Page 742

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਦਰਸਨੁ ਦੇਖਿ ਜੀਵਾ ਗੁਰ ਤੇਰਾ ॥
ਹੇ ਮੇਰੇ ਗੁਰਦੇਵ! ਮੈਂ ਤੇਰਾ ਦੀਦਾਰ ਵੇਖ ਕੇ ਜੀਉਂਦਾ ਹਾਂ।

ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥
ਇਸ ਤਰ੍ਹਾਂ ਮੇਰੇ ਭਾਗ ਮੁਕੰਮਲ ਹੋ ਗਏ ਹਨ, ਹੋ ਸੁਆਮੀ!

ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥
ਮੇਰੀ ਇਹ ਪ੍ਰਾਰਥਨਾ ਸ੍ਰਵਣ ਕਰ, ਹੇ ਮੇਰੇ ਸਾਹਿਬ!

ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥
ਮੈਨੂੰ ਆਪਣਾ ਨਾਮ ਬਖਸ਼ ਅਤੇ ਮੈਨੂੰ ਆਪਣਾ ਗੋਲਾ ਬਣਾ ਲੈ। ਠਹਿਰਾਉ।

ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥
ਮੇਰੇ ਦਾਤਾਰ ਸੁਆਮੀ, ਤੂੰ ਮੈਨੂੰ ਆਪਣੀ ਪਨਾਹ ਹੇਠਾਂ ਰੱਖ।

ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥
ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਪੁਰਸ਼ ਹੀ ਤੈਨੂੰ ਸਮਝਦਾ ਹੈ।

ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥
ਹੇ ਮੇਰੇ ਮਿੱਤਰ ਸੁਆਮੀ! ਤੂੰ ਮੇਰੀ ਪ੍ਰਾਰਥਨਾ ਸੁਣ।

ਚਰਣ ਕਮਲ ਵਸਹਿ ਮੇਰੈ ਚੀਤਾ ॥੩॥
ਤੇਰੇ ਕੰਵਲ-ਰੂਪੀ ਚਰਨ ਮੇਰੇ ਹਿਰਦੇ ਅੰਦਰ ਨਿਵਾਸ ਕਰਨ।

ਨਾਨਕੁ ਏਕ ਕਰੈ ਅਰਦਾਸਿ ॥
ਨਾਨਕ ਇਕ ਬੇਨਤੀ ਕਰਦਾ ਹੈ,

ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥
ਕਿ ਮੈਂ ਮੈਨੂੰ ਨਾਂ ਭੁੱਲਾਂ, ਹੇ ਤੂੰ ਨੇਕੀਆਂ ਦੇ ਮੁਕੰਮਲ ਖਜਾਨੇ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਮੀਤੁ ਸਾਜਨੁ ਸੁਤ ਬੰਧਪ ਭਾਈ ॥
ਪ੍ਰਭੂ ਮੇਰਾ ਦੋਸਤ, ਯਾਰ, ਪੁੱਤਰ, ਸਨਬੰਧੀ ਅਤੇ ਭਰਾ ਹੈ।

ਜਤ ਕਤ ਪੇਖਉ ਹਰਿ ਸੰਗਿ ਸਹਾਈ ॥੧॥
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਹਰੀ ਨੂੰ ਆਪਣਾ ਸੰਗੀ ਅਤੇ ਸਹਾਇਕ ਵੇਖਦਾ ਹਾਂ।

ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ ॥
ਵਾਹਿਗੁਰੂ ਦਾ ਨਾਮ ਮੇਰੀ ਜਾਤ, ਮੇਰੀ ਪਤਿ ਆਬਰੂ ਅਤੇ ਦੌਲਤ ਹੈ।

ਸੂਖ ਸਹਜ ਆਨੰਦ ਬਿਸਰਾਮ ॥੧॥ ਰਹਾਉ ॥
ਉਸ ਨਾਲ ਮੈਨੂੰ ਸੁਖ, ਅਡੁਲਤਾ, ਪ੍ਰਸੰਨਤਾ ਅਤੇ ਆਰਾਮ ਪਰਾਪਤ ਹੁੰਦੇ ਹਨ। ਠਹਿਰਾਉ।

ਪਾਰਬ੍ਰਹਮੁ ਜਪਿ ਪਹਿਰਿ ਸਨਾਹ ॥
ਮੈਂ ਪਰਮ ਪ੍ਰਭੂ ਦੇ ਸਿਮਰਨ ਦੀ ਸੰਜੋਅ ਪਾਈ ਹੋਈ ਹੈ। ਕ੍ਰੋੜਾਂ ਹੀ ਸ਼ਸਤਰ ਇਸ ਨੂੰ ਵਿੰਨ੍ਹ ਨਹੀਂ ਸਕਦੇ।

ਕੋਟਿ ਆਵਧ ਤਿਸੁ ਬੇਧਤ ਨਾਹਿ ॥੨॥
ਕ੍ਰੋੜਾਂ ਹੀ ਸ਼ਸ਼ਤਰ ਇਸ ਨੂੰ ਵਿੰਨ੍ਹ ਨਹੀਂ ਸਕਦੇ।

ਹਰਿ ਚਰਨ ਸਰਣ ਗੜ ਕੋਟ ਹਮਾਰੈ ॥
ਪ੍ਰਭੂ ਦੇ ਚਰਨਾਂ ਦੀ ਪਨਾਹ ਮੇਰਾ ਕਿਲ੍ਹਾ ਅਤੇ ਫਸੀਲ ਹੈ।

ਕਾਲੁ ਕੰਟਕੁ ਜਮੁ ਤਿਸੁ ਨ ਬਿਦਾਰੈ ॥੩॥
ਦੁਖਦਾਈ ਮੌਤ ਦਾ ਫਰਿਸ਼ਤਾ ਇਸ ਨੂੰ ਢਾਅ ਨਹੀਂ ਸਕਦਾ।

ਨਾਨਕ ਦਾਸ ਸਦਾ ਬਲਿਹਾਰੀ ॥
ਗੋਲਾ ਨਾਨਕ ਸਦੀਵ ਹੀ ਘੋਲੀ ਜਾਂਦਾ ਹੈ,

ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥
ਹੰਕਾਰ ਦੇ ਵੈਰੀ ਪਾਤਿਸ਼ਾਹ ਪਰਮੇਸ਼ਰ ਦੇ ਟਹਿਲੂਆਂ ਅਤੇ ਸਾਧੂਆਂ ਉਤੋਂ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥
ਜਿਥੇ ਸਦਾ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਸੁਆਮੀ ਦੀਆਂ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਹਨ,

ਅਨਦ ਬਿਨੋਦ ਮੰਗਲ ਸੁਖ ਤਾਹਾ ॥੧॥
ਉਥੇ ਪਰਸੰਨਤਾ, ਖੁਸ਼ੀ ਦੀਆਂ ਖੇਡਾਂ, ਪਰਮ ਆਨੰਦ ਅਤੇ ਆਰਾਮ ਹੈ।

ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥
ਆ, ਮੇਰੀ ਸਹੇਲੀਓ! ਆਪਾਂ ਆਪਣੇ ਸੁਆਮੀ ਨੂੰ ਮਾਣਨ ਲਈ ਜਾਈਏ।

ਸਾਧ ਜਨਾ ਕੀ ਚਰਣੀ ਪਾਹਾ ॥੧॥ ਰਹਾਉ ॥
ਆਓ ਆਪਾਂ ਪਵਿੱਤਰ ਪੁਰਸ਼ਾਂ ਦੇ ਪੈਰੀ ਪਈਏ। ਠਹਿਰਾਉ।

ਕਰਿ ਬੇਨਤੀ ਜਨ ਧੂਰਿ ਬਾਛਾਹਾ ॥
ਮੈਂ ਵਾਹਿਗੁਰੂ ਅੱਗੇ ਜੋਦੜੀ ਕਰਦਾ ਅਤੇ ਉਸ ਦੇ ਗੋਲਿਆਂ ਦੇ ਪੈਰਾਂ ਦੀ ਧੂੜ ਨੂੰ ਲੋੜਦਾ ਹਾਂ।

ਜਨਮ ਜਨਮ ਕੇ ਕਿਲਵਿਖ ਲਾਹਾਂ ॥੨॥
ਇਸ ਤਰ੍ਹਾਂ ਮੈਂ ਅਨੇਕਾਂ ਜਨਮਾਂ ਦੇ ਪਾਪਾਂ ਨੂੰ ਧੋਂਦਾ ਹਾਂ।

ਮਨੁ ਤਨੁ ਪ੍ਰਾਣ ਜੀਉ ਅਰਪਾਹਾ ॥
ਸਾਹਿਬ ਨੂੰ ਮੈਂ ਆਪਣੀ ਆਤਮਾ, ਦੇਹ, ਸੁਆਸ ਅਤੇ ਜਿੰਦ-ਜਾਨ ਸਮਰਪਨ ਕਰਦਾ ਹਾਂ।

ਹਰਿ ਸਿਮਰਿ ਸਿਮਰਿ ਮਾਨੁ ਮੋਹੁ ਕਟਾਹਾਂ ॥੩॥
ਵਾਹਿਗੁਰੂ ਦਾ ਚਿੰਤਨ, ਚਿੰਤਨ ਕਰਨ ਦੁਆਰਾ, ਮੈਂ ਆਪਣੀ ਹੰਗਤਾ ਅਤੇ ਸੰਸਾਰੀ ਮਮਤਾ ਨੂੰ ਨਾਸ ਕਰ ਰਿਹਾ ਹਾਂ।

ਦੀਨ ਦਇਆਲ ਕਰਹੁ ਉਤਸਾਹਾ ॥
ਹੇ ਮਸਕੀਨਾਂ ਦੇ ਮਿਹਰਬਾਨ ਸੁਆਮੀ! ਤੂੰ ਇਹ ਉਮਾਹ ਸਖਸ਼,

ਨਾਨਕ ਦਾਸ ਹਰਿ ਸਰਣਿ ਸਮਾਹਾ ॥੪॥੨੦॥੨੬॥
ਗੋਲੇ ਨਾਨਕ ਨੂੰ ਕਿ ਉਹ ਤੇਰੀ ਸ਼ਰਣਾਗਤ ਅੰਦਰ ਲੀਨ ਰਹੇ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਬੈਕੁੰਠ ਨਗਰੁ ਜਹਾ ਸੰਤ ਵਾਸਾ ॥
ਬ੍ਰਹਿਮ ਲੋਕ ਹੈ ਉਹ ਥਾਂ ਜਿਥੇ ਸਾਧੂ ਵਸਦੇ ਹਨ।

ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥
ਸੁਆਮੀ ਦੇ ਕੰਵਲ ਰੂਪੀ ਚਰਨਾਂ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।

ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥
ਸ੍ਰਵਣ ਕਰ, ਹੇ ਮਰੀਏ ਆਤਮਾਂ ਅਤੇ ਦੇਹ ਮੈਂ ਤੁਹਾਨੂੰ ਆਰਾਮ ਦਾ ਮਾਰਗ ਵਿਖਾਵਾਂ,

ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥
ਅਤੇ ਤੁਹਾਨੂੰ ਸੁਆਮੀ ਦੇ ਅਨੈਕਾਂ ਭੋਜਨ ਅਤੇ ਨਿਆਮਤਾਂ ਛਕਾਵਾਂ। ਠਹਿਰਾਉ।

ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ ॥
ਆਪਣੇ ਹਿਰਦੇ ਅੰਦਰ ਸੁਧਾਰਸਰੂਪ ਨਾਮ ਨੂੰ ਚੱਖ।

ਅਚਰਜ ਸਾਦ ਤਾ ਕੇ ਬਰਨੇ ਨ ਜਾਹੀ ॥੨॥
ਅਕਥਨੀਯ ਹੈ ਇਸ ਦਾ ਅਦਭੁਤ ਸੁਆਦ।

ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ ॥
ਤੇਰਾ ਲਾਲਚ ਨਾਸ ਹੋ ਜਾਵੇਗਾ ਅਤੇ ਤੇਰੀ ਖਾਹਿਸ਼ ਬੁੱਝ ਜਾਵੇਗੀ।

ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੩॥
ਸਾਧੂ ਕੇਵਲ ਸ਼੍ਰੋਮਣੀ ਸਾਹਿਬ ਦੀ ਹੀ ਓਟ ਤਕਾਉਂਦਾ ਹੈ।

ਜਨਮ ਜਨਮ ਕੇ ਭੈ ਮੋਹ ਨਿਵਾਰੇ ॥
ਸੁਆਮੀ ਅਨੇਕਾਂ ਜਨਮਾਂ ਦਿਆਂ ਡਰਾਂ ਅਤੇ ਸੰਸਾਰੀ ਲਗਨਾਂ ਨੂੰ ਦੂਰ ਕਰ ਦਿੰਦਾ ਹੈ।

ਨਾਨਕ ਦਾਸ ਪ੍ਰਭ ਕਿਰਪਾ ਧਾਰੇ ॥੪॥੨੧॥੨੭॥
ਨੌਕਰ ਨਾਨਕ ਉਤੇ, ਪ੍ਰਭੂ ਨੇ ਆਪਣੀ ਰਹਿਮਤ ਕੀਤੀ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਅਨਿਕ ਬੀਂਗ ਦਾਸ ਕੇ ਪਰਹਰਿਆ ॥
ਸੁਆਮੀ ਆਪਣੇ ਗੋਲੇ ਦੀਆਂ ਕਈ ਕਮਜ਼ੋਰੀਆਂ ਨੂੰ ਦੂਰ ਕਰ ਦਿੰਦਾ ਹੈ,

ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥
ਤੇ ਆਪਣੀ ਮਿਹਰ ਧਾਰ ਕੇ ਉਸ ਨੂੰ ਆਪਣਾ ਨਿਜ ਦਾ ਬਣਾ ਲੈਂਦਾ ਹੈ।

ਤੁਮਹਿ ਛਡਾਇ ਲੀਓ ਜਨੁ ਅਪਨਾ ॥
ਤੂੰ ਹੇ ਸਾਈਂ! ਆਪਣੇ ਨਫਰ ਨੂੰ ਛੁਡਾ ਲੈਂਦਾ ਹੈ,

ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥
ਜੋ ਕਿ ਸੁਫਨੇ ਵਰਗੇ ਸੰਸਾਰ ਦੀ ਫਾਹੀ ਅੰਦਰ ਫਾਬਾ ਹੋਇਆ ਹੈ। ਠਹਿਰਾਉ।

ਪਰਬਤ ਦੋਖ ਮਹਾ ਬਿਕਰਾਲਾ ॥
ਮੇਰੇ ਪਹਾੜ ਵਰਗੇ ਪਰਮ ਭਿਆਨਕ ਪਾਪ,

ਖਿਨ ਮਹਿ ਦੂਰਿ ਕੀਏ ਦਇਆਲਾ ॥੨॥
ਇਕ ਮੁਹਤ ਵਿੱਚ ਮਿਹਰਬਾਨ ਮਾਲਕ ਨੇ ਧੋ ਸੁਟੇ ਹਨ।

ਸੋਗ ਰੋਗ ਬਿਪਤਿ ਅਤਿ ਭਾਰੀ ॥
ਅਫਸੋਸ, ਬੀਮਾਰੀਆਂ ਅਤੇ ਪਰਮ ਵੱਡੀਆਂ ਮੁਸੀਬਤਾਂ,

ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥
ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਰਫਾ ਹੋ ਜਾਂਦੀਆਂ ਹਨ।

ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥
ਕਿਰਪਾ ਕਰ ਕੇ ਸਾਹਿਬ ਆਪਣੇ ਸ਼ਰਧਾਲੂਆਂ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ।

copyright GurbaniShare.com all right reserved. Email