Page 785

ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥
ਪ੍ਰਭੂ ਸਾਰਿਆਂ ਦੇ ਅੰਦਰ ਹੈ ਤੇ ਸਾਰਿਆਂ ਦੇ ਬਾਹਰ ਹੈ। ਉਹ ਪ੍ਰੀਤ ਤੇ ਘ੍ਰਿਣਾ ਤੋਂ ਨਿਰਲੇਪ ਹੈ।

ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥
ਗੋਲੇ ਨਾਨਕ ਨੇ ਪ੍ਰਭੂ ਦੀ ਓਟ ਲਈ ਹੈ ਅਤੇ ਕੇਵਲ ਪਿਆਰਾ ਪ੍ਰਭੂ ਹੀ ਉਸ ਦੇ ਚਿੱਤ ਦਾ ਆਸਰਾ ਹੈ।

ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥
ਭਾਲਦਿਆਂ, ਭਾਲਦਿਆਂ, ਮੈਂ ਪ੍ਰਭੂ ਦਾ ਅਹਿੱਲ ਗ੍ਰਹਿ ਲੱਭ ਲਿਆ ਹੈ।

ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥
ਮੈਂ ਹਰ ਸ਼ੈ ਨਾਸਵੰਤ ਦੇਖੀ ਹੈ ਤਦ ਹੀ ਮੈਂ ਕੰਵਲ ਰੂਪੀ ਪੈਰਾਂ ਨਾਲ ਆਪਣਾ ਮਨ ਜੋੜਿਆ ਹੈ।

ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥
ਮੇਰਾ ਸੁਆਮੀ ਅਮਰ ਹੈ ਅਤੇ ਮੈਂ ਉਸ ਦੀ ਗੋਲੀ ਹਾਂ। ਉਹ ਮਰਦਾ ਨਹੀਂ ਅਤੇ ਨਾਂ ਹੀ ਉਹ ਆਉਂਦਾ ਤੇ ਜਾਂਦਾ ਹੈ।

ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥
ਸਾਹਿਬ ਈਮਾਨ, ਦੌਲਤ ਕਾਮਯਾਬੀ (ਅਤੇ ਮੌਖਸ਼) ਨਾਲ ਪਰੀਪੂਰਨ ਅਤੇ ਚਿੱਤ-ਚਾਹੁੰਦੀਆਂ ਸਾਰੀਆ ਅਭਿਲਾਸ਼ਾਂ ਪੂਰੀਆਂ ਕਰ ਦਿੰਦਾ ਹੈ।

ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥
ਵੇਦ ਅਤੇ ਸਿਮਰਤੀਆਂ, ਸਿਰਜਣਹਾਰ ਦੀਆਂ ਸਿਫਤਾਂ ਗਾਇਨ ਕਰਦੀਆਂ ਹਨ ਅਤੇ ਪੂਰਨ ਪੁਰਸ਼ ਆਭਿਲਾਸ਼ੀ, ਤੇ ਖਾਮੋਸ਼ ਰਿਸ਼ੀ ਉਸ ਨੂੰ ਸਿਮਰਦੇ ਹਨ।

ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥
ਨਾਨਕ ਨੇ ਰਹਿਮਤ ਦੇ ਖਜਾਨੇ ਪ੍ਰਭੂ ਦੀ ਪਨਾਹ ਲਈ ਹੈ ਅਤੇ ਪਰਮ ਚੰਗੇ ਨਸੀਬਾਂ ਦੁਆਰਾ ਉਹ ਸੁਆਮੀ ਮਾਲਕ ਜਾਂ ਜੱਸ ਗਾਇਨ ਕਰਦਾ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥
ਸੂਹੀ ਕੀ ਵਾਰ। ਸਲੋਕਾਂ ਨਾਲ ਤੀਜੀ ਪਾਤਿਸ਼ਾਹੀ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥
ਰੱਤੀ ਪੁਸ਼ਾਕ ਅੰਦਰ ਮੰਦੀ ਪਤਨੀ ਕਿਸੇ ਹੋਰਸ ਮਨੁੱਖ ਨੂੰ ਮਾਨਣ ਜਾਂਦੀ ਹੈ।

ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥
ਕਿਸੇ ਦੂਸਰੇ ਦੇ ਪਿਆਰ ਨਾਲ ਫਰੇਫਤਾ ਹੋ ਉਹ ਆਪਣੇ ਗ੍ਰਿਹ ਦੇ ਖਸਮ ਨੂੰ ਤਿਆਗਦੀ ਹੈ।

ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥
ਇਸ ਨੂੰ ਮਿੱਠਾ ਜਾਣ ਕੇ, ਉਹ ਮੰਦੇ ਮਾਰਗ ਪੈਂਦੀ ਹੈ। ਉਸ ਦਾ ਘਣੇਰਾ ਭੋਗ ਬਿਲਾਸ ਉਸ ਦੀ ਬੀਮਾਰੀ ਨੂੰ ਵਧੇਰੇ ਕਰਦਾ ਹੈ।

ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥
ਉਹ ਵਾਹਿਗੁਰੂ ਆਪਣੇ ਪਵਿੱਤਰ ਪਤੀ ਨੂੰ ਤਿਆਗ ਦਿੰਦੀ ਹੈ ਅਤੇ ਮਗਰੋਂ ਵਿਛੋੜੇ ਦੇ ਦੁੱਖ ਸਹਾਰਦੀ ਹੈ।

ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥
ਜੋ ਗੁਰੂ-ਅਨੁਸਾਰੀ ਹੋ ਜਾਂਦੀ ਹੈ, ਉਹ ਪਿਛੇ ਮੁੜ ਪੈਂਦੀ ਹੈ ਅਤੇ ਆਪਣੇ ਵਾਹਿਗੁਰੂ ਨਾਲ ਪ੍ਰੇਮ ਪਾਉਣ ਦਾ ਹਾਰਸ਼ਿੰਗਾਰ ਕਰਦੀ ਹੈ।

ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ ॥
ਉਹ ਤਦ ਆਪਣੇ ਸੱਚੇ ਪਤੀ ਨੂੰ ਆਰਾਮ ਅੰਦਰ ਮਾਣਦੀ ਹੈ ਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ।

ਆਗਿਆਕਾਰੀ ਸਦਾ ਸੋੁਹਾਗਣਿ ਆਪਿ ਮੇਲੀ ਕਰਤਾਰਿ ॥
ਉਹ ਫਰਮਾਂਬਰਦਾਰ ਤੇ ਸਦੀਵ ਹੀ ਨੇਕ ਪਤਨੀ ਹੈ ਅਤੇ ਸਿਰਜਣਹਾਰ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੋੁਹਾਗਣਿ ਨਾਰਿ ॥੧॥
ਨਾਨਕ, ਜਿਸ ਨੇ ਸੱਚੇ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਾ ਲਿਆ ਹੈ, ਉਹ ਹਮੇਸ਼ਾਂ ਲਈ ਖੁਸ਼ਬਾਸ਼ ਵਹੁਟੀ ਬਣੀ ਰਹੇਗੀ।

ਮਃ ੩ ॥
ਤੀਜੀ ਪਾਤਿਸ਼ਾਹੀ।

ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਹ੍ਹਾਲਿ ॥
ਹੇ ਤੂੰ ਰਤੇ ਲਿਬਾਸ ਵਾਲੀਏ ਮਸਕੀਨ ਪਤਨੀਏ! ਉਸ ਆਪਣੇ ਪਤੀ ਨੂੰ ਹਮੇਸ਼ਾਂ ਹੀ ਯਾਦ ਰੱਖ।

ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥
ਇਸ ਤਰ੍ਹਾਂ ਤੂੰ ਆਪਣਾ ਜੀਵਨ ਸ਼ਸ਼ੋਭਤ ਕਰ ਲਵੇਂਗੀ ਅਤੇ ਤੇਰੀ ਵੰਸ਼ ਭੀ ਨਾਲ ਹੀ ਬੰਦਖਲਾਸ ਹੋ ਜਾਵੇਗੀ।

ਪਉੜੀ ॥
ਪਉੜੀ।

ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥
ਪ੍ਰਭੂ ਨੇ ਖੁਦ ਹੀ ਆਪਣਾ ਰਾਜ ਸਿੰਘਾਸਣ ਅਸਮਾਨ ਅਤੇ ਪਇਆਲ ਬਣਾਏ ਹਨ।

ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ ॥
ਆਪਣੇ ਫਰਮਾਨ ਦੁਆਰਾ ਉਸ ਨੇ ਜ਼ਿਮੀ ਰਚੀ ਹੈ, ਜੋ ਸੱਚੇ ਈਮਾਨ ਦਾ ਟਿਕਾਣਾ ਹੈ।

ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥
ਮਸਕੀਨਾਂ ਤੇ ਮਿਹਰਬਾਨ, ਸੱਚਾ ਸੁਆਮੀ ਆਪ ਹੀ ਸਾਜਦਾ ਅਤੇ ਨਾਸ ਕਰਦਾ ਹੈ।

ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥
ਤੂੰ ਹੇ ਸੁਆਮੀ! ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈਂ, ਅਦਭੁਤ ਹੈ ਤੇਰੀ ਰਜ਼ਾ।

ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥
ਤੂੰ ਖੁਦ ਹੀ ਸਾਰੇ ਵਿਆਪਕ ਹੈਂ ਅਤੇ ਖੁਦ ਹੀ ਹਰ ਇਕਸ ਦੀ ਪਰਵਰਿਸ਼ ਕਰਦਾ ਹੈਂ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥
ਕੇਵਲ ਤਦ ਹੀ ਰੱਤੇ-ਲਿਬਾਸ ਵਾਲੀ ਸੱਚੀ ਪਤਨੀ ਹੋਂਵਦੀ ਹੈ, ਜਦ ਉਹ ਸੱਚੇ ਨਾਮ ਨੂੰ ਤਸਲੀਮ ਕਰ ਲੈਂਦੀ ਹੈ।

ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥
ਤੂੰ ਆਪਣੇ ਸੱਚੇ ਗੁਰਾਂ ਨੂੰ ਰੀਝਾਂ ਲੈ, ਕੇਵਲ ਤਦ ਹੀ ਤੂੰ ਖਰੀ ਸੁੰਦਰ ਹੋਵੇਂਗੀ। ਵਾਹਿਗੁਰੂ ਦੇ ਬਗੈਰ ਹੋਰ ਕੋਈ ਆਰਾਮ ਦੀ ਜਗ੍ਹਾ ਨਹੀਂ।

ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥
ਤੂੰ ਇਹੋ ਜਿਹੇ ਹਾਰ-ਸ਼ਿੰਗਾਰ ਲਾ, ਜਿਹੜੇ ਕਦਾਚਿਤ ਗੰਦੇ ਨਾਂ ਹੋਣ ਅਤੇ ਦਿਨ ਰਾਤ ਤੇਰੀ ਪਿਰਹੜੀ ਤੇਰੇ ਪਤੀ ਨਾਲ ਬਣਾਈ ਰੱਖਣ।

ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥
ਨਾਨਕ, ਸਤਿ ਵਾਲੀ ਵਹੁਟੀ ਦੀ ਕੀ ਨਿਸ਼ਾਨੀ ਹੈ?ਉਸ ਦੇ ਅੰਦਰ ਸੱਚ ਹੈ, ਉਸ ਦਾ ਚਿਹਰਾ ਰੋਸ਼ਨ ਹੈ ਅਤੇ ਉਹ ਆਪਣੇ ਪਤੀ ਅੰਦਰ ਲੀਨ ਹੋ ਜਾਂਦੀ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥
ਹੇ ਲੋਕੋਂ! ਮੈਂ ਲਾਲ ਹਾਂ ਅਤੇ ਮੈਂ ਲਾਲ ਬਸਤਰ ਪਹਿਨੇ ਹੋਏ ਹਨ।

ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥
ਪੁਸ਼ਾਕਾਂ ਰਾਹੀਂ ਪਤੀ ਪਰਾਪਤ ਨਹੀਂ ਹੁੰਦਾ। ਪੁਸ਼ਾਕਾਂ ਪਹਿਰ ਪਹਿਰ ਕੇ ਦੁਨੀਆਂ ਹਰ ਹੱਟ ਗਈ ਹੈ।

ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥
ਨਾਨਕ ਕੇਵਲ ਉਹ ਹੀ ਆਪਣੇ ਕੰਤ ਨੂੰ ਪਾਉਂਦੀਆਂ ਹਨ, ਜੋ ਗੁਰਾਂ ਦੇ ਉਪਦੇਸ਼ ਨੂੰ ਸੁਣਦੀਆਂ ਹਨ।

ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥
ਇਸ ਤਰੀਕੇ ਨਾਲ ਭਰਤਾ ਮਿਲਦਾ ਹੈ। ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।

copyright GurbaniShare.com all right reserved. Email