ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ ਜਦ ਤਾਂਈਂ ਅਸੀਂ ਇਸ ਸੰਸਾਰ ਵਿੱਚ ਹਾਂ, ਸਾਨੂੰ ਪ੍ਰਭੂ ਸਾਰੇ ਕੁਝਕੁ ਸੁਣਨਾ ਤੇ ਕੁਝਕੁ ਉਚਾਰਨਾ ਚਾਹੀਦਾ ਹੈ। ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥ ਮੈਂ ਖੋਜ ਕੀਤੀ ਹੈ ਅਤੇ ਏਥੇ ਠਹਿਰਨ ਦਾ ਮੈਨੂੰ ਕੋਈ ਰਾਹ ਨਹੀਂ ਲੱਭਾ, ਇਸ ਲਈ ਤੂੰ ਜੀਊਦੇ ਜੀ ਮਰਿਆ ਰਹੁ। ਧਨਾਸਰੀ ਮਹਲਾ ੧ ਘਰੁ ਦੂਜਾ ਧਨਾਸਰੀ ਪਹਿਲੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਕਿਉ ਸਿਮਰੀ ਸਿਵਰਿਆ ਨਹੀ ਜਾਇ ॥ ਮੈਂ ਸੁਆਮੀ ਦਾ ਕਿਸ ਤਰ੍ਹਾਂ ਭਜਨ ਕਰਾਂ? ਉਸ ਦਾ ਸਿਮਰਨ ਮੈਂ ਕਰ ਨਹੀਂ ਸਕਦਾ। ਤਪੈ ਹਿਆਉ ਜੀਅੜਾ ਬਿਲਲਾਇ ॥ ਸੁਆਮੀ ਦੇ ਸਿਮਰਨ ਬਾਝੋਂ ਮੇਰੀ ਜੀਅਰਾ ਸੜਦਾ ਹੈ ਅਤੇ ਮੇਰੀ ਆਤਮਾ ਵਿਰਲਾਪ ਕਰਦੀ ਹੈ। ਸਿਰਜਿ ਸਵਾਰੇ ਸਾਚਾ ਸੋਇ ॥ ਉਹ ਸੱਚਾ ਸਾਹਿਬ, ਪ੍ਰਾਣੀ ਨੂੰ ਸਾਜਦਾ ਤੇ ਸ਼ਿੰਗਾਰਦਾ ਹੈ। ਤਿਸੁ ਵਿਸਰਿਐ ਚੰਗਾ ਕਿਉ ਹੋਇ ॥੧॥ ਉਸ ਨੂੰ ਭੁਲਾ ਕੇ, ਜੀਵ ਕਿਸ ਤਰ੍ਹਾਂ ਭੁਲਾ ਸਕਦਾ ਹੈ? ਹਿਕਮਤਿ ਹੁਕਮਿ ਨ ਪਾਇਆ ਜਾਇ ॥ ਚਾਲਾਕੀ ਅਤੇ ਹੁਕਮ ਰਾਹੀਂ ਸਾਹਿਬ ਪ੍ਰਾਪਤ ਕੀਤਾ ਨਹੀਂ ਜਾ ਸਕਦਾ। ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ॥੧॥ ਰਹਾਉ ॥ ਕਿਸੇ ਤਰੀਕੇ ਨਾਲ ਮੈਂ ਆਪਣੇ ਸੱਚੇ ਮਾਲਕ ਨਾਲ ਮਿਲ ਸਕਦਾ ਹੈ, ਹੇ ਮੈਂਡੇ ਮਾਤਾ? ਠਹਿਰਾਉ। ਵਖਰੁ ਨਾਮੁ ਦੇਖਣ ਕੋਈ ਜਾਇ ॥ ਟਾਵਾਂ ਟੱਲਾ ਜਣਾ ਹੀ ਨਾਮ ਦੇ ਸੌਦੇ ਸੂਤ ਨੂੰ ਵੇਖਣ (ਭਾਲਣ) ਜਾਂਦਾ ਹੈ। ਨਾ ਕੋ ਚਾਖੈ ਨਾ ਕੋ ਖਾਇ ॥ ਇਸ ਨਾਮ ਦੇ ਸੋਦੇ ਸੂਤ ਨੂੰ ਨਾਂ ਕੋਈ ਚੱਖਦਾ ਹੈ ਤੇ ਨਾਂ ਹੀ ਖਾਂਦਾ ਹੈ। ਲੋਕਿ ਪਤੀਣੈ ਨਾ ਪਤਿ ਹੋਇ ॥ ਲੋਗਾਂ ਨੂੰ ਖੁਸ਼ ਕਰਨ ਦੁਆਰਾ ਪ੍ਰਾਣੀ ਨੂੰ ਇੱਜ਼ਤ ਪ੍ਰਾਪਤ ਨਹੀਂ ਹੁੰਦੀ। ਤਾ ਪਤਿ ਰਹੈ ਰਾਖੈ ਜਾ ਸੋਇ ॥੨॥ ਜੇਕਰ ਉਹ ਸਾਹਿਬ ਬਚਾਵੇ, ਕੇਵਲ ਤਦ ਹੀ ਪ੍ਰਾਣੀ ਦੀ ਇੱਜ਼ਤ ਬੱਚ ਸਕਦੀ ਹੈ। ਜਹ ਦੇਖਾ ਤਹ ਰਹਿਆ ਸਮਾਇ ॥ ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਸਾਈਂ ਨੂੰ ਵਿਆਪਕ ਵੇਖਦਾ ਹਾਂ। ਤੁਧੁ ਬਿਨੁ ਦੂਜੀ ਨਾਹੀ ਜਾਇ ॥ ਤੇਰੇ ਬਾਝੋਂ ਹੇ ਸਾਈਂ! ਮੇਰਾ ਹੋਰ ਕੋਈ ਆਰਾਮ ਦਾ ਟਿਕਾਣਾ ਨਹੀਂ। ਜੇ ਕੋ ਕਰੇ ਕੀਤੈ ਕਿਆ ਹੋਇ ॥ ਕਰਨ ਨੂੰ ਕੋਈ ਕਿਤਨੀ ਕਰਨ ਕੋਸ਼ਿਸ਼ ਪਿਆ ਕਰੇ, ਪਰ ਉਸ ਦੇ ਕੀਤਿਆਂ ਕੋਈ ਕੀ ਹੋ ਸਕਦਾ ਹੈ? ਜਿਸ ਨੋ ਬਖਸੇ ਸਾਚਾ ਸੋਇ ॥੩॥ ਕੇਵਲ ਓਹੀ ਕਰਨ ਦੇ ਯੋਗ ਹੁੰਦਾ ਹੈ, ਜਿਸ ਨੂੰ ਉਹ ਸੱਚਾ ਸੁਆਮੀ, ਬਰਕਤ ਦਿੰਦਾ ਹੈ। ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ ॥ ਹੁਣ ਇਕ ਛਿਨ ਜਾਂ ਹੱਥ ਦੀ ਤਾੜੀ ਵੱਜਣ ਤੇ ਵਿੱਚ ਹੀ ਮੈਂ ਖੜਾ ਹੋ ਟੁਰ ਵੰਝਣਾ ਹੈ। ਕਿਆ ਮੁਹੁ ਦੇਸਾ ਗੁਣ ਨਹੀ ਨਾਲਿ ॥ ਮੈਂ ਸਾਈਂ ਨੂੰ ਕਿਹੜਾ ਮੂੰਹ ਦਿਖਾਵਾਂਗਾ, ਜਦ ਕਿ ਮੈਂ ਨੇਕੀਆਂ ਤੋਂ ਬਿਨਾ ਹਾਂ? ਜੈਸੀ ਨਦਰਿ ਕਰੇ ਤੈਸਾ ਹੋਇ ॥ ਜਿਸ ਤਰ੍ਹਾਂ ਦੀ ਸੁਆਮੀ ਦੀ ਦ੍ਰਿਸ਼ਟੀ ਹੈ, ਉਸੇ ਤਰ੍ਹਾਂ ਦਾ ਹੀ ਜੀਵ ਹੋ ਜਾਂਦਾ ਹੈ। ਵਿਣੁ ਨਦਰੀ ਨਾਨਕ ਨਹੀ ਕੋਇ ॥੪॥੧॥੩॥ ਪ੍ਰਭੂ ਦੀ ਰਹਿਮਤ ਦੀ ਨਿਗ੍ਹਾ ਬਗੈਰ, ਹੇ ਨਾਨਕ! ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੁੰਦਾ। ਧਨਾਸਰੀ ਮਹਲਾ ੧ ॥ ਧਨਾਸਰੀ ਪਹਿਲੀ ਪਾਤਿਸ਼ਾਹੀ। ਨਦਰਿ ਕਰੇ ਤਾ ਸਿਮਰਿਆ ਜਾਇ ॥ ਜੇਕਰ ਹਰੀ ਮਿਹਰ ਧਾਰੇ, ਤਦ ਹੀ ਬੰਦਾ ਉਸ ਨੂੰ ਯਾਦ ਕਰਦਾ ਹੈ। ਆਤਮਾ ਦ੍ਰਵੈ ਰਹੈ ਲਿਵ ਲਾਇ ॥ ਉਸ ਦੀ ਰੂਹ ਨਰਮ ਹੋ ਜਾਂਦੀ ਹੈ। ਉਹ ਪ੍ਰਭੂ ਤੀ ਪ੍ਰੀਤ ਅੰਦਰ ਲੀਨ ਰਹਿੰਦੀ ਹੈ। ਆਤਮਾ ਪਰਾਤਮਾ ਏਕੋ ਕਰੈ ॥ ਆਪਣੀ ਰੂਹ ਉਹ ਪਰਮ ਰੂਹ ਨਾਲ ਇਕ ਮਿੱਕ ਕਰ ਦਿੰਦਾ ਹੈ। ਅੰਤਰ ਕੀ ਦੁਬਿਧਾ ਅੰਤਰਿ ਮਰੈ ॥੧॥ ਉਸ ਦੇ ਮਨ ਦਾ ਦਵੈਤ-ਭਾਵਮਨ ਵਿੱਚ ਹੀ ਲੀਨ ਜਾਂਦਾ ਹੈ। ਗੁਰ ਪਰਸਾਦੀ ਪਾਇਆ ਜਾਇ ॥ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਪਾਇਆ ਜਾਂਦਾ ਹੈ। ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥੧॥ ਰਹਾਉ ॥ ਜੇਕਰ ਆਦਮੀ ਦਾ ਮਨ ਪ੍ਰਭੂ ਨਾਲ ਜੁੜ ਜਾਵੇ ਤਦ, ਮੌਤ ਉਸ ਨੂੰ ਨਹੀਂ ਨਿਗਲਦੀ। ਠਹਿਰਾਉ। ਸਚਿ ਸਿਮਰਿਐ ਹੋਵੈ ਪਰਗਾਸੁ ॥ ਸੱਚੇ ਸਾਹਿਬ ਦਾ ਆਰਾਧਨ ਕਰਨ ਦੁਆਰਾ ਮਨੁੱਖ ਦਾ ਮਨ ਰੋਸ਼ਨ ਹੋ ਜਾਂਦਾ ਹੈ। ਤਾ ਤੇ ਬਿਖਿਆ ਮਹਿ ਰਹੈ ਉਦਾਸੁ ॥ ਇਸ ਲਈ ਮਾਇਆ ਉਹ ਨਿਰਲੇਪ ਰਹਿੰਦਾ ਹੈ। ਸਤਿਗੁਰ ਕੀ ਐਸੀ ਵਡਿਆਈ ॥ ਐਹੋ ਜੇਹੀ ਹੈ ਸੱਚੇ ਗੁਰਾਂ ਦੀ ਮਹਾਨਤਾ, ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ॥੨॥ ਕਿ ਲੜਕਿਆਂ ਅਤੇ ਪਤਨੀ ਹਤੇ ਵਿਚਕਾਰ ਹੀ ਇਨਸਾਨ ਮੁਕਤੀ ਪਾ ਲੈਂਦਾ ਹੈ। ਐਸੀ ਸੇਵਕੁ ਸੇਵਾ ਕਰੈ ॥ ਸਾਹਿਬ ਦਾ ਗੋਲਾ ਉਸ ਦੀ ਐਹੋ ਜੇਹੀ ਟਹਿਲ ਕਮਾਉਂਦਾ ਹੈ, ਜਿਸ ਕਾ ਜੀਉ ਤਿਸੁ ਆਗੈ ਧਰੈ ॥ ਕਿ ਉਹ ਆਪਣੀ ਜਿੰਦੜੀ ਉਸ ਦੇ ਮੂਹਰੇ ਰੱਖ ਦਨੂੰਦਾ ਹੈ ਜਿਸ ਦੀ ਕਿ ਉਹ ਹੈ। ਸਾਹਿਬ ਭਾਵੈ ਸੋ ਪਰਵਾਣੁ ॥ ਜੋ ਸਾਈਂ ਨੂੰ ਚੰਗਾ ਲੱਗਦਾ ਹੈ, ਉਹ ਕਬੂਲ ਪੈ ਜਾਂਦਾ ਹੈ। ਸੋ ਸੇਵਕੁ ਦਰਗਹ ਪਾਵੈ ਮਾਣੁ ॥੩॥ ਐਸਾ ਗੋਲਾ ਪ੍ਰਭੂ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹੈ। ਸਤਿਗੁਰ ਕੀ ਮੂਰਤਿ ਹਿਰਦੈ ਵਸਾਏ ॥ ਸੱਚੇ ਗੁਰਾਂ ਦੇ ਸਰੂਪ ਨੂੰ ਉਹ ਆਪਣੇ ਮਨ ਵਿੱਚ ਟਿਕਾਉਂਦਾ ਹੈ, ਜੋ ਇਛੈ ਸੋਈ ਫਲੁ ਪਾਏ ॥ ਤੇ ਉਹ ਉਨ੍ਹਾਂ ਮੁਰਾਦਾਂ ਨੂੰ ਪਾ ਲੈਂਦਾ ਹੈ, ਜਿਨ੍ਹਾਂ ਨੂੰ ਉਹ ਲੋੜਦਾ ਹੈ। ਸਾਚਾ ਸਾਹਿਬੁ ਕਿਰਪਾ ਕਰੈ ॥ ਸੱਚਾ ਸੁਆਮੀ ਉਸ ਉਤੇ ਆਪਣੀ ਰਹਿਮਤ ਨਿਸ਼ਾਵਰ ਕਰਦਾ ਹੈ। ਸੋ ਸੇਵਕੁ ਜਮ ਤੇ ਕੈਸਾ ਡਰੈ ॥੪॥ ਐਹੋ ਜੇਹਾ ਸੇਵਕ ਮੌਤ ਤੋਂ ਤਰ੍ਹਾਂ ਡਰ ਸਕਦਾ ਹੈ? ਭਨਤਿ ਨਾਨਕੁ ਕਰੇ ਵੀਚਾਰੁ ॥ ਗੁਰੂ ਜੀ ਆਖਦੇ ਹਨ, ਜੇਕਰ ਕੋਈ ਜਣਾ ਸਾਹਿਬ ਦੀ ਬੰਦਗੀ ਧਾਰਨ ਕਰ ਲਵੇ, ਸਾਚੀ ਬਾਣੀ ਸਿਉ ਧਰੇ ਪਿਆਰੁ ॥ ਅਤੇ "ਸੱਚੀ ਗੁਰਬਾਣੀ" ਪਿਰਹੜੀ ਪਾ ਲਵੇ, ਤਾ ਕੋ ਪਾਵੈ ਮੋਖ ਦੁਆਰੁ ॥ ਤਦ ਉਹ ਮੁਕਤੀ ਦੇ ਦਰਵਾਜੇ ਨੂੰ ਪ੍ਰਾਪਤ ਕਰ ਲੈਂਦਾ ਹੈ। ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੫॥੨॥੪॥ ਸਾਈਂ ਦੀ ਇਹ ਬੰਦਗੀ ਸਾਰੀਆਂ ਉਪਾਸ਼ਨਾਂ ਤੇ ਤਪੱਸਿਆ ਦਾ ਨਿਚੋੜ ਹੈ। ਧਨਾਸਰੀ ਮਹਲਾ ੧ ॥ ਧਨਾਸਰੀ ਪਹਿਲੀ ਪਾਤਿਸ਼ਾਹੀ। ਜੀਉ ਤਪਤੁ ਹੈ ਬਾਰੋ ਬਾਰ ॥ ਮੇਰੀ ਜਿੰਦੜੀ ਮੁੜ ਮੁੜ ਕੇ ਮੱਚਦੀ ਹੈ। ਤਪਿ ਤਪਿ ਖਪੈ ਬਹੁਤੁ ਬੇਕਾਰ ॥ ਬਹੁਤ ਦੁਖਾਂਤ੍ਰ ਹੋ, ਜਿੰਦੜੀ ਵਿਆਕੁਲ ਹੋ ਜਾਂਦੀ ਹੈ ਅਤੇ ਘਣੇਰਿਆਂ ਪਾਪਾਂ ਦਾ ਸ਼ਿਕਾਰ ਥੀ ਵੰਞਦਾ ਹੈ। ਜੈ ਤਨਿ ਬਾਣੀ ਵਿਸਰਿ ਜਾਇ ॥ ਜਿਸ ਸਰੀਰ ਨੂੰ ਗੁਰਬਾਣੀ ਭੁੱਲ ਜਾਂਦੀ ਹੈ, ਜਿਉ ਪਕਾ ਰੋਗੀ ਵਿਲਲਾਇ ॥੧॥ ਉਹ ਚਿਰ ਦੇ ਬੀਮਾਰ ਵਾਂਗੂੰ ਵਿਲਕਦਾ ਹੈ। ਬਹੁਤਾ ਬੋਲਣੁ ਝਖਣੁ ਹੋਇ ॥ ਜ਼ਿਆਦਾ ਬੋਲਣਾ ਸਭ ਬੇਫਾਇਦਾ ਹੈ। ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥ ਸਾਡੇ ਕਹਿਣ ਤੇ ਬਗੈਰ ਹੀ ਉਹ ਸੁਆਮੀ ਸਭ ਕੁਛ ਜਾਣਦਾ ਹੈ। ਠਹਿਰਾਉ। ਜਿਨਿ ਕਨ ਕੀਤੇ ਅਖੀ ਨਾਕੁ ॥ ਉਹ ਹੈ, ਜਿਸ ਨੇ ਸਾਡੇ ਕੰਨ, ਨੇਤ੍ਰ ਅਤੇ ਨੱਕ ਬਣਾਏ ਹਨ। ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥ ਜਿਸ ਨੇ ਤੁਰੰਤ ਬੋਲਣ ਲਈ ਸਾਨੂੰ ਜੀਭ ਦਿੱਤੀ ਹੈ। copyright GurbaniShare.com all right reserved. Email |