Page 1033

ਸਭੁ ਕੋ ਬੋਲੈ ਆਪਣ ਭਾਣੈ ॥
ਹਰ ਕੋਈ ਜਿਸ ਤਰਾ ਉਸ ਨੂੰ ਚੰਗਾ ਲਗਦਾ ਹੈ ਗੱਲਾ ਕਰਦਾ ਹੈ।

ਮਨਮੁਖੁ ਦੂਜੈ ਬੋਲਿ ਨ ਜਾਣੈ ॥
ਦਵੈਤ ਭਾਵ ਦੇ ਕਾਰਣ ਪ੍ਰਤਿਕੂਲ ਪੁਰਸ਼ ਗੱਲ ਕਰਨੀ ਨਹੀਂ ਜਾਣਦਾ।

ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥੧੧॥
ਅੰਨੇ ਇਨਸਾਨ ਦੀ ਸਮਝ ਅੰਨੀ ਅਤੇ ਬੋਲੀ ਹੈ ਉਹ ਆਉਣ ਤੇ ਜਾਣ ਦੀ ਪੀੜਸਹਾਰਦਾ ਹੈ।

ਦੁਖ ਮਹਿ ਜਨਮੈ ਦੁਖ ਮਹਿ ਮਰਣਾ ॥
ਕਸ਼ਟ ਅੰਦਰ ਉਹ ਜੰਮਦਾ ਹੈ ਤੇ ਕਸ਼ਟ ਵਿੱਚ ਹੀ ਉਹ ਮਰ ਜਾਂਦਾ ਹੈ।

ਦੂਖੁ ਨ ਮਿਟੈ ਬਿਨੁ ਗੁਰ ਕੀ ਸਰਣਾ ॥
ਗੁਰਾਂ ਦੀ ਪਨਾਹ ਲੈਣ ਦੇ ਬਾਝੋਂ ਪੀੜ ਦਜ਼ਰ ਨਹੀਂ ਹੁੰਦੀ।

ਦੂਖੀ ਉਪਜੈ ਦੂਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੇ ॥੧੨॥
ਤਕਲੀਫ ਅੰਦਰ ਇਨਸਾਨ ਜੰਮਦਾ ਹੈ ਅਤੇ ਤਕਲੀਫ ਅੰਦਰ ਹੀ ਉਹ ਨਾਸ ਹੋ ਜਾਂਦਾ ਹੈ ਉਹ ਆਪਣੇ ਨਾਲ ਕੀ ਲਿਆਇਆ ਸੀ ਅਤੇ ਕੀ ਲੈ ਕੇ ਜਾਵੇਗਾ।

ਸਚੀ ਕਰਣੀ ਗੁਰ ਕੀ ਸਿਰਕਾਰਾ ॥
ਸੱਚੇ ਹਨ ਅਮਲ ਉਨ੍ਹਾਂ ਦੇ ਜੋ ਗੁਰਾਂ ਦੀ ਹਕੂਮਤ ਤਾਬੇ ਹਨ।

ਆਵਣੁ ਜਾਣੁ ਨਹੀ ਜਮ ਧਾਰਾ ॥
ਉਹ ਆਉਂਦੇ ਤੇ ਜਾਂਦੇ ਨਹੀਂ, ਨਾਂ ਹੀ ਉਹ ਮੌਤ ਦੇ ਕਾਨੂੰਨਾਂ ਦੇ ਅਧੀਨ ਹਨ।

ਡਾਲ ਛੋਡਿ ਤਤੁ ਮੂਲੁ ਪਰਾਤਾ ਮਨਿ ਸਾਚਾ ਓਮਾਹਾ ਹੇ ॥੧੩॥
ਡਾਲੀਆਂ ਨੂੰ ਤਿਆਗ ਕੇ ਜੋ ਕੋਈ ਭੀ ਅਸਲ ਜੜ ਨਾਲ ਜੜ੍ਹਦਾ ਹੈ, ਉਹ ਆਪਣੇ ਚਿੱਤ ਅੰਦਰ ਸੱਚੀ ਖੁਸ਼ੀ ਮਾਣਦਾ ਹੈ।

ਹਰਿ ਕੇ ਲੋਗ ਨਹੀ ਜਮੁ ਮਾਰੈ ॥
ਰੱਬ ਦੇ ਬੰਦਿਆਂ ਨੂੰ ਮੌਤ ਦਾ ਦੂਤ ਡੰਡ ਨਹੀਂ ਦਿੰਦਾ।

ਨਾ ਦੁਖੁ ਦੇਖਹਿ ਪੰਥਿ ਕਰਾਰੈ ॥
ਉਹ ਔਖੇ ਰਸਤੇ ਦੀ ਪੀੜ ਨੂੰ ਨਹੀਂ ਵੇਖਦੇ।

ਰਾਮ ਨਾਮੁ ਘਟ ਅੰਤਰਿ ਪੂਜਾ ਅਵਰੁ ਨ ਦੂਜਾ ਕਾਹਾ ਹੇ ॥੧੪॥
ਆਪਣੇ ਹਿਰਦੇ ਅੰਦਰ ਉਹ ਸੁਆਮੀ ਦੇ ਨਾਮ ਦੀ ਉਪਾਸ਼ਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਹੋਰ ਕੋਈ ਰੁਝੇਵਾ ਨਹੀਂ।

ਓੜੁ ਨ ਕਥਨੈ ਸਿਫਤਿ ਸਜਾਈ ॥
ਸਾਹਿਬ ਦੇ ਸੁਹਾਵਨੇ ਭਾਸ਼ਨ ਅਤੇ ਸਿਫ਼ਤ ਸ਼ਲਾਘਾ ਦਾ ਕੋਈ ਓੜਕ ਨਹੀਂ।

ਜਿਉ ਤੁਧੁ ਭਾਵਹਿ ਰਹਹਿ ਰਜਾਈ ॥
ਹੇ ਰਜ਼ਾ ਦੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।

ਦਰਗਹ ਪੈਧੇ ਜਾਨਿ ਸੁਹੇਲੇ ਹੁਕਮਿ ਸਚੇ ਪਾਤਿਸਾਹਾ ਹੇ ॥੧੫॥
ਜੋ ਸੱਚੇ ਰਾਜੇ ਦੇ ਫ਼ੁਰਮਾਨ ਨੂੰ ਮੰਨਦੇ ਹਨ, ਉਹ ਪਹਿਨਾਏ ਜਾਂਦੇ ਹਨ ਅਤੇ ਸ਼ਸ਼ੋਭਤ ਹੋ, ਸਾਈਂ ਦੇ ਦਰਬਾਰ ਨੂੰ ਜਾਂਦੇ ਹਨ।

ਕਿਆ ਕਹੀਐ ਗੁਣ ਕਥਹਿ ਘਨੇਰੇ ॥
ਅਣਗਿਣਤ ਹੀ ਸਾਹਿਬ ਦੀਆਂ ਖ਼ੂਬੀਆਂ ਨੂੰ ਉਚਾਰਦੇ ਹਨ। ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ।

ਅੰਤੁ ਨ ਪਾਵਹਿ ਵਡੇ ਵਡੇਰੇ ॥
ਵਿਸ਼ਾਲਾਂ ਦੇ ਪਰਮ ਵਿਸ਼ਾਲ ਭੀ, ਪ੍ਰਭੂ ਦੇ ਓੜਕ ਨੂੰ ਨਹੀਂ ਜਾਣਦੇ।

ਨਾਨਕ ਸਾਚੁ ਮਿਲੈ ਪਤਿ ਰਾਖਹੁ ਤੂ ਸਿਰਿ ਸਾਹਾ ਪਾਤਿਸਾਹਾ ਹੇ ॥੧੬॥੬॥੧੨॥
ਤੂੰ, ਹੇ ਸਾਹਿਬ! ਸਾਰਿਆਂ ਰਾਜਿਆਂ ਦੇ ਸਿਰਾਂ ਉੱਤੇ ਮਹਾਰਾਜਾ ਹੈਂ। ਤੂੰ ਨਾਨਕ ਦੀ ਇੱਜ਼ਤ ਆਬਰੂ ਰੱਖ ਅਤੇ ਉਸ ਨਯੂੰ ਆਪਣਾ ਸੱਚ ਪ੍ਰਦਾਨ ਕਰ।

ਮਾਰੂ ਮਹਲਾ ੧ ਦਖਣੀ ॥
ਮਾਰੂ ਪਹਿਲੀ ਪਾਤਿਸ਼ਾਹੀ ਦੱਖਣੀ।

ਕਾਇਆ ਨਗਰੁ ਨਗਰ ਗੜ ਅੰਦਰਿ ॥
ਦੇਹ ਰੂਪੀ ਪਿੰਡ ਵਿੱਚ ਮਨ ਦਾ ਕਿਲ੍ਹਾ ਹੈ।

ਸਾਚਾ ਵਾਸਾ ਪੁਰਿ ਗਗਨੰਦਰਿ ॥
ਦਸਮ ਦੁਆਰਾ ਦੇ ਸ਼ਹਿਰ ਦੇ ਅੰਦਰ ਸੱਚੇ ਸਾਈਂ ਦਾ ਨਿਵਾਸ ਅਸਥਾਨ ਹੈ।

ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥
ਸਦੀਵੀ ਸਥਿਰ ਅਤੇ ਪਵਿੱਤਰ ਹੈ ਇਹ ਅਸਥਾਨ ਸੁਆਮੀ ਨੇ ਆਪ ਹੀ ਇਸ ਨੂੰ ਰਚਿਆ ਹੈ।

ਅੰਦਰਿ ਕੋਟ ਛਜੇ ਹਟਨਾਲੇ ॥
ਕਿਲ੍ਹੇ ਦੇ ਅੰਦਰ ਬਾਲੇਖਾਨੇ ਅਤੇ ਬਾਜ਼ਾਰ ਹਨ।

ਆਪੇ ਲੇਵੈ ਵਸਤੁ ਸਮਾਲੇ ॥
ਸਾਹਿਬ ਆਪ ਹੀ ਵਸਤ ਵਲੇਵੇ ਦੀ ਸੰਭਾਲ ਕਰਦਾ ਹੈ।

ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥੨॥
ਦਸਮ ਦੁਆਰ ਦੇ ਕਰੜੇ ਬੂਹੇ ਜਾਣ ਬੁਝ ਕੇ ਮੀਟੇ ਤੇ ਬੰਦ ਕੀਤੇ ਹੋਏ ਹਨ। ਗੁਰਾਂ ਦੀ ਬਾਣੀ ਦੁਆਰਾ, ਉਹ ਪੂਰੀ ਤਰ੍ਹਾਂ ਖੁਲ੍ਹ ਜਾਂਦੇ ਹਨ।

ਭੀਤਰਿ ਕੋਟ ਗੁਫਾ ਘਰ ਜਾਈ ॥
ਕਿਲ੍ਹੇ ਦੇ ਅੰਦਰ ਦਸਮ ਦੁਆਰਾ ਦੀ ਕੰਦਰਾ, ਸਾਹਿਬ ਦਾ ਗ੍ਰਹਿ ਅਸਥਾਨ (ਟਿਕਾਣਾ) ਹੈ।

ਨਉ ਘਰ ਥਾਪੇ ਹੁਕਮਿ ਰਜਾਈ ॥
ਆਭਣੀ ਰਜ਼ਾ ਦੁਆਰਾ ਰਜ਼ਾ ਦੇ ਸੁਆਮੀ ਨੇ ਦੇਹ ਦੇ ਗ੍ਰਹਿ ਨੂੰ ਨੌ ਗੋਲਕਾਂ ਜੜੀਆਂ ਹਨ।

ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥੩॥
ਅਣਗਿਣਤ ਅਤੇ ਅਨੰਤ ਸੁਆਮੀ ਦਸਮ ਦੁਆਰ ਅੰਦਰ ਵਸਦਾ ਹੈ। ਅਦ੍ਰਿਸ਼ਟ ਵਾਹਿਗੁਰੂ ਖ਼ੁਦ ਹੀ ਆਪਣੇ ਆਪ ਨੂੰ ਦਰਸਾਉਂਦਾ ਹੈ।

ਪਉਣ ਪਾਣੀ ਅਗਨੀ ਇਕ ਵਾਸਾ ॥
ਹਵਾ, ਜਲ ਅਤੇ ਅੱਗ ਦੀ ਦੇਹ ਅੰਦਰ ਇੱਕ ਸਾਹਿਬ ਨਿਵਾਸ ਰਖਦਾ ਹੈ।

ਆਪੇ ਕੀਤੋ ਖੇਲੁ ਤਮਾਸਾ ॥
ਉਹ ਖ਼ੁਦ ਹੀ ਖੇਲ ਅਤੇ ਨਾਟਕ ਰਚਦਾ ਹੈ।

ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥੪॥
ਪ੍ਰਭੂ ਦੀ ਦਇਆ ਦੁਆਰਾ ਮਚਦੀ ਹੋਈ ਅੱਗ ਪਾਣੀ ਨਾਲ ਬੁਝ ਜਾਂਦੀ ਹੈ। ਖ਼ੁਦ ਹੀ ਉਹ ਉਸ ਅੱਗ ਨੂੰ ਸਮੁੰਦਰ ਵਿੱਚ ਟਿਕਾਉਂਦਾ ਹੈ।

ਧਰਤਿ ਉਪਾਇ ਧਰੀ ਧਰਮ ਸਾਲਾ ॥
ਪ੍ਰਿਥਵੀ ਨੂੰ ਰੱਚ ਕੇ, ਵਾਹਿਗੁਰੂ ਨੇ ਇਸ ਨੂੰ ਧਰਮ ਕਮਾਉਣ ਦੀ ਥਾਂ ਬਣਾ ਦਿੱਤਾ ਹੈ।

ਉਤਪਤਿ ਪਰਲਉ ਆਪਿ ਨਿਰਾਲਾ ॥
ਉਹ ਰਚਦਾ ਅਤੇ ਨਾਸ ਕਰਦਾ ਹੈ ਅਤੇ ਖ਼ੁਦ ਨਿਰਲੇਪ ਰਹਿੰਦਾ ਹੈ।

ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥੫॥
ਹਰ ਥਾਂ ਸੁਆਮੀ ਨੇ, ਜੀਵਾਂ ਅੰਦਰ ਸੁਆਸ ਦੀ ਖੇਡ ਰਚੀ ਹੈ। ਆਪਣੀ ਸੱਤਿਆ ਖਿੱਚ ਕੇ, ਉਹ ਜੀਵਾਂ ਨੂੰ ਢਾਹ ਦਿੰਦਾ ਹੈ।

ਭਾਰ ਅਠਾਰਹ ਮਾਲਣਿ ਤੇਰੀ ॥
ਮੇਰੀ ਮਾਲਣ, ਅਠਾਰਾਂ ਬੋਝ ਬਨਾਸਪਤੀ ਹੈ, ਹੇ ਸਾਈਂ!

ਚਉਰੁ ਢੁਲੈ ਪਵਣੈ ਲੈ ਫੇਰੀ ॥
ਹਵਾ ਦਾ ਚੱਕਰ ਕਝਣਾ, ਤੇਰੇ ਚੋਰ ਝੁਲਾਉਣਾ ਹੈ।

ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥੬॥
ਚੰਦ੍ਰਮਾ ਅਤੇ ਆਫਤਾਬ, ਸਾਹਿਬ ਨੇ ਦੋ ਦੀਵੇ ਟਿਕਾ ਦਿੱਤੇ ਹਨ। ਸੂਰਜ ਚੰਦ੍ਰਮਾ ਦੇ ਘਰ ਅੰਦਰ ਲੀਨ ਹੋ ਜਾਂਦਾ ਹੈ?

ਪੰਖੀ ਪੰਚ ਉਡਰਿ ਨਹੀ ਧਾਵਹਿ ॥
ਸਾਧੂ ਦੇ ਪੰਜ ਪੰਛੀ ਉਡਦੇ ਅਤੇ ਭਜਦੇ ਨਹੀਂ।

ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ ॥
ਉਸ ਦਾ ਜੀਵਨ ਦਾ ਬਿਰਛ ਫਲਾਦਾਇਕ ਹੈ ਅਤੇ ਇਸ ਨੂੰ ਅੰਮ੍ਰਿਤਮਈ ਮੇਵਾ ਲਗਦਾ ਹੈ।

ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥
ਗੁਰਾਂ ਦੀ ਦਇਆ ਦੁਆਰਾ, ਸਾਧੂ ਸੁਆਮੀ ਨੂੰ ਸਿਮਰਦਾ ਉਸ ਦੀ ਮਹਿਮਾ ਗਾਇਨ ਕਰਦਾ ਅਤੇ ਪ੍ਰਭੂ ਦੇ ਅੰਮ੍ਰਿਤ ਦਾ ਚੋਗਾ ਚੁਗਦਾ ਹੈ।

ਝਿਲਮਿਲਿ ਝਿਲਕੈ ਚੰਦੁ ਨ ਤਾਰਾ ॥
ਸਾਹਿਬ ਦੀ ਹਜ਼ੂਰੀ ਅੰਦਰ ਪਰਮ ਪ੍ਰਕਾਸ਼ ਲਿਸ਼ਕਾਰੇ ਮਾਰਦਾ ਹੈ, ਭਾਵੇਂ ਓਥੇ ਨਾਂ ਚੰਦਰਮਾ ਹੈ ਨਾਂ ਹੀ ਨਖਤ੍ਰ,

ਸੂਰਜ ਕਿਰਣਿ ਨ ਬਿਜੁਲਿ ਗੈਣਾਰਾ ॥
ਨਾਂ ਹੀ ਸੂਰਜ ਦੀਆਂ ਸ਼ੁਆਵਾਂ, ਨਾਂ ਹੀ ਅਸਮਾਨ ਵਿੱਚ ਬਿਜਲੀ ਦੀ ਲਿਸ਼ਕ।

ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥
ਮੈਂ ਉਹ ਅਕਹਿ ਅਵਸਥਾ ਨੂੰ ਬਿਆਨ ਕਰ ਰਿਹਾ ਹਾਂ ਜਿਸ ਦਾ ਕੋਈ ਚਿਹਨ ਚੱਕਰ ਨਹੀਂ ਅਤੇ ਜਿਥੇ ਚਿੱਤ ਨੂੰ ਚੰਗਾ ਲੱਗਣ ਵਾਲਾ ਪ੍ਰਭੂ ਪਰੀਪੂਰਨ ਹੋ ਰਿਹਾ ਹੈ।

ਪਸਰੀ ਕਿਰਣਿ ਜੋਤਿ ਉਜਿਆਲਾ ॥
ਈਸ਼ਵਰੀ ਨੁਰ ਦੀਆਂ ਸ਼ੁਆਵਾਂ ਫੈਲ ਗਈਆਂ ਹਨ ਅਤੇ ਹਰ ਥਾਂ ਚਾਨਣ ਹੀ ਚਾਨਣ ਹੈ।

ਕਰਿ ਕਰਿ ਦੇਖੈ ਆਪਿ ਦਇਆਲਾ ॥
ਰਚਨਾ ਨੂੰ ਰਚ ਕੇ, ਮਿਹਰਬਾਨ ਮਾਲਕ ਖ਼ੁਦ ਹੀ ਇਸ ਨੂੰ ਵੇਖ ਰਿਹਾ ਹੈ।

ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥
ਜੋ ਕੋਈ ਭੀ ਨਿਡਰ ਸੁਆਮੀ ਦੇ ਧਾਮ ਅੰਦਰ ਪੁੰਜ ਜਾਂਦਾ ਹੈ, ਉਹ ਸਦੀਵ ਹੀ ਮਿੱਠੇ ਅਤੇ ਸੁਰੀਲੇ ਬੈਕੁੰਠੀ ਕੀਰਤਨ ਨੂੰ ਸੁਣਦਾ ਹੈ।

copyright GurbaniShare.com all right reserved. Email