ਗੋਂਡ ॥ ਗੋਂਡ। ਧੰਨੁ ਗੁਪਾਲ ਧੰਨੁ ਗੁਰਦੇਵ ॥ ਸੁਲੱਖਣਾ ਹੈ ਸੁਆਮੀ ਅਤੇ ਸੁਲੱਖਣਾ ਹੀ ਰੱਬ-ਰੂਪ ਗੁਰੂ। ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥ ਧੰਨਤਾਯੋਗ ਹੈ ਅਨਾਜ ਆਦਿਕ, ਜਿਸ ਦੁਆਰਾ ਭੁੱਖੇ ਦਾ ਦਿਲ-ਕੰਵਲ ਟਹਿਕ ਆਉਂਦਾ ਹੈ। ਧਨੁ ਓਇ ਸੰਤ ਜਿਨ ਐਸੀ ਜਾਨੀ ॥ ਸ਼ਾਬਾਸ਼ ਹੈ ਉਨ੍ਹਾਂ ਸਾਧੂਆਂ ਨੂੰ ਜੋ ਇਸ ਤਰ੍ਹਾਂ ਅਨੁਭਵ ਕਰਦੇ ਹਨ। ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥ ਸ਼੍ਰਿਸ਼ਟੀ ਨੂੰ ਥੰਮਣਹਾਰ ਸੁਆਮੀ ਉਨ੍ਹਾਂ ਨੂੰ ਮਿਲ ਪੈਂਦਾ ਹੈ। ਆਦਿ ਪੁਰਖ ਤੇ ਹੋਇ ਅਨਾਦਿ ॥ ਪ੍ਰਾਪੂਰਬਲੇ ਪ੍ਰਭੂ ਤੋਂ ਹੀ ਅਨਾਜ ਆਦਿਕ ਪੈਦਾ ਹੁੰਦਾ ਹੈ। ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥ ਨਾਮ ਕੇਵਲ ਤਾਂ ਹੀ ਉਚਾਰਨ ਕੀਤਾ ਜਾ ਸਕਦਾ ਹੈ। ਜੇਕਰ ਪ੍ਰਾਣੀ ਅਨਾਜ ਦੇ ਸੁਆਦ ਨੂੰ ਚੱਖਦਾ ਹੈ। ਠਹਿਰਾਉ। ਜਪੀਐ ਨਾਮੁ ਜਪੀਐ ਅੰਨੁ ॥ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਉਸ ਦੇ ਅਨਾਜ ਵੱਲ ਧਿਆਨ ਦੇ। ਅੰਭੈ ਕੈ ਸੰਗਿ ਨੀਕਾ ਵੰਨੁ ॥ ਪਾਣੀ ਦੇ ਨਾਲ ਸਰੇਸ਼ਟ ਹੋ ਜਾਂਦਾ ਹੈ ਅਨਾਜ ਦਾ ਰੰਗ (ਸੁਆਦ)। ਅੰਨੈ ਬਾਹਰਿ ਜੋ ਨਰ ਹੋਵਹਿ ॥ ਜਿਹੜਾ ਪੁਰਸ਼ ਅਨਾਜ ਤੋਂ ਪ੍ਰਹੇਜ ਕਰਦਾ ਹੈ, ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥ ਉਹ ਤਿੰਨਾਂ ਜਹਾਨਾਂ ਅੰਦਰ ਆਪਣੀ ਇੱਜ਼ਤ ਗੁਆ ਲੈਂਦਾ ਹੈ। ਛੋਡਹਿ ਅੰਨੁ ਕਰਹਿ ਪਾਖੰਡ ॥ ਜੋ ਅਨਾਜ ਨੂੰ ਤਿਆਗਦੀ ਹੈ, ਉਹ ਅਸਲ ਵਿੱਚ ਦੰਭ ਰਚਦੀ ਹੈ। ਨਾ ਸੋਹਾਗਨਿ ਨਾ ਓਹਿ ਰੰਡ ॥ ਉਹ ਨਾਂ ਖੁਸ਼ਬਾਸ਼ ਵਹੁਟੀ ਹੈ, ਨਾਂ ਹੀ ਵਿਧਵਾ। ਜਗ ਮਹਿ ਬਕਤੇ ਦੂਧਾਧਾਰੀ ॥ ਜੋ ਜਹਾਨ ਅੰਦਰ ਪੁਕਾਰਦੇ ਹਨ ਕਿ ਉਹ ਕੇਵਲ ਦੁੱਧ ਤੇ ਹੀ ਰਹਿੰਦੇ ਹਨ, ਗੁਪਤੀ ਖਾਵਹਿ ਵਟਿਕਾ ਸਾਰੀ ॥੩॥ ਉਹ ਲੁੱਕ ਕੇ ਖੁਰਾਕ ਦੀ ਸਮੂਹ ਦੁਸੇਰੀ ਹੀ ਖਾ ਜਾਂਦੇ ਹਨ। ਅੰਨੈ ਬਿਨਾ ਨ ਹੋਇ ਸੁਕਾਲੁ ॥ ਅਨਾਜ ਦਾ ਬਾਝੋਂ ਸਮਾਂ ਸੁੱਖ ਅੰਦਰ ਬਤੀਤ ਨਹੀਂ ਹੁੰਦਾ। ਤਜਿਐ ਅੰਨਿ ਨ ਮਿਲੈ ਗੁਪਾਲੁ ॥ ਅਨਾਜ ਛੱਡਣ ਨਾਲ ਸੁਆਮੀ ਨਹੀਂ ਮਿਲਦਾ। ਕਹੁ ਕਬੀਰ ਹਮ ਐਸੇ ਜਾਨਿਆ ॥ ਕਬੀਰ ਜੀ ਆਖਦੇ ਹਨ, ਮੈਂ ਇਸ ਤਰ੍ਹਾਂ ਅਨੁਭਵ ਕੀਤਾ ਹੈ, ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥ ਕਿ ਮੁਬਾਰਕ ਹੈ ਅਨਾਜ ਆਦਿਕ ਜਿਸ ਦੁਆਰਾ ਮੇਰਾ ਚਿੱਤ ਪ੍ਰਭੂ ਨਾਲ ਅਨੰਦ-ਪ੍ਰਸੰਨ ਹੋ ਗਿਆ ਹੈ। ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ ਰਾਗ ਗੋਂਡ ਨਾਮਦੇਵ ਦੀ ਬਾਣੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਅਸੁਮੇਧ ਜਗਨੇ ॥ ਘੋੜੇ ਦੀ ਕੁਰਬਾਨੀ ਦਾ ਭੰਡਾਰਾ ਕਰਨਾ, ਤੁਲਾ ਪੁਰਖ ਦਾਨੇ ॥ ਆਦਮੀ ਦੇ ਆਪਣੇ ਭਾਰ ਦੇ ਬਰਾਬਰ ਸੋਨੇ ਦਾ ਦਾਨ ਪੁੰਨ ਪ੍ਰਾਗ ਇਸਨਾਨੇ ॥੧॥ ਤੇ ਪਰਯਾਗ ਦਾ ਮਜਨ, ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ ਇਹ ਭੀ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕਰਨ ਦੇ ਬਰਾਬਰ ਨਹੀਂ ਹੁੰਦੇ। ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥ ਹੇ ਦਲਿੱਦਰੀ ਬੰਦੇ! ਤੂੰ ਆਪਣੇ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰ। ਠਹਿਰਾਉ। ਗਇਆ ਪਿੰਡੁ ਭਰਤਾ ॥ ਗਇਆ ਤੋਂ ਚੌਲਾਂ ਦੇ ਪਿੰਡ ਭੇਟਾ ਕਰਨੇ, ਬਨਾਰਸਿ ਅਸਿ ਬਸਤਾ ॥ ਕਾਂਸ਼ੀ ਦੇ ਨੇੜੇ ਆਸ਼ੀ ਨਦੀ ਦੇ ਕਿਨਾਰੇ ਤੇ ਰਹਿਣਾ, ਮੁਖਿ ਬੇਦ ਚਤੁਰ ਪੜਤਾ ॥੨॥ ਚਾਰੇ ਹੀ ਵੇਦਾਂਦਾ ਮੂੰਹ-ਜ਼ਬਾਨੀ ਪਾਠ ਕਰਨਾ, ਸਗਲ ਧਰਮ ਅਛਿਤਾ ॥ ਸਾਰੇ ਧਾਰਮਿਕ ਸੰਸਕਾਰਾਂ ਦਾ ਕਰਨਾ, ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥ ਗੁਰਾਂ ਦੀ ਦਿੱਤੀ ਹੋਈ ਗਿਆਤ ਨਾਲ ਵਿਸ਼ੇ-ਵੇਗਾਂ ਨੂੰ ਰੋਕਣਾ, ਖਟੁ ਕਰਮ ਸਹਿਤ ਰਹਤਾ ॥੩॥ ਛੇ ਕਰਮਕਾਂਡ ਕਰਦੇ ਜੀਵਨ ਬਤੀਤ ਕਰਨਾ, ਸਿਵਾ ਸਕਤਿ ਸੰਬਾਦੰ ॥ ਅਤੇ ਸ਼ਿਵਜੀ ਅਤੇ ਉਸ ਦੀ ਪਤਨੀ ਪਾਰਬਤੀ ਦੀ ਗਿਆਨ ਚਰਚਾ ਦਾ ਵੀਚਾਰ ਕਰਨਾ। ਮਨ ਛੋਡਿ ਛੋਡਿ ਸਗਲ ਭੇਦੰ ॥ ਹੇ ਬੰਦੇ! ਇਨ੍ਹਾਂ ਸਾਰਿਆਂ ਮੁਖਤਲਿਫ ਕਾਰ-ਵਿਹਾਰਾਂ ਨੂੰ ਛੱਡ ਅਤੇ ਤਿਆਗ ਦੇ। ਸਿਮਰਿ ਸਿਮਰਿ ਗੋਬਿੰਦੰ ॥ ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਅਤੇ ਭਜਨ ਕਰ। ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥ ਉਸ ਦਾ ਚਿੰਤਨ ਕਰਨ ਦੁਆਰਾ, ਹੇ ਨਾਮੇ! ਤੂੰ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵੇਗਾ। ਗੋਂਡ ॥ ਗੋਂਡ। ਨਾਦ ਭ੍ਰਮੇ ਜੈਸੇ ਮਿਰਗਾਏ ॥ ਜਿਸ ਤਰ੍ਹਾਂ ਹਿਰਨ ਸ਼ਿਕਾਰੀ ਦੇ ਘੰਡਾ-ਹੇੜੇ ਦੀ ਆਵਾਜ਼ ਮਗਰ ਦੌੜਦਾ ਹੈ, ਪ੍ਰਾਨ ਤਜੇ ਵਾ ਕੋ ਧਿਆਨੁ ਨ ਜਾਏ ॥੧॥ ਤੇ ਆਪਣੀ ਜਿੰਦ ਦੇ ਦਿੰਦਾ ਹੈ, ਪਰ ਉਸ ਦਾ ਖਿਆਲ ਨਹੀਂ ਛੱਡਦਾ। ਐਸੇ ਰਾਮਾ ਐਸੇ ਹੇਰਉ ॥ ਇਸੇ ਤਰ੍ਹਾਂ ਅਤੇ ਇੰਜ ਹੀ ਮੈਂ ਆਪਣੇ ਸੁਆਮੀ ਨੂੰ ਵੇਖਦਾ ਹਾਂ। ਰਾਮੁ ਛੋਡਿ ਚਿਤੁ ਅਨਤ ਨ ਫੇਰਉ ॥੧॥ ਰਹਾਉ ॥ ਪ੍ਰਭੂ ਨੂੰ ਤਿਆਗ ਕੇ, ਮੈਂ ਆਪਣਾ ਮਨ ਹੋਰਸ ਵੱਲ ਨਹੀਂ ਮੋੜਦਾ। ਠਹਿਰਾਉ। ਜਿਉ ਮੀਨਾ ਹੇਰੈ ਪਸੂਆਰਾ ॥ ਜਿਸ ਤਰ੍ਹਾਂ ਮਹਾਗੀਰ ਮੱਛੀ ਨੂੰ ਤਾੜਦਾ ਹੈ। ਸੋਨਾ ਗਢਤੇ ਹਿਰੈ ਸੁਨਾਰਾ ॥੨॥ ਜਿਸ ਤਰ੍ਹਾਂ ਸੁਨਿਆਰ ਕੰਚਨ ਨੂੰ ਘੜਦਿਆਂ ਹੋਇਆ ਇਸ ਨੂੰ ਚੁਰਾ ਲੈਂਦਾ ਹੈ। ਜਿਉ ਬਿਖਈ ਹੇਰੈ ਪਰ ਨਾਰੀ ॥ ਜਿਸ ਤਰ੍ਹਾਂ ਕਾਮੀ ਪੁਰਸ਼ ਪਰਾਈ ਇਸਤਰੀ ਨੂੰ ਤਕਾਉਂਦਾ ਹੈ, ਕਉਡਾ ਡਾਰਤ ਹਿਰੈ ਜੁਆਰੀ ॥੩॥ ਤੇ ਜਿਸ ਤਰ੍ਹਾਂ ਜੂਏਵਾਜ਼ ਕਊਡੀਆਂ ਦੇ ਸਿੱਟਣ ਨੂੰ ਵੇਖਦਾ ਹੈ। ਜਹ ਜਹ ਦੇਖਉ ਤਹ ਤਹ ਰਾਮਾ ॥ ਇਸੇ ਤਰ੍ਹਾਂ ਜਿਥੇ ਕਿਤੇ ਨਾਮਾ ਪੇਖਦਾ ਹੈ, ਉਥੇ ਸਾਈਂ ਨੂੰ ਹੀ ਦੇਖਦਾ ਹੈ। ਹਰਿ ਕੇ ਚਰਨ ਨਿਤ ਧਿਆਵੈ ਨਾਮਾ ॥੪॥੨॥ ਨਾਮ ਦੇਵ ਸਦਾ ਹੀ ਸਾਹਿਬ ਦੇ ਚਰਨਾਂ ਦਾ ਸਿਮਰਨ ਕਰਦਾ ਹੈ। ਗੋਂਡ ॥ ਗੋਂਡ। ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥ ਮੇਰਾ ਪਾਰ ਉਤਾਰਾ ਕਰ ਕੇ, ਹੇ ਪ੍ਰਭੂ! ਮੇਰਾ ਪਾਰ ਉਤਾਰਾ ਕਰ ਦੇ। ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥ ਮੈਂ ਅਨਜਾਣਾ ਬੰਦਾ ਹਾਂ ਅਤੇ ਮੈਨੂੰ ਤਰਨਾ ਨਹੀਂ ਆਉਂਦਾ। ਹੇ ਵਾਹਿਗੁਰੂ! ਮੇਰੇ ਪਿਆਰੇ ਪਿਤਾ ਤੂੰ ਮੈਨੂੰ ਆਪਣੀ ਬਾਂਹ ਪਕੜਾ ਦੇ। ਠਹਿਰਾਉ। ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥ ਸੱਚੇ ਗੁਰਾਂ ਨੇ ਮੈਨੂੰ ਇਹੋ ਜਿਹੀ ਸਮਝ ਦਰਸਾਈ ਹੈ ਕਿ ਇਕ ਮੁਹਤ ਵਿੱਚ ਮੈਂ ਮਨੁੱਖਾਂ ਤੋਂ ਦੇਵਤਾ ਹੋ ਗਿਆ ਹਾਂ। ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥ ਮੈਨੂੰ ਇਹੋ ਜਿਹੀ ਦਵਾਈ ਪਰਾਪਤ ਹੋਈ ਹੈ, ਜਿਸ ਦੁਆਰਾ ਆਦਮੀ ਤੋਂ ਪੈਦਾ ਹੋ ਕੇ, ਮੈਂ ਬਹਿਸ਼ਤ ਨੂੰ ਫਤਹ ਕਰ ਲਿਆ ਹੈ। ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥ ਜਿਥੇ ਤੂੰ ਧਰੂ ਅਤੇ ਨਾਰਦ ਨੂੰ ਟਿਕਾਇਆ ਹੈ, ਉਥੇ, ਹੇ ਮੇਰੇ ਮਾਲਕ! ਤੂੰ ਮੈਨੂੰ ਟਿਕਾ। ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥ ਤੇਰੇ ਨਾਮ ਦੇ ਆਸਰੇ ਨਾਲ ਘਣੇਰੇ ਪੁਰਸ਼ ਪਾਰ ਉਤਰ ਗਏ ਹਨ। ਇਹ ਹੈ ਨਾਮੇ ਦੀ ਆਪਣੀ ਜਾਤੀ ਰਾਇ। copyright GurbaniShare.com all right reserved. Email |