ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥ ਹੇ ਨਾਨਕ! ਉਹ ਵਾਹਿਗੁਰੂ ਦੇ ਚਰਨ ਪਰੜ ਲੈਂਦੇ ਹਨ ਅਤੇ ਉਸ ਦੀ ਪਨਾਹ ਅੰਦਰ ਵਸਦੇ ਹਨ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਦੀਨੁ ਛਡਾਇ ਦੁਨੀ ਜੋ ਲਾਏ ॥ ਜਿਹੜਾ ਆਪਣੇ ਮਨ ਨੂੰ ਸੁਆਮੀ ਦੇ ਸਿਮਰਨ ਵੱਲੋਂ ਹਟਾ ਕੇ ਦੁਨੀਆਦਾਰੀ ਵੱਲ ਜੋੜਦਾ ਹੈ, ਦੁਹੀ ਸਰਾਈ ਖੁਨਾਮੀ ਕਹਾਏ ॥੧॥ ਉਹ ਦੋਨਾਂ ਹੀ ਜਹਾਨਾਂ ਵਿੱਚ ਪਾਪੀ ਆਖਿਆ ਜਾਂਦਾ ਹੈ। ਜੋ ਤਿਸੁ ਭਾਵੈ ਸੋ ਪਰਵਾਣੁ ॥ ਕੇਵਲ ਉਹ ਹੀ ਕਬੂਲ ਪੈਂਦਾ ਹੈ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ। ਆਪਣੀ ਕੁਦਰਤਿ ਆਪੇ ਜਾਣੁ ॥੧॥ ਰਹਾਉ ॥ ਆਪਣੀ ਅਪਾਰ ਸ਼ਕਤੀ ਨੂੰ ਪ੍ਰਭੂ ਆਪ ਹੀ ਜਾਣਦਾ ਹੈ। ਠਹਿਰਾਉ। ਸਚਾ ਧਰਮੁ ਪੁੰਨੁ ਭਲਾ ਕਰਾਏ ॥ ਜੋ ਸੱਚਾਈ, ਦਾਨ ਪੁੰਨ ਅਤੇ ਨੇਕੀ ਦੀ ਕਮਾਈ ਕਰਦਾ ਹੈ। ਦੀਨ ਕੈ ਤੋਸੈ ਦੁਨੀ ਨ ਜਾਏ ॥੨॥ ਹੇ; ਈਮਾਨ ਦੇ ਸਫਰ ਖਰਚ ਦੀ ਬਰਕਤ, ਸੰਸਾਰੀ ਕਾਮਯਾਬੀ ਉਸ ਨੂੰ ਪਿੱਠ ਨਹੀਂ ਦਿੰਦੀ। ਸਰਬ ਨਿਰੰਤਰਿ ਏਕੋ ਜਾਗੈ ॥ ਸਾਰਿਆਂ ਅੰਦਰ ਪ੍ਰਭੂ ਸੁਚੇਤ ਹੋ ਕੇ ਵਿਚਰ ਰਿਹਾ ਹੈ। ਜਿਤੁ ਜਿਤੁ ਲਾਇਆ ਤਿਤੁ ਤਿਤੁ ਕੋ ਲਾਗੈ ॥੩॥ ਜਿਸ ਕਿਸੇ ਨਾਲ ਸੁਆਮੀ ਕਿਸੇ ਨਾਲ ਜੋੜਦਾ ਹੈ ਉਸ ਦੇ ਨਾਲ ਹੀ ਉਹ ਜੁੜ ਜਾਂਦਾ ਹੈ। ਅਗਮ ਅਗੋਚਰੁ ਸਚੁ ਸਾਹਿਬੁ ਮੇਰਾ ॥ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈਂ ਤੂ, ਹੇ ਮੇਰੇ ਸੱਚੇ ਸੁਆਮੀ। ਨਾਨਕੁ ਬੋਲੈ ਬੋਲਾਇਆ ਤੇਰਾ ॥੪॥੨੩॥੨੯॥ ਨਾਨਕ ਉਸ ਤਰ੍ਹਾਂ ਕਹਿੰਦਾ ਹੈ ਜਿਸ ਤਰ੍ਹਾਂ ਤੂ ਉਸ ਪਾਸੋਂ ਕਹਾਉਂਦਾ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਪ੍ਰਾਤਹਕਾਲਿ ਹਰਿ ਨਾਮੁ ਉਚਾਰੀ ॥ ਅੰਮ੍ਰਿਤ ਵੇਲੇ ਮੈਂ ਹਰੀ ਦੇ ਨਾਮ ਦਾ ਉਚਾਰਨ ਕਰਦਾ ਹਾਂ, ਈਤ ਊਤ ਕੀ ਓਟ ਸਵਾਰੀ ॥੧॥ ਉਸ ਦੁਆਰਾ ਮੈਂ ਆਪਣੇ ਲਈ ਇਸ ਲੋਕ ਤੇ ਪ੍ਰਲੋਕ ਦੋਨਾਂ ਵਿੱਚ ਆਸਰਾ ਬਣਾ ਲਿਆ ਹੈ। ਸਦਾ ਸਦਾ ਜਪੀਐ ਹਰਿ ਨਾਮ ॥ ਤੂੰ ਨਿਤ, ਨਿਤ ਸਾਈਂ ਦੇ ਨਾਮ ਦਾ ਸਿਮਰਨ ਕਰ, ਪੂਰਨ ਹੋਵਹਿ ਮਨ ਕੇ ਕਾਮ ॥੧॥ ਰਹਾਉ ॥ ਤਾਂ ਜੋ ਤੇਰੇ ਚਿੱਤ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਣ। ਠਹਿਰਾਉ। ਪ੍ਰਭੁ ਅਬਿਨਾਸੀ ਰੈਣਿ ਦਿਨੁ ਗਾਉ ॥ ਰਾਤ ਦਿਨੇ ਤੂੰ ਅਮਰ ਸੁਆਮੀ ਦੀ ਮਹਿਮਾ ਗਾਇਨ ਕਰ, ਜੀਵਤ ਮਰਤ ਨਿਹਚਲੁ ਪਾਵਹਿ ਥਾਉ ॥੨॥ ਅਤੇ ਜਿਉਂਦਾ ਹੋਇਆ ਤੇ ਮਰਨ ਮਗਰੋਂ ਤੂੰ ਸਦੀਵੀ ਸਥਿਰ ਸਥਾਨ ਪਾ ਲਵੇਗਾ। ਸੋ ਸਾਹੁ ਸੇਵਿ ਜਿਤੁ ਤੋਟਿ ਨ ਆਵੈ ॥ ਤੂੰ ਉਸ ਸ਼ਾਹੂਕਾਰ ਦੀ ਟਹਿਲ ਕਮਾ; ਜਿਸ ਕਰਕੇ ਤੈਨੂੰ ਕਿਸੇ ਸ਼ੈ ਦੀ ਕਮੀ ਨਾਂ ਵਾਪਰੇ, ਖਾਤ ਖਰਚਤ ਸੁਖਿ ਅਨਦਿ ਵਿਹਾਵੈ ॥੩॥ ਅਤੇ ਅਤੇ ਖਾਂਦਾ ਤੇ ਖਰਚਦਾ ਹੋਇਆ ਤੂੰ ਆਪਣੀ ਜਿੰਦਗੀ ਆਰਾਮ ਤੇ ਖੁੱਸ਼ੀ ਵਿੱਚ ਬਤੀਤ ਕਰੇਂਗਾ। ਜਗਜੀਵਨ ਪੁਰਖੁ ਸਾਧਸੰਗਿ ਪਾਇਆ ॥ ਜਗਤ ਦੀ ਜਿੰਦ-ਜਾਨ ਸੁਆਮੀ ਨੂੰ ਮੈਂ ਸਤਿਸੰਗਤ ਅੰਦਰ ਪਰਾਪਤ ਕਰ ਲਿਆ ਹੈ। ਗੁਰ ਪ੍ਰਸਾਦਿ ਨਾਨਕ ਨਾਮੁ ਧਿਆਇਆ ॥੪॥੨੪॥੩੦॥ ਗੁਰਾਂ ਦੀ ਦਇਆ ਦੁਆਰਾ, ਮੈਂ ਸਾਹਿਬ ਦੇ ਨਾਮ ਦਾ ਸਿਮਰਨ ਕੀਤਾ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਗੁਰ ਪੂਰੇ ਜਬ ਭਏ ਦਇਆਲ ॥ ਜਦ ਪੂਰਨ ਗੁਰਦੇਵ ਜੀ ਮਇਆਵਾਨ ਹੋ ਜਾਂਦੇ ਹਨ, ਦੁਖ ਬਿਨਸੇ ਪੂਰਨ ਭਈ ਘਾਲ ॥੧॥ ਤਾਂ ਮੇਰੀਆਂ ਪੀੜਾਂ ਮਿਟ ਜਾਂਦੀਆਂ ਹਨ ਅਤੇ ਮੇਰੀ ਸੇਵਾ ਸੰਪੂਰਨ ਹੋ ਜਾਂਦੀ ਹੈ। ਪੇਖਿ ਪੇਖਿ ਜੀਵਾ ਦਰਸੁ ਤੁਮ੍ਹ੍ਹਾਰਾ ॥ ਮੇਰੇ ਮਾਲ ਮੈਂ ਤੇਰਾ ਦਰਸ਼ਨ ਵੇਖ, ਵੇਖ ਜੀਉਂਦਾ ਹਾਂ ਚਰਣ ਕਮਲ ਜਾਈ ਬਲਿਹਾਰਾ ॥ ਅਤੇ ਤੇਰਿਆਂ ਕੰਵਲ ਰੂਪ ਚਰਨਾਂ ਤੋਂ ਘੋਲੀ ਜਾਂਦਾ ਹਾਂ। ਤੁਝ ਬਿਨੁ ਠਾਕੁਰ ਕਵਨੁ ਹਮਾਰਾ ॥੧॥ ਰਹਾਉ ॥ ਤੇਰੇ ਬਾਝੋਂ ਮੇਰਾ ਕਾਉਣ ਹੈ, ਹੇ ਸੁਆਮੀ! ਠਹਿਰਾਉ। ਸਾਧਸੰਗਤਿ ਸਿਉ ਪ੍ਰੀਤਿ ਬਣਿ ਆਈ ॥ ਮੇਰਾ ਸਤਿਸੰਗਤ ਨਾਲ ਪ੍ਰੇਮ ਪੈ ਗਿਆ ਹੈ, ਪੂਰਬ ਕਰਮਿ ਲਿਖਤ ਧੁਰਿ ਪਾਈ ॥੨॥ ਅਤੇ ਮੈਂ ਆਪਣੇ ਪਿਛਲੇ ਅਮਲਾ ਦੇ ਅਨੁਸਾਰ ਸੁਆਮੀ ਦੀ ਲਿਖਤਾਕਾਰਦਾ ਫਲ ਪਾ ਲਿਆ ਹੈ। ਜਪਿ ਹਰਿ ਹਰਿ ਨਾਮੁ ਅਚਰਜੁ ਪਰਤਾਪ ॥ ਅਦਭੁਤ ਹੈ ਸੁਆਮੀ ਵਾਹਿਗੁਰੂ ਦੇ ਨਾਮ ਦੇ ਸਿਮਰਨ ਦੀ ਪ੍ਰਭਤਾ, ਜਾਲਿ ਨ ਸਾਕਹਿ ਤੀਨੇ ਤਾਪ ॥੩॥ ਜਿਸ ਨੂੰ ਤਿੰਨੇ ਰੋਗ ਨਸ਼ਟ ਨਹੀਂ ਕਰ ਸਕਦੇ। ਨਿਮਖ ਨ ਬਿਸਰਹਿ ਹਰਿ ਚਰਣ ਤੁਮ੍ਹ੍ਹਾਰੇ ॥ ਹੇ ਪ੍ਰਭੂ! ਮੈਂ ਤੇਰੇ ਚਰਨਾਂ ਨੂੰ ਇਕ ਮੁਹਤ ਲਈ ਭੀ ਕਦੇ ਨਾਂ ਭੁੱਲਾਂ! ਨਾਨਕੁ ਮਾਗੈ ਦਾਨੁ ਪਿਆਰੇ ॥੪॥੨੫॥੩੧॥ ਇਹੋ ਜਿਹੀ ਦਾਤ ਨਾਨਕ ਤੇਰੇ ਪਾਸੋਂ ਮੰਗਦਾ ਹੈ, ਹੇ ਮੇਰੇ ਪ੍ਰੀਤਮ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਸੇ ਸੰਜੋਗ ਕਰਹੁ ਮੇਰੇ ਪਿਆਰੇ ॥ ਹੇ ਮੇਰੇ ਪ੍ਰੀਤਮ! ਐਹੋ ਜੇਹਾ ਸੁਭਾਗ ਸਮਾ ਲਿਆ, ਜਿਤੁ ਰਸਨਾ ਹਰਿ ਨਾਮੁ ਉਚਾਰੇ ॥੧॥ ਜਦ ਤੇਰੀ ਜੀਭ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੇ। ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥ ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ, ਹੇ ਮਸਕੀਨ ਉਤੇ ਮਿਹਰਬਾਨ ਮਾਲਕ! ਸਾਧ ਗਾਵਹਿ ਗੁਣ ਸਦਾ ਰਸਾਲਾ ॥੧॥ ਰਹਾਉ ॥ ਸੰਤ, ਸਦੀਵੀ ਹੀ, ਅੰਮ੍ਰਿਤ ਦੇ ਘਰ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੇ ਹਨ। ਠਹਿਰਾਉ। ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ ॥ ਜਿੰਦਗੀ-ਬਖਸ਼ਣ ਵਾਲੀ ਹੈ ਤੇਰੀ ਬੰਦਗੀ, ਹੇ ਸੁਆਮੀ! ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥੨॥ ਜਿਸ ਉਤੇ ਤੂੰ ਮਿਹਰ ਧਾਰਦਾ ਹੈ, ਉਸ ਦੇ ਤੂੰ ਨੇੜੇ ਹੀ ਵਸਦਾ ਹੈਂ। ਜਨ ਕੀ ਭੂਖ ਤੇਰਾ ਨਾਮੁ ਅਹਾਰੁ ॥ ਤੇਰੇ ਗੁਮਾਸ਼ਤੇ ਦੀ ਭੁੱਖ ਦੂਰ ਕਰਨ ਲਈ ਤੇਰਾ ਨਾਮ ਹੀ ਭੋਜਨ ਹੈ। ਤੂੰ ਦਾਤਾ ਪ੍ਰਭ ਦੇਵਣਹਾਰੁ ॥੩॥ ਹੇ ਦਾਤਾਰ ਸੁਆਮੀ! ਕੇਵਲ ਤੂੰ ਹੀ ਬਖਸ਼ਸ਼ ਕਰਨ ਵਾਲਾ ਹੈਂ। ਰਾਮ ਰਮਤ ਸੰਤਨ ਸੁਖੁ ਮਾਨਾ ॥ ਸੁਆਮੀ ਦੇ ਨਾਮ ਦੇ ਉਚਾਰਨ ਵਿੱਚ ਸਾਧੂ ਖੁਸ਼ੀ ਮੰਨਦੇ ਹਨ। ਨਾਨਕ ਦੇਵਨਹਾਰ ਸੁਜਾਨਾ ॥੪॥੨੬॥੩੨॥ ਨਾਨਕ, ਕੇਵਲ ਸਰਬੱਗ ਸੁਆਮੀ ਹੀ ਸਾਨੂੰ ਦੇਣ ਵਾਲਾ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ ॥ ਜਿੰਦਗੀ ਵਗਦੀ ਜਾ ਰਹੀ ਹੈ, ਪ੍ਰਭੂ ਤੂੰ ਇਸ ਨੂੰ ਕਦਾਚਿਤ ਵੇਖਦਾ ਨਹੀਂ। ਮਿਥਿਆ ਮੋਹ ਬੰਧਹਿ ਨਿਤ ਪਾਰਚ ॥੧॥ ਤੂੰ ਸਦਾ ਹੀ ਕੂੜੀ ਦੁਨਿਆਵੀ ਮਮਤਾ ਦੇ ਝਗੜਿਆਂ ਅੰਦਰ ਫਸਿਆ ਰਹਿੰਦਾ ਹੈ। ਮਾਧਵੇ ਭਜੁ ਦਿਨ ਨਿਤ ਰੈਣੀ ॥ ਦਿਨ ਅਤੇ ਰਾਮ ਨੂੰ ਸਦੀਵ ਹੀ ਮਾਇਆ ਦੇ ਸੁਆਮੀ, ਵਾਹਿਗੁਰੂ ਦਾ ਸਿਮਰਨਕਰ। ਜਨਮੁ ਪਦਾਰਥੁ ਜੀਤਿ ਹਰਿ ਸਰਣੀ ॥੧॥ ਰਹਾਉ ॥ ਵਾਹਿਗੁਰੂ ਦੀ ਛਤ੍ਰ ਛਾਇਆ ਹੇਠ ਵਸ ਕੇ, ਤੂੰ ਅਮੋਲਕ ਮਨੁੱਖੀ ਜੀਵਨ ਨੂੰ ਜਿਤ ਲੈ। ਠਹਿਰਾਉ। ਕਰਤ ਬਿਕਾਰ ਦੋਊ ਕਰ ਝਾਰਤ ॥ ਤੂੰ ਸਾਰੇ ਜ਼ੋਰ ਨਾਲ ਪਾਪ ਕਮਾਉਂਦਾ ਹੈਂ, ਰਾਮ ਰਤਨੁ ਰਿਦ ਤਿਲੁ ਨਹੀ ਧਾਰਤ ॥੨॥ ਅਤੇ ਇਕ ਮੁਹਤ ਭਰ ਲਈ ਭੀ ਨਾਮ ਦੇ ਹੀਰੇ ਨੂੰ ਆਪਣੇ ਵਿੱਚ ਨਹੀਂ ਟਿਕਾਉਂਦਾ। ਭਰਣ ਪੋਖਣ ਸੰਗਿ ਅਉਧ ਬਿਹਾਣੀ ॥ ਸੁਰੀਰ ਨੂੰ ਖੁਆਣਾ ਅਤੇ ਮਾਲਣ ਪੋਸ਼ਣ ਵਿੱਚ ਜਿੰਦਗੀ ਬੀਤਦੀ ਜਾ ਰਹੀ ਹੈ, copyright GurbaniShare.com all right reserved. Email |