁਰਮੁਖ ਤੇ ਮਨਮੁਖ ਬੈਠਦੇ ਹਨ ਅਤੇ ਉਹਨਾਂ ਦੇ ਪਰ ਨਹੀਂ ਹਨ।ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥

ਉਹਨਾਂ ਨੂੰ ਆਉਦਿਆਂ ਤੇ ਜਾਦਿਆਂ ਕੋਈ ਨਹੀਂ ਵੇਖਦਾ।ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ ॥
ਮਨਮੁਖ ਦੁਨੀਆਂ ਦੇ ਭੋਗਾਂ ਵਿੱਚ ਮਸਤ ਰਹਿੰਦਾ ਹੈ, ਜਦ ਕਿ ਗੁਰਮੁਖ ਗੁਰੂ ਦੇ ਉਪਦੇਸ਼ ਦੁਆਰਾ ਨਿਰਲੇਪ।ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ ਨੀਸਾਣੁ ॥੨॥

ਵਾਹਿਗੁਰੂ ਦੇ ਨਾਮ ਦੇ ਮੇਵੇ ਦੇ ਅੰਮ੍ਰਿਤ ਨਾਲ ਰੰਗੀਜ ਕੇ ਆਤਮਾ ਨੂੰ ਵਾਹਿਗੁਰੂ ਦੀ ਮਿਹਰ ਦਾ ਸੱਚਾ ਚਿੰਨ੍ਹ ਲਗ ਜਾਂਦਾ ਹੈ, ਹੇ ਨਾਨਕ।ਪਉੜੀ ॥
ਪਉੜੀ।ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥

ਪ੍ਰਭੂ ਖੁਦ ਖੇਤ ਹੈ, ਖੁਦ ਖੇਤੀ ਕਰਨ ਵਾਲਾ ਅਤੇ ਖੁਦ ਹੀ ਉਹ ਦਾਣੇ ਨੂੰ ਉਗਾਉਂਦਾ ਅਤੇ ਪੀਹਦਾ ਹੈ।ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ॥
ਆਪੇ ਹੀ ਰਿੰਨ੍ਹਦਾ ਹੈ ਅਤੇ ਆਪੇ ਹੀ ਬਰਤਨ ਦਿੰਦਾ ਹੈ ਅਤੇ ਉਨ੍ਹਾਂ ਵਿੱਚ ਭੋਜਨ ਪਾਉਂਦਾ ਹੈ। ਉਹ ਆਪ ਹੀ ਇਸ ਨੂੰ ਖਾਣ ਲਈ ਬੈਠਦਾ ਹੈ।

copyright GurbaniShare.com all right reserved. Email