ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥ ਮੇਰੇ ਪ੍ਰੀਤਮਾਂ! ਐਹੋ ਜੇਹਾ ਚੋਲਾ ਮੇਰੇ ਪਤੀ ਨੂੰ ਚੰਗਾ ਨਹੀਂ ਲੱਗਦਾ। ਵਹੁਟੀ (ਜਗਿਆਸੂ ਰੂਪੀ ਇਸਤਰੀ) ਕਿਸ ਤਰ੍ਹਾਂ ਉਸ ਦੇ ਪਲੰਘ ਤੇ ਜਾ ਸਕਦੀ ਹੈ? ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥ ਮੈਂ ਘੋਲੀ ਵੰਞਦਾ ਹਾਂ, ਹੇ ਮਿਹਰਬਾਨ ਮਾਲਕ! ਮੈਂ ਘੋਲੀ ਵੰਞਦਾ ਹਾਂ, ਤੇਰੇ ਉਤੋਂ। ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥ ਮੈਂ ਉਨ੍ਹਾਂ ਉਤੋਂ ਸਕਦੇ ਜਾਂਦਾ ਹਾਂ, ਜਿਹੜੇ ਤੇਰਾ ਨਾਮ ਲੈਂਦਾ ਹੈ। ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥ ਜੋ ਤੇਰਾ ਨਾਮ ਉਚਾਰਨ ਕਰਦੇ ਹਨ, ਉਨ੍ਹਾਂ ਉਤੋਂ ਮੈਂ ਹਮੇਸ਼ਾਂ ਹੀ ਬਲਿਹਾਰਨੇ ਜਾਂਦਾ ਹਾਂ। ਠਹਿਰਾਉ। ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ ਜੇਕਰ ਦੇਹ ਲਲਾਰੀ ਦੀ ਮੱਟੀ ਹੋ ਜਾਵੇ ਤੇ ਇਸ ਵਿੱਚ ਨਾਮ ਮਜੀਠ ਵਜੋਂ ਪਾਇਆ ਜਾਵੇ, ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥ ਤੇ ਜੇਕਰ ਸਾਈਂ ਲਲਾਰੀ ਉਸ ਨਾਲ ਰੰਗੇ, ਤਾਂ ਐਹੋ ਜੇਹਾ ਰੰਗ ਉਘੜੇਗਾ, ਜੇਹੋ ਜੇਹਾ ਕਦੇ ਬੰਦੇ ਨੇ ਨਹੀਂ ਦੇਖਿਆ, ਹੇ ਪ੍ਰੀਤਮਾ! ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥ ਜਿਨ੍ਹਾਂ ਦੇ ਅੰਗਰੱਖੇ ਇਸ ਤਰ੍ਹਾਂ ਰੰਗੇ ਹਨ, ਹੇ ਪ੍ਰੀਤਮਾਂ! ਭਰਤਾ ਸਦਾ ਹੀ ਉਨ੍ਹਾਂ ਦੇ ਨੇੜੇ ਹੈ। ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥ ਹੇ ਸਾਈਂ! ਕਿਵੇਂ ਨਾਂ ਕਿਵੇਂ ਨਾਨਕ ਨੂੰ ਉਨ੍ਹਾਂ ਪੁਰਸ਼ਾਂ ਦੇ ਪੈਰਾਂ ਦੀ ਖਾਕ ਬਖਸ਼। ਹੇ ਮਹਾਰਾਜ! ਉਹ ਇਹ ਬੇਨਤੀ ਕਰਦਾ ਹੈ। ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥ ਸੁਆਮੀ ਖੁਦ ਰਚਦਾ ਹੈ, ਖੁਦ ਰੰਗਦਾ ਹੈ ਅਤੇ ਖੁਦ ਹੀ ਮਿਹਰ ਦੀ ਨਜ਼ਰ ਧਾਰਦਾ ਹੈ। ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥ ਨਾਨਕ, ਜੇਕਰ ਪਤਨੀ ਆਪਣੇ ਪਤੀ ਨੂੰ ਚੰਗੀ ਲੱਗਣ ਲੱਗ ਜਾਵੇ ਤਾਂ ਉਹ ਖੁਦ ਬਖੁਦ ਹੀ ਉਸ ਨੂੰ ਮਾਣਦਾ ਹੈ। ਤਿਲੰਗ ਮਃ ੧ ॥ ਤਿਲੰਕ ਪਹਿਲੀ ਪਾਤਿਸ਼ਾਹੀ। ਇਆਨੜੀਏ ਮਾਨੜਾ ਕਾਇ ਕਰੇਹਿ ॥ ਹੇ ਕਮਲੀਏ ਤ੍ਰੀਮਤੇ! ਤੂੰ ਹੰਕਾਰ ਕਿਉਂ ਕਰਦੀ ਹੈ। ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ ਤੂੰ ਆਪਣੇ ਨਿੱਜ ਦੇ ਗ੍ਰਹਿ ਅੰਦਰ ਕਿਉਂ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਨਹੀਂ ਲੈਂਦੀ? ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਤੇਰਾ ਪਤੀ ਨਜਦੀਕ ਹੀ ਹੈ। ਹੇ ਪਗਲੀਏ ਪਤਨੀਏ ਤੂੰ ਕਾਹਦੇ ਲਈ ਬਾਹਰ ਭਾਲਦੀ ਫਿਰਦੀ ਹੈ। ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ ਰੱਬ ਦੇ ਡਰ ਦੇ ਸੁਰਮੇ ਦਾ ਸਰੁਚੂ ਆਪਣੀਆਂ ਅੱਖਾਂ ਵਿੱਚ ਪਾ ਅਤੇ ਪ੍ਰਭੂ ਦੀ ਪ੍ਰੀਤ ਦਾ ਹਾਰਸ਼ਿੰਗਾਰ ਬਣਾ। ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥ ਕੇਵਲ ਤਦ ਹੀ ਤੰ ਾਅਪਣੇ ਪਤੀ ਨਾਲ ਜੁੜੀ ਹੋੲ ਜਾਂ-ਨਿਸਾਰ ਪਤਨੀ ਜਾਣੀ ਜਾਵੇਗੀ। ਜੇਕਰ ਤੂੰ ਉਸ ਨਾਲ ਪ੍ਰੇਮ ਕਰੇਗੀ। ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥ ਮਤ-ਹੀਣ ਜੁਆਨ ਪਤਨੀ ਕੀ ਕਰ ਸਕਦੀ ਹੈ। ਜੇਕਰ ਆਪਣੇ ਅਪਣੇ ਪਤੀ ਨੂੰ ਪ੍ਰਸੰਨ ਨਹੀਂ ਕਰਦੀ। ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥ ਭਾਵੇਂ ਉਹ ਘਣੇਰੇ ਹਾੜੇ, ਤਰਲੇ ਕੱਢੇ, ਤਾਂ ਭੀ ਐਸੀ ਪਤਨੀ ਆਪਣੇ ਪਤੀ ਦੇ ਟਿਕਾਣੇ ਨੂੰ ਨਹੀਂ ਪਾ ਸਕਦੀ। ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥ ਵਾਹਿਗੁਰੂ ਦੇ ਮਿਹਰ ਬਾਝੋਂ ਕੁਝ ਭੀ ਪ੍ਰਾਪਤ ਨਹੀਂ ਹੋ ਸਕਦਾ। ਭਾਵੇਂ ਕਿੰਨਾ ਹੀ ਬਹੁਸੰਤ ਹੈ। ਭਾਵੇਂ ਉਹ ਕਿੰਨਾ ਹੀ ਵੱਡਾ ਕਿਉਂ ਨਾਂ ਨੱਠ ਭੱਜ ਲਵੇ। ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥ ਲਾਲਚ, ਤਮ੍ਹਾਂ ਅਤੇ ਹਉੇਮੈ ਨਾਲ ਮਤਵਾਲੀ ਹੋਈ ਹੋਈ ਐਸੀ ਇਸਤਰੀ ਦੁਨੀਆ ਦਾਰੀ ਅੰਦਰ ਖੱਚਤ ਹੈ। ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥ ਇਨ੍ਹਾਂ ਗੱਲਾ ਨਾਲ ਪਤੀ ਪ੍ਰਾਪਤ ਨਹੀਂ ਹੁੰਦਾ, ਬੇਸਮਝ ਹੈ ਨੌਜਵਾਨ ਪਤਨੀ। ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥ ਜਾ ਕੇ ਸਤਵੰਤਿਆਂ ਵਹੁਟੀ ਕੋਲੋ ਵਹੁਟੀਆਂ ਪਾਸੋਂ ਪਤਾ ਕਰ ਲਓ ਕਿ ਕਿਹੜੀਆਂ ਅਮਲਾਂ ਦੁਆਰਾ ਕੰਤ ਪਾਇਆ ਜਾਂਦਾ ਹੈ। ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥ ਜਿਹੜਾ ਕੁਝ ਸੁਆਮੀ ਕਰਦਾ ਹੈ, ਉਸ ਨੂੰ ਚੰਗਾ ਕਰ ਕੇ ਮੰਨ ਅਤੇ ਆਪਣੀ ਚਾਲਾਕੀ ਤੇ ਜਿੰਦ ਨੂੰ ਛੱਡ ਦੇ। ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥ ਤੂੰ ਆਪਣਾ ਮਨ ਉਸ ਦੇ ਚਰਨਾਂ ਨਾਲ ਜੋੜ, ਜਿਸ ਦੀ ਪ੍ਰੀਤ ਦੁਆਰਾ, ਮੋਖਸ਼ ਦੀ ਦੌਲਤ ਪਿਆਰੀ ਹੁੰਦੀ ਹੈ। ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥ ਜਿਹੜਾ ਕੁੱਛ ਭਰਤਾ ਆਖਦਾ ਹੈ, ਤੂੰ ਓਹੀ ਕੁਝ ਕਰ। ਆਪਣੀ ਦੇਹ ਤੇ ਆਤਮਾ ਉਸ ਦੇ ਸਮਰਪਨ ਕਰਦੇ। ਤੂੰ ਐਹੋ ਜੇਹੀ ਸੁਗੰਧੀ ਮਲ। ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥ ਐਸ ਤਰ੍ਹਾਂ ਸੋਹਾਗਵੰਤੀ ਆਖਦੀ ਹੈ, ਹੇ ਅੰਮਾ ਜਾਈਏ! ਇਨ੍ਹਾਂ ਤਰੀਕਿਆ ਦੁਆਰਾ ਪਤੀ ਪ੍ਰਾਪਤ ਹੁੰਦਾ ਹੈ। ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥ ਆਪਣੇ ਆਪ ਨੂੰ ਮਿਟਾ ਦੇ, ਤਦ ਤੂੰ ਆਪਣੇ ਪਤੀ ਨੂੰ ਪਾ ਲਵੇਗੀ। ਹੋਰਸ ਚਾਲਾਕੀ ਕਿਹੜੇ ਕੰਮ ਆ ਸਕਦੀ ਹੈ? ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥ ਉਹ ਦਿਹਾੜਾ ਹਿਸਾਬ ਕਿਤਾਬ (ਮਹੱਤਵਪੂਰਨ) ਵਿੱਚ ਹੈ, ਜਦ ਕੰਤ ਮਿਹਰ ਨਾਲ ਵੇਖਦਾ ਹੈ, ਅਤੇ ਪਤਨੀ (ਹਰੀ-ਭਗਤ) ਨੌ ਖਜਾਨੇ ਪਾ ਲੈਂਦੀ ਹੈ। ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥ ਜੋ ਆਪਣੇ ਭਰਤੇ ਨੂੰ ਚੰਗੀ ਲੱਗਦੀ ਹੈ, ਓਹੀ ਸੋਹਾਗਣ ਪਤਨੀ ਹੈ, ਨਾਨਕ ਉਹ ਸਾਰਿਆਂ ਦੀ ਰਾਣੀ ਹੈ। ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥ ਐਕੁਰ ਉਹ ਖੁਸ਼ੀ ਨਾਲ ਰੰਗੀਜੀ, ਅਨੰਦ ਨਾਲ ਮਤਵਾਲੀ ਅਤੇ ਦਿਹੁੰ ਤੇ ਰੈਣ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੀ ਹੈ। ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥ ਉਹ ਸੋਹਣੀ, ਸੁਨੱਖੀ ਅਤੇ ਸਮਝਦਾਰ ਆਖੀ ਜਾਂਦੀ ਹੈ ਅਤੇ ਕੇਵਲ ਓਹੀ ਅਕਲਮੰਦ ਹੈ। ਤਿਲੰਗ ਮਹਲਾ ੧ ॥ ਤਿਲੰਕ ਪਹਿਲੀ ਪਾਤਿਸ਼ਾਹੀ। ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਜੇਹੋ ਜੇਹਾ ਸੁਆਮੀ ਦਾ ਸ਼ਬਦ ਮੈਨੂੰ ਆਉਂਦਾ ਹੈ, ਓਹੋ ਜੇਹਾ ਹੀ ਮੈਂ ਉਚਾਰਨ ਕਰਦਾ ਹਾਂ, ਹੇ ਲਾਲੋ! ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਗੁਨਾਹ ਦੀ ਜੰਜ ਲੈ ਕੇ, ਬਾਬਰ ਕਾਬਲੋ ਮਾਰੋ ਮਾਰ ਕਰਦਾ ਆਇਆ ਹੈ ਅਤੇ ਧਿੰਗੋਜੋਰੀ ਇਸ ਮਾਤ੍ਰ ਭੂੰਮੀ ਆਦਿ ਦੇ ਖਜਾਨੇ ਦੀ ਮੰਗ ਕਰਦਾ ਹੈ ਹੇ ਲਾਲੋ! ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਲੱਜਿਆ ਦੀ ਸਚਾਈ ਦੋਨੋ ਹੀ ਅਲੋਪ ਹੋ ਗਏ ਹਨ ਅਤੇ ਝੂਠ ਆਗੂ ਹੋਇਆ ਫਿਰਦਾ ਹੈ, ਹੇ ਲਾਲੋ! ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਕਾਜੀਆਂ ਤੇ ਬ੍ਰਹਾਮਣਾਂ ਦਾ ਕੰਮ ਧੰਦਾ ਮੁੱਕ ਗਿਆ ਹੈ ਅਤੇ ਹੁਣ ਵਿਆਹ ਦੀ ਰਸਮ ਸ਼ੈਤਾਨ ਹੀ ਪੜ੍ਹਦਾ ਹੈ। ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਮੁਸਲਮਾਨ ਜਨਾਨੀਆਂ ਕੁਰਾਨ ਵਾਚਦੀਆਂ ਹਨ ਅਤੇ ਦੁੱਖ ਵਿੱਚ ਅੱਲਾ ਅੱਲਾ ਪੁਕਾਰਦੀਆਂ ਹਨ, ਹੇ ਲਾਲੋ! ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਉਚੀ ਜਾਤੀ ਅਤੇ ਨੀਵੀ ਜਾਤੀ ਦੀਆਂ ਹਿੰਦੂ ਤ੍ਰੀਮਤਾਂ, ਇਨ੍ਹਾਂ ਨੂੰ ਭੀ ਉਸੇ ਹੀ ਹਿਸਾਬ ਕਿਤਾਬ ਵਿੱਚ ਸਮਝ ਲਓ। copyright GurbaniShare.com all right reserved. Email |