ਜਿਨਿ ਮਨੁ ਰਾਖਿਆ ਅਗਨੀ ਪਾਇ ॥ ਜਿਸ ਨੇ ਬੰਦੇ ਨੂੰ ਗਰਭ ਦੀ ਅੱਗ ਵਿੱਚ ਪਾ ਕੇ ਬਚਾ ਲਿਆ ਹੈ, ਵਾਜੈ ਪਵਣੁ ਆਖੈ ਸਭ ਜਾਇ ॥੨॥ ਅਤੇ ਜਿਸ ਦੇ ਕਹਿਣ ਤੇ ਸੁਆਸ ਹਰ ਥਾਂ ਵਗਦਾ ਹੈ। ਜੇਤਾ ਮੋਹੁ ਪਰੀਤਿ ਸੁਆਦ ॥ ਜਿੰਨੀਆਂ ਵੀ ਜ਼ਿਆਦਾ, ਸੰਸਾਰੀ ਲਗਨਾ, ਮੁਹੱਬਤਾਂ ਅਤੇ ਨਿਆਮਤਾਂ ਹਨ, ਸਭਾ ਕਾਲਖ ਦਾਗਾ ਦਾਗ ॥ ਉਹ ਸਮੂਹ ਕਾਲੇ ਧੱਬੇ ਹਨ, ਆਤਮਾ ਤੇ। ਦਾਗ ਦੋਸ ਮੁਹਿ ਚਲਿਆ ਲਾਇ ॥ ਜੋ ਆਪਣੇ ਚਿਹਰੇ ਉਤੇ ਪਾਪ ਦਾ ਠੱਪਾ ਲੁਆ ਕੇ ਤੁਰਦਾ ਹੈ, ਦਰਗਹ ਬੈਸਣ ਨਾਹੀ ਜਾਇ ॥੩॥ ਉਸ ਨੂੰ ਸੁਆਮੀ ਦੇ ਦਰਬਾਰ ਵਿੱਚ ਬਹਿਣ ਨੂੰ ਥਾਂ ਨਹੀਂ ਮਿਲਦੀ। ਕਰਮਿ ਮਿਲੈ ਆਖਣੁ ਤੇਰਾ ਨਾਉ ॥ ਤੇਰੀ ਮਿਹਰ ਰਾਹੀਂ ਹੇ ਪ੍ਰਭੂ! ਤੇਰੇ ਨਾਮ ਦਾ ਉਚਾਰਨ ਪ੍ਰਾਪਤ ਹੁੰਦਾ ਹੈ। ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥ ਜਿਸ ਨਾਲ ਜੁੜ ਕੇ, ਜੀਵ ਪਾਰ ਉਤੱਰ ਜਾਂਦਾ ਹੈ। ਹੋਰ ਕੋਈ (ਜਰੀਆ) ਜਾਂ (ਜਗ੍ਹਾ) ਹੈ ਹੀ ਨਹੀਂ। ਜੇ ਕੋ ਡੂਬੈ ਫਿਰਿ ਹੋਵੈ ਸਾਰ ॥ ਜੇਕਰ ਕੋਈ ਜਣਾ ਪਾਪਾਂ ਵਿੱਚ ਡੁੱਬਿਆ ਹੋਇਆ ਭੀ ਹੋਵੇ, ਤਾਂ ਭੀ ਨਾਮ ਦੇ ਰਾਹੀਂ ਉਸ ਦੀ ਸੰਭਾਲ ਹੋ ਜਾਂਦੀ ਹੈ। ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥ ਨਾਨਕ ਸੱਚਾ ਆਪਣੀ ਸੱਚਾ ਸੁਆਮੀ ਸਾਰਿਆਂ ਨੂੰ ਦੇਣ ਵਾਲਾ ਹੈ। ਧਨਾਸਰੀ ਮਹਲਾ ੧ ॥ ਧਨਾਸਰੀ ਪਹਿਲੀ ਪਾਤਿਸ਼ਾਹੀ। ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇਕਰ ਚੋਰ ਕਿਸੇ ਦੀ ਸਿਫ਼ਤ ਕਰੇ, ਉਸ ਦਾ ਮਨ ਖੁਸ਼ ਨਹੀਂ ਹੁੰਦਾ। ਜੇ ਬਦੀ ਕਰੇ ਤਾ ਤਸੂ ਨ ਛੀਜੈ ॥ ਜੇਕਰ ਉਹ ਉਸ ਦੀ ਬਦਖੋਈ ਕਰੇ, ਤਾਂ ਉਸ ਦੀ ਇੱਜ਼ਤ ਭੋਰਾ ਭਰ ਭੀ ਨਹੀਂ ਘੱਟਦੀ। ਚੋਰ ਕੀ ਹਾਮਾ ਭਰੇ ਨ ਕੋਇ ॥ ਤਸਕਰ ਦੀ ਜ਼ਿੰਮੇਵਾਰੀ ਕੋਈ ਭੀ ਨਹੀਂ ਲੈਂਦਾ। ਚੋਰੁ ਕੀਆ ਚੰਗਾ ਕਿਉ ਹੋਇ ॥੧॥ ਜੋ ਕੁਛ ਤਸਕਰ ਕਰਦਾ ਹੈ, ਉਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ? ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਹੇ ਮੇਰੇ ਅੰਨ੍ਹੇ ਅਤੇ ਝੂਠੇ ਕੂਕਰ ਮਨ ਸੁਣ! ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥ ਆਦਮੀ ਦੇ ਕੱਛੂ ਕਹਿਣ ਦੇ ਬਗੈਰ ਹੀ ਸੱਚਾ ਸੁਆਮੀ ਸਭ ਕੁੱਛ ਜਾਣਦਾ ਹੈ। ਠਹਿਰਾਉ। ਚੋਰੁ ਸੁਆਲਿਉ ਚੋਰੁ ਸਿਆਣਾ ॥ ਚੋਰ ਭਾਵ ਸੁੰਦਰ ਹੋਵੇ, ਚੋਰ ਭਾਵੇਂ ਅਕਲਬੰਦ ਹੋਵੇ, ਖੋਟੇ ਕਾ ਮੁਲੁ ਏਕੁ ਦੁਗਾਣਾ ॥ ਫਿਰ ਭੀ ਉਹ ਅਧਿਆਨੀ ਦੀ ਕੀਮਤ ਦੇ ਜਾਲ੍ਹੀ ਸਿੋੱਕੇ ਦੀ ਮਾਨੰਦ ਹੈ। ਜੇ ਸਾਥਿ ਰਖੀਐ ਦੀਜੈ ਰਲਾਇ ॥ ਜੇਕਰ ਇਸ ਨੂੰ ਹੋਰਨਾਂ ਨਾਲ ਰੱਖ ਰਲਾ ਮਿਲਾ ਦੇਈਏ, ਜਾ ਪਰਖੀਐ ਖੋਟਾ ਹੋਇ ਜਾਇ ॥੨॥ ਤਾਂ ਵੀ ਸਿੱਕੇ ਜਾਂਚੇ ਜਾਂਦੇ ਹਨ, ਤਾਂ ਇਹ ਜਾਲ੍ਹੀ ਪਾਇਆ ਜਾਂਦਾ ਹੈ। ਜੈਸਾ ਕਰੇ ਸੁ ਤੈਸਾ ਪਾਵੈ ॥ ਜੇਹੋ ਜੇਹੇ ਕੰਮ ਬੰਦਾ ਕਰਦਾ ਹੈ, ਉਹੋ ਜੇਹਾ ਹੀ ਉਹ ਪਾਉਂਦਾ ਹੈ। ਆਪਿ ਬੀਜਿ ਆਪੇ ਹੀ ਖਾਵੈ ॥ ਉਹ ਖੁਦ ਜੋ ਬੀਜਦਾ ਹੈ ਉਹੋ ਖੁਦ ਹੀ ਖਾਂਦਾ ਹੈ। ਜੇ ਵਡਿਆਈਆ ਆਪੇ ਖਾਇ ॥ ਜੇਕਰ ਪ੍ਰਾਣੀ ਆਪਣੇ ਆਪ ਹੀ ਤਾਰੀਫ ਕਰੇ, ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥ ਤਦ ਵੀ ਜੋਹੇ ਜੇਹੀ ਉਸ ਦੀ ਸਮਝ ਹੈ, ਉਹੋ ਜੇਹੇ ਰਸਤੇ ਹੀ ਉਹ ਜਾਂਦਾ ਹੈ। ਜੇ ਸਉ ਕੂੜੀਆ ਕੂੜੁ ਕਬਾੜੁ ॥ ਜੇਕਰ ਬੰਦਾ ਆਪਣੇ ਝੂਠ ਨੂੰ ਲੁਕੋਣ ਲਈ ਸੈਂਕੜੇ ਝੂਠ ਪਿਆ ਬੋਲੇ, ਭਾਵੈ ਸਭੁ ਆਖਉ ਸੰਸਾਰੁ ॥ ਭਾਵਨੂੰ ਸਾਰਾ ਜਹਾਨ ਉਸ ਨੂੰ ਚੰਗਾ ਪਿਆ ਕਹੇ ਤਾਂ ਭੀ ਸੱਚੀ ਦਰਗਾਹ ਵਿੱਚ ਉਹ ਕਬੂਲ ਨਹੀਂ ਪੈਂਦਾ। ਤੁਧੁ ਭਾਵੈ ਅਧੀ ਪਰਵਾਣੁ ॥ ਜੇਕਰ ਤੈਨੂੰ ਚੰਗਾ ਲੱਗੇ ਹੇ ਵਾਹਿਗੁਰੂ ਤਾਂ ਇਕ ਬੁੱਧੀਹੀਣ ਬਦਾ ਭੀ ਪ੍ਰਮਾਣੀਕ ਹੋ ਜਾਂਦਾ ਹੈ। ਨਾਨਕ ਜਾਣੈ ਜਾਣੁ ਸੁਜਾਣੁ ॥੪॥੪॥੬॥ ਨਾਨਕ, ਸਿਆਣਾ ਤੇ ਸਰਬੱਗ ਸੁਆਮੀ ਸਭ ਕੁਛ ਜਾਣਦਾ ਹੈ। ਧਨਾਸਰੀ ਮਹਲਾ ੧ ॥ ਧਨਾਸਰੀ ਪਹਿਲੀ ਪਾਤਿਸ਼ਾਹੀ। ਕਾਇਆ ਕਾਗਦੁ ਮਨੁ ਪਰਵਾਣਾ ॥ ਸਰੀਰ ਕਾਗਜ਼ ਹੈ ਅਤੇ ਚਿੱਤ ਉਸ ਉਤੇ ਲਿਖਿਆ ਹੋਇਆ ਹੁਕਮ। ਸਿਰ ਕੇ ਲੇਖ ਨ ਪੜੈ ਇਆਣਾ ॥ ਪਰ ਮੂਰਖ ਆਪਣੇ ਮੂੰਡ ਉਪਰ ਦੀ (ਕਿਸਮਤ ਦੀ) ਲਿਖਤ ਨੂੰ ਨਹੀਂ ਵਾਚਦਾ। ਦਰਗਹ ਘੜੀਅਹਿ ਤੀਨੇ ਲੇਖ ॥ ਸਾਈਂ ਦੇ ਦਰਬਾਰ ਅੰਦਰ ਤਿੰਨ ਤਰ੍ਹਾਂ ਦੀ ਲਿਖਤਾਕਾਰ ਲਿਖੀ ਜਾਂਦੀ ਹੈ। ਖੋਟਾ ਕਾਮਿ ਨ ਆਵੈ ਵੇਖੁ ॥੧॥ ਦੇਖ, ਜਾਲ੍ਹੀ ਉਥੇ ਕਿਸੇ ਕੰਮ ਨਹੀਂ ਆਉਂਦਾ। ਨਾਨਕ ਜੇ ਵਿਚਿ ਰੁਪਾ ਹੋਇ ॥ ਨਾਨਕ, ਜੇਕਰ ਉਸ ਵਿੱਚ ਚਾਂਦੀ ਹੋਵੇ, ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ ਤਾਂ ਹਰ ਜਣਾ ਪੁਕਾਰਦਾ ਹੈ, "ਸੱਚਾ ਸੁੱਚਾ ਹੈ, ਇਹ ਸੱਚਾ ਸੁੱਚਾ ਹੈ"। ਠਹਿਰਾਉ। ਕਾਦੀ ਕੂੜੁ ਬੋਲਿ ਮਲੁ ਖਾਇ ॥ ਕਾਜ਼ੀ ਝੂਠ ਬੋਲਦਾ ਹੈ ਅਤੇ ਗੰਦਗੀ ਖਾਂਦਾ ਹੈ। ਬ੍ਰਾਹਮਣੁ ਨਾਵੈ ਜੀਆ ਘਾਇ ॥ ਬ੍ਰਾਹਮਣ ਜਾਨਾਂ ਮਾਰਦਾ ਹੈ ਅਤੇ ਇਸ਼ਨਾਨ ਕਰਦਾ ਹੈ। ਜੋਗੀ ਜੁਗਤਿ ਨ ਜਾਣੈ ਅੰਧੁ ॥ ਅੰਨ੍ਹਾ ਯੋਗੀ ਰਸਤਾ ਨਹੀਂ ਜਾਣਦਾ। ਤੀਨੇ ਓਜਾੜੇ ਕਾ ਬੰਧੁ ॥੨॥ ਤਿੰਨੇ ਹੀ ਬਰਬਾਦੀ ਦਾ ਬਾਨ੍ਹਣੂ ਬੰਨ੍ਹਦੇ ਹਨ। ਸੋ ਜੋਗੀ ਜੋ ਜੁਗਤਿ ਪਛਾਣੈ ॥ ਕੇਵਲ ਓਹੀ ਯੋਗੀ ਹੈ, ਜੋ ਰੱਬ ਦੇ ਰਾਹ ਨੂੰ ਜਾਣਦਾ ਹੈ, ਗੁਰ ਪਰਸਾਦੀ ਏਕੋ ਜਾਣੈ ॥ ਅਤੇ ਜੋ ਗੁਰਾਂ ਦੀ ਦਇਆ ਦੁਆਰਾ ਕੇਵਲ ਇਕ ਸਾਈਂ ਨੂੰ ਸਿੰਞਾਣਦਾ ਹੈ। ਕਾਜੀ ਸੋ ਜੋ ਉਲਟੀ ਕਰੈ ॥ ਕੇਵਲ ਓਹੀ ਕਾਜ਼ੀ ਹੈ, ਜੋ ਦੁਨੀਆ ਵੱਲੋਂ ਆਪਣਾ ਮੂੰਹ ਮੋੜ ਲੈਦਾ ਹੈ, ਗੁਰ ਪਰਸਾਦੀ ਜੀਵਤੁ ਮਰੈ ॥ ਤੇ ਜੋ ਗੁਰਾਂ ਦੀ ਮਿਹਰ ਸਦਕਦਾ ਜੀਉਂਦੇ ਜੀ ਮਰਿਆ ਰਹਿੰਦਾ ਹੈ। ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਓਹੀ ਬ੍ਰਾਹਮਣ ਹੈ, ਜੋ ਸੁਆਮੀ ਦਾ ਸਿਮਰਨ ਕਰਦਾ ਹੈ। ਆਪਿ ਤਰੈ ਸਗਲੇ ਕੁਲ ਤਾਰੈ ॥੩॥ ਉਹ ਖੁਦ ਬਚ ਜਾਂਦਾ ਹੈ ਤੇ ਆਪਣੀਆਂ ਸਾਰੀਆਂ ਪੀੜੀਆਂ ਨੂੰ ਭੀ ਬਚਾ ਲੈਂਦਾ ਹੈ। ਦਾਨਸਬੰਦੁ ਸੋਈ ਦਿਲਿ ਧੋਵੈ ॥ ਅਕਲਮੰਦ ਉਹ ਹੈ ਜੋ ਆਪਣੇ ਮਨ ਨੂੰ ਸਾਫ ਕਰਦਾ ਹੈ। ਮੁਸਲਮਾਣੁ ਸੋਈ ਮਲੁ ਖੋਵੈ ॥ ਮੁਸਲਮਾਨ ਉਹ ਹੈ, ਜੋ ਆਪਣੀ ਅਪਵਿੱਤਰਤਾ ਨੂੰ ਦੂਰ ਕਰਦਾ ਹੈ। ਪੜਿਆ ਬੂਝੈ ਸੋ ਪਰਵਾਣੁ ॥ ਜੋ ਵਾਚ ਕੇ ਉਸ ਦੇ ਅਮਲ ਕਰਦਾ ਹੈ, ਉਹ ਕਬੂਲ ਪੈ ਜਾਂਦਾ ਹੈ। ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥ ਐਸਾ ਉਹੀ ਜਣਾ ਹੈ, ਜੀਹਦੇ ਮੱਥੇ ਉਤੇ ਹਰੀ ਦੇ ਦਰਬਾਰ ਦੀ ਮੁਹਰ ਹੈ। ਧਨਾਸਰੀ ਮਹਲਾ ੧ ਘਰੁ ੩ ਧਨਾਸਰੀ ਪਹਿਲੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦਾ ਸਕਦਾ ਉਹ ਪਾਇਆ ਜਾਂਦਾ ਹੈ। ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ ਨਹੀਂ ਨਾਹੀਂ, ਇਹ ਸਮਾਂ ਨਹੀਂ, ਜਦ ਲੋਕ ਯੋਗ ਅਤੇ ਸੱਚ ਦੇ ਮਾਰਗ ਨੂੰ ਜਾਣਦੇ ਹਨ। ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥੧॥ ਸੰਸਾਰ ਦੇ ਉਪਾਸ਼ਨਾ ਦੇ ਅਸਥਾਨ ਪਲੀਤ ਹੋ ਗਏ ਅਤੇ ਇਸ ਤਰ੍ਹਾਂ ਜਹਾਨ ਡੁਬਦਾ ਜਾ ਰਿਹਾ ਹੈ। ਕਲ ਮਹਿ ਰਾਮ ਨਾਮੁ ਸਾਰੁ ॥ ਕਾਲੇ ਸਮਨੂੰ ਅੰਦਰ ਸਾਹਿਬ ਦਾ ਨਾਮ ਸਰਬ-ਸ੍ਰੇਸ਼ਟ ਹੈ। ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥ ਪਖੰਡੀ ਦੁਨੀਆ ਨੂੰ ਧੋਖਾ ਦੇਣ ਲਈ ਆਪਣੇ ਨੇਤ੍ਰ ਮੀਚ ਲੈਂਦਾ ਅਤੇ ਆਪਣਾ ਨੱਕ ਫੜ ਲੈਂਦਾ ਹੈ। ਠਹਿਰਾਉ। ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥ ਆਪਣੇ ਅੰਗੂਠੇ ਤੇ ਦੋ ਉਂਗਲਾਂ ਨਾਲ ਆਪਣੇ ਨੱਕ ਨੂੰ ਫੜ ਕੇ ਉਹ ਪੁਕਾਰਦਾ ਹੈ, "ਮੈਂ ਤਿੰਨਾਂ ਜਹਾਨਾਂ ਨੂੰ ਵੇਖ ਰਿਹਾ ਹਾਂ"। copyright GurbaniShare.com all right reserved. Email |