Page 1032

ਭੂਲੇ ਸਿਖ ਗੁਰੂ ਸਮਝਾਏ ॥
ਭੁਲਿਆਂ ਹੋਇਆਂ ਸਿੱਖਾਂ ਨੂੰ ਗੁਰੂ ਜੀ ਸਮਝਾਉਂਦੇ ਹਨ,

ਉਝੜਿ ਜਾਦੇ ਮਾਰਗਿ ਪਾਏ ॥
ਅਤੇ ਜੇਕਰ ਉਹ ਕੁਰਾਹੇ ਪੈ ਜਾਣ, ਤਾਂ ਗੁਰੂ ਜੀ ਉਨ੍ਹਾਂ ਨੂੰ ਠੀਕ ਰਸਤੇ ਪਾ ਦਿੰਦੇ ਹਨ।

ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥
ਦਿਹੁੰ ਅਤੇ ਰੈਣ ਸਦੀਵ ਹੀ ਤੂੰ ਉਸ ਗੁਰੂ ਦੀ ਟਹਿਲ ਕਮਾ, ਜੋ ਦੁਖੜੇ ਦੂਰ ਕਰਨ ਵਾਲਾ ਅਤੇ ਤੇਰਾ ਮਿੱਤ੍ਰ ਤੇ ਸਾਥੀ ਹੈ।

ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ ॥
ਹੇ ਫ਼ਾਨੀ ਬੰਦੇ! ਤੂੰ ਗੁਰਾਂ ਦੀ ਕੀ ਪ੍ਰੇਮਮਈ ਸੇਵਾ ਕਮਾ ਸਕਦਾ ਹੈ?

ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ ॥
ਬ੍ਰਹਮਾ, ਇੰਦ੍ਰ ਅਤੇ ਸ਼ਿਵਜੀ ਭੀ ਇਸ ਨੂੰ ਨਹੀਂ ਜਾਣਦੇ।

ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥
ਅਗਾਧ ਹਨ ਸੱਚੇ ਗੁਰੂ ਜੀ, ਦੱਸੋ ਉਹ ਕਿਸ ਤਰ੍ਹਾਂ ਜਾਣੇ ਜਾ ਸਕਦੇ ਹਨ? ਕੇਵਲ ਉਹ ਹੀ ਉਨ੍ਹਾਂ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਉਹ ਮਾਫ਼ ਕਰ ਦਿੰਦੇ ਹਨ।

ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥
ਜਿਸ ਦੇ ਅੰਦਰ ਪ੍ਰੀਤ ਹੈ ਉਹ ਸਾਹਿਬ ਦਾ ਦੀਦਾਰ ਪਾ ਲੈਂਦਾ ਹੈ।

ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ ॥
ਜੋ ਗੁਰਾਂ ਦੀ ਬਾਣੀ ਨਾਲ ਪਿਆਰ ਕਰਦਾ ਹੈ ਉਹ ਸਾਹਿਬ ਨਾਲ ਮਿਲ ਜਾਂਦਾ ਹੈ।

ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥
ਗੁਰੂ-ਸਮਰਪਨ ਦਿਹੁੰ ਅਤੇ ਰੈਣ ਪਵਿੱਤ੍ਰ ਪ੍ਰਕਾਸ਼ ਨੂੰ ਸਾਰੇ ਵਿਆਪਕ ਵੇਖਦਾ ਹੈ ਅਤੇ ਉਸ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਦੀਵਾ ਬਲਦਾ ਹੈ।

ਭੋਜਨ ਗਿਆਨੁ ਮਹਾ ਰਸੁ ਮੀਠਾ ॥
ਬ੍ਰਹਮ-ਬੋਧ ਦਾ ਖਾਣਾ ਮਿੱਠਾ, ਪਰਮ ਅੰਮ੍ਰਿਤ ਹੈ।

ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥
ਜੋ ਕੋਈ ਭੀ ਇਸ ਨੂੰ ਛਕਦਾ ਹੈ, ਉਹ ਸਾਈਂ ਦੇ ਦੀਦਾਰ ਨੂੰ ਵੇਖ ਲੈਂਦਾ ਹੈ।

ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥
ਉਸ ਦਾ ਦੀਦਾਰ ਦੇਖ ਕੇ ਪ੍ਰਭੂ ਦਾ ਪ੍ਰੇਮੀ, ਪ੍ਰਭੂ ਨਾਲ ਮਿਲ ਜਾਂਦਾ ਹੈ ਅਤੇ ਆਪਣੇ ਮਨ ਦੀ ਖ਼ਾਹਿਸ਼ ਨੂੰ ਮੇਟ ਕੇ ਉਸ ਵਿੱਚ ਲੀਨ ਥੀ ਵੰਝਦਾ ਹੈ।

ਸਤਿਗੁਰੁ ਸੇਵਹਿ ਸੇ ਪਰਧਾਨਾ ॥
ਪਰਮ ਮਹਾਨ ਹਨ ਉਹ ਜੋ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ।

ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ ॥
ਹਰ ਦਿਲ ਅੰਦਰ ਉਹ ਪਰਮ ਪ੍ਰਭੂ ਨੂੰ ਸਿੰਵਾਣਦੇ ਹਨ।

ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥
ਮੇਰੇ ਗੁਰਦੇਵ ਜੀ, ਤੂੰ ਨਾਨਕ ਨੂੰ ਵਾਹਿਗੁਰੂ ਦੀ ਕੀਰਤੀ ਅਤੇ ਸਾਹਿੁ ਦੇ ਗੋਲਿਆਂ ਦਾ ਮੇਲ-ਮਿਲਾਪ ਪ੍ਰਦਾਨ ਕਰ ਜੋ ਸੱਚੇ ਗੁਰਾਂ ਦੇ ਰਾਹੀਂ ਸੁਆਮੀ ਵਾਹਿਗੁਰੂ ਨੂੰ ਅਨੁਭਵ ਕਰਦੇ ਹਨ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਸਾਚੇ ਸਾਹਿਬ ਸਿਰਜਣਹਾਰੇ ॥
ਸੱਚਾ ਸੁਆਮੀ ਦੁਲ ਆਲਮ ਦਾ ਰਚਣਹਾਰ ਹੈ।

ਜਿਨਿ ਧਰ ਚਕ੍ਰ ਧਰੇ ਵੀਚਾਰੇ ॥
ਉਸ ਨੇ ਸੋਚ ਵਿਚਾਰ ਕੇ ਧਰਤੀ ਦੇ ਗੋਲਾਕਾਰ ਨੂੰ ਟਿਕਾਇਆ ਹੈ।

ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ ॥੧॥
ਰਚਨਾ ਨੂੰ ਰੱਚ ਕੇ ਰਚਨਹਾਰ ਖੁਦ ਹੀ ਇਸ ਨੂੰ ਵੇਖਦਾ ਹੈ। ਸੱਚਾ ਅਤੇ ਸੁਤੰਤਰ ਹੈ ਉਹ।

ਵੇਕੀ ਵੇਕੀ ਜੰਤ ਉਪਾਏ ॥
ਸਾਈਂ ਨੈ ਤਿੰਨ ਕਿਸਮਾ ਦੇ ਜੀਵ ਪੈਦਾ ਕੀਤੇ ਹਨ।

ਦੁਇ ਪੰਦੀ ਦੁਇ ਰਾਹ ਚਲਾਏ ॥
ਦੋ ਰਾਹੀਆ ਨੇ ਦੋ ਰਸਤੇ ਜਾਰੀ ਕੀਤੇ ਹਨ।

ਗੁਰ ਪੂਰੇ ਵਿਣੁ ਮੁਕਤਿ ਨ ਹੋਈ ਸਚੁ ਨਾਮੁ ਜਪਿ ਲਾਹਾ ਹੇ ॥੨॥
ਪੂਰਨ ਗੁਰਾਂ ਦੇ ਬਗੈਰ ਬੰਦੇ ਦੀ ਕਲਿਆਨ ਨਹੀਂ ਹੁੰਦੀ ਸਤਿਨਾਮ ਦਾ ਉਚਾਰਨ ਕਰਨ ਦੁਆਰਾ ਲਾਭ ਪ੍ਰਾਪਤ ਹੁੰਦਾ ਹੈ।

ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥
ਪ੍ਰਤਿਕੂਲ ਬੰਦੇ ਵਾਚਦੇ ਹਨ ਪ੍ਰੰਤੂ ਮਾਰਗ ਨੂੰ ਨਹੀਂ ਜਾਣਦੇ।

ਨਾਮੁ ਨ ਬੂਝਹਿ ਭਰਮਿ ਭੁਲਾਨਾ ॥
ਉਹ ਨਾਮ ਨੂੰ ਨਹੀਂ ਸਮਝਦੇ ਤੇ ਸੰਦੇਹ ਅੰਦਰ ਭਟਕਦੇ ਹਨ।

ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥੩॥
ਪਾਪ ਦੀ ਫਾਹੀ ਉਨ੍ਹਾਂ ਦੀ ਗਰਦਨ ਦੁਆਲੇ ਪੈਦੀ ਹੈ ਜੋ ਰਿਸਵਤ ਲੈ ਕੇ ਝੂਠੀ ਗਵਾਹੀ ਦਿੰਦੇ ਹਨ।

ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥
ਲੋਕ ਸਿਮਰਤੀਆ ਸ਼ਾਸਤਰਾ ਅਤੇ ਪੁਰਾਣਾ ਨੂੰ ਵਾਚਦੇ ਹਨ,

ਵਾਦੁ ਵਖਾਣਹਿ ਤਤੁ ਨ ਜਾਣਾ ॥
ਉਹ ਬਹਿਸ ਮੁਬਾਹਸੇ ਕਰਦੇ ਹਨ ਪ੍ਰੰਤੂ ਅਸਲੀਅਤ ਨੂੰ ਨਹੀਂ ਜਾਣਦੇ।

ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚ ਸੂਚੇ ਸਚੁ ਰਾਹਾ ਹੇ ॥੪॥
ਪੂਰਨ ਗੁਰਾਂ ਦੇ ਬਾਝੋਂ ਅਸਲ ਪਸਤੂ ਪ੍ਰਾਪਤ ਨਹੀਂ ਹੁੰਦੀ। ਸੱਚੇ ਤੇ ਪਵਿੱਤ੍ਰ ਪ੍ਰਾਨੀ ਸੱਚੇ ਰਸਤੇ ਟੁਰਦੇ ਹਨ।

ਸਭ ਸਾਲਾਹੇ ਸੁਣਿ ਸੁਣਿ ਆਖੈ ॥
ਸਾਰੇ ਜਣੇ ਉੋਸ ਸੁਆਮੀ ਨੂੰ ਸਲਾਹੁੰਦੇ ਸੁਣਦੇ ਅਤੇ ਉਚਾਰਦੇ ਹਨ।

ਆਪੇ ਦਾਨਾ ਸਚੁ ਪਰਾਖੈ ॥
ਵਾਹਿਗੁਰੂ ਸਿਆਣਾ ਹੈ ਅਤੇ ਆਪ ਹੀ ਸਚਿਆਰਾਂ ਨੂੰ ਪਰਖਦਾ ਹੈ।

ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ ਗੁਰਮੁਖਿ ਸਬਦੁ ਸਲਾਹਾ ਹੇ ॥੫॥
ਜਿਨਾ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਗੁਰਾਂ ਦੀ ਦਇਆ ਦੁਆਰਾ ਉਹ ਉੋਸ ਦੇ ਨਾਮ ਦਾ ਜੱਸ ਗਾਉਂਦੇ ਹਨ।,

ਸੁਣਿ ਸੁਣਿ ਆਖੈ ਕੇਤੀ ਬਾਣੀ ॥
ਅਨੇਕਾ ਹੀ ਪ੍ਰਭੂ ਦੀ ਬਾਣੀ ਨੂੰ ਸੁਣਦੇ ਅਤੇ ਉਚਾਰਨ ਕਰਦੇ ਹਨ।

ਸੁਣਿ ਕਹੀਐ ਕੋ ਅੰਤੁ ਨ ਜਾਣੀ ॥
ਸ੍ਰਵਣ ਕਰਨ ਅਤੇ ਆਖਣ ਦੁਆਰਾ ਕੋਈ ਭੀ ਪ੍ਰਭੂ ਦੇ ਪਾਰਾਵਰ ਨੂੰ ਨਹੀਂ ਜਾਣ ਸਕਦਾ।

ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥੬॥
ਕੇਵਲ ਉਹ ਹੀ ਸਿਆਣਾ ਹੈ ਜਿਸ ਨਫੰ ਅਦ੍ਰਿਸ਼ਟ ਸੁਆਮੀ ਆਪਣੇ ਆਪ ਨੂੰ ਵਿਖਾਲਦਾ ਹੈ ਅਤੇ ਉਹ ਹੀ ਪ੍ਰਭੂ ਦੀ ਅਕਹਿ ਵਾਰਤਾ ਨੂੰ ਵਰਣਨ ਕਰਦਾ ਹੈ।

ਜਨਮੇ ਕਉ ਵਾਜਹਿ ਵਾਧਾਏ ॥
ਜਦ ਬੱਚਾ ਜੰਮਦਾ ਹੈ ਵਧਾਈਆ ਗੂੰਜਦੀਆਂ ਹਨ,

ਸੋਹਿਲੜੇ ਅਗਿਆਨੀ ਗਾਏ ॥
ਤੇ ਬੇਸਮਝ ਬੰਦੇ ਖੁਸ਼ੀ ਦੇ ਗੀਤ ਗਾਉਂਦੇ ਹਨ।

ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥੭॥
ਜੋ ਕੋਈ ਜੰਮਿਆ ਹੈ ਉਹ ਆਪਣੇ ਸਿਰ ਉਤੇ ਪ੍ਰਭੂ ਪਾਤਿਸ਼ਾਹ ਦੀ ਲਿਖੀ ਹੋਈ ਭਾਵੀ ਅਨੂਸਾਰ ਨਿਸਚਿਤ ਹੀ ਮਰ ਜਾਵੇਗਾ।

ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ ॥
ਦੋਨੋਂ ਮਿਲਾਪ ਅਤੇ ਵਿਛੋੜਾ ਮੈਡੇਂ ਸੁਆਮੀ ਨੇ ਰਚੇ ਹਨ।

ਸ੍ਰਿਸਟਿ ਉਪਾਇ ਦੁਖਾ ਸੁਖ ਦੀਏ ॥
ਰਚਨਾ ਨੂੰ ਰਚ ਕੇ ਉਸ ਨੇ ਇਸ ਨੂੰ ਖੁਸ਼ੀ ਅਤੇ ਗਮੀ ਬਖ਼ਸ਼ੀ ਹੈ।

ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥੮॥
ਗੁਰੂ ਸਮਰਪਣ ਪੀੜ ਅਤੇ ਪ੍ਰਸੰਨਤਾ ਤੋਂ ਨਿਰਲੋਪ ਰਹਿੰਦੇ ਹਲ ਅਤੇ ਨਿਮਰਤਾ ਦੀ ਸੰਚੋਅ ਪਹਿਨਦੇ ਹਨ।

ਨੀਕੇ ਸਾਚੇ ਕੇ ਵਾਪਾਰੀ ॥
ਭਲੇ ਹਨ ਸੱਚੇ ਸੁਆਮੀ ਦੇ ਵਣਜਾਰੇ।

ਸਚੁ ਸਉਦਾ ਲੈ ਗੁਰ ਵੀਚਾਰੀ ॥
ਗੁਰਾਂ ਦੇ ਸਲਾਹ ਮਸ਼ਵਰੇ ਦੁਆਰਾ ਉਹ ਸੱਚਾ ਸੌਦਾ ਸੂਤ ਖਰੀਦਦੇ ਹਨ।

ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ ॥੯॥
ਜਿਸ ਦੀ ਝੋਲੀ ਵਿੱਚ ਸੱਚੀ ਰਾਜ ਦੀ ਦੌਲਤ ਹੈ ਉਸ ਨੂੰ ਸੱਚੇ ਨਾਮ ਦੀ ਪਰਮ ਪ੍ਰਸੰਨਤਾ ਦੀ ਦਾਤ ਮਿਲਦੀ ਹੈ।

ਕਾਚੀ ਸਉਦੀ ਤੋਟਾ ਆਵੈ ॥
ਕੂੜੇ ਵਣਜ ਵਾਪਾਰ ਦੁਆਰਾ ਘਾਟਾ ਪੈਦਾ ਹੈ।

ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ ॥
ਜੋ ਗੁਰਾਂ ਦੇ ਰਾਹੀਂ ਵਾਪਾਰ ਕਰਦਾ ਹੈ ਉਹਪ੍ਰਭੂ ਨੂੰ ਪਿਆਰਾ ਲਗਦਾ ਹੈ।

ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥੧੦॥
ਜਿਸ ਦਾ ਮਾਲ ਮਤਾ ਠੀਕ ਪੂਰਾ ਹੈ ਅਤੇ ਜਿਸ ਦਾ ਵੱਖਰ ਐਨ ਮੁਕੰਮਲ ਹੈ ਉ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

copyright GurbaniShare.com all right reserved. Email