ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥ ਪ੍ਰਕਾਸ਼ਵਾਨ ਸੱਚੇ ਗੁਰਾਂ ਨਾਲ ਮਿਲ ਕੇ ਮੈਂ ਸ਼ਬਦ ਸਰੂਪ ਸੁਆਮੀ ਅੰਦਰ ਲੀਨ ਹੋ ਗਿਆ ਹਾਂ। ਠਹਿਰਾਉ। ਜਹ ਝਿਲਿ ਮਿਲਿ ਕਾਰੁ ਦਿਸੰਤਾ ॥ ਜਿਥੇ ਚੁੰਧਿਆਉਣ ਵਾਲਾ ਚਾਨਣ ਦਿਸਦਾ ਹੈ, ਤਹ ਅਨਹਦ ਸਬਦ ਬਜੰਤਾ ॥ ਓਥੇ ਈਸ਼ਵਰੀ ਕੀਰਤਨ ਹੁੰਦਾ ਹੈ। ਜੋਤੀ ਜੋਤਿ ਸਮਾਨੀ ॥ ਪ੍ਰਕਾਸ਼ਵਾਨ ਪ੍ਰਭੂ ਦੀ ਰੌਸ਼ਨੀ ਉਥੇ ਵਿਆਪਕ ਹੋ ਰਹੀ ਹੈ। ਮੈ ਗੁਰ ਪਰਸਾਦੀ ਜਾਨੀ ॥੨॥ ਗੁਰਾਂ ਦੀ ਦਇਆ ਦੁਆਰਾ, ਮੈਂ ਇਸ ਨੂੰ ਜਾਣ ਲਿਆ ਹੈ। ਰਤਨ ਕਮਲ ਕੋਠਰੀ ॥ ਦਿਲ ਕੰਵਲ ਦੀ ਕੋਠੜੀ ਵਿੱਚ ਜਵਾਹਿਰਾਤ ਹਨ। ਚਮਕਾਰ ਬੀਜੁਲ ਤਹੀ ॥ ਓਥੇ ਉਹ ਬਿਜਲੀ ਦੀ ਤਰ੍ਹਾਂ ਲਿਸ਼ਕਦੇ ਹਨ। ਨੇਰੈ ਨਾਹੀ ਦੂਰਿ ॥ ਪ੍ਰਭੂ ਨੇੜੇ ਹੈ, ਦੁਰੇਡੇ ਨਹੀਂ। ਨਿਜ ਆਤਮੈ ਰਹਿਆ ਭਰਪੂਰਿ ॥੩॥ ਉਹ ਮੇਰੇ ਹਿਰਦੇ ਨੂੰ ਪਰੀਪੂਰਨ ਕਰ ਰਿਹਾ ਹੈ। ਜਹ ਅਨਹਤ ਸੂਰ ਉਜ੍ਯ੍ਯਾਰਾ ॥ ਜਿਥੇ ਨਾਂ ਨਾਸ਼ ਹੋਣ ਵਾਲੇ ਸੂਰਜ ਦਾ ਚਾਨਣ ਹੈ। ਤਹ ਦੀਪਕ ਜਲੈ ਛੰਛਾਰਾ ॥ ਓਥੇ ਜਲਦੇ ਹੋਏ ਸੂਰਜ ਤੇ ਚੰਦ ਦੇ ਦੀਵੇ ਤੁੱਛ ਪ੍ਰਤੀਤ ਹੁੰਦੇ ਹਨ। ਗੁਰ ਪਰਸਾਦੀ ਜਾਨਿਆ ॥ ਗੁਰਾਂ ਦੀ ਰਹਿਮਤ ਸਦਕਾ ਮੈਂ ਇਹ ਕੁਝ ਜਾਣ ਲਿਆ ਹੈ। ਜਨੁ ਨਾਮਾ ਸਹਜ ਸਮਾਨਿਆ ॥੪॥੧॥ ਗੋਲਾ ਨਾਮਦੇਵ ਆਪਣੇ ਪ੍ਰਭੂ ਅੰਦਰ ਲੀਨ ਹੋ ਗਿਆ ਹੈ। ਘਰੁ ੪ ਸੋਰਠਿ ॥ ਸੋਰਠਿ, ਘਰ ਚਉਥਾ। ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ ਪਾਸ ਦੀ ਗੁਆਂਢਣ ਨਾਮੇ ਤੋਂ ਪੁੱਛਦੀ ਹੈ, ਤੂੰ ਕੀਹਦੇ ਕੋਲੋਂ ਆਪਣੀ ਛਪਰੀ ਬਣਵਾਈ ਹੈੌ? ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥ ਮੈਂ ਉਸ ਨੂੰ ਤੇਰੇ ਨਾਲੋਂ ਦੁੱਗਣੀ ਮਿਹਨਤ ਦੇਵਾਂਗੀ, ਤੂੰ ਮੈਨੂੰ (ਉਹ) ਤਰਖਾਣ ਦੱਸ ਦੇ। ਰੀ ਬਾਈ ਬੇਢੀ ਦੇਨੁ ਨ ਜਾਈ ॥ ਹੇ ਭੈਣ! (ਉਸ) ਤਰਖਾਣ ਨੂੰ ਤੈਨੂੰ ਦਿੱਤਾ ਨਹੀਂ ਜਾ ਸਕਦਾ। ਦੇਖੁ ਬੇਢੀ ਰਹਿਓ ਸਮਾਈ ॥ ਵੇਖ! ਮੇਰਾ ਤਰਖਾਣ ਹਰ ਥਾਂ ਵਿਆਪਕ ਹੋ ਰਿਹਾ ਹੈ। ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥ ਮੇਰਾ ਤਰਖਾਣ ਮੇਰੀ ਜਿੰਦੜੀ ਦਾ ਆਸਰਾ ਹੈ। ਠਹਿਰਾਓ। ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥ ਜੇਕਰ ਕੋਈ ਜਣਾ ਛਪਰੀ ਬਣਵਾਉਣਾ ਚਾਹੇ, ਤਾਂ ਤਰਖਾਣ ਪਿਆਰ ਦੀ ਉਜਰਤ ਮੰਗਦਾ ਹੈ। ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥ ਜਦ ਸੁਆਮੀ ਸਾਰੇ ਲੋਕਾਂ ਤੇ ਸਨਬੰਧੀਆਂ ਨਾਲੋਂ ਤੋੜ ਲੈਦਾ ਹੈ, ਛਾਂ ਤਰਖਾਣ ਖੁਦ-ਬ-ਖੁਦ ਹੀ ਆ ਜਾਂਦਾ ਹੈ। ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥ ਐਹੋ ਜੇਹੇ ਤਰਖਾਣ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਉਹ ਸਾਰੀਆਂ ਵਸਤੂਆਂ ਤੇ ਸਾਰੀਆਂ ਥਾਵਾਂ ਦੇ ਅੰਦਰ ਸਮਾ ਰਿਹਾ ਹੈ। ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥੩॥ ਗੂੰਗਾ ਇਨਸਾਨ, ਪਰਮ ਸੁਧਾਰਸ ਦਾ ਸੁਆਦ ਮਾਣਦਾ ਹੈ, ਪਰ ਜੇ ਉਸ ਤੋਂ ਪੁੱਛੋ ਤਾਂ, ਉਹ ਇਸਨੂੰ ਬਿਆਨ ਨਹੀਂ ਕਰ ਸਕਦਾ। ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥ ਤੂੰ ਤਰਖਾਣ ਦੀਆਂ ਚੰਗਿਆਈਆਂ ਸਰਵਣ ਕਰ, ਹੇ ਭੈਣ! ਉਸ ਨੇ ਸਮੁੰਦਰ ਨੂੰ ਰੋਕਿਆ ਤੇ ਧੁਰੂ ਨੂੰ ਅਸਥਾਪਨ ਕੀਤਾ ਹੋਇਆ ਹੈ। ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥ ਨਾਮੇ ਦੇ ਸਾਹਿਬ ਨੇ ਸੀਤਾ ਮੋੜ ਲਿਆਂਦੀ ਅਤੇ ਲੰਕਾ ਭਭੀਖਣ ਨੂੰ ਦੇ ਦਿੱਤੀ। ਸੋਰਠਿ ਘਰੁ ੩ ॥ ਸੋਰਠਿ। ਅਣਮੜਿਆ ਮੰਦਲੁ ਬਾਜੈ ॥ ਚੰਮ ਨਾਲ ਨਾਂ ਮੜਿ੍ਹਆ ਹੋਇਆ ਢੋਲ ਵੱਜਦਾ ਹੈ। ਬਿਨੁ ਸਾਵਣ ਘਨਹਰੁ ਗਾਜੈ ॥ ਬਰਖਾ ਦੀ ਰੁੱਤ ਦੇ ਬਗੈਰ ਬੱਦਲ ਗੱਜਦਾ ਹੈ। ਬਾਦਲ ਬਿਨੁ ਬਰਖਾ ਹੋਈ ॥ ਬੱਦਲਾਂ ਦੇ ਬਗੈਰ ਮੀਂਹ ਪੈਂਦਾ ਹੈ, ਜਉ ਤਤੁ ਬਿਚਾਰੈ ਕੋਈ ॥੧॥ ਜੇਕਰ ਕੋਈ ਜਣਾ ਅਸਲੀ ਵਸਤੂ ਨੂੰ ਸੋਚੇ ਵਿਚਾਰੇ। ਮੋ ਕਉ ਮਿਲਿਓ ਰਾਮੁ ਸਨੇਹੀ ॥ ਮੈਂ ਆਪਣੇ ਪਿਆਰੇ ਵਿਆਪਕ ਪ੍ਰਭੂ ਨੂੰ ਮਿਲ ਪਿਆ ਹਾਂ, ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥ ਜਿਸ ਨੂੰ ਮਿਲਣ ਦੁਆਰਾ ਸਰੀਰ ਇਥ ਸ਼੍ਰੇਸਟ ਸਰੀਰ ਵਿੱਚ ਬਦਲ ਗਿਆ ਹੈ। ਠਹਿਰਾਓ। ਮਿਲਿ ਪਾਰਸ ਕੰਚਨੁ ਹੋਇਆ ॥ ਪਾਰਸ (ਅਮੋਲਕ ਰਸਾਇਨ) ਨਾਲ ਲੱਗ ਕੇ ਮੈਂ ਸੋਨਾ ਹੋ ਗਿਆ ਹਾਂ। ਮੁਖ ਮਨਸਾ ਰਤਨੁ ਪਰੋਇਆ ॥ ਆਪਣੇ ਮੂੰਹ ਤੇ ਮਨ ਵਿੱਚ ਮੈਂ ਸਾਈਂ ਦੇ ਨਾਮ ਦੇ ਜਵਾਹਿਰਾਤ ਗੁੰਥਨ ਕੀਤੇ ਹਨ। ਨਿਜ ਭਾਉ ਭਇਆ ਭ੍ਰਮੁ ਭਾਗਾ ॥ ਮੈਂ ਪ੍ਰਭੂ ਨੂੰ ਆਪਣੀ ਨਿੱਜ ਦਾ ਜਾਣ ਪਿਆਰ ਕਰਦਾ ਹਾਂ ਅਤੇ ਮੇਰਾ ਸੰਦੇਹ ਦੂਰ ਹੋ ਗਿਆ ਹੈ। ਗੁਰ ਪੂਛੇ ਮਨੁ ਪਤੀਆਗਾ ॥੨॥ ਗੁਰਾਂ ਤੋਂ ਸਿਖਮਤ ਲੈ, ਮੇਰੀ ਆਤਮਾਂ ਤ੍ਰਿਪਤ ਹੋ ਗਈ ਹੈ। ਜਲ ਭੀਤਰਿ ਕੁੰਭ ਸਮਾਨਿਆ ॥ ਜਿਸ ਤਰ੍ਹਾਂ ਪਾਣੀ ਘੜੇ ਅੰਦਰ ਸਮਾਇਆ ਹੋਇਆ ਹੈ, ਸਭ ਰਾਮੁ ਏਕੁ ਕਰਿ ਜਾਨਿਆ ॥ ਏਸੇ ਤਰ੍ਹਾਂ ਹੀ ਮੈਂ ਜਾਣਦਾ ਹਾਂ ਕਿ ਇੱਕ ਸੁਆਮੀ ਸਾਰੇ ਸੰਸਾਰ ਅੰਦਰ ਰਮਿਆ ਹੋਇਆ ਹੈ। ਗੁਰ ਚੇਲੇ ਹੈ ਮਨੁ ਮਾਨਿਆ ॥ ਮੁਰੀਦ ਦਾ ਚਿੱਤ ਗੁਰਾਂ ਉਤੇ ਭਰੋਸਾ ਧਾਰ ਲੈਂਦਾ ਹੈ। ਜਨ ਨਾਮੈ ਤਤੁ ਪਛਾਨਿਆ ॥੩॥੩॥ ਦਾਸ ਨਾਮੇ ਨੇ ਅਸਲੀਅਤ ਨੂੰ ਸਮਝ ਲਿਆ ਹੈ। ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਰਾਗ ਸੋਰਠਿ। ਬਾਣੀ ਪੂਜਯ ਸੰਤ ਰਵਿਦਾਸ ਜੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਜਦ ਮੇਰੇ ਵਿੱਚ ਅਪਣੱਤ ਸੀ, ਤਦ ਤੂੰ ਮੇਰੇ ਵਿੱਚ ਨਹੀਂ ਸੈਂ, ਹੁਣ ਜਦ ਤੂੰ ਮੇਰੇ ਅੰਦਰ ਹੈ, ਮੇਰੀ ਹਉਮੈ ਦੂਰ ਹੋ ਗਈ ਹੈ। ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਜਿਵਨੂੰ ਪਵਨ ਦੇ ਨਾਲ ਵੱਡੇ ਸਮੁੰਦਰ ਵਿੱਚ ਭਾਰੀ ਛੱਲਾਂ ਉਠਦੀਆਂ ਹਨ, ਪ੍ਰੰਤੂ ਪਾਣੀ ਵਿੱਚ ਉਹ ਸਿਰਫ ਪਾਣੀ ਹੀ ਹਨ। ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਹੇ ਮਾਇਆ ਦੇ ਸੁਆਮੀ, ਮੈਂ ਕੀ ਆਖਾਂ, ਇਹ ਕੀ ਭੁਲੇਖਾ ਹੈ? ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ ਜਿਹੋ ਜਹੀ ਅਸੀਂ ਕਿਸੇ ਚੀਜ਼ ਨੂੰ ਸਮਝ ਲੈਂਦੇ ਹਾਂ ਅਸਲ ਵਿੱਚ ਉਹ ਉਹੋ ਜਿਹੀ ਨਹੀਂ ਹੁੰਦੀ। ਠਹਿਰਾਉ। ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਇਕ ਰਾਜਾ ਤਖਤ ਉਤੇ ਸੌਂ ਜਾਂਦਾ ਹੈ। ਸੁਪਨੇ ਵਿੱਚ ਉਹ ਮੰਗਤਾ ਬਣ ਜਾਂਦਾ ਹੈ। ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ ਉਸ ਦੀ ਪਾਤਿਸ਼ਾਹੀ ਸਹੀ ਸਲਾਮਤ ਹੈ, ਪ੍ਰੰਤੂ ਇਸ ਨਾਲੋਂ ਵਿਛੜ ਕੇ, ਉਹ ਤਕਲੀਫ ਉਠਾਉਂਦਾ ਹੈ। ਐਹੋ ਜੇਹੀ ਹੀ ਹਾਲਤ ਮੇਰੀ ਹੋਈ ਹੈ। copyright GurbaniShare.com all right reserved. Email |