Page 549
ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ ॥
ਮਨਮੱਤੀਏ ਐਨ ਆਰੰਭ ਤੋਂ ਹੀ ਕੁਰਾਹੇ ਪਾਏ ਹੋਏ ਹਨ। ਉਨ੍ਹਾਂ ਦੇ ਅੰਦਰ ਲਾਲਚ, ਤਮ੍ਹਾ ਅਤੇ ਹੰਗਤਾ ਹੈ।ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰੈ ਵੀਚਾਰੁ ॥

ਉਨ੍ਹਾਂ ਦੀਆਂ ਰਾਤਾ ਅਤੇ ਦਿਹੂੰ ਬਖੇੜੇ ਕਰਦਿਆਂ ਹੀ ਲੰਘ ਜਾਂਦੇ ਹਨ ਤੇ ਉਹ ਗੁਰਬਾਣੀ ਦੀ ਸੋਚ ਵਿਚਾਰ ਨਹੀਂ ਕਰਦੇ।ਸੁਧਿ ਮਤਿ ਕਰਤੈ ਹਿਰਿ ਲਈ ਬੋਲਨਿ ਸਭੁ ਵਿਕਾਰੁ ॥
ਸਿਰਜਣਹਾਰ ਨੇ ਉਨ੍ਹਾਂ ਪਾਸੋਂ ਸ਼੍ਰੇਸ਼ਟ ਸਮਝ ਖੋਹ ਲਈ ਹੈ, ਸੋ ਉਨ੍ਹਾਂ ਦੇ ਸਮੂਹ ਬਚਨ-ਬਿਲਾਸ ਪਾਪ ਭਰੇ ਹਨ।ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗ੍ਯ੍ਯਾਨੁ ਅੰਧਾਰੁ ॥

ਜਿਨ੍ਹਾਂ ਬਹੁਤਾ ਵੀ ਉਨ੍ਹਾਂ ਨੂੰ ਦੇ ਦਿੱਤਾ ਜਾਵੇ, ਉਹ ਰੱਜਦੇ ਨਹੀਂ। ਉਨ੍ਹਾਂ ਦੇ ਅੰਦਰ ਲਾਲਚ ਅਤੇ ਆਤਮਿਕ ਬੇਸਮਝੀ ਦਾ ਘੋਰ ਅਨ੍ਹੇਰਾ ਹੈ।ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ ॥੧॥
ਨਾਨਕ, ਉਹਨਾਂ ਆਪ ਹੁਦਰਿਆਂ ਨਾਲੋਂ ਤਾਂ ਤੋੜ-ਵਿਛੋੜੀ ਹੀ ਚੰਗੀ ਹੈ, ਜਿਨ੍ਹਾਂ ਨੂੰ ਧਨ-ਦੌਲਤ ਦੀ ਪ੍ਰੀਤ ਮਿੱਠੀ ਲਗਦੀ ਹੈ।ਮਃ ੩ ॥

ਤੀਜੀ ਪਾਤਿਸ਼ਾਹੀ।ਤਿਨ੍ਹ੍ਹ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥
ਡਰ ਤੇ ਸੰਦੇਹ ਉਨ੍ਹਾਂ ਦਾ ਕੀ ਕਰ ਸਕਦੇ ਹਨ, ਜਿਨ੍ਹਾਂ ਦੇ ਸੀਸ ਉਤੇ ਸਤਿਗੁਰੂ-ਸਿਰਜਣਹਾਰ ਹਨ।ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥

ਬਚਾਉਣਹਾਰ, ਵਾਹਿਗੁਰੂ ਖੁਦ ਹੀ ਉਨ੍ਹਾਂ ਦੀ ਇੱਜ਼ਤ ਬਚਾਉਂਦਾ ਹੈ।ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥
ਉਹ ਸੱਚੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦੇ ਹਨ।ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥੨॥

ਨਾਨਕ ਮੈਂ ਆਰਾਮ-ਬਖਸ਼ਣਹਾਰ ਸੁਆਮੀ ਦੀ ਸੇਵਾ ਕਮਾਈ ਹੈ ਜੋ ਖੁਦ ਹੀ ਜਾਚ-ਪੜਤਾਲ ਕਰਣਹਾਰ ਹੈ।ਪਉੜੀ ॥
ਪਉੜੀ।ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥

ਸਾਰੇ ਮਨੁੱਖ ਅਤੇ ਨੀਵੀਆਂ ਜੂਨੀਆਂ ਤੈਡੀਆਂ ਹਨ ਅਤੇ ਤੂੰ ਸਭ ਦੀ ਪੂੰਜੀ ਹੈ।ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥
ਜਿਸ ਨੂੰ ਤੂੰ ਦਿੰਦਾ ਹੈ ਉਸ ਨੂੰ ਸਭ ਕੁੱਝ ਮਿਲ ਜਾਂਦਾ ਹੈ। ਤੇਰੇ ਬਰਾਬਰ ਦਾ ਹੋਰ ਕੋਈ ਨਹੀਂ।ਤੂ ਇਕੋ ਦਾਤਾ ਸਭਸ ਦਾ ਹਰਿ ਪਹਿ ਅਰਦਾਸਿ ॥

ਕੇਵਲ ਤੂੰ ਹੀ ਸਾਰਿਆਂ ਨੂੰ ਦੇਣ ਵਾਲਾ ਸੁਆਮੀ ਹੈ। ਮੇਰੀ ਬੇਨਤੀ ਤੇਰੇ ਕੋਲ ਹੈ, ਹੇ ਮਾਲਕ!ਜਿਸ ਦੀ ਤੁਧੁ ਭਾਵੈ ਤਿਸ ਦੀ ਤੂ ਮੰਨਿ ਲੈਹਿ ਸੋ ਜਨੁ ਸਾਬਾਸਿ ॥
ਤੂੰ ਉਸ ਦੀ ਅਰਦਾਸ ਕਬੂਲ ਕਰ ਲੈਦਾ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਮੁਬਾਰਕ ਹੈ ਐਹੋ ਜਿਹਾ ਪੁਰਸ਼।ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ ॥੨॥

ਤੈਡਾ ਅਦਭੁਤ ਕੋਤਕ ਹਰ ਥਾਂ ਜ਼ਾਹਰ ਹੋ ਰਿਹਾ ਹੈ। ਮੇਰੀ ਖੁਸ਼ੀ ਤੇ ਗਮੀ ਤੇਰੇ ਅੱਗੇ ਹੀ ਹੈ।ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥

ਗੁਰੂ-ਸਮਰਪਨ ਸੱਚੇ ਸੁਆਮੀ ਨੂੰ ਚੰਗੇ ਲਗਦੇ ਹਨ। ਸੱਚੇ ਦਰਬਾਰ ਅੰਦਰ ਉਹ ਸੱਚੇ ਕਰਾਰ ਦਿੱਤੇ ਜਾਂਦੇ ਹਨ।ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ ॥
ਵਾਹਿਗੁਰੂ ਦੇ ਐਹੋ ਜੇਹੇ ਮਿੱਤ੍ਰਾਂ ਦੇ ਚਿੱਤ ਅੰਦਰ ਖੁਸ਼ੀ ਹੈ। ਉਹ ਗੁਰਾਂ ਦੀ ਬਾਣੀ ਦਾ ਧਿਆਨ ਧਾਰਦੇ ਹਨ।ਅੰਤਰਿ ਸਬਦੁ ਵਸਾਇਆ ਦੁਖੁ ਕਟਿਆ ਚਾਨਣੁ ਕੀਆ ਕਰਤਾਰਿ ॥

ਆਪਣੇ ਹਿਰਦੇ ਅੰਦਰ ਉਹ ਨਾਮ ਨੂੰ ਟਿਕਾਉਂਦੇ ਹਨ। ਉਨ੍ਹਾਂ ਦੀ ਪੀੜ ਦੂਰ ਹੋ ਜਾਂਦਾੀ ਹੈ ਅਤੇ ਸਿਰਜਣਹਾਰ ਉਨ੍ਹਾਂ ਨੂੰ ਰੱਬੀ ਨੂਰ ਦੀ ਦਾਤ ਦਿੰਦਾ ਹੈ।ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰਿ ॥੧॥
ਨਾਨਕ, ਆਪਣੀ ਰਹਿਮਤ ਧਾਰ ਕੇ, ਬਚਾਉਣ ਵਾਲਾ ਉਨ੍ਹਾਂ ਨੂੰ ਬਚਾ ਲਵੇਗਾ।ਮਃ ੩ ॥

ਤੀਜੀ ਪਾਤਿਸ਼ਾਹੀ।ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥
ਤੂੰ ਗੁਰਾਂ ਦੀ ਖਿਦਮਤ ਤੇ ਟਹਿਲ ਕਮਾ ਅਤੇ ਘਾਲ ਕਮਾਉਂਦਾ ਹੋਇਆ ਸੁਆਮੀ ਦੇ ਡਰ ਅੰਦਰ ਵਿਚਰ।ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥

ਜੇਕਰ ਤੂੰ ਉਸ ਦੇ ਭਾਣੇ ਅਨੁਸਾਰ ਟੁਰੇ, ਤਦ ਤੂੰ ਉਹੋ ਜੇਹਾ ਹੋ ਜਾਵੇਗਾ, ਜੇਹੋ ਜੇਹੇ ਦੀ ਤੂੰ ਸੇਵਾ ਕਰਦਾ ਹੈਂ।ਨਾਨਕ ਸਭੁ ਕਿਛੁ ਆਪਿ ਹੈ ਅਵਰੁ ਨ ਦੂਜੀ ਜਾਇ ॥੨॥
ਨਾਨਕ, ਸਾਹਿਬ ਖੁਦ ਹੀ ਸਾਰਾ ਕੁਝ ਹੈ। ਕੋਈ ਹੋਰ ਦੂਸਰੀ ਥਾਂ ਜਾਣ ਲਈ ਨਹੀਂ।ਪਉੜੀ ॥

ਪਉੜੀ।ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ ॥
ਮੇਰੇ ਮਾਲਕ! ਤੈਡੀ ਵਿਸ਼ਾਲਤਾ ਨੂੰ ਕੇਵਲ ਤੂੰ ਹੀ ਜਾਣਦਾ ਹੈ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ।ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ ॥

ਜੇਕਰ ਕੋਈ ਤੇਰੇ ਬਰਾਬਰ ਦਾ ਤੇਰੇ ਜਿੱਡਾ ਵੱਡਾ ਹੋਵੇ ਤਦ ਮੈਂ ਉਸ ਦਾ ਨਾਮ ਦੱਸਾ। ਤੇਰੇ ਜਿੰਨ੍ਹਾਂ ਉੱਚਾ ਕੇਵਲ ਤੂੰ ਆਪ ਹੀ ਹੈ।ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥
ਜੋ ਤੇਰੀ ਘਾਲ ਕਮਾਉਂਦਾ ਹੈ, ਉਹ ਆਰਾਮ ਪਾਉਂਦਾ ਹੈ। ਹੋਰ ਕਿਹੜਾ ਉਸ ਦੀ ਬਰਾਬਰੀ ਕਰ ਸਕਦਾ ਹੈ?ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥

ਮੇਰੇ ਸਖੀ ਸੁਆਮੀ! ਤੂੰ ਉਸਾਰਨ ਅਤੇ ਢਾਉਣ ਵਾਲਾ ਸਰਬ-ਸ਼ਕਤੀਵਾਨ ਹੈ। ਹੱਥ ਬੰਨ੍ਹ ਸਾਰੇ ਤੇਰੇ ਮੂਹਰੇ ਖੈਰ ਮੰਗਣ ਨੂੰ ਖੜੋਤੇ ਹਨ।ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥
ਤੇਰੇ ਜਿੱਡਾ ਵੱਡਾ ਦਾਨੀ ਮੈਨੂੰ ਕੋਈ ਦਿੱਸ ਨਹੀਂ ਆਉਂਦਾ। ਤੂੰ ਸਾਰਿਆਂ ਮਹਾਂ ਦੀਪਾਂ, ਬ੍ਰਹਮੰਡਾਂ, ਪਤਾਲਾ, ਸੰਸਾਰਾ ਆਲਮਾਂ ਦੇ ਸਮੂਹ ਜੀਵਾਂ ਨੂੰ ਦਾਨ ਦਿੰਦਾ ਹੈਂ।ਸਲੋਕ ਮਃ ੩ ॥

ਸਲੋਕ ਤੀਜੀ ਪਾਤਸ਼ਾਹੀ।ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥
ਜੇਕਰ ਤੇਰੇ ਅੰਤਰਕਰਨ ਅੰਦਰ ਭਰੋਸਾ ਨਹੀਂ, ਤੂੰ ਆਪਣੇ ਪ੍ਰਭੂ ਨੂੰ ਪਿਆਰ ਨਹੀਂ ਕਰਦਾ,ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥

ਅਤੇ ਤੂੰ ਨਾਮ ਦੇ ਸੁਆਦ ਨੂੰ ਨਹੀਂ ਮਾਣਦਾ, ਤਦ ਤੂੰ ਆਪਣੇ ਮਨ ਨੂੰ ਮਜਬੂਰ ਕਰਕੇ ਮਾਲਕ ਦਾ ਕੀ ਜੱਸ ਗਾਇਨ ਕਰੇਗਾ।ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥
ਨਾਨਕ ਕੇਵਲ ਉਸ ਦਾ ਆਗਮਨ ਪ੍ਰਮਾਣੀਕ ਹੈ, ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।ਮਃ ੩ ॥

ਤੀਜੀ ਪਾਤਿਸ਼ਾਹੀ।ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥
ਮੂਰਖ ਆਪਣੇ ਆਪ ਨੂੰ ਨਹੀਂ ਸਮਝਦਾ। ਆਪਣੇ ਬਚਨ ਦੁਆਰਾ ਉਹ ਹੋਰਨਾ ਨੂੰ ਦੁਖੀ ਕਰਦਾ ਹੈ।ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ॥

ਮੂਰਖ ਦੀ ਆਦੀ ਆਦਤ ਉਸ ਨੂੰ ਨਹੀਂ ਛੱਡਦੀ। ਰੱਬ ਤੋਂ ਵਿਛੜ ਕੇ ਉਹ ਸੱਟਾਂ ਖਾਂਦਾ ਹੈ।ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ ॥
ਸੱਚੇ ਗੁਰਾਂ ਦੇ ਡਰ ਦੁਆਰਾ ਉਸ ਨੇ ਆਪਣੇ ਸੁਭਾਵ ਨੂੰ ਬਦਲ ਕੇ ਸੁਧਾਰਿਆ ਨਹੀਂ ਤਾਂ ਜੋ ਉਹ ਸੁਆਮੀ ਦੀ ਗੋਦ ਵਿੱਚ ਲੀਨ ਹੋਇਆ ਰਹੇ।

copyright GurbaniShare.com all right reserved. Email