Page 580
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥
ਅੱਗੇ ਕੇਵਲ ਓਹੀ ਸੂਰਮੇ ਆਖੇ ਜਾਂਦੇ ਹਨ, ਜੋ ਸਾਈਂ ਦੇ ਦਰਬਾਰ ਅੰਦਰ ਸਹੀ ਸਤਿਕਾਰ ਪਾਉਂਦੇ ਹਨ।

ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ ॥
ਉਹ ਇੱਜ਼ਤ ਨਾਲ ਜਾਂਦੇ ਹਨ, ਸਾਈਂ ਦੇ ਦਰਬਾਰ ਅੰਦਰ ਪ੍ਰਭਤਾ ਪਾਉਂਦੇ ਹਨ ਤੇ ਪ੍ਰਲੋਕ ਵਿੱਚ ਦੁੱਖ ਨਹੀਂ ਉਠਾਉਂਦੇ।

ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥
ਸੁਆਮੀ ਨੂੰ ਕੇਵਲ ਇਕ ਜਾਣ ਕੇ ਉਹ ਉਸ ਨੂੰ ਯਾਦ ਕਰਦੇ ਹਨ, ਅਤੇ ਤਦ ਨਾਮ ਰੂਪੀ ਇਨਾਮ ਨੂੰ ਪ੍ਰਾਪਤ ਹੁੰਦੇ ਹਨ। ਪ੍ਰਭੂ ਐਸਾ ਹੈ ਜਿਸ ਦੀ ਸੇਵਾ ਕਰਨ ਦੁਆਰਾ ਡਰ ਭੱਜ ਜਾਂਦਾ ਹੈ।

ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥
ਤੂੰ ਹੰਕਾਰ ਨਾਂ ਕਰ ਅਤੇ ਆਪਣੇ ਆਪ ਅੰਦਰ ਰਹੁ। ਜਾਨਣਹਾਰ ਸਾਰਾ ਕੁਛ ਆਪ ਹੀ ਜਾਣਦਾ ਹੈ।

ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥੩॥
ਲਾਭਦਾਇਕ ਹੈ ਮੌਤ ਬਹਾਦਰ ਪੁਰਸ਼ਾਂ ਦੀ, ਜਿਨ੍ਹਾਂ ਦੀ ਮੌਤ ਪ੍ਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੁੰਦੀ ਹੈ (ਕਿਸੇ ਆਦਰਸ਼ ਲਈ ਮਰਦੇ ਹਨ)।

ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥
ਗੁਰੂ ਜੀ ਫੁਰਮਾਉਂਦੇ ਹਨ, ਅਸੀਂ ਕੀਹਦੇ ਲਈ ਰੋਈਏ ਹੇ ਪਿਤਾ! ਜਦ ਕਿ ਇਹ ਜੱਗ ਕੇਵਲ ਇਕ ਖੇਡ ਹੀ ਹੈ?

ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ ॥
ਸੁਆਮੀ ਆਪਣੀ ਕਾਰੀਗਰੀ ਨੂੰ ਤੱਕਦਾ ਹੈ ਅਤੇ ਆਪਣੀ ਰਚਨਾ ਖਿਆਲ ਕਰਦਾ ਹੈ।

ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ ॥
ਜਿਸ ਨੇ ਆਲਮ ਰੱਚਿਆ ਹੈ, ਉਹੀ ਆਪਣੀ ਰਚਨਾ ਵੱਲ ਧਿਆਨ ਦਿੰਦਾ ਹੈ। ਜਿਸ ਨੇ ਰੱਚਿਆ ਹੈ, ਉਹੀ ਜਾਣਦਾ ਹੈ।

ਆਪੇ ਵੇਖੈ ਆਪੇ ਬੂਝੈ ਆਪੇ ਹੁਕਮੁ ਪਛਾਣੈ ॥
ਪ੍ਰਭੂ ਆਪ ਵੇਖਦਾ ਹੈ, ਆਪ ਸਮਝਦਾ ਹੈ। ਅਤੇ ਆਪ ਹੀ ਆਪਣੀ ਰਜ਼ਾ ਨੂੰ ਅਨੁਭਵ ਕਰਦਾ ਹੈ।

ਜਿਨਿ ਕਿਛੁ ਕੀਆ ਸੋਈ ਜਾਣੈ ਤਾ ਕਾ ਰੂਪੁ ਅਪਾਰੋ ॥
ਜਿਸ ਨੇ ਇਹ ਸਾਰਾ ਕੁਝ ਕੀਤਾ ਹੈ, ਕੇਵਲ ਓਹੀ ਇਸ ਨੂੰ ਜਾਣਦਾ ਹੈ। ਬੇਅੰਤ ਹੈ ਉਸ ਦੀ ਸੁੰਦਰਤਾ।

ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥੪॥੨॥
ਗੁਰੂ ਜੀ ਆਖਦੇ ਹਨ, ਅਸੀਂ ਕੀਹਦੇ ਲਈ ਵਿਰਲਾਪ ਕਰੀਏ, ਹੇ ਪਿਤਾ! ਇਹ ਜਹਾਨ ਨਿਰੀਪੁਰੀ ਇਕ ਖੇਡ ਹੀ ਹੈ।

ਵਡਹੰਸੁ ਮਹਲਾ ੧ ਦਖਣੀ ॥
ਵਡਹੰਸ ਪਹਿਲੀ ਪਾਤਿਸ਼ਾਹੀ ਦਖਣੀ।

ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥
ਸੱਚੇ ਸਿਰਜਣਹਾਰ ਨੂੰ ਸੱਚਾ ਕਰ ਕੇ ਜਾਣ। ਉਹ ਸਾਰਿਆਂ ਦਾ ਸੱਚਾ ਪਾਲਣ-ਪੋਸਣਹਾਰ ਹੈ।

ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥
ਅਦ੍ਰਿਸ਼ਟ ਅਤੇ ਅਨੰਦ ਹੈ ਸੱਚਾ ਸੁਆਮੀ, ਜਿਸ ਨੇ ਖੁਦ ਹੀ ਆਪਣੇ ਆਪ ਨੂੰ ਰੱਚਿਆ ਹੈ।

ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥
ਧਰਤੀ ਦੇ ਅਸਮਾਨ ਦੇ ਦੋ ਚੱਕੀ ਦੇ ਪੱਥਰ ਨੂੰ ਰੱਚ ਕੇ, ਉਸ ਨੇ ਉਨ੍ਹਾਂ ਨੂੰ ਵੱਖਰਾ ਕਰ ਦਿੱਤਾ ਹੈ। ਗੁਰੂ ਦੇ ਬਗੈਰ ਕਾਲਾ ਬੋਲਾ ਅਨ੍ਹੇਰਾ ਹੈ।

ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ ॥੧॥
ਸਾਹਿਬ ਨੇ ਸੂਰਜ ਅਤੇ ਚੰਦ ਸਾਜੇ ਹਨ। ਵੇਖ ਕਿ ਉਹ ਸਦੀਵ ਹੀ ਤੁਰਦੇ ਰਹਿੰਦੇ ਹਨ।

ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ॥ ਰਹਾਉ ॥
ਤੂੰ ਸੱਚਾ ਹੈ, ਹੇ ਸੱਚੇ ਸੁਆਮੀ! ਮੈਨੂੰ ਆਪਣੀ ਸੱਚੀ ਪ੍ਰੀਤ ਪਰਦਾਨ ਕਰ। ਠਹਿਰਾਉ।

ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ ॥
ਤੂੰ ਹੀ ਸ੍ਰਿਸ਼ਟੀ ਸਾਜੀ ਹੈ ਅਤੇ ਕੇਵਲ ਤੂੰ ਹੀ ਤਕਲੀਫ ਤੇ ਆਰਾਮ ਦੇਣ ਵਾਲਾ ਹੈ।

ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ ॥
ਤੂੰ ਹੀ ਜਨਾਨੀ, ਮਰਦ ਅਤੇ ਦੁਨਿਆਵੀ ਪਦਾਰਥਾਂ ਤੇ ਸੰਸਾਰੀ ਮਮਤਾ ਦੀ ਜ਼ਹਿਰ ਦੀ ਮੁਹੱਬਤ ਬਣਾਏ ਹਨ।

ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ ॥
ਉਤਪਤੀ ਦੇ ਸੋਮੇ ਅਤੇ ਬੋਲਣ ਦੀ ਸੱਤਿਆ ਤੇਰੀ ਹੀ ਰਚਨਾ ਹੈ ਅਤੇ ਤੂੰ ਹੀ ਉਨ੍ਹਾਂ ਨੂੰ ਸੱਚਾ ਆਸਰਾ ਦਿੰਦਾ ਹੈ।

ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥੨॥
ਰਚਨਾ ਨੂੰ ਤੂੰ ਆਪਣਾ ਰਾਜ ਸਿੰਘਾਸਣ ਬਣਾਇਆ ਹੈ ਕੇਵਲ ਤੂੰ ਹੀ ਸੱਚਾ ਮੁਨਸਿਫ ਹੈ।

ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ ॥
ਆਉਣਾ ਤੇ ਜਾਣ ਤੈਂ ਹੀ ਨਿਯੁੱਕਤ ਕੀਤਾ ਹੈ। ਖੁਦ ਤੂੰ ਸਦੀਵੀ, ਸਥਿਰ ਹੈ, ਹੇ ਸਿਰਜਣਹਾਰ!

ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ ॥
ਜੰਮਣ, ਮਰਨ, ਆਉਣ ਅਤੇ ਜਾਣ ਅੰਦਰ ਇਹ ਆਤਮਾ ਪਾਪਾਂ ਵਿੱਚ ਬੱਝੀ ਹੋਈ ਹੈ।

ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ ॥
ਭੈੜੇ ਪੁਰਸ਼ ਨੇ ਨਾਮ ਨੂੰ ਭੁਲਾ ਦਿੱਤਾ ਹੈ। ਉਹ ਮੋਹ ਮਾਇਆ ਵਿੱਚ ਡੁੱਬਿਆ ਹੋਇਆ, ਉਸ ਦਾ ਹੁਣ ਕੀ ਇਲਾਜ ਹੈ?

ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ ॥੩॥
ਨੇਕੀ ਨੂੰ ਤਿਆਗ ਦੇ ਉਸ ਪਾਪ ਦੇ ਸੁਦਾਗਰ ਨੇ ਬਦੀ ਦੀ ਜ਼ਹਿਰ ਦਾ ਮਾਲ ਲੱਦਿਆ ਹੈ।

ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ ॥
ਸੱਚੇ ਸਿਰਜਣਹਾਰ ਦੇ ਫੁਰਮਾਨ ਦੁਆਰਾ ਉਹ ਪਿਆਰੀ ਆਤਮਾ ਸੱਦ ਲਈ ਜਾਂਦੀ ਹੈ।

ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ ॥
ਭਉਰ ਪਤੀ, ਦੇਹ ਪਤਨੀ ਨਾਲੋਂ ਵੱਖਰਾ ਹੋ ਜਾਂਦਾ ਹੈ। ਵਿਛੁੰਨਿਆ ਦਾ ਸੁਆਮੀ ਹੀ ਮਿਲਾਪ ਕਰਵਾਉਣ ਵਾਲਾ ਹੈ।

ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ ॥
ਨੀ ਸੁੰਦਰੀਏ! ਮੌਤ ਸੁੰਦਰਤਾ ਦੀ ਪਰਵਾਹ ਨਹੀਂ ਕਰਦੀ। ਹਾਕਮ ਦੇ ਹੁਕਮ ਨਾਲ ਮੌਤ ਦੇ ਫਰੇਸ਼ਤੇ ਬੰਝੇ ਹੋਏ ਹਨ।

ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ ॥੪॥
ਬੱਚੇ ਅਤੇ ਬੁੱਢੇ ਵਿਚਕਾਰ ਉਹ (ਜਮ) ਪਛਾਣ ਨਹੀਂ ਕਰਦੇ। ਪ੍ਰੀਤ ਤੇ ਪ੍ਰੇਮ ਨੂੰ ਉਹ ਤੋੜ ਸੁੱਟਦੇ ਹਨ।

ਨਉ ਦਰ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ ॥
ਸੱਚੇ ਸਾਹਿਬ ਦੇ ਫੁਰਮਾਨ ਦੁਆਰਾ ਨੌ ਦਰਵਾਜੇ ਬੰਦ ਹੋ ਜਾਂਦੇ ਹਨ ਅਤੇ ਹੰਸ-ਆਤਮਾ ਅਸਮਾਨਾਂ ਵਿੱਚ ਚਲੀ ਜਾਂਦੀ ਹੈ।

ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ ॥
ਦੇਹ ਪਤਨੀ ਵੱਖ ਹੋ ਜਾਂਦੀ ਹੈ। ਕੂੜ ਨਾਲ ਠੱਗੀ ਜਾ ਕੇ, ਉਹ ਰੰਡੀ ਹੋ ਗਈ ਹੈ। ਮੁਰਦਾ ਦੇਹ ਵਿਹੜੇ ਦੇ ਬੂਹੇ ਤੇ ਪਈ ਹੈ।

ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰ ਬਾਰੇ ॥
ਮਰੇ ਹੋਏ ਬੰਦੇ ਦੀ ਵਹੁਟੀ ਦਰਵਾਜੇ ਤੇ ਚੀਕ-ਚਿਹਾੜਾ ਪਾਉਂਦੀ ਹੈ, "ਪਤੀ ਦੀ ਮੌਤ ਨਾਲ ਹੇ ਮਾਤਾ! ਮੇਰੀ ਮੱਤ ਮਾਰੀ ਗਈ ਹੈ"।

ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ ॥੫॥
ਹੇ ਪ੍ਰਮੇਸ਼ਰ ਪਤੀ ਦੀਓ ਵਹੁਟੀਓ! ਸੱਚੇ ਸਾਹਿਬ ਦੀ ਸਿਫ਼ਤ ਸ਼ਲਾਘਾ ਨੂੰ ਚੇਤੇ ਕਰ ਕੇ, ਤੁਸੀਂ ਉਸ ਦੇ ਪ੍ਰੇਮ ਦੇ ਹੰਝੂ ਕੇਰੋ।

ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ ॥
ਪਿਆਰੇ ਨੂੰ ਪ੍ਰਾਣੀ ਨਾਲ ਮਲ ਕੇ ਨੁਹਾਇਆ ਜਾਂਦਾ ਹੈ ਅਤੇ ਉਸ ਨੂੰ ਬਹੁਤ ਸਾਰੇ ਰੇਸ਼ਮ ਦੇ ਕਪੜੇ ਪਾਏ ਜਾਂਦੇ ਹਨ।

ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ ॥
ਸੱਚੇ ਸ਼ਬਦਾਂ ਦੇ ਕੀਰਤਨ ਸਹਿਤ ਬਾਜੇ ਵੱਜਦੇ ਹਨ। ਸੁੰਨ ਮਨ ਨਾਲ ਪੰਜੇ ਸਨਬੰਧੀ ਮੋਇਆ ਵਰਗੇ ਹੋ ਗਏ ਹਨ।

ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ ਧ੍ਰਿਗੁ ਜੀਵਣੁ ਸੰਸਾਰੇ ॥
ਵਹੁਟੀ ਪੁਕਾਰਦੀ ਹੈ "ਪ੍ਰੀਤਮ ਦਾ ਵਿਛੋੜਾ ਮੇਰੇ ਲਈ ਮੌਤ ਹੈ। ਲਾਨ੍ਹਤ-ਯੋਗ ਹੇ ਹੁਣ ਮੇਰੀ ਜਿੰਦਗੀ ਇਸ ਜਹਾਨ ਵਿੱਚ"।

ਜੀਵਤੁ ਮਰੈ ਸੁ ਜਾਣੀਐ ਪਿਰ ਸਚੜੈ ਹੇਤਿ ਪਿਆਰੇ ॥੬॥
ਜੋ ਆਪਣੇ ਸੱਚੇ ਕੰਤ ਦੀ ਪ੍ਰੀਤ ਦੇ ਵਾਸਤੇ ਜੀਉਂਦੀ ਜੀ ਮਰੀ ਰਹਿੰਦੀ ਹੈ, ਉਹ ਹੀ ਜੀਉਂਦੀ ਜਾਣੀ ਜਾਂਦੀ ਹੈ।

ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ ॥
ਤੁਸੀਂ ਹੇ ਇਸਤ੍ਰੀਓ! ਜੋ ਰੋਣ ਲਈ ਆਈਆਂ ਹੋ, ਰੋਵੇ, ਪ੍ਰੰਤੂ ਕੂੜਾ ਹੈ ਵਿਰਲਾਪ ਠੱਗੀ ਅਤੇ ਦੁਨੀਆਂ ਦਾ।

copyright GurbaniShare.com all right reserved. Email