ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥ ਸੰਸਾਰੀ ਕਾਰ ਵਿਹਾਰ ਕਰਦਾ ਹੋਇਆ ਇਨਸਾਨ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ ਅਤੇ ਖੁਸ਼ੀ ਦੇਣਹਾਰ ਸੁਆਮੀ ਨੂੰ ਆਪਣੇ ਚਿੱਤ ਵਿੱਚ ਨਹੀਂ ਟਿਕਾਉਂਦਾ। ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥ ਨਾਨਕ, ਕੇਵਲ ਓਹੀ ਨਾਮ ਨੂੰ ਪ੍ਰਾਪਤ ਕਰਦੇ ਹਨ, ਜਿਨ੍ਹਾਂ ਦੇ ਭਾਗਾਂ ਵਿੱਚ ਇਸ ਤਰ੍ਹਾਂ ਪ੍ਰਭੂ ਨੇ ਮੁੱਢ ਤੋਂ ਲਿਖਿਆ ਹੋਇਆ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ ਮਨ ਸੁਧਾਰਸ ਨਾਲ ਪਰੀਪੂਰਨ ਹੈ, ਪ੍ਰੰਤੂ ਮਨਮੁਖ ਇਸ ਦੇ ਸੁਆਦ ਨੂੰ ਨਹੀਂ ਜਾਣਦੇ। ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥ ਜਿਸ ਤਰ੍ਹਾਂ ਹਰਣ ਆਪਣੇ ਅੰਦਰਲੇ ਨਾਫੇ ਨੂੰ ਨਹੀਂ ਸਮਝਦਾ ਅਤੇ ਵਹਿਮ ਦਾ ਗੁੰਮਰਾਹ ਕੀਤਾ ਹੋਇਆ ਭਟਕਦਾ ਹੈ। ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥ ਅਧਰਮੀ ਆਬਿ-ਹਿਯਾਤ ਨੂੰ ਛੱਡ ਦਿੰਦਾ ਹੈ ਅਤੇ ਜ਼ਹਿਰ ਨੂੰ ਇਕੱਤਰ ਕਰਦਾ ਹੈ। ਕਰਤਾਰ ਨੇ ਖੁਦ ਉਸ ਦੀ ਮੱਤ ਮਾਰ ਦਿੱਤੀ ਹੈ। ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥ ਕਈ ਟਾਂਵੇ ਟੱਲੇ ਪਵਿੱਤ੍ਰ ਪੁਰਸ਼ਾਂ ਨੂੰ ਸਮਝ ਆ ਜਾਂਦੀ ਹੈ ਅਤੇ ਉਹ ਆਪਣੇ ਅੰਤ੍ਰੀਵ ਹੀ ਸ਼੍ਰੋਮਣੀ ਸਾਹਿਬ ਨੂੰ ਵੇਖ ਲੈਂਦੇ ਹਨ। ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥ ਉਨ੍ਹਾਂ ਦੀ ਦੇਹ ਤੇ ਆਤਮਾ ਸ਼ਾਂਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਜੀਭ੍ਹ ਵਾਹਿਗੁਰੂ ਦੇ ਸੁਆਦ ਨੂੰ ਮਾਣਦੀ ਹੈ। ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਹਿਰਦੇ ਅੰਦਰ ਉਤਪੰਨ ਹੁੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹੀ ਪ੍ਰਾਣੀ ਮਾਲਕ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ। ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥ ਨਾਮ ਦੇ ਬਗੈਰ ਸਾਰੀ ਦੁਨੀਆ ਪਾਗਲ ਹੋਈ ਹੋਈ ਹੈ ਅਤੇ ਆਪਣਾ ਜੀਵਨ ਨਿਸਫਲ ਗੁਆ ਲੈਂਦੀ ਹੈ। ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥ ਨਾਨਕ, ਕੇਵਲ ਨਾਮ ਹੀ ਇਕੋ ਇਕ ਆਬਿ-ਹਿਯਾਤ ਹੈ ਅਤੇ ਗੁਰਾਂ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ। ਪਉੜੀ ॥ ਪਉੜੀ। ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥ ਉਹ ਵਾਹਿਗੁਰੂ ਸੁਆਮੀ ਪਹੁੰਚ ਤੋਂ ਪਰੇ ਹੈ। ਦੱਸੋਂ ਬੰਦਾ ਕਿਸ ਤਰ੍ਹਾਂ ਉਸ ਨੂੰ ਪਾ ਸਕਦਾ ਹੈ? ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥ ਉਸ ਦਾ ਨਾਂ ਸਰੂਪ ਹੈ, ਨਾਂ ਹੀ ਚਿੰਨ੍ਹ ਅਤੇ ਉਹ ਅਡਿੱਠ ਹੈ ਤਾਂ ਮੈਨੂੰ ਦੱਸੋ, ਹੇ ਸਾਧੂਓ! ਉਸ ਦਾ ਕਿਸ ਤਰ੍ਹਾਂ ਆਰਾਧਨ ਕਰੀਏ? ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥ ਉਹ ਸਰੂਪ-ਰਹਿਤ, ਪਵਿੱਤ੍ਰ ਅਤੇ ਪਹੁੰਚ ਤੋਂ ਪਰੇ ਪ੍ਰਭੂ ਹੈ। ਉਸ ਦੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਦਾ ਇਨਸਾਨ ਵਰਣਨ ਦੇ ਗਾਇਨ ਕਰੇ? ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥ ਜਿਸ ਨੂੰ ਪ੍ਰਭੂ ਖੁਦ ਬਖੁਦ ਹੀ ਦਰਸਾਉਂਦਾ ਹੈ, ਕੇਵਲ ਓਹੀ ਵਾਹਿਗੁਰੂ ਦੇ ਰਸਤੇ ਤੇ ਟੁਰਦਾ ਹੈ। ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥ ਪੂਰਨ ਗੁਰਾਂ ਨੇ ਮੈਨੂੰ ਪ੍ਰਭੂ ਵਿਖਾਲ ਦਿੱਤਾ ਹੈ। ਗੁਰਾਂ ਦੀ ਘਾਲ ਕਮਾਉਣ ਰਾਹੀਂ ਉਹ ਪਾਇਆ ਜਾਂਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ ॥ ਜਿਸ ਤਰ੍ਹਾਂ ਕਿ ਮੇਰਾ ਸਰੀਰ ਤੇਲ ਕੱਢਣ ਵਾਲੇ ਜੰਤ੍ਰ ਵਿੱਚ ਪੀੜਿਆ ਗਿਆ ਹੁੰਦਾ ਹੈ, ਇਸ ਵਿਚੋਂ ਲਹੂ ਦਾ ਇਕ ਤੁਪਕਾ ਭੀ ਨਹੀਂ ਨਿਕਲਦਾ। ਜੀਉ ਵੰਞੈ ਚਉ ਖੰਨੀਐ ਸਚੇ ਸੰਦੜੈ ਨੇਹਿ ॥ ਆਪਣੀ ਜਿੰਦੜੀ ਮੈਂ ਆਪਣੇ ਸੱਚੇ ਸੁਆਮੀ ਦੀ ਪ੍ਰੀਤ ਖਾਤਰ ਚਾਰ ਟੋਟੇ ਕਰਦਾ ਹਾਂ। ਨਾਨਕ ਮੇਲੁ ਨ ਚੁਕਈ ਰਾਤੀ ਅਤੈ ਡੇਹ ॥੧॥ ਇਸ ਤਰ੍ਹਾਂ ਮੇਰਾ ਸਾਈਂ ਨਾਲ ਮਿਲਾਪ ਰੈਣ ਅਤੇ ਦਿਹੁੰ ਬੰਦ ਨਹੀਂ ਹੋਵੇਗਾ, ਹੇ ਨਾਨਕ! ਮਃ ੩ ॥ ਤੀਜੀ ਪਾਤਿਸ਼ਾਹੀ। ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ ॥ ਮੇਰਾ ਮਿੱਤ੍ਰ ਖੁਸ਼ਬਾਸ਼ ਹੈ। ਉਹ ਆਪਣੀ ਪ੍ਰੀਤ ਪ੍ਰਦਾਨ ਕਰਦਾ ਹੈ ਅਤੇ ਮੇਰੀ ਜਿੰਦੜੀ ਨੂੰ ਮੋਹ ਲੈਂਦਾ ਹੈ। ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ ॥ ਜਿਸ ਤਰ੍ਹਾਂ ਕਿ ਲਾਗ ਲਾ ਕੇ ਮਜੀਠ ਨਾਲ ਕੱਪੜੇ ਰੰਗੇ ਜਾਂਦੇ ਹਨ। ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ ॥੨॥ ਨਾਨਕ, ਇਹ ਰੰਗ ਲਹਿੰਦਾ ਨਹੀਂ ਅਤੇ ਕੋਈ ਹੋਰ ਰੰਗ ਮੇਰੀ ਜਿੰਦੜੀ ਨੂੰ ਨਹੀਂ ਚੜ੍ਹਦਾ। ਪਉੜੀ ॥ ਪਉੜੀ। ਹਰਿ ਆਪਿ ਵਰਤੈ ਆਪਿ ਹਰਿ ਆਪਿ ਬੁਲਾਇਦਾ ॥ ਸੁਆਮੀ ਖੁਦ-ਬ-ਖੁਦ ਹੀ ਸਾਰਿਆਂ ਅੰਦਰ ਵਿਆਪਕ ਹੈ ਤੇ ਹਰੀ ਖੁਦ ਹੀ ਬੰਦੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾਉਂਦਾ ਹੈ। ਹਰਿ ਆਪੇ ਸ੍ਰਿਸਟਿ ਸਵਾਰਿ ਸਿਰਿ ਧੰਧੈ ਲਾਇਦਾ ॥ ਆਪ ਹੀ ਰਚਨਾ ਨੂੰ ਰਚ ਕੇ ਸੁਆਮੀ ਹਰ ਜਣੇ ਨੂੰ ਕੰਮ-ਕਾਜ ਲਾਉਂਦਾ ਹੈ। ਇਕਨਾ ਭਗਤੀ ਲਾਇ ਇਕਿ ਆਪਿ ਖੁਆਇਦਾ ॥ ਕਈਆਂ ਨੂੰ ਉਹ ਆਪਣੀ ਪ੍ਰੇਮਮਈ ਸੇਵਾ ਵਿੱਚ ਜੋੜ ਦਿੰਦਾ ਹੈ ਤੇ ਕਈਆਂ ਨੂੰ ਉਹ ਖੁਦ ਕੁਰਾਹੇ ਪਾਉਂਦਾ ਹੈ। ਇਕਨਾ ਮਾਰਗਿ ਪਾਇ ਇਕਿ ਉਝੜਿ ਪਾਇਦਾ ॥ ਕਈਆਂ ਨੂੰ ਉਹ ਠੀਕ ਰਾਹੇ ਪਾਉਂਦਾ ਹੈ ਅਤੇ ਕਈਆਂ ਨੂੰ ਉਹ ਬੀਆਬਾਨ ਅੰਦਰ ਧੱਕ ਦਿੰਦਾ ਹੈ। ਜਨੁ ਨਾਨਕੁ ਨਾਮੁ ਧਿਆਏ ਗੁਰਮੁਖਿ ਗੁਣ ਗਾਇਦਾ ॥੫॥ ਗੁਰਾਂ ਦੇ ਰਾਹੀਂ ਗੋਲਾ ਨਾਨਕ ਨਾਮ ਦਾ ਸਿਮਰਨ ਕਰਦਾ ਹੈ ਅਤੇ ਵਾਹਿਗੁਰੂ ਦਾ ਜੱਸ ਗਾਉਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਫਲਦਾਇਕ ਹੈ ਸੱਚੇ ਗੁਰਾਂ ਦੀ ਘਾਲ, ਜੇਕਰ ਕੋਈ ਜਣਾ ਆਪਣਾ ਮਨ ਲਾ ਕੇ ਇਸ ਨੂੰ ਕਮਾਵੇ। ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ ਚਿੱਤ-ਚਾਹੁੰਦੀਆਂ ਮੁਰਾਦਾਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਹੰਕਾਰ ਅੰਦਰੋਂ ਦੂਰ ਹੋ ਜਾਂਦਾ ਹੈ। ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ ਐਸਾ ਪੁਰਸ਼ ਆਪਣੇ ਜੂੜ ਕੱਟ ਸੁੱਟਦਾ ਹੈ, ਮੋਖਸ਼ ਹੋ ਜਾਂਦਾ ਹੈ ਤੇ ਸੱਚੇ ਸਾਈਂ ਅੰਦਰ ਲੀਨ ਰਹਿੰਦਾ ਹੈ। ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ ਇਸ ਸੰਸਾਰ ਅੰਦਰ ਮੁਸ਼ਕਿਲ ਨਾਲ ਹੱਥ ਲੱਗਣ ਵਾਲਾ ਹੈ ਨਾਮ। ਗੁਰਾਂ ਦੇ ਰਾਹੀਂ ਇਹ ਚਿੱਤ ਵਿੱਚ ਆਕੇ ਟਿਕ ਜਾਂਦਾ ਹੈ। ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥ ਨਾਨਕ ਜਿਹੜਾ ਆਪਣੇ ਗੁਰੂ ਦੀ ਟਹਿਲ ਕਮਾਉਂਦਾ ਹੈ, ਉਸ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਮਃ ੩ ॥ ਤੀਜੀ ਪਾਤਿਸ਼ਾਹੀ। ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥ ਅਧਰਮੀ ਦਾ ਮਨੂਆ ਹੋੜਿਆ ਜਾਣ ਵਾਲਾ ਨਹੀਂ ਉਹ ਹੋਰਸ (ਮਾਇਆ) ਨਾਲ ਜੁੜਿਆ ਹੋਇਆ ਹੈ। ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥ ਉਸ ਨੂੰ ਸੁਫਨੇ ਵਿੱਚ ਭੀ ਆਰਾਮ ਨਹੀਂ ਮਿਲਦਾ ਅਤੇ ਉਹ ਆਪਣਾ ਜੀਵਨ ਡਾਢੇ ਕਸ਼ਟ ਅੰਦਰ ਗੁਜ਼ਾਰਦਾ ਹੈ। ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ ਪੰਡਿਤ ਬੂਹੇ ਬੂਹੇ ਉਤੇ ਪੜ੍ਹਦੇ ਤੇ ਵਾਚਦੇ ਹੋਏ ਅਤੇ ਪੂਰਨ ਪੁਰਸ਼ ਤਾੜੀਆਂ ਲਾ ਕੇ ਹਾਰ ਹੰਭ ਗਏ ਹਨ। ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥ ਪ੍ਰਾਣੀ ਧਾਰਮਕ ਸੰਸਕਾਰ ਕਰਦੇ ਥੱਕ ਟੁੱਟ ਗਏ ਹਨ, ਪ੍ਰੰਤੂ ਉਨ੍ਹਾਂ ਦਾ ਇਹ ਮਨ ਕਾਬੂ ਵਿੱਚ ਨਹੀਂ ਆਉਂਦਾ। ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥ ਭੇਖੀ ਧਾਰਮਕ ਬਸਤ੍ਰ ਪਹਿਨ ਅਤੇ ਅਠਾਹਟ ਧਰਮ ਅਸਥਾਨਾਂ ਤੇ ਇਸ਼ਨਾਨ ਕਰ ਕੇ ਹੰਭ ਗਏ ਹਨ। copyright GurbaniShare.com all right reserved. Email |