ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥ ਸਾਰੀ ਦੁਨੀਆਂ ਚੌਹਾਂ ਹੀ ਯੁੱਗਾਂ ਅੰਦਰ ਫਿਰਦੀ ਹਾਰ ਹੁਟ ਗਈ ਹੈ ਪ੍ਰੰਤੂ ਕੋਈ ਭੀ ਉਸ ਦੇ ਮੁੱਲ ਨੂੰ ਨਹੀਂ ਜਾਣਦਾ। ਸਤਿਗੁਰਿ ਏਕੁ ਵਿਖਾਲਿਆ ਮਨਿ ਤਨਿ ਸੁਖੁ ਹੋਈ ॥ ਸੱਚੇ ਗੁਰਾਂ ਨੇ ਮੈਨੂੰ ਇਕ ਸੁਆਮੀ ਵਿਖਾਲ ਦਿੱਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਸੁਖੀ ਹੋ ਗਏ ਹਨ। ਗੁਰਮੁਖਿ ਸਦਾ ਸਲਾਹੀਐ ਕਰਤਾ ਕਰੇ ਸੁ ਹੋਈ ॥੭॥ ਗੁਰਾਂ ਦੀ ਦਇਆ ਦੁਆਰਾ, ਤੂੰ ਹਮੇਸ਼ਾਂ ਸੁਆਮੀ ਦੀ ਸਿਫ਼ਤ ਕਰ। ਕੇਵਲ ਉਹ ਹੀ ਹੁੰਦਾ ਹੈ, ਜੋ ਕਰਤਾਰ ਕਰਦਾ ਹੈ। ਸਲੋਕ ਮਹਲਾ ੨ ॥ ਸਲੋਕ ਦੂਜੀ ਪਾਤਿਸ਼ਾਹੀ। ਜਿਨਾ ਭਉ ਤਿਨ੍ਹ੍ਹ ਨਾਹਿ ਭਉ ਮੁਚੁ ਭਉ ਨਿਭਵਿਆਹ ॥ ਜੋ ਸਾਈਂ ਤੋਂ ਡਰਦੇ ਹਨ, ਉਨ੍ਹਾਂ ਨੂੰ ਹੋਰ ਕੋਈ ਡਰ ਨਹੀਂ। ਜੋ ਸੁਆਮੀ ਤੋਂ ਨਹੀਂ ਡਰਦੇ, ਉਨ੍ਹਾਂ ਨੂੰ ਬਹੁਤ ਡਰ ਲੱਗਦਾ ਹੈ। ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥੧॥ ਨਾਨਕ ਇਸ ਭੇਤ ਦਾ ਉਸ ਪ੍ਰਭੂ ਦੇ ਦਰਬਾਰ ਪੁੱਜਿਆਂ ਪਤਾ ਲੱਗਦਾ ਹੈ। ਮਃ ੨ ॥ ਦੂਜੀ ਪਾਤਿਸ਼ਾਹੀ। ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥ ਟੁਰਨ ਫਿਰਨ ਵਾਲੇ, ਟੁਰਨ ਫਿਰਨ ਵਾਲਿਆਂ ਨਾਲ ਮੇਲ-ਜੋਲ ਕਰਦੇ ਹਨ ਅਤੇ ਉਡੱਣ ਵਾਲੇ, ਉਡੱਣ ਵਾਲਿਆਂ ਨਾਲ। ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥ ਜੀਉਂਦੇ ਜੀਉਦਿਆਂ ਨਾਲ ਮੇਲ-ਮਿਲਾਪ ਕਰਦੇ ਹਨ ਅਤੇ ਮਰੇ ਹੋਏ ਮਰਿਆ ਨਾਲ। ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥੨॥ ਨਾਨਕ, ਤੂੰ ਉਸ ਦੀ ਸਿਫ਼ਤ ਸ਼ਘਾਲਾ ਕਰ, ਜਿਸ ਨੇ ਰਚਨਾ ਰਚੀ ਹੈ। ਪਉੜੀ ॥ ਪਉੜੀ। ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ ॥ ਜੋ ਸੱਚੇ ਸਾਈਂ ਦਾ ਸਿਮਰਨ ਅਤੇ ਗੁਰਾਂ ਦੀ ਬਾਣੀ ਦਾ ਵੀਚਾਰ ਕਰਦੇ ਹਨ, ਉਹ ਸੱਚੇ ਹਨ। ਹਉਮੈ ਮਾਰਿ ਮਨੁ ਨਿਰਮਲਾ ਹਰਿ ਨਾਮੁ ਉਰਿ ਧਾਰੀ ॥ ਉਹ ਆਪਣੀ ਹੰਗਤਾ ਨੂੰ ਨਾਸ ਤੇ ਆਤਮਾ ਨੂੰ ਪਵਿੱਤਰ ਕਰਦੇ ਹਨ ਅਤੇ ਸੁਆਮੀ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਉਂਦੇ ਹਨ। ਕੋਠੇ ਮੰਡਪ ਮਾੜੀਆ ਲਗਿ ਪਏ ਗਾਵਾਰੀ ॥ ਮੂਰਖ ਆਪਣੇ ਘਰਾਂ, ਮੰਦਰਾਂ ਅਤੇ ਅਟਾਰੀਆਂ ਨਾਲ ਜੁੜੇ ਹੋਏ ਹਨ। ਜਿਨ੍ਹ੍ਹਿ ਕੀਏ ਤਿਸਹਿ ਨ ਜਾਣਨੀ ਮਨਮੁਖਿ ਗੁਬਾਰੀ ॥ ਅਧਰਮੀਆਂ ਨੂੰ ਅਨ੍ਹੇਰਿਆਂ ਨੇ ਘੇਰਿਆ ਹੋਇਆ ਹੈ। ਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ। ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ॥੮॥ ਕੇਵਲ ਉਹ ਹੀ ਤੈਨੂੰ ਸਮਝਦਾ ਹੈ, ਹੇ ਸੱਚੇ ਸੁਆਮੀ ਜਿਸ ਨੂੰ ਤੂੰ ਦਰਸਾਉਂਦਾ ਹੈਂ, ਨਿਹੱਥਲ ਜੀਵ ਕੀ ਕਰ ਸਕਦਾ ਹੈ? ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ ਹੇ ਸਹੇਲੀਓ! ਤੂੰ ਕੇਵਲ ਤਾਂ ਹੀ ਹਾਰ-ਸ਼ਿੰਗਾਰ ਲਾ ਜਦ ਤੂੰ ਪਹਿਲਾ ਆਪਣੇ ਭਰਤੇ ਨੂੰ ਰਿਝਾ ਲਵੇਂ। ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ ਮਤੇ ਤੇਰਾ ਭਰਤਾ ਤੇਰੇ ਪਲੰਘ ਤੇ ਆਵੇ ਹੀ ਨਾਂ ਅਤੇ ਤੇਰੇ ਹਾਰ-ਸ਼ਿੰਗਾਰ ਬੇਫਾਇਦਾ ਹੀ ਚਲੇ ਜਾਣ। ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥ ਜਦ ਪਤਨੀ ਦੇ ਪਤੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ, ਕੇਵਲ ਤਦ ਹੀ ਉਸ ਨੂੰ ਹਾਰ-ਸ਼ਿੰਗਾਰ ਫਬਦੇ ਹਨ। ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥ ਜਦ ਕੰਮ ਆਪਣੀ ਵਹੁਟੀ ਨੂੰ ਪਿਆਰ ਕਰਦਾ ਹੈ, ਤਦ ਉਸ ਦੇ ਹਾਰ-ਸ਼ਿੰਗਾਰ ਕਰਨੇ ਕਬੂਲ ਹੋ ਜਾਂਦੇ ਹਨ। ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥ ਹੇ ਪਤਨੀਏ! ਤੂੰ ਸੁਆਮੀ ਦੇ ਡਰ ਨੂੰ ਆਪਣਾ ਗਹਿਣਾ ਗੱਟਾ, ਨਾਮ-ਅੰਮ੍ਰਿਤ ਨੂੰ ਆਪਣਾ ਪਾਨ ਅਤੇ ਪ੍ਰਭੂ ਦੀ ਪ੍ਰੀਤ ਨੂੰ ਆਪਣਾ ਆਹਾਰ ਬਣਾ! ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥ ਆਪਣੀ ਦੇਹ ਤੇ ਜਿੰਦੜੀ ਆਪਣੇ ਪਤੀ ਨੂੰ ਅਰਪਨ ਕਰ ਦੇ ਅਤੇ ਤਦ ਹੀ ਉਹ ਤੈਨੂੰ ਮਾਣੇਗਾ। ਮਃ ੩ ॥ ਤੀਜੀ ਪਾਤਿਸ਼ਾਹੀ। ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥ ਵਹੁਟੀ ਸੁਰਮਾ, ਫੁੱਲ, ਪਾਨ ਅਤੇ ਗੁਲਾਬ ਦੇ ਅਤਰ ਨੂੰ ਲੈ ਕੇ ਆਪਣੇ ਆਪ ਨੂੰ ਸਜਾਉਂਦੀ ਹੈ। ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥ ਪਰ ਜੇਕਰ ਉਸ ਦਾ ਖਸਮ ਉਸ ਦੇ ਬਿਸਤਰੇ ਤੇ ਨਹੀਂ ਆਉਂਦਾ ਤਾਂ ਇਹ ਸਭ ਵਿਅਰਥ ਜਾਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਉਹ ਪਤੀ ਤੇ ਪਤਨੀ ਨਹੀਂ ਕਹੇ ਜਾਂਦੇ ਜੋ ਕੇਵਲ ਮਿਲ ਕੇ ਬੈਠਦੇ ਹਨ। ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥ ਸਗੋਂ ਕੇਵਲ ਉਹ ਹੀ ਪਤੀ ਤੇ ਪਤਨੀ ਕਹੇ ਜਾਂਦੇ ਹਨ, ਜਿਨ੍ਹਾਂ ਦੇ ਦੋ ਸਰੀਰਾਂ ਵਿੱਚ ਆਤਮਾ ਇਕ ਹੈ। ਪਉੜੀ ॥ ਪਉੜੀ। ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥ ਪ੍ਰਭੂ ਦੇ ਡਰ ਦੇ ਬਾਝੋਂ ਬੰਦਾ ਉਸ ਦੀ ਘਾਲ ਕਮਾ ਨਹੀਂ ਸਕਦਾ ਅਤੇ ਨਾਂ ਹੀ ਉਸ ਦਾ ਨਾਮ ਨਾਲ ਪ੍ਰੇਮ ਪੈਂਦਾ ਹੈ। ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥ ਸੱਚੇ ਗੁਰਾਂ ਨਾਲ ਮਿਲ ਕੇ ਪ੍ਰਭੂ ਦਾ ਡਰ ਉਤਪੰਨ ਹੋ ਜਾਂਦਾ ਹੈ ਅਤੇ ਪ੍ਰਭੂ ਦੇ ਡਰ ਤੇ ਪ੍ਰੇਮ ਨਾਲ ਬੰਦੇ ਦਾ ਸਰੂਪ ਸ਼ਸ਼ੋਭਤ ਹੋ ਜਾਂਦਾ ਹੈ। ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥ ਜਿਸ ਦੀ ਦੇਹ ਅਤੇ ਆਤਮਾ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ, ਉਹ ਆਪਣੇ ਹੰਕਾਰ ਤੇ ਖਾਹਿਸ਼ ਦਾ ਮਲੀਆਮੇਟ ਕਰ ਦਿੰਦਾ ਹੈ। ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥ ਜਿਸ ਨੂੰ ਹੰਕਾਰ ਦਾ ਵੈਰੀ ਸਾਹਿਬ ਮਿਲ ਪੈਂਦਾ ਹੈ, ਉਸ ਦੀ ਜਿੰਦੜੀ ਅਤੇ ਦੇਹ ਪਵਿੱਤਰ ਅਤੇ ਪਰਮ ਸੁੰਦਰ ਹੋ ਜਾਂਦੇ ਹਨ। ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥ ਡਰ ਅਤੇ ਪ੍ਰੇਮ ਸਭ ਉਸ ਦੀ ਮਲਕੀਅਤ ਹਨ। ਉਹ ਸੱਚਾ ਸਾਹਿਬ ਆਲਮ ਅੰਦਰ ਵਿਆਪਕ ਹੋ ਰਿਹਾ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥ ਸੁਬਹਾਨ! ਸੁਬਹਾਨ ਹੈਂ ਤੂੰ ਹੇ ਸੁਆਮੀ! ਜਿਸ ਨੇ ਸ਼੍ਰਿਸ਼ਟੀ ਨੂੰ ਸਾਜ ਕੇ ਸਾਨੂੰ ਬਣਾਇਆ ਹੈ। ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ ॥ ਤੂੰ ਹੀ ਸਮੁੰਦਰ ਦੇ ਤਰੰਗ, ਸਮੁੰਦਰ, ਪਾਣੀ ਦੇ ਛੱਭ, ਬਨਾਸਪਤੀ, ਬੱਦਲ ਅਤੇ ਪਹਾੜ ਰਹੇ ਹਨ। ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ ॥ ਖੁਦ ਰਚਨਾ ਨੂੰ ਰਚ ਕੇ, ਤੂੰ ਖੁਦ ਹੀ ਇਸ ਵਿੱਚ ਖਲੋਤਾ ਹੋਇਆ ਹੈਂ, ਹੇ ਸੁਆਮੀ! ਸਾਰਾ ਕੁਛ ਤੂੰ ਆਪੇ ਹੀ ਹੈਂ। ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ ॥ ਗੁਰੂ-ਸਮਰਪਣਾਂ ਦੀ ਘਾਲ ਕਬੂਲ ਪੈ ਜਾਂਦੀ ਹੈ ਅਤੇ ਬੈਕੁੰਠੀ ਪ੍ਰਸੰਨਤਾ ਅੰਦਰ, ਉਹ ਨਾਮ ਦੇ ਜੌਹਰ ਦੀ ਕਮਾਈ ਕਰਦੇ ਹਨ। ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ ॥ ਉਨ੍ਹਾਂ ਨੂੰ ਆਪਣੀ ਮਿਹਨਤ ਦੀ ਮਜ਼ਦੂਰੀ ਮਿਲ ਜਾਂਦੀ ਹੈ ਅਤੇ ਉਹ ਸੁਆਮੀ ਦੇ ਬੂਹੇ ਤੇ ਹਰ ਘੜੀ ਖੈੌਰ ਮੰਗਦੇ ਹਨ। ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ ॥੧॥ ਨਾਨਕ, ਪਰੀਪੂਰਨ ਹੈ ਬੇ-ਮੁਹਤਾਜ ਸੁਆਮੀ ਦਾ ਦਰਬਾਰ, ਹੇ ਮੇਰੇ ਸੱਚੇ ਬੇ-ਮੁਹਤਾਜ ਸੁਆਮੀ! ਕੋਈ ਭੀ ਤੇਰੇ ਦਰਬਾਰ ਤੋਂ ਖਾਲੀ ਨਹੀਂ ਮੁੜਦਾ। ਮਹਲਾ ੧ ॥ ਪਹਿਲੀ ਪਾਤਿਸ਼ਾਹੀ। ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥ ਚਮਕੀਲੇ ਸੁੰਦਰ ਮੋਤੀਆਂ ਵਰਗੇ ੰਦ, ਨੇਤ੍ਰਾਂ ਦੇ ਹੀਰਿਆਂ ਨਾਲ ਜੜੇ ਹੋਏ ਹਨ। ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ ॥੨॥ ਨਾਨਕ, ਬੁਢੇਪਾ ਉਨ੍ਹਾਂ ਦਾ ਦੁਸ਼ਮਨ ਹੈ। ਜਦ ਬਿਰਧ ਹੋ ਜਾਂਦੇ ਹਨ, ਤਦ ਉਹ ਨਸ਼ਟ ਹੋ ਗਏ ਹਨ। copyright GurbaniShare.com all right reserved. Email |