ਬੂਝਤ ਦੀਪਕ ਮਿਲਤ ਤਿਲਤ ॥ ਜਿਸ ਤਰ੍ਹਾਂ ਬੁਝਦਾ ਹੋਇਆ ਦੀਵਾ ਤੇਲ ਮਿਲਣ ਉਤੇ ਜਗ ਉਠਦਾ ਹੈ। ਜਲਤ ਅਗਨੀ ਮਿਲਤ ਨੀਰ ॥ ਜਿਸ ਤਰ੍ਹਾਂ ਮਚਦੀ ਹੋਈ ਅੱਗ ਪਾਣੀ ਪਾਉਣ ਨਾਲ ਬੁਝ ਜਾਂਦੀ ਹੈ। ਜੈਸੇ ਬਾਰਿਕ ਮੁਖਹਿ ਖੀਰ ॥੧॥ ਜਿਸ ਤਰਾਂ ਮੂੰਹ ਵਿੱਚ ਦੁਧ ਚੋਣ ਨਾਲ ਬੱਚਾ ਤ੍ਰਿਪਤ ਹੋ ਜਾਂਦਾ ਹੈ, ਜੈਸੇ ਰਣ ਮਹਿ ਸਖਾ ਭ੍ਰਾਤ ॥ ਜਿਸ ਤਰਾ ਲੜਾਈ ਵਿੱਚ ਭਰਾ ਮਦਦਗਾਰ ਹੁੰਦਾ ਹੈ, ਜੈਸੇ ਭੂਖੇ ਭੋਜਨ ਮਾਤ ॥ ਜਿਸ ਤਰ੍ਹਾਂ ਭੁੱਖੇ ਇਨਸਾਨ ਦੀ ਭੁੱਖ, ਖਾਣੇ ਨਾਲ ਮਿੱਟ ਜਾਂਦੀ ਹੈ, ਜੈਸੇ ਕਿਰਖਹਿ ਬਰਸ ਮੇਘ ॥ ਜਿਸ ਤਰ੍ਹਾਂ ਬੱਦਲ ਦਾ ਵਰ੍ਹਣਾ ਫ਼ਸਲ ਨੂੰ ਬਚਾ ਦਿੰਦਾ ਹੈ। ਜੈਸੇ ਪਾਲਨ ਸਰਨਿ ਸੇਂਘ ॥੨॥ ਜਿਸ ਤਰ੍ਹਾਂ ਸ਼ੇਰ ਦੀ ਪਨਾਹ ਅੰਦਰ ਚੰਗਾ ਬਚਾਅ ਹੁੰਦਾ ਹੈ, ਗਰੁੜ ਮੁਖਿ ਨਹੀ ਸਰਪ ਤ੍ਰਾਸ ॥ ਜਿਸ ਤਰ੍ਹਾਂ ਗਰੜ ਦਾ ਜੰਤ੍ਰ ਮੰਤ੍ਰ ਮੂੰਹ ਵਿੱਚ ਹੋਣ ਨਾਲ ਬੰਦਾ ਸੱਪ ਤੋਂ ਡਰਦਾ ਨਹੀਂ। ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥ ਜਿਸ ਤਰ੍ਹਾਂ ਪਿੰਜਰੇ ਵਿੱਚ ਤੋਤੇ ਨੂੰ ਬਿੱਲੀ ਖਾ ਨਹੀਂ ਸਕਦੀ, ਜੈਸੋ ਆਂਡੋ ਹਿਰਦੇ ਮਾਹਿ ॥ ਜਿਸ ਤਰ੍ਹਾਂ ਚਿੱਤ ਅੰਦਰ ਦਾ ਸਿਮਰਨ ਆਂਡਿਆਂ ਦੇ ਵਾਸਤੇ ਹੈ, ਜੈਸੋ ਦਾਨੋ ਚਕੀ ਦਰਾਹਿ ॥੩॥ ਜਿਸ ਤਰ੍ਹਾਂ ਚੱਕੀ ਦੀ ਵਿਚਕਾਰਲੀ ਕਿੱਲੀ ਨਾਲ ਲੱਗਣ ਦੁਆਰਾ ਦਾਣੇ ਬੱਚ ਜਾਂਦੇ ਹਨ। ਏਸੇ ਤਰ੍ਹਾਂ ਹੀ ਸਾਈਂ ਦਾ ਨਾਮ ਉਨ੍ਹਾਂ ਦੀ ਕਲਿਆਣ ਕਰ ਦਿੰਦਾ ਹੈ, ਜੋ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ। ਬਹੁਤੁ ਓਪਮਾ ਥੋਰ ਕਹੀ ॥ ਵਿਸ਼ਾਲ ਹੈ ਤੇਰੀ ਪ੍ਰਭਤਾ, ਹੇ ਵਾਹਿਗੁਰੂ! ਮੈਂ ਕੇਵਲ ਥੋੜੀ ਜੇਹੀ ਹੀ ਵਰਣਨ ਕਰ ਸਕਦਾ ਹਾਂ। ਹਰਿ ਅਗਮ ਅਗਮ ਅਗਾਧਿ ਤੁਹੀ ॥ ਤੂੰ ਹੱਦਬੰਨਾ-ਰਹਿਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈਂ, ਹੇ ਵਾਹਿਗੁਰੂ। ਊਚ ਮੂਚੌ ਬਹੁ ਅਪਾਰ ॥ ਤੂੰ ਨਿਹਾਇਤ ਹੀ ਬੁਲੰਦ, ਵੱਡਾ ਅਤੇ ਬੇਅੰਤ ਹੈ। ਸਿਮਰਤ ਨਾਨਕ ਤਰੇ ਸਾਰ ॥੪॥੩॥ ਸਾਹਿਬ ਦਾ ਸਿਮਰਨ ਕਰਨ ਦੁਆਰਾ, ਇਨਸਾਨ ਪਰ ਉਤੱਰ ਜਾਂਦਾ ਹੈ, ਹੇ ਨਾਨਕ! ਮਾਲੀ ਗਉੜਾ ਮਹਲਾ ੫ ॥ ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ। ਇਹੀ ਹਮਾਰੈ ਸਫਲ ਕਾਜ ॥ ਮੈਂਡੇ ਮਾਲਕਾ! ਤੂੰ ਮੇਰੇ ਇਸ ਜੀਵਨ ਦਾ ਮਨੋਰਥ ਪੂਰਾ ਕਰ। ਅਪੁਨੇ ਦਾਸ ਕਉ ਲੇਹੁ ਨਿਵਾਜਿ ॥੧॥ ਰਹਾਉ ॥ ਤੂੰ ਆਪਣੇ ਗੋਲੇ ਨੂੰ ਆਪਣੇ ਨਾਮ ਦੀ ਪ੍ਰਭਤਾ ਪ੍ਰਦਾਨ ਕਰ। ਠਹਿਰਾਉ। ਚਰਨ ਸੰਤਹ ਮਾਥ ਮੋਰ ॥ ਮੈਂ ਆਪਣਾ ਮਸਤਕ ਸਾਧੂਆਂ ਦੇ ਪੈਰਾਂ ਤੇ ਰਖਦਾ ਹਾਂ, ਨੈਨਿ ਦਰਸੁ ਪੇਖਉ ਨਿਸਿ ਭੋਰ ॥ ਤੇ ਆਪਣੀਆਂ ਅੱਖਾਂ ਨਾਲ ਰੈਣ ਦਿਹੁੰ ਉਨ੍ਹਾਂ ਦਾ ਦਰਸ਼ਨ ਦੇਖਦਾ ਹਾਂ। ਹਸਤ ਹਮਰੇ ਸੰਤ ਟਹਲ ॥ ਆਪਣਿਆਂ ਹੱਥਾਂ ਨਾਲ ਮੈਂ ਸਾਧੂਆਂ ਦੀ ਸੇਵ ਕਮਾਉਂਦਾ ਹਾਂ। ਪ੍ਰਾਨ ਮਨੁ ਧਨੁ ਸੰਤ ਬਹਲ ॥੧॥ ਸਾਧੂਆਂ ਨੂੰ ਮੈਂ ਆਪਣੀ ਜਿੰਦ ਜਾਨ ਆਤਮਾ ਤੇ ਦੌਲਤ ਸਮਰਪਨ ਕਰਦਾ ਹਾਂ। ਸੰਤਸੰਗਿ ਮੇਰੇ ਮਨ ਕੀ ਪ੍ਰੀਤਿ ॥ ਮੇਰਾ ਮਨ ਸਤਿਸੰਗਤ ਨੂੰ ਪਿਆਰ ਕਰਦਾ ਹੈ। ਸੰਤ ਗੁਨ ਬਸਹਿ ਮੇਰੈ ਚੀਤਿ ॥ ਸਾਧੂਆਂ ਦੀਆਂ ਚੰਗਾਈਆਂ ਮੇਰੇ ਹਿਰਦੇ ਅੰਦਰ ਵਸਦੀਆਂ ਹਨ। ਸੰਤ ਆਗਿਆ ਮਨਹਿ ਮੀਠ ॥ ਸਾਧੂਆਂ ਦੀ ਰਜ਼ਾ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ। ਮੇਰਾ ਕਮਲੁ ਬਿਗਸੈ ਸੰਤ ਡੀਠ ॥੨॥ ਸਾਧੂਆਂ ਨੂੰ ਵੇਖ ਕੇ ਮੈਡਾਂ ਦਿਲ ਕੰਵਲ ਖਿੜ ਜਾਂਦਾ ਹੈ। ਸੰਤਸੰਗਿ ਮੇਰਾ ਹੋਇ ਨਿਵਾਸੁ ॥ ਸਾਧੂਆਂ ਦੇ ਨਾਲ ਮੈਂ ਸਦਾ ਹੀ ਵਸਦਾ ਹਾਂ। ਸੰਤਨ ਕੀ ਮੋਹਿ ਬਹੁਤੁ ਪਿਆਸ ॥ ਸਾਧੂਆਂ ਦੀ ਮੈਨੂੰ ਘਣੇਰੀ ਤ੍ਰੇਹ ਹੈ। ਸੰਤ ਬਚਨ ਮੇਰੇ ਮਨਹਿ ਮੰਤ ॥ ਸਾਧੂਆਂ ਦੇ ਬਚਨ-ਬਿਲਾਸ ਮੈਂਡੀ ਜਿੰਦੜੀ ਦਾ ਮੰਤ੍ਰ ਹਨ। ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥੩॥ ਸਾਧੂਆਂ ਦੀ ਦਇਆ ਦੁਆਰਾ ਮੈਂਡੇ ਪਾਪ ਨਾਸ ਹੋ ਗਏ ਹਨ; ਮੁਕਤਿ ਜੁਗਤਿ ਏਹਾ ਨਿਧਾਨ ॥ ਇਹ ਹੇ ਮਾਰਗ ਮੋਖ਼ਸ਼ ਦਾ ਅਤੇ ਕੇਵਲ ਇਹ ਹੀ ਹੈ ਮੇਰਾ ਖ਼ਜ਼ਾਨਾ। ਪ੍ਰਭ ਦਇਆਲ ਮੋਹਿ ਦੇਵਹੁ ਦਾਨ ॥ ਮੇਰੇ ਮਿਹਰਬਾਨ ਮਾਲਕ! ਤੂੰ ਮੈਨੂੰ ਇਹ ਦਾਤ ਪ੍ਰਦਾਨ ਕਰ। ਨਾਨਕ ਕਉ ਪ੍ਰਭ ਦਇਆ ਧਾਰਿ ॥ ਨਾਨਕ ਉੱਤੇ ਹੇ ਸੁਆਮੀ! ਤੂੰ ਆਪਣੀ ਮਿਹਰ ਕਰ। ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥੪॥੪॥ ਸਾਧੁਆਂ ਦੇ ਪੈਰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ। ਮਾਲੀ ਗਉੜਾ ਮਹਲਾ ੫ ॥ ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ। ਸਭ ਕੈ ਸੰਗੀ ਨਾਹੀ ਦੂਰਿ ॥ ਵਾਹਿਗੁਰੂ ਸਾਰਿਆਂ ਨਾਲ ਵਸਦਾ ਹੈ ਅਤੇ ਦੁਰੇਡੇ ਨਹੀਂ। ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ ॥ ਉਹ ਢੋਹ ਮੇਲ ਮੇਲਣਹਾਰ ਅਤੇ ਸਦੀਵ ਹੀ ਅੰਗ ਸੰਗ ਹੈ। ਠਹਿਰਾਉ। ਸੁਨਤ ਜੀਓ ਜਾਸੁ ਨਾਮੁ ॥ ਉਹ ਐਸਾ ਹੈ ਜਿਸ ਦਾ ਨਾਮ ਸੁਣ ਕੇ ਇਨਸਾਨ ਜੀਉ ਉਠਦਾ ਹੈ, ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ ॥ ਗਮ ਨਾਸ ਹੋ ਜਾਂਦਾ ਹੈ ਅਤੇ ਸੁਖ ਆ ਕੇ ਟਿਕ ਜਾਂਦਾ ਹੈ। ਸਗਲ ਨਿਧਿ ਹਰਿ ਹਰਿ ਹਰੇ ॥ ਵਾਹਿਗੁਰੂ, ਸੁਆਮੀ ਮਾਲਕ ਹੀ ਸਮੂਹ ਖ਼ਜ਼ਾਨਾ ਹੈ। ਮੁਨਿ ਜਨ ਤਾ ਕੀ ਸੇਵ ਕਰੇ ॥੧॥ ਖ਼ਾਮੋਸ਼ ਰਿਸ਼ੀ ਉਸ ਦੀ ਚਾਕਰੀ ਕਮਾਉਂਦੇ ਹਨ। ਜਾ ਕੈ ਘਰਿ ਸਗਲੇ ਸਮਾਹਿ ॥ ਉਹ, ਜਿਸ ਦੇ ਗ੍ਰਹਿ ਅੰਦਰ ਸਾਰੇ ਲੀਨ ਹੋਏ ਹੋਏ ਹਨ; ਜਿਸ ਤੇ ਬਿਰਥਾ ਕੋਇ ਨਾਹਿ ॥ ਉਹ, ਜਿਸ ਦੇ ਬੂਹੇ ਤੋਂ ਕੋਈ ਵੀ ਖ਼ਾਲੀ ਹੱਥੀ ਨਹੀਂ ਮੁੜਦਾ। ਜੀਅ ਜੰਤ੍ਰ ਕਰੇ ਪ੍ਰਤਿਪਾਲ ॥ ਉਹ ਜੋ ਸਾਰਿਆਂ ਜੀਵਾਂ ਜੰਤੂਆਂ ਦੀ ਪ੍ਰਵਰਿਸ਼ ਕਰਦਾ ਹੈ: ਸਦਾ ਸਦਾ ਸੇਵਹੁ ਕਿਰਪਾਲ ॥੨॥ ਹਮੇਸ਼ਾਂ ਹਮੇਸ਼ਾਂ ਲਈ ਤੂੰ ਉਸ ਮਿਹਰਬਾਨ ਮਾਲਕ ਦੀ ਚਾਕਰੀ ਕਮਾ। ਸਦਾ ਧਰਮੁ ਜਾ ਕੈ ਦੀਬਾਣਿ ॥ ਉਹ, ਜਿਸ ਦੇ ਦਰਬਾਰ ਵਿੱਚ ਹਮੇਸ਼ਾਂ ਨਿਆਂ ਹੀ ਹੁੰਦਾ ਹੈ; ਬੇਮੁਹਤਾਜ ਨਹੀ ਕਿਛੁ ਕਾਣਿ ॥ ਉਹ ਜੋ ਵੇਪਰਵਾਹ ਹੈ ਅਤੇ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦਾ; ਸਭ ਕਿਛੁ ਕਰਨਾ ਆਪਨ ਆਪਿ ॥ ਉਹ, ਜੋ ਸਾਰਾ ਕੁੱਛ ਖ਼ੁਦ-ਬਖ਼ੁਦ ਹੀ ਕਰਦਾ ਹੈ। ਰੇ ਮਨ ਮੇਰੇ ਤੂ ਤਾ ਕਉ ਜਾਪਿ ॥੩॥ ਤੂੰ ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ। ਸਾਧਸੰਗਤਿ ਕਉ ਹਉ ਬਲਿਹਾਰ ॥ ਸਤਿਸੰਗਤ ਉਤੋਂ ਮੈਂ ਕੁਰਬਾਨ ਵੰਝਦਾ ਹਾਂ, ਜਾਸੁ ਮਿਲਿ ਹੋਵੈ ਉਧਾਰੁ ॥ ਜਿਸ ਦੇ ਨਾਲ ਜੁੜਨ ਦੁਆਰਾ, ਬੰਦਾ ਮੁਕਤ ਹੋ ਜਾਂਦਾ ਹੈ। ਨਾਮ ਸੰਗਿ ਮਨ ਤਨਹਿ ਰਾਤ ॥ ਸਾਈਂ ਦੇ ਯਨਾਮ ਦੇ ਨਾਲ ਮੇਰੀ ਜਿੰਦੜੀ ਤੇ ਦੇਹ ਰੰਗੇ ਹੋਏ ਹਨ। ਨਾਨਕ ਕਉ ਪ੍ਰਭਿ ਕਰੀ ਦਾਤਿ ॥੪॥੫॥ ਸੁਆਮੀ ਨੇ ਨਾਨਕ ਨੂੰ ਇਹ ਬਖ਼ਸ਼ੀਸ਼ ਪ੍ਰਦਾਨ ਕੀਤੀ ਹੈ। ਮਾਲੀ ਗਉੜਾ ਮਹਲਾ ੫ ਦੁਪਦੇ ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ ਦੁਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਹਰਿ ਸਮਰਥ ਕੀ ਸਰਨਾ ॥ ਮੈਂ ਸਰਬ-ਸ਼ਕਤੀਵਾਨ ਸੁਆਮੀ ਦੀ ਪਨਾਹ ਲਈ ਹੈ। ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥ ਮੇਰੀ ਜਿੰਦੜੀ, ਦੇਹ ਦੋਲਤ ਅਤੇ ਪੂੰਜੀ ਇਕ ਸੁਆਮੀ ਦੀ ਮਲਕੀਅਤ ਹਨ। ਉਹ ਹੀ ਸਾਰੇ ਕੰਮਾਂ ਦੇ ਕਰਨ ਵਾਲਾ ਹੈ। ਠਹਿਰਾਉ। ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥ ਵਾਹਿਗੁਰੂ ਨੂੰ ਯਾਦ ਤੇ ਚੇਤੇ ਕਰਨ ਦੁਆਰਾ, ਸਦੀਵੀ ਸੁਖ ਪ੍ਰਾਪਤ ਹੋ ਜਾਂਦਾ ਹੈ। ਸੁਆਮੀ ਸਮੂਹ ਜਿੰਦਗੀ ਦਾ ਸੋਮਾ ਹੈ। ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ ॥੧॥ ਮੈਡਾਂ ਮਾਲਕ, ਮਨ, ਮਾਦਾ ਅਤੇ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ। copyright GurbaniShare.com all right reserved. Email |