ਹਉਮੈ ਮਮਤਾ ਕਰਦਾ ਆਇਆ ॥ ਹੰਗਤਾ ਅਤੇ ਮੈਂ ਮੇਰੀ ਕਰਨ ਦੇ ਸਬਬ, ਤੂੰ ਇਸ ਸੰਸਾਰ ਦੇ ਅੰਦਰ ਆਇਆ ਹੈਂ। ਆਸਾ ਮਨਸਾ ਬੰਧਿ ਚਲਾਇਆ ॥ ਉਮੈਦ ਅਤੇ ਖ਼ਾਹਿਸ਼ ਤੈਨੂੰ ਬੰਨ੍ਹਦੀਆਂ ਤੇ ਤੋਰਦੀਆਂ ਹਨ। ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ ॥੧੫॥ ਅਪਣਤ ਅੰਦਰ ਗ਼ਲਤਾਨ ਹੋਣ ਦੇ ਕਾਰਨ, ਪਾਪਾਂ ਦੀ ਨਿਕੰਮੀ ਸੁਆਹ ਲੱਦਣ ਦੇ ਬਗ਼ੈਰ ਹੋਰ ਤੂੰ ਆਪਣੇ ਨਾਲ ਦੀ ਲੈ ਕੇ ਜਾਵੇਗਾ। ਹਰਿ ਕੀ ਭਗਤਿ ਕਰਹੁ ਜਨ ਭਾਈ ॥ ਹੇ ਰੱਬ ਦੇ ਸਾਧੂਓ! ਮੇਰੇ ਭਰਾਓ! ਤੁਸੀਂ ਸੁਆਮੀ ਦੀ ਪ੍ਰੇਮਮਈ ਸੇਵਾ ਕਮਾਓ। ਅਕਥੁ ਕਥਹੁ ਮਨੁ ਮਨਹਿ ਸਮਾਈ ॥ ਤੁਸੀਂ ਹਰੀ ਦੀ ਅਕਹਿ ਵਾਰਤਾ ਨੂੰ ਆਖੋ ਅਤੇ ਤੁਹਾਡੀਆਂ ਚਿੱਤ ਦੀਆਂ ਖ਼ਹਿਸ਼ਾਂ ਚਿੱਤ ਅੰਦਰ ਹੀ ਲੀਨ ਹੋ ਜਾਣਗੀਆਂ। ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ ॥੧੬॥ ਤੂੰ ਆਪਣੇ ਬਾਹਰ ਜਾਂਦੇ ਮਨੂਏ ਨੂੰ ਇਸ ਦੇ ਆਪਣੇ ਗ੍ਰਹਿ ਅੱਦਰ ਰੋਕ ਕੇ ਰੱਖ ਅਤੇ ਮੇਟਣਹਾਰ ਸੁਆਮੀ ਤੇਰੀਆਂ ਤਕਲਫ਼ਿਾਂ ਨੂੰ ਮੇਟ ਦੇਵੇਗਾ। ਹਰਿ ਗੁਰ ਪੂਰੇ ਕੀ ਓਟ ਪਰਾਤੀ ॥ ਮੈਂ ਪੂਰਨ ਗੁਰੂ-ਪਰਮੇਸ਼ਰ ਦੀ ਪਨਾਹ ਹੇਠ ਆ ਡਿੱਗਾ ਹਾਂ। ਗੁਰਮੁਖਿ ਹਰਿ ਲਿਵ ਗੁਰਮੁਖਿ ਜਾਤੀ ॥ ਗੁਰਾਂ ਦੀ ਦਇਆ ਦੁਆਰਾ, ਮੈਂ ਬ੍ਰਹਮ-ਗਿਆਨੀ ਥੀ ਗਿਆ ਹਾਂ ਅਤੇ ਮੈਂ ਆਪਣੇ ਪ੍ਰਭੂ ਦੀ ਪ੍ਰੀਤ ਨੂੰ ਅਨੁਭਵ ਕਰ ਲਿਆ ਹੈ। ਨਾਨਕ ਰਾਮ ਨਾਮਿ ਮਤਿ ਊਤਮ ਹਰਿ ਬਖਸੇ ਪਾਰਿ ਉਤਾਰਾ ਹੇ ॥੧੭॥੪॥੧੦॥ ਨਾਨਕ, ਪ੍ਰਭੂ ਦੇ ਨਾਮ ਦੇ ਰਾਹੀਂ ਮੇਰੀ ਅਕਲ ਸ੍ਰੇਸ਼ਟ ਥੀ ਗਈ ਹੈ ਅਤੇ ਮੁਆਫ਼ੀ ਬਖ਼ਸ਼ ਕੇ ਪ੍ਰਭੂ ਨੇ ਮੈਨੂੰ ਤਾਰ ਦਿੱਤਾ ਹੈ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਸਰਣਿ ਪਰੇ ਗੁਰਦੇਵ ਤੁਮਾਰੀ ॥ ਹੇ ਮੇਰੇ ਗੁਰੂ-ਪਰਮੇਸ਼ਰ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ। ਤੂ ਸਮਰਥੁ ਦਇਆਲੁ ਮੁਰਾਰੀ ॥ ਤੂੰ ਆਪ ਹੀ ਸਰਬ-ਸ਼ਕਤੀਵਾਨ ਅਤੇ ਮਇਆਵਾਨ ਸੁਆਮੀ, ਹੰਕਾਰ ਦਾ ਵੈਰੀ ਹੈਂ। ਤੇਰੇ ਚੋਜ ਨ ਜਾਣੈ ਕੋਈ ਤੂ ਪੂਰਾ ਪੁਰਖੁ ਬਿਧਾਤਾ ਹੇ ॥੧॥ ਮੇਰੇ ਮਾਲਕ ਕੋਈ ਭੀ ਤੇਰੀਆਂ ਅਦਭੁੱਤ ਖੇਡਾਂ ਨੂੰ ਨਹੀਂ ਜਾਣਦਾ। ਤੂੰ ਪੂਰਨ ਬਲਵਾਨ ਸਿਰਜਣਹਾਰ ਸੁਆਮੀ ਹੈਂ। ਤੂ ਆਦਿ ਜੁਗਾਦਿ ਕਰਹਿ ਪ੍ਰਤਿਪਾਲਾ ॥ ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਤੂੰ ਜੀਵਾਂ ਦੀ ਪਾਲਣਾ-ਪੋਸਦਾ ਕਰਦਾ ਹੈਂ। ਘਟਿ ਘਟਿ ਰੂਪੁ ਅਨੂਪੁ ਦਇਆਲਾ ॥ ਹੇ ਲਾਸਾਨੀ ਸੁੰਦਰਤਾ ਵਾਲੇ ਮਇਆਵਾਨ ਮਾਲਕ! ਤੂੰ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ। ਜਿਉ ਤੁਧੁ ਭਾਵੈ ਤਿਵੈ ਚਲਾਵਹਿ ਸਭੁ ਤੇਰੋ ਕੀਆ ਕਮਾਤਾ ਹੇ ॥੨॥ ਜਿਸ ਤਰ੍ਹਾਂ ਤੂੰ ਚਾਹੁੰਦਾ ਹੈ, ਉਸ ਤਰ੍ਹਾਂ ਹੀ ਤੂੰ ਬੰਦਿਆਂ ਨੂੰ ਚਲਾਉਂਦਾ ਹੈਂ। ਹਰ ਜਣਾ ਉਸੇ ਤਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਤੇਰਾ ਜਾਰੀ ਕੀਤਾ ਹੋਇਆ ਹੁਕਮ ਹੁੰਦਾ ਹੈ। ਅੰਤਰਿ ਜੋਤਿ ਭਲੀ ਜਗਜੀਵਨ ॥ ਸਾਡੇ ਅੰਦਰ ਜਗਤ ਦੀ ਜਿੰਦ-ਜਾਨ, ਵਾਹਿਗੁਰੂ, ਦਾ ਸ੍ਰੇਸ਼ਟ ਪ੍ਰਕਾਸ਼ ਹੈ। ਸਭਿ ਘਟ ਭੋਗੈ ਹਰਿ ਰਸੁ ਪੀਵਨ ॥ ਵਾਹਿਗੁਰੂ ਸਾਰਿਆਂ ਦਿਲਾਂ ਨੂੰ ਮਾਣਦਾ ਹੈ ਤੇ ਉਨ੍ਹਾਂ ਦਾ ਸੁਆਦ ਚੱਖਦਾ ਹੈ। ਆਪੇ ਲੇਵੈ ਆਪੇ ਦੇਵੈ ਤਿਹੁ ਲੋਈ ਜਗਤ ਪਿਤ ਦਾਤਾ ਹੇ ॥੩॥ ਵਾਹਿਗੁਰੂ ਹਰ ਸ਼ੈ ਆਪ ਦਿੰਦਾ ਹੈ ਅਤੇ ਆਪ ਹੀ ਲੈ ਲੈਂਦਾ ਹੈ, ਤਿੰਨਾਂ ਜਹਾਨਾਂ ਦੇ ਜੀਵਾਂ ਦਾ ਉਹ ਹੀ ਦਾਤਾਰ ਪਿਤਾ ਹੈ। ਜਗਤੁ ਉਪਾਇ ਖੇਲੁ ਰਚਾਇਆ ॥ ਸੰਸਾਰ ਨੂੰ ਸਾਜ ਕੇ ਸੁਆਮੀ ਨੇ ਆਪਣੀ ਖੇਡ ਰਚੀ ਹੈ। ਪਵਣੈ ਪਾਣੀ ਅਗਨੀ ਜੀਉ ਪਾਇਆ ॥ ਹਵਾ, ਜਲ ਅਤੇ ਅੱਗ ਦੀ ਦੇਹ ਅੰਦਰ ਉਸ ਨੇ ਜਿੰਦ-ਜਾਨ ਪਾ ਦਿੱਤੀ ਹੈ। ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ ॥੪॥ ਸਰੀਰ ਦੇ ਸ਼ਹਿਰ ਦੇ ਨੌ ਦਰ ਹਨ ਅਤੇ ਉਹ ਦਸਵਾਂ ਅਲੋਪ ਰਹਿੰਦਾ ਹੈ। ਚਾਰਿ ਨਦੀ ਅਗਨੀ ਅਸਰਾਲਾ ॥ ਅੱਗ ਦੀਆਂ ਚਾਰ ਭਿਆਨਕ ਨਦੀਆਂ ਦੇਹ ਵਿੱਚ ਵਗਦੀਆਂ ਹਨ। ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ ॥ ਗੁਰਾਂ ਦੇ ਉਪਦੇਸ਼ ਦੁਆਰਾ, ਨਿਰਲੇਪ ਰਹਿ ਕੇ, ਕੋਈ ਵਿਰਲਾ ਗੁਰੂ-ਅਨੁਸਾਰੀ ਹੀ ਇਸ ਨੂੰ ਸਮਝਦਾ ਹੈ। ਸਾਕਤ ਦੁਰਮਤਿ ਡੂਬਹਿ ਦਾਝਹਿ ਗੁਰਿ ਰਾਖੇ ਹਰਿ ਲਿਵ ਰਾਤਾ ਹੇ ॥੫॥ ਖੋਟੀ-ਸਮਝ ਰਾਹੀਂ ਮਾਦਾਪ੍ਰਸਤ ਡੁਬ ਅਤੇ ਸੜ ਜਾਂਦੇ ਹਨ। ਗੁਰੂ ਜੀ ਉਨ੍ਹਾਂ ਨੂੰ ਬਚਾ ਲੈਂਦੇ ਹਨ, ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ। ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥ ਪਾਣੀ, ਅੱਗ, ਹਵਾ, ਮਿੰਟੀ ਅਤੇ ਆਸਮਾਨ। ਤਿਨ ਮਹਿ ਪੰਚ ਤਤੁ ਘਰਿ ਵਾਸਾ ॥ ਉਸ ਪੰਜਾਂ ਮੂਲ ਅੰਸ਼ਾਂ ਦੇ ਗ੍ਰਹਿ ਅੰਦਰ ਪ੍ਰਾਨੀ ਵੱਸਦਾ ਹੈ। ਸਤਿਗੁਰ ਸਬਦਿ ਰਹਹਿ ਰੰਗਿ ਰਾਤਾ ਤਜਿ ਮਾਇਆ ਹਉਮੈ ਭ੍ਰਾਤਾ ਹੇ ॥੬॥ ਜੋ ਕੋਈ ਭੀ ਸੱਚੇ ਗੁਰਾਂ ਦੀ ਬਾਨੀ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹੈ, ਉਹ ਮੋਹਨੀ ਦੀ ਲਗਨ ਹੰਕਾਰ ਅਤੇ ਦਵੈਤ-ਭਾਵ ਨੂੰ ਛੱਡ ਦਿੰਦਾ ਹੈ। ਇਹੁ ਮਨੁ ਭੀਜੈ ਸਬਦਿ ਪਤੀਜੈ ॥ ਗੁਰਾਂ ਦੀ ਬਾਣੀ ਨਾਲ ਸੰਤੁਸ਼ਟ ਹੋ, ਇਹ ਆਤਮਾ ਪਰਮ ਪ੍ਰਸੰਨ ਥੀ ਵੰਝਦੀ ਹੈ। ਬਿਨੁ ਨਾਵੈ ਕਿਆ ਟੇਕ ਟਿਕੀਜੈ ॥ ਨਾਮ ਦੇ ਬਗ਼ੈਰ, ਬੰਦਾ ਹੋਰ ਕੀ ਆਸਰਾ ਲੈ ਸਕਦਾ ਹੈ। ਅੰਤਰਿ ਚੋਰੁ ਮੁਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ ॥੭॥ ਇਸ ਦੇਹ ਦੇ ਮਹਿਲ ਨੂੰ ਚੋਰ ਲੁੱਟੀ ਜਾ ਰਹੇ ਹਨ, ਪਰ ਇਹ ਮਾਇਆ ਦਾ ਪੁਜਾਰੀ ਇਨ੍ਹਾਂ ਅੰਦਰਲਿਆਂ ਭੂਤਨਿਆਂ ਨੂੰ ਜਾਣਦਾ ਨਹੀਂ। ਦੁੰਦਰ ਦੂਤ ਭੂਤ ਭੀਹਾਲੇ ॥ ਪ੍ਰਾਨੀ ਦੇ ਅੰਦਰ ਝਗੜਾਲੂ, ਦੁਸ਼ਟ ਅਤੇ ਭਿਆਨਕ ਪ੍ਰੇਤ ਹਨ। ਖਿੰਚੋਤਾਣਿ ਕਰਹਿ ਬੇਤਾਲੇ ॥ ਉਹ ਭੂਤਨਿਆਂ ਦੀ ਮਾਨੰਦ ਲੜਾਈ ਝਗੜਾ ਖਡਾ ਕਰਦਾ ਹੈ। ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ ॥੮॥ ਗੁਰਾਂ ਦੀ ਬਾਣੀ ਨੂੰ ਵੀਚਾਰਨ ਦੇ ਬਗੈਰ ਉਹ ਆਵਾਗਉਣ ਵਿੱਚ ਪੈਂਦਾ ਹੈ। ਇੱਜ਼ਤ ਗੁਆ ਲੈਂਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਕੂੜੁ ਕਲਰੁ ਤਨੁ ਭਸਮੈ ਢੇਰੀ ॥ ਝੂਠੇ ਬੰਦੇ ਦੀ ਦੇਹ, ਬੰਜਰ ਧਰਤੀ ਦਾ ਇਕ ਅੰਬਾਰ ਹੈ। ਬਿਨੁ ਨਾਵੈ ਕੈਸੀ ਪਤਿ ਤੇਰੀ ॥ ਨਾਮ ਦੇ ਬਗ਼ੈਰ ਤੂੰ ਕੀ ਇੱਜ਼ਤ ਪ੍ਰਾਪਤ ਕਰ ਸਕਦਾ ਹੈਂ, ਹੇ ਇਨਸਾਨ? ਬਾਧੇ ਮੁਕਤਿ ਨਾਹੀ ਜੁਗ ਚਾਰੇ ਜਮਕੰਕਰਿ ਕਾਲਿ ਪਰਾਤਾ ਹੇ ॥੯॥ ਨਾਮ ਦੇ ਬਿਨਾ ਉਹ ਚਾਰੇ ਜ਼ੁੱਗ ਹੀ ਨਰੜਿਆ ਰਹਿੰਦਾ ਹੈ ਅਤੇ ਬੰਦਖ਼ਲਾਸ ਨਹੀਂ ਹੁੰਦਾ। ਮੌਤ ਦਾ ਦੂਤ ਹਮੇਸ਼ਾਂ ਹੀ ਉਸ ਨੂੰ ਤਕਦਾ ਰਹਿੰਦਾ ਹੈ। ਜਮ ਦਰਿ ਬਾਧੇ ਮਿਲਹਿ ਸਜਾਈ ॥ ਯਮ ਦੇ ਬੂਹੇ ਉੱਤੇ ਉਹ ਜਕੜਿਆ ਜਾਂਦਾ ਹੈ ਅਤੇ ਡੰਡ ਸਹਾਰਦਾ ਹੈ। ਤਿਸੁ ਅਪਰਾਧੀ ਗਤਿ ਨਹੀ ਕਾਈ ॥ ਉਸ ਪਾਪੀ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ। ਕਰਣ ਪਲਾਵ ਕਰੇ ਬਿਲਲਾਵੈ ਜਿਉ ਕੁੰਡੀ ਮੀਨੁ ਪਰਾਤਾ ਹੇ ॥੧੦॥ ਕਾਂਟੇ ਦੇ ਨਾਲ ਪਰੋਤੀ ਹੋਈ ਮੱਛੀ ਦੀ ਮਾਨੰਦ, ਪਾਪੀ ਵਿਰਲਾਉਂਦਾ ਅਤੇ ਪੁਕਾਰਦਾ ਹੈ। ਸਾਕਤੁ ਫਾਸੀ ਪੜੈ ਇਕੇਲਾ ॥ ਅਧਰਮੀ ਕਲਮਕੱਲਾ ਹੀ ਫਾਹੇ ਚੜ੍ਹਦਾ ਹੈ। ਜਮ ਵਸਿ ਕੀਆ ਅੰਧੁ ਦੁਹੇਲਾ ॥ ਦੁਖੀ, ਅੰਨ੍ਹਾ ਇਨਸਾਨ ਯਮ ਦੇ ਕਾਬੂ ਆ ਜਾਂਦਾ ਹੈ। ਰਾਮ ਨਾਮ ਬਿਨੁ ਮੁਕਤਿ ਨ ਸੂਝੈ ਆਜੁ ਕਾਲਿ ਪਚਿ ਜਾਤਾ ਹੇ ॥੧੧॥ ਸਾਈਂ ਦੇ ਨਾਮ ਦੇ ਬਾਝੌਂ ਆਦਮੀ ਕਲਿਆਨ ਨੂੰ ਨਹੀਂ ਜਾਣਦਾ ਅਤੇ ਅੱਜ ਜਾਂ ਕਲ੍ਹ ਤਬਾਹ ਹੋ ਜਾਂਦਾ ਹੈ। ਸਤਿਗੁਰ ਬਾਝੁ ਨ ਬੇਲੀ ਕੋਈ ॥ ਸੰਚੇ ਗੁਰਾਂ ਦੇ ਬਗ਼ੈਰ ਕੋਈ ਜਣਾ ਭੀ ਬੰਦੇ ਦਾ ਮਿੱਤ ਨਹੀਂ। ਐਥੈ ਓਥੈ ਰਾਖਾ ਪ੍ਰਭੁ ਸੋਈ ॥ ਏਥੇ ਅਤੇ ਓਥੇ ਉਹ ਸਾਹਿਬ ਹੀ ਪ੍ਰਾਨੀ ਦਾ ਰੱਖਿਅਕ ਹੈ। ਰਾਮ ਨਾਮੁ ਦੇਵੈ ਕਰਿ ਕਿਰਪਾ ਇਉ ਸਲਲੈ ਸਲਲ ਮਿਲਾਤਾ ਹੇ ॥੧੨॥ ਆਪਣੀ ਮਿਹਰ ਧਾਰ ਕੇ ਗੁਰੂ ਜੀ ਬੰਦੇ ਨੂੰ ਸੁਆਮੀ ਦਾ ਨਾਮ ਬਖ਼ਸ਼ਦੇ ਹਨ ਅਤੇ ਪਾਣੀ ਦੇ ਨਾਲ ਮਿਲਣ ਦੀ ਤਰ੍ਹਾਂ ਇਹ ਉਹ ਵਿੱਚ ਲੀਨ ਹੋ ਜਾਂਦਾ ਹੈ। copyright GurbaniShare.com all right reserved. Email |