Page 787

ਸੂਹੈ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥
ਮਾਇਆ ਦੇ ਰੱਤੇ ਲਿਬਾਸ ਰਾਹੀਂ ਕਿਸੇ ਨੂੰ ਭੀ ਉਸ ਦਾ ਕੰਤ ਪਰਾਪਤ ਨਹੀਂ ਹੋਇਆ ਅਤੇ ਬੇਸਮਝ ਅਧਰਮਣ ਸੜ ਕੇ ਮਰ ਜਾਂਦੀ ਹੈ।

ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ ਹਉਮੈ ਵਿਚਹੁ ਮਾਰਿ ॥
ਸੱਚੇ ਗੁਰਾਂ ਨਾਲ ਮਿਲ ਕੇ, ਪ੍ਰਾਣੀ ਧਨ-ਦੌਲਤ ਦੇ ਰੱਤੇ ਬਸਤ੍ਰ ਲਾਹ ਸੁੱਟਦਾ ਹੈ ਅਤੇ ਆਪਣੇ ਅੰਦਰੋਂ ਆਪਣ ਹੰਕਾਰ ਨੂੰ ਮਾਰ ਸੁੱਟਦਾ ਹੈ।

ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ ॥
ਸੁਆਮੀ ਦੀਆਂ ਸਿਫਤਾਂ ਉਚਾਰਨ ਕਰਨ ਦੁਆਰਾ ਆਤਮਾ ਤੇ ਦੇਹ ਗੂੜ੍ਹੇ ਗੁਲਾਨਾਰੀ ਰੰਗੇ ਜਾਂਦੇ ਹਨ, ਅਤੇ ਜੀਭ੍ਹਾ ਭੀ ਸੁਰਖ ਹੋ ਜਾਂਦੀ ਹੈ।

ਸਦਾ ਸੋਹਾਗਣਿ ਸਬਦੁ ਮਨਿ ਭੈ ਭਾਇ ਕਰੇ ਸੀਗਾਰੁ ॥
ਨਾਮ ਨੂੰ ਆਪਣੇ ਰਿਦੇ ਅੰਦਰ ਟਿਕਾ ਅਤੇ ਪ੍ਰਭੂ ਦੇ ਡਰ ਤੇ ਪ੍ਰੇਮ ਦਾ ਹਾਰ-ਸ਼ਿੰਗਾਰ ਲਾ ਕੇ ਉਹ ਉਸ ਦੀ ਹਮੇਸ਼ਾਂ ਲਈ ਸੱਚੀ ਪਤਨੀ ਹੋ ਜਾਂਦੀ ਹੈ।

ਨਾਨਕ ਕਰਮੀ ਮਹਲੁ ਪਾਇਆ ਪਿਰੁ ਰਾਖਿਆ ਉਰ ਧਾਰਿ ॥੧॥
ਨਾਨਕ ਉਸ ਦੀ ਰਹਿਮਤ ਦੁਆਰਾ ਮੁੰਧ ਅਤੇ ਪ੍ਰੀਤਮ ਦੇ ਮੰਦਰ ਨੂੰ ਪਰਾਪਤ ਕਰ ਲੈਂਦੀ ਹੈ ਅਤੇ ਉਸ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥
ਹੇ ਸਹੇਲੀਏ! ਤੂੰ ਰੱਤਾ ਵੇਸ ਤਿਆਗ ਦੇ ਅਤੇ ਗੁਲਾਨਾਰੀ ਰੰਗ ਨਾਲ ਆਪਣੇ ਆਪ ਨੂੰ ਸ਼ਸ਼ੋਭਤ ਕਰ।

ਆਵਣ ਜਾਣਾ ਵੀਸਰੈ ਗੁਰ ਸਬਦੀ ਵੀਚਾਰੁ ॥
ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ, ਤੇਰਾ ਆਉਣੇ ਤੇ ਜਾਣਾ ਮੁੱਕ ਜਾਏਗਾ।

ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥
ਸ਼ਸ਼ੋਭਤ ਅਤੇ ਸੁੰਦਰ ਹੈ ਉਹ ਪਤਨੀ, ਜਿਸ ਦੇ ਧਾਮ ਅੰਦਰ ਪ੍ਰਭੂ ਉਸ ਦਾ ਪਤੀ ਵਸਦਾ ਹੈ।

ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ ॥੨॥
ਨਾਨਕ ਸਹੇਲੀ ਮੌਜਾਂ ਮਾਣਦੀ ਹੈ ਅਤੇ ਮਾਣਨਹਾਰ ਉਸ ਨੂੰ ਮਾਣਦਾ ਹੈ।

ਪਉੜੀ ॥
ਪਉੜੀ।

ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ॥
ਆਪ-ਹੁਦਰਾ ਮੂਰਖ ਟੱਬਰ-ਕਬੀਲੇ ਦੀ ਝੂਠੀ ਮਮਤਾ ਅੰਦਰ ਖੱਚਤ ਹੋਇਆ ਹੋਇਆ ਹੈ।

ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ ॥
ਹੰਕਾਰ ਅਤੇ ਅਪਣੱਤ ਕਰਦਾ ਹੋਇਆ ਉਹ ਮਰ ਜਾਂਦਾ ਹੈ ਅਤੇ ਆਪਣੇ ਨਾਲ ਕੁਝ ਭੀ ਨਹੀਂ ਲੈ ਜਾਂਦਾ।

ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ ॥
ਹੋਰਸ ਦੇ ਪਿਆਰ ਦਾ ਗੁੰਮਰਾਹ ਕੀਤਾ ਹੋਇਆ ਉਹ ਆਪਣੇ ਸਿਰ ਉਪਰਲੇ ਮੌਤ ਦੇ ਦੂਤ ਨੂੰ ਨਹੀਂ ਦੇਖਦਾ।

ਫਿਰਿ ਵੇਲਾ ਹਥਿ ਨ ਆਵਈ ਜਮਕਾਲਿ ਵਸਿ ਕਿਤਾ ॥
ਜਦ ਮੌਤ ਦੇ ਫ਼ਰਿਸ਼ਤੇ ਨੇ ਉਸ ਨੂੰ ਪਕੜ ਲਿਆ ਤਦ ਉਸ ਨੂੰ ਇਹ ਮੌਕਾ ਹੱਥ ਨਹੀਂ ਲੱਗਣਾ।

ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥੫॥
ਜਿਹੋ ਜਿਹੀ ਮੁੱਢਲੀ ਲਿਖੀ ਹੋਈ ਲਿਖਤਾਕਾਰ ਹੈ, ਉਹੋ ਜਿਹੀ ਹੀ ਉਹ ਅਮਲ ਕਮਾਉਂਦਾ ਹੈ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥
ਉਹ ਸਤੀਆਂ ਨਹੀਂ ਕਹੀਆਂ ਜਾਂਦੀਆਂ ਜਿਹੜੀਆਂ ਆਪਣੀਆ ਖਸਮਾਂ ਦੀਆਂ ਲਾਸ਼ਾਂ ਨਾਲ ਸੜ ਮਰਦੀਆਂ ਹਨ।

ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥
ਨਾਨਕ, ਸਤੀਆਂ ਉਹ ਜਾਣੀਆਂ ਜਾਂਦੀਆਂ ਹਨ, ਜੋ ਵਿਛੋੜੇ ਦੇ ਸਦਮੇ ਨਾਲ ਹੀ ਮਰ ਜਾਂਦੀਆਂ ਹਨ।

ਮਃ ੩ ॥
ਤੀਜੀ ਪਾਤਿਸ਼ਾਹੀ।

ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹ੍ਹਿ ॥
ਉਹ ਭੀ ਸਤੀਆਂ ਜਾਣੀਆਂ ਜਾਂਦੀਆਂ ਹਨ, ਜੋ ਹਯਾ-ਲੱਜਿਆ ਅਤੇ ਸਬਰ-ਸਿੱਦਕ ਅੰਦਰ ਰਹਿੰਦੀਆਂ ਹਨ,

ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹ੍ਹਾਲੰਨ੍ਹ੍ਹਿ ॥੨॥
ਜੋ ਆਪਣੇ ਸੁਆਮੀ ਦੀ ਚਾਕਰੀ ਕਮਾਉਂਦੀਆਂ ਹਨ ਅਤੇ ਸਵਖਤੇ ਉਠ ਕੇ ਸਦਾ ਹੀ ਉਸ ਨੂੰ ਸਿਮਰਦੀਆਂ ਹਨ।

ਮਃ ੩ ॥
ਤੀਜੀ ਪਾਤਿਸ਼ਾਹੀ।

ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥
ਵਹੁਟੀਆਂ ਆਪਣੇ ਖਸਮਾਂ ਨਾਲ ਅਗਨ ਵਿੱਚ ਸੜ ਜਾਂਦੀਆਂ ਹਨ।

ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ ॥
ਜੇਕਰ ਉਹ ਆਪਣੇ ਪਤੀ ਨੂੰ ਦਿਲੋਂ ਪਿਆਰ ਕਰਦੀਆਂ ਹਨ ਤਦ ਉਨ੍ਹਾਂ ਨੂੰ ਬਥੇਰੀ ਸਰੀਰਕ ਅਤੇ ਮਾਨਸਕ ਤਕਲੀਫ ਸਹਾਰਨੀ ਪੈਂਦੀ ਹੈ।

ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥
ਨਾਨਕ, ਜੇਕਰ ਉਹ ਆਪਣੇ ਪਤੀਆਂ ਨੂੰ ਪਿਆਰ ਕਰਦੀਆਂ ਨਹੀਂ ਤਾਂ ਉਹ ਆਪਣੇ ਆਪ ਨੂੰ ਅੱਗ ਵਿੱਚ ਕਿਉਂ ਸਾੜਦੀਆਂ ਹਨ?

ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ ॥੩॥
ਭਾਵੇਂ ਖਸਮ ਜੀਉਂਦਾ ਹੋਵੇ ਜਾਂ ਮਰਿਆ ਹੋਇਆ ਇਹੋ ਜਿਹੀ ਵਹੁਟੀ ਉਸ ਪਾਸੋਂ ਬਹੁਤ ਦੁਰੇਡੇ ਰਹਿੰਦੀ ਹੈ।

ਪਉੜੀ ॥
ਪਉੜੀ।

ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ ॥
ਹੇ ਸਿਰਜਣਹਾਰ! ਤੂੰ ਐਸੀ ਲਿਖਤਾਕਾਰ ਲਿਖੀ ਹੈ ਕਿ ਤੂੰ ਖੁਸ਼ੀ ਦੇ ਨਾਲ ਗਮੀ ਰਚੀ ਹੈ।

ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ ॥
ਨਾਮ ਜਿੱਡੀ ਵੱਡੀ ਕੋਈ ਹੋਰ ਬਖਸ਼ਿਸ਼ ਨਹੀਂ। ਇਸ ਦਾ ਕੋਈ ਸਰੂਪ ਜਾਂ ਚਿੰਨ੍ਹ ਨਹੀਂ।

ਨਾਮੁ ਅਖੁਟੁ ਨਿਧਾਨੁ ਹੈ ਗੁਰਮੁਖਿ ਮਨਿ ਵਸਿਆ ॥
ਨਾਮ ਇਕ ਨਾਂ-ਮੁੱਕਣ ਵਾਲਾ ਖਜਾਨਾ ਹੈ। ਗੁਰਾਂ ਦੀਆਂ ਦਇਆ ਦੁਆਰਾ ਇਹ ਹਿਰਦੇ ਅੰਦਰ ਟਿਕ ਜਾਂਦਾ ਹੈ।

ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ ॥
ਆਪਣੀ ਰਹਿਮਤ ਦੁਆਰਾ ਸੁਆਮੀ ਆਪਣਾ ਨਾਮ ਬਖਸ਼ਦਾ ਹੈ, ਅਤੇ ਤਦ ਖੁਸ਼ੀ ਤੇ ਗਮੀ ਦੀ ਕੋਈ ਲਿਖਤ ਲਿਖੀ ਨਹੀਂ ਜਾਂਦੀ।

ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ ॥੬॥
ਜੋ ਵਾਹਿਗੁਰੂ ਦਾ ਸਿਮਰਨ ਧਾਰਨ ਕਰਦੇ ਹਨ, ਉਹ ਗੋਲੇ, ਗੋਲੇ ਦੀ ਭਾਵਨਾ ਰਾਹੀਂ ਉਸ ਨੂੰ ਮਿਲ ਪੈਂਦੇ ਹਨ।

ਸਲੋਕੁ ਮਃ ੨ ॥
ਸਲੋਕ ਤੀਜੀ ਪਾਤਿਸ਼ਾਹੀ।

ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥
ਜੋ ਅਨੁਭਵ ਕਰ ਲੈਂਦੇ ਹਨ, ਕਿ ਉਨ੍ਹਾਂ ਟੁਰ ਜਾਣਾ ਹੈ ਉਹ ਕਿਉਂ ਅਡੰਬਰ ਰਚਦੇ ਹਨ?

ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥
ਜਿਨ੍ਹਾਂ ਨੂੰ ਟੁਰ ਜਾਣ ਦਾ ਕੋਈ ਖਿਆਲ ਨਹੀਂ, ਉਹ ਆਪਣੇ ਸੰਸਾਰੀ ਵਿਹਾਰਾਂ ਨੂੰ ਰਾਸ ਕਰਨ ਵਿੱਚ ਲੱਗੇ ਰਹਿੰਦੇ ਹਨ।

ਮਃ ੨ ॥
ਦੂਜੀ ਪਾਤਿਸ਼ਾਹੀ।

ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥
ਇਕ ਰਾਤਰੀ ਲਈ ਇਨਸਾਨ ਦੌਲਤ ਇਕੱਤਰ ਕਰਦਾ ਹੈ, ਅਤੇ ਸਵੇਰ ਸਾਰ ਹੀ ਉਸ ਨੂੰ ਟੁਰਨਾ ਪੈਂਦਾ ਹੈ।

ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥
ਨਾਨਕ, ਦੌਲਤ ਉਸ ਦੇ ਨਾਲ ਨਹੀਂ ਜਾਂਦੀ ਅਤੇ ਤਦ ਉਹ ਪਸਚਾਤਾਪ ਕਰਦਾ ਹੈ।

ਮਃ ੨ ॥
ਦੂਜੀ ਪਾਤਿਸ਼ਾਹੀ।

ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥
ਜੋ ਜੁਰਮਾਨਾ ਕੈਦੀ ਤਾਰਦਾ ਹੈ, ਉਸ ਵਿੱਚ ਨਾਂ ਕੋਈ ਨੇਕੀ ਹੈ, ਤੇ ਨਾਂ ਹੀ ਕੋਈ ਭਲਿਆਈ।

ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥
ਨਾਨਕ, ਜਿਹੜਾ ਕੰਮ ਪ੍ਰਾਣੀ ਆਪਣੀ ਖੁਸ਼ੀ ਨਾਲ ਕਰਦਾ ਹੈ, ਉਹ ਹੀ ਸਰੇਸ਼ਟ ਹੈ।

ਮਃ ੨ ॥
ਦੂਜੀ ਪਾਤਿਸ਼ਾਹੀ।

ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥
ਬੰਦੇ ਦੀ ਜਿੱਦ, ਜਿੰਨੀ ਜ਼ਿਆਦਾ ਉਹ ਪਿਆ ਕਰੇ, ਪ੍ਰਭੂ ਨੂੰ ਉਸ ਦੇ ਪੱਖ ਵਿੱਚ ਨਹੀਂ ਜਿੱਤ ਸਕਦੀ।

ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥
ਹੇ ਨਫਰ ਨਾਨਕ! ਜੋ ਸਾਈਂ ਨੂੰ ਸੱਚੀ ਪ੍ਰੀਤ ਭੇਟਾ ਕਰਦਾ ਹੈ ਅਤੇ ਨਾਮ ਨੂੰ ਸਿਮਰਦਾ ਹੈ, ਉਹ ਉਸ ਨੂੰ ਆਪਣੇ ਪੱਖ ਵਿੱਚ ਜਿੱਤ ਲੈਂਦਾ ਹੈ।

ਪਉੜੀ ॥
ਪਉੜੀ।

ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥
ਸਿਰਜਣਹਾਰ ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਕੇਵਲ ਉਹ ਹੀ ਉਸ ਨੂੰ ਜਾਣਦਾ ਹੈ।

ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥
ਉਸ ਨੇ ਖੁਦ ਹੀ ਆਲਮ ਸਾਜਿਆ ਹੈ ਅਤੇ ਖੁਦ ਹੀ ਮਗਰੋਂ ਇਯ ਨੂੰ ਨਾਸ ਕਰ ਦੇਵੇਗਾ।

copyright GurbaniShare.com all right reserved. Email