ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥
ਪੁਰਬਲੇ ਕਰਮਾਂ ਦੀ ਬਦੌਲਤ ਮੈਂ ਮਹਾਨਤਾ ਦੇ ਪਿਆਰੇ ਨੂੰ ਪਾ ਲਿਆ ਹੈ। ਉਹ ਮੇਰੇ ਲਾਲੋ ਦੇਰ ਤੋਂ ਵਿਛੜਿਆ ਵਾਹਿਗੁਰੂ ਮੈਨੂੰ ਮਿਲ ਪਿਆ ਹੈ। ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥ ਮੇਰੇ ਚਿੱਤ ਅੰਦਰ ਉਸ ਵਿੱਚ ਭਰੋਸਾ ਪੈਦਾ ਹੋ ਗਿਆ ਹੈ ਜੋ ਹਰ ਜਗ੍ਹਾ ਅੰਦਰ ਅਤੇ ਬਾਹਰ ਵਿਆਪਕ ਹੋ ਰਿਹਾ ਹੈ। ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥ ਨਾਨਕ ਤੈਨੂੰ ਸਤਿਸੰਗਤ ਅੰਦਰ ਵਾਸਾ ਅਖਤਿਆਰ ਕਰਨ ਦਾ ਮਸ਼ਵਰਾ ਦਿੰਦਾ ਹੈ, ਹੈ ਮੇਰੀ ਪਿਆਰੀ ਆਤਮਾ! ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ ॥ ਹੇ ਆਤਮਾ! ਮੇਰੀ ਪਿਆਰੀ ਸਜਣੀ, ਤੂੰ ਦਿਲੋ ਵਾਹਿਗੁਰੂ ਦੀ ਪ੍ਰੀਤ-ਮਈ ਸੇਵਾ ਅੰਦਰ ਸਮਾਈ ਰਹੁ। ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥ ਹੇ ਮੇਰੀ ਜਿੰਦੜੀਏ! ਮੇਰੀ ਪਿਆਰੀ ਸਜਣੀਏ, ਚਿੱਤ ਦੀ ਮੱਛੀ ਕੇਵਲ ਵਾਹਿਗੁਰੂ ਦੇ ਪਾਣੀ ਨੂੰ ਭੇਟ ਕੇ ਹੀ ਜੀਉਂਦੀ ਰਹਿੰਦੀ ਹੈ। ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥ ਸਾਰੀਆਂ ਖੁਸ਼ੀਆਂ ਉਨ੍ਹਾਂ ਦੇ ਚਿੱਤ ਅੰਦਰ ਵਸਦੀਆਂ ਹਨ, ਜੋ ਵਾਹਿਗੁਰੂ ਦੀ ਅੰਮ੍ਰਿਤ ਮਈ ਗੁਰਬਾਣੀ ਨੂੰ ਪਾਨ ਕਰਕੇ ਤ੍ਰਿਪਤ ਹੋਏ ਹਨ। ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ॥ ਉਤਕ੍ਰਿਸ਼ਟਤਾ ਦੇ ਸੁਆਮੀ ਨੂੰ ਮਿਲ ਪੈਣ ਤੇ ਮੈਂ ਖੂਸ਼ੀ ਦੇ ਗੀਤ ਗਾਹਿਨ ਕਰਦਾ ਹਾਂ। ਸੱਚੇ ਗੁਰਦੇਵ ਜੀ ਦਇਆਲੂ ਹੋ ਗਏ ਹਨ ਤੇ ਮੇਰੀਆਂ ਕਾਮਨਾਵਾਂ ਪੁਰੀਆਂ ਹੋ ਗਈਆਂ ਹਨ। ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥ ਗੁਰਾਂ ਨੇ ਮੈਨੂੰ ਆਪਦੇ ਪਲੇ ਨਾਲ ਜੋੜ ਲਿਆ ਹੈ ਅਤੇ ਮੈਨੂੰ ਨੌ-ਖ਼ਜ਼ਾਨੇ ਪਰਾਪਤ ਹੋ ਗਏ ਹਨ। ਸਾਹਿਬ ਦਾ ਦਿਤਾ ਹੋਇਆ ਨਾਮ ਮੇਰੇ ਲਈ ਸਾਰਾ ਕੁਛ ਹੈ। ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥ ਨਾਨਕ ਸਾਧੂ ਜਨਾਂ ਨੂੰ ਪ੍ਰੇਰਨਾ ਕਰਦਾ ਹੈ ਕਿ ਸਿਖਿਆ ਦੇਣ ਤਾਂ ਜੋ ਆਤਮਾ ਵਾਹਿਗੁਰੂ ਦੇ ਪ੍ਰੀਤ ਮਈ ਸੇਵਾ ਅੰਦਰ ਡੁਬੋ ਦੇਣ। ਸਿਰੀਰਾਗ ਕੇ ਛੰਤ ਮਹਲਾ ੫ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਰਾਹੀਂ ਉਹ ਪਰਾਪਤ ਹੋੁੰਦਾ ਹੈ। ਡਖਣਾ ॥ ਦੋ ਤੁਕਾ। ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥ ਮੇਰੇ ਮਨ ਅੰਦਰ ਮੇਰਾ ਪ੍ਰੀਤਮ ਹੈ। ਉਸ ਦਾ ਦਰਸ਼ਨ ਮੈਂ ਕਿਸ ਤਰ੍ਹਾਂ ਦੇਖਾਂਗੀ? ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥੧॥ ਸਾਧੂ ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ, ਹੇ ਨਾਨਕ! ਜੀਵਨ ਦਾ ਆਸਰਾ ਪ੍ਰਭੂ ਲੱਭ ਪੈਦਾ ਹੈ। ਛੰਤੁ ॥ ਛੰਦ। ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥ ਸਾਹਿਬ ਦੇ ਕੰਵਲ ਰੂਪੀ ਪੈਰਾਂ ਨਾਲ ਮੁਹੱਬਤ ਕਰਨ ਦੀ ਜੀਵਨ ਮਰਿਆਦਾ, ਉਸ ਦੇ ਸਾਧੂਆਂ ਦੇ ਚਿੱਤ ਅੰਦਰ ਪ੍ਰਵੇਸ਼ ਕਰ ਗਈ ਹੈ। ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥ ਦਵੈਤ-ਭਾਵ ਦੀ ਖੱਟੀ ਚਾਲ ਤੇ ਮੰਦੀ ਵਾਦੀ ਸਾਹਿਬ ਦੇ ਗੋਲਿਆਂ ਨੂੰ ਚੰਗੀ ਨਹੀਂ ਲੱਗਦੀ। ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥ ਸੁਆਮੀ ਦੇ ਦਰਸ਼ਨ ਬਗੈਰ ਉਸ ਦੇ ਸੇਵਕਾਂ ਨੂੰ ਕੁਛ ਭੀ ਨਹੀਂ ਭਾਉਂਦਾ। ਉਸ ਦੇ ਬਾਝੋਂ ਉਹ ਇਕ ਮੁਹਤ ਭਰ ਲਈ ਭੀ ਸ਼ਾਤੀ ਕਿਸ ਤਰ੍ਹਾਂ ਕਰ ਸਕਦੇ ਹਨ? ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥ ਸੁਆਮੀ ਦੇ ਨਾਮ ਦੇ ਬਗੈਰ ਦੇਹਿ ਤੇ ਆਤਮਾ ਖਾਲੀ ਹਨ ਅਤੇ ਪਾਣੀ ਦੇ ਬਾਝੋਂ ਮੰਛੀ ਦੀ ਤਰ੍ਹਾਂ ਮਰ ਜਾਂਦੇ ਹਨ। ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥ ਮੈਨੂੰ ਮਿਲ ਹੈ ਮੇਰੇ ਪ੍ਰੀਤਮ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ। ਸਤਿਸੰਗਤ ਨਾਲ ਜੁੜ ਕੇ ਮੈਂ ਤੇਰਾ ਜੱਸ ਗਾਹਿਨ ਕਰਦਾ ਹਾਂ। ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ ॥੧॥ ਹੇ ਨਾਨਕ ਹੈ ਸਾਹਿਬ! ਰਹਿਮ ਕਰ ਅਤੇ ਤੂੰ ਮੇਰੀ ਇਸ ਆਤਮਾ, ਦੇਹਿ ਤੇ ਦਿਲ ਅੰਦਰ ਰਮ ਜਾ। ਡਖਣਾ ॥ ਦੋ ਤੁਕਾ। ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥ ਸੁੰਦਰ ਦਿਸਦਾ ਹੇ ਸੁਆਮੀ ਸਾਰੀਆਂ ਥਾਵਾਂ ਤੇ। ਮੈਨੂੰ ਹੋਰ ਕੋਈ ਨਿਗ੍ਹਾਂ ਨਹੀਂ ਆਉਂਦਾ। ਖੁਲ੍ਹ੍ਹੜੇ ਕਪਾਟ ਨਾਨਕ ਸਤਿਗੁਰ ਭੇਟਤੇ ॥੧॥ ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਕਿਵਾੜ ਖੁਲ੍ਹ ਗਹੈ ਹਨ, ਹੈ ਨਾਨਕ! ਛੰਤੁ ॥ ਛੰਦ। ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥ ਹੇ ਸਾਈਂ! ਅਦੁੱਤੀ ਤੇ ਅਨੰਤ ਹਨ ਤੇਰੇ ਬੋਲ ਇਹ ਤੇਰੇ ਸਾਧੂਆਂ ਦਾ ਆਸਰਾ ਹਨ। ਹੈ ਬੰਦੇ! ਗੁਰਬਾਣੀ ਦਾ ਚਿੰਤਨ ਕਰ। ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥ ਪੂਰੇ ਯਕੀਨ ਨਾਲ ਤੇ ਆਪਦੇ ਹਰ ਸੁਆਸ ਤੇ ਬੁਰਕੀ ਨਾਲ ਮੈਂ ਸੁਆਮੀ ਦਾ ਅਰਾਧਨ ਕਰਦਾ ਹਾਂ। ਮੈਂ ਉਸ ਨੂੰ ਆਪਦੇ ਚਿਤੋ ਕਿਸ ਤਰ੍ਹਾਂ ਭੁਲਾ ਸਕਦਾ ਹਾਂ? ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥ ਮੈਂ ਕਿਉਂ ਮਾਨਸਕ ਤੌਰ ਤੇ ਇਕ ਮੁਹਤ ਭਰ ਲਈ ਭੀ ੳਬਤਕ੍ਰਿਸ਼ਟਤ ਮਾਲਕ ਨੂੰ ਭੁਲਾਵਾਂ ਤੇ ਪਰੇ ਹਟਾਵਾ, ਜੋ ਮੇਰੀ ਜਿੰਦ ਜਾਨ ਹੈ? ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥ ਸਾਹਿਬ ਦਿਲ ਚਾਹੁੰਦੇ ਮੇਵੇ ਦਿੰਦਾ ਹੈ ਅਤੇ ਚਿੱਤ ਦੀ ਸਾਰੀ ਹਾਲਤ ਨੂੰ ਜਾਣਦਾ ਹੈ। ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥ ਨਿਖਸਮਿਆਂ ਦੇ ਖਸਮ ਅਤੇ ਸਾਰਿਆਂ ਦੇ ਸਾਥੀ ਦਾ ਸਿਮਰਨ ਕਰਨ ਦੁਆਰਾ, ਜੀਵਨ ਜੂਲੇ ਵਿੱਚ ਵੰਞਾਇਆ ਨਹੀਂ ਜਾਂਦਾ। ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥ ਨਾਨਕ ਮਾਲਕ ਪਾਸ ਪ੍ਰਾਰਥਨਾ ਕਰਦਾ ਹੈ ਕਿ ਮਿਹਰ ਧਾਰ ਕੇ ਉਸ ਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੱਤਾ ਜਾਵੇ। ਡਖਣਾ ॥ ਦੋ ਤੁਕਾ। ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥ ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਇਨਸਾਨ ਸੰਤਾਂ ਦੇ ਪੈਰਾਂ ਦੀ ਖ਼ਾਕ ਅੰਦਰ ਇਸ਼ਨਾਨ ਕਰਦਾ ਹੈ। ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥੧॥ ਨਾਨਕ ਨੂੰ ਸਾਰੀਆਂ ਵਸਤੂਆਂ ਪਰਾਪਤ ਹੋ ਗਈਆਂ ਹਨ ਕਿਉਂਕਿ ਵਾਹਿਗੁਰੂ ਉਸ ਦੀ ਦੌਲਤ ਤੇ ਜਾਇਦਾਦ ਹੈ। ਛੰਤੁ ॥ ਛੰਦ। ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥ ਸੁਹਣਾ ਹੈ ਸਾਹਿਬਦਾ ਅਸਥਾਨ। ਇਹ ਉਸ ਦੇ ਗੋਲਿਆਂ ਦੀ ਆਰਾਮ ਦੀ ਥਾਂ ਹੈ, ਜਿਸ ਨੂੰ ਪਰਾਪਤ ਕਰਨ ਦੀ ਉਮੀਦ ਵਿੱਚ ਉਹ ਜੀਊਦੇ ਹਨ। ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥ ਉਨ੍ਹਾਂ ਦੇ ਚਿੱਤ ਤੇ ਸਰੀਰ ਸਾਹਿਬ ਦੇ ਨਾਮ ਦੇ ਅਰਾਧਨ ਅੰਦਰ ਲੀਨ ਹਨ ਅਤੇ ਉਹ ਵਾਹਿਗੁਰੂ ਦੇ ਸੁਧਾ-ਰਸ ਨੂੰ ਪਾਨ ਕਰਦੇ ਹਨ। copyright GurbaniShare.com all right reserved. Email:- |