Page 79
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥
ਮੈਨੂੰ ਵਾਹਿਗੁਰੂ ਮੇਰੀ ਪੁਸ਼ਾਕ ਵਜੋਂ ਤੇ ਵਾਹਿਗੁਰੂ ਮੇਰੀ ਸ਼ਾਨ ਸ਼ੋਕਤ ਵਜੋਂ ਦੇ, ਜਿਸ ਨਾਲ ਮੇਰਾ ਕੰਮ ਰਾਸ ਹੋ ਜਾਵੇ।

ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥
ਵਾਹਿਗੁਰੂ ਸੁਆਮੀ ਦੇ ਅਨੁਰਾਗ ਦੇ ਰਾਹੀਂ ਸ਼ਾਦੀ ਸੁਹਾਉਣੀ ਹੋ ਗਈ ਹੈ। ਵੱਡੇ ਸੱਚੇ ਗੁਰਾਂ ਨੇ ਮੈਨੂੰ ਹਰੀ ਨਾਮ ਦੀ ਦਾਤ ਪ੍ਰਦਾਨ ਕੀਤੀ ਹੈ।

ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥
ਬੇਆਜ਼ਮਾਂ ਤੇ ਆਲਮ ਅੰਦਰ ਵਾਹਿਗੁਰੂ ਦੀ ਵਡਿਆਈ ਫੈਲ ਗਈ ਹੈ। ਨਾਮ ਦੀ ਇਹ ਦਾਤ ਮਿਲਾਉਣ ਦੁਆਰਾ ਹੋਰਨਾਂ ਨਾਲ ਨਹੀਂ ਮਿਲਦੀ।

ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥
ਕੋਈ ਹੋਰ ਦਾਜ ਜੋ ਅਧਰਮੀ ਧਰਕੇ ਦਿਖਾਵਾ ਕਰਦੇ ਹਨ, ਉਹ ਝੂਠਾ ਹੰਕਾਰ ਤੇ ਨਿੰਕਮਾ ਮੁਲੰਮਾ ਹੈ।

ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥੪॥
ਹੇ ਮੇਰੇ ਪਿਤਾ! ਮੈਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਦਾਤ ਤੇ ਦਹੇਜ ਬਖਸ਼।

ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥
ਵਾਹਿਗੁਰੂ ਸੁਆਮੀ ਹਰ ਥਾਂ ਰਮਿਆ ਹੋਇਆ ਹੈ। ਹੈ ਮੇਰੇ ਪਿਤਾ! ਆਪਣੇ ਪਤੀ ਨਾਲ ਮਿਲ ਕੇ ਪਤਨੀ ਵੇਲ ਵਾਙੂ ਵਧਦੀ ਹੈ।

ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥
ਵਾਹਿਗੁਰੂ ਨਾਲ ਜੁੜੇ ਹੋੲੈ ਗੁਰਾਂ ਦਾ ਈਮਾਨ ਤੇ ਪੰਥ ਦੇ ਤੇ ਦੋ (ਚਾਰਾਂ) ਯੁਗਾਂ-ਲਈ ਸਗੋ ਸਮੂਹ ਯੁਗਾਂ ਅੰਦਰ ਹਮੇਸ਼ਾਂ ਲਈ ਚਾਲੂ ਕਰ ਦਿਤਾ ਗਿਆ ਹੈ।

ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥
ਸਾਰਿਆਂ ਯੁਗਾਂ ਅੰਦਰ ਸੱਚੇ ਗੁਰਾਂ ਦਾ ਧਾਰਮਕ ਘਰਾਣਾ ਰਵਾਂ ਰਹੇਗਾ, ਜੋ ਗੁਰਾਂ ਦੇ ਉਪਦੇਸ਼ ਤਾਬੇ, ਨਾਮ ਦਾ ਸਿਮਰਨ ਕਰਦਾ ਹੈ।

ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥
ਸਰਬ-ਸ਼ਕਤੀਵਾਨ ਵਾਹਿਗੁਰੂ ਕਦਾਚਿੱਤ ਮਰਦਾ ਜਾਂ ਜਾਂਦਾ ਨਹੀਂ। ਜੋ ਕੁਝ ਉਹ ਦਿੰਦਾ ਹੈ, ਸਦੀਵ ਹੀ ਵਧਦਾ ਜਾਂਦਾ ਹੈ।

ਨਾਨਕ ਸੰਤ ਸੰਤ ਹਰਿ ਏਕੋ ਜਪਿ ਹਰਿ ਹਰਿ ਨਾਮੁ ਸੋਹੰਦੀ ॥
ਨਾਨਕ ਅਦੁੱਤੀ ਪ੍ਰਭੂ ਸਾਧੂਆਂ ਦਾ ਸਾਧੂ ਹੈ। ਵਾਹਿਗੁਰੂ ਸੁਆਮੀ ਦੇ ਲਾਮ ਦਾ ਉਚਾਰਣ ਕਰਨ ਦੁਆਰਾ ਪਤਨੀ ਸੁਸ਼ੋਭਤ ਹੋ ਜਾਵਦੀ ਹੈ।

ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਦੀ ॥੫॥੧॥
ਵਾਹਿਗੁਰੂ ਸੁਆਮੀ ਹਰ ਥਾਂ ਰਮਿਆ ਹੋਇਆ ਹੈ, ਹੈ ਮੇਰੇ ਪਿਤਾ! ਆਪਦੇ ਪਤੀ ਨਾਲ ਮਿਲ ਕੇ ਪਤਨੀ ਵੇਲ ਵਾਙੂ ਵਧਦੀ ਹੈ।

ਸਿਰੀਰਾਗੁ ਮਹਲਾ ੫ ਛੰਤ
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।

ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥
ਹੇ ਮੇਰੀ ਸਨੇਹੀ ਸਜਣੀ ਜਿੰਦੜੀਏ! ਤੂੰ ਸ੍ਰਿਸ਼ਟੀ ਦੇ ਮਾਲਕ ਦੇ ਨਾਮ ਦਾ ਅਰਾਧਨ ਕਰ।

ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ॥
ਹੇ ਮਨੂਏ! ਮੇਰੇ ਮਿਠੜੇ ਯਾਰ, ਵਾਹਿਗੁਰੂ ਤੇਰਾ ਪੱਖ ਪੂਰੇਗਾ।

ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥
ਰੱਬ ਦੇ ਨਾਮ ਦਾ ਚਿੰਤਨ ਕਰ। ਉਹ ਤੇਰਾ ਹਾਜ਼ਰ-ਲਾਜ਼ਰ ਮਦਦਗਾਰ ਹੋਵੇਗਾ (ਰੱਬ ਦੇ ਬੂਹੇ ਤੋ) ਕੋਈ ਭੀ ਖਾਲੀ ਹੱਥੀ ਨਹੀਂ ਮੁੜਦਾ।

ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥
ਸੁਆਮੀ ਦੇ ਕੰਵਲ ਰੂਪੀ ਪੈਰਾਂ ਨਾਲ ਆਪਣਾ ਮਨ ਜੋੜਣ ਦੁਆਰਾ ਤੂੰ ਉਹ ਮੇਵੇ ਪਾ ਲਵੇਗਾ ਜਿਹਡੇ ਤੇਰਾ ਦਿਲ ਚਾਹੁੰਦਾ ਹੈ।

ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥
ਆਪਣੀ ਦ੍ਰਿਸ਼ਟੀ ਨਾਲ ਹਰ ਦਿਲ ਅੰਦਰ ਜੰਗਲ ਰੂਪੀ ਜਗਤ ਦੇ ਸੁਆਮੀ ਨੂੰ ਦੇਖ, ਜੋ ਸਮੁੰਦਰ ਤੇ ਧਰਤੀ ਵਿੱਚ ਪਰੀ-ਪੂਰਨ ਹੋ ਰਿਹਾ ਹੈ।

ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥
ਨਾਨਕ ਤੈਨੂੰ ਸਤਿਸੰਗਤ ਅੰਦਰ ਆਪਣਾ ਵਹਿਮ ਸਾੜ ਸੁੱਟਣ ਦੀ ਸਲਾਹ ਦਿੰਦਾ ਹੈ, ਮੇਰੀ ਪਿਆਰੀ ਜਿੰਦੜੀਏ।

ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ॥
ਹੇ ਮਿਠੜੇ ਚਿੱਤ। ਮੇਰੇ ਬੇਲੀਆਂ, ਵਾਹਿਗੁਰੂ ਦੇ ਬਗੈਰ ਸਾਰਾ ਅਡੰਬਰ ਕੂੜਾ ਹੈ।

ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ॥
ਹੇ ਮਿਠੜੇ ਚਿੱਤ! ਮੇਰੇ ਬੇਲੀਆਂ! ਜਗਤ ਇਕ ਜ਼ਹਿਰ ਦਾ ਸਮੁੰਦਰ ਹੈ।

ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥
ਸਿਰਜਣਹਾਰ ਦੇ ਕੰਵਲ ਰੂਪੀ ਪੈਰਾ ਨੂੰ ਆਪਦਾ ਜਹਾਜ਼ ਬਣਾ, ਤਾਂ ਜੋ ਤੈਨੂੰ ਸੰਦੇਹ ਤੇ ਦੁੱਖ ਨਾਂ ਵਾਪਰੇ।

ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ ॥
ਜਿਸ ਨੂੰ ਪਰਮ ਚੰਗੇ ਨਸੀਬਾਂ ਰਾਹੀਂ ਪੂਰਨ ਗੁਰੂ ਜੀ ਮਿਲ ਪੈਦੇ ਹਨ, ਉਹ ਅਠੇ ਪਹਿਰ ਸਾਹਿਬ ਦਾ ਸਿਮਰਨ ਕਰਦਾ ਹੈ।

ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥
ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਵਾਹਿਗੁਰੂ ਆਪਦੇ ਗੋਲਿਆਂ ਦਾ ਮਾਲਕ ਹੈ। ਉਸਦਾ ਨਾਮ ਉਸ ਦੇ ਸਾਧੂਆਂ ਦਾ ਆਸਰਾ ਹੈ।

ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥੨॥
ਨਾਨਕ ਤੈਨੂੰ ਮਸ਼ਵਰਾ ਦਿੰਦਾ ਹੈ, ਹੈ ਮੇਰੀ ਪਿਆਰੀ ਜਿੰਦੇ! ਕਿ ਵਾਹਿਗੁਰੂ ਦੇ ਬਾਝੋਂ ਸਮੁਹ ਦਿਖਾਵਾ ਕੂੜ ਹੈ।

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ ॥
ਹੈ ਮੇਰੀ ਮਿਠੜੀ ਹਿਤਕਾਰੀ ਜਿੰਦੜੀਏ! ਤੂੰ ਹਰੀ ਦੇ ਨਾਮ ਦਾ ਸਸਤਾ ਵੱਖਰ ਬਾਰ ਕਰ ਲੈ।

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲੁ ਮਲੀ ॥
ਹੇ ਮੇਰੀ ਪਿਆਰੀ ਸੱਜਣ ਜਿੰਦੜੀਏ! ਤੂੰ ਵਾਹਿਗੁਰੂ ਦੇ ਸਦੀਵੀ ਸਥਿਰ ਦਰਵਾਜ਼ੇ ਤੇ ਜਾਂ ਧਰਨਾ ਮਾਰ।

ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ ॥
ਜੋ ਅਗਾਧ ਤੇ ਭੇਦ-ਰਹਿਤ ਵਾਹਿਗੁਰੂ ਦੇ ਬੂਹੇ ਤੇ ਟਹਿਲ ਕਮਾਉਂਦਾ ਹੈ, ਉਹ ਮੁਸਤਕਿਲ ਟਿਕਾਣਾ ਹਾਸਲ ਕਰ ਲੈਂਦਾ ਹੈ।

ਤਹ ਜਨਮ ਨ ਮਰਣੁ ਨ ਆਵਣ ਜਾਣਾ ਸੰਸਾ ਦੂਖੁ ਮਿਟਾਇਆ ॥
ਉਥੇ ਕੋਈ ਜੰਮਣਾ ਤੇ ਮਰਣਾ ਨਹੀਂ, ਅਤੇ ਲਾ ਹੀ ਕੋਈ ਆਉਣਾ ਤੇ ਜਾਣਾ, ਅਤੇ ਪ੍ਰਾਣੀ ਦੇ ਫਿਕਰ ਤੇ ਦੁੱਖ ਭੀ ਮੁਕ ਜਾਂਦੇ ਹਨ।

ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥
ਲੇਖਾ ਲਿਖਣ ਵਾਲੇ ਫ਼ਰਿਸ਼ਤਿਆਂ ਦਾ ਹਿਸਾਬ ਵਾਲਾ ਕਾਗ਼ਜ ਪਾਟ ਜਾਂਦਾ ਹੈ ਤੇ ਮੌਤ ਦੇ ਹਲਕਾਰੇ ਬੇਬਸ ਹੋ ਜਾਂਦੇ ਹਨ।

ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥੩॥
ਨਾਨਕ, ਪਿਆਰੀ ਜਿੰਦੜੀ ਨੂੰ ਰੱਬ ਦੇ ਨਾਮ ਦਾ ਸਸਤਾ ਮਾਲ ਬਾਰ ਕਰਨ ਦੀ ਸਲਾਹ ਦਿੰਦਾ ਹੈ।

ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ ॥
ਹੇ ਮੇਰੀ ਪਿਆਰੀ ਸਜਣ ਜਿੰਦੜੀਏ! ਤੂੰ ਸਤਿਸੰਗਤ ਅੰਦਰ ਵਾਸਾ ਕਰ।

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ ॥
ਹੇ ਮੇਰੀ ਪਿਆਰੀ ਸਜਣ ਜਿੰਦੜੀਏ, ਵਾਹਿਗੁਰੂ ਦਾ ਨਾਮ ਉਚਾਰਣ ਕਰਨ ਦੁਆਰਾ ਈਸ਼ਵਰੀ ਚਾਨਣਾ ਹੁੰਦਾ ਹੈ।

ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ ॥
ਜਿਸ ਸਾਹਿਬ ਕੋਲਿ ਸੌਖ ਨਾਲ ਪੁਜ ਸਕੀਦਾ ਹੈ, ਉਸ ਦਾ ਅਰਾਧਨ ਕਰਨ ਦੁਆਰਾ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ।

copyright GurbaniShare.com all right reserved. Email:-