ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ ॥
ਜਿਹੜਾ ਅੰਦਰ ਹੈ, ਉਸ ਨੂੰ ਬਾਹਰ ਭੀ ਵੇਖ ਕਿਉਂਕਿ ਉਸ ਦੇ ਬਗੈਰ ਹੋਰ ਦੂਸਰਾ ਕੋਈ ਨਹੀਂ। ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ ॥੨॥ ਗੁਰਾਂ ਦੀ ਦਇਆ ਦੁਆਰਾ, ਸਾਰਿਆਂ ਨੂੰ ਉਸੇ ਇੱਕ ਅੱਖ ਨਾਲ ਵੇਖ, ਕਿਉਂਕਿ ਹਰ ਦਿਲ ਵਿੱਚ ਪ੍ਰਭੂ ਦਾ ਪ੍ਰਕਾਸ਼ ਰਮਿਆ ਹੋਇਆ ਹੈ। ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ ॥ ਚੰਚਲ ਮਨ ਨੂੰ ਵਰਜ ਕੇ ਆਪਦੇ ਹਿਰਦੇ-ਘਰ ਵਿੱਚ ਰੱਖ। ਗੁਰਾਂ ਨੂੰ ਮਿਲਣ ਦੁਆਰਾ ਇਹ ਸਮਝ ਪ੍ਰਾਪਤ ਹੁੰਦੀ ਹੈ। ਦੇਖਿ ਅਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਸੁਖੁ ਹੋਈ ਜੀਉ ॥੩॥ ਅਣਡਿੱਠ ਸੁਆਮੀ ਨੂੰ ਵੇਖ ਕੇ ਤੂੰ ਚਕ੍ਰਿਤ ਹੋ ਜਾਵੇਗਾ ਅਤੇ ਤਦ ਆਪਣੇ ਕਲੇਸ਼ ਨੂੰ ਭੁਲਾ ਕੇ ਤੂੰ ਆਰਾਮ ਪਾ ਲਵੇਗਾ। ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ॥ ਅੰਮ੍ਰਿਤ ਨੂੰ ਪਾਨ ਕਰਕੇ, ਤੂੰ ਮਹਾਨ ਖੁਸ਼ੀ ਪਾ ਲਵੇਗਾ ਅਤੇ ਆਪਣੇ ਨਿੱਜ ਦੇ ਧਾਮ ਅੰਦਰ ਵਸੇਗਾ। ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥੪॥ ਤੂੰ ਜੰਮਣ ਤੇ ਮਰਣ ਦੇ ਡਰ ਦੇ ਨਾਸ ਕਰਨ ਵਾਲੇ ਦਾ ਜੱਸ ਗਾਇਨ ਕਰ ਅਤੇ ਤੂੰ ਮੁੜ ਕੇ ਜਨਮ ਨਹੀਂ ਧਾਰੇਗਾ। ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ॥ ਹਰ ਵਸਤ ਦੇ ਨਿਚੋੜ, ਪਵਿੱਤ੍ਰ ਤੇ ਨਿਰਲੇਖ ਪ੍ਰਭੂ ਦਾ ਪ੍ਰਕਾਸ਼ ਸਮੂਹ ਅੰਦਰ ਵਿਆਪਕ ਹੈ। ਮੈਂ ਓਹੀ ਹਾਂ ਅਤੇ ਕੋਈ ਭੀ ਫਰਕ ਨਹੀਂ। ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥੫॥੧੧॥ ਉਹ ਬੇਅੰਤ ਪਰਮ ਪ੍ਰਭੂ, ਸ਼੍ਰੋਮਦੀ ਵਾਹਿਗੁਰੂ ਹੈ। ਉਸ ਨੂੰ ਨਾਨਕ ਨੇ ਆਪਣੇ ਗੁਰ ਵਜੋ ਪ੍ਰਾਪਤ ਕੀਤਾ ਹੈ। ਸੋਰਠਿ ਮਹਲਾ ੧ ਘਰੁ ੩ ਸੋਰਠਿ ਪਹਿਲੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਜਾ ਤਿਸੁ ਭਾਵਾ ਤਦ ਹੀ ਗਾਵਾ ॥ ਜਦ ਮੈਂ ਉਸ ਨੂੰ ਚੰਗਾ ਲਗਦਾ ਹਾਂ, ਕੇਵਲ ਤਦ ਹੀ ਮੈਂ ਉਸ ਦੀ ਕੀਰਤੀ ਗਾਇਨ ਕਰਦਾ ਹਾਂ। ਤਾ ਗਾਵੇ ਕਾ ਫਲੁ ਪਾਵਾ ॥ ਐਸ ਤਰ੍ਹਾਂ ਮੈਂ ਉਸ ਦੀ ਕੀਰਤੀ ਗਾਇਨ ਕਰਨ ਦਾ ਮੇਵਾ ਪਾਉਂਦਾ ਹਾਂ। ਗਾਵੇ ਕਾ ਫਲੁ ਹੋਈ ॥ ਉਸ ਦੀ ਕੀਰਤੀ ਗਾਇਨ ਕਰਨ ਦਾ ਮੇਵਾ ਤਦ ਪ੍ਰਾਪਤ ਹੁੰਦਾ ਹੈ, ਜਾ ਆਪੇ ਦੇਵੈ ਸੋਈ ॥੧॥ ਜਦ ਉਹ ਸੁਆਮੀ ਖੁਦ ਇਸ ਨੂੰ ਬਖਸ਼ਦਾ ਹੈ। ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ ਮੇਰੀ ਜਿੰਦੜੀਏ! ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਨਾਮ ਦਾ ਖਜਾਨਾ ਪਾ ਲਿਆ ਹੈ, ਤਾ ਤੇ ਸਚ ਮਹਿ ਰਹਿਆ ਸਮਾਈ ॥ ਰਹਾਉ ॥ ਇਸ ਲਈ ਹੁਣ ਮੈਂ ਸੱਚੇ ਲਾਮ ਅੰਦਰ ਲੀਨ ਰਹਿੰਦਾ ਹਾਂ ਠਹਿਰਾਉ। ਗੁਰ ਸਾਖੀ ਅੰਤਰਿ ਜਾਗੀ ॥ ਜਦ ਗੁਰਾਂ ਦਾ ਉਪਦੇਸ਼ ਮੇਰੇ ਅੰਦਰ ਪ੍ਰਕਾਸ਼ ਹੋਇਆ, ਤਾ ਚੰਚਲ ਮਤਿ ਤਿਆਗੀ ॥ ਤਦ, ਮੈਂ ਆਪਣੀ ਚੁਲਬਲੀ ਤਬੀਅਤ ਨੂੰ ਤਲਾਂਜਲੀ ਦੇ ਦਿੱਤੀ। ਗੁਰ ਸਾਖੀ ਕਾ ਉਜੀਆਰਾ ॥ ਗੁਰਾਂ ਦੇ ਉਪਦੇਸ਼ ਦੇ ਪ੍ਰਕਾਸ਼ ਦੇ ਨਾਲ, ਤਾ ਮਿਟਿਆ ਸਗਲ ਅੰਧ੍ਯ੍ਯਾਰਾ ॥੨॥ ਸਾਰਾ ਅਨ੍ਹੇਰਾ ਦੂਰ ਹੋ ਗਿਆ ਹੈ। ਗੁਰ ਚਰਨੀ ਮਨੁ ਲਾਗਾ ॥ ਜਦ ਮਨੁੱਖ ਦਾ ਮਨੂਆ ਗੁਰਾਂ ਦੇ ਪੈਰਾਂ ਨਾਲ ਜੁੜ ਜਾਂਦਾ ਹੈ, ਤਾ ਜਮ ਕਾ ਮਾਰਗੁ ਭਾਗਾ ॥ ਤਦ ਮੌਤ ਦਾ ਰਾਹ ਉਸ ਤੋਂ ਪਰੇ ਹੱਟ ਜਾਂਦਾ ਹੈ। ਭੈ ਵਿਚਿ ਨਿਰਭਉ ਪਾਇਆ ॥ ਪ੍ਰਭੂ ਦੇ ਡਰ ਅੰਦਰ ਇਨਸਾਨ ਡਰ-ਰਹਿਤ ਪ੍ਰਭੂ ਨੂੰ ਪਾ ਲੈਂਦਾ ਹੈ, ਤਾ ਸਹਜੈ ਕੈ ਘਰਿ ਆਇਆ ॥੩॥ ਅਤੇ ਤਦ ਉਹ ਬੈਕੁੰਠੀ ਅਨੰਦ ਦੇ ਗ੍ਰਿਹ ਵਿੰਚ ਪ੍ਰਵੇਸ਼ ਕਰ ਜਾਂਦਾ ਹੈ। ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ ਗੁਰੂ ਜੀ ਫੁਰਮਾਉਂਦੇ ਹਨ, ਕੋਈ ਵਿਰਲਾ ਵਿਚਾਰਵਾਨ ਪੁਰਸ਼ ਹੀ ਜਾਣਦਾ ਹੈ, ਇਸੁ ਜਗ ਮਹਿ ਕਰਣੀ ਸਾਰੀ ॥ ਕਿ ਇਸ ਜਹਾਨ ਵਿੱਚ ਪਰਮ ਪਵਿੱਤ੍ਰ ਕਰਮ ਕਿਹੜਾ ਹੈ। ਕਰਣੀ ਕੀਰਤਿ ਹੋਈ ॥ ਪਰਮ ਪੁੰਨ ਕਰਮ ਸਾਹਿਬ ਦੀ ਸਿਫ਼ਤ-ਸਲਾ ਹੈ, ਜਾ ਆਪੇ ਮਿਲਿਆ ਸੋਈ ॥੪॥੧॥੧੨॥ ਜਿਸ ਦੁਆਰਾ ਉਹ ਸਾਹਿਬ ਖੁਦ ਹੀ ਪ੍ਰਾਣੀ ਨੂੰ ਮਿਲ ਪੈਦਾ ਹੈ। ਸੋਰਠਿ ਮਹਲਾ ੩ ਘਰੁ ੧ ਸੋਰਠਿ ਤੀਜੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥ ਹੇ ਸੁਆਮੀ! ਤੇਰੇ ਸਾਰੇ ਚਾਕਰ, ਜਿਨ੍ਹਾਂ ਨੂੰ ਨਾਮ ਦਾ ਸੁਆਦ ਆਇਆ ਹੈ, ਤੇਰੀ ਟਹਿਲ ਕਮਾਉਂਦੇ ਹਨ। ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥ ਜੋ ਆਪਣੇ ਅੰਦਰੋ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਉਹ ਗੁਰਾਂ ਦੀ ਦਇਆ ਦੁਆਰਾ ਪਵਿੱਤ੍ਰ ਹੋ ਜਾਂਦਾ ਹੈ। ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥ ਜੋ ਰਾਤ ਦਿਨ ਹਮੇਸ਼ਾਂ ਸੱਚੇ ਸੁਆਮੀ ਦਾ ਜੱਸ ਗਾਹਿਨ ਕਰਦਾ ਹੈ, ਉਹ ਗੁਰਾਂ ਦੀ ਬਾਣੀ ਨਾਲ ਸਸ਼ੋਭਤ ਹੋ ਜਾਂਦਾ ਹੈ। ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥ ਹੇ ਮੈਡੇ ਮਾਲਕ! ਮੈਂ ਤੇਰਾ ਬੱਚਾ ਹਾਂ ਅਤੇ ਤੇਰੀ ਪਨਾਹ ਲੋੜਦਾ ਹਾਂ। ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥ ਮੇਰੇ ਅਣੁੱਤੀ ਪ੍ਰਭੂ! ਸਿਰਫ ਤੂੰ ਹੀ ਸਚਿਆਰਾ ਦਾ ਪਰਮ ਸਚਿਆਰ ਹੈ। ਹੇ ਹੰਕਾਰ ਦੇ ਵੈਰੀ, ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ ਠਹਿਰਾਉ। ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥ ਜੋ ਖਬਰਦਾਰ ਰਹਿੰਦੇ ਹਨ, ਉਹ ਸਾਈਂ ਨੂੰ ਪਾ ਲੈਂਦੇ ਹਨ ਤੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਮੇਟ ਸੁਟਦੇ ਹਨ। ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ ਗ੍ਰਿਹਸਥ ਵਿੱਚ ਰੱਬ ਦਾ ਗੋਲਾ, ਹਮੇਸ਼ਾਂ ਲਿਰਲੇਪ ਵਿਚਰਦਾ ਹੈ ਤੇ ਬ੍ਰਹਮ ਵੀਚਾਰ ਦੀ ਸਾਰਵਸਤੂ ਨੂੰ ਸੋਚਦਾ ਸਮਝਦਾ ਹੈ। ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥ ਸੱਚੇ ਗੁਰਾਂ ਦੀ ਟਹਿਲ ਕਮਾ, ਉਹ ਹਮੇਸ਼ਾਂ ਆਰਾਮ ਪਾਉਂਦਾ ਹੈ ਤੇ ਹਰੀ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹੈ। ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥ ਇਹ ਮਨ ਦਸੀ ਪਾਸੀ ਭਟਕਦਾ ਫਿਰਦਾ ਹੈ ਤੇ ਇਸ ਨੂੰ ਹੋਰਸ ਦੀ ਪ੍ਰੀਤ ਨੇ ਬਰਬਾਦ ਕਰ ਦਿੱਤਾ ਹੈ। copyright GurbaniShare.com all right reserved. Email |