ਸੂਹੀ ਮਹਲਾ ੧ ਘਰੁ ੬ ਸੂਹੀ ਪਹਿਲੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਬੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਕਾਂਸੀ ਚਿੱਟੀ ਤੇ ਚਮਕੀਲੀ ਹੈ ਪ੍ਰੰਤੂ ਰਗੜਨ ਦੁਆਰਾ ਇਸ ਦੀ ਕਾਲੀ ਸਿਆਹੀ ਦਿੱਸ ਪੈਂਦੀ ਹੈ। ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਧੰਣ ਦੁਆਰਾ ਇਯ ਦੀ ਅਸ਼ੁੱਧਤਾ ਦੂਰ ਨਹੀਂ ਹੁੰਦੀ, ਭਾਵੇਂ ਇਹ ਸੈਂਕੜੇ ਵਾਰੀ ਭੀ ਕਿਉਂ ਨਾਂ ਧੋਤੀ ਜਾਵੇ। ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਕੇਵਲ ਉਹ ਹੀ ਮਿੱਤਰ ਹਨ, ਜੋ ਜਦ ਮੈਂ ਜਾਵਾਂ, ਮੇਰੇ ਸਾਥ ਜਾਣ, ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਅਤੇ ਓਥੇ ਖਲੋਤੇ ਦਿਸ ਆਉਂਦੇ ਹਨ, ਜਿਥੇ ਹਿਸਾਬ ਕਿਤਾਬ ਪੁੱਛਿਆ ਜਾਂਦਾ ਹੈ। ਠਹਿਰਾਉ। ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਸਾਰਿਆਂ ਪਾਸਿਆਂ ਤੋਂ ਚਿਤਰੇ ਹੋਏ ਮਕਾਨ, ਮੰਦਰਾਂ ਤੇ ਅਟਾਰੀਆਂ, ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਜੋ ਅੰਦਰੋਂ ਖਾਲੀ ਹਨ, ਉਹ ਢਹੇ ਹੋਏ ਅਤੇ ਨਿਕੰਮੇ ਖੰਡਰਾਤਾਂ ਦੀ ਤਰ੍ਹਾਂ ਹਨ। ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ ਚਿੱਟੇ ਖੰਬਾਂ (ਪਰਾਂ) ਵਾਲੇ ਬਗਲੇ, ਯਾਤ੍ਰਾ ਅਸਥਾਨਾਂ ਵਿੱਚ ਰਹਿੰਦੇ ਹਨ। ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥ ਚੀਰ ਪਾੜ ਕੇ ਉਹ ਪ੍ਰਾਣ-ਧਾਰੀਆਂ ਨੂੰ ਖਾ ਜਾਂਦੇ ਹਨ ਇਸ ਲਈ ਉਹ ਚਿੱਟੇ ਨਹੀਂ ਆਖੇ ਜਾਂਦੇ। ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ ॥ ਮੇਰਾ ਜਿਸਮ ਸਿੰਬਲ ਦੇ ਬਿਰਛ ਵਰਗਾ ਹੈ। ਮੈਨੂੰ ਵੇਖ ਕੇ ਜੀਵ ਭੁੱਲ ਜਾਂਦੇ ਹਨ। ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥ ਉਸ ਦੇ ਫਲ ਕਿਸੇ ਕੰਮ ਨਹੀਂ ਆਉਂਦੇ। ਉਸ ਦੇ ਲੱਛਣ ਹੀ ਮੇਰੇ ਜਿਸਮ ਵਿੱਚ ਹਨ। ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅੰਨ੍ਹਾ ਆਦਮੀ ਭਾਰਾ ਬੋਝ ਚੁੱਕੀ ਫਿਰਦਾ ਹੈ, ਅਤੇ ਪਹਾੜਾਂ ਦਾ ਰਸਤਾ ਲੰਮਾ ਹੈ। ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਮੈਂ ਆਪਣਿਆਂ ਨੇਤ੍ਰਾਂ ਨਾਲ ਵੇਖਦਾ ਹਾਂ, ਪਰ ਮੈਨੂੰ ਰਸਤਾ ਲੱਭਦਾ ਨਹੀਂ। ਮੈਂ ਕਿਸ ਤਰ੍ਹਾ ਪਹਾੜ ਉਤੇ ਚੜ੍ਹ ਕੇ ਪਾਰ ਜਾ ਸਕਦਾਫ਼ ਹਾਂ? ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਮ ਦੇ ਬਾਝੋਂ ਹੋਰ ਨੌਕਰੀਆਂ ਨੇਕੀਆਂ ਅਤੇ ਅਕਲਮੰਦੀਆਂ ਕਿਹੜੇ ਕੰਮ ਹਨ? ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥ ਹੇ ਨਾਨਕ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜਿਸ ਨਾਲ ਤੂੰ ਆਪਣੀਆਂ ਬੇੜੀਆਂ ਤੋਂ ਖਲਾਸੀ ਪਾ ਲਵੇਂਗਾ। ਸੂਹੀ ਮਹਲਾ ੧ ॥ ਸੂਹੀ ਪਹਿਲੀ ਪਾਤਿਸ਼ਾਹੀ। ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ ਤੂੰ ਸਾਹਿਬ ਦੇ ਸਿਮਰਨ ਅਤੇ ਕਰੜੀ ਘਾਲ ਦੀ ਬੇੜੀ ਬਣਾ, ਜਿਸ ਨਾਲ ਤੂੰ ਵਗਦੀ ਹੋਈ ਨਦੀ ਤੋਂ ਪਾਰ ਹੋ ਜਾਵੇਂਗਾ। ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥ ਤੇਰਾ ਮਾਰਗ ਇਸ ਤਰ੍ਹਾਂ ਦਾ ਸੁਖਦਾਇਕ ਹੋਵੇਗਾ ਜਿਸ ਤਰ੍ਹਾਂ ਕਿ ਨਾਂ ਕੋਈ ਸਮੁੰਦਰ ਹੈ ਤੇ ਨਾਂ ਹੀ ਤੂਫਾਨ ਦੀਆਂ ਛੱਲਾ। ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥ ਕੇਵਲ ਤੇਰਾ ਨਾਮ ਹੀ ਮਜੀਠੀ ਹੈ, ਜਿਸ ਨਾਲ ਮੇਰਾ ਚੋਗਾ ਰੰਗਿਆ ਹੋਇਆ ਹੈ। ਮੇਰੇ ਪਿਆਰੇ ਪ੍ਰਭੂ! ਇਹ ਰੰਗਤ ਹਮੇਸ਼ਾਂ ਰਹਿਣ ਵਾਲੀ ਹੈ। ਠਹਿਰਾਉ। ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥ ਪਿਆਰੇ ਮਿੱਤਰ ਟੁਰ ਗਏ ਹਨ। ਉਹ ਕਿਸ ਤਰ੍ਹਾਂ ਪ੍ਰਭੂ ਨੂੰ ਮਿਲਣਗੇ? ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥ ਜੇਕਰ ਉਨ੍ਹਾਂ ਦੀ ਗੰਢ ਵਿੱਚ ਨੇਕੀਆਂ ਹਨ; ਤਦ ਉਹ ਪ੍ਰਭੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਵੇਗਾ। ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥ ਇਕ ਵਾਰੀ ਦਾ ਮਿਲਿਆ ਹੋਇਆ ਪ੍ਰਾਣੀ ਮੁੜ ਵੱਖਰਾ ਨਹੀਂ ਹੁੰਦਾ, ਜੇ ਕਰ ਉਸ ਦਾ ਅਸਲ ਵਿੱਚ ਮਿਲਾਪ ਹੋ ਗਿਆ ਹੋਵੇ। ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥ ਉਹ ਸੱਚਾ ਸੁਆਮੀ ਉਸ ਦੇ ਆਉਣੇ ਅਤੇ ਜਾਣੇ ਖ਼ਤਮ ਕਰ ਦਿੰਦਾ ਹੈ। ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥ ਜੇ ਆਪਣੀ ਹੰਗਤਾ ਨੂੰ ਖ਼ਤਮ ਕਰ ਕੇ ਮੇਟ ਦਿੰਦੀ ਹੈ, ਉਹ ਆਪਣੀ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਲਈ ਚੋਗਾ ਸਿਊਂ ਲੈਂਦੀ ਹੈ। ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਪ੍ਰਭੂ ਦੀ ਅੰਮ੍ਰਿਤਮਈ ਗੁਰਬਾਣੀ ਦਾ ਮੇਵਾ ਪਰਾਪਤ ਕਰ ਲੈਂਦੀ ਹੈ। ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥ ਗੁਰੂ ਜੀ ਫਰਮਾਉਂਦੇ ਹਨ, ਹੇ ਮੇਰੀ ਸਖੀਓ! ਮੇਰਾ ਕੰਤ ਮੈਨੂੰ ਬਹੁਤ ਹੀ ਲਾਡਲਾ ਹੈ। ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥ ਅਸੀਂ ਸਾਹਿਬ ਦੀਆਂ ਬਾਂਦੀਆਂ ਹਾਂ। ਉਹ ਸਾਡਾ ਸੱਚਾ ਸਿਰ ਦਾ ਸਾਈਂ ਹੈ। ਸੂਹੀ ਮਹਲਾ ੧ ॥ ਸੂਹੀ ਪਹਿਲੀ ਪਾਤਿਸ਼ਾਹੀ। ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥ ਜਿਨ੍ਹਾ ਦੇ ਬਰਤਨ (ਮਨ) ਵਿੱਚ ਪ੍ਰਭੂ ਦਾ ਪ੍ਰੇਮ ਹੈ, ਉਨ੍ਹਾਂ ਨੂੰ ਪ੍ਰਭੂ ਰੂਹਾਨੀ-ਜੀਵਨ ਬਖਸ਼ਦਾ ਹੈ। ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥ ਉਹ ਉਨ੍ਹਾਂ ਨੂੰ ਠੰਢ ਚੈਨ ਦੀ ਦਾਤ ਦਿੰਦਾ ਹੈ ਅਤੇ ਉਹ ਉਨ੍ਹਾਂ ਨੂੰ ਤਕਲੀਫ ਭੁਲਾ ਦਿੰਦਾ ਹੈ। ਸਹਸਾ ਮੂਲੇ ਨਾਹਿ ਸਰਪਰ ਤਾਰਸੀ ॥੧॥ ਅਸਲੋਂ ਹੀ ਕੋਈ ਸੰਦੇਹ ਨਹੀਂ ਕਿ ਉਹ ਨਿਸਚਿਤ ਹੀ ਉਨ੍ਹਾਂ ਦਾ ਪਾਰ ਉਤਾਰਾ ਕਰ ਦੇਵੇਗਾ। ਤਿਨ੍ਹ੍ਹਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ ॥ ਗੁਰੂ ਜੀ ਉਨ੍ਹਾਂ ਨੂੰ ਆ ਕੇ ਮਿਲਦੇ ਹਨ, ਜਿਨ੍ਹਾਂ ਵਾਸਤੇ ਇਹੋ ਜਿਹੀ ਪ੍ਰਾਲਭਧ ਲਿਖੀ ਹੋਈ ਹੈ। ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ ॥ ਉਹ ਉਨ੍ਹਾਂ ਨੂੰ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਦਾ ਉਪਦੇਸ਼ ਦਿੰਦੇ ਹਨ। ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ ॥੨॥ ਜੇ ਸੱਚੇ ਗੁਰਾਂ ਦੇ ਭਾਣੇ ਅੰਦਰ ਟੁਰਦੇ ਹਨ, ਉਹ ਕਦਾਚਿਤ ਮੰਗਦੇ ਪਿੰਨਦੇ ਨਹੀਂ ਫਿਰਦੇ। ਜਾ ਕਉ ਮਹਲੁ ਹਜੂਰਿ ਦੂਜੇ ਨਿਵੈ ਕਿਸੁ ॥ ਜੇ ਆਪਣੇ ਸਾਹਿਬ ਦੇ ਮੰਦਰ ਦੇ ਨੇੜੇ ਵਸਦਾ ਹੈ, ਉਹ ਹੋਰਸ ਕਿਸੇ ਨੂੰ ਕਿਉਂ ਨਕਸਕਾਰ ਕਰੇ? ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥ ਪ੍ਰਭੂ ਦੇ ਦੁਆਰੇ ਦਾ ਦੁਆਰਪਾਲ, ਉਸ ਨੂੰ ਅਸਲੋਂ ਹੀ ਕੋਈ ਸੁਆਲ ਨਹੀਂ ਪੁੱਛਦਾ। ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥੩॥ ਪ੍ਰਾਣੀ ਉਸ ਦੇ ਆਖਣ ਤੇ ਬੰਦਖਲਾਸ ਹੋ ਜਾਂਦਾ ਹੈ ਜਿਸ ਉਤੇ ਪ੍ਰਭੂ ਦੀ ਰਹਿਮਤ ਹੈ। ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ ॥ ਸਾਹਿਬ ਖੁਦ ਹੀ ਪ੍ਰਾਣੀਆਂ ਨੂੰ ਭੇਜਦਾ ਅਤੇ ਵਾਪਸ ਬੁਲਾਉਂਦਾ ਹੈ। ਹੋਰ ਕੋਈ ਉਸ ਨੂੰ ਮਸ਼ਵਰਾ ਦੇਣ ਵਾਲਾ ਨਹੀਂ। ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ॥ ਉਹ ਖੁਦ ਹੀ ਢਾਹ ਢੇਰੀ ਕਰਦਾ, ਬਣਾਉਂਦਾ ਹੈ ਅਤੇ ਸਾਜਦਾ ਹੈ। ਉਹ ਸੁਆਮੀ ਸਾਰਾ ਕੁਛ ਜਾਣਦਾ ਹੈ। ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ ॥੪॥੩॥੫॥ ਨਾਨਕ ਨਾਮ ਇਕ ਦਾਤ ਹੈ, ਜੋ ਮਿਹਰਬਾਨ ਮਾਲਕ ਉਸ ਨੂੰ ਦਿੰਦਾ ਹੈ, ਜਿਸ ਉਤੇ ਆਪਣੀ ਰਹਿਮਤ ਧਾਰਦਾ ਹੈ। copyright GurbaniShare.com all right reserved. Email |