ਜਹ ਦੇਖਾ ਤਹ ਰਹਿਆ ਸਮਾਇ ॥੩॥ ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਸਾਹਿਬ ਨੂੰ ਵਿਆਪਕ ਵੇਖਦਾ ਹਾਂ। ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥ ਮੇਰੇ ਅੰਦਰ ਭਰਮ ਹੈ, ਬਾਹਰੋਂ, ਮੈਂ ਧਨ-ਦੌਲਤ ਦਾ ਘੇਰਿਆ ਹੋਇਆ ਹਾਂ, ਜੋ ਤੀਰ ਵਾਂਗ ਮੇਰੀਆਂ ਅੱਖਾਂ ਵਿੱਚ ਚੁਭਦੀ ਹੈ। ਪ੍ਰਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ ॥੪॥੨॥ ਗੁਰੂ ਜੀ ਬਿਨੈ ਕਰਦੇ ਹਨ, ਤੂੰ ਪ੍ਰਭੂ ਦੇ ਗੋਲਿਆਂ ਦਾ ਗੋਲਾ ਬਣ ਜਾ, ਹੇ ਫਾਨੀ ਬੰਦੇ! ਨਹੀਂ ਤਾਂ ਤੂੰ ਡਾਢਾ ਦੁੱਖੀ ਹੋਵੇਗਾਂ। ਰਾਮਕਲੀ ਮਹਲਾ ੧ ॥ ਰਾਮਕਲੀ ਪਹਿਲੀ ਪਾਤਿਸ਼ਾਹੀ। ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥ ਉਹ ਕਿਹੜਾ ਦਰਬਾਰ ਆਖਿਆ ਜਾਂਦਾ ਹੈ, ਜਿਸ ਦਰਬਾਰ ਅੰਦਰ ਤੂੰ ਬਹਿੰਦਾ ਹੈਂ, ਹੇ ਸੁਆਮੀ! ਸਾਰਿਆਂ ਦਰਬਾਰਾਂ ਵਿੱਚੋਂ, ਉਸ ਦਰਬਾਰ ਨੂੰ ਕੌਣ ਵੇਖ ਸਕਦਾ ਹੈ? ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥੧॥ ਕੋਈ ਜਣਾ ਆ ਕੇ ਮੈਨੂੰ ਉਸ ਦਰਬਾਰ ਬਾਰੇ ਦੱਸੇ ਜਿਸ ਨੂੰ ਵੇਖਣ ਲਈ ਮੈਂ ਉਦਾਸ ਹੋਇਆ ਫਿਰਦਾ ਹਾਂ। ਕਿਨ ਬਿਧਿ ਸਾਗਰੁ ਤਰੀਐ ॥ ਕਿਸ ਤਰੀਕੇ ਨਾਲ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹਾਂ? ਜੀਵਤਿਆ ਨਹ ਮਰੀਐ ॥੧॥ ਰਹਾਉ ॥ ਮੈਂ ਜੀਉਂਦੇ ਜੀ ਮਰ ਨਹੀਂ ਸਕਦਾ। ਠਹਿਰਾਓ। ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥ ਪੀੜ ਇੱਕ ਦਰਵਾਜ਼ਾ ਹੈ, ਜਿਸ ਨੂੰ ਆਸ ਤੇ ਚਿੰਤਾ ਦੇ ਦੋ ਤਖਤੇ ਲੱਗੇ ਹੋਏ ਹਨ ਅਤੇ ਗੁੱਸਾ ਪਹਿਰੇਦਾਰ ਹੈ। ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ ॥੨॥ ਸੰਸਾਰੀ ਪਦਾਰਥਾਂ ਦਾ ਪਾਣੀ ਖੰਧਕ ਹੈ। ਇਸ ਨੀਰ ਅੰਦਰ ਇਨਸਾਨ ਨੇ ਆਪਣਾ ਘਰ ਬਣਾਇਆ ਹੋਇਆ ਹੈ। ਐਹੋ ਜਿਹੀਆਂ ਮੁਸ਼ਕਲਾਂ ਨੂੰ ਲੰਘ ਕੇ, ਇਨਸਾਨ ਪ੍ਰਭੂ ਨੂੰ ਸੱਚ ਦੇ ਅਸਥਾਨ ਉਤੇ ਬੈਠਾ ਹੋਇਆ ਵੇਖ ਲੈਂਦਾ ਹੈ। ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ ॥ ਕਿੰਨੇ ਹਨ ਤੇਰੇ ਨਾਮ, ਹੇ ਸੁਆਮੀ! ਮੈਂ ਉਨ੍ਹਾਂ ਦਾ ਓੜਕ ਨਹੀਂ ਜਾਣਦਾ। ਤੇਰੇ ਦਰਬਾਰ ਦਾ ਹੋਰ ਕੋਈ ਨਹੀਂ। ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥੩॥ ਤੂੰ ਡੰਡ ਨਾਂ ਪਾ ਅਤੇ ਆਪਣੇ ਚਿੱਤ ਅੰਦਰ ਹੀ ਵਿਚਰ। ਸੁਆਮੀ ਖੁਦ ਹੀ ਜਾਣਦਾ ਹੈ ਤੇ ਖੁਦ ਹੀ ਸਾਰਾ ਕੁਝ ਕਰਦਾ ਹੈ। ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ ॥ ਜਦ ਤੋੜੀ ਖਾਹਿਸ਼ ਹੈ, ਉਦੋਂ ਤਾਈਂ ਫਿਕਰ ਚਿੰਤਾ ਹੈ। ਐਸੀ ਹਾਲਤ ਵਿੱਚ ਇਨਸਾਨ ਕਿਸ ਤਰ੍ਹਾਂ ਇਕ ਸਾਈਂ ਦਾ ਉਚਾਰਨ ਕਰ ਸਕਦਾ ਹੈ? ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥੪॥ ਜਦ ਉਮੈਦਾਂ ਅੰਦਰ ਬੰਦਾ ਬੇ-ਉਮੈਦ ਵਿਚਰਦਾ ਹੈ, ਤਦ, ਹੇ ਨਾਨਕ! ਉਹ ਇਕ ਸਾਹਿਬ ਨੂੰ ਮਿਲ ਪੈਂਦਾ ਹੈ। ਇਨ ਬਿਧਿ ਸਾਗਰੁ ਤਰੀਐ ॥ ਇਸ ਤਰੀਕੇ ਨਾਲ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ। ਜੀਵਤਿਆ ਇਉ ਮਰੀਐ ॥੧॥ ਰਹਾਉ ਦੂਜਾ ॥੩॥ ਇਸ ਤਰ੍ਹਾਂ ਇਨਸਾਨ ਜੀਉਂਦੇ ਜੀ ਮਰਿਆ ਰਹਿੰਦਾ ਹੈ। ਠਹਿਰਾਓ ਦੂਜਾ। ਰਾਮਕਲੀ ਮਹਲਾ ੧ ॥ ਰਾਮਕਲੀ ਪਹਿਲੀ ਪਾਤਿਸ਼ਾਹੀ। ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਸੁਆਮੀ ਦਾ ਸਿਮਰਨ ਅਤੇ ਗੁਰਾਂ ਦਾ ਉਪਦੇਸ਼ ਮੇਰੀ ਤੁਰੀ ਦੀ ਸੁਰੀਲੀ ਸੁਰ ਹੈ, ਜਿਸ ਨੂੰ ਲੁਕਾਈ ਸੁਣਦੀ ਹੈ। ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ਇਜ਼ਤ ਆਬਰੂ ਮੇਰਾ ਮੰਗਣ ਲਈ ਖੱਪਰ ਹੈ ਅਤੇ ਮੈਨੂੰ ਪ੍ਰਭੂ ਦੇ ਨਾਮ ਦੀ ਖੈਰ ਲੈਣ ਦੀ ਚਾਹਣਾ ਹੈ। ਬਾਬਾ ਗੋਰਖੁ ਜਾਗੈ ॥ ਹੇ ਪਿਤਾ! ਸੰਸਾਰ ਦਾ ਰੱਖਿਅਕ, ਵਾਹਿਗੁਰੂ ਸਦਾ ਹੀ ਜਾਗਦਾ ਰਹਿੰਦਾ ਹੈ। ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥ ਕੇਵਲ ਉਹ ਹੀ ਗੋਰਖ ਹੈ ਜੋ ਸ਼੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ ਅਤੇ ਜਿਸ ਨੇ ਇਸ ਨੂੰ ਸਾਜਦਿਆਂ ਚਿਰ ਨਹੀਂ ਲਾਇਆ। ਠਹਿਰਾਓ। ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ ਜਲ, ਹਵਾ ਆਦਿਕ ਨੂੰ ਬੰਨ੍ਹ ਕੇ ਪ੍ਰਭੂ ਨੇ ਦੇਹ ਅੰਦਰ ਜਿੰਦ ਜਾਨ ਟਿਕਾ ਦਿੱਤੀ ਹੈ ਅਤੇ ਚੰਨ ਤੇ ਸੂਰਜ ਦੇ ਦੀਵੇ ਬਣਾਏ ਹਨ। ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥ ਮਰਨ ਅਤੇ ਜੀਊਣ ਲਈ, ਵਾਹਿਗੁਰੂ ਨੇ ਸਾਨੂੰ ਧਰਤੀ ਦਿਤੀ ਹੈ, ਪ੍ਰੰਤੂ ਉਸ ਦੇ ਐਨੇ ਉਪਕਾਰ ਅਸੀਂ ਭੁਲਾ ਦਿੱਤੇ ਹਨ। ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ਅਨੇਕਾਂ ਹੀ ਕਰਾਮਾਤੀ ਬੰਦੇ ਅਭਿਆਸੀ, ਯੋਗੀ, ਰਮਤੇ ਸਾਧੂ, ਰੂਹਾਨੀ ਰਹਿਬਰ ਅਤੇ ਨੇਕ ਬੰਦੇ। ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥ ਜੇਕਰ ਮੈਂ ਉਹਨਾਂ ਨੂੰ ਮਿਲ ਪਵਾਂ, ਛਾਂ ਮੈਂ ਸਾਈਂ ਦੀ ਸਿਫ਼ਤ ਉਚਾਰਨ ਕਰਾਂਗਾ ਤੇ ਤਦ ਹੀ ਮੇਰਾ ਚਿੱਤ ਉਸ ਦੀ ਘਾਲ ਕਮਾਏਗਾ। ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥ ਕਾਗਜ਼ ਤੇ ਲੂਣ, ਘਿਓ ਵਿੱਚ ਸਹੀ ਸਲਾਮਤ ਰਹਿੰਦੇ ਹਨ ਅਤੇ ਕੰਵਲ ਫੁਲ ਜਲ ਅੰਦਰ ਨਿਰਲੇਪ ਵਿਚਰਦਾ ਹੈ। ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥ ਜੋ ਐਹੋ ਜਿਹੇ ਸਾਧੂਆਂ ਦੀ ਸੰਗਤ ਕਰਦੇ ਹਨ, ਹੇ ਦਾਸ ਨਾਨਕ! ਮੌਤ ਉਹਨਾਂ ਨੂੰ ਕੁਝ ਨਹੀਂ ਕਰ ਸਕਦੀ। ਰਾਮਕਲੀ ਮਹਲਾ ੧ ॥ ਰਾਮਕਲੀ ਪਹਿਲੀ ਪਾਤਿਸ਼ਾਹੀ। ਸੁਣਿ ਮਾਛਿੰਦ੍ਰਾ ਨਾਨਕੁ ਬੋਲੈ ॥ ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮਾਛਿੰਦਰ! ਵਸਗਤਿ ਪੰਚ ਕਰੇ ਨਹ ਡੋਲੈ ॥ ਜੋ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾ ਹੈ, ਉਹ ਥਿੜਕਦਾ ਨਹੀਂ। ਐਸੀ ਜੁਗਤਿ ਜੋਗ ਕਉ ਪਾਲੇ ॥ ਜੋ ਐਹੋ ਜਿਹੇ ਤਰੀਕੇ ਨਾਲ ਯੋਗ ਦੀ ਕਮਾਈ ਕਰਦਾ ਹੈ, ਆਪਿ ਤਰੈ ਸਗਲੇ ਕੁਲ ਤਾਰੇ ॥੧॥ ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦਾ ਹੈ। ਸੋ ਅਉਧੂਤੁ ਐਸੀ ਮਤਿ ਪਾਵੈ ॥ ਕੇਵਲ ਉਹ ਹੀ ਤਿਆਗੀ ਹੈ, ਜਿਸ ਨੂੰ ਐਹੋ ਜਿਹੀ ਸਮਝ ਪ੍ਰਾਪਤ ਹੋਈ ਹੈ। ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥ ਦਿਨ ਤੇ ਰਾਤ, ਉਹ ਅਫੁਰ ਤਾੜੀ ਅੰਦਰ ਲੀਨ ਰਹਿੰਦਾ ਹੈ। ਠਹਿਰਾਓ। ਭਿਖਿਆ ਭਾਇ ਭਗਤਿ ਭੈ ਚਲੈ ॥ ਉਹ ਪ੍ਰਭੂ ਦੀ ਪ੍ਰੇਮਮਈ ਸੇਵਾ ਦੀ ਖੈਰ ਮੰਗਦਾ ਹੈ ਅਤੇ ਉਸ ਦੇ ਨਿਰਮਲ ਭਉ ਅੰਦਰ ਵੱਸਦਾ ਹੈ। ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ ॥ ਉਹ ਸਬਰ ਸਿਦਕ ਦੀ ਅਮੋਲਕ ਦਾਤ ਨਾਲ ਰੱਜ ਜਾਂਦਾ ਹੈ। ਧਿਆਨ ਰੂਪਿ ਹੋਇ ਆਸਣੁ ਪਾਵੈ ॥ ਸਾਈਂ ਦੇ ਸਿਮਰਨ ਦਾ ਸਰੂਪ ਹੋ ਕੇ, ਉਹ ਉਸ ਦੇ ਟਿਕਾਣੇ ਨੂੰ ਪੁੱਜ ਜਾਂਦਾ ਹੈ। ਸਚਿ ਨਾਮਿ ਤਾੜੀ ਚਿਤੁ ਲਾਵੈ ॥੨॥ ਉਹ ਆਪਣੇ ਮਨ ਦੀ ਬਿਰਤੀ ਨੂੰ ਸਤਨਾਮ ਨਾਲ ਜੋੜ ਲੈਂਦਾ ਹੈ। ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਨਾਨਕ ਅੰਮ੍ਰਿਤ-ਰੂਪੀ ਗੁਰਬਾਣੀ ਉਚਾਰਨ ਕਰਦਾ ਹੈ। ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ ॥ ਤੂੰ ਕੰਨ ਕਰ, ਹੇ ਮਾਛਿੰਦਰ! ਇਹ ਹੈ ਨਿਸ਼ਾਨੀ ਨਿਰਲੇਪ ਯੋਗੀ ਦੀ। ਆਸਾ ਮਾਹਿ ਨਿਰਾਸੁ ਵਲਾਏ ॥ ਜੋ ਆਸ਼ਾ ਅੰਦਰ ਆਸ਼ਾ-ਰਹਿਤ ਰਹਿੰਦਾ ਹੈ, ਨਿਹਚਉ ਨਾਨਕ ਕਰਤੇ ਪਾਏ ॥੩॥ ਉਹ ਯਕੀਨਨ ਹੀ ਆਪਣੇ ਸਿਰਜਣਹਾਰ ਨਾਲ ਮਿਲ ਪੈਂਦਾ ਹੈ। ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥ ਗੁਰੂ ਜੀ ਬਿਨੈ ਕਰਦੇ ਹਨ ਕਿ ਮੈਂ ਤੈਨੂੰ ਗੁੱਝੀਆਂ ਗੱਲਾਂ ਦੱਸਦਾ ਹਾਂ ਗੁਰ ਚੇਲੇ ਕੀ ਸੰਧਿ ਮਿਲਾਏ ॥ ਅਤੇ ਗੁਰੂ ਤੇ ਮੁਰੀਦ ਦਾ ਮਿਲਾਪ ਕਰਾਉਂਦਾ ਹੈ। ਦੀਖਿਆ ਦਾਰੂ ਭੋਜਨੁ ਖਾਇ ॥ ਜੋ ਗੁਰਾਂ ਦੇ ਉਪਦੇਸ਼ ਦੀ ਦਵਾਈ ਅਤੇ ਖਾਣਾ ਖਾਂਦਾ ਹੈ, copyright GurbaniShare.com all right reserved. Email |