ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ ਘਣੇਰਿਆਂ ਜਨਮਾਂ ਦੀ ਗਿਲਾਜ਼ਤ ਇਸ ਆਤਮਾ ਨੂੰ ਲੱਗੀ ਹੋਈ ਹੈ ਅਤੇ ਇਹ ਲੁਕ ਵਰਗੀ ਕਾਲੀ ਹੋ ਗਈ ਹੈ। ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥ ਤੇਲੀ ਦੀ ਲੀਰ ਧੋਣ ਨਾਲ ਚਿੱਟੀ ਨਹੀਂ ਹੁੰਦੀ ਭਾਵੇਂ ਇਸ ਨੂੰ ਸੈਕੜੇ ਵਾਰੀ ਭੀ ਕਿਉਂ ਨਾਂ ਧੋਤਾ ਜਾਵੇ। ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ ॥ ਗੁਰਾਂ ਦੀ ਮਿਹਰ ਸਦਕਾ, ਬੰਦਾ ਜਿਉਂਦੇ ਜੀ ਮਰਿਆ ਰਹਿੰਦਾ ਹੈ, ਉਸ ਦਾ ਸੁਭਾਅ ਬਦਲ ਜਾਂਦਾ ਹੈ ਅਤੇ ਉਹ ਜਗ ਵੱਲੋਂ ਮੁੜ ਪੈਦਾ ਹੈ। ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ ॥੧॥ ਨਾਨਕ ਤਦ ਉਸ ਨੂੰ ਕਿਸੇ ਪ੍ਰਕਾਰ ਦੀ ਮੈਲ ਨਹੀਂ ਚਿਮੜਦੀ ਅਤੇ ਉਹ ਮੁੜ ਕੇ ਗਰਭ ਵਿੱਚ ਨਹੀਂ ਪੈਦਾ। ਮਃ ੩ ॥ ਤੀਜੀ ਪਾਤਿਸ਼ਾਹੀ। ਚਹੁ ਜੁਗੀ ਕਲਿ ਕਾਲੀ ਕਾਂਢੀ ਇਕ ਉਤਮ ਪਦਵੀ ਇਸੁ ਜੁਗ ਮਾਹਿ ॥ ਚੌਹਾਂ ਯੁਗਾਂ ਵੱਲੋਂ ਐਸੀ ਲਿਖਤਕਾਰ ਹੈ, ਉਹ ਗੁਰਾਂ ਦੀ ਮਿਹਰ ਸਦਕਾ ਇਸ ਯੁਗ ਅੰਦਰ ਸੁਆਮੀ ਦੀ ਸਿਫ਼ਤ ਸ਼ਲਾਘਾ ਦੇ ਫਲ ਨੂੰ ਪ੍ਰਾਪਤ ਕਰਦਾ ਹੈ। ਗੁਰਮੁਖਿ ਹਰਿ ਕੀਰਤਿ ਫਲੁ ਪਾਈਐ ਜਿਨ ਕਉ ਹਰਿ ਲਿਖਿ ਪਾਹਿ ॥ ਜਿਸ ਦੀ ਰੱਬ ਵੱਲੋਂ ਐਸੀ ਲਿਖਤਕਾਰ ਹੈ, ਉਹ ਗੁਰਾਂ ਦੀ ਮਿਹਰ ਸਦਕਾ ਇਸ ਯੁੱਗ ਅੰਦਰ ਸੁਆਮੀ ਦੀ ਸਿਫ਼ਤ ਸ਼ਲਾਘਾ ਦੇ ਫਲ ਨੂੰ ਪ੍ਰਾਪਤ ਕਰਦਾ ਹੈ। ਨਾਨਕ ਗੁਰ ਪਰਸਾਦੀ ਅਨਦਿਨੁ ਭਗਤਿ ਹਰਿ ਉਚਰਹਿ ਹਰਿ ਭਗਤੀ ਮਾਹਿ ਸਮਾਹਿ ॥੨॥ ਨਾਨਕ, ਗੁਰਾਂ ਦੀ ਦਇਆ ਦੁਆਰਾ ਹੈਣ-ਦਿਹੁੰ, ਉਹ ਸੁਆਮੀ ਦੀ ਮਹਿਮਾ ਉਚਾਰਨ ਕਰਦਾ ਹੈ, ਅਤੇ ਸੁਆਮੀ ਦੀ ਪ੍ਰੇਮਮਈ ਸੇਵਾ ਵਿੱਚ ਲੀਨ ਰਹਿੰਦਾ ਹੈ। ਪਉੜੀ ॥ ਪਉੜੀ। ਹਰਿ ਹਰਿ ਮੇਲਿ ਸਾਧ ਜਨ ਸੰਗਤਿ ਮੁਖਿ ਬੋਲੀ ਹਰਿ ਹਰਿ ਭਲੀ ਬਾਣਿ ॥ ਹੇ ਸੁਆਮੀ ਵਾਹਿਗੁਰੂ! ਮੈਨੂੰ ਪਵਿੱਤਰ ਪੁਰਸ਼ਾਂ ਦੀ ਸਭਾ ਅੰਦਰ ਜੋੜ ਦੇ, ਤਾਂ ਜੋ ਮੈਂ ਆਪਣੇ ਮੂੰਹ ਨਾਲ ਸੁਆਮੀ ਵਾਹਿਗੁਰੂ ਦੀ ਸ੍ਰੇਸ਼ਟ ਬਾਣੀ ਦਾ ਉਚਾਰਨ ਕਰਾਂ। ਹਰਿ ਗੁਣ ਗਾਵਾ ਹਰਿ ਨਿਤ ਚਵਾ ਗੁਰਮਤੀ ਹਰਿ ਰੰਗੁ ਸਦਾ ਮਾਣਿ ॥ ਮੈਂ ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਗਾਉਂਦਾ ਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹਾਂ, ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਦਾ ਅਨੰਦ ਲੈਦਾ ਹਾਂ। ਹਰਿ ਜਪਿ ਜਪਿ ਅਉਖਧ ਖਾਧਿਆ ਸਭਿ ਰੋਗ ਗਵਾਤੇ ਦੁਖਾ ਘਾਣਿ ॥ ਸੁਆਮੀ ਦੇ ਇਕਰਸ ਸਿਮਰਨ ਦੀ ਦਵਾਈ ਖਾਣ ਨਾਲ ਮੈਂ ਸਾਰੀਆਂ ਬੀਮਾਰੀਆਂ ਤੇ ਪੀੜਾਂ ਦੇ ਸਮਦਾਵਾਂ ਤੋਂ ਖਲਾਸੀ ਪਾ ਗਿਆ ਹਾਂ। ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਹਰਿ ਜਨ ਪੂਰੇ ਸਹੀ ਜਾਣਿ ॥ ਜੋ ਸਾਹ ਲੈਦਿਆਂ ਤੇ ਖਾਂਦਿਆਂ ਵੀ, ਪ੍ਰਭੂ ਨੂੰ ਨਹੀਂ ਭੁਲਾਉਂਦੇ, ਉਹਨਾਂ ਨੂੰ ਵਾਹਿਗੁਰੂ ਦੇ ਮੁਕੰਮਲ ਤੇ ਸੱਚੇ ਗੋਲੇ ਸਮਝ। ਜੋ ਗੁਰਮੁਖਿ ਹਰਿ ਆਰਾਧਦੇ ਤਿਨ ਚੂਕੀ ਜਮ ਕੀ ਜਗਤ ਕਾਣਿ ॥੨੨॥ ਜਿਹੜੇ ਗੁਰਾਂ ਦੇ ਰਾਹੀਂ ਸੁਆਮੀ ਦਾ ਸਿਮਰਨ ਕਰਦੇ ਹਨ, ਉਹਨਾਂ ਦੀ ਮੌਤ ਦੇ ਦੂਤ ਤੇ ਜਹਾਨ ਦੀ ਮੁਛੰਦਗੀ ਮੁਕ ਜਾਂਦੀ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ ਹੇ ਬੰਦੇ! ਭਿਆਨਕ ਸੁਪਨੇ ਦੇ ਦਬਾਅ ਹੇਠਾਂ ਤੇਰਾ ਜੀਵਨ ਸੁੱਤਿਆਂ ਪਿਆਂ ਹੀ ਬਤੀਤ ਹੋ ਗਿਆ ਹੈ। ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ ਤੂੰ ਸੱਚੇ ਗੁਰਾਂ ਦਾ ਉਪਦੇਸ਼ ਸ੍ਰਵਣ ਕਰ ਕੇ ਜਾਗਦਾ ਨਹੀਂ ਤੇ ਨਾਂ ਹੀ ਤੇਰੇ ਮਨ ਵਿੱਚ ਉਮੰਗ ਪੈਦਾ ਹੁੰਦੀ ਹੈ। ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥ ਰੱਬ ਕਰੇ, ਓਹ ਦੇਹ ਜਿਹੜੀ ਨੇਕੀ ਵਿਹੂਣ ਹੈ ਅਤੇ ਗੁਰਾਂ ਦੀ ਘਾਲ ਨਹੀਂ ਕਮਾਉਂਦੀ, ਸੜ ਬਲ ਜਾਵੇ। ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥ ਮੈਂ ਸੰਸਾਰ ਨੂੰ ਹੰਕਾਰ ਅਤੇ ਹੋਰਸ ਦੇ ਪਿਆਰ ਨਾਲ ਸੜਦਾ ਬਲਦਾ ਵੇਖਿਆ ਹੈ। ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥ ਨਾਨਕ, ਜੋ ਗੁਰਾਂ ਦੀ ਪਨਾਹ ਲੈਂਦੇ ਹਨ ਅਤੇ ਆਪਣੇ ਚਿੱਤ ਵਿੱਚ, ਸੱਚੇ ਨਾਮ ਦਾ ਸਿਮਰਨ ਕਰਦੇ ਹਨ, ਉਹ ਬਚ ਜਾਂਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥ ਨਾਮ ਨਾਲ ਰੰਗੀਜਣ ਦੁਆਰਾ ਪਤਨੀ ਦਾ ਹੰਕਾਰ ਦੂਰ ਹੋ ਜਾਂਦਾ ਹੈ ਤੇ ਉਹ ਕੀਰਤੀਮਾਨ ਥੀ ਵੰਞਦੀ ਹੈ। ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥ ਜੇਕਰ ਉਹ ਹਮੇਸ਼ਾਂ ਆਪਣੇ ਕੰਤ ਦੀ ਰਜ਼ਾ ਅੰਦਰ ਟੁਰੇ, ਕੇਵਲ ਤਦ ਹੀ ਉਸ ਨੂੰ ਹਾਰ-ਸ਼ਿੰਗਾਰ ਫਬਦੇ ਹਨ। ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥ ਸੁੰਦਰ ਹੋ ਜਾਂਦਾ ਹੈ ਪਤਨੀ ਦਾ ਪਲੰਘ, ਊਹ ਹਰੀ ਨੂੰ ਆਪਣੇ ਲਾੜੇ ਵਜੋਂ ਪ੍ਰਾਪਤ ਕਰ ਲੈਂਦੀ ਹੈ ਤੇ ਉਹ ਹਮੇਸ਼ਾਂ ਹੀ ਆਪਣੇ ਉਸ ਕੰਤ ਨੂੰ ਮਾਣਦੀ ਹੈ। ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥ ਹਰੀ ਮਰਦਾ ਨਹੀਂ, ਨਾਂ ਹੀ ਉਸ ਨੂੰ ਕਦਾਚਿੱਤ ਕਲੇਸ਼ ਵਾਪਰਦਾ ਹੈ ਤੇ ਹਮੇਸ਼ਾਂ ਲਈ ਉਹ ਪ੍ਰਸੰਨ ਪਤਨੀ ਬਣੀ ਰਹਿੰਦੀ ਹੈ। ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥ ਨਾਨਕ, ਸੁਆਮੀ ਵਾਹਿਗੁਰੂ ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ ਕਿਉਂਕਿ ਉਹ ਗੁਰਾਂ ਨੂੰ ਪ੍ਰੇਮ ਪ੍ਰੀਤ ਕਰਦੀ ਹੈ। ਪਉੜੀ ॥ ਪਉੜੀ। ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥ ਬੁਰੇ ਹਨ ਉਹ ਪੁਰਸ਼ ਜੋ ਆਪਣੇ ਧਾਰਮਕ ਆਗੂ (ਗੁਰੂ) ਨੂੰ ਲਕੋਦੇ ਹਨ। ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥ ਹੇ ਮਹਾਰਾਜ ਸੁਆਮੀ! ਮੈਨੂੰ ਉਹਨਾਂ ਦਾ ਦੀਦਾਰ ਨਾਂ ਹੋਵੇ, ਕਿਉਂਕਿ ਉਹ ਵੱਡੇ ਪਾਪੀ ਤੇ ਕਾਤਲ ਹਨ। ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥ ਬਦਚਲਣ ਤ੍ਰੀਮਤ ਦੀ ਤਰ੍ਹਾਂ ਉਹ ਅਪਵਿੱਤਰ ਚਿੱਤ ਨਾਲ ਘਰ ਘਰ ਭੌਦੇ ਫਿਰਦੇ ਹਨ। ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ ॥ ਪਰਮ ਚੰਗੇ ਕਰਮਾਂ ਦੁਆਰਾ ਉਹ ਸਤਿ-ਸੰਗਤ ਨਾਲ ਜੁੜਦੇ ਹਨ ਅਤੇ ਗੁਰਾਂ ਦੇ ਰਾਹੀਂ ਪ੍ਰਭੂ ਪਰਾਇਣ ਹੋ ਜਾਂਦੇ ਹਨ। ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥ ਹੇ ਸੁਆਮੀ! ਆਪਣੀ ਕ੍ਰਿਪਾ ਦੁਆਰਾ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦੇ, ਤਾਂ ਜੋ ਮੈਂ ਗੁਰਾਂ ਉਤੋਂ ਕੁਰਬਾਨ ਹੋ ਵੰਞਾਂ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ ਗੁਰਾਂ ਦੀ ਘਾਲ ਤੋਂ ਠੰਢ ਚੈਨ ਉਤਪੰਨ ਹੁੰਦੀ ਹੈ, ਅਤੇ ਤਦ ਪ੍ਰਾਣੀ ਨੂੰ ਪੀੜ ਨਹੀਂ ਵਾਪਰਦੀ। ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਅਤੇ ਮੌਤ ਦੀ ਸੱਤਿਆ ਨਹੀਂ ਕਿ ਉਸ ਨੂੰ ਨਾਸ ਕਰ ਦੇਵੇ। ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥ ਉਸ ਦੀ ਆਤਮਾਂ ਸੁਆਮੀ ਨਾਲ ਵੱਸਦੀ ਹੈ, ਤੇ ਅਖੀਰ ਨੂੰ ਸਤਿਪੁਰਖ ਵਿੱਚ ਲੀਨ ਹੋਈ ਰਹਿੰਦੀ ਹੈ। ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥ ਨਾਨਕ, ਮੈਂ ਉਹਨਾਂ ਉਤੋਂ ਘੋਲੀ ਜਾਂਦਾ ਹਾਂਜਿਹੜੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥ ਨਾਮ ਦੇ ਬਾਝੋਂ ਪਤਨੀ ਪਵਿੱਤਰ ਨਹੀਂ ਹੁੰਦੀ, ਭਾਵੇਂ ਉਹ ਕਿੰਨੇ ਹਾਰ-ਸ਼ਿੰਗਾਰ ਕਰ ਲਵੇ। copyright GurbaniShare.com all right reserved. Email |