ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ ॥
ਸਾਧੂਆਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਲਾਈ। ਦੁਰਮਤਿ ਬਿਨਸੀ ਕੁਬੁਧਿ ਅਭਾਗੀ ॥ ਮੇਰੀ ਖੋਟੀ ਸਮਝ ਅਤੇ ਬਦਕਿਸਮਤ ਮੰਦੀ ਅਕਲ ਅਲੋਪ ਹੋ ਗਈਆਂ। ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ॥੪॥੧੧॥੧੮॥ ਮੈਂ ਸੱਚੇ ਗ੍ਰਹਿ ਅੰਦਰ ਬਹਿੰਦਾ ਹਾਂ ਅਤੇ ਸੁਆਮੀ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੇਰਾ ਝੂਠ ਨਾਸ ਹੋ ਗਿਆ ਹੈ, ਹੇ ਨਾਨਕ! ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਵਿਸਰੁ ਨਾਹੀ ਏਵਡ ਦਾਤੇ ॥ ਹੇ ਮੇਰੇ ਐਡੇ ਵਡੇ ਦਾਤਾਰ! ਮੈਂ ਤੈਨੂੰ ਨਾਂ ਭੁੱਲਾਂ। ਕਰਿ ਕਿਰਪਾ ਭਗਤਨ ਸੰਗਿ ਰਾਤੇ ॥ ਮੇਰੇ ਉਤੇ ਮਿਹਰਬਾਨੀ ਕਰ ਤਾਂ ਜੋ ਮੈਂ ਤੇਰਿਆਂ ਅਨੁਰਾਗੀਆਂ ਦੀ ਪ੍ਰੀਤ ਨਾਲ ਰੰਗਿਆ ਜਾਵਾਂ। ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥੧॥ ਜਿਸ ਤਰ੍ਹਾਂ ਤੈਨੂੰ ਚੰਗਾ ਲਗੇ, ਹੇ ਪ੍ਰਭੂ! ਮੈਨੂੰ ਇਹ ਦਾਤ ਪ੍ਰਦਾਨ ਕਰ ਕਿ ਦਿਨ ਰੈਣ ਮੈਂ ਤੇਰਾ ਸਿਮਰਨ ਕਰਾਂ। ਮਾਟੀ ਅੰਧੀ ਸੁਰਤਿ ਸਮਾਈ ॥ ਮੁਰਦਾ ਮਿੱਟੀ ਵਿੱਚ ਤੂੰ ਗਿਆਤ ਫੂਕੀ ਹੈ। ਸਭ ਕਿਛੁ ਦੀਆ ਭਲੀਆ ਜਾਈ ॥ ਤੂੰ ਮੈਨੂੰ ਸਾਰਾ ਕੁਝ ਤੇ ਚੰਗੀਆਂ ਥਾਵਾਂ ਦਿੱਤੀਆਂ ਹਨ। ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥੨॥ ਸਾਰੀਆਂ ਖੁਸ਼ੀਆਂ, ਰੰਗ-ਰਲੀਆਂ, ਅਸਚਰਜ ਕੌਤਕ ਅਤੇ ਦਿਲ ਪਰਚਾਵਿਆਂ ਵਿਚੋਂ ਜੋ ਕੁਝ ਭੀ ਤੈਨੂੰ ਚੰਗਾ ਲੱਗਦਾ ਹੈ ਉਹ ਹੋ ਆਉਂਦਾ ਹੈ। ਜਿਸ ਦਾ ਦਿਤਾ ਸਭੁ ਕਿਛੁ ਲੈਣਾ ॥ (ਉਸ ਸੁਆਮੀ ਦਾ ਸਿਮਰਣ ਕਰਂ) ਜੀਹਦੀਆਂ ਹਨ ਸਾਰੀਆਂ ਦਾਤਾਂ ਜੋ ਅਸੀਂ ਲੈਂਦੇ ਹਾਂ। ਛਤੀਹ ਅੰਮ੍ਰਿਤ ਭੋਜਨੁ ਖਾਣਾ ॥ ਛਤੀ ਪਰਕਾਰ ਦੇ ਸੁਆਦਲੇ ਖਾਣੇ ਭੁੰਚਣ ਨੂੰ ਆਰਾਮ ਤਲਬ ਪਲੰਘ, ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥੩॥ ਠੰਢੀ ਹਵਾ, ਸੁਖਦਾਈ ਰੰਗ-ਰਲੀਆਂ ਅਤੇ ਮਿੱਠੀਆਂ ਮੌਜ ਬਹਾਰਾਂ ਦਾ ਮਾਣਨਾ। ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥ ਮੈਨੂੰ ਉਹ ਮਨ ਦੇ, ਹੇ ਪ੍ਰੀਤਮ! ਜੋ ਤੈਨੂੰ ਨਾਂ ਭੁੱਲੇ। ਸਾ ਮਤਿ ਦੀਜੈ ਜਿਤੁ ਤੁਧੁ ਧਿਆਈ ॥ ਮੈਨੂੰ ਉਹ ਸਮਝ ਪ੍ਰਦਾਨ ਕਰ ਜਿਸ ਦੁਆਰਾ ਮੈਂ ਤੇਰਾ ਅਰਾਧਨ ਕਰਾਂ। ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥੪॥੧੨॥੧੯॥ ਆਪਣੇ ਹਰ ਸੁਆਸ ਨਾਲ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ, ਹੇ ਸਾਈਂ! ਨਾਨਕ ਨੇ ਗੁਰਾਂ ਦੇ ਪੈਰਾਂ ਦੀ ਪਨਾਹ ਲਈ ਹੈ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥ ਹੇ ਆਪਣੀ ਰਜਾ ਦੇ ਸੁਆਮੀ! ਤੇਰਾ ਫੁਰਮਾਨ ਮੰਨਣਾ ਹੀ ਤੇਰੀ ਕੀਰਤੀ ਤੇ ਉਸਤਤੀ ਕਰਨਾ ਹੈ। ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥ ਕੇਵਲ ਉਹੀ ਈਸ਼ਵਰੀ ਗਿਆਤ ਤੇ ਸੋਚ-ਵਿਚਾਰ ਹੈ ਜਿਹੜੀ ਤੈਨੂੰ ਚੰਗੀ ਲਗਦੀ ਹੈ। ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥੧॥ ਕੇਵਲ ਉਹੀ ਹੀ ਸਿਮਰਨ ਹੈ ਜਿਹੜਾ ਪੂਜਯ ਪ੍ਰਭੂ ਨੂੰ ਭਾਉਂਦਾ ਹੈ। ਉਸ ਦੀ ਰਜ਼ਾ ਅੰਦਰ ਰਹਿਣਾ ਹੀ ਮੁਕੰਮਲ ਇਲਮ ਹੈ। ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥ ਉਹ ਤੇਰੇ ਸੁਧਾਰਸ ਨਾਮ ਦਾ ਗਾਇਨ ਕਰਦਾ ਹੈ, ਜੋ ਸਾਹਿਬ ਤੇਰੈ ਮਨਿ ਭਾਵੈ ॥ ਜਿਹੜਾ ਤੇਰੇ ਚਿੱਤ ਨੂੰ ਚੰਗਾ ਲੱਗਦਾ ਹੈ, ਹੇ ਪ੍ਰਭੂ! ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥ ਤੂੰ ਸਾਧੂਆਂ ਦਾ ਹੈ ਅਤੇ ਸਾਧੂ ਤੇਰੇ ਹਨ ਸਾਧੂਆਂ ਦਾ ਚਿੱਤ ਤੇਰੇ ਨਾਲ ਹਿਲ ਗਿਆ ਹੈ। ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ॥ ਹੇ ਸੁਆਮੀ! ਤੂੰ ਆਪਣੇ ਸਾਧੂਆਂ ਦੀ ਪਰਵਰਸ਼ ਕਰਦਾ ਹੈ। ਸੰਤ ਖੇਲਹਿ ਤੁਮ ਸੰਗਿ ਗੋਪਾਲਾ ॥ ਸਾਧੂ ਤੇਰੇ ਨਾਲ ਖੇਡਦੇ ਹਨ, ਹੇ ਸੰਸਾਰ ਦੇ ਪ੍ਰਤਿਪਾਲਕ! ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ॥੩॥ ਤੇਰੇ ਸਾਧੂ ਤੈਨੂੰ ਡਾਢੇ ਮਿਠੜੇ ਲੱਗਦੇ ਹਨ। ਤੂੰ ਆਪਣੇ ਸਾਧੂਆਂ ਦਾ ਜੀਵਨ-ਸੁਆਸ ਹੈ। ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥ ਮੇਰੀ ਆਤਮਾ ਉਨ੍ਹਾਂ ਸਾਧੂਆਂ ਉਤੋਂ ਘੋਲੀ ਜਾਂਦੀ ਹੈ, ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥ ਜਿਹੜੇ ਤੈਨੂੰ ਸਿੰਞਾਣਦੇ ਹਨ ਅਤੇ ਜਿਹੜੇ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ। ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥ ਉਨ੍ਹਾਂ ਦੀ ਸੰਗਤ ਅੰਦਰ ਮੈਂ ਸਦੀਵੀ ਆਰਾਮ ਪਾ ਲਿਆ ਹੈ। ਵਾਹਿਗੁਰੂ ਦੇ ਅੰਮ੍ਰਿਤ ਨਾਲ ਨਾਨਕ ਰੱਜ ਤੇ ਧ੍ਰਾਪ ਗਿਆ ਹੈ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਤੂੰ ਜਲਨਿਧਿ ਹਮ ਮੀਨ ਤੁਮਾਰੇ ॥ ਤੂੰ ਹੇ ਸਾਹਿਬ! ਪਾਣੀ ਦਾ ਸਮੁੰਦਰ ਹੈਂ ਅਤੇ ਮੈਂ ਤੇਰੀ ਮੱਛੀ ਹਾਂ। ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ ॥ ਮੈਂ ਪਿਆਸਾ ਪਪੀਹਾ, ਤੇਰੇ ਨਾਮ ਦੀ ਕਣੀ ਨੂੰ ਤਰਸਦਾ ਹਾਂ। ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥ ਤੂੰ ਮੇਰੀ ਉਮੀਦ ਹੈਂ, ਤੂੰ ਮੇਰੀ ਤਰੇਹ ਅਤੇ ਤੇਰੇ ਨਾਲ (ਅੰਦਰ) ਹੀ ਮੇਰਾ ਚਿੱਤ ਸਮਾਇਆ ਹੋਇਆ ਹੈ। ਜਿਉ ਬਾਰਿਕੁ ਪੀ ਖੀਰੁ ਅਘਾਵੈ ॥ ਜਿਸ ਤਰ੍ਹਾਂ ਬੱਚਾ ਦੁੱਧ ਛਕ ਕੇ ਰੱਜ ਜਾਂਦਾ ਹੈ, ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ ॥ ਜਿਸ ਤਰ੍ਹਾਂ ਇਕ ਗਰੀਬ ਦੌਲਤ ਲੱਭ ਪੈਣ ਤੇ ਖੁਸ਼ੀ ਪਾਉਂਦਾ ਹੈ, ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥੨॥ ਤੇ ਜਿਸ ਤਰ੍ਹਾਂ ਤਿਹਾਇਆ ਪੁਰਸ਼ ਸੀਤਲ ਪਾਣੀ ਪਾਨ ਕਰਕੇ ਤਰੋਤਾਜ਼ਾ ਹੋ ਜਾਂਦਾ ਹੈ, ਐਨ ਐਸੇ ਤਰ੍ਹਾਂ ਹੀ ਇਹ ਆਤਮਾ ਵਾਹਿਗੁਰੂ ਦੀ ਸੰਗਤ ਅੰਦਰ ਖੁਸ਼ੀ ਨਾਲ ਭਿੱਜ ਜਾਂਦੀ ਹੈ। ਜਿਉ ਅੰਧਿਆਰੈ ਦੀਪਕੁ ਪਰਗਾਸਾ ॥ ਜਿਸ ਤਰ੍ਹਾਂ ਚਰਾਗ ਅਨ੍ਹੇਰੇ ਨੂੰ ਪ੍ਰਕਾਸ਼ ਕਰ ਦਿੰਦਾ ਹੈ, ਭਰਤਾ ਚਿਤਵਤ ਪੂਰਨ ਆਸਾ ॥ ਜਿਸ ਤਰ੍ਹਾਂ ਆਪਣੇ ਕੰਤ ਦਾ ਖਿਆਲ ਕਰਨ ਵਾਲੀ ਵਹੁਟੀ ਦੀ ਉਮੀਦ ਪੂਰੀ ਹੋ ਜਾਂਦੀ ਹੈ, ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥੩॥ ਜਿਸ ਤਰ੍ਹਾਂ ਜੀਵ ਆਪਣੇ ਪਿਆਰੇ ਨੂੰ ਮਿਲ ਕੇ ਖੁਸ਼ ਹੁੰਦਾ ਹੈ, ਐਨ ਏਸੇ ਤਰ੍ਹਾਂ ਹੀ ਮੇਰੀ ਆਤਮਾ ਹਰੀ ਦੀ ਪ੍ਰੀਤ ਨਾਲ ਰੰਗੀ ਹੋਈ ਹੈ। ਸੰਤਨ ਮੋ ਕਉ ਹਰਿ ਮਾਰਗਿ ਪਾਇਆ ॥ ਸਾਧੂਆਂ ਨੇ ਮੈਨੂੰ ਰੱਬ ਦੇ ਰਾਹੇ ਪਾ ਦਿਤਾ ਹੈ। ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ ॥ ਦਇਆਵਾਨ ਸੰਤ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿਤਾ ਹੈ। ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥ ਵਾਹਿਗੁਰੂ ਮੇਰਾ ਹੈ ਅਤੇ ਮੈਂ ਉਸ ਦਾ ਗੋਲਾ। ਹੇ ਨਾਨਕ! ਗੁਰਾਂ ਨੇ ਮੈਨੂੰ ਸਚਾ ਨਾਮ ਦਿੱਤਾ ਹੈ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਅੰਮ੍ਰਿਤ ਨਾਮੁ ਸਦਾ ਨਿਰਮਲੀਆ ॥ ਅੰਮ੍ਰਿਤ-ਮਈ ਨਾਮ ਸਦੀਵ ਹੀ ਸ਼ੁੱਧ ਹੈ। ਸੁਖਦਾਈ ਦੂਖ ਬਿਡਾਰਨ ਹਰੀਆ ॥ ਹਰੀ ਆਰਾਮ ਦੇਣਹਾਰ ਤੇ ਦਰਦ-ਦੂਰ ਕਰਨ ਵਾਲਾ ਹੈ। ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ ॥੧॥ ਹੋਰ ਸਾਰੇ ਸੁਆਦ ਮੈਂ ਮਾਣ ਕੇ ਵੇਖ ਲਏ ਹਨ। ਪ੍ਰੰਤੂ ਮੇਰੇ ਚਿੱਤ ਨੂੰ ਵਾਹਿਗੁਰੂ ਦੀ ਨਿਆਮਤ ਸਮੂਹ ਨਾਲੋਂ ਮਿੱਠੜੀ ਲੱਗਦੀ ਹੈ।
|