ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 262

ਸਲੋਕੁ ॥ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥ ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥ ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥ ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥ ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥ ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥ ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥ਏਹੁ ਸਲੋਕੁ ਆਦਿ ਅੰਤਿ ਪੜਣਾ ॥ {ਪੰਨਾ 262}

ਇਹ ਸਲੋਕ ਇਸ 'ਬਾਵਨ ਅਖਰੀ' ਦੇ ਸ਼ੁਰੂ ਵਿਚ ਭੀ ਪੜ੍ਹਨਾ ਹੈ, ਤੇ ਅਖ਼ੀਰ ਵਿਚ ਭੀ ਪੜ੍ਹਨਾ ਹੈ।

ਨੋਟ: ਇਸ ਸਲੋਕ ਦਾ ਅਰਥ ਸ਼ੁਰੂ ਵਿਚ ਦਿੱਤਾ ਗਿਆ ਹੈ।

ਗਉੜੀ ਸੁਖਮਨੀ ਮਃ ੫ ॥

ਸੁਖਮਨੀ ਦਾ ਕੇਂਦਰੀ ਭਾਵ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦੇ ਸ਼ਬਦ ਅਸਟਪਦੀਆਂ ਆਦਿਕ ਦੀ ਬਣਤਰ ਨੂੰ ਰਤਾ ਗਹੁ ਨਾਲ ਤੱਕਿਆਂ ਇਹ ਵੇਖਣ ਵਿਚ ਆਉਂਦਾ ਹੈ ਕਿ ਹਰੇਕ ਸ਼ਬਦ ਵਿਚ ਇਕ ਜਾਂ ਦੋ ਤੁਕਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਅਖ਼ੀਰ ਵਿਚ ਲਫ਼ਜ਼ 'ਰਹਾਉ' ਲਿਖਿਆ ਹੋਇਆ ਹੁੰਦਾ ਹੈ। 'ਰਹਾਉ' ਦਾ ਅਰਥ ਹੈ 'ਠਹਿਰ ਜਾਓ', ਭਾਵ ਕਿ ਜੇ ਇਸ ਸਾਰੇ ਸ਼ਬਦ ਦਾ ਕੇਂਦਰੀ ਭਾਵ ਸਮਝਣਾ ਹੈ ਤਾਂ 'ਰਹਾਉ' ਦੀਆਂ ਤੁਕਾਂ ਤੇ 'ਅਟਕ ਜਾਓ', ਇਹਨਾਂ ਵਿਚ ਹੀ ਸਾਰੇ ਸ਼ਬਦ ਦਾ 'ਸਾਰ' ਹੈ।

'ਸ਼ਬਦ' 'ਅਸਟਪਦੀਆਂ' ਤੋਂ ਛੁਟ ਕਈ ਹੋਰ ਲੰਮੀਆਂ ਬਾਣੀਆਂ ਭੀ ਹਨ, ਜਿਨ੍ਹਾਂ ਦੇ ਸ਼ੁਰੂ ਵਿਚ 'ਰਹਾਉ' ਦੀਆਂ ਤੁਕਾਂ ਮਿਲਦੀਆਂ ਹਨ। ਇਹਨਾਂ ਬਾਣੀਆਂ ਵਿਚ ਭੀ 'ਰਹਾਉ' ਲਿਖਣ ਦਾ ਭਾਵ ਇਹੀ ਹੈ ਕਿ ਇਸ ਸਾਰੀ ਬਾਣੀ ਦਾ 'ਮੁਖ ਭਾਵ' 'ਰਹਾਉ' ਦੀਆਂ ਤੁਕਾਂ ਵਿਚ ਹੈ। ਨਮੂਨੇ ਦੇ ਤੌਰ ਤੇ ਲਵੋ 'ਸਿਧ ਗੋਸਟਿ' ਇਸ ਬਾਣੀ ਦੀਆਂ 73 ਪਉੜੀਆਂ ਹਨ, ਪਰ ਇਸ ਦੀ ਪਹਿਲੀ ਪਉੜੀ ਤੋਂ ਪਿਛੋਂ ਹੇਠ-ਲਿਖੀਆਂ ਦੋ ਤੁਕਾਂ 'ਰਹਾਉ' ਦੀਆਂ ਹਨ;

ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥1॥ਰਹਾਉ॥

ਸਾਰੀ 'ਸਿਧ ਗੋਸਟਿ' ਦਾ ਕੇਂਦਰੀ-ਭਾਵ ਇਹ ਦੋ ਤੁਕਾਂ ਦੱਸ ਰਹੀਆਂ ਹਨ। ਜੋਗੀ ਲੋਕ ਦੇਸ-ਰਟਨ ਨੂੰ ਮੁਕਤੀ ਤੇ ਪਵਿਤ੍ਰਤਾ ਦਾ ਸਾਧਨ ਸਮਝਦੇ ਹਨ, ਇਸ ਸਾਰੀ ਬਾਣੀ ਵਿਚ ਜੋਗੀਆਂ ਨਾਲ ਚਰਚਾ ਹੈ ਤੇ ਇਹਨਾਂ ਦੋ ਤੁਕਾਂ ਵਿਚ ਦੋ-ਹਰਫ਼ੀ ਗੱਲ ਇਹ ਦੱਸੀ ਹੈ ਕਿ ਦੇਸ-ਰਟਨ ਜਾਂ ਤੀਰਥ-ਯਾਤਰਾ 'ਸੁਚ' ਤੇ 'ਮੁਕਤੀ' ਦਾ ਸਾਧਨ ਨਹੀਂ ਹੈ, ਗੁਰ-ਸ਼ਬਦ ਹੀ ਮਨੁੱਖ ਦੇ ਮਨ ਨੂੰ ਸੁੱਚਾ ਕਰ ਸਕਦਾ ਹੈ। ਸਾਰੀ ਬਾਣੀ ਇਸੇ ਖ਼ਿਆਲ ਦੀ ਵਿਆਖਿਆ ਹੈ।

ਹੁਣ ਲਵੋ 'ਓਅੰਕਾਰ' ਜੋ ਰਾਗ 'ਰਾਮਕਲੀ ਦਖਣੀ' ਵਿਚ ਹੈ। ਇਸ ਦੀਆਂ ਸਾਰੀਆਂ 54 ਪਉੜੀਆਂ ਹਨ, ਪਰ ਇਸ ਦੀ ਭੀ ਪਹਿਲੀ ਪਉੜੀ ਤੋਂ ਪਿਛੋਂ ਇਉਂ ਲਿਖਿਆ ਹੈ:

ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥1॥ਰਹਾਉ॥

ਇਥੇ ਭੀ ਸਾਫ਼ ਪਰਗਟ ਹੈ ਕਿ ਇਹ ਸਾਰੀ ਬਾਣੀ ਕਿਸੇ ਪੰਡਿਤ ਦੇ ਪਰਥਾਇ ਹੈ ਜੋ 'ਵਿੱਦਿਆ' ਉਤੇ ਬਹੁਤੀ ਟੇਕ ਰੱਖਦਾ ਹੈ। ਸਤਿਗੁਰੂ ਜੀ ਨੇ ਇਸ ਸਾਰੀ ਬਾਣੀ ਦਾ ਸਾਰ-ਅੰਸ਼ ਇਹ ਦੱਸਿਆ ਹੈ ਕਿ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਸਭ ਤੋਂ ਉੱਤਮ ਵਿੱਦਿਆ ਹੈ।

ਇਸ ਤਰ੍ਹਾਂ ਦੀਆਂ ਹੋਰ ਭੀ ਕਈ ਬਾਣੀਆਂ ਹਨ, ਜਿਨ੍ਹਾਂ ਵਿਚੋਂ ਇਕ 'ਸੁਖਮਨੀ' ਭੀ ਹੈ। ਇਸ ਦੀਆਂ 24 ਅਸਟਪਦੀਆਂ ਹਨ, ਪਰ ਪਹਿਲੀ ਅਸਟਪਦੀ ਦੀ ਪਹਿਲੀ ਪਉੜੀ ਤੋਂ ਪਿਛੋਂ ਆਈ 'ਰਹਾਉ' ਦੀ ਤੁਕ ਦੱਸਦੀ ਹੈ ਕਿ ਇਸ ਸਾਰੀ ਬਾਣੀ ਦਾ ਦੋ-ਹਰਫ਼ਾ 'ਮੁਖ ਭਾਵ' 'ਰਹਾਉ' ਵਿਚ ਹੈ ਅਤੇ ਸਾਰੀਆਂ 24 ਅਸਟਪਦੀਆਂ ਇਸ 'ਮੁਖ ਭਾਵ' ਦੀ ਵਿਆਖਿਆ ਹਨ। ਸੋ 'ਸੁਖਮਨੀ' ਦਾ 'ਮੁਖ ਭਾਵ' ਹੇਠ-ਲਿਖੀਆਂ ਤੁਕਾਂ ਹਨ:

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ਰਹਾਉ॥

ਪ੍ਰਭੂ ਦਾ ਨਾਮ ਸਭ ਸੁਖਾਂ ਦਾ ਮੂਲ ਹੈ ਤੇ ਇਹ ਮਿਲਦਾ ਹੈ ਗੁਰਮੁਖਾਂ ਤੋਂ, ਕਿਉਂਕਿ ਇਹ ਵੱਸਦਾ ਹੀ ਉਹਨਾਂ ਦੇ ਹਿਰਦੇ ਵਿਚ ਹੈ।

ਸਾਰੀ 'ਸੁਖਮਨੀ' ਇਸੇ ਖ਼ਿਆਲ ਦੀ ਵਿਆਖਿਆ ਹੈ।

ਸੁਖਮਨੀ ਦੀ ਭਾਵ-ਲੜੀ

(1) ਅਕਾਲ-ਪੁਰਖ ਦੇ ਨਾਮ ਦਾ ਸਿਮਰਨ ਹੋਰ ਸਾਰੇ ਧਾਰਮਿਕ ਕੰਮਾਂ ਨਾਲੋਂ ਸ੍ਰੇਸ਼ਟ ਹੈ। (ਅਸਟਪਦੀਆਂ ਨੰ: 1, 2, 3) ।

(2) ਮਾਇਆ ਵਿਚ ਫਸੇ ਜੀਵ ਉਤੇ ਰੱਬ ਵਲੋਂ ਹੀ ਮੇਹਰ ਹੋਵੇ ਤਾਂ ਹੀ ਇਸ ਨੂੰ ਨਾਮ ਦੀ ਦਾਤਿ ਮਿਲਦੀ ਹੈ; ਕਿਉਂਕਿ ਮਾਇਆ ਦੇ ਕਈ ਕੌਤਕ ਇਸ ਨੂੰ ਮੋਂਹਦੇ ਰਹਿੰਦੇ ਹਨ। (ਅ: 4, 5, 6) ।

(3) ਜਦੋਂ ਪ੍ਰਭੂ ਦੀ ਮੇਹਰ ਹੁੰਦੀ ਹੈ ਤਾਂ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ 'ਨਾਮ' ਦੀ ਬਰਕਤਿ ਹਾਸਲ ਕਰਦਾ ਹੈ। ਉਹ ਗੁਰਮੁਖ ਉੱਚੀ ਕਰਣੀ ਵਾਲੇ ਹੁੰਦੇ ਹਨ, ਉਹਨਾਂ ਨੂੰ ਸਾਧੂ ਕਹੋ, ਚਾਹੇ ਬ੍ਰਹਮ ਗਿਆਨੀ, ਚਾਹੇ ਕੋਈ ਹੋਰ ਨਾਮ ਰੱਖ ਲਵੋ, ਪਰ ਉਹਨਾਂ ਦੀ ਆਤਮਾ ਸਦਾ ਪਰਮਾਤਮਾ ਦੇ ਨਾਲ ਇਕ-ਰੂਪ ਹੈ। (ਅ: 7, 8, 9) ।

(4) ਉਸ ਅਕਾਲ ਪੁਰਖ ਦੀ ਉਸਤਤਿ ਜਗਤ ਦੇ ਸਾਰੇ ਹੀ ਜੀਵ ਕਰ ਰਹੇ ਹਨ, ਉਹ ਹਰ ਥਾਂ ਵਿਆਪਕ ਹੈ, ਹਰੇਕ ਜੀਵ ਨੂੰ ਉਸ ਪਾਸੋਂ ਸੱਤਿਆ ਮਿਲਦੀ ਹੈ। (ਅ: 10, 11) ।

(5) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਵਡਭਾਗੀ ਨੇ ਆਪਣੇ ਜੀਵਨ ਵਿਚ ਹੋਰ ਭੀ ਖ਼ਿਆਲ ਰੱਖਣਾ ਹੈ ਕਿ (ੳ) ਸੁਭਾਉ ਗਰੀਬੀ ਵਾਲਾ ਰਹੇ, (ਅ: 12) ; (ਅ) ਨਿੰਦਿਆ ਕਰਨ ਤੋਂ ਬਚਿਆ ਰਹੇ, (ਅ: 13) ; (ੲ) ਇਕ ਅਕਾਲ-ਪੁਰਖ ਤੇ ਟੇਕ ਰੱਖੇ, ਹਰੇਕ ਜੀਵ ਦੀਆਂ ਲੋੜਾਂ ਜਾਣਨ ਤੇ ਪੂਰਨ ਕਰਨ ਵਾਲਾ ਇਕ ਪ੍ਰਭੂ ਹੀ ਹੈ। (ਅ: 14, 15) ।

(6) ਉਹ ਅਕਾਲ ਪੁਰਖ ਕੈਸਾ ਹੈ? ਸਭ ਵਿਚ ਵੱਸਦਾ ਹੋਇਆ ਭੀ ਮਾਇਆ ਤੋਂ ਨਿਰਲੇਪ ਹੈ (ਅ: 16) । ਸਦਾ ਕਾਇਮ ਰਹਿਣ ਵਾਲਾ ਹੈ (ਅ: 17) । ਸਤਿਗੁਰੂ ਦੀ ਸਰਣ ਪਿਆਂ ਉਸ ਪ੍ਰਭੂ ਦਾ ਪਰਕਾਸ਼ ਹਿਰਦੇ ਵਿਚ ਹੁੰਦਾ ਹੈ (ਅ: 18) ।

(7) ਪ੍ਰਭੂ ਦਾ ਨਾਮ ਹੀ ਇਕ ਐਸਾ ਧਨ ਹੈ ਜੋ ਸਦਾ ਮਨੁੱਖ ਦੇ ਨਾਲ ਨਿਭਦਾ ਹੈ (ਅ: 19) ; ਪ੍ਰਭੂ ਦੇ ਦਰ ਉਤੇ ਅਰਜੋਈ ਕੀਤਿਆਂ ਇਸ ਧਨ ਦੀ ਪ੍ਰਾਪਤੀ ਹੁੰਦੀ ਹੈ (ਅ: 20) ।

(8) ਨਿਰਗੁਣ-ਰੂਪ ਪ੍ਰਭੂ ਨੇ ਆਪ ਹੀ ਜਗਤ-ਰੂਪ ਆਪਣਾ ਸਰਗੁਣ ਸਰੂਪ ਬਣਾਇਆ ਹੈ ਤੇ ਹਰ ਥਾਂ ਉਹ ਆਪ ਹੀ ਵਿਆਪਕ ਹੈ, ਕੋਈ ਹੋਰ ਨਹੀਂ (ਅ: 21, 22) । ਜਦੋਂ ਮਨੁੱਖ ਨੂੰ ਸਤਿਗੁਰੂ ਦਾ ਗਿਆਨ-ਰੂਪ ਸੁਰਮਾ ਮਿਲਦਾ ਹੈ, ਤਦੋਂ ਹੀ ਇਸ ਦੇ ਮਨ ਵਿਚ ਇਹ ਚਾਨਣ ਹੁੰਦਾ ਹੈ ਕਿ ਪ੍ਰਭੂ ਹਰ ਥਾਂ ਹੈ (ਅ: 23) ।

(9) ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਉਸ ਦਾ ਨਾਮ ਸਿਮਰਿਆਂ ਬੇਅੰਤ ਗੁਣ ਹਾਸਲ ਹੋ ਜਾਂਦੇ ਹਨ, ਇਸ ਵਾਸਤੇ 'ਨਾਮ' ਸੁਖਾਂ ਦੀ ਮਣੀ (ਸੁਖਮਨੀ) ਹੈ।

ਗਉੜੀ ਸੁਖਮਨੀ ਮਃ ੫ ॥

ਇਸ ਬਾਣੀ ਦਾ ਨਾਮ ਹੈ 'ਸੁਖਮਨੀ' ਅਤੇ ਇਹ ਗਉੜੀ ਰਾਗ ਵਿਚ ਦਰਜ ਹੈ। ਇਸ ਦੇ ਉਚਾਰਨ ਵਾਲੇ ਗੁਰੂ ਅਰਜਨੁ ਸਾਹਿਬ ਜੀ ਹਨ।

ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥

ਪਦ ਅਰਥ: ਨਮਹ = ਨਮਸਕਾਰ। ਗੁਰਏ = (ਸਭ ਤੋਂ) ਵੱਡੇ ਨੂੰ। ਆਦਿ = (ਸਭ ਦਾ) ਮੁੱਢ। ਜੁਗਾਦਿ = (ਜੋ) ਜੁੱਗਾਂ ਦੇ ਮੁੱਢ ਤੋਂ ਹੈ। ਸਤਿਗੁਰਏ = ਸਤਿਗੁਰੂ ਨੂੰ। ਸ੍ਰੀ ਗੁਰਦੇਵਏ = ਸ੍ਰੀ ਗੁਰੂ ਜੀ ਨੂੰ।1।

ਨੋਟ: ਲਫ਼ਜ਼ 'ਨਮਹ' ਸੰਪ੍ਰਦਾਨ ਕਾਰਕ ਨਾਲ ਵਰਤਿਆ ਜਾਂਦਾ ਹੈ; 'ਗੁਰਏ' ਸੰਪ੍ਰਦਾਨ ਕਾਰਕ ਵਿਚ ਹੈ, ਸੰਸਕ੍ਰਿਤ ਲਫ਼ਜ਼ 'ਗੁਰੁ' ਤੋਂ ਸੰਪ੍ਰਦਾਨ ਕਾਰਕ 'ਗੁਰਵੇ' ਹੈ ਜੋ ਇਥੇ 'ਗੁਰਏ' ਹੈ। (ਹੋਰ ਵਿਸਥਾਰ ਪੂਰਵਕ ਵਿਚਾਰ "ਗੁਰਬਾਣੀ ਵਿਆਕਰਣ" ਵਿਚ ਦਰਜ ਕੀਤੀ ਗਈ ਹੈ) ।

ਅਰਥ: (ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ, ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ। ਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ ਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ।1।

ਅਸਟਪਦੀ ॥ ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥ ਸਿਮਰਉ ਜਾਸੁ ਬਿਸੁੰਭਰ ਏਕੈ ॥ ਨਾਮੁ ਜਪਤ ਅਗਨਤ ਅਨੇਕੈ ॥ ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯ੍ਯਰ ॥ ਕੀਨੇ ਰਾਮ ਨਾਮ ਇਕ ਆਖ੍ਯ੍ਯਰ ॥ ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥ ਕਾਂਖੀ ਏਕੈ ਦਰਸ ਤੁਹਾਰੋ ॥ ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥ {ਪੰਨਾ 262}

ਪਦ ਅਰਥ: ਅਸਟਪਦੀ = (ਅੱਠ ਪਦਾਂ ਵਾਲੀ, ਅੱਠ ਬੰਦਾਂ ਵਾਲੀ) । ਸਿਮਰਉ = ਮੈਂ ਸਿਮਰਾਂ। ਸਿਮਰਿ = ਸਿਮਰ ਕੇ। ਕਲਿ = ਝਗੜੇ। ਮਾਹਿ = ਵਿਚ। ਮਿਟਾਵਉ = ਮਿਟਾ ਲਵਾਂ। ਜਾਸੁ = ਜਿਸ। ਬਿਸੰਭਰ = (ivÓvz-Br) {ਬਿਸੰ = ਜਗਤ। ਭਰ = ਪਾਲਕ} ਜਗਤ ਪਾਲਕ। ਜਾਸੁ…ਨਾਮੁ = ਜਿਸ ਇਕ ਜਗਤ-ਪਾਲਕ (ਹਰੀ) ਦਾ ਨਾਮ। ਇਕ ਆਖ੍ਯ੍ਯਰ = (Skt.Ekw˜r) ਅਕਾਲ ਪੁਰਖ। ਸੁਧਾਖ੍ਯ੍ਯਰ = ਸੁੱਧ ਅੱਖਰ, ਪਵਿਤ੍ਰ ਲਫ਼ਜ਼। ਜਿਸੁ ਜੀਅ = ਜਿਸ ਦੇ ਜੀ ਵਿਚ। ਮਹਿਮਾ = ਵਡਿਆਈ। ਕਾਂਖੀ = ਚਾਹਵਾਨ। ਨਾਨਕ ਮੋਹਿ = ਮੈਨੂੰ ਨਾਨਕ ਨੂੰ। ਉਨ ਸੰਗਿ = ਉਹਨਾਂ ਦੀ ਸੰਗਤਿ ਵਿਚ (ਰੱਖ ਕੇ) । ਉਧਾਰੋ = ਬਚਾ ਲਵੋ।1।

ਅਰਥ: ਮੈਂ (ਅਕਾਲ ਪੁਰਖ ਦਾ ਨਾਮ) ਸਿਮਰਾਂ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ; (ਇਸ ਤਰ੍ਹਾਂ) ਸਰੀਰ ਵਿਚ (ਜੋ) ਦੁੱਖ ਬਿਖਾਂਧ (ਹਨ ਉਹਨਾਂ ਨੂੰ) ਮਿਟਾ ਲਵਾਂ।

ਜਿਸ ਇਕ ਜਗਤ ਪਾਲਕ (ਹਰੀ) ਦਾ ਨਾਮ ਅਨੇਕਾਂ ਤੇ ਅਣਗਿਣਤ (ਜੀਵ) ਜਪਦੇ ਹਨ, ਮੈਂ (ਭੀ ਉਸ ਨੂੰ) ਸਿਮਰਾਂ।

ਵੇਦਾਂ ਪੁਰਾਨਾਂ ਤੇ ਸਿਮ੍ਰਿਤੀਆਂ ਨੇ ਇਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤ੍ਰ ਨਾਮ ਮੰਨਿਆ ਹੈ।

ਜਿਸ (ਮਨੁੱਖ) ਦੇ ਜੀ ਵਿਚ (ਅਕਾਲ ਪੁਰਖ ਅਪਨਾ ਨਾਮ) ਥੋੜਾ ਜਿਹਾ ਭੀ ਵਸਾਉਂਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ।

(ਹੇ ਅਕਾਲ ਪੁਰਖ!) ਜੋ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਹਨ, ਉਹਨਾਂ ਦੀ ਸੰਗਤਿ ਵਿਚ (ਰੱਖ ਕੇ) ਮੈਨੂੰ ਨਾਨਕ ਨੂੰ (ਸੰਸਾਰ ਸਾਗਰ ਤੋਂ) ਬਚਾ ਲਵੋ।1।

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥

ਪਦ ਅਰਥ: ਸੁਖਮਨੀ = ਸੁਖਾਂ ਦੀ ਮਣੀ, ਸਭ ਤੋਂ ਸ੍ਰੇਸ਼ਟ ਸੁਖ। ਪ੍ਰਭ ਨਾਮੁ = ਪ੍ਰਭੂ ਦਾ ਨਾਮ। ਮਨਿ = ਮਨ ਵਿਚ। ਭਗਤ ਜਨਾ ਕੈ ਮਨਿ = ਭਗਤ ਜਨਾਂ ਦੇ ਮਨ ਵਿਚ। ਬਿਸ੍ਰਾਮ = ਟਿਕਾਣਾ। ਰਹਾਉ।

ਅਰਥ: ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ (ਸਭ) ਸੁਖਾਂ ਦੀ ਮਣੀ ਹੈ, ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੈ।

ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥ ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥ ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥ ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥ ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥ {ਪੰਨਾ 262}

ਪਦ ਅਰਥ: ਸਿਮਰਨਿ = ਸਿਮਰਨ ਦੁਆਰਾ, ਸਿਮਰਨ ਕਰਨ ਨਾਲ। ਪ੍ਰਭ ਕੈ ਸਿਮਰਨਿ = ਪ੍ਰਭੂ ਦਾ ਸਿਮਰਨ ਕਰਨ ਨਾਲ। ਗਰਭਿ = ਗਰਭ ਵਿਚ, ਮਾਂ ਦੇ ਪੇਟ ਵਿਚ, ਜੂਨ ਵਿਚ, ਜਨਮ (ਮਰਨ) ਵਿਚ। ਪਰਹਰੈ = (skt. pirHã to avoid, shun) ਪਰੇ ਹਟ ਜਾਂਦਾ ਹੈ। ਟਰੈ = ਟਲ ਜਾਂਦਾ ਹੈ। ਸਿਮਰਤ = ਸਿਮਰਦਿਆਂ, ਸਿਮਰਨ ਕੀਤਿਆਂ। ਕਛੁ = ਕੋਈ। ਬਿਘਨੁ = ਰੁਕਾਵਟ, ਔਕੜ। ਅਨਦਿਨੁ = ਹਰ ਰੋਜ਼। ਜਾਗੈ = ਸੁਚੇਤ ਰਹਿੰਦਾ ਹੈ। ਭਉ = ਡਰ। ਬਿਆਪੈ = ਜ਼ੋਰ ਪਾਉਂਦਾ ਹੈ, ਗ਼ਲਬਾ ਪਾਉਂਦਾ ਹੈ। ਸੰਤਾਪੈ = ਤੰਗ ਕਰਦਾ ਹੈ। ਸਰਬ = ਸਾਰੇ। ਨਿਧਾਨ = ਖ਼ਜ਼ਾਨੇ। ਨਾਨਕ = ਹੇ ਨਾਨਕ! ਰੰਗਿ = ਪਿਆਰ ਵਿਚ।

ਅਰਥ: ਪ੍ਰਭੂ ਦਾ ਸਿਮਰਨ ਕਰਨ ਨਾਲ (ਜੀਵ) ਜਨਮ ਵਿਚ ਨਹੀਂ ਆਉਂਦਾ, (ਜੀਵ ਦਾ) ਦੁਖ ਤੇ ਜਮ (ਦਾ ਡਰ) ਦੂਰ ਹੋ ਜਾਂਦਾ ਹੈ। ਮੌਤ (ਦਾ ਭਉ) ਪਰੇ ਹਟ ਜਾਂਦਾ ਹੈ, (ਵਿਕਾਰ ਰੂਪੀ) ਦੁਸ਼ਮਨ ਟਲ ਜਾਂਦਾ ਹੈ।

ਪ੍ਰਭੂ ਨੂੰ ਸਿਮਰਿਆਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ, (ਕਿਉਂਕਿ) ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ) ਹਰ ਵੇਲੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।

ਪ੍ਰਭੂ ਦਾ ਸਿਮਰਨ ਕਰਨ ਨਾਲ (ਕੋਈ) ਡਰ (ਜੀਵ ਉਤੇ) ਦਬਾਉ ਨਹੀਂ ਪਾ ਸਕਦਾ ਤੇ (ਕੋਈ) ਦੁੱਖ ਵਿਆਕੁਲ ਨਹੀਂ ਕਰ ਸਕਦਾ।

ਅਕਾਲ ਪੁਰਖ ਦਾ ਸਿਮਰਨ ਗੁਰਮਖਿ ਦੀ ਸੰਗਤਿ ਵਿਚ (ਮਿਲਦਾ ਹੈ) ; (ਅਤੇ ਜੋ ਮਨੁੱਖ ਸਿਮਰਨ ਕਰਦਾ ਹੈ, ਉਸ ਨੂੰ) ਹੇ ਨਾਨਕ! ਅਕਾਲ ਪੁਰਖ ਦੇ ਪਿਆਰ ਵਿਚ (ਹੀ) (ਦੁਨੀਆ ਦੇ) ਸਾਰੇ ਖ਼ਜ਼ਾਨੇ (ਪ੍ਰਤੀਤ ਹੁੰਦੇ ਹਨ) ।2।

ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥ ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥ ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥ ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥ ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥ ਪ੍ਰਭ ਕੈ ਸਿਮਰਨਿ ਸੁਫਲ ਫਲਾ ॥ ਸੇ ਸਿਮਰਹਿ ਜਿਨ ਆਪਿ ਸਿਮਰਾਏ ॥ ਨਾਨਕ ਤਾ ਕੈ ਲਾਗਉ ਪਾਏ ॥੩॥ {ਪੰਨਾ 262-263}

ਪਦ ਅਰਥ: ਰਿਧਿ = ਮਾਨਸਿਕ ਤਾਕਤ। ਸਿਧਿ:

Aixmw liGmw pRiÈq: pRwkwMh mihmw qQw ]
Li_Ävz c vi_Ävz c qQw kwmwvswiXqw ]

ਮਾਨਸਿਕ ਤਾਕਤਾਂ, ਜੋ ਆਮ ਤੌਰ ਤੇ ਅੱਠ ਪ੍ਰਸਿੱਧ ਹਨ। ਨਉ ਨਿਧਿ:

mhwpªÓc p©Óc _zKo mkrkÁCpO ]
mukuNdkuNdnIlwÓc KvLÓc inDXo nv ]

ਕੁਬੇਰ ਦੇਵਤੇ ਦੇ ਨੌ ਖ਼ਜ਼ਾਨੇ, ਭਾਵ, ਜਗਤ ਦਾ ਸਾਰਾ ਧਨ ਪਦਾਰਥ। ਤਤੁ = ਅਸਲੀਅਤ, ਜਗਤ ਦਾ ਮੂਲ। ਬੁਧਿ = ਅਕਲ, ਸਮਝ। ਬਿਨਸੈ = ਨਾਸ ਹੋ ਜਾਂਦਾ ਹੈ। ਮਾਨੀ = ਮਾਨ ਵਾਲਾ, ਇੱਜ਼ਤ ਵਾਲਾ। ਫਲਾ = ਫਲਿਆ, ਫਲ ਵਾਲਾ ਹੋਇਆ। ਸੁਫਲ = ਚੰਗੇ ਫਲ ਵਾਲਾ। ਸੁਫਲ ਫਲਾ = (ਮਨੁੱਖਾ ਜਨਮ ਦਾ) ਉੱਚਾ ਮਨੋਰਥ ਮਿਲ ਜਾਂਦਾ ਹੈ। ਜਿਨ = ਜਿਨ੍ਹਾਂ ਨੂੰ। ਤਾ ਕੈ ਪਾਏ = ਉਹਨਾਂ ਦੇ ਪੈਰੀਂ।

ਅਰਥ: ਪ੍ਰਭੂ ਦੇ ਸਿਮਰਨ ਵਿਚ (ਹੀ) ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ, ਪ੍ਰਭ-ਸਿਮਰਨ ਵਿਚ ਹੀ ਗਿਆਨ, ਸੁਰਤਿ ਦਾ ਟਿਕਾਉ ਤੇ ਜਗਤ ਦੇ ਮੂਲ (ਹਰੀ) ਦੀ ਸਮਝ ਵਾਲੀ ਬੁੱਧੀ ਹੈ।

ਪ੍ਰਭੂ ਦੇ ਸਿਮਰਨ ਵਿਚ ਹੀ (ਸਾਰੇ) ਜਾਪ ਤਾਪ ਤੇ (ਦੇਵ-) ਪੂਜਾ ਹਨ, (ਕਿਉਂਕਿ) ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਂਦ ਦਾ ਖ਼ਿਆਲ ਹੀ ਦੂਰ ਹੋ ਜਾਂਦਾ ਹੈ।

ਸਿਮਰਨ ਕਰਨ ਵਾਲਾ (ਆਤਮ-) ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਈਦਾ ਹੈ, ਤੇ, ਦਰਗਾਹ ਵਿਚ ਇੱਜ਼ਤ ਮਿਲਦੀ ਹੈ; ਜਗਤ ਵਿਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ, ਤੇ ਮਨੁੱਖ-ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ।

(ਨਾਮ) ਉਹੀ ਸਿਮਰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪਿ ਪ੍ਰੇਰਦਾ ਹੈ, (ਤਾਂ ਤੇ, ਆਖ) ਹੇ ਨਾਨਕ! ਮੈਂ ਉਹਨਾਂ (ਸਿਮਰਨ ਕਰਨ ਵਾਲਿਆਂ) ਦੀ ਪੈਰੀਂ ਲੱਗਾਂ।3।

TOP OF PAGE

Sri Guru Granth Darpan, by Professor Sahib Singh