ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥
ਆਪ ਹੁਦਰਾ ਮੂਰਖ, ਰੱਬ ਦੇ ਨਾਮ ਨੂੰ ਯਾਦ ਨਹੀਂ ਕਰਦਾ ਅਤੇ ਆਪਣੇ ਜੀਵਨ ਨੂੰ ਬੇਅਰਥ ਗੁਆ ਲੈਦਾ ਹੈ। ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥ ਜਦ ਉਹ ਸੱਚੇ ਗੁਰਾਂ ਨਾਲ ਮਿਲਦਾ ਹੈ, ਤਦ ਉਹ ਨਾਮ ਨੂੰ ਪ੍ਰਾਪਤ ਹੁੰਦਾ ਹੈ ਤੇ ਉਸ ਦੀ ਹੰਗਤਾ ਤੇ ਮਮਤਾ ਦੂਰ ਹੋ ਜਾਂਦੇ ਹਨ। ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥ ਸੱਚੇ ਹਨ ਰੱਬ ਦੇ ਗੋਲੇ। ਉਹ ਸੱਚ ਦੀ ਕਮਾਈ ਕਰਦੇ ਅਤੇ ਗੁਰਾਂ ਦੀ ਬਾਣੀ ਨੂੰ ਸੋਚਦੇ ਸਮਝਦੇ ਹਨ। ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥ ਸੱਚਾ ਸਾਹਿਬ ਉਨ੍ਹਾਂ ਨੂੰ ਆਪਦੇ ਨਾਲ ਮਿਲਾ ਲੈਦਾ ਹੈ ਅਤੇ ਉਹ ਸੱਚੇ ਸਾਹਿਬ ਨੂੰ ਆਪਣੇ ਦਿਲ ਨਾਲ ਲਾਈ ਰਖਦੇ ਹਨ। ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥ ਨਾਮ ਰਾਹੀਂ ਨਾਨਕ ਨੂੰ ਮੋਖਸ਼ ਤੇ ਸਮਝ ਸੋਚ ਦੀ ਦਾਤ ਮਿਲੀ ਹੈ। ਕੇਵਲ ਇਹ ਨਾਮ ਹੀ ਮੇਰੀ ਪੂੰਜੀ ਹੈ। ਸੋਰਠਿ ਮਹਲਾ ੩ ॥ ਸੋਰਠਿ ਤੀਜੀ ਪਾਤਿਸ਼ਾਹੀ। ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥ ਉਸ ਸੱਚੇ ਸੁਆਮੀ ਨੇ ਆਪਣੇ ਪ੍ਰੇਮੀਆਂ ਨੂੰ ਪ੍ਰੇਮ ਦਾ ਭੰਡਾਰਾ ਅਤੇ ਰੱਬ ਦੇ ਨਾਮ ਦਾ ਪਦਾਰਥ ਬਖਸ਼ਿਆ ਹੈ। ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥ ਨਾਂ ਮੁਕਣ ਵਾਲੀ ਨਾਮ ਦੀ ਦੌਲਤ ਕਦਾਚਿੱਤ ਮੁਕਦੀ ਨਹੀਂ। ਕੋਈ ਭੀ ਇਸ ਦਾ ਮੁੱਲ ਨਹੀਂ ਪਾ ਸਕਦਾ। ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥ ਨਾਮ ਦੀ ਦੌਲਤ ਨਾਲ ਚਮਕੀਲੇ ਹੋ ਜਾਂਦੇ ਹਨ ਚਿਹਰੇ, ਅਤੇ ਉਹ ਸੱਚਾ ਸੁਆਮੀ ਪ੍ਰਾਪਤ ਹੋ ਜਾਂਦਾ ਹੈ। ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥ ਹੇ ਮੇਰੀ ਜਿੰਦੜੀਏ ਗੁਰਾਂ ਦੇ ਉਪਦੇਸ਼ ਦੁਆਰਾ ਹੀ ਬੰਦਾ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਹੁੰਦਾ ਹੈ। ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥ ਨਾਮ ਦੇ ਬਾਝੋਂ ਦੁਨੀਆ ਕੁਰਾਹੇ ਪਈ ਹੋਈ ਹੈ ਅਤੇ ਸਾਹਿਬ ਦੇ ਦਰਬਾਰ ਅੰਦਰ ਸਜ਼ਾ ਭੁਗਦੀ ਹੈ। ਠਹਿਰਾਉ। ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ ਇਸ ਸਰੀਰ ਵਿੰਚ ਪੰਜ ਚੋਰ ਰਹਿੰਦੇ ਹਨ ਜਨਾਹਕਾਰੀ ਗੁੱਸਾ, ਲਾਲਚ, ਸੰਸਾਰੀ ਮਮਤਾ ਅਤੇ ਹੰਗਤਾ। ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ ਉਹ ਅੰਮ੍ਰਿਤ ਨੂੰ ਲੁੱਟਦੇ ਹਨ। ਮਨਮੁੱਖ ਪੁਰਸ਼ ਇਸ ਨੂੰ ਨਹੀਂ ਸਮਝਦਾ ਅਤੇ ਕੋਈ ਭੀ ਫਰਿਆਦ ਨਹੀਂ ਸੁਣਦਾ। ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥ ਅੰਨ੍ਹਾਂ ਹੈ ਜਹਾਨ ਅਤੇ ਅੰਨ੍ਹੇ ਇਸ ਦੇ ਵਿਹਾਰ। ਗੁਰਾਂ ਦੇ ਬਗੈਰ ਅਨ੍ਹੇਰ ਘੁੱਪ ਹੈ। ਹਉਮੈ ਮੇਰਾ ਕਰਿ ਕਰਿ ਵਿਗੁਤੇ ਕਿਹੁ ਚਲੈ ਨ ਚਲਦਿਆ ਨਾਲਿ ॥ ਅੰਹਕਾਰ ਅਤੇ ਅਪਣੱਤ ਕਰਦੇ ਹੋਏ ਪ੍ਰਾਣੀ ਬਰਬਾਦ ਹੋ ਗਏ ਹਨ, ਤੁਰਨ ਵੇਲੇ ਕੁੱਛ ਭੀ ਉਨ੍ਹਾਂ ਦੇ ਨਾਲ ਨਹੀਂ ਜਾਂਦਾ। ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ ॥ ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਨਾਮ ਦਾ ਸਿਮਰਨ ਕਰਦਾ ਹੈ ਅਤੇ ਹਮੇਸ਼ਾਂ ਕੇਵਲ ਸਾਹਿਬ ਦੇ ਨਾਮ ਨੂੰ ਹੀ ਯਾਦ ਕਰਦਾ ਹੈ। ਸਚੀ ਬਾਣੀ ਹਰਿ ਗੁਣ ਗਾਵੈ ਨਦਰੀ ਨਦਰਿ ਨਿਹਾਲਿ ॥੩॥ ਸੱਚੀ ਗੁਰਬਾਣੀ ਦੇ ਰਾਹੀਂ, ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਮਿਹਰਬਾਨ ਮਾਲਕ ਦੀ ਮਿਹਰ ਦੀ ਨਿਗ੍ਹਾ ਨਾਲ ਪ੍ਰਸੰਨ ਥੀ ਵੰਝਦਾ ਹੈ। ਸਤਿਗੁਰ ਗਿਆਨੁ ਸਦਾ ਘਟਿ ਚਾਨਣੁ ਅਮਰੁ ਸਿਰਿ ਬਾਦਿਸਾਹਾ ॥ ਗੁਰਾਂ ਦਾ ਦਿਤਾ ਹੋਇਆ ਗਿਆਨ ਸਦੀਵ ਹੀ ਉਸ ਦੇ ਦਿਲ ਨੂੰ ਰੋਸ਼ਨ ਕਰਦਾ ਹੈ। ਸਾਹਿਬ ਦਾ ਹੁਕਮ ਪਾਤਿਸ਼ਾਹਾਂ ਦੇ ਸਿਰ ਉਤੇ ਭੀ ਹੈ। ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਸਚੁ ਲਾਹਾ ॥ ਰਾਤ ਦਿਨ ਸੰਤ ਸੁਆਮੀ ਦੀ ਸਦਾ ਪ੍ਰੇਮਮਈ ਸੇਵਾ ਕਮਾਉਂਦੇ ਹਨ ਅਤੇ ਉਸ ਦੇ ਨਾਮ ਦਾ ਸੱਚਾ ਮੁਨਾਫਾ ਉਠਾਉਂਦੇ ਹਨ। ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾਹਾ ॥੪॥੨॥ ਨਾਨਕ, ਸਾਹਿਬ ਦੇ ਨਾਮ ਦੇ ਰਾਹੀਂ ਪ੍ਰਾਣੀ ਮੁਕਤ ਹੋ ਜਾਂਦਾ ਹੈ ਅਤੇ ਨਾਮ ਨਾਲ ਰੰਗੀਜ ਕੇ ਉਹ ਸਾਹਿਬ ਨੂੰ ਪਾ ਲੈਦਾ ਹੈ। ਸੋਰਠਿ ਮਃ ੩ ॥ ਸੋਰਠਿ ਤੀਜੀ ਪਾਤਿਸ਼ਾਹੀ। ਦਾਸਨਿ ਦਾਸੁ ਹੋਵੈ ਤਾ ਹਰਿ ਪਾਏ ਵਿਚਹੁ ਆਪੁ ਗਵਾਈ ॥ ਜੇਕਰ ਬੰਦਾ ਸੁਆਮੀ ਦੇ ਨਫਰਾਂ ਦਾ ਨਫਰ ਹੋ ਵੰਝੇ, ਤਦ ਉਹ ਸੁਆਮੀ ਨੂੰ ਪਾ ਲੈਦਾ ਹੈ ਤੇ ਆਪਣੇ ਅੰਦਰੋ ਹੰਗਤਾ ਨੂੰ ਦੂਰ ਕਰ ਦਿੰਦਾ ਹੈ। ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥ ਪ੍ਰਸੰਨਤਾ ਦਾ ਸੁਆਮੀ ਸਾਧੂਆਂ ਦਾ ਕੰਮ-ਧੰਦਾ ਹੈ ਅਤੇ ਉਹ ਰੈਣ ਦਿਹੁੰ ਹਰੀ ਦਾ ਜੱਸ ਗਾਹਿਨ ਕਰਦੇ ਹਨ। ਸਬਦਿ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ ॥੧॥ ਨਾਮ ਨਾਲ ਰੰਗੇ ਹੋਏ ਉਹ ਹਮੇਸ਼ਾਂ ਇਕ ਰਸ ਵਿਚਰਦੇ ਹਨ ਅਤੇ ਸਾਹਿਬ ਅੰਦਰ ਲੀਨ ਰਹਿੰਦੇ ਹਨ। ਹਰਿ ਜੀਉ ਸਾਚੀ ਨਦਰਿ ਤੁਮਾਰੀ ॥ ਹੇ ਮੇਰੇ ਪੂਜਯ ਪ੍ਰਭੂ! ਸੰਚੀ ਹੈ ਤੇਰੀ ਦਇਆ ਦ੍ਰਿਸ਼ਟੀ। ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ ਰਾਖਹੁ ਪੈਜ ਹਮਾਰੀ ॥ ਰਹਾਉ ॥ ਹੇ ਪ੍ਰੀਤਮ ਪ੍ਰਭੂ! ਆਪਣਿਆਂ ਸੇਵਕਾਂ ਉਤੇ ਰਹਿਮਤ ਧਾਰ ਅਤੇ ਉਨ੍ਹਾਂ ਦੀ ਇੱਜ਼ਤ ਆਬਰੂ ਬਰਕਰਾਰ ਰੱਖ। ਠਹਿਰਾਉ। ਸਬਦਿ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ॥ ਹਮੇਸ਼ਾਂ ਸੁਆਮੀ ਦੀ ਸਿਫ਼ਤ ਗਾਇਨ ਕਰਨ ਦੁਆਰਾ ਮੈਂ ਜੀਉਂਦਾ ਹਾਂ ਤੇ ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਡਰ ਦੌੜ ਗਿਆ ਹੈ। ਮੇਰਾ ਪ੍ਰਭੁ ਸਾਚਾ ਅਤਿ ਸੁਆਲਿਉ ਗੁਰੁ ਸੇਵਿਆ ਚਿਤੁ ਲਾਗਾ ॥ ਮੈਡਾ ਸੱਚਾ ਸੁਆਮੀ ਪਰਮ ਸੁੰਦਰ ਹੈ। ਗੁਰਾਂ ਦੀ ਘਾਲ ਕਮਾ, ਮੇਰੀ ਜਿੰਦੜੀ ਉਸ ਨਾਲ ਜੁੜ ਗਈ ਹੈ। ਸਾਚਾ ਸਬਦੁ ਸਚੀ ਸਚੁ ਬਾਣੀ ਸੋ ਜਨੁ ਅਨਦਿਨੁ ਜਾਗਾ ॥੨॥ ਜੋ ਸੱਚੇ ਨਾਮ ਅਤੇ ਪਰਮ ਸੱਚੀ ਗੁਰਬਾਣੀ ਦਾ ਉਚਾਰਨ ਕਰਦਾ ਹੈ, ਉਹ ਬੰਦਾ ਸਦਾ ਸੁਚੇਤ ਰਹਿੰਦਾ ਹੈ। ਮਹਾ ਗੰਭੀਰੁ ਸਦਾ ਸੁਖਦਾਤਾ ਤਿਸ ਕਾ ਅੰਤੁ ਨ ਪਾਇਆ ॥ ਸਾਹਿਬ ਨਿਹਾਇਤ ਹੀ ਡੂੰਘਾ ਤੇ ਹਮੇਸ਼ਾਂ ਸੁਖ ਦੇਣ ਵਾਲਾ ਹੈ। ਕੋਈ ਭੀ ਉਸ ਦਾ ਓੜਕ ਨਹੀਂ ਪਾ ਸਕਦਾ। ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤੁ ਹਰਿ ਮੰਨਿ ਵਸਾਇਆ ॥ ਪੂਰਨ ਗੁਰਾਂ ਦੀ ਘਾਲ ਕਮਾ, ਆਦਮੀ ਚਿੰਤਾਰਹਿਤ ਸੁਆਮੀ ਨੂੰ ਆਪਦੇ ਚਿੱਤ ਵਿੱਚ ਟਿਕਾ ਲੈਦਾ ਹੈ। ਮਨੁ ਤਨੁ ਨਿਰਮਲੁ ਸਦਾ ਸੁਖੁ ਅੰਤਰਿ ਵਿਚਹੁ ਭਰਮੁ ਚੁਕਾਇਆ ॥੩॥ ਅੰਦਰੋਂ ਸੰਦੇਹ ਦੂਰ ਕਰਨ ਦੁਆਰਾ, ਇਨਸਾਨ ਦੀ ਆਤਮਾ ਤੇ ਦੇਹ ਪਵਿੱਤ੍ਰ ਹੋ ਜਾਂਦੇ ਹਨ ਅਤੇ ਸਦੀਵੀ ਆਰਾਮ ਉਸ ਦੇ ਦਿਲ ਵਿੱਚ ਟਿਕ ਜਾਂਦਾ ਹੈ। ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥ ਵਾਹਿਗੁਰੂ ਦਾ ਰਸਤਾ ਹਮੇਸ਼ਾਂ ਹੀ ਇੱਕ ਮੁਸ਼ਕਿਲ ਰਾਹ ਹੈ। ਬਹੁਤ ਹੀ ਥੋੜੇ ਗੁਰਾਂ ਦੇ ਰਾਹੀਂ ਹਰੀ ਦੇ ਸਿਮਰਨ ਦੁਆਰਾ ਇਸ ਨੂੰ ਪਾਉਂਦੇ ਹਨ। ਹਰਿ ਕੈ ਰੰਗਿ ਰਾਤਾ ਸਬਦੇ ਮਾਤਾ ਹਉਮੈ ਤਜੇ ਵਿਕਾਰਾ ॥ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਅਤੇ ਉਸ ਦੇ ਨਾਮ ਨਾਲ ਮਤਵਾਲਾ ਹੋਇਆ, ਪ੍ਰਾਣੀ ਆਪਣੇ ਹੰਕਾਰ ਤੇ ਪਾਪ ਨੂੰ ਛੱਡ ਦਿੰਦਾ ਹੈ। ਨਾਨਕ ਨਾਮਿ ਰਤਾ ਇਕ ਰੰਗੀ ਸਬਦਿ ਸਵਾਰਣਹਾਰਾ ॥੪॥੩॥ ਨਾਨਕ, ਪ੍ਰਭੂ ਉਸ ਨੂੰ ਸਸ਼ੋਭਤ ਕਰ ਦਿੰਦਾ ਹੈ ਜੋ ਉਸ ਦੇ ਨਾਮ ਨਾਲ ਇਕਰਸ ਰੰਗਿਆ ਰਹਿੰਦਾ ਹੈ। copyright GurbaniShare.com all right reserved. Email |