Page 978

ਹਰਿ ਹੋ ਹੋ ਹੋ ਮੇਲਿ ਨਿਹਾਲ ॥੧॥ ਰਹਾਉ ॥
ਵਾਹਿਗੁਰੂ ਨਾਲ ਮਿਲ ਕੇ ਤੂੰ ਡਾਢਾ ਖੁਸ਼ ਥੀ ਵੰਝ, ਹੇ ਇਨਸਾਨ! ਠਹਿਰਾਉ।

ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥
ਰੱਬ ਦਾ ਰਸਤਾ, ਸਾਧੂ ਗੁਰਦੇਵ ਜੀ ਨੇ ਮੈਨੂੰ ਦਸ ਦਿੱਤਾ ਹੈ। ਗੁਰਦੇਵ ਜੀ ਨੇ ਉਸ ਉਪੱਰ ਟੁਰਨ ਦਾ ਤਰੀਕਾ, ਰੱਬੀ ਤਰੀਕਾ ਮੈਨੂੰ ਵਿਖਾਲ ਦਿੱਤਾ ਹੈ।

ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥
ਤੁਸੀਂ ਆਪਣੇ ਮਨ ਦੇ ਵਲਛਲ ਨੂੰ ਤਿਆਲ ਦਿਓ ਅਤੇ ਵਲਛਲ-ਰਹਿਤ ਹੋ ਆਪਣੇ ਸੁਆਮੀ ਵਾਹਿਗੁਰੂ ਦੀ ਟਹਿਲ ਸੇਵਾ ਕਰੋ, ਹੇ ਮੈਂਡੇ ਗੁਰ ਸਿੱਖੋ! ਇਸ ਤਰ੍ਹਾਂ ਤੁਸੀਂ ਸਦਾ ਲਈ ਖੁਸ਼, ਆਨੰਦ ਤੇ ਪ੍ਰਸੰਨ ਹੋ ਜਾਓਗੇ।

ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥
ਗੁਰੂ ਦੇ ਸਿੱਖ ਜੋ ਮੈਂਡੇ ਵਾਹਿਗੁਰੂ ਸੁਆਮੀ ਨੂੰ ਆਪਣੇ ਅੰਗ ਸੰਗ ਅਨੁਭਵ ਕਰਦੇ ਹਨ; ਉਹ ਮੈਂਡੇ ਵਾਹਿਗੁਰੂ ਸੁਆਮੀ ਨੂੰ ਚੰਗੇ ਲਗਦੇ ਹਨ।

ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥
ਵਾਹਿਗੁਰੂ ਸੁਆਮੀ ਨੇ ਨਫਰ ਨਾਨਕ ਨੂੰ ਸਮਝ ਪ੍ਰਦਾਨ ਕੀਤੀ ਹੈ। ਵਾਹਿਗੁਰੂ ਨੂੰ ਨਜ਼ਦੀਕ ਅਤੇ ਨੇੜੇ ਵੇਖ ਕੇ, ਉਹ ਹੁਣ ਖੁਸ਼, ਖੁਸ਼ਬਾਸ਼, ਅਨੰਦ ਤੇ ਪ੍ਰਸੰਨ ਹੋ ਗਿਆ ਹੈ।

ਰਾਗੁ ਨਟ ਨਾਰਾਇਨ ਮਹਲਾ ੫
ਰਾਗ ਨਟ ਨਾਰਾਇਨ। ਪੰਜਵੀਂ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਮ ਹਉ ਕਿਆ ਜਾਨਾ ਕਿਆ ਭਾਵੈ ॥
ਮੈਂਡੇ ਪ੍ਰਭੂ, ਮੈਂ ਕਿਸ ਤਰ੍ਹਾਂ ਜਾਣ ਸਕਦਾ ਹਾਂ ਕਿ ਤੈਨੂੰ ਕੀ ਚੰਗਾ ਲਗਦਾ ਹੈ?

ਮਨਿ ਪਿਆਸ ਬਹੁਤੁ ਦਰਸਾਵੈ ॥੧॥ ਰਹਾਉ ॥
ਮਰੇ ਚਿੱਤ ਅੰਦਰ ਤੇਰਾ ਦਰਸ਼ਨ ਦੇਖਣ ਦੀ ਡਾਢੀ ਤ੍ਰੇਹ ਹੈ। ਠਹਿਰਾਉ।

ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਊਪਰਿ ਰੁਚ ਆਵੈ ॥
ਕੇਵਲ ਉਹ ਹੀ ਬ੍ਰਹਮਬੇਤਾ ਹੈ ਅਤੇ ਕੇਵਲ ਉਹੀ ਹੀ ਤੇਰਾ ਗੁਮਾਸ਼ਤਾ ਜਿਸ ਉੱਤੇ ਤੇਰੀ ਖੁਸ਼ੀ ਹੈ, ਹੇ ਸੁਆਮੀ!

ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ ਸੋ ਸਦਾ ਸਦਾ ਤੁਧੁ ਧਿਆਵੈ ॥੧॥
ਜਿਸ ਉੱਤੇ ਤੂੰ ਮਿਹਰ ਧਾਰਦਾ ਹੈਂ, ਹੇ ਸਿਰਜਣਹਾਰ ਸੁਆਮੀ; ਉਹ ਸਦੀਵ ਤੇ ਹਮੇਸ਼ਾਂ ਲਈ ਤੇਰਾ ਸਿਮਰਨ ਕਰਦਾ ਹੈ।

ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥
ਯੋਗ ਦੇ ਕਿਹੜੇ ਤਰੀਕੇ, ਕਿਸ ਬ੍ਰਹਮਬੋਧ ਤੇ ਆਰਾਧਨ ਅਤੇ ਕਿਹੜੀਆਂ ਨੇਕੀਆਂ ਨਾਲ ਤੂੰ ਪ੍ਰਸੰਨ ਹੁੰਦਾ ਹੈਂ, ਹੇ ਮੇਰੇ ਮਾਲਕ?

ਸੋਈ ਜਨੁ ਸੋਈ ਨਿਜ ਭਗਤਾ ਜਿਸੁ ਊਪਰਿ ਰੰਗੁ ਲਾਵੈ ॥੨॥
ਕੇਵਲ ਉਹ ਹੀ ਤੇਰਾ ਗੋਲਾ ਹੈ ਅਤੇ ਕੇਵਲ ਉਹੀ ਤੇਰਾ ਨਿੱਜ ਦਾ ਸੰਤ, ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਹੇ ਵਾਹਿਗੁਰੂ!

ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥
ਕੇਵਲ ਉਹ ਹੀ ਅਕਲਮੰਦੀ ਹੈ ਅਤੇ ਉਹ ਹੀ ਸਮਝ ਸੋਚ ਤੇ ਦਾਨਾਈ ਹੈ, ਜੋ ਇਨਸਾਨ ਨੂੰ ਆਪਣੇ ਸੁਆਮੀ ਨੂੰ ਇਕ ਮੁਹਤ ਭਰ ਲਈ ਭੀ ਭੁਲਾਉਣ ਨਹੀਂ ਦਿੰਦੀ।

ਸੰਤਸੰਗਿ ਲਗਿ ਏਹੁ ਸੁਖੁ ਪਾਇਓ ਹਰਿ ਗੁਨ ਸਦ ਹੀ ਗਾਵੈ ॥੩॥
ਸਾਧ ਸੰਗਤ ਨਾਲ ਮਿਲ ਕੇ ਮੈਨੂੰ ਇਹ ਖੁਸ਼ੀ ਪ੍ਰਦਾਨ ਹੋਈ ਹੈ ਕਿ ਮੈਂ ਸਦੀਵ ਹੀ ਸੁਆਮੀ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹਾਂ।

ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥
ਮੈਂ ਪਰਮ ਪ੍ਰਸੰਨਤਾ-ਸਰੂਪ ਅਦਭੁਤ ਸੁਆਮੀ ਨੂੰ ਵੇਖ ਲਿਆ ਹੈ। ਹੋਰ ਕੁੱਝ ਮੈਂ ਹੁਣ ਨਹੀਂ ਵੇਖਦਾ।

ਕਹੁ ਨਾਨਕ ਮੋਰਚਾ ਗੁਰਿ ਲਾਹਿਓ ਤਹ ਗਰਭ ਜੋਨਿ ਕਹ ਆਵੈ ॥੪॥੧॥
ਗੁਰੂ ਜੀ ਆਖਦੇ ਹਨ, ਗੁਰਦੇਵ ਜੀ ਨੇ ਮੇਰੇ ਪਾਪਾਂ ਦਾ ਜੰਗਾਲ ਉਤਾਰ ਛੱਡਿਆ ਹੈ। ਰਹਿਮ ਦੀਆਂ ਜੂਨੀਆਂ (ਜਨਮ ਮਰਨ) ਅੰਦਰ ਤਦ, ਮੈਂ ਹੁਣ ਕਿਸ ਤਰ੍ਹਾਂ ਆ ਸਕਦਾ ਹਾਂ?

ਨਟ ਨਾਰਾਇਨ ਮਹਲਾ ੫ ਦੁਪਦੇ
ਨਟ ਨਾਰਾਇਨ। ਪੰਜਵੀਂ ਪਾਤਸ਼ਾਹੀ ਦੁਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਉਲਾਹਨੋ ਮੈ ਕਾਹੂ ਨ ਦੀਓ ॥
ਮੈਂ ਕਿਸੇ ਦੀ ਸ਼ਿਕਵਾ ਸ਼ਕਾਇਤ ਨਹੀਂ ਕਰਦਾ।

ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥
ਸਾਰਾ ਕੁੱਛ, ਜੋ ਤੂੰ ਕਰਦਾ ਹੈਂ, ਹੇ ਸੁਆਮੀ! ਮੇਰੇ ਚਿੱਤ ਨੂੰ ਮਿੱਠਾ ਲਗਦਾ ਹੈ। ਠਹਿਰਾਉ।

ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥
ਤੇਰੇ ਹੁਕਮ ਨੂੰ ਸਮਝ ਅਤੇ ਸਵੀਕਾਰ ਕਰਕੇ ਮੈਂ ਆਰਾਮ ਪਾਉਂਦਾ ਹਾਂ ਅਤੇ ਤੇਰਾ ਨਾਮ ਲਗਾਤਾਰ ਸੁਣ ਕੇ ਮੈਂ ਜੀਉਂਦਾ ਹਾਂ, ਹੇ ਸੁਆਮੀ!

ਈਹਾਂ ਊਹਾ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥੧॥
ਗੁਰਦੇਵ ਜੀ ਨੇ ਮੇਰੇ ਅੰਦਰ ਇਹ ਸਿਖਮਤ ਪੱਕੀ ਕੀਤੀ ਹੈ ਕਿ ਏਥੇ ਅਤੇ ਓਥੇ, ਹੇ ਸੁਆਮੀ! ਕੇਵਲ ਤੂੰ, ਤੂੰ ਹੀ ਹੈਂ।

ਜਬ ਤੇ ਜਾਨਿ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥੀਓ ॥
ਜਿਸ ਵੇਲੇ ਤੋਂ ਮੈਂ ਇਸ ਗੱਲ ਨੂੰ ਅਨੁਭਵ ਕਰ ਲਿਆ ਹੈ, ਉਦੋਂ ਤੋਂ ਮੈਨੂੰ ਸਾਰੇ ਆਰਾਮ ਤੇ ਅਨੰਦ ਪ੍ਰਦਾਨ ਹੋ ਗਏ ਹਨ।

ਸਾਧਸੰਗਿ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ॥੨॥੧॥੨॥
ਸਤਿਸੰਗਤ ਅੰਦਰ ਪ੍ਰਭੂ ਨਾਨਕ ਨੂੰ ਪ੍ਰਤਖਸ਼ ਹੋ ਗਿਆ ਹੈ ਅਤੇ ਹੁਣ ਉਹ ਹੋਰਸ ਕਿਸੇ ਨੂੰ ਵੇਖਦਾ ਤਕ ਨਹੀਂ।

ਨਟ ਮਹਲਾ ੫ ॥
ਨਟ ਪੰਜਵੀਂ ਪਾਤਸ਼ਾਹੀ।

ਜਾ ਕਉ ਭਈ ਤੁਮਾਰੀ ਧੀਰ ॥
ਜਿਸ ਨੂੰ ਤੇਰਾ ਆਸਰਾ ਹੈ, ਹੇ ਸੁਆਮੀ!

ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ ਨਿਕਸੀ ਹਉਮੈ ਪੀਰ ॥੧॥ ਰਹਾਉ ॥
ਉਸ ਦਾ ਮੌਤ ਦਾ ਡਰ ਚੁੱਕਿਆ ਜਾਂਦਾ ਹੈ, ਉਹ ਆਰਾਮ ਪਾ ਲੈਂਦਾ ਹੈ ਅਤੇ ਉਸ ਦੀ ਹੰਕਾਰ ਦੀ ਪੀੜ ਨਵਿਰਤ ਹੋ ਜਾਂਦੀ ਹੈ। ਠਹਿਰਾਉ।

ਤਪਤਿ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ॥
ਗੁਰਾਂ ਦੀ ਅੰਮ੍ਰਿਤਮਈ ਬਾਣੀ, ਉਸ ਦੀ ਅੰਦਰ ਦੀ ਅੱਗ ਨੂੰ ਬੁਝਾ ਦਿੰਦੀ ਹੈ ਅਤੇ ਉਸ ਨੂੰ ਐਉਂ ਪ੍ਰਸੰਨ ਕਰ ਦਿੰਦੀ ਹੈ, ਜਿਸ ਤਰ੍ਹਾਂ ਦੁੱਧ ਬੱਚੇ ਨੂੰ ਕਰ ਦਿੰਦਾ ਹੈ।

ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ॥੧॥
ਸਾਧੂ ਮੇਰੀ ਅੰਮੜੀ, ਬਾਬਲ ਅਤੇ ਮਿਤ੍ਰ ਹਨ ਅਤੇ ਸਾਧੂ ਹੀ ਮੈਂਡੇ ਸਹਾਇਕ ਅਤੇ ਅੰਮਾ-ਜਾਏ ਭਰਾ।

copyright GurbaniShare.com all right reserved. Email