ਗੋਂਡ ਮਹਲਾ ੫ ॥ ਗੋਂਡ ਪੰਜਵੀਂ ਪਾਤਿਸ਼ਾਹੀ। ਸੰਤਨ ਕੈ ਬਲਿਹਾਰੈ ਜਾਉ ॥ ਸਾਧੂਆਂ ਦੇ ਉਤੋਂ ਮੈਂ ਕੁਰਬਾਨ ਜਾਂਦਾ ਹੈ। ਸੰਤਨ ਕੈ ਸੰਗਿ ਰਾਮ ਗੁਨ ਗਾਉ ॥ ਸਾਧੂਆਂ ਨਾਲ ਮਿਲ ਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ। ਸੰਤ ਪ੍ਰਸਾਦਿ ਕਿਲਵਿਖ ਸਭਿ ਗਏ ॥ ਸਾਧੂਆ ਦੀ ਦਇਆ ਦੁਆਰਾ ਸਾਰੇ ਪਾਪ ਦੂਰ ਹੋ ਗਏ ਹਨ। ਸੰਤ ਸਰਣਿ ਵਡਭਾਗੀ ਪਏ ॥੧॥ ਭਾਰੇ ਨਸੀਬਾਂ ਵਾਲੇ ਸਾਧੂਆਂ ਦੀ ਪਨਾਹ ਲੈਂਦੇ ਹਨ। ਰਾਮੁ ਜਪਤ ਕਛੁ ਬਿਘਨੁ ਨ ਵਿਆਪੈ ॥ ਸਾਈਂ ਦਾ ਸਿਮਰਨ ਕਰਨ ਦੁਆਰਾ ਬੰਦੇ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ। ਗੁਰ ਪ੍ਰਸਾਦਿ ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥ ਗੁਰਾਂ ਦੀ ਰਹਿਮਤ ਸਦਕਾ, ਪ੍ਰਾਣੀ ਆਪਣੇ ਸਾਹਿਬ ਦਾ ਆਰਾਧਨ ਕਰਦਾ ਹੈ। ਠਹਿਰਾਉ। ਪਾਰਬ੍ਰਹਮੁ ਜਬ ਹੋਇ ਦਇਆਲ ॥ ਜਦ ਪਰਮ ਪ੍ਰਭੂ ਮਿਹਰਬਾਨ ਹੋ ਜਾਂਦਾ ਹੈ, ਸਾਧੂ ਜਨ ਕੀ ਕਰੈ ਰਵਾਲ ॥ ਤਾਂ ਉਹ ਇਨਸਾਨ ਨੂੰ ਸੰਤਾਂ ਦੇ ਪੈਰਾਂ ਦੀ ਧੂੜ ਬਣਾ ਦਿੰਦਾ ਹੈ; ਕਾਮੁ ਕ੍ਰੋਧੁ ਇਸੁ ਤਨ ਤੇ ਜਾਇ ॥ ਵਿਸ਼ੇ-ਭੋਗ ਅਤੇ ਗੁੱਸਾ ਤਦ ਉਸ ਦੀ ਇਸ ਦੇਹ ਵਿਚੋਂ ਨਿਕਲ ਜਾਂਦੇ ਹਨ, ਰਾਮ ਰਤਨੁ ਵਸੈ ਮਨਿ ਆਇ ॥੨॥ ਅਤੇ ਪ੍ਰਭੂ-ਜਵੇਹਰ ਉਸ ਦੇ ਹਿਰਦੇ ਵਿੱਚ ਆ ਕੇ ਟਿਕ ਜਾਂਦਾ ਹੈ। ਸਫਲੁ ਜਨਮੁ ਤਾਂ ਕਾ ਪਰਵਾਣੁ ॥ ਫਲਦਾਇਕ ਅਤੇ ਪਰਵਾਨਾ ਹੈ ਉਸ ਦਾ ਜੀਵਨ, ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥ ਜੋ ਸ਼ਰੋਮਣੀ ਸਾਹਿਬ ਨੂੰ ਆਪਣੇ ਨੇੜੇ ਜਾਣਦਾ ਹੈ। ਭਾਇ ਭਗਤਿ ਪ੍ਰਭ ਕੀਰਤਨਿ ਲਾਗੈ ॥ ਜੋ ਸਾਈਂ ਦੀ ਪਿਆਰੀ ਉਪਾਸ਼ਨਾ ਤੇ ਕੀਰਤੀ ਨਾਲ ਜੁੜਦਾ ਹੈ। ਜਨਮ ਜਨਮ ਕਾ ਸੋਇਆ ਜਾਗੈ ॥੩॥ ਉਹ ਅਨੇਕਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਉਠਦਾ ਹੈ। ਚਰਨ ਕਮਲ ਜਨ ਕਾ ਆਧਾਰੁ ॥ ਸਾਈਂ ਦੇ ਕੰਵਲ ਰੂਪੀ ਪੈਰ ਉਸ ਦੇ ਗੋਲੇ ਦਾ ਆਸਰਾ ਹਨ। ਗੁਣ ਗੋਵਿੰਦ ਰਉਂ ਸਚੁ ਵਾਪਾਰੁ ॥ ਦ੍ਰਿਸ਼ਟੀ ਦੇ ਸੁਆਮੀ ਦਾ ਜੱਸ ਉਚਾਰਨਾ ਸੱਚਾ ਵਣਜ ਹੈ। ਦਾਸ ਜਨਾ ਕੀ ਮਨਸਾ ਪੂਰਿ ॥ ਮੇਰੇ ਮਾਲਕ, ਤੂੰ ਆਪਣੇ ਗੋਲੇ ਦੀ ਸੱਧਰ ਪੂਰੀ ਕਰ। ਨਾਨਕ ਸੁਖੁ ਪਾਵੈ ਜਨ ਧੂਰਿ ॥੪॥੨੦॥੨੨॥੬॥੨੮॥ ਨਾਨਕ ਨੂੰ ਸੰਤਾਂ ਦੇ ਪੈਰਾਂ ਦੀ ਧੂੜ ਅੰਦਰ ਆਰਾਮ ਪ੍ਰਾਪਤ ਹੁੰਦਾ ਹੈ। ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨ ਰਾਗ ਗੋਂਡ ਅਸ਼ਟਪਦੀਆਂ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਕਰਿ ਨਮਸਕਾਰ ਪੂਰੇ ਗੁਰਦੇਵ ॥ ਤੂੰ ਆਪਣੇ ਪੂਰਨ ਗੁਰੂ-ਪਰਮੇਸ਼ਰ ਨੂੰ ਬੰਦਨਾ ਕਰ। ਸਫਲ ਮੂਰਤਿ ਸਫਲ ਜਾ ਕੀ ਸੇਵ ॥ ਲਾਭਦਾਇਕ ਹੈ ਉਸ ਦਾ ਦਰਸ਼ਨ ਅਤੇ ਫਲਦਾਇਕ ਉਸ ਦੀ ਟਹਿਲ ਸੇਵਾ। ਅੰਤਰਜਾਮੀ ਪੁਰਖੁ ਬਿਧਾਤਾ ॥ ਉਹ ਅੰਦਰਲੀਆਂ ਜਾਨਣ ਵਾਲਾ ਸਿਰਜਣਹਾਰ ਸੁਆਮੀ ਹੈ। ਆਠ ਪਹਰ ਨਾਮ ਰੰਗਿ ਰਾਤਾ ॥੧॥ ਦਿਨ ਦੇ ਅੱਠੇ ਪਹਿਰ ਹੀ ਉਹ ਪ੍ਰਭੂ ਦੇ ਨਾਮ ਦੀ ਪ੍ਰੀਤ ਨਾਲ ਰੰਗੀਜਿਆ ਰਹਿੰਦਾ ਹੈ। ਗੁਰੁ ਗੋਬਿੰਦ ਗੁਰੂ ਗੋਪਾਲ ॥ ਗੁਰੂ ਜੀ ਅਮਲਾਂ ਦੇ ਮਾਲਕ ਹਨ ਅਤੇ ਗੁਰੂ ਜੀ ਹੀ ਦੁਨੀਆ ਦੇ ਪਾਲਣ-ਪੋਸਣਹਾਰ। ਅਪਨੇ ਦਾਸ ਕਉ ਰਾਖਨਹਾਰ ॥੧॥ ਰਹਾਉ ॥ ਗੁਰੂ ਜੀ ਆਪਣੇ ਸੇਵਕ ਦੀ ਰੱਖਿਆ ਕਰਨ ਵਾਲੇ ਹਨ। ਠਹਿਰਾਉ। ਪਾਤਿਸਾਹ ਸਾਹ ਉਮਰਾਉ ਪਤੀਆਏ ॥ ਉਹ ਰਾਜਿਆਂ, ਸ਼ਾਹੂਕਾਰਾਂ ਅਤੇ ਸਰਦਾਰਾਂ ਨੂੰ ਸੰਤੁਸ਼ਟ ਕਰ ਦਿੰਦੇ ਹਨ। ਦੁਸਟ ਅਹੰਕਾਰੀ ਮਾਰਿ ਪਚਾਏ ॥ ਉਹ ਆਕੜ ਖਾਂ ਬਦਮਾਸ਼ਾਂ ਨੂੰ ਮਾਰ ਮੁਕਾਉਂਦੇ ਹਨ। ਨਿੰਦਕ ਕੈ ਮੁਖਿ ਕੀਨੋ ਰੋਗੁ ॥ ਬਦਖੋਈ ਕਰਨ ਵਾਲੇ ਦੇ ਮੂੰਹ ਨੂੰ ਉਹ ਬੀਮਾਰੀ ਲਾ ਦਿੰਦੇ ਹਨ। ਜੈ ਜੈ ਕਾਰੁ ਕਰੈ ਸਭੁ ਲੋਗੁ ॥੨॥ ਸਾਰੇ ਜਣੇ ਗੁਰਾਂ ਦੀ ਫਤਹ ਦੇ ਨਾਅਰੇ ਲਾਉਂਦੇ ਹਨ। ਸੰਤਨ ਕੈ ਮਨਿ ਮਹਾ ਅਨੰਦੁ ॥ ਸਾਧੂਆਂ ਦੀ ਹਿਰਦੇ ਅੰਦਰ ਪਰਮ ਪ੍ਰਸੰਨਤਾ ਹੈ। ਸੰਤ ਜਪਹਿ ਗੁਰਦੇਉ ਭਗਵੰਤੁ ॥ ਸਾਧੂ ਭਾਗਾਂ ਵਾਲੇ ਰੱਬ ਰੂਪ ਗੁਰਾਂ ਦਾ ਧਿਆਨ ਧਾਰਦੇ ਹਨ। ਸੰਗਤਿ ਕੇ ਮੁਖ ਊਜਲ ਭਏ ॥ ਉਨ੍ਹਾਂ ਦੇ ਸੰਗੀਆਂ ਦੇ ਚਿਹਰੇ ਸੁਰਖਰੂ ਹੋ ਜਾਂਦੇ ਹਨ। ਸਗਲ ਥਾਨ ਨਿੰਦਕ ਕੇ ਗਏ ॥੩॥ ਬਦਖੋਈ ਕਰਨ ਵਾਲੇ ਪਨਾਹ ਦੇ ਸਾਰਜੇ ਟਿਕਾਣੇ ਗੁਆ ਲੈਂਦੇ ਹਨ। ਸਾਸਿ ਸਾਸਿ ਜਨੁ ਸਦਾ ਸਲਾਹੇ ॥ ਆਪਣੇ ਹਰ ਸੁਆਸ ਨਾਲ ਸਾਹਿਬ ਦਾ ਗੋਲਾ, ਹਮੇਸ਼ਾਂ ਉਸ ਦਾ ਸੱਜ ਗਾਇਨ ਕਰਦਾ ਹੈ। ਪਾਰਬ੍ਰਹਮ ਗੁਰ ਬੇਪਰਵਾਹੇ ॥ ਉਹ ਵਿਸ਼ਾਲ ਸ਼ਰੋਮਣੀ ਸਾਹਿਬ ਦੀ ਮੁਛੰਦਗੀ-ਰਹਿਤ ਹੈ। ਸਗਲ ਭੈ ਮਿਟੇ ਜਾ ਕੀ ਸਰਨਿ ॥ ਜਿਸ ਦੀ ਪਨਾਹ ਲੈਣ ਦੁਆਰਾ ਸਾਰੇ ਡਰ ਨਾਸ ਹੋ ਜਾਂਦੇ ਹਨ। ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥ ਸਮੂਹ ਕਲੰਕ ਲਾਉਣ ਵਾਲਿਆਂ ਨੂੰ ਨਾਸ ਕਰ ਕੇ ਸੁਆਮੀ ਧਰਤੀ ਤੇ ਸੁੱਟ ਪਾਉਂਦਾ ਹੈ। ਜਨ ਕੀ ਨਿੰਦਾ ਕਰੈ ਨ ਕੋਇ ॥ ਕੋਈ ਜਣਾ ਸੰਤਾਂ ਦੀ ਬਦਖੋਈ ਨਾਂ ਕਰੇ। ਜੋ ਕਰੈ ਸੋ ਦੁਖੀਆ ਹੋਇ ॥ ਜਿਹੜਾ ਕੋਈ ਉਨ੍ਹਾਂ ਨੂੰ ਨਿੰਦਦਾ ਹੈ, ਉਹ ਦੁੱਖੀ ਹੋ ਜਾਂਦਾ ਹੈ। ਆਠ ਪਹਰ ਜਨੁ ਏਕੁ ਧਿਆਏ ॥ ਸਾਰਾ ਦਿਨ ਹੀ ਸਾਈਂ ਦਾ ਗੋਲਾ ਕੇਵਲ ਉਸ ਦਾ ਸਿਮਰਨ ਕਰਦਾ ਹੈ। ਜਮੂਆ ਤਾ ਕੈ ਨਿਕਟਿ ਨ ਜਾਏ ॥੫॥ ਯਮ ਉਸ ਦੇ ਲਾਗੇ ਨਹੀਂ ਲੱਗਦਾ। ਜਨ ਨਿਰਵੈਰ ਨਿੰਦਕ ਅਹੰਕਾਰੀ ॥ ਰੱਬ ਦਾ ਗੋਲਾ ਵੈਰ-ਰਹਿਤ ਅਤੇ ਨਿੰਦਾ ਕਰਨ ਵਾਲਾ ਮਗਰੂਰ ਹੈ। ਜਨ ਭਲ ਮਾਨਹਿ ਨਿੰਦਕ ਵੇਕਾਰੀ ॥ ਸਾਧੂ ਸਭ ਦਾ ਭਲਾ ਸੋਚਦਾ ਹੈ ਅਤੇ ਨਿੰਦਾ ਕਰਨ ਵਾਲਾ ਬੁਰਾ। ਗੁਰ ਕੈ ਸਿਖਿ ਸਤਿਗੁਰੂ ਧਿਆਇਆ ॥ ਗੁਰੂ ਦਾ ਸਿੱਖ ਕੇਵਲ ਸੱਚੇ ਗੁਰਾਂ ਦਾ ਹੀ ਆਰਾਧਨ ਕਰਦਾ ਹੈ। ਜਨ ਉਬਰੇ ਨਿੰਦਕ ਨਰਕਿ ਪਾਇਆ ॥੬॥ ਸਾਧੂ ਤਰ ਜਾਂਦੇ ਹਨ ਅਤੇ ਨਿੰਦਾ ਕਰਨ ਵਾਲਾ ਦੋਜ਼ਕ ਵਿੱਚ ਸੁੱਟਿਆ ਜਾਂਦਾ ਹੈ। ਸੁਣਿ ਸਾਜਨ ਮੇਰੇ ਮੀਤ ਪਿਆਰੇ ॥ ਕੰਨ ਕਰ! ਤੂੰ ਹੇ ਮੇਰੇ ਮਿੱਠੜੇ ਮਿੱਤਰ ਅਤੇ ਯਾਰ! ਸਤਿ ਬਚਨ ਵਰਤਹਿ ਹਰਿ ਦੁਆਰੇ ॥ ਇਹ ਸ਼ਬਦ ਹਰੀ ਦੇ ਦਰਬਾਰ ਅੰਦਰ ਸੱਚੇ ਉਤਰਦੇ ਹਨ। ਜੈਸਾ ਕਰੇ ਸੁ ਤੈਸਾ ਪਾਏ ॥ ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜਿਹਾ ਹੀ ਉਹ ਵੱਢਦਾ ਹੈ। ਅਭਿਮਾਨੀ ਕੀ ਜੜ ਸਰਪਰ ਜਾਏ ॥੭॥ ਹੰਕਾਰੀ ਪੁਰਸ਼ ਦੀ ਜੜ੍ਹ ਨਿਸਚਿਤ ਹੀ ਪੁੱਟੀ ਜਾਂਦੀ ਹੈ। ਨੀਧਰਿਆ ਸਤਿਗੁਰ ਧਰ ਤੇਰੀ ॥ ਨਿਆਸਰਿਆਂ ਦਾ ਕੇਵਲ ਤੂੰ ਹੀ ਆਸਰਾ ਹੈ, ਹੇ ਮੇਰੇ ਸੱਚੇ ਗੁਰਦੇਵ! ਕਰਿ ਕਿਰਪਾ ਰਾਖਹੁ ਜਨ ਕੇਰੀ ॥ ਮਿਹਰ ਧਾਰ ਕੇ, ਤੂੰ ਆਪਣੇ ਗੋਲੇ ਦੀ ਲੱਜਿਆ ਰੱਖ। ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥ ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਸ ਗੁਰਦੇਵ ਜੀ ਦੇ ਉਤੋਂ ਕੁਰਬਾਨ ਜਾਂਦਾ ਹਾਂ, ਜਾ ਕੈ ਸਿਮਰਨਿ ਪੈਜ ਸਵਾਰੀ ॥੮॥੧॥੨੯॥ ਜਿਸ ਦਾ ਆਰਾਧਨ ਕਰਨ ਨੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ। copyright GurbaniShare.com all right reserved. Email |