ਭਾਗਠੜੇ ਹਰਿ ਸੰਤ ਤੁਮ੍ਹ੍ਹਾਰੇ ਜਿਨ੍ਹ੍ਹ ਘਰਿ ਧਨੁ ਹਰਿ ਨਾਮਾ ॥ ਕਰਮਾਂ ਵਾਲੇ ਹਨ ਤੇਰੇ ਸਾਧੂ, ਹੇ ਸੁਆਮੀ ਮਾਲਕ! ਜਿਨ੍ਹਾਂ ਨੇ ਘਰ ਵਿੱਚ ਤੇਰੇ ਨਾਮ ਦੀ ਦੌਲ ਵਸਦੀ ਹੈ। ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥ ਪਰਵਾਣਿਤ ਗਿਣਿਆ ਜਾਂਦਾ ਹੈ, ਉਨ੍ਹਾਂ ਦਾ ਇਸ ਜਗ ਵਿੱਚ ਆਗਮਨ ਅਤੇ ਫਲਦਾਇਕ ਹਨ ਉਨ੍ਹਾਂ ਦੇ ਕੰਮ। ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ਮੇਰੇ ਸੁਆਮੀ, ਵਾਹਿਗੁਰੂ ਦੇ ਸੇਵਕਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥ ਆਪਣੇ ਵਾਲਾਂ ਦੀ ਚੌਰ ਬਣਾ ਕੇ, ਮੈਂ ਉਨ੍ਹਾਂ ਉਤੇ ਝੁਲਾਉਂਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਮਲਦਾ ਹਾਂ। ਠਹਿਰਾਉ। ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ ਜੰਮਣ ਮਰਨ ਦੋਨਾਂ ਤੋਂ ਉਚੇਰੇ ਹਨ ਉਹ ਜਗਤ-ਮਿੱਤ੍ਰ ਪੁਰਸ਼ ਜੋ ਹੋਰਨਾਂ ਦਾ ਭਲਾ ਕਰਨ ਆਉਂਦੇ ਹਨ। ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥ ਉਹ ਰੂਹਾਨੀ ਜੀਵਨ ਦੀ ਦਾਤ ਦਿੰਦੇ ਹਨ, ਬੰਦਿਆਂ ਨੂੰ ਰੱਬੀ ਸ਼ਰਧਾ-ਪ੍ਰੇਮ ਨਾਲ ਜੋੜਦੇ ਹਨ ਅਤੇ ਇਨਸਾਨਾਂ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ। ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥ ਸੱਚਾ ਹੈ ਉਨ੍ਹਾਂ ਦਾ ਹੁਕਮ, ਸੱਚੀ ਉਨ੍ਹਾਂ ਦੀ ਸਲਤਨਤ ਅਤੇ ਸੱਚੇ ਸੁਆਮੀ ਨਾਲ ਹੀ ਰੰਗੇ ਹੋਏ ਹਨ। ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥ ਸੱਚੀ ਹੈ ਉਨ੍ਹਾਂ ਦੀ ਖੁਸ਼ੀ ਅਤੇ ਸੱਚੀ ਉਨ੍ਹਾਂ ਦੀ ਕੀਰਤੀ। ਉਹ ਉਸ ਨੂੰ ਜਾਣਦੇ ਹਨ ਜਿਸ ਦੀ ਉਹ ਮਲਕੀਅਤ ਹੈ। ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥ ਮੈਂ ਵਾਹਿਗੁਰੂ ਦੇ ਗੁਮਾਸ਼ਤੇ ਲਈ ਪੱਖੀ ਝੱਲਦਾ ਹਾਂ, ਜਲ ਢੋਂਦਾ ਅਤੇ ਪੀਹਣ ਪੀਂਹਦਾ ਹਾਂ। ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥ ਨਾਨਕ ਆਪਣੇ ਸਾਹਿਬ ਕੋਲ ਪ੍ਰਾਰਥਨਾ ਕਰਦਾ ਹੈ, "ਮੈਨੂੰ ਆਪਣੇ ਸੇਵਕਾਂ ਦਾ ਦਰਸ਼ਨ ਪਰਦਾਨ ਕਰ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ ਸੱਚੇ ਗੁਰੂ ਜੀ ਆਦਿ ਪੁਰਖ ਅਤੇ ਪਰਮ ਪ੍ਰਭੂ ਹਨ। ਉਹ ਆਪ ਹੀ ਸਿਰਜਨਹਾਰ ਹਨ। ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥ ਤੇਰਾ ਗੋਲਾ ਤੇਰੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ ਅਤੇ ਤੇਰੇ ਦੀਦਾਰ ਉਤੋਂ ਘੋਲ ਜਾਂਦਾ ਹੈ। ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥ ਹੇ ਮੇਰੇ ਰੱਬ-ਰੂਪ-ਗੁਰੂ! ਪਾਤਿਸ਼ਾਹ ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥ ਜਦ ਮੈਨੂੰ ਇਸ ਤਰ੍ਹਾਂ ਭਾਉਂਦਾ ਹੈ, ਤਦ ਤੂੰ ਮੇਰੇ ਪਾਸੋਂ ਨਾਲ ਦਾ ਸਿਮਰਨ ਕਰਵਾਉਂਦਾ ਹੈ। ਕੇਵਲ ਤੂੰ ਹੀ ਮੇਰੇ ਆਰਾਮ ਚੈਨ ਬਖਸ਼ਦਾ ਹੈਂ। ਠਹਿਰਾਉ। ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥ ਮੋਖਸ਼, ਸੰਸਾਰੀ ਆਰਾਮ ਅਤੇ ਜੀਵਨ ਰਹੁ-ਰੀਤੀ ਤੇਰੀ ਚਾਕਰੀ ਰਾਹੀਂ ਪਰਾਪਤ ਹੁੰਦੇ ਹਨ, ਜਿਸ ਨੂੰ ਤੂੰ ਖੁਦ ਹੀ ਇਨਸਾਨ ਪਾਸੋਂ ਕਰਵਾਉਂਦਾ ਹੈਂ। ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥ ਸੱਚ-ਖੰਡ ਹੈ ਜਿਥੇ ਤੇਰਾ ਜੱਸ ਗਾਇਆ ਜਾਂਦਾ ਹੈ। ਹੇ ਮੇਰੇ ਗੁਰੂਦੇਵ! ਤੂੰ ਖੁਦ ਹੀ ਬੰਦੇ ਵਿੱਚ ਭਰੋਸਾ ਉਤਪੰਨ ਕਰਦਾ ਹੈਂ। ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥ ਤੇਰੇ ਨਾਮ ਦਾ ਚਿੰਤਨ, ਚਿੰਤਨ, ਚਿੰਤਨ ਕਰਨ ਨਾਲ ਮੈਂ ਜੀਉਂਦਾ ਹਾਂ ਅਤੇ ਮੇਰੀ ਦੇਹ ਤੇ ਆਤਮਾ ਪ੍ਰਸੰਨ ਹੋ ਗਏ ਹਨ, ਹੇ ਸਾਈਂ। ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥ ਮੈਂ ਤੇਰੇ ਕੰਵਲ-ਰੂਪੀ ਚਰਨ ਧੋਂਦਾਂ ਹਾਂ ਅਤੇ ਧੋਣ ਪੀਂਦਾ ਹਾਂ, ਹੇ ਮਸਕੀਨਾਂ ਉਤੇ ਮਿਹਰਬਾਨ, ਮੇਰੇ ਸੱਚੇ ਗੁਰਦੇਵ ਜੀ! ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥ ਮੈਂ ਉਸ ਸੁੰਦਰ ਸਮੇਂ ਤੋਂ ਸਦਕੇ ਜਾਂਦਾ ਹਾਂ, ਜਦ ਮੈਂ ਤੇਰੇ ਦਰ ਤੇ ਪੁੱਜਾ ਸਾਂ। ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥ ਸੁਆਮੀ ਨਾਨਕ ਉਤੇ ਦਇਆਵਾਨ ਹੋ ਗਿਆ ਹੈ, ਅਤੇ ਉਸ ਨੂੰ ਪੂਰਨ ਸੱਚੇ ਗੁਰੂ ਜੀ ਪਰਾਪਤ ਹੋ ਗਏ ਹਨ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥ ਤੈਨੂੰ ਯਾਦ ਕਰਨ ਦੁਆਰਾ ਪਰਮ ਖੁਸ਼ੀ ਉਤਪੰਨ ਹੁੰਦੀ ਹੈ, ਹੇ ਸੁਆਮੀ! ਜੋ ਤੈਨੂੰ ਭੁਲਾਉਂਦਾ ਹੈ, ਉਹ ਮਰ ਜਾਂਦਾ ਹੈ। ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥੧॥ ਜਿਸ ਉਤੇ ਤੂੰ ਮਿਹਰਵਾਨ ਹੋ ਜਾਂਦਾ ਹੈ, ਹੇ ਸਿਰਜਣਹਾਰ! ਉਹ ਹਮੇਸ਼ਾਂ ਹੀ ਤੇਰਾ ਆਰਾਧਨ ਕਰਦਾ ਹੈ। ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਮੇਰੇ ਮਾਲਕ! ਮੈਂ ਬੇਇਜਤ, ਦੀ ਤੂੰ ਇੱਜ਼ਤ ਹੈਂ। ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥ ਮੈਂ ਤੇਰੇ ਸਾਹਮਣੇ ਬੇਨਤੀ ਕਰਦਾ ਹਾਂ ਅਤੇ ਤੇਰੀ ਈਸ਼ਵਰੀ ਗੁਰਬਾਣੀ ਸੁਣ ਸੁਣ ਕੇ ਜੀਉਂਦਾ ਹਾਂ, ਹੇ ਮੇਰੇ ਸਾਹਿਬ! ਠਹਿਰਾਉ। ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥ ਮੈਂ ਤੇਰੇ ਗੋਲਿਆਂ ਦੇ ਪੈਰਾਂ ਦੀ ਖਾਕ ਹੋ ਜਾਵਾਂ। ਤੇਰੇ ਦੀਦਾਰ ਉਤੇ, ਹੇ ਸੁਆਮੀ! ਮੈਂ ਘੋਲੀ ਜਾਂਦਾ ਹਾਂ। ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥ ਤੇਰੀ ਅੰਮ੍ਰਿਤਮਈ ਕਲਾਮ ਮੈਂ ਆਪਣੀ ਮਨ ਵਿੱਚ ਟਿਕਾਉਂਦਾ ਹਾਂ, ਹੇ ਪ੍ਰਭੂ! ਅਤੇ ਤੇਰੀ ਦਇਆ ਦੁਆਰਾ ਮੈਂ ਸਤਿ ਸੰਗਤ ਨੂੰ ਪਰਾਪਤ ਹੁੰਦਾ ਹਾਂ। ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥ ਆਪਣੇ ਮਨ ਦੀ ਅਵਸਥਾ ਮੈਂ ਤੇਰੇ ਅੱਗੇ ਰੱਖਦਾ ਹਾਂ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ, ਹੇ ਵਾਹਿਗੁਰੂ! ਜਿਸ ਨੋ ਲਾਇ ਲੈਹਿ ਸੋ ਲਾਗੈ ਭਗਤੁ ਤੁਹਾਰਾ ਸੋਈ ॥੩॥ ਜਿਸ ਨੂੰ ਤੂੰ ਤੋੜਦਾ ਹੈ, ਉਹ ਹੀ ਤੇਰੇ ਨਾਲ ਜੁੜਦਾ ਹੈ। ਕੇਵਲ ਉਹ ਹੀ ਤੇਰਾ ਜਾਂ-ਨਿਸਾਰ ਨਫਰ ਹੈ, ਹੇ ਸੁਆਮੀ! ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥ ਦੋਵੇਂ ਹੱਥ ਬੰਨ੍ਹ ਕੇ ਮੈਂ ਤੇਰੇ ਨਾਮ ਦੀ ਦਾਤ ਦੀ ਯਾਚਨਾ ਕਰਦਾ ਹਾਂ, ਹੇ ਸੁਆਮੀ ਨੂੰ ਕੇਵਲ ਤੇਰੀ ਖੁਸ਼ੀ ਰਾਹੀਂ ਹੀ ਮੈਂ ਇਸ ਨੂੰ ਪਰਾਪਤ ਕਰ ਸਕਦਾ ਹਾਂ। ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥੪॥੯॥੫੬॥ ਆਪਣੇ ਹਰ ਸੁਆਸ ਨਾਲ, ਨਾਨਕ ਤੇਰਾ ਸਿਮਰਨ ਕਰਦਾ ਹੈ, ਹੇ ਸਾਹਿਬ! ਅਤੇ ਅੱਠੇ ਪਹਿਰ ਹੀ ਤੇਰਾ ਜੱਸ ਗਾਉਂਦਾ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਜਿਸ ਦੇ ਸੀਸ ਉਤੇ ਤੂੰ ਹੈ, ਹੇ ਸਾਹਿਬ! ਉਹ ਤਕਲੀਫ ਕਿਸ ਤਰ੍ਹਾਂ ਪਾ ਸਕਦਾ ਹੈ? ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ ਧਨ-ਦੌਲਤ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਪ੍ਰਾਣੀ ਸੱਚੇ ਨਾਮ ਦੇ ਉਚਾਰਨ ਕਰਨ ਨੂੰ ਨਹੀਂ ਜਾਣਦਾ ਅਤੇ ਮੌਤ ਨੂੰ ਯਾਦ ਹੀ ਨਹੀਂ ਕਰਦਾ। ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਹੇ ਮੇਰੇ ਪਾਤਿਸ਼ਾਹ ਪਰਮੇਸ਼ਰ ਨੂੰ ਤੂੰ ਸਾਧੂਆਂ ਦਾ ਹੈਂ ਅਤੇ ਸਾਧੂ ਤੇਰੇ ਹਨ। copyright GurbaniShare.com all right reserved. Email |