ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥ ਉਹ ਆਪਣੇ ਪਤੀ ਦੀ ਕਦਰ ਨੂੰ ਨਹੀਂ ਪਛਾਣਦੀ ਅਤੇ ਹੋਰਸ ਦੀ ਪ੍ਰੀਤ ਨਾਲ ਜੁੜੀ ਹੋਈ ਹੈ। ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥ ਨਾਨਕ, ਉਹ ਅਪਵਿੱਤਰ ਹੈ, ਉਹ ਬਦਚਲਣ ਅਤੇ ਇਸਤਰੀਆਂ ਵਿੱਚੋਂ ਮੰਦੀ ਇਸਤਰੀ ਹੈ। ਪਉੜੀ ॥ ਪਉੜੀ। ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥ ਮੇਰੇ ਸੁਆਮੀ ਮਾਲਕ, ਮੇਰੇ ਉਤੇ ਆਪਣੀ ਮਿਹਰ ਕਰ ਤਾਂ ਜੋ ਮੈਂ ਕੇਵਲ ਈਸ਼ਵਰੀ ਸ਼ਬਦ ਦਾ ਉਚਾਰਨ ਕਰਦਾ ਰਹਾਂ। ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥ ਮੈਂ ਹਰੀ ਦੇ ਨਾਮ ਨੂੰ ਸਿਮਰਦਾ ਹਾਂ, ਹਰੀ ਨੂੰ ਹੀ ਉਚਾਰਦਾ ਹਾਂ ਅਤੇ ਹਰੀ ਨੂੰ ਆਪਣੇ ਮੁਨਾਫੇ ਵਜੋਂ ਪਾਉਂਦਾ ਹਾਂ। ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ ਜਿਹੜੇ ਦਿਨ ਰਾਤ ਰੱਬ ਦੇ ਨਾਮ ਦਾ ਸਿਮਰਨ ਕਰਦੇ ਹਨ ਉਹਨਾਂ ਉਤੋਂ ਮੈਂ ਘੋਲੀ ਵੰਞਦਾ ਹਾਂ। ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥ ਜੋ ਮੈਡੇ ਪ੍ਰੀਤਮ ਸੱਚੇ ਗੁਰਾਂ ਦਾ ਚਿੰਤਨ ਕਰਦੇ ਹਨ, ਉਹਨਾਂ ਪੁਰਸ਼ਾਂ ਨੂੰ ਮੈਂ ਆਪਣੇ ਨੇਤਰਾਂ ਨਾਲ ਵੇਖਣ ਨੂੰ ਲੋਚਦਾ ਹਾਂ। ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥ ਮੈਂ ਆਪਣੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਮੇਰੇ ਮਿੱਤਰ ਤੇ ਸਨਬੰਧੀ, ਵਾਹਿਗੁਰੂ ਨਾਲ ਮੈਨੂੰ ਮਿਲਾ ਦਿੱਤਾ ਹੈ। ਸਲੋਕੁ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ। ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥ ਵਾਹਿਗੁਰੂ ਆਪਣੇ ਸੇਵਕਾਂ ਨੂੰ ਪਿਆਰ ਕਰਦਾ ਹੈ। ਆਪਣੇ ਸੇਵਕਾਂ ਦਾ ਵਾਹਿਗੁਰੂ ਮਿੱਤਰ ਹੈ। ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥ ਟਹਿਲੂਆਂ ਦੇ ਆਪਣੇ ਵਾਹਿਗੁਰੂ ਐਉਂ ਇਖਤਿਆਰ ਵਿੱਚ ਹੈ, ਜਿਸ ਤਰ੍ਹਾਂ ਸੰਗੀਤਕ ਸਾਜ਼, ਵਜਾਉਣ ਵਾਲੇ ਦੇ ਵੱਸ ਹੁੰਦਾ ਹੈ। ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥ ਰੱਬ ਦੇ ਗੋਲੇ ਰੱਬ ਨੂੰ ਆਰਾਧਦੇ ਅਤੇ ਆਪਣੇ ਪਿਆਰੇ ਨਾਲ ਮੁਹੱਬਤ ਕਰਦੇ ਹਨ। ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥ ਮਿਹਰ ਧਾਰ ਕੇ ਮੈਨੂੰ ਸ੍ਰਵਣ ਕਰੋ, ਹੇ ਸੁਆਮੀ! ਅਤੇ ਆਪਣੀ ਰਹਿਮਤ ਦੀ ਮੀਹ ਸਾਰੇ ਜਗਤ ਉਤੇ ਵਰ੍ਹਾਓ। ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥ ਜਿਹੜੀ ਪ੍ਰਭੂ ਦੇ ਗੋਲੇ ਦੀ ਕੀਰਤੀ ਹੈ, ਉਹ ਪ੍ਰਭੂ ਦੀ ਹੀ ਉਸਤਤਿ ਹੈ। ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥ ਵਾਹਿਗੁਰੂ ਨੂੰ ਆਪਣੀ ਉਸਤਤੀ ਪਿਆਰੀ ਲਗਦੀ ਹੈ, ਅਤੇ ਉਹ ਆਪਣੇ ਗੋਲੇ ਦੀ ਵਾਹ ਵਾਹ ਕਰਵਾਉਂਦਾ ਹੈ। ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥ ਉਹ ਵਾਹਿਗੁਰੂ ਦਾ ਗੋਲਾ ਨਾਮ ਦਾ ਸਿਮਰਨ ਕਰਦਾ ਹੈ। ਵਾਹਿਗੁਰੂ ਤੇ ਵਾਹਿਗੁਰੂ ਦਾ ਗੋਲਾ ਐਨ ਇੱਕ ਜੈਸੇ ਹਨ। ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥ ਨਫਰ ਨਾਨਕ ਵਾਹਿਗੁਰੂ ਦਾ ਸੇਵਕ ਹੈ। ਹੇ ਭਾਗਾਂ ਵਾਲੇ ਸੁਆਮੀ ਵਾਹਿਗੁਰੂ! ਤੂੰ ਉਸ ਦੀ ਲੱਜਿਆ ਰੱਖ। ਮਃ ੪ ॥ ਚੌਥੀ ਪਾਤਿਸ਼ਾਹੀ। ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥ ਨਾਨਕ ਉਸ ਸੱਚੇ ਸੁਆਮੀ ਨੂੰ ਪਿਆਰ ਕਰਦਾ ਹੈ ਅਤੇ ਉਸ ਦੇ ਬਗੈਰ ਉਹ ਰਹਿ ਨਹੀਂ ਸਕਦਾ। ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥ ਜਦ ਸੱਚੇ ਗੁਰੂ ਜੀ ਮਿਲ ਪੈਦੇ ਹਨ, ਤਦ ਪੂਰਨ ਪ੍ਰਭੂ ਪ੍ਰਾਪਤ ਹੁੰਦਾ ਹੈ, ਅਤੇ ਜੀਭ ਸੁਆਮੀ ਦੇ ਅੰਮ੍ਰਿਤ ਨੂੰ ਮਾਣਦੀ ਹੈ। ਪਉੜੀ ॥ ਪਉੜੀ। ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥ ਰਾਤੀਂ ਦਿਨੇ ਅਤੇ ਸਵੇਰੇ ਮੈਂ ਤੇਰਾ ਜੱਸ ਅਲਾਪਦਾ ਹਾਂ, ਹੇ ਪ੍ਰਭੂ! ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥ ਸਾਰੇ ਬੰਦੇ ਅਤੇ ਹੋਰ ਜੀਵ ਤੇਰੇ ਨਾਮ ਦਾ ਹੀ ਆਰਾਧਨ ਕਰਦੇ ਹਨ। ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ ਕੇਵਲ ਤੂੰ ਹੀ ਸਖੀ ਅਤੇ ਦੇਣ ਵਾਲਾ ਹੈਂ, ਅਤੇ ਜੋ ਕੁਝ ਦਿੰਦਾ ਹੈਂ ਓਹੀ ਅਸੀਂ ਖਾਂਦੇ ਹਾਂ। ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥ ਪਵਿੱਤਰ ਪੁਰਸ਼ਾਂ ਦੀ ਸੰਗਤ ਅੰਦਰ ਸਾਰੇ ਗੁਨਾਹ ਨਸ਼ਟ ਹੋ ਜਾਂਦੇ ਹਨ। ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥ ਗੋਲਾ ਨਾਨਕ ਤੇਰੇ ਉਤੋਂ ਹਮੇਸ਼ਾਂ ਕੁਰਬਾਨ, ਕੁਰਬਾਨ, ਕੁਰਬਾਨ ਵੰਞਦਾ ਹੈ, ਹੇ ਸੁਆਮੀ! ਸਲੋਕੁ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ। ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਜਿਸ ਦੇ ਅੰਦਰ ਆਤਮਕ ਅੰਨ੍ਹੇਰਾ ਹੈ, ਅਤੇ ਜੋ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਧਾਰਦਾ, ਉਸ ਦੀ ਬੁੱਧੀ ਮੰਦ ਪੈ ਜਾਂਣੀ ਹੈ। ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਜਿਸ ਦੇ ਅੰਦਰ ਛਲ ਫਰੇਬ ਹੈ, ਉਹ ਸਾਰਿਆਂ ਨੂੰ ਛਲੀਏ ਸਮਝਦਾ ਹੈ, ਅਤੇ ਇਸ ਛਲ ਫਰੇਬ ਰਾਹੀਂ ਉਹ ਬਿਲਕੁੱਲ ਤਬਾਹ ਹੋ ਜਾਂਦਾ ਹੈ। ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ ਸੱਚੇ ਗੁਰਾਂ ਦੀ ਰਜ਼ਾ ਉਸ ਦੇ ਮਨ ਵਿੰਚ ਪ੍ਰਵੇਸ਼ ਨਹੀਂ ਕਰਦੀ ਤੇ ਉਹ ਆਪਣੇ ਨਿੱਜ ਦੇ ਮਨੋਰਥ ਲਈ ਭਟਕਦਾ ਫਿਰਦਾ ਹੈ। ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥ ਜੇਕਰ ਸੁਆਮੀ ਆਪਣੀ ਰਹਿਮਤ ਧਾਰੇ, ਤਦ ਹੀ ਨਾਨਕ ਉਸ ਦੇ ਨਾਮ ਅੰਦਰ ਲੀਨ ਹੁੰਦਾ ਹੈ। ਮਃ ੪ ॥ ਚੌਥੀ ਪਾਤਿਸ਼ਾਹੀ। ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥ ਆਪ-ਹੁਦਰੇ ਦੌਲਤ ਦੀ ਪ੍ਰੀਤ ਵਿੱਚ ਖੱਚਤ ਹੋਏ ਹੋਏ ਹਨ। ਹੋਰਸ ਦੀ ਪ੍ਰੀਤ ਦੇ ਕਾਰਣ ਉਹਨਾਂ ਦਾ ਮਨ ਅਸਥਿਰ ਨਹੀਂ ਰਹਿੰਦਾ। ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥ ਦਿਹੁੰ ਰੈਣ, ਉਹ ਸਦਾ ਸੜਦੇ ਰਹਿੰਦੇ ਹਨ ਅਤੇ ਹੰਕਾਰ ਦੁਆਰਾ ਬਿਲਕੁੱਲ ਤਬਾਹ ਹੋ ਗਏ ਹਨ। ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥ ਉਹਨਾਂ ਦੇ ਮਨ ਵਿੱਚ ਲੋਭ ਦਾ ਅੰਨ੍ਹੇਰਾ-ਘੁੱਪ ਹੈ। ਕੋਈ ਭੀ ਉਹਨਾਂ ਦੇ ਲਾਗੇ ਨਹੀਂ ਲੱਗਦਾ। ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ ਉਹ ਖੁਦ ਗਮ-ਮਾਰੇ ਹਨ ਅਤੇ ਕਦਾਚਿੱਤ ਸੁਖ ਨਹੀਂ ਪਾਉਂਦੇ। ਊਹ ਮਰ ਜਾਂਦੇ ਹਨ ਅਤੇ ਜੰਮਦੇ ਤੇ ਮਰਦੇ ਰਹਿੰਦੇ ਹਨ। ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥ ਨਾਨਕ, ਸੱਚਾ ਸੁਆਮੀ ਉਹਨਾਂ ਨੂੰ ਮਾਫ ਕਰ ਦਿੰਦਾ ਹੈ, ਜਿਹੜੇ ਆਪਣੇ ਮਨ ਨੂੰ ਗੁਰਾਂ ਦੇ ਚਰਣਾਂ ਨਾਲ ਜੋੜਦੇ ਹਨ। ਪਉੜੀ ॥ ਪਉੜੀ। ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥ ਉਹ ਸਾਧੂ ਤੇ ਸ਼ਰਧਾਲੂ ਕਬੂਲ ਪੈ ਜਾਂਦਾ ਹੈ ਜਿਸ ਨੂੰ ਸੁਆਮੀ ਪਿਆਰ ਕਰਦਾ ਹੈ। ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥ ਸਿਆਣੇ ਹਨ ਉਹ ਪੁਰਸ਼ ਜੋ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ। ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥ ਉਹ ਸੁਧਾ ਸਰੂਪ ਨਾਮ ਦਾ ਖਾਣਾ ਖਾਂਦੇ ਹਨ, ਜੋ ਸਾਰੀਆਂ ਨੇਕੀਆਂ ਦਾ ਖਜ਼ਾਨਾ ਹੈ। ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥ ਪਵਿੱਤਰ ਪੁਰਸ਼ਾਂ ਦੇ ਪੈਰਾਂ ਦੀ ਧੂੜ ਉਹ ਆਪਣੇ ਮੱਥੇ ਨੂੰ ਲਾਉਂਦੇ ਹਨ। copyright GurbaniShare.com all right reserved. Email |