ਕਰਿ ਕਿਰਪਾ ਪ੍ਰਭਿ ਪਾਰਿ ਉਤਾਰੀ ॥ ਆਪਣੀ ਰਹਿਮਤ ਧਾਰ ਕੇ ਸਾਹਿਬ ਉਸ ਨੂੰ ਤਾਰ ਦਿੰਦਾ ਹੈ। ਅਗਨਿ ਪਾਣੀ ਸਾਗਰੁ ਅਤਿ ਗਹਰਾ ਗੁਰੁ ਸਤਿਗੁਰੁ ਪਾਰਿ ਉਤਾਰਾ ਹੇ ॥੨॥ ਪਰਮ ਡੂੰਘੇ, ਅੱਗ ਵਰਗੇ, ਪਾਣੀ ਨਾਲ ਭਰੇ ਸਮੁੰਦਰ ਤੋਂ ਵੱਡੇ ਸੱਚੇ ਗੁਰੂ ਜੀ ਪਾਰ ਕਰ ਦਿੰਦੇ ਹਨ। ਮਨਮੁਖ ਅੰਧੁਲੇ ਸੋਝੀ ਨਾਹੀ ॥ ਅੰਨ੍ਹੇ ਅਧਰਮੀ ਨੂੰ ਕੋਈ ਸਮਝ ਨਹੀਂ। ਆਵਹਿ ਜਾਹਿ ਮਰਹਿ ਮਰਿ ਜਾਹੀ ॥ ਉਹ ਆਉਂਦਾ, ਜਾਂਦਾ ਤੇ ਬਾਰੰਬਾਰ ਮਰਦਾ ਤੇ ਜਾਂਦਾ ਹੈ। ਪੂਰਬਿ ਲਿਖਿਆ ਲੇਖੁ ਨ ਮਿਟਈ ਜਮ ਦਰਿ ਅੰਧੁ ਖੁਆਰਾ ਹੇ ॥੩॥ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਮੇਟੀ ਨਹੀਂ ਜਾ ਸਕਦੀ ਤੇ ਅੰਨ੍ਹਾਂ ਇਨਸਾਨ ਮੌਤ ਦੇ ਬੂਹੇ ਤੇ ਅਵਾਜ਼ਾਰ ਹੁੰਦਾ ਹੈ। ਇਕਿ ਆਵਹਿ ਜਾਵਹਿ ਘਰਿ ਵਾਸੁ ਨ ਪਾਵਹਿ ॥ ਕਈ ਐਸੇ ਹਨ ਜੋ ਆਉਂਦੇ ਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਗ੍ਰਹਿ ਅੰਦਰ ਵਸੇਬਾ ਨਹੀਂ ਮਿਲਦਾ। ਕਿਰਤ ਕੇ ਬਾਧੇ ਪਾਪ ਕਮਾਵਹਿ ॥ ਪੂਰਬਲੇ ਕਰਮਾਂ ਨਾਲ ਬੱਝੋਂ ਹੋਏ ਉਹ ਗੁਨਾਹ ਕਰਦੇ ਹਨ। ਅੰਧੁਲੇ ਸੋਝੀ ਬੂਝ ਨ ਕਾਈ ਲੋਭੁ ਬੁਰਾ ਅਹੰਕਾਰਾ ਹੇ ॥੪॥ ਅੰਨ੍ਹੇ ਮਨੁੱਸ਼ਾਂ ਨੂੰ ਕੋਈ ਗਿਆਤ ਜਾਂ ਸਮਝ ਨਹੀਂ। ਉਨ੍ਹਾਂ ਨੂੰ ਲਾਲਚ ਅਤੇ ਹੰਕਾਰ ਨੇ ਭ੍ਰਿਸ਼ਟ ਕਰ ਛੱਡਿਆ ਹੈ। ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ ॥ ਆਪਣੇ ਕੰਤ ਦੇ ਬਾਝੌਂ ਉਸ ਪਤਨੀ ਦਾ ਹਾਰ ਸ਼ਿੰਗਾਰ ਕਿਹੜੇ ਕੰਮ ਹੈ; ਪਰ ਪਿਰ ਰਾਤੀ ਖਸਮੁ ਵਿਸਾਰਾ ॥ ਜੋ ਆਪਣੇ ਪਤੀ ਨੂੰ ਛੱਡ ਕੇ, ਹੋਰਸ ਦੇ ਖਾਵੰਦ ਦੇ ਪਿਆਰ ਨਾਲ ਰੰਗੀ ਹੋਈ ਹੈ। ਜਿਉ ਬੇਸੁਆ ਪੂਤ ਬਾਪੁ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੇ ॥੫॥ ਜਿਸ ਤਰ੍ਹਾਂ ਕੋਈ ਨਹੀਂ ਜਾਣਦਾ ਕਿ ਕੰਜਰੀ ਦੇ ਪੁਤ੍ਰ ਦਾ ਪਿਓ ਕੌਣ ਹੈ, ਇਸੇ ਤਰ੍ਹਾਂ ਹੀ ਨਿਸਫਲ ਅਤੇ ਵਿਅਰਥ ਹਨ ਨਿਗੁਰੇ ਪ੍ਰਾਨੀ ਦੇ ਕਰਮ। ਪ੍ਰੇਤ ਪਿੰਜਰ ਮਹਿ ਦੂਖ ਘਨੇਰੇ ॥ ਮਨ-ਭੂਤ ਦੇ, ਦੇਹ ਪਿੰਜਰੇ ਅੰਦਰ, ਬਹੁਤੇ ਦੁਖ ਹਨ। ਨਰਕਿ ਪਚਹਿ ਅਗਿਆਨ ਅੰਧੇਰੇ ॥ ਆਤਮਕ ਬੇਸਮਝੀ ਦੇ ਅਨ੍ਹੇਰੀ ਦੇ ਰਾਹੀਂ ਪ੍ਰਾਣੀ ਦੋਜ਼ਕ ਅੰਦਰ ਅੰਦਰ ਗਲਦੇ ਸੜਦੇ ਹਲ। ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ ॥੬॥ ਜੋ ਕੋਈ ਭੀ ਪ੍ਰਭੂ ਦੇ ਨਾਮ ਨੂੰ ਭੁਲਾਉਂਦਾ ਹੈ; ਉਸ ਨੂੰ ਆਪਣੇ ਕਰਮਾਂ ਦਾ ਬਕਾਇਆ (ਹਿਸਾਬ) ਧਰਮਰਾਜੇ ਨੂੰ ਦੇਣਾ ਪੈਂਦਾ ਹੈ। ਸੂਰਜੁ ਤਪੈ ਅਗਨਿ ਬਿਖੁ ਝਾਲਾ ॥ ਉਸ ਦੇ ਅੰਦਰ ਸਾੜ ਸੁੱਟਣ ਵਾਲਾ, ਖਾਹਿਸ਼ ਦਾ ਸੂਰਜ ਜ਼ਹਿਰੀਲੀਆਂ ਲਾਟਾਂ ਸਹਿਤ ਤਪਦਾ ਹੈ। ਅਪਤੁ ਪਸੂ ਮਨਮੁਖੁ ਬੇਤਾਲਾ ॥ ਉਹ ਆਪ ਹੁਦਰਾ ਪ੍ਰਾਣੀ, ਬੇਇੱਜ਼ਤ ਡੰਗਰ ਅਤੇ ਭੂਤਨਾ ਹੈ। ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੇ ॥੭॥ ਉਮੈਦ ਅਤੇ ਖ਼ਾਹਿਸ਼ ਅੰਦਰ ਗ੍ਰਸਿਆ ਹੋਇਆ ਉਹ ਝੂਠ ਦੀ ਕਿਰਤ ਕਰਦਾ ਹੈ ਤੇ ਬਦੀ ਦੀ ਬੁਰੀ ਬੀਮਾਰ ਦਾ ਦੁਖੀ ਕੀਤਾ ਹੋਇਆ ਹੈ। ਮਸਤਕਿ ਭਾਰੁ ਕਲਰ ਸਿਰਿ ਭਾਰਾ ॥ ਉਹ ਆਪਣੇ ਮੱਥੇ ਅਤੇ ਸਿਰ ਉਤੇ ਪਾਪਾਂ ਦੇ ਸ਼ੋਰੇ ਦਾ ਬੋਝਲ ਬੋਝ ਚੁੱਕੀ ਫਿਰਦਾ ਹੈ। ਕਿਉ ਕਰਿ ਭਵਜਲੁ ਲੰਘਸਿ ਪਾਰਾ ॥ ਉਹ ਕਿਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤੱਰ ਸਕਦਾ ਹੈ? ਸਤਿਗੁਰੁ ਬੋਹਿਥੁ ਆਦਿ ਜੁਗਾਦੀ ਰਾਮ ਨਾਮਿ ਨਿਸਤਾਰਾ ਹੇ ॥੮॥ ਮੁੱਢ ਕਦੀਮਾਂ ਤੋਂ ਸੱਚੇ ਗੁਰੂ ਜੀ ਜਹਾਜ਼ ਹਨ ਜੋ ਸੁਆਮੀ ਦੇ ਨਾਮ ਦੇ ਰਾਹੀਂ ਇਨਸਾਨ ਦਾ ਪਾਰ ਉਤਾਰਾ ਕਰ ਦਿੰਦੇ ਹਨ। ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ ॥ ਮਨੁਖ ਨੂੰ ਸੰਸਾਰ ਵਿੰਚ ਬੇਟਿਆਂ ਤੇ ਵਹੁਟੀ ਦੀ ਪ੍ਰੀਤ ਮਿੱਠੜੀ ਲਗਦੀ ਹੈ। ਮਾਇਆ ਮੋਹੁ ਪਸਰਿਆ ਪਾਸਾਰਾ ॥ ਸਾਰਾ ਸੰਸਾਰ ਮੋਹਨੀ ਦੀ ਮਮਤਾ ਦਾ ਹੀ ਖਿਲਾਰਾ ਹੈ। ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ ॥੯॥ ਜੇਕਰ ਬ੍ਰਹਮ-ਬੇਤਾ ਪ੍ਰਾਣੀ ਅਸਲੀਅਤ ਦੀ ਵੀਚਾਰ ਕਰੇ, ਤਾਂ ਸੱਚੇ ਗੁਰੂ ਜੀ ਉਸ ਦੀ ਮੌਤ ਦੀ ਫਾਂਸੀ ਨੂੰ ਕੱਟ ਦਿੰਦੇ ਹਨ। ਕੂੜਿ ਮੁਠੀ ਚਾਲੈ ਬਹੁ ਰਾਹੀ ॥ ਜਦੋਂ ਕੋਈ ਝੂਠ ਦੀ ਠੱਗੀ ਹੋਈ, ਘਣੇਰਿਆਂ ਰਸਤਿਆਂ ਅੰਦਰ ਟੁਰਦੀ ਹੈ, ਮਨਮੁਖੁ ਦਾਝੈ ਪੜਿ ਪੜਿ ਭਾਹੀ ॥ ਅੇਹੋ ਜਹੀ ਆਪ ਹੁਦਰੀ ਇਸਤ੍ਰੀ ਭਾਵੇਂ ਬਹੁਤੀ ਪੜ੍ਹੀ ਲਿਖੀ ਹੋਵੇ, ਅੱਗ ਵਿੱਚ ਸੜਦੀ ਹੈ। ਅੰਮ੍ਰਿਤ ਨਾਮੁ ਗੁਰੂ ਵਡ ਦਾਣਾ ਨਾਮੁ ਜਪਹੁ ਸੁਖ ਸਾਰਾ ਹੇ ॥੧੦॥ ਗੁਰੂ ਜੀ ਨਾਮ-ਅੰਮ੍ਰਿਤ ਦੇ ਵੱਡੇ ਦਾਤਾਰ ਹਨ। ਲਾਮ ਦਾ ਉਚਾਰਨ ਕਰਨ ਦੁਆਰਾ ਸ੍ਰੇਸ਼ਟ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਸਤਿਗੁਰੁ ਤੁਠਾ ਸਚੁ ਦ੍ਰਿੜਾਏ ॥ ਮਿਹਰਬਾਨ ਹੋ ਸੱਚੇ ਗੁਰਦੇਵ ਜੀ ਬੰਦੇ ਦੇ ਅੰਦਰ ਸੰਚਾ ਨਾਮ ਪੱਕਾ ਕਰ ਦਿੰਦੇ ਹਨ, ਸਭਿ ਦੁਖ ਮੇਟੇ ਮਾਰਗਿ ਪਾਏ ॥ ਉਸ ਦੇ ਸਾਰੇ ਦੁਖੜੇ ਮੇਟ ਦਿੰਦੇ ਹਨ ਅਤੇ ਉਸ ਨੂੰ ਠੀਕ ਰਸਤੇ ਪਾ ਦਿੰਦੇ ਹਨ। ਕੰਡਾ ਪਾਇ ਨ ਗਡਈ ਮੂਲੇ ਜਿਸੁ ਸਤਿਗੁਰੁ ਰਾਖਣਹਾਰਾ ਹੇ ॥੧੧॥ ਇੱਕ ਕੰਡਾ ਤਕ ਭੀ ਉਸ ਦੇ ਪੈਰ ਵਿੱਚ ਕਦਾਚਿਤ ਨਹੀਂ ਲਗਦਾ ਜਿਸ ਦੇ ਰੱਖਿਅਕ ਸੱਚੇ ਗੁਰੂ ਜੀ ਹਨ। ਖੇਹੂ ਖੇਹ ਰਲੈ ਤਨੁ ਛੀਜੈ ॥ ਜਦ ਦੇਹ ਨਾਸ ਹੇੋ ਜਾਂਦੀ ਹੈ, ਮਿੱਟੀ ਮਿੱਟੀ ਵਿੱਚ ਮਿਲ ਜਾਂਦੀ ਹੈ। ਮਨਮੁਖੁ ਪਾਥਰੁ ਸੈਲੁ ਨ ਭੀਜੈ ॥ ਆਪ ਹੁਦਰਾ ਪੱਥਰ ਦੀ ਸਲੇਟ ਦੀ ਮਾਨੰਦ ਹੈ ਜੋ ਪਾਣੀ ਨਾਲ ਨਹੀਂ ਭਿਜਦੀ। ਕਰਣ ਪਲਾਵ ਕਰੇ ਬਹੁਤੇਰੇ ਨਰਕਿ ਸੁਰਗਿ ਅਵਤਾਰਾ ਹੇ ॥੧੨॥ ਉਹ ਬਥੇਰੇ ਰੋਂਦੇ ਪਿੱਟਣੇ ਕਰਦਾ ਹੈ ਅਤੇ ਕਦੇ ਦੋਜਕ ਵਿੱਚ ਪ੍ਰਵੇਸ਼ ਕਰਦਾ ਹੈ ਤੇ ਕਦੇ ਬਹਿਸ਼ਤ ਵਿੱਚ। ਮਾਇਆ ਬਿਖੁ ਭੁਇਅੰਗਮ ਨਾਲੇ ॥ ਪ੍ਰਾਨੀ, ਧਨ-ਦੌਲਤ ਦੀ ਜ਼ਹਿਰੀਲੀ ਸੱਪਣੀ ਦੇ ਸੰਗ ਵਸਦੇ ਹਨ। ਇਨਿ ਦੁਬਿਧਾ ਘਰ ਬਹੁਤੇ ਗਾਲੇ ॥ ਇਸ ਦਵੈਤ-ਭਾਵ ਨੇ ਘਣੇਰੇ ਗ੍ਰਹਿ ਬਰਬਾਦ ਕਰ ਛੱਡੇ ਹਨ। ਸਤਿਗੁਰ ਬਾਝਹੁ ਪ੍ਰੀਤਿ ਨ ਉਪਜੈ ਭਗਤਿ ਰਤੇ ਪਤੀਆਰਾ ਹੇ ॥੧੩॥ ਸੱਚੇ ਗੁਰਾਂ ਦੇ ਬਿਨਾ ਪ੍ਰਭੂ ਦਾ ਪ੍ਰੇਮ ਉਤਪੰਨ ਨਹੀਂ ਹੁੰਦਾ। ਹਰੀ ਦੇ ਪ੍ਰੇਮ ਨਾਲ ਰੰਗੀਜਣ ਦੁਆਰਾ ਆਤਮਾ ਰੱਜ ਜਾਂਦੀ ਹੈ। ਸਾਕਤ ਮਾਇਆ ਕਉ ਬਹੁ ਧਾਵਹਿ ॥ ਮਾਇਆ ਦੇ ਪੁਜਾਰੀ ਧਨ-ਦੌਲਤ ਮਗਰ ਬਹੁਤ ਨਸਦੇ ਹਨ। ਨਾਮੁ ਵਿਸਾਰਿ ਕਹਾ ਸੁਖੁ ਪਾਵਹਿ ॥ ਨਾਮ ਨੂੰ ਭੁਲਾ ਕੇ ਉਹ ਆਰਾਮ ਕਿਸ ਤਰ੍ਹਾਂ ਪਾ ਸਕਦੇ ਹਨ? ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ ਨਾਹੀ ਪਾਰਿ ਉਤਾਰਾ ਹੇ ॥੧੪॥ ਤਿੰਨਾਂ ਅਵਸਥਾਵਾਂ ਵਿੱਚ ਉਹ ਤਬਾਹ ਹੋ ਜਾਂਦੇ ਹਨ ਅਤੇ ਮੋਖ਼ਸ਼ ਨੂੰ ਪ੍ਰਾਪਤ ਨਹੀਂ ਹੁੰਦੇ। ਕੂਕਰ ਸੂਕਰ ਕਹੀਅਹਿ ਕੂੜਿਆਰਾ ॥ ਝੂਠਾ ਆਦਮੀ ਕੁੱਤਾ ਅਤੇ ਸੂਰ ਆਖਿਆ ਜਾਂਦਾ ਹੈ। ਭਉਕਿ ਮਰਹਿ ਭਉ ਭਉ ਭਉ ਹਾਰਾ ॥ ਭੈ-ਭੀਤ ਹੋਇਆ ਹੋਇਆ ਉਹ ਭੌਂਕਦਾ, ਭੌਂਕਦਾ, ਭੌਂਕ ਕੇ ਮਰ ਜਾਂਦਾ ਹੈ। ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ ॥੧੫॥ ਚਿੱਤ ਤੇ ਦੇਹ ਕਰਕੇ ਕੂੜਾ, ਉਹ ਝੂਠ ਦੀ ਕਿਰਤ ਕਰਦਾ ਹੈ ਤੇ ਖੋਟੀ ਬੁੱਧੀ ਦੇ ਕਾਰਣ ਪ੍ਰਭੂ ਦੀ ਦਰਗਾਹ ਵਿੱਚ ਹਾਰ ਜਾਂਦਾ ਹੈ। ਸਤਿਗੁਰੁ ਮਿਲੈ ਤ ਮਨੂਆ ਟੇਕੈ ॥ ਜੇਕਰ ਸੱਚੇ ਗੁਰੂ ਜੀ ਮਿਲ ਪੈਣ ਤਦ ਇਹ ਮਨ ਨੂੰ ਅਸਥਿਰ ਕਰ ਦਿੰਦੇ ਹਨ। ਰਾਮ ਨਾਮੁ ਦੇ ਸਰਣਿ ਪਰੇਕੈ ॥ ਜੋ ਗੁਰਾਂ ਦੀ ਪਨਾਹ ਲੈਂਦਾ ਹੈ; ਉਸ ਨੂੰ ਗੁਰੂ ਜੀ ਪ੍ਰਭੂ ਦਾ ਨਾਮ ਪ੍ਰਦਾਨ ਕਰਦੇ ਹਨ। ਹਰਿ ਧਨੁ ਨਾਮੁ ਅਮੋਲਕੁ ਦੇਵੈ ਹਰਿ ਜਸੁ ਦਰਗਹ ਪਿਆਰਾ ਹੇ ॥੧੬॥ ਗੁਰੂ ਜੀ ਸੁਆਮੀ ਦੇ ਅਣਮੁੱਲੇ ਨਾਮ ਦੀ ਦੌਲਤ ਦਿੰਦੇ ਹਨ। ਜੋ ਕੋਈ ਭੀ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ; ਉਹ ਉਸ ਦੇ ਦਰਬਾਰ ਅੰਦਰ ਮਨਮੋਹਨਾ ਭਾਸਦਾ ਹੈ। copyright GurbaniShare.com all right reserved. Email |