ਬਡੈ ਭਾਗਿ ਸਾਧਸੰਗੁ ਪਾਇਓ ॥੧॥ ਪਰਮ ਚੰਗੀ ਪ੍ਰਾਲਬਧ ਰਾਹੀਂ, ਸਤਿਸੰਗਤ ਪ੍ਰਾਪਤ ਹੁੰਦੀ ਹੈ। ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਪੂਰਨ ਗੁਰਾਂ ਦੇ ਬਾਝੋਂ ਪ੍ਰਾਣੀ ਦਾ ਪਾਰ ਉਤਾਰਾ ਨਹੀਂ ਹੁੰਦਾ। ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥ ਹੇ ਬੰਦੇ! ਪੂਰੀ ਸੋਚ ਵੀਚਾਰ ਮਗਰੋਂ, ਨਾਨਕ ਇਹ ਕੁਝ ਕਹਿੰਦਾ ਹੈ। ਰਾਗੁ ਰਾਮਕਲੀ ਮਹਲਾ ੫ ਘਰੁ ੨ ਰਾਗ ਰਾਮਕਲੀ। ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ ਤੇ ਸਤਿ ਹੈ। ਗੁਰਾਂ ਦੀ ਦਇਆ ਦੁਆਰਾ ਵੁਹ ਪਾਇਆ ਜਾਂਦਾ ਹੈ। ਚਾਰਿ ਪੁਕਾਰਹਿ ਨਾ ਤੂ ਮਾਨਹਿ ॥ ਚਾਰ ਵੇਦ ਕੂਕਦੇ ਹਨ ਪਰ ਤੂੰ ਉਹਨਾਂ ਦਾ ਕਹਿਆ ਨਹੀਂ ਮੰਨਦਾ। ਖਟੁ ਭੀ ਏਕਾ ਬਾਤ ਵਖਾਨਹਿ ॥ ਛੇ ਸ਼ਾਸਤਰ ਭੀ ਇਕੋ ਹੀ ਗੱਲ ਆਖਦੇ ਹਨ। ਦਸ ਅਸਟੀ ਮਿਲਿ ਏਕੋ ਕਹਿਆ ॥ ਅਠਾਰਾਂ ਪੁਰਾਣ ਮਿਲ ਕੇ ਇਕ ਵਾਹਿਗੁਰੂ ਨੂੰ ਹੀ ਆਖਦੇ ਹਨ। ਤਾ ਭੀ ਜੋਗੀ ਭੇਦੁ ਨ ਲਹਿਆ ॥੧॥ ਤਦ ਭੀ ਹੇ ਯੋਗੀ! ਤੂੰ ਭੇਤ ਨੂੰ ਨਹੀਂ ਜਾਣ ਸਕਦਾ। ਕਿੰਕੁਰੀ ਅਨੂਪ ਵਾਜੈ ॥ ਸਾਹਿਬ ਦੀ ਵੀਣਾ ਸੁਹਣੀ ਤਰ੍ਹਾਂ ਵੱਜਦੀ ਹੈ, ਜੋਗੀਆ ਮਤਵਾਰੋ ਰੇ ॥੧॥ ਰਹਾਉ ॥ ਹੇ ਮਤਵਾਲੇ ਯੋਗੀ! ਠਹਿਰਾਓ। ਪ੍ਰਥਮੇ ਵਸਿਆ ਸਤ ਕਾ ਖੇੜਾ ॥ ਪਹਿਲੇ ਸਤਿਯੁਗ ਵਿੱਚ ਸੱਚ ਦਾ ਪਿੰਡ ਆਬਾਦ ਹੋਇਆ। ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥ ਤ੍ਰੇਤੇ ਯੁਗ ਅੰਦਰ ਕੁਝ ਕੁ ਝੜ ਗਿਆ। ਦੁਤੀਆ ਅਰਧੋ ਅਰਧਿ ਸਮਾਇਆ ॥ ਦੁਆਪਰ ਵਿੱਚ ਸੱਚ ਕੇਵਲ ਅੱਧਾ ਹੀ ਰਹਿ ਗਿਆ ਹੈ। ਏਕੁ ਰਹਿਆ ਤਾ ਏਕੁ ਦਿਖਾਇਆ ॥੨॥ ਕਲਯੁੱਗ ਅੰਦਰ ਸਿਰਫ ਇਕ ਪੈਰ ਰਹਿ ਗਿਆ, ਅਤੇ ਤਦ ਗੁਰਾਂ ਨੇ ਇਕ ਪ੍ਰਭੂ ਨੂੰ ਦਰਸਾ ਦਿੱਤਾ। ਏਕੈ ਸੂਤਿ ਪਰੋਏ ਮਣੀਏ ॥ ਇਕ ਤਾਗੇ ਵਿੱਚ ਮਣਕੇ ਪਰੋਤੇ ਹੋਏ ਹਨ। ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥ ਨਾਨਾ ਪਰਕਾਰ, ਨਾਨਾ ਪਰਕਾਰ, ਨਾਨਾ ਪਰਕਾਰ, ਨਾਨ ਪਰਕਾਰ (ਕਈ ਪਰਕਾਰ) ਦੀਆਂ ਗੰਢਾਂ ਦੇ ਜ਼ਰੀਏ ਉਹ ਵੱਖਰੇ ਵੱਖਰੇ ਰੱਖੇ ਹੋਏ ਹਨ। ਫਿਰਤੀ ਮਾਲਾ ਬਹੁ ਬਿਧਿ ਭਾਇ ॥ ਤਸਬੀ ਅਨੇਕਾਂ ਤਰੀਕਿਆਂ ਨਾਲ ਪਿਆਰ-ਸਹਿਤ ਫੇਰੀ ਜਾਂਦੀ ਹੈ। ਖਿੰਚਿਆ ਸੂਤੁ ਤ ਆਈ ਥਾਇ ॥੩॥ ਜਦ ਧਾਗਾ ਖਿੱਚ ਲਿਆ ਜਾਂਦਾ ਹੈ ਤਦ ਸਾਰੇ ਮਣਕੇ ਇਕ ਜਗ੍ਹਾਂ ਤੇ ਇਕੱਠੇ ਹੋ ਜਾਂਦੇ ਹਨ। ਚਹੁ ਮਹਿ ਏਕੈ ਮਟੁ ਹੈ ਕੀਆ ॥ ਚਾਰੇ ਹੀ ਯੁਗਾਂ ਅੰਦਰ ਪ੍ਰਭੂ ਨੈ ਇਕ ਦੇਹ ਨੂੰ ਆਪਣਾ ਨਿਵਾਸ ਅਸਥਾਨ ਬਣਾਇਆ ਹੈ। ਤਹ ਬਿਖੜੇ ਥਾਨ ਅਨਿਕ ਖਿੜਕੀਆ ॥ ਉਸ ਔਖੀ ਜਗ੍ਹਾ ਅੰਦਰ ਅਨੇਕਾਂ ਤਾਕੀਆਂ ਹਨ। ਖੋਜਤ ਖੋਜਤ ਦੁਆਰੇ ਆਇਆ ॥ ਭਾਲਦਾ, ਭਾਲਦਾ ਜਦ ਯੋਗੀ ਪ੍ਰਭੂ ਦੇ ਬੂਹੇ ਤੇ ਆ ਜਾਂਦਾ ਹੈ, ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥੪॥ ਤਦ ਹੇ ਨਾਨਕ! ਉਹ ਉਸ ਦੇ ਮੰਦਰ ਅੰਦਰ ਵਸੇਬਾ ਪਾ ਲੈਂਦਾ ਹੈ। ਇਉ ਕਿੰਕੁਰੀ ਆਨੂਪ ਵਾਜੈ ॥ ਇਸ ਤਰ੍ਹਾਂ ਸੁਹਣੀ ਤਰ੍ਹਾਂ ਵੱਜਦੀ ਹੈ ਪ੍ਰਭੂ ਦੀ ਵੀਣਾ। ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥ ਇਸ ਨੂੰ ਸਰਵਣ ਕਰ ਕੇ ਯੋਗੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ। ਠਹਿਰਾਓ ਦੂਜਾ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਤਾਗਾ ਕਰਿ ਕੈ ਲਾਈ ਥਿਗਲੀ ॥ ਇਹ ਦੇਹ ਦੀ ਟਾਕੀ ਧਾਗਿਆਂ ਨਾਲ ਜੜੀ ਹੋਈ ਹੈ। ਲਉ ਨਾੜੀ ਸੂਆ ਹੈ ਅਸਤੀ ॥ ਹੱਡੀਆਂ ਦੀ ਸੂਈ ਨਾਲ ਪੱਠਿਆਂ ਦੇ ਨਗੰਦੇ ਲਾਏ ਗਏ ਹਨ। ਅੰਭੈ ਕਾ ਕਰਿ ਡੰਡਾ ਧਰਿਆ ॥ ਪ੍ਰਭੂ ਨੇ ਪਾਣੀ ਜੇਹੇ ਵੀਰਜ ਦਾ ਥਮਲਾ ਬਣਾ ਧਰਿਆ ਹੈ। ਕਿਆ ਤੂ ਜੋਗੀ ਗਰਬਹਿ ਪਰਿਆ ॥੧॥ ਤਦ ਤੂੰ ਕਿਉਂ ਹੰਕਾਰ ਅੰਦਰ ਫਾਥਾ ਹੋਇਆ ਹੈਂ, ਹੇ ਯੋਗੀ? ਜਪਿ ਨਾਥੁ ਦਿਨੁ ਰੈਨਾਈ ॥ ਤੂੰ ਆਪਣੇ ਸੁਆਮੀ ਦਾ ਦਿਨ ਤੇ ਰਾਤ ਸਿਮਰਨ ਕਰ। ਤੇਰੀ ਖਿੰਥਾ ਦੋ ਦਿਹਾਈ ॥੧॥ ਰਹਾਉ ॥ ਤੇਰੀ ਦੇਹ ਦੀ ਖਫਣੀ ਕੇਵਲ ਦੋ ਦਿਹਾੜੇ ਹੀ ਠਹਿਰੂਗੀ। ਠਹਿਰਾਓ। ਗਹਰੀ ਬਿਭੂਤ ਲਾਇ ਬੈਠਾ ਤਾੜੀ ॥ ਆਪਣੀ ਦੇਹ ਨੂੰ ਸੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾਈ ਬੈਠਾ ਹੈਂ। ਮੇਰੀ ਤੇਰੀ ਮੁੰਦ੍ਰਾ ਧਾਰੀ ॥ ਤੂੰ ਮੇਰ, ਤੇਰ ਦੀਆਂ ਵਾਲੀਆਂ ਪਾਈਆਂ ਹੋਈਆਂ ਹਨ। ਮਾਗਹਿ ਟੂਕਾ ਤ੍ਰਿਪਤਿ ਨ ਪਾਵੈ ॥ ਤੂੰ ਟੁਕਰ ਮੰਗਦਾ ਫਿਰਦਾ ਹੈਂ, ਤੈਨੂੰ ਸੰਤੋਖ ਨਹੀਂ ਆਉਂਦਾ। ਨਾਥੁ ਛੋਡਿ ਜਾਚਹਿ ਲਾਜ ਨ ਆਵੈ ॥੨॥ ਆਪਣੇ ਸੁਆਮੀ ਨੂੰ ਤਿਆਗ ਕੇ, ਤੈਨੂੰ ਹੋਰਨਾਂ ਕੋਲੋਂ ਮੰਗਦਿਆਂ ਸ਼ਰਮ ਨਹੀਂ ਆਉਂਦੀ। ਚਲ ਚਿਤ ਜੋਗੀ ਆਸਣੁ ਤੇਰਾ ॥ ਚੰਚਲ ਹੈ ਤੇਰਾ ਮਨ ਹੇ ਯੋਗੀ! ਤਾਂ ਭੀ ਤੂੰ ਤਾੜੀ ਲਾਈ ਬੈਠਾ ਹੈਂ। ਸਿੰਙੀ ਵਾਜੈ ਨਿਤ ਉਦਾਸੇਰਾ ॥ ਤੂੰ ਸਿੰਙੀ ਵਜਾਉਂਦਾ ਹੈਂ, ਪਰ ਸਦਾ ਉਦਾਸ ਰਹਿੰਦਾ ਹੈ। ਗੁਰ ਗੋਰਖ ਕੀ ਤੈ ਬੂਝ ਨ ਪਾਈ ॥ ਤੂੰ ਆਪਣੇ ਗੁਰੂ ਗੋਰਖ ਨੂੰ ਨਹੀਂ ਸਮਝਦਾ। ਫਿਰਿ ਫਿਰਿ ਜੋਗੀ ਆਵੈ ਜਾਈ ॥੩॥ ਹੇ ਯੋਗੀ! ਤੂੰ ਮੁੜ ਮੁੜ ਕੇ ਮਰਦਾ ਤੇ ਜੰਮਦਾ ਰਹੇਗਾਂ। ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥ ਜਿਸ ਉਤੇ ਸੁਆਮੀ ਮਾਲਕ, ਮੇਰਾ ਗੁਰੂ ਮਿਹਰਬਾਨ ਹੈ, ਰਹਰਾਸਿ ਹਮਾਰੀ ਗੁਰ ਗੋਪਾਲਾ ॥ ਉਸ ਦੁਨੀਆਂ ਦੇ ਮਾਲਕ ਗੁਰੂ ਅੱਗੇ ਮੇਰੀ ਪ੍ਰਾਰਥਨਾਂ ਹੈ, ਨਾਮੈ ਖਿੰਥਾ ਨਾਮੈ ਬਸਤਰੁ ॥ ਜਿਸ ਦੀ ਖੱਫਣੀ ਨਾਮ ਹੈ ਅਤੇ ਜੋ ਨਾਮ ਦੀ ਪੁਸ਼ਾਕ ਪਹਿਨਦਾ ਹੈ, ਜਨ ਨਾਨਕ ਜੋਗੀ ਹੋਆ ਅਸਥਿਰੁ ॥੪॥ ਉਹ ਯੋਗੀ, ਹੇ ਦਾਸ ਨਾਨਕ! ਸਦੀਵੀ ਸਥਿਰ ਹੋ ਜਾਂਦਾ ਹੈ। ਇਉ ਜਪਿਆ ਨਾਥੁ ਦਿਨੁ ਰੈਨਾਈ ॥ ਜੋ ਇਸ ਜੀਵਨ ਅੰਦਰ ਦਿਨ ਰਾਤ ਇਸ ਤਰ੍ਹਾਂ ਸਾਈਂ ਦਾ ਆਰਾਧਨ ਕਰਦਾ ਹੈ, ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥ ਉਹ ਹੁਣ ਵਿਸ਼ਾਲ ਆਲਮ ਦੇ ਮਾਲਕ ਨੂੰ ਪਾ ਲੈਂਦਾ ਹੈ। ਠਹਿਰਾਓ ਦੂਜਾ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਕਰਨ ਕਰਾਵਨ ਸੋਈ ॥ ਉਹ ਸੁਆਮੀ ਕੰਮਾਂ ਨੂੰ ਕਰਨ ਅਤੇ ਕਰਾਉਣ ਵਾਲਾ ਹੈ। ਆਨ ਨ ਦੀਸੈ ਕੋਈ ॥ ਮੈਨੂੰ ਹੋਰ ਕੋਈ ਨਹੀਂ ਦਿਸਦਾ (ਉਸ ਤੋਂ ਸਿਵਾ)। ਠਾਕੁਰੁ ਮੇਰਾ ਸੁਘੜੁ ਸੁਜਾਨਾ ॥ ਸੁਚੱਜਾ ਅਤੇ ਸਰਵੱਗ ਹੈ ਮੇਰਾ ਸੁਆਮੀ। ਗੁਰਮੁਖਿ ਮਿਲਿਆ ਰੰਗੁ ਮਾਨਾ ॥੧॥ ਮੁਖੀ ਗੁਰਾਂ ਨਾਲ ਮਿਲ ਕੇ ਮੈਂ ਉਸ ਦੇ ਪ੍ਰੇਮ ਦਾ ਰਸ ਲੈਂਦਾ ਹਾਂ। ਐਸੋ ਰੇ ਹਰਿ ਰਸੁ ਮੀਠਾ ॥ ਹੇ ਬੰਦੇ! ਐਹੋ ਜਿਹਾ ਮਿੱਠੜਾ ਹੈ ਪ੍ਰਭੂ ਦਾ ਅੰਮ੍ਰਿਤ। ਗੁਰਮੁਖਿ ਕਿਨੈ ਵਿਰਲੈ ਡੀਠਾ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਟੱਲਾ ਹੀ ਇਸ ਨੂੰ ਚੱਖਦਾ ਹੈ। ਠਹਿਰਾਓ। ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ ॥ ਪਵਿੱਤਰ ਹੈ ਪ੍ਰਕਾਸ਼ ਪ੍ਰਭੂ ਦੇ ਅੰਮ੍ਰਿਤ ਨਾਮ ਦਾ। copyright GurbaniShare.com all right reserved. Email |