Page 735

ਸੂਹੀ ਮਹਲਾ ੪ ਘਰੁ ੭
ਸੂਹੀ ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥
ਤੇਰੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਮੈਂ ਆਖਾਂ, ਬੋਲਾਂ ਤੇ ਗਾਇਨ ਕਰਾਂ? ਤੂੰ ਹੇ ਸੁਆਮੀ! ਵਡਿਆਈਆਂ ਦਾ ਖਜ਼ਾਨਾ ਹੈਂ।

ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥
ਤੇਰੀ ਉਸਤਤੀ ਮੈਂ ਬਿਆਨ ਨਹੀਂ ਕਰ ਸਕਦਾ। ਤੂੰ ਮੇਰੇ ਬੁਲੰਦ ਕੀਰਤੀਮਾਨ ਸੁਆਮੀ ਹੈਂ।

ਮੈ ਹਰਿ ਹਰਿ ਨਾਮੁ ਧਰ ਸੋਈ ॥
ਸੁਆਮੀ ਵਾਹਿਗੁਰੂ ਦਾ ਨਾਮ, ਕੇਵਲ ਉਹ ਹੀ ਮੇਰਾ ਆਸਰਾ ਹੈ।

ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਮਾਲਕ! ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ। ਠਹਿਰਾਉ।

ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥
ਮੇਰੀ ਸੱਤਿਆ ਅਤੇ ਕਚਹਿਰੀ ਕੇਵਲ ਤੂੰ ਹੀ ਹੈਂ, ਹੇ ਮੇਰੇ ਮਾਲਕ! ਕੇਵਲ ਤੇਰੇ ਸਾਹਮਣੇ ਹੀ ਮੈਂ ਪ੍ਰਾਰਥਨਾ ਕਰਦਾ ਹਾਂ।

ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥
ਕੋਈ ਹੋਰ ਜਗ੍ਹਾ ਨਹੀਂ ਜਿਥੇ ਮੈਂ ਅਰਦਾਸ ਕਰਾਂ। ਆਪਣੀ ਖੁਸ਼ੀ ਅਤੇ ਗਮੀ ਮੈਂ ਕੇਵਲ ਤੇਰੇ ਅੱਗੇ ਹੀ ਰੱਖਦਾ ਹਾਂ।

ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥
ਜ਼ਮੀਨ ਅਤੇ ਜਲ ਇਕੇ ਥਾਂ ਅੰਦਰ ਵਸਦੇ ਹਨ ਅਤੇ ਅੱਗ ਲੱਕੜ ਅੰਦਰ ਟਿਕਾਈ ਹੋਈ ਹੈ।

ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥
ਬੱਕਰੀ ਅਤੇ ਸ਼ੇਰ ਸਾਹਿਬ ਨੇ ਇਕੇ ਜਗ੍ਹਾ ਤੇ ਰੱਖੇ ਹੋਏ ਹਨ। ਹੇ ਬੰਦੇ! ਤੂੰ ਹਰੀ ਦਾ ਆਰਾਧਨ ਕਰ ਅਤੇ ਆਪਣੇ ਸੰਦੇਹ ਅਤੇ ਡਰ ਨੂੰ ਨਵਿਰਤ ਕਰ ਦੇ।

ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥
ਵਾਹਿਗੁਰੂ ਦੀ ਵਿਸ਼ਾਲਤਾ ਵੱਲ ਤੱਕੋ, ਹੇ ਸਾਧੂਓ! ਪ੍ਰਭੂ ਬੇਪੱਤਿਆਂ ਨੂੰ ਪਤਿ ਪਰਦਾਨ ਕਰਦਾ ਹੈ।

ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥
ਜਿਸ ਤਰ੍ਹਾਂ ਮਿੱਟੀ ਪੈਰਾਂ ਦੇ ਹੇਠਾਂ ਤੋਂ ਉਤੇ ਆ ਜਾਂਦੀ ਹੈ, ਇਸੇ ਤਰ੍ਹਾਂ ਹੀ, ਹੇ ਨਾਨਕ! ਸੁਆਮੀ ਸਾਰੇ ਸੰਸਾਰ ਨੂੰ ਲਿਆ ਕੇ ਪਵਿੱਤਰ ਪੁਰਸ਼ਾਂ ਦੇ ਪਗੀਂ ਪਾ ਦਿੰਦਾ ਹੈ।

ਸੂਹੀ ਮਹਲਾ ੪ ॥
ਸੂਹੀ ਚੌਥੀ ਪਾਤਿਸ਼ਾਹੀ।

ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ ਕਿਆ ਤੁਧੁ ਪਹਿ ਆਖਿ ਸੁਣਾਈਐ ॥
ਤੂੰ ਹੇ ਸਿਰਜਣਹਾਰ! ਖੁਦ ਹੀ ਸਾਰਾ ਕੁਝ ਜਾਣਦਾ ਹੈਂ। ਮੈਂ ਤੈਨੂੰ ਕੀ ਕਹਿ ਕੇ ਸੁਣਾਵਾਂ?

ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਐ ॥੧॥
ਮੰਦੇ ਅਤੇ ਚੰਗੇ ਤੂੰ ਸਾਰਿਆਂ ਨੂੰ ਜਾਣਦਾ ਹੈ। ਜਿਹੋ ਜਿਹਾ ਕੋਈ ਬੀਜਦਾ ਹੈ, ਉਹੋ ਜਿਹਾ ਹੀ ਉਹ ਵੱਢ ਲੈਂਦਾ ਹੈ।

ਮੇਰੇ ਸਾਹਿਬ ਤੂੰ ਅੰਤਰ ਕੀ ਬਿਧਿ ਜਾਣਹਿ ॥
ਹੇ ਮੇਰੇ ਸੁਆਮੀ! ਤੂੰ ਮਨ ਦੀ ਹਾਲਤ ਨੂੰ ਜਾਣਦਾ ਹੈਂ।

ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਤੁਧੁ ਭਾਵੈ ਤਿਵੈ ਬੁਲਾਵਹਿ ॥੧॥ ਰਹਾਉ ॥
ਬੁਰਿਆਂ ਅਤੇ ਭਲਿਆਂ, ਤੂੰ ਸਾਰਿਆਂ ਨੂੰ ਜਾਣਦਾ ਹੈਂ। ਜਿਸ ਤਰ੍ਹਾਂ ਤੇਰੀ ਰਜ਼ਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਬੁਲਾਉਂਦਾ ਹੈਂ। ਠਹਿਰਾਉ।

ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ ਵਿਚਿ ਦੇਹੀ ਮਾਨੁਖ ਭਗਤਿ ਕਰਾਈ ॥
ਸਾਰੀਆਂ ਦੇਹਾਂ ਅੰਦਰ, ਵਾਹਿਗੁਰੂ ਨੇ ਸੰਸਾਰੀ ਪਦਾਰਥਾਂ ਦੀ ਲਗਨ ਫੂਕੀ ਹੋਈ ਹੈ ਅਤੇ ਮਨੁੱਖੀ ਸਰੂਪ ਅੰਦਰ ਉਸ ਨੇ ਆਪਣੀ ਪ੍ਰੇਮ-ਮਈ ਸੇਵਾ ਕਮਾਉਣਾ ਦਾ ਆਉਸਰ ਬਖਸ਼ਿਆ ਹੈ।

ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ ਇਕਿ ਮਨਮੁਖਿ ਧੰਧੁ ਪਿਟਾਈ ॥੨॥
ਆਰਾਮ ਪਰਾਪਤ ਕਰਨ ਦੀ ਕਈਆਂ ਨੂੰ ਤੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਕਈ ਅਧਰਮੀ ਸੰਸਾਰੀ ਕਾਰ-ਵਿਹਾਰਾਂ ਵਿੱਚ ਗਲਤਾਨ ਹਨ।

ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ ॥
ਸਾਰੇ ਤੇਰੇ ਹਨ ਅਤੇ ਤੂੰ ਸਾਰਿਆਂ ਦਾ ਹੈਂ। ਤੂੰ ਹੀ ਸਾਰਿਆਂ ਦੇ ਸੀਸ ਉਤੇ ਪ੍ਰਾਲਬਧ ਲਿਖੀ ਹੈ, ਹੇ ਮੇਰੇ ਸਿਰਜਣਹਾਰ!

ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ ॥੩॥
ਜਿਸ ਤਰ੍ਹਾਂ ਦੀ ਤੇਰੀ ਦ੍ਰਿਸ਼ਟੀ ਹੈ, ਉੇਸੇ ਤਰ੍ਹਾਂ ਦਾ ਹੀ ਕੋਈ ਹੋ ਜਾਂਦਾ ਹੈ। ਹੇ ਸੁਆਮੀ! ਬਗੈਰ ਤੇਰੀ ਮਿਹਰ ਕੋਈ ਜਣਾ ਕੋਈ ਸਰੂਪ ਧਾਰਨ ਨਹੀਂ ਕਰ ਸਕਦਾ।

ਤੇਰੀ ਵਡਿਆਈ ਤੂੰਹੈ ਜਾਣਹਿ ਸਭ ਤੁਧਨੋ ਨਿਤ ਧਿਆਏ ॥
ਤੇਰੀ ਮਹਿਮਾ ਕੇਵਲ ਤੂੰ ਹੀ ਜਾਣਦਾ ਹੈਂ, ਹੇ ਸਾਈਂ! ਹਰ ਕੋਈ ਹਮੇਸ਼ਾਂ ਤੈਨੂੰ ਹੀ ਯਾਦ ਕਰਦਾ ਹੈ।

ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ ਜਨ ਨਾਨਕ ਸੋ ਥਾਇ ਪਾਏ ॥੪॥੨॥੧੩॥
ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਉਸ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈਂ। ਕੇਵਲ ਓਹੀ, ਹੇ ਨਫਰ ਨਾਨਕ! ਕਬੂਲ ਪੈਂਦਾ ਹੈ।

ਸੂਹੀ ਮਹਲਾ ੪ ॥
ਸੂਹੀ ਚੌਥੀ ਪਾਤਿਸ਼ਾਹੀ।

ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥
ਜਿਨ੍ਹਾਂ ਦੇ ਆਤਮੇ ਅੰਦਰ ਮੇਰਾ ਸੁਆਮੀ ਮਾਲਕ ਵਸਦਾ ਹੈ, ਉਨ੍ਹਾਂ ਦੀਆਂ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।

ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥
ਜੋ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ, ਉਹ ਮੁਕਤ ਹੋ ਜਾਂਦੇ ਹਨ ਅਤੇ ਉਹ ਪਵਿਤਰ ਮਹਾਨ ਮਰਤਬੇ ਨੂੰ ਪਾ ਲੈਂਦੇ ਹਨ।

ਮੇਰੇ ਰਾਮ ਹਰਿ ਜਨ ਆਰੋਗ ਭਏ ॥
ਹੇ ਮੇਰੇ ਸਰਬ ਵਿਆਪਕ ਸੁਆਮੀ! ਰੱਬ ਦੇ ਗੋਲੇ ਹਮੇਸ਼ਾਂ ਲਈ ਨਵੇਂ ਨਰੋਏ ਹੋ ਜਾਂਦੇ ਹਨ।

ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਤਾਬੇ ਜੋ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀ ਹੰਕਾਰ ਦੀ ਬੀਮਾਰੀ ਦੂਰ ਹੋ ਜਾਂਦੀ ਹੈ। ਠਹਿਰਾਉ।

ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥
ਬਰ੍ਹਮਾ, ਵਿਸ਼ਨੂੰ ਅਤੇ ਸ਼ਿਵਜੀ ਤਿੰਨਾਂ ਸੁਭਾਵਾਂ ਦੀ ਬੀਮਾਰੀ ਨਾਲ ਗ੍ਰਸੇ ਹੋਏ ਹਨ। ਉਹ ਸਵੈ-ਹਗਤਾ ਦੇ ਜਜ਼ਬੇ ਹੇਠਾਂ ਕੰਮ ਕਰਦੇ ਹਨ।

ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥
ਉਹ ਵਿਚਾਰ ਉਸ ਨੂੰ ਚੇਤੇ ਨਹੀਂ ਕਰਦੇ, ਜਿਸ ਨੇ ਉਨ੍ਹਾਂ ਨੂੰ ਰਚਿਆ ਹੈ। ਸਾਹਿਬ ਦੀ ਸਮਝੋ ਗੁਰਾਂ ਦੇ ਰਾਹੀਂ ਪਰਾਪਤ ਹੁੰਦੀ ਹੈ।

ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥
ਸਾਰਾ ਸੰਸਾਰ ਸਵੈ-ਹੰਗਤਾ ਦੀ ਬੀਮਾਰੀ ਅੰਦਰ ਗ੍ਰਸਿਆ ਹੋਇਆ ਹੈ। ਉਨ੍ਹਾਂ ਜੰਮਣ ਅਤੇ ਮਰਨ ਦਾ ਮਹਾਨ ਕਸ਼ਟ ਉਠਾਉਣਾ ਪੈਂਦਾ ਹੈ।

copyright GurbaniShare.com all right reserved. Email