ਲਾਲਿ ਰਤਾ ਮਨੁ ਮਾਨਿਆ ਗੁਰੁ ਪੂਰਾ ਪਾਇਆ ॥੨॥ ਉਹ ਜੋ ਪੂਰਨ ਗੁਰਾਂ ਨੂੰ ਮਿਲ ਪੈਂਦਾ ਹੈ, ਉਸ ਦੀ ਜਿੰਦੜੀ ਆਪਣੇ ਪ੍ਰੀਤਮ ਨਾਲ ਰੰਗੀਜ ਕੇ ਸੰਤੁਸ਼ਟ ਹੋ ਜਾਂਦੀ ਹੈ। ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥ ਮੈਂ ਤੇਰੀਆਂ ਨੇਕਆਂ ਨੂੰ ਚੇਤੇ ਕਰ ਕੇ ਜੀਉਂਦਾ ਹਾਂ ਹੇ ਸੁਆਮੀ! ਤੂੰ ਮੇਰੇ ਮਨ ਅੰਦਰ ਵਸਦਾ ਹੈਂ। ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥੩॥ ਜਦ ਤੂੰ ਮੇਰੇ ਹਿਰਦੇ ਵਿੱਚ ਨਿਵਾਸ ਕਰਦਾ ਹੈਂ, ਤਾਂ ਇਹ ਸੁਖੈਨ ਹੀ ਆਨੰਦ ਮਾਣਦਾ ਹੈ। ਮੂਰਖ ਮਨ ਸਮਝਾਇ ਆਖਉ ਕੇਤੜਾ ॥ ਨੀ ਮੇਰੀ ਕਮਲੀ ਜਿੰਦੜੀਏ! ਮੈਂ ਤੈਨੂੰ ਕਿਸ ਤਰ੍ਹਾਂ ਸਿਖਮਤ ਦੇਵਾਂ ਤੇ ਪੜ੍ਹਾਵਾਂ? ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ ॥੪॥ ਗੁਰਾਂ ਦੇ ਰਾਹੀਂ ਤੂੰ ਆਪਣੇ ਸੁਆਮੀ ਦੀ ਸਿਫ਼ਤ ਗਾਇਨ ਕਰ ਅਤੇ ਉਸ ਦੀ ਪ੍ਰੀਤਅੰਦਰ ਰੰਗੀਜੀ ਰਹੁ। ਨਿਤ ਨਿਤ ਰਿਦੈ ਸਮਾਲਿ ਪ੍ਰੀਤਮੁ ਆਪਣਾ ॥ ਹਮੇਸ਼ਾਂ! ਹਮੇਸ਼ਾਂ ਹੀ ਤੂੰ ਆਪਣੇ ਪਿਆਰੇ ਨੂੰ ਆਪਣੇ ਚਿੱਤ ਅੰਦਰ ਯਾਦ ਕਰ। ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ ॥੫॥ ਜੇਕਰ ਤੂੰ ਨੇਕੀਆਂ ਸੰਯੁਗਤ ਜਾਵੇਗਾ, ਤਾਂ ਅਪਦਾ ਤੈਨੂੰ ਔਖਾ ਨਹੀਂ ਕਰੇਗੀ। ਮਨਮੁਖ ਭਰਮਿ ਭੁਲਾਣਾ ਨਾ ਤਿਸੁ ਰੰਗੁ ਹੈ ॥ ਅਧਰਮੀ ਸੰਦੇਹ ਅੰਦਰ ਭੁਲਿਆ ਹੋਇਆ ਹੈ ਅਤੇ ਉਹ ਪ੍ਰਭੂ ਨੂੰ ਪਿਆਰ ਨਹੀਂ ਕਰਦਾ। ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥੬॥ ਉਹ ਐਨ ਓਪਰਾ ਹੋ ਮਰਦਾ ਹੈ ਅਤੇ ਉਸ ਦੀ ਆਤਮਾ ਦੇ ਦੇਹ ਖਰਾਬ ਹੋ ਜਾਂਦੇ ਹਨ। ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ ॥ ਗੁਰਾਂ ਦੀ ਘਾਲ ਕਮਾ, ਹੇ ਬੰਦੇ! ਤੂੰ ਨਫਾ ਖੱਟ ਆਪਣੇ ਘਰ ਨੂੰ ਲੈ ਜਾਵੇਗਾ। ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ ॥੭॥ ਗੁਰਾਂ ਦੀ ਬਾਣੀ ਦੁਆਰਾ ਨਿਰਲੇਪ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ। ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ ॥ ਨਾਨਕ ਇਕ ਪ੍ਰਾਰਥਨਾ ਕਰਦਾ ਹੈ, "ਹੇ ਪ੍ਰਭੂ! ਜੇਕਰ ਤੇਰੀ ਐਸੀ ਰਜਾ ਹੋਵੇ ਤਾਂ, ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥੮॥੧॥੩॥ ਤੂੰ ਮੈਨੂੰ ਆਪਣੇ ਨਾਮ ਅੰਦਰ ਵਸੇਬਾ ਬਖਸ਼ ਦੇ, ਤਾਂ ਜੋ ਮੈਂ ਸਦਾ ਤੇਰੀ ਮਹਿਮਾ ਗਾਇਨ ਕਰਦਾ ਰਹਾਂ। ਸੂਹੀ ਮਹਲਾ ੧ ॥ ਸੂਹੀ ਪਹਿਲੀ ਪਾਤਿਸ਼ਾਹੀ। ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥ ਭੱਠੀ ਵਿੱਚ ਪਾ ਕੇ ਜਿਸ ਤਰ੍ਹਾਂ ਲੋਹਾ ਪਿਘਲਾ ਕੇ ਨਵੇਂ ਸਿਰਿਓਂ ਘੜਿਆ ਜਾਂਦਾ ਹੈ, ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧॥ ਇਸ ਤਰ੍ਹਾਂ ਹੀ ਮਾਦਾ-ਪ੍ਰਸਬਤ ਜੂਨੀਆਂ ਵਿੱਚ ਪਾ ਕੇ ਭੁਆਇਆ ਤੇ ਭਟਕਾਇਆ ਜਾਂਦਾ ਹੈ। ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥ ਸੁਆਮੀ ਨੂੰ ਸਮਝਣ ਦੇ ਬਾਝੋਂ ਸਾਰੇ ਪਾਸੇ ਤਕਲੀਫ ਹੀ ਹੈ ਅਤੇ ਆਦਮੀ ਨਿਰੀਪੁਰੀ ਤਕਲੀਫ ਹੀ ਖੱਟਦਾ ਹੈ। ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥੧॥ ਰਹਾਉ ॥ ਹੰਕਾਰ ਅੰਦਰ ਉਹ ਆਉਂਦਾ ਤੇ ਜਾਂਦਾ ਹੈ ਅਤੇ ਸਦਾ ਹੀ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਠਹਿਰਾਉ। ਤੂੰ ਗੁਰਮੁਖਿ ਰਖਣਹਾਰੁ ਹਰਿ ਨਾਮੁ ਧਿਆਈਐ ॥ ਤੂੰ ਹੇ ਵਾਹਿਗੁਰੂ! ਸਦਾ ਗੁਰਾਂ ਦੇ ਰਾਹੀਂ ਰੱਖਿਆ ਕਰਦਾ ਹੈਂ, ਇਸ ਲਈ ਪ੍ਰਾਣੀ ਨੂੰ ਹਰੀ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਮੇਲਹਿ ਤੁਝਹਿ ਰਜਾਇ ਸਬਦੁ ਕਮਾਈਐ ॥੨॥ ਤੇਰੀ ਰਜ਼ਾ ਦੁਆਰਾ, ਹੇ ਸਾਹਿਬ! ਬੰਦਾ ਨਾਮ ਦੀ ਕਮਾਈ ਕਰਦਾ ਹੈ ਅਤੇ ਤੂੰ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਤੂੰ ਕਰਿ ਕਰਿ ਵੇਖਹਿ ਆਪਿ ਦੇਹਿ ਸੁ ਪਾਈਐ ॥ ਰਚਨਾ ਨੂੰ ਰਚ ਕੇ, ਤੂੰ ਖੁਦ ਇਸ ਨੂੰ ਦੇਖ ਰਿਹਾ ਹੈਂ। ਜੋ ਕੁਛ ਤੂੰ ਕਿਸੇ ਨੂੰ ਦਿੰਦਾ ਹੈਂ ਉਹ ਹੀ ਇਹ ਪਾਉਂਦਾ ਹੈ। ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ ॥੩॥ ਤੂੰ ਸਾਰਿਆਂ ਨੂੰ ਵੇਖਦਾ, ਰਚਦਾ ਅਤੇ ਢਾਉਂਦਾ ਹੈਂ ਹਰ ਕਿਸੇ ਨੂੰ ਤੂੰ ਆਪਣੀ ਅੱਖਾਂ ਹੇਠ ਰੱਖਦਾ ਹੈਂ, ਹੇ ਸਾਈਂ। ਦੇਹੀ ਹੋਵਗਿ ਖਾਕੁ ਪਵਣੁ ਉਡਾਈਐ ॥ ਸਰੀਰ ਮਿੱਟੀ ਹੋ ਜਾਏਗਾ ਅਤੇ ਭਉਰਾ ਉਡ ਜਾਏਗਾ। ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥੪॥ ਕਿਥੇ ਗਏ ਇਹ ਧਾਮ ਅਤੇ ਬੈਠਕਾਂ ਪ੍ਰਾਣੀ ਦੀਆਂ?ਹੁਣ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ। ਦਿਹੁ ਦੀਵੀ ਅੰਧ ਘੋਰੁ ਘਬੁ ਮੁਹਾਈਐ ॥ ਦਿਨ ਦੇ ਭਾਰੇ ਚਾਨਣ ਦੇ ਅਨ੍ਹੇਰ-ਘੁੱਪ ਅੰਦਰ ਪ੍ਰਾਣੀ ਦੇ ਘਰ ਦੀ ਦੌਲਤ ਲੁੱਟੀ-ਪੁੱਟੀ ਜਾ ਰਹੀ ਹੈ। ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ ॥੫॥ ਸਵੈ-ਹੰਗਤਾ ਦਾ ਚੋਰ ਘਰ ਲੁੱਟੀ ਜਾ ਰਿਹਾ ਹੈ। ਕੈਂ ਕੀਹਦੇ ਅੱਗੇ ਫਰਿਆਦ ਕਰਾਂ? ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ ॥ ਗੁਰਾਂ ਦੀ ਦਇਆ ਦੁਆਰਾ, ਚੋਰ ਘਰ ਨੂੰ ਪਾੜ ਨਹੀਂ ਲਾਉਂਦਾ ਅਤੇ ਰੱਬ ਦਾ ਨਾਮ ਬੰਦੇ ਨੂੰ ਜਗਾਈ ਰੱਖਦਾ ਹੈ। ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ ॥੬॥ ਨਾਮ, ਬੰਦੇ ਦੀ ਖਾਹਿਸ਼ ਦੀ ਅੱਗ ਨੂੰ ਬੁਝਾ ਦਿੰਦਾ ਹੈ ਅਤੇ ਈਸ਼ਵਰੀ ਨੂਰ ਉਸ ਨੂੰ ਰੋਸ਼ਨ ਕਰ ਦਿੰਦਾ ਹੈ। ਲਾਲੁ ਰਤਨੁ ਹਰਿ ਨਾਮੁ ਗੁਰਿ ਸੁਰਤਿ ਬੁਝਾਈਐ ॥ ਸੁਆਮੀ ਦਾ ਨਾਮ ਜਵੇਹਰ ਅਤੇ ਹੀਰਾ ਹੈ। ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ। ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ ॥੭॥ ਜੋ ਗੁਰਾਂ ਦੇ ਉਪਦੇਸ਼ ਨੂੰ ਪਰਾਪਤ ਕਰਦਾ ਹੈ, ਉਹ ਹਮੇਸ਼ਾਂ ਇੱਛਾ-ਰਹਿਤ ਰਹਿੰਦਾ ਹੈ। ਰਾਤਿ ਦਿਹੈ ਹਰਿ ਨਾਉ ਮੰਨਿ ਵਸਾਈਐ ॥ ਹੇ ਇਨਸਾਨ! ਵਾਹਿਗੁਰੂ ਦੇ ਨਾਮ ਨੂੰ ਤੂੰ, ਰਾਤ ਦਿਨ ਆਪਣੇ ਹਿਰਦੇ ਅੰਦਰ ਟਿਕਾ। ਨਾਨਕ ਮੇਲਿ ਮਿਲਾਇ ਜੇ ਤੁਧੁ ਭਾਈਐ ॥੮॥੨॥੪॥ ਜੇਕਰ ਤੇਰੀ ਐਸੀ ਰਜ਼ਾ ਹੋਵੇ, ਹੇ ਪ੍ਰਭੂ! ਤੂੰ ਨਾਨਕ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈ। ਸੂਹੀ ਮਹਲਾ ੧ ॥ ਸੂਹੀ ਪਹਿਲੀ ਪਾਤਿਸ਼ਾਹੀ। ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ ॥ ਆਪਣੇ ਹਿਰਦੇ ਤੋਂ ਪ੍ਰਭੂ ਦੇ ਨਾਮ ਨੂੰ ਨਾਂ ਭੁਲਾ ਅਤੇ ਦਿਨ ਰਾਤ ਇਸ ਦਾ ਆਰਾਧਨ ਕਰ। ਜਿਉ ਰਾਖਹਿ ਕਿਰਪਾ ਧਾਰਿ ਤਿਵੈ ਸੁਖੁ ਪਾਈਐ ॥੧॥ ਜਿਸ ਤਰ੍ਹਾਂ ਤੂੰ ਮੈਨੂੰ ਮਿਹਰ ਧਾਰ ਕੇ ਰੱਖਦਾ ਹੈ, ਹੋ ਸਾਈਂ! ਉਸੇ ਤਰ੍ਹਾਂ ਹੀ ਮੈਂ ਆਰਾਮ ਪਾਉਂਦਾ ਹਾਂ। ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ ॥ ਮੈਂ ਅੰਨ੍ਹੇ ਲਈ ਕੇਵਲ ਵਾਹਿਗੁਰੂ ਦਾ ਨਾਮ ਹੀ ਲੱਕੜ ਦੀ ਡੰਗੋਰੀ ਹੈ। ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ ॥੧॥ ਰਹਾਉ ॥ ਮੈਂ ਪ੍ਰਭੂ ਦੀ ਪਨਾਹ ਹੇਠਾਂ ਵਸਦਾ ਹਾਂ ਇਸ ਲਈ ਮਾਇਆ ਮੈਨੂੰ ਮੋਹਿਤ ਨਹੀਂ ਕਰਦੀ। ਠਹਿਰਾਉ। ਜਹ ਦੇਖਉ ਤਹ ਨਾਲਿ ਗੁਰਿ ਦੇਖਾਲਿਆ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਗੁਰੂ ਜੀ ਨੇ ਸੁਆਮੀ ਨੂੰ ਮੇਰੇ ਅੰਗ ਸੰਗ ਵਿਖਾਲ ਦਿੱਤਾ ਹੈ। ਅੰਤਰਿ ਬਾਹਰਿ ਭਾਲਿ ਸਬਦਿ ਨਿਹਾਲਿਆ ॥੨॥ ਅੰਦਰ ਤੇ ਬਾਹਰ ਲੱਭ ਕੇ, ਓੜਕ ਨੂੰ ਮੂੈਂ ਗੁਰਾਂ ਦੀ ਸਿਖ-ਮੱਤ ਦੁਆਰਾ ਰੱਬ ਵੇਖ ਲਿਆ ਹੈ। ਸੇਵੀ ਸਤਿਗੁਰ ਭਾਇ ਨਾਮੁ ਨਿਰੰਜਨਾ ॥ ਪਿਆਰ ਨਾਲ ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ, ਜਿਨ੍ਹਾਂ ਨੇ ਮੈਂਨੂੰ ਪਵਿੱਤਰ ਨਾਮ ਪਰਦਾਨ ਕੀਤਾ ਹੈ। ਤੁਧੁ ਭਾਵੈ ਤਿਵੈ ਰਜਾਇ ਭਰਮੁ ਭਉ ਭੰਜਨਾ ॥੩॥ ਹੇ ਤੂੰ ਵਹਿਮ ਦੇ ਡਰ ਨੂੰ ਨਾਸ ਕਰਨ ਵਾਲੇ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਹੁਕਮ ਜਾਰੀ ਕਰਦਾ ਹੈਂ। ਜਨਮਤ ਹੀ ਦੁਖੁ ਲਾਗੈ ਮਰਣਾ ਆਇ ਕੈ ॥ ਪ੍ਰਾਣੀ ਦੇ ਪੈਦਾ ਹੁੰਦੇ ਸਾਰ ਹੀ ਮੌਤ ਦੀ ਬਿਮਾਰੀ ਉਸ ਨੂੰ ਆ ਕੇ ਚਿਮੜ ਜਾਂਦੀ ਹੈ। ਜਨਮੁ ਮਰਣੁ ਪਰਵਾਣੁ ਹਰਿ ਗੁਣ ਗਾਇ ਕੈ ॥੪॥ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਜੰਮਣਾ ਤੇ ਮਰਨਾ ਦੋਨੋਂ ਪ੍ਰਵਾਣ ਹੋ ਜਾਂਦੇ ਹਨ। ਹਉ ਨਾਹੀ ਤੂ ਹੋਵਹਿ ਤੁਧ ਹੀ ਸਾਜਿਆ ॥ ਜਿਥੇ ਹੰਗਤਾ ਨਹੀਂ, ਉਥੇ ਤੂੰ ਹੈ, ਹੇ ਪ੍ਰਭੂ! ਕੇਵਲ ਤੂੰ ਹੀ ਸਾਰੀ ਰਚਨਾ ਰਚੀ ਹੈ। copyright GurbaniShare.com all right reserved. Email |