ਖਾਤ ਖਰਚਤ ਬਿਲਛਤ ਸੁਖੁ ਪਾਇਆ ਕਰਤੇ ਕੀ ਦਾਤਿ ਸਵਾਈ ਰਾਮ ॥ ਭੁੰਚਦਿਆ, ਖਰਚ ਕਰਦਿਆਂ ਅਤੇ ਮੌਜਾਂ ਮਾਣਦਿਆਂ, ਮੈਂ ਆਰਾਮ ਪਰਾਪਤ ਕੀਤਾ ਹੈ। ਸਿਰਜਣਹਾਰ ਦੀਆਂ ਬਖਸ਼ਿਸ਼ਾਂ ਸਦੀਵ ਹੀ ਵਧਦੀਆਂ ਜਾਂਦੀਆਂ ਹਨ। ਦਾਤਿ ਸਵਾਈ ਨਿਖੁਟਿ ਨ ਜਾਈ ਅੰਤਰਜਾਮੀ ਪਾਇਆ ॥ ਉਸ ਦੀਆਂ ਬਖਸ਼ਸ਼ਾਂ ਵਧਦੀਆਂ ਜਾਂਦੀਆਂ ਹਨ ਅਤੇ ਮੁੱਕਦੀਆਂ ਨਹੀਂ ਅਤੇ ਮੈਂ ਦਿਲਾਂ ਦੀਆਂ ਜਾਨਣਹਾਰ ਨੂੰ ਪਾ ਲਿਆ ਹੈ। ਕੋਟਿ ਬਿਘਨ ਸਗਲੇ ਉਠਿ ਨਾਠੇ ਦੂਖੁ ਨ ਨੇੜੈ ਆਇਆ ॥ ਕ੍ਰੋੜਾਂ ਹੀ ਔਕੜ ਸਮੂਹ ਦੂਰ ਹੋ ਗਈਆਂ ਹਨ ਅਤੇ ਤਕਲੀਫ ਮੇਰੇ ਲਾਗੇ ਨਹੀਂ ਲੱਗਦੀ। ਸਾਂਤਿ ਸਹਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ ॥ ਠੰਢ, ਚੈਨ, ਅਡੋਲਤਾ ਅਤੇ ਬਹੁਤੀ ਖੁਸ਼ੀ ਮੈਨੂੰ ਪਰਾਪਤ ਹੋਈ ਹੈ ਅਤੇ ਮੇਰੀ ਸਾਰੀ ਦੁੱਖ ਮਿਟ ਗਈ ਹੈ। ਨਾਨਕ ਗੁਣ ਗਾਵਹਿ ਸੁਆਮੀ ਕੇ ਅਚਰਜੁ ਜਿਸੁ ਵਡਿਆਈ ਰਾਮ ॥੨॥ ਨਾਨਕ ਸੁਆਮੀ ਮਾਲਕ ਦੀ ਕੀਰਤੀ ਗਾਇਨ ਕਰਦਾ ਹੈ, ਅਦਭੁੱਤ ਹੈ ਜਿਸ ਦੀ ਪ੍ਰਭਤਾ। ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥ ਜਿਸ ਦਾ ਇਹ ਕੰਮ ਸੀ, ਉਸ ਨੇ ਖੁਦ ਹੀ ਇਸ ਨੂੰ ਕੀਤਾ ਹੈ। ਨਿਹੱਥਲ ਇਨਸਾਨ ਕੀ ਕਰ ਸਕਦਾ ਹੈ? ਭਗਤ ਸੋਹਨਿ ਹਰਿ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ ॥ ਸੰਤ ਵਾਹਿਗੁਰੂ ਦਾ ਜੱਸ ਗਾਉਣ ਦੁਆਰਾ ਸੁੰਦਰ ਲੱਗਦੇ ਹਨ ਅਤੇ ਹਮੇਸ਼ਾਂ ਉਸ ਦੀ ਜਿੱਤ ਪਰਗਟ ਕਰਦੇ ਹਨ। ਗੁਣ ਗਾਇ ਗੋਬਿੰਦ ਅਨਦ ਉਪਜੇ ਸਾਧਸੰਗਤਿ ਸੰਗਿ ਬਨੀ ॥ ਸਾਈਂ ਦੀਆਂ ਸਿਫਤਾਂ ਗਾਉਣ ਅਤੇ ਸਤਿ ਸੰਗਤ ਨਾਲ ਮਿੱਤਰਤਾ ਪਾਉਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ। ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ॥ ਜਿਸ ਨੇ ਸਰੋਵਰ ਦੇ ਬਣਾਉਣ ਦਾ ਉਪਰਾਲਾ ਕੀਤਾ ਹੈ। ਉਸ ਦੀ ਉਸਤਤੀ ਕਿਸ ਤਰ੍ਹਾਂ ਗਿਣੀ ਜਾ ਸਕਦੀ ਹੈ? ਅਠਸਠਿ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ॥ ਅਠਾਹਟ ਧਰਮ ਅਸਥਾਨਾਂ, ਪੁੰਨ ਦਾਨਾਂ, ਚੰਗਿਆਂ ਕਰਮਾਂ ਅਤੇ ਪਰਮ ਪਵਿੱਤਰ ਅਮਲਾਂ ਦਾ ਮਹਾਤਮ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਅੰਦਰ ਹੈ। ਪਤਿਤ ਪਾਵਨੁ ਬਿਰਦੁ ਸੁਆਮੀ ਨਾਨਕ ਸਬਦ ਅਧਾਰਾ ॥੩॥ ਪਾਪੀਆਂ ਨੂੰ ਪਵਿੱਤਰ ਕਰਨਾ ਸਾਹਿਬ ਦਾਧਰਮ ਹੈ। ਨਾਨਕ ਦਾ ਆਸਰਾ ਕੇਵਲ ਨਾਮ ਹੀ ਹੈ। ਗੁਣ ਨਿਧਾਨ ਮੇਰਾ ਪ੍ਰਭੁ ਕਰਤਾ ਉਸਤਤਿ ਕਉਨੁ ਕਰੀਜੈ ਰਾਮ ॥ ਨੇਕੀਆਂ ਦਾ ਖਜਾਨਾ ਹੈ ਮੇਰਾ ਸਿਰਜਣਹਾਰ ਸੁਆਮੀ। ਮੈਂ ਤੇਰੀਆਂ ਕਿਹੜੀਆਂ ਸਿਫਤਾਂ ਉਚਾਰਨ ਕਰਾਂ, ਹੇ ਪ੍ਰਭੂ? ਸੰਤਾ ਕੀ ਬੇਨੰਤੀ ਸੁਆਮੀ ਨਾਮੁ ਮਹਾ ਰਸੁ ਦੀਜੈ ਰਾਮ ॥ ਸਾਧੂਆਂ ਦੀ ਪ੍ਰਾਰਥਨਾ ਹੈ: "ਹੇ ਪ੍ਰਭੂ! ਸਾਨੂੰ ਆਪਣੇ ਨਾਮ ਦਾ ਪਰਮ ਅੰਮ੍ਰਿਤ ਪ੍ਰਦਾਨ ਕਰ। ਨਾਮੁ ਦੀਜੈ ਦਾਨੁ ਕੀਜੈ ਬਿਸਰੁ ਨਾਹੀ ਇਕ ਖਿਨੋ ॥ ਸਾਨੂੰ ਆਪਣਾ ਨਾਮ ਬਖਸ਼, ਸਾਨੂੰ ਇਹ ਦਾਤ ਦੇ ਅਤੇ ਸਾਨੂੰ ਇਕ ਮੁਹਤ ਭਰ ਲਈ ਭੀ ਨਾਂ ਭੁੱਲ। ਗੁਣ ਗੋਪਾਲ ਉਚਰੁ ਰਸਨਾ ਸਦਾ ਗਾਈਐ ਅਨਦਿਨੋ ॥ ਹੇ ਮੇਰੀ ਜੀਭਾ! ਤੂੰ ਸਾਹਿਬ ਦੀਆਂ ਸਿਫਤਾਂ ਉਚਾਰਨ ਕਰ ਅਤੇ ਹਮੇਸ਼ਾਂ ਹੀ ਰਾਤ ਦਿਨ ਉਨ੍ਹਾਂ ਨੂੰ ਗਾਇਨ ਕਰਦੀ ਰਹੁ। ਜਿਸੁ ਪ੍ਰੀਤਿ ਲਾਗੀ ਨਾਮ ਸੇਤੀ ਮਨੁ ਤਨੁ ਅੰਮ੍ਰਿਤ ਭੀਜੈ ॥ ਜਿਸ ਦਾ ਪ੍ਰੇਮ ਨਾਮ ਨਾਲ ਲੱਗ ਗਿਆ ਹੈ, ਉਸ ਦੀ ਆਤਮਾ ਤੇ ਦੇਹ ਆਬਿ-ਹਿਯਾਤ ਨਾਲ ਪ੍ਰਸੰਨ ਹੋ ਜਾਂਦੇ ਹਨ। ਬਿਨਵੰਤਿ ਨਾਨਕ ਇਛ ਪੁੰਨੀ ਪੇਖਿ ਦਰਸਨੁ ਜੀਜੈ ॥੪॥੭॥੧੦॥ ਨਾਨਕ ਜੋਦੜੀ ਕਰਦਾ ਹੈ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ ਅਤੇ ਮੈਂ ਤੇਰਾ ਦੀਦਾਰ ਵੇਖ ਕੇ ਜੀਉਂਦਾ ਹਾਂ, ਹੇ ਪ੍ਰਭੂ! ਰਾਗੁ ਸੂਹੀ ਮਹਲਾ ੫ ਛੰਤ ਰਾਗੁ ਸੂਹੀ ਪੰਜਵੀਂ ਪਾਤਿਸ਼ਾਹੀ। ਛੰਤ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਪੂਜਯ ਵਾਹਿਗੁਰੂ ਜੋ ਮੇਰਾ ਮਿਤ੍ਰ ਅਤੇ ਮੇਰਾ ਮਾਲਕ ਹੈ, ਮਿੱਠਾ ਬੋਲਦਾ ਹੈ। ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਮੈਂ ਉਸ ਦਾ ਪਰਤਾਵਾ ਕਰ ਕੇ ਹਾਰ ਗਈ ਹਾਂ ਪ੍ਰਭ, ਉਸ ਕਦਾਚਿਤ ਕਾਉੜਾ ਨਹੀਂ ਬੋਲਦਾ। ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪੂਰਾ ਪ੍ਰਭੂ, ਜੋ ਮੇਰੀਆਂ ਬੁਰਿਆਈਆਂ ਦਾ ਖਿਆਲ ਨਹੀਂ ਕਰਦਾ, ਰੁੱਖਾ ਬੋਲਣਾ ਹੀ ਨਹੀਂ ਜਾਣਦਾ। ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਪਾਪੀਆਂ ਨੂੰ ਪਵਿੱਤਰ ਕਰਨਾ ਮੇਰੇ ਵਾਹਿਗੁਰੂ ਦਾ ਧਰਮ ਆਖਿਆ ਜਾਂਦਾ ਹੈ। ਉਹ ਬੰਦੇ ਦੀ ਸੇਵਾ ਦੇ ਇਕ ਭੋਰੇ ਨੂੰ ਭੀ ਅੱਖਾਂ ਤੋਂ ਓਹਲੇ ਨਹੀਂ ਕਰਦਾ। ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਉਹ ਸਾਰਿਆਂ ਦਿਲਾਂ ਅੰਦਰ ਵਸਦਾ ਹੈ, ਉਹ ਹਰ ਥਾਂ ਵਿਆਪਕ ਹੋ ਰਿਹਾ ਹੈ ਅਤੇ ਉਹ ਨੇੜੇ ਨਾਲੋਂ ਭੀ ਪਰਮ ਨੇੜੇ ਹੈ। ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥ ਗੋਲਾ ਨਾਨਕ, ਹਮੇਸ਼ਾਂ ਸਾਹਿਬ ਦੀ ਪਨਾਹ ਲੋੜਦਾ ਹੈ। ਉਹ ਸਾਹਿਬ ਉਸ ਦਾ ਸੁਧਾਰਸ ਵਰਗਾ ਮਿੱਠੜਾ ਮਿੱਤਰ ਹੈ। ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥ ਵਾਹਿਗੁਰੂ ਦਾ ਲਾਸਾਨੀ ਦੀਦਾਰ ਵੇਖ ਕੇ, ਮੈਂ ਚਕ੍ਰਿਤ ਹੋ ਗਈ ਹਾਂ। ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥ ਸੁਹਣਾ ਸੁਨੱਖਾ ਹੈ ਮੇਰਾ ਪੂਜਯ ਪ੍ਰਭੂ, ਮੈਂ ਉਸ ਦੇ ਕੰਵਲ ਰੂਪੀ ਚਰਨਾਂ ਅਤੇ ਪੈਰਾਂ ਦੀ ਧੂੜ ਹਾਂ। ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥ ਸੁਆਮੀ ਨੂੰ ਵੇਖ ਕੇ ਮੈਂ ਜੀਉਂਦੀ ਅਤੇ ਸੀਤਲ ਹੁੰਦੀ ਹਾਂ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥ ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਸਾਈਂ ਵਿਆਪਕ ਹੋ ਰਿਹਾ ਹੈ। ਸਮੁੰਦਰ, ਧਰਤੀ ਅਤੇ ਆਕਾਸ਼ ਵਿੱਚ ਉਹ ਸਾਈਂ ਹੀ ਹੈ। ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥ ਸਾਹਿਬ ਦੇ ਕੰਵਲ ਰੂਪੀ ਪੈਰਾਂ ਨੂੰ ਸਿਮਰ ਕੇ ਮੈਂ ਸਮੁੰਦਰ ਨੂੰ ਤਰ ਗਿਆ ਹਾਂ ਅਤੇ ਭਿਆਨਕ ਸੰਸਾਰ ਸਾਗਰ ਤੋਂ ਪਾਰ ਹੋ ਗਿਆ ਹਾਂ। ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥੨॥ ਹੇ ਪੂਰੇ ਪ੍ਰਭੂ! ਨਾਨਕ ਤੇਰੀ ਪਨਾਹ ਲੋੜਦਾ ਹੈ। ਤੇਰਾ ਓੜਕ ਅਤੇ ਅਖੀਰ ਉਹ ਜਾਣਦਾ ਨਹੀਂ। ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥ ਆਪਣੀ ਜਿੰਦ-ਜਾਨ ਦੇ ਆਸਰੇ, ਆਪਣੇ ਪਿਆਰੇ ਪ੍ਰੂਭੂ ਨੂੰ ਮੈਂ ਇਕ ਮੁਹਰ ਭਰ ਲਈ ਭੀ ਨਹੀਂ ਤਿਆਗਦੀ। ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥ ਵਿਸ਼ਾਲ ਸੱਚੇ ਗੁਰਾਂ ਨੇ ਮੈਨੂੰ ਅਖੋਜ ਸੱਚੇ ਸੁਆਮੀ ਦੇ ਸਿਮਰਨ ਕਰਨ ਦਾ ਫਰਮਾਨ ਕੀਤਾ ਹੈ। ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥ ਜਦ ਮੈਂ ਸੰਤ ਗੁਰਾਂ ਨੂੰ ਮਿਲਾ ਪਿਆ ਅਤੇ ਆਪਣੀ ਜਿੰਦੜੀ ਸਮਰਪਨ ਕਰ ਦਿੱਤੀ, ਤਦ ਮੈਨੂੰ ਨਾਪ ਦੀ ਪਰਾਪਤੀ ਹੋ ਗਈ ਅਤੇ ਮੇਰੀ ਜੰਮਣ ਅਤੇ ਮਰਨ ਦੀ ਪੀੜ ਨੱਸ ਗਈ। ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥ ਮੈਨੂੰ ਅਡੋਲਤਾ, ਆਰਾਮ ਤੇ ਬਹੁਤੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ ਅਤੇ ਮੇਰੀ ਹੰਕਾਰ ਦੀ ਗੰਢ ਖੁੱਲ੍ਹ ਗਈ ਹੈ। copyright GurbaniShare.com all right reserved. Email |