Page 723

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥
ਨਾਨਕ, ਖੂਨ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਲਹੂ ਦਾ ਕੇਸਰ ਛਿੜਕਿਆ ਜਾਂਦਾ ਹੈ, ਹੇ ਲਾਲੋ!

ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥
ਲੋਥਾਂ ਦੇ ਸ਼ਹਿਰ ਅੰਦਰ ਨਾਨਕ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ, ਤੇ ਇਹ ਮਸਲਾ ਉਚਾਰਦਾ ਹੈ।

ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥
ਜਿਸ ਨੇ ਜੀਵ ਸਾਜੇ ਹਨ, ਅਤੇ ਉਨ੍ਹਾਂ ਨੂੰ ਭੋਗ ਬਿਲਾਸਾਂ ਨਾਲ ਜੋੜਿਆ ਜਾਂਦਾ ਹੈ ਉਹ ਨਿਵੇਕਲਾ ਤੇ ਕੱਲਮਕੱਲਾ ਬੈਠਾ ਹੈ ਅਤੇ ਉਨ੍ਹਾਂ ਨੂੰ ਵੇਖਦਾ ਹੈ।

ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥
ਉਹੀ ਸੁਆਮੀ ਸੱਚਾ ਹੈ। ਸੱਚ ਹੈ ਉਸ ਦਾ ਫੈਸਲਾ ਅਤੇ ਉਹ ਸੱਚੇ ਇਨਸਾਫ ਵਾਲਾ ਹੁਕਮ ਜਾਰੀ ਕਰਦਾ ਹੈ।

ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥
ਦੇਹ ਦਾ ਕਪੜਾ ਲੀਰਾਂ ਲੀਰਾਂ ਕਰ ਦਿੱਤਾ ਜਾਵੇ। ਤਦ ਹਿੰਦੁਸਤਾਨ ਮੇਰੇ ਬਚਨ ਨੂੰ ਯਾਦ ਕਰੇਗਾ।

ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਏਥੇ ਇਹਅ ਇਸ਼ਾਰਾ ਕਿ ਬਾਬਰ 1597 ਬਿਕਰਮੀ ਵਿੱਚ ਆਵੇਗਾ ਅਤੇ ਹਮਾਯੂ 1595 ਬਿਕਰਮੀ ਵਿੱਚ ਚਲਿਆ ਜਾਵੇਗਾ ਅਤੇ ਤਦ ਇਕ ਹੋਰ ਸੂਰਮੇ ਦਾ ਮੁਰੀਦ ਉਠੂਗਾ।

ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥
ਨਾਨਕ ਸੱਚ ਦਾ ਬਚਨ ਉਚਾਰਨ ਕਰਦਾ ਹੈ ਅਤੇ ਠੀਕ ਵਕਤ ਉਤੇ ਸੱਚ ਸੁਣਾਉਂਦਾ ਹੈ।

ਤਿਲੰਗ ਮਹਲਾ ੪ ਘਰੁ ੨
ਤਿਲੰਕ ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥
ਸਾਰੇ ਮਾਲਕ ਦੇ ਫੁਰਮਾਨ ਦੁਆਰਾ ਆਉਂਦੇ ਹਨ। ਉਸ ਦਾ ਫੁਰਮਾਨ ਸਾਰਿਆਂ ਉਤੇ ਲਾਗੂ ਹੁੰਦਾ ਹੈ।

ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥
ਸੱਚਾ ਹੈ ਸੁਆਮੀ ਤੇ ਸੱਚੀ ਹੈ ਉਸ ਦੀ ਖੇਡ। ਉਹ ਸੁਆਮੀ ਮਾਲਕ ਹਰ ਥਾਂ ਵਿਆਪਕ ਹੋ ਰਿਹਾ ਹੈ।

ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥
ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਕਰ। ਵਾਹਿਗੁਰੂ ਮਾਲਕ ਸਾਰਿਆਂ ਦੇ ਉਪਰ ਦੀ ਹੈ।

ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ ਰਹਾਉ ॥
ਉੋਸ ਦੇ ਬਰਾਬਰ ਦਾ ਕੋਈ ਨਹੀਂ। ਮੈਂ ਕਿਹੜਾ ਹਿਸਾਬ ਕਿਤਾਬ ਵਿੱਚ ਹਾਂ? ਠਹਿਰਾਉ।

ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥
ਹਵਾ, ਜਲ, ਜ਼ਿਮੀ ਅਤੇ ਆਸਮਾਨ, ਇਨ੍ਹਾਂ ਨੂੰ ਸਾਹਿਬ ਨੇ ਆਪਣਾ ਘਰ ਤੇ ਮਹਿਲ ਬਣਾਇਆ ਹੋਇਆ ਹੈ।

ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥੨॥੧॥
ਸੁਆਮੀ ਖੁਦ ਹੀ ਸਮੂਹ ਅੰਦਰ ਵਿਆਪਕ ਹੋ ਰਿਹਾ ਹੈ। ਦਸ ਕਉਣ ਕੂੜਾ ਗਿਣਿਆ ਜਾ ਸਕਦਾ ਹੈ?

ਤਿਲੰਗ ਮਹਲਾ ੪ ॥
ਤਿਲੰਕ ਚੌਥੀ ਪਾਤਿਸ਼ਾਹੀ।

ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ ॥
ਖੋਟੀ ਬੁੱਧ ਵਾਲਾ ਪੁਰਸ਼ ਹਮੇਸ਼ਾਂ ਨਿਸਫਲ ਕੰਮ ਕਰਦਾ ਹੈ ਤੇ ਹੰਕਾਰ ਵਾਲਾ ਫੁਲਿਆ ਫਿਰਦਾ ਹੈ।

ਜਬ ਆਣੈ ਵਲਵੰਚ ਕਰਿ ਝੂਠੁ ਤਬ ਜਾਣੈ ਜਗੁ ਜਿਤੀਆ ॥੧॥
ਠੱਗੀ-ਬੱਗੀ ਤੇ ਕੂੜ ਦੀ ਕਮਾਈ ਕਰ ਕੇ, ਜਦ ਉਹ ਕੁਛ ਘਰ ਲਿਆਉਂਦਾ ਹੈ, ਤਦ ਉਹ ਖਿਆਲ ਕਰਦਾ ਹੈ ਕਿ ਉਸ ਨੇ ਸੰਸਾਰ ਫਤਹਿ ਕਰ ਲਿਆ ਹੈ।

ਐਸਾ ਬਾਜੀ ਸੈਸਾਰੁ ਨ ਚੇਤੈ ਹਰਿ ਨਾਮਾ ॥
ਐਹੋ ਜੇਹੀ ਹੈ ਜਗਤ ਦੀ ਖੇਡ ਕਿ ਪ੍ਰਾਣੀ ਸਾਹਿਬ ਦੇ ਨਾਮ ਦਾ ਸਿਮਰਨ ਨਹੀਂ ਕਰਦਾ।

ਖਿਨ ਮਹਿ ਬਿਨਸੈ ਸਭੁ ਝੂਠੁ ਮੇਰੇ ਮਨ ਧਿਆਇ ਰਾਮਾ ॥ ਰਹਾਉ ॥
ਇਕ ਮੁਹਤ ਵਿੱਚ ਇਹ ਸਾਰੀ ਕੂੜੀ ਖੇਡ ਨਾਸ ਹੋ ਜਾਊਗੀ। ਹੇ ਮੇਰੀ ਜਿੰਦੇ! ਤੂੰ ਸੁਆਮੀ ਦਾ ਸਿਮਰਨ ਕਰ। ਠਹਿਰਾਉ।

ਸਾ ਵੇਲਾ ਚਿਤਿ ਨ ਆਵੈ ਜਿਤੁ ਆਇ ਕੰਟਕੁ ਕਾਲੁ ਗ੍ਰਸੈ ॥
ਉਹ ਸਮਾ ਮੇਰੇ ਮਨ ਵਿੱਚ ਨਹੀਂ ਆਉਂਦਾ ਜਦ ਦੁਖਦਾਈ ਮੌਤ ਆ ਕੇ ਮੈਨੂੰ ਪਕੜ ਲਵੇਗੀ।

ਤਿਸੁ ਨਾਨਕ ਲਏ ਛਡਾਇ ਜਿਸੁ ਕਿਰਪਾ ਕਰਿ ਹਿਰਦੈ ਵਸੈ ॥੨॥੨॥
ਨਾਨਕ, ਸੁਆਮੀ ਉਸ ਨੂੰ ਬਚਾ ਲੈਂਦਾ ਹੈ, ਜਿਸ ਦੇ ਮਨਾ ਵਿੱਚ ਉਹ ਰਹਿਮਤ ਧਾਰ ਦੇ ਨਿਵਾਸ ਕਰਦਾ ਹੈ।

ਤਿਲੰਗ ਮਹਲਾ ੫ ਘਰੁ ੧
ਤਿਲੰਕ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਖਾਕ ਨੂਰ ਕਰਦੰ ਆਲਮ ਦੁਨੀਆਇ ॥
ਮਿੱਟੀ ਅੰਦਰ ਆਪਣੀ ਜੋਤ ਫੁਕ ਕੇ ਪ੍ਰਭੂ ਨੇ ਸੰਸਾਰ ਤੇ ਜਗਤ ਸਾਜੇ ਹਨ।

ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥੧॥
ਆਕਾਸ਼, ਧਰਤੀ, ਬ੍ਰਿਛ ਅਤੇ ਪਾਣੀ ਵਾਹਿਗੁਰੂ ਦੀ ਰਚਨਾ ਹਨ।

ਬੰਦੇ ਚਸਮ ਦੀਦੰ ਫਨਾਇ ॥
ਹੇ ਇਨਸਾਨ! ਜੋ ਕੁਛ ਅੱਖ ਦੇਖਦੀ ਹੈ, ਉਹ ਨਾਸਵੰਤ ਹੈ।

ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥
ਸੰਸਾਰ ਮੁਰਦਾ ਖਾਣ ਵਾਲਾ, ਰੱਬ ਤੋਂ ਬੇਖਬਰ ਅਤੇ ਲਾਲਚੀ ਹੈ। ਠਹਿਰਾਉ।

ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥
ਪ੍ਰੇਤ ਅਤੇ ਡੰਗਰ ਦੀ ਮਾਨੰਦ ਦੁਨੀਆਂ ਵਿਵਰਜਤ ਨੂੰ ਮਾਰਦੀ ਅਤੇ ਮੁਰਦੇ ਨੂੰ ਖਾਂਦੀ ਹੈ।

ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥
ਆਪਣੇ ਮਨ ਨੂੰ ਕਾਬੂ ਕਰ, ਨਹੀਂ ਤਾਂ ਸਰਬ ਸ਼ਕਤੀਮਾਨ ਸਾਈਂ ਤੈਨੂੰ ਪਕੜ ਕੇ ਨਰਕ ਵਿੱਚ ਡੰਡ ਦੇਵੇਗਾ।

ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥
ਸਰਪ੍ਰਸਤ, ਨਿਆਮਤਾਂ, ਭਰਾ ਭਾਈਂ ਕਚਹਿਰੀਆਂ ਜ਼ਮੀਨਾਂ ਅਤੇ ਘਰਬਾਰ।

ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥੩॥
ਮੈਨੂੰ ਦੱਸ ਕਿ ਤਦ ਇਹ ਤੇਰੇ ਹਿਕੜੇ ਕੰਮ ਆਉਣਗੇ, ਜਦ ਅਜਰਾਈਲ ਮੌਤ ਦੇ ਫਰੇਸ਼ਤੇ ਨੇ ਤੈਨੂੰ ਆ ਪਕੜਿਆ ਹੈ।

ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥
ਮੇਰਾ ਪਵਿੱਤਰ ਪ੍ਰਭੂ, ਤੇਰੀ ਅਵਸਥਾ ਨੂੰ ਜਾਣਦਾ ਹੈ।

ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥
ਹੇ ਨਾਨਕ! ਤੂੰ ਪਵਿੱਤਰ ਪੁਰਸ਼ਾਂ ਮੂਹਰੇ ਬੇਨਤੀ ਆਖ ਕਿ ਉਹ ਤੈਨੂੰ ਠੀਕ ਰਸਤੇ ਪਾ ਦੇਣ।

ਤਿਲੰਗ ਘਰੁ ੨ ਮਹਲਾ ੫ ॥
ਤਿਲੰਕ ਪੰਜਵੀਂ ਪਾਤਿਸ਼ਾਹੀ।

ਤੁਧੁ ਬਿਨੁ ਦੂਜਾ ਨਾਹੀ ਕੋਇ ॥
ਤੇਰੇ ਬਾਝੋਂ (ਹੇ ਹਰੀ) ਹੋਰ ਕੋਈ ਨਹੀਂ।

ਤੂ ਕਰਤਾਰੁ ਕਰਹਿ ਸੋ ਹੋਇ ॥
ਤੂੰ ਸਿਰਜਣਹਾਰ ਹੈ, ਜੋ ਤੂੰ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।

ਤੇਰਾ ਜੋਰੁ ਤੇਰੀ ਮਨਿ ਟੇਕ ॥
ਤੇਰੀ ਹੀ ਸੱਤਿਆ ਅਤੇ ਤੇਰਾ ਹੀ ਆਸਰਾ ਮੇਰੇ ਚਿੱਤ ਅੰਦਰ ਹੈ।

ਸਦਾ ਸਦਾ ਜਪਿ ਨਾਨਕ ਏਕ ॥੧॥
ਹਮੇਸ਼ਾ, ਹਮੇਸ਼ਾਂ ਤੂੰ, ਹੇ ਨਾਨਕ, ਇਕ ਸਾਈਂ ਦਾ ਸਿਮਰਨ ਕਰ।

ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥
ਸਾਰਿਆਂ ਦੇ ਉਤੇ ਦਾਤਾ ਸ਼੍ਰੋਮਣੀ ਸਾਹਿਬ ਹੈ।

ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥
ਤੂੰ ਹੇ ਸਾਂਈਂ, ਮੇਰਾ ਅਸਰਾ ਹੈ ਅਤੇ ਤੂੰ ਹੀ ਮੇਰੀ ਓਟ। ਠਹਿਰਾਉ।

copyright GurbaniShare.com all right reserved. Email