Page 579
ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥
ਜਦ ਲਿਖਤ ਆ ਜਾਂਦੀ ਹੈ, ਪਿਆਰੀ ਆਤਮਾ ਅੱਗੇ ਨੂੰ ਧੱਕ ਦਿੱਤੀ ਜਾਂਦੀ ਹੈ, ਤੇ ਸਾਰੇ ਭਰਾ ਵਿਰਲਾਪ ਕਰਦੇ ਹਨ।

ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥
ਜਦ ਪ੍ਰਾਣੀ ਦੇ ਦਿਹਾੜੇ ਮੁੱਕ ਜਾਂਦੇ ਹਨ, ਦੇਹ ਤੇ ਆਤਮਾ ਵੱਖਰੇ ਹੋ ਜਾਂਦੇ ਹਨ, ਹੇ ਮੇਰੀ ਮਾਤਾ!

ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥
ਜੇਹੋ ਜਿਹੇ ਲੇਖ ਹਨ ਅਤੇ ਜੇਹੋ ਜਿਹੇ ਉਸ ਦੇ ਪੂਰਬਲੇ ਕਰਮ ਹਨ, ਉਹੋ ਜਿਹੇ ਹੀ ਉਹ ਪਾਉਂਦਾ ਹੈ।

ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥
ਵਾਹ ਵਾਹ! ਸੱਚੇ ਸੁਲਤਾਨ ਸਿਰਜਣਹਾਰ ਨੂੰ ਜਿਸ ਨੇ ਜਗਤ ਨੂੰ ਕੰਮ-ਕਾਜ ਵਿੱਚ ਲਾਇਆ ਹੋਇਆ ਹੈ।

ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥
ਸੁਆਮੀ ਦਾ ਆਰਾਧਨ ਕਰੋ, ਹੇ ਮੇਰੇ ਭਰਾਓ! ਸਾਰਿਆਂ ਨੂੰ ਇਸ ਰਾਹੇ ਜਾਣਾ ਪੈਣਾ ਹੈ।

ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥
ਏਥੇ ਦਾ ਝੂਠ ਪੁਆੜਾ ਚਾਰ ਦਿਹਾੜਿਆਂ ਦਾ ਹੈ, ਫੇਰ ਬੰਦਾ ਨਿਸਚਿਤ ਹੀ ਅੱਗੇ ਟੁਰ ਜਾਂਦਾ ਹੈ।

ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥
ਨਿਸਚਿਤ ਹੀ ਇਨਸਾਨ ਨੇ ਪਰਾਹੁਣੇ ਦੀ ਤਰ੍ਹਾਂ ਅਗੇ ਟੁਰ ਜਾਣਾ ਹੈ, ਤਦ ਉਹ ਕਿਉਂ ਹੰਕਾਰ ਕਰੇ?

ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥
ਤੂੰ ਉਸ ਦੇ ਨਾਮ ਦਾ ਉਚਾਰਨ ਕਰ, ਜਿਸ ਦੀ ਘਾਲ ਕਮਾਉਣ ਦੁਆਰਾ ਤੈਨੂੰ ਉਸ ਦੇ ਦਰਬਾਰ ਵਿੱਚ ਆਰਾਮ ਮਿਲੇਗਾ।

ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥
ਅਗਲੇ ਜਹਾਨ ਵਿੱਚ ਕਿਸੇ ਤਰ੍ਹਾਂ ਭੀ ਬੰਦੇ ਦੀ ਮਨਮਰਜ਼ੀ ਪੁੱਗ ਨਹੀਂ ਸਕਦੀ। ਹਰ ਜਣਾ ਆਪਣੇ ਅਮਲਾਂ ਦਾ ਫਲ ਭੁਗਤਦਾ ਹੈ।

ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥
ਸੁਆਮੀ ਦਾ ਭਜਨ ਕਰੋ, ਹੇ ਮੈਂਡੇ ਭਰਾਓ! ਕਿਉਂਕਿ ਸਭ ਨੂੰ ਇਸ ਰਸਤੇ ਜਾਣਾ ਪੈਣਾ ਹੈ।

ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥
ਜਿਹੜਾ ਕੁਛ ਉਸ ਸਰਬ-ਸ਼ਕਤੀਵਾਨ ਸੁਆਮੀ ਨੂੰ ਚੰਗਾ ਲੱਗਦਾ ਹੈ, ਕੇਲਵ ਓਹੀ ਹੁੰਦੀ ਹੈ। ਇਹ ਜਗਤ ਸੁਆਮੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਵਸੀਲਾ ਹੈ।

ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥
ਸੱਚਾ ਕਰਤਾਰ ਸਮੁੰਦਰ, ਧਰਤੀ, ਪਾਤਾਲ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ।

ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥
ਸੱਚਾ ਕਰਤਾਰ ਅਦ੍ਰਿਸ਼ਟ ਅਤੇ ਬੇਅੰਤ ਹੈ। ਉਸ ਦਾ ਓੜਕ ਪਾਇਆ ਨਹੀਂ ਜਾ ਸਕਦਾ।

ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥
ਫਲਦਾਇਕ ਹੈ ਉਨ੍ਹਾਂ ਦਾ ਆਗਮਨ, ਜੋ ਇਕ ਚਿੱਤ ਸਾਹਿਬ ਦਾ ਸਿਮਰਨ ਕਰਦੇ ਹਨ।

ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥
ਉਸਾਰਨ ਵਾਲਾ ਆਪਣੇ ਫੁਰਮਾਨ ਦੁਆਰਾ ਆਪੇ ਢਾਹੁੰਦਾ ਹੈ ਅਤੇ ਢਾਹ ਕੇ ਖੁਦ ਹੀ ਬਣਾਉਂਦਾ ਹੈ।

ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥
ਜਿਹੜਾ ਕੁਛ ਉਸ ਸਰਬ-ਸ਼ਕਤੀਵਾਨ ਸਾਈਂ ਨੂੰ ਭਾਉਂਦਾ ਹੈ, ਉਹੀ ਹੁੰਦਾ ਹੈ। ਇਹ ਜਹਾਨ ਉਦੱਮ ਕਰਨ ਦਾ ਇਕ ਹੀਲਾ ਹੈ।

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥
ਗੁਰੂ ਜੀ ਆਖਦੇ ਹਨ, ਹੇ ਪਿਤਾ! ਸੱਚਾ ਉਹੀ ਰੋਂਦਾ ਜਾਣਿਆ ਜਾਂਦਾ ਹੈ, ਜੇਕਰ ਉਹ ਪ੍ਰਭੂ ਦੀ ਪ੍ਰੀਤ ਵਿੱਚ ਰੋਂਦਾ ਹੈ।

ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥
ਹੇ ਪਿਤਾ! ਸੰਸਾਰੀ ਪਦਾਰਥਾਂ ਦੀ ਖਾਤਿਰ ਪ੍ਰਾਣੀ ਵਿਰਲਾਪ ਕਰਦਾ ਹੈ, ਇਸ ਲਈ ਸਮੂਹ ਵਿਰਲਾਪ ਬੇਕਾਰ ਹੈ।

ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥
ਸਾਰਾ ਰੋਣਾ-ਧੋਣਾ ਬੇਫਾਇਦਾ ਹੈ। ਦੁਨੀਆਂ ਪ੍ਰਭੂ ਵੱਲੋਂ ਅਵੇਸਲੀ ਹੇ ਤੇ ਧਨ-ਦੌਲਤ ਲਈ ਰੋਂਦੀ ਹੈ।

ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥
ਭਲੇ ਅਤੇ ਬੁਰੇ ਵਿੱਚ ਇਹ ਪ੍ਰਾਣੀ ਥੋੜੀ ਜੇਹੀ ਭੀ ਪਛਾਣ ਨਹੀਂ ਕਰਦਾ ਅਤੇ ਇਸ ਜੀਵਨ ਜਾਂ ਸਰੀਰ ਨੂੰ ਬੇਫਾਇਦਾ ਗੁਆ ਲੈਂਦਾ ਹੈ।

ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥
ਸਾਰੇ ਜੋ ਏਥੇ ਆਉਂਦੇ ਹਨ, ਟੁਰ ਵੰਞਣਗੇ। ਇਸ ਲਈ ਕੂੜਾ ਹੈ ਹੰਕਾਰ ਕਰਨਾ।

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥
ਗੁਰੂ ਜੀ ਆਖਦੇ ਹਨ, ਹੇ ਬਾਬਲ! ਆਦਮੀ ਤਾਂ ਸਹੀ ਤੌਰ ਉਤੇ ਰੋਂਦਾਂ ਖਿਆਲ ਕੀਤਾ ਜਾਂਦਾ ਹੈ ਜੇਕਰ ਉਹ ਪ੍ਰਭੂ ਪ੍ਰੀਤ ਵਿੱਚ ਰੋਂਦਾਂ ਹੈ।

ਵਡਹੰਸੁ ਮਹਲਾ ੧ ॥
ਵਡਹੰਸ ਪਹਿਲੀ ਪਾਤਿਸ਼ਾਹੀ।

ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ ॥
ਆਓ ਸਖੀਓ, ਆਪਾਂ ਮਿਲ ਕੇ ਸੱਚੇ ਨਾਮ ਦਾ ਸਿਮਰਨ ਕਰੀਏ।

ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮ੍ਹ੍ਹਾਲੇਹਾਂ ॥
ਆਓ ਆਪਾਂ ਦੇਹ (ਆਤਮਾ) ਦੇ ਸੁਆਮੀ ਨਾਲੋਂ ਵਿਛੋੜੇ ਉਤੇ ਵਿਰਲਾਪ ਕਰੀਏ ਤੇ ਉਸ ਨੂੰ ਚੇਤੇ ਕਰੀਏ।

ਸਾਹਿਬੁ ਸਮ੍ਹ੍ਹਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ ॥
ਆਓ, ਆਪਾਂ ਪ੍ਰਭੂ ਦਾ ਆਰਾਧਨ ਕਰੀਏ ਤੇ (ਪ੍ਰਲੋਕ ਦਾ) ਰਾਹ ਦਾ ਧਿਆਨ ਕਰੀਏ। ਆਪਾਂ ਨੇ ਭੀ ਓਥੇ ਜਾਣਾ ਹੈ।

ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ॥
ਜੋ ਰੱਚਦਾ ਹੈ, ਨਾਸ ਭੀ ਓਹੀ ਕਰਦਾ ਹੈ। ਜੋ ਸਾਰਾ ਕੁਛ ਹੁੰਦਾ ਹੈ, ਉਸ ਦੀ ਰਜ਼ਾ ਵਿੱਚ ਹੈ।

ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ ॥
ਜਿਹੜਾ ਕੁਛ ਉਸ ਨੇ ਕੀਤਾ ਹੈ, ਉਹ ਹੋ ਆਇਆ ਹੈ। ਅਸੀਂ ਕਿਸ ਤਰ੍ਹਾਂ ਕੋਈ ਫੁਰਮਾਨ ਜਾਰੀ ਕਰ ਸਕਦੇ ਹਾਂ?

ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ ॥੧॥
ਹੇ ਸਹੇਲੀਓ! ਆਓ ਆਪਾਂ ਰਲ ਕੇ ਸੱਚੇ ਨਾਮ ਨੂੰ ਸਿਮਰੀਏ।

ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥
ਹੇ ਪੁਰਸ਼ੋ! ਮੌਤ ਨੂੰ ਬੁਰੀ ਨਾਂ ਕਹੋ, ਕੋਈ ਵਿਰਲਾ ਹੀ ਐਹੋ ਜੇਹਾ ਪ੍ਰਾਣੀ ਹੈ, ਜੋ ਮਰਣਾ ਜਾਣਦਾ ਹੈ।

ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥
ਤੂੰ ਆਪਣੇ ਸਰਬ-ਸ਼ਕਤੀਵਾਨ ਸੁਆਮੀ ਦੀ ਚਾਕਰੀ ਕਰ। ਇਸ ਤਰ੍ਹਾਂ ਤੇਰੇ ਅੱਗੇ ਦਾ ਰਸਤਾ ਸੌਖਾ ਤਹਿ ਹੋ ਜਾਵੇਗਾ।

ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥
ਜੇਕਰ ਤੂੰ ਸੁਖਾਲੇ ਰਸਤੇ ਜਾਵੇਗਾ, ਤਦ ਤੂੰ ਫਲ ਪਾ ਲਵੇਂਗਾ ਤੇ ਪ੍ਰਲੋਕ ਵਿੱਚ ਤੈਨੂੰ ਇੱਜ਼ਤ ਆਬਰੂ ਮਿਲੂਗੀ।

ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥
ਜੇ ਤੂੰ ਸਿਮਰਨ ਦੇ ਨਜ਼ਰਾਨੇ ਸਮੇਤ ਜਾਵੇਗਾ, ਤਦ ਤੂੰ ਸੱਚੇ ਸੁਆਮੀ ਅੰਦਰ ਲੀਨ ਹੋ ਜਾਵੇਗਾ ਤੇ ਤੇਰੀ ਇੱਜ਼ਤ ਪ੍ਰਵਾਨ ਥੀ ਵੰਞੇਗੀ।

ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥
ਤੂੰ ਮਾਲਕ ਦੇ ਮੰਦਰ ਵਿੱਚ ਥਾਂ ਪਾ ਲਵੇਗਾ, ਉਸ ਨੂੰ ਚੰਗਾ ਲਗਨੂੰਗਾ ਅਤੇ ਪ੍ਰੇਮ ਸਹਿਤ ਅਨੰਦ ਮਾਣੇਗਾ।

ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥
ਜੇਕਰ ਕੋਈ ਜਣਾ ਮਰਣਾ ਜਾਣਦਾ ਹੋਵੇ, ਹੇ ਲੋਕੋ! ਤਦ ਮੌਤ ਨੂੰ ਬੁਰੀ ਨਹੀਂ ਕਹਿਆ ਜਾਵੇਗਾ।

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥
ਸਫਲ ਹੈ ਉਨ੍ਹਾਂ ਬਹਾਦਰ ਪੁਰਸ਼ਾਂ ਦਾ ਮਰਣਾ, ਜਿਹੜੇ ਮਰਨ ਤੋਂ ਪਹਿਲਾਂ ਕਬੂਲ ਪੈ ਜਾਂਦੇ ਹਨ (ਕਿਸੇ ਆਦਰਸ਼ ਲਈ ਮਰਦੇ ਹਨ)।

copyright GurbaniShare.com all right reserved. Email