ਰਾਗੁ ਗੋਂਡ ਬਾਣੀ ਭਗਤਾ ਕੀ ॥ ਰਾਗ ਗੋਂਡ। ਸੰਤਾਂ ਭਗਤਾਂ ਦੇ ਸ਼ਬਦ। ਕਬੀਰ ਜੀ ਘਰੁ ੧ ਕਬੀਰ ਜੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥ ਪਵਿੱਤਰ ਪੁਰਸ਼ ਨਾਲ ਮਿਲ ਕੇ, ਤੂੰ ਉਸ ਨਾਲ ਕੁਝ ਗੱਲਬਾਤ ਕਰ। ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥ ਪਰ ਅਪਵਿੱਤਰ ਪੁਰਸ਼ ਨੂੰ ਮਿਲ ਕੇ, ਤੂੰ ਚੁੱਪ ਚਾਪ ਰਹੁ। ਬਾਬਾ ਬੋਲਨਾ ਕਿਆ ਕਹੀਐ ॥ ਹੇ ਪਿਤਾ! ਜੇਕਰ ਮੈਂ ਬੋਲਾਂ, ਤਾਂ ਕਿਹੜੇ ਬਚਨ ਉਚਾਰਨ ਕਰਾਂ? ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥ ਇਹੋ ਜਿਹੇ ਬਚਨ, ਜਿਨ੍ਹਾਂ ਦੁਆਰਾ, ਮੈਂ ਪ੍ਰਭੂ ਦੇ ਨਾਮ ਅੰਦਰ ਲੀਨ ਹੋਇਆ ਰਹਾਂ। ਠਹਿਰਾਉ। ਸੰਤਨ ਸਿਉ ਬੋਲੇ ਉਪਕਾਰੀ ॥ ਸਾਧੂਆਂ ਨਾਲ ਗੱਲ ਬਾਤ ਕਰਨ ਦੁਆਰਾ ਬੰਦਾ ਹੋਰਨਾਂ ਦਾ ਭਲਾ ਕਰਨ ਵਾਲਾ ਹੋ ਜਾਂਦਾ ਹੈ। ਮੂਰਖ ਸਿਉ ਬੋਲੇ ਝਖ ਮਾਰੀ ॥੨॥ ਬੇਵਕੂਫ ਨਾਲ ਬੋਲਣਾ ਵਿਹਲਾ ਬਕਵਾਸ ਕਰਨਾ ਹੀ ਹੈ। ਬੋਲਤ ਬੋਲਤ ਬਢਹਿ ਬਿਕਾਰਾ ॥ ਬੇਵਕੂਫ ਨਾਲ ਬੋਲਣ ਤੇ ਗੱਲ ਕਰਨ ਦੁਆਰਾ, ਬੰਦੇ ਅੰਦਰ ਪਾਪ ਵਧੇਰੇ ਹੋ ਜਾਂਦਾ ਹੈ। ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥ ਜੇਕਰ ਮੈਂ ਬੋਲਾਂ ਹੀ ਨਾਂ, ਤਾਂ ਉਹ ਨਿਕਰਮਣ ਮੈਨੂੰ ਕੀ ਕਰ ਸਕਦਾ ਹੈ? ਕਹੁ ਕਬੀਰ ਛੂਛਾ ਘਟੁ ਬੋਲੈ ॥ ਕਬੀਰ ਜੀ ਆਖਦੇ ਹਨ, ਖਾਲੀ ਘੜਾ ਰੌਲਾ ਪਾਉਂਦਾ ਹੈ। ਭਰਿਆ ਹੋਇ ਸੁ ਕਬਹੁ ਨ ਡੋਲੈ ॥੪॥੧॥ ਪਰ ਜਿਹੜਾ ਭਰਿਆ ਹੋਇਆ ਹੈ, ਉਹ ਕਦਾਚਿਤ ਆਵਾਜ਼ ਨਹੀਂ ਦਿੰਦਾ। ਗੋਂਡ ॥ ਗੋਂਡ। ਨਰੂ ਮਰੈ ਨਰੁ ਕਾਮਿ ਨ ਆਵੈ ॥ ਜਦ ਬੰਦਾ ਮਰ ਜਾਂਦਾ ਹੈ ਤਦ ਉਹ ਕਿਸੇ ਬੰਦੇ ਦੇ ਕੰਮ ਨਹੀਂ ਆਉਂਦਾ। ਪਸੂ ਮਰੈ ਦਸ ਕਾਜ ਸਵਾਰੈ ॥੧॥ ਪਰ ਜਦ ਡੰਗਰ ਮਰਦਾ ਹੈ; ਤਾਂ ਇਹ ਦਸੀਂ ਕੰਮੀ ਆਉਂਦਾ ਹੈ। ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥ ਆਪਣੀ ਪ੍ਰਾਲਭਧ ਦੀ ਦਸ਼ਾ ਸੰਬੰਧੀ ਮੈਂ ਕੀ ਜਾਣਦਾ ਹਾਂ, ਮੈ ਕਿਆ ਜਾਨਉ ਬਾਬਾ ਰੇ ॥੧॥ ਰਹਾਉ ॥ ਮੈਂ ਕੀ ਜਾਣ ਸਕਦਾ ਹਾਂ, ਹੇ ਮੇਰੇ ਪਿਤਾ? ਠਹਿਰਾਉ। ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥ ਆਦਮੀ ਦੀਆਂ ਹੱਡੀਆਂ ਲੱਕੜਾਂ ਦੇ ਪੌਰੇ ਵਾਗੂੰ ਮਚਦੀਆਂ ਹਨ। ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥ ਉਸ ਦੇ ਵਾਲ ਘਾ ਦੀ ਪੰਡ ਦੀ ਤਰ੍ਹਾਂ ਬਲਦੇ ਹਨ। ਕਹੁ ਕਬੀਰ ਤਬ ਹੀ ਨਰੁ ਜਾਗੈ ॥ ਕਬੀਰ ਜੀ ਆਖਦੇ ਹਨ, ਕੇਵਲ ਤਦ ਹੀ ਬੰਦਾ ਜਾਗਦਾ ਹੈ, ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥ ਜਦ ਮੌਤ ਦਾ ਮੁਤਕਹਰਾ, ਉਸ ਦੇ ਸਿਰ ਵਿੱਚ ਵੱਜਦਾ ਹੈ। ਗੋਂਡ ॥ ਗੋਂਡ। ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ ॥ ਪ੍ਰਭੂ ਅਸਮਾਨ ਵਿੱਚ ਹੈ, ਪ੍ਰਭੂ ਹੇਠਲੀ ਧਰਤੀ ਵਿੱਚ ਹੈ ਅਤੇ ਚਾਰੇ ਹੀ ਪਾਸਿਆਂ ਅੰਦਰ ਪ੍ਰਭੂ ਵਸਦਾ ਹੈ। ਆਨਦ ਮੂਲੁ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ ॥੧॥ ਉਤੱਮ ਪੁਰਖ ਸਦੀਵ ਹੀ ਪ੍ਰਸੰਨਤਾ ਦੀ ਜੜ ਹੇ। ਜਦ ਦੇਹ ਨਾਸ ਭੀ ਹੋ ਜਾਂਦੀ ਹੈ, ਪ੍ਰਭੂ ਨਾਸ ਨਹੀਂ ਹੁੰਦਾ! ਮੋਹਿ ਬੈਰਾਗੁ ਭਇਓ ॥ ਮੈਨੂੰ ਇਸ ਖਿਆਲ ਨੇ ਉਦਾਸ ਕਰ ਦਿੱਤਾ ਹੈ, ਇਹੁ ਜੀਉ ਆਇ ਕਹਾ ਗਇਓ ॥੧॥ ਰਹਾਉ ॥ ਕਿ ਇਹ ਆਤਮਾ ਕਿਥੋਂ ਆਉਂਦੀ ਹੈ ਅਤੇ ਕਿਧਰ ਚਲੀ ਜਾਂਦੀ ਹੈ? ਠਹਿਰਾਉ। ਪੰਚ ਤਤੁ ਮਿਲਿ ਕਾਇਆ ਕੀਨ੍ਹ੍ਹੀ ਤਤੁ ਕਹਾ ਤੇ ਕੀਨੁ ਰੇ ॥ ਪੰਜਾਂ ਮੂਲ ਅੰਸ਼ਾਂ ਨੂੰ ਜੋੜ ਕੇ ਦੇਹ ਰਚੀ ਗਈ ਹੈ, ਪ੍ਰੰਤੂ ਮੂਲ ਅੰਸ਼ ਕਾਹਦੇ ਵਿਚੋਂ ਬਣਾਏ ਹਨ? ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥੨॥ ਤੂੰ ਆਖਦਾ ਹੈਂ ਕਿ ਆਤਮਾ ਆਪਣੇ ਅਮਲਾਂ ਦੀ ਬੰਨ੍ਹੀ ਹੋਈ ਹੈ, ਪ੍ਰੰਤੂ ਅਮਲਾਂ ਨੂੰ ਕਿਸ ਨੇ ਜਿੰਦ-ਜਾਨ ਦਿੱਤੀ ਹੈ। ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥ ਸਰੀਰ ਵਾਹਿਗੁਰੂ ਵਿੱਚ ਹੈ ਅਤੇ ਵਾਹਿਗੁਰੂ ਸਰੀਰ ਅੰਦਰ ਹੈ। ਉਹ ਪ੍ਰਭੂ ਸਾਰਿਆਂ ਦੇ ਅੰਦਰ ਵਸਦਾ ਹੈ। ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥੩॥੩॥ ਕਬੀਰ ਜੀ ਆਖਦੇ ਹਨ, ਮੈਂ ਸੁਆਮੀ ਦੇ ਨਾਮ ਨੂੰ ਨਹੀਂ ਤਿਆਗਾਂਗਾ। ਜਿਹੜਾ ਕੁਝ ਭੀ ਕੁਦਰਤਨ ਹੋਣਾ ਹੈ, ਉਹ ਪਿਆ ਹੋਵੇ। ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨ ਰਾਗ ਗੋਂਡ। ਬਾਣੀ ਕਬੀਰ ਜੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ ਉਨ੍ਹਾਂ ਨੇ ਮੇਰੀਆਂ ਬਾਹਾਂ ਬੰਨ੍ਹ ਦਿੱਤੀਆਂ, ਮੈਨੂੰ ਖੁਦੋਂ ਵਰਗਾ ਬਣਾ ਦਿੱਤਾ ਅਤੇ ਹਾਥੀ ਮੂਹਰੇ ਸੁੱਟ ਦਿੱਤਾ। ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥ ਉਸ ਦੇ ਮਹਾਵਤ ਨੇ ਰੋਹ ਵਿੱਚ ਆਏ ਹੋਏ ਹਾਥੀ ਦੇ ਸਿਰ ਵਿੱਚ ਕੁੰਡਾ ਮਾਰਿਆ। ਹਸਤਿ ਭਾਗਿ ਕੈ ਚੀਸਾ ਮਾਰੈ ॥ ਹਾਥੀ ਭੱਜ ਜਾਂਦਾ ਹੈ ਅਤੇ ਚੀਕਾਂ ਮਾਰਦਾ ਹੈ। ਇਆ ਮੂਰਤਿ ਕੈ ਹਉ ਬਲਿਹਾਰੈ ॥੧॥ ਮੈਂ ਇਸ ਰੱਬ ਦੀ ਤਸਵੀਰ ਉਤੋਂ ਕੁਰਬਾਨ ਜਾਂਦਾ ਹਾਂ। ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥ ਕਬੀਰ ਜੀ ਆਖਦੇ ਹਨ, "ਹੇ ਮੇਰੇ ਪ੍ਰਭੂ! ਤੂੰ ਮੇਰੀ ਤਾਕਤ ਹੈ। ਕਾਜੀ ਬਕਿਬੋ ਹਸਤੀ ਤੋਰੁ ॥੧॥ ਰਹਾਉ ॥ ਕਾਜ਼ੀ ਮਹਾਵਤ ਨੂੰ ਆਖਦਾ ਹੈ, "ਹਾਥੀ ਨੂੰ ਅੱਗੇ ਨੂੰ ਹੱਕ।" ਠਹਿਰਾਉ। ਰੇ ਮਹਾਵਤ ਤੁਝੁ ਡਾਰਉ ਕਾਟਿ ॥ ਹੇ ਹਥਵਾਨ! ਮੈਂ ਤੈਨੂੰ ਟੋਟੇ ਟੋਟੇ ਕਰਵਾ ਦਿਆਂਗਾ। ਇਸਹਿ ਤੁਰਾਵਹੁ ਘਾਲਹੁ ਸਾਟਿ ॥ ਇਸ ਨੂੰ ਸੱਟ ਮਾਰ ਅਤੇ ਇਸ ਨੂੰ ਅੱਗੇ ਟੋਰ। ਹਸਤਿ ਨ ਤੋਰੈ ਧਰੈ ਧਿਆਨੁ ॥ ਹਾਥੀ ਟੁਰਦਾ ਨਹੀਂ ਅਤੇ ਆਪਣੀ ਬਿਰਤੀ ਪ੍ਰਭੂ ਨਾਂਲ ਜੋੜ ਲੈਂਦਾ ਹੈ। ਵਾ ਕੈ ਰਿਦੈ ਬਸੈ ਭਗਵਾਨੁ ॥੨॥ ਉਸ ਦੇ ਹਿਰਦੇ ਅੰਦਰ ਸੁਲੱਖਣਾ ਸਾਹਿਬ ਵਸਦਾ ਹੈ। ਕਿਆ ਅਪਰਾਧੁ ਸੰਤ ਹੈ ਕੀਨ੍ਹ੍ਹਾ ॥ ਸਾਧੂ ਨੇ ਕੀ ਪਾਪ ਕੀਤਾ ਹੈ, ਬਾਂਧਿ ਪੋਟ ਕੁੰਚਰ ਕਉ ਦੀਨ੍ਹ੍ਹਾ ॥ ਕਿ ਉਸ ਦੀ ਗਠੜੀ ਬਣਾ ਕੇ, ਤੁਸੀਂ ਉਸ ਨੂੰ ਹਾਥੀ ਅੱਗੇ ਸੁੱਟ ਪਾਇਆ ਹੈ", ਲੋਕ ਆਖਦੇ ਹਨ। ਕੁੰਚਰੁ ਪੋਟ ਲੈ ਲੈ ਨਮਸਕਾਰੈ ॥ ਗੱਠੜੀ ਨੂੰ ਚੁੱਕ ਕੇ, ਹਾਥੀ ਇਸ ਨੂੰ ਬੰਦਨਾ ਕਰਦਾ ਹੈ। ਬੂਝੀ ਨਹੀ ਕਾਜੀ ਅੰਧਿਆਰੈ ॥੩॥ ਤਾਂ ਭੀ ਅੰਨ੍ਹਾ ਕਾਜ਼ੀ ਇਸ ਨੂੰ ਸਮਝ ਨਾਂ ਸਕਿਆ। ਤੀਨਿ ਬਾਰ ਪਤੀਆ ਭਰਿ ਲੀਨਾ ॥ ਤਿੰਨ ਵਾਰੀ ਉਸ ਨੇ ਤਜਰਬਾ ਕੀਤਾ। copyright GurbaniShare.com all right reserved. Email |