Page 1035

ਹਮ ਦਾਸਨ ਕੇ ਦਾਸ ਪਿਆਰੇ ॥
ਹੇ ਪ੍ਰੀਤਮ! ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ।

ਸਾਧਿਕ ਸਾਚ ਭਲੇ ਵੀਚਾਰੇ ॥
ਅਤੇ ਸੱਚ ਅਤੇ ਨੇਕੀ ਦੇ ਵਿਚਾਰਵਾਨ ਖੋਜੀਆਂ ਦਾ ਭੀ।

ਮੰਨੇ ਨਾਉ ਸੋਈ ਜਿਣਿ ਜਾਸੀ ਆਪੇ ਸਾਚੁ ਦ੍ਰਿੜਾਇਦਾ ॥੧੦॥
ਜੋ ਕੋਈ ਭੀ ਨਾਮ ਨੂੰ ਕਬੂਲ ਕਰਦਾ ਹੈ, ਉਹ ਜਿੱਤ ਜਾਂਦਾ ਹੈ। ਆਪ ਹੀ ਸਾਈਂ ਸੱਚ ਨੂੰ ਪ੍ਰਾਣੀ ਅੰਦਰ ਪੱਕਾ ਕਰਦਾ ਹੈ।

ਪਲੈ ਸਾਚੁ ਸਚੇ ਸਚਿਆਰਾ ॥
ਸਚਿਆਰਾਂ ਦਾ ਪਰਮ ਸਚਿਆਰ ਹੈ ਉਹ, ਜਿਸ ਦੀ ਝੋਲੀ ਵਿੱਚ ਸੱਚਾ ਨਾਮ ਹੈ।

ਸਾਚੇ ਭਾਵੈ ਸਬਦੁ ਪਿਆਰਾ ॥
ਸੱਚਾ ਸਾਹਿਬ ਉਸ ਨੂੰ ਪਿਆਰ ਕਰਦਾ ਹੈ ਜਿਸ ਨੂੰ ਉਸ ਦਾ ਨਾਮ ਮਿੱਠਾ ਲਗਦਾ ਹੈ।

ਤ੍ਰਿਭਵਣਿ ਸਾਚੁ ਕਲਾ ਧਰਿ ਥਾਪੀ ਸਾਚੇ ਹੀ ਪਤੀਆਇਦਾ ॥੧੧॥
ਆਪਣੀ ਸ਼ਕਤੀ ਵਰਤ ਕੇ, ਸੁਆਮੀ ਨੇ ਤਿੰਨਾਂ ਹੀ ਜਹਾਨਾਂ ਅੰਦਰ ਸੱਚ ਨੂੰ ਟਿਕਾਇਆ ਹੈ। ਸੱਚ ਦੇ ਰਾਹੀਂ ਹੀ ਉਹ ਪ੍ਰਸੰਨ ਹੁੰਦਾਹੈ।

ਵਡਾ ਵਡਾ ਆਖੈ ਸਭੁ ਕੋਈ ॥
ਹਰ ਕੋਈ ਉਸ ਨੂੰ ਵੱਡਾ ਵੱਡਾ ਆਖਦਾ ਹੈ।

ਗੁਰ ਬਿਨੁ ਸੋਝੀ ਕਿਨੈ ਨ ਹੋਈ ॥
ਗੁਰਾਂ ਦੇ ਬਾਝੋਂ ਕੋਈ ਭੀ ਦਰਅਸਲ ਉਸ ਨੂੰ ਨਹੀਂ ਸਮਝਦਾ।

ਸਾਚਿ ਮਿਲੈ ਸੋ ਸਾਚੇ ਭਾਏ ਨਾ ਵੀਛੁੜਿ ਦੁਖੁ ਪਾਇਦਾ ॥੧੨॥
ਜੋ ਸੱਚ ਵਿੰਚ ਲੀਨ ਹੁੰਦਾ ਹੈ; ਉਸ ਨੂੰ ਸੱਚਾ ਸਾਈਂ ਪਿਆਰ ਕਰਦਾ ਹੈ। ਉਹ ਵਿਛੜਦਾ ਨਹੀਂ, ਇਸ ਲਈ ਨਾਂ ਹੀ ਦੁਖ ਉਠਾਉਂਦਾ ਹੈ।

ਧੁਰਹੁ ਵਿਛੁੰਨੇ ਧਾਹੀ ਰੁੰਨੇ ॥
ਜੋ ਆਦੀ ਪ੍ਰਭੂ ਨਾਲੋਂ ਵਿਛੁੜੇ ਹਨ ਉਹ ਭੁੱਬਾਂ ਮਾਰ ਮਾਰ ਕੇ ਰੋਂਦੇ ੲਲ।

ਮਰਿ ਮਰਿ ਜਨਮਹਿ ਮੁਹਲਤਿ ਪੁੰਨੇ ॥
ਜਦ ਉਨ੍ਹਾਂ ਦਾ ਸਮਾਂ ਪੁੱਗ ਜਦਾ ਹੈ, ਉਹ ਮਰ ਜਾਂਦੇ ਹਨ ਅਤੇ ਮੁੜ ਆਵਾਗਉਣ ਵਿੱਚ ਪੈਂਦੇ ਹਨ।

ਜਿਸੁ ਬਖਸੇ ਤਿਸੁ ਦੇ ਵਡਿਆਈ ਮੇਲਿ ਨ ਪਛੋਤਾਇਦਾ ॥੧੩॥
ਜਿਸ ਨੂੰ ਮਾਲਕ ਮਾਫ਼ ਕਰ ਦਿੰਦਾ ਹੈ; ਉਸ ਨੂੰ ਉਹ ਪ੍ਰਭਤਾ ਪ੍ਰਦਾਨ ਕਰਦਾ ਹੈ। ਉਸ ਨੂੰ ਆਪਣੇ ਨਾਲ ਮਿਲਾ ਕੇ ਸਾਈਂ ਅਫਸੋਸ ਨਹੀਂ ਕਰਦਾ।

ਆਪੇ ਕਰਤਾ ਆਪੇ ਭੁਗਤਾ ॥
ਉਹ ਖ਼ੁਦ ਸਿਰਜਣਹਾਰ ਹੈ ਤੇ ਖ਼ੁਦ ਹੀ ਅਨੰਦ ਮਾਣਨ ਵਾਲਾ।

ਆਪੇ ਤ੍ਰਿਪਤਾ ਆਪੇ ਮੁਕਤਾ ॥
ਉਹ ਆਪ ਰੱਜਿਆ ਹੋਇਆ ਹੈ ਤੇ ਆਪ ਹੀ ਬੰਦਖਲਾਸ।

ਆਪੇ ਮੁਕਤਿ ਦਾਨੁ ਮੁਕਤੀਸਰੁ ਮਮਤਾ ਮੋਹੁ ਚੁਕਾਇਦਾ ॥੧੪॥
ਕਲਿਆਨ ਦਾ ਸੁਆਮੀ, ਆਪ ਹੀ ਕਲਿਆਨ ਦੀ ਦਾਤ ਦਿੰਦਾ ਹੈ ਅਤੇ ਅਪਣੱਤ ਤੇ ਸੰਸਾਰੀ ਲਗਨ ਨੂੰ ਮੇਟਦਾ ਹੈ।

ਦਾਨਾ ਕੈ ਸਿਰਿ ਦਾਨੁ ਵੀਚਾਰਾ ॥
ਮੇਰੇ ਸੁਆਮੀ, ਤੇਰੀਆਂ ਦਾਤਾਂ ਨੂੰ ਮੈਂ ਸਾਰੀਆਂ ਦਾਤਾਂ ਨਾਲੋਂ ਪਰਮ ਸ੍ਰੇਸ਼ਟ ਖ਼ਿਆਲ ਕਰਦਾ ਹਾਂ।

ਕਰਣ ਕਾਰਣ ਸਮਰਥੁ ਅਪਾਰਾ ॥
ਮੇਰੇ ਅਨੰਤ ਸਾਈਂ! ਤੂੰ ਸਰਬ ਸ਼ਕਤੀਵਾਨ ਤੇ ਹੇਤੂਆਂ ਦਾ ਹੇਤੂ ਹੈਂ।

ਕਰਿ ਕਰਿ ਵੇਖੈ ਕੀਤਾ ਅਪਣਾ ਕਰਣੀ ਕਾਰ ਕਰਾਇਦਾ ॥੧੫॥
ਰਚਨਾ ਨੂੰ ਰਚ ਕੇ, ਤੂੰ ਆਪਣੀ ਘਾੜਤ ਨੂੰ ਦੇਖਦਾ ਹੈਂ। ਤੂੰ ਹੀ ਇਨਸਾਨ ਪਾਸੋਂ ਨੇਕ ਅਮਲਾਂ ਦੀ ਕਿਰਤ ਕਰਵਾਉਂਦਾ ਹੈਂ।

ਸੇ ਗੁਣ ਗਾਵਹਿ ਸਾਚੇ ਭਾਵਹਿ ॥
ਕੇਵਲ ਉਹ ਹੀ ਤੇਰੀ ਉਤਸਤੀ ਗਾਇਨ ਕਰਦੇ ਹਨ ਜੋ ਤੈਨੂੰ ਚੰਗੇ ਲਗਦੇ ਹਨ,

ਤੁਝ ਤੇ ਉਪਜਹਿ ਤੁਝ ਮਾਹਿ ਸਮਾਵਹਿ ॥
ਹੇ ਸੰਚੇ ਸੁਆਮੀ!ਤੇਰੇ ਵਿਚੋਂ ਉਹ ਉਤਪੰਨ ਹੁੰਦੇ ਹਨ ਤੇ ਤੇਰੇ ਵਿੱਚ ਹੀ ਲੀਨ ਹੁੰਦੇ ਹਨ।

ਨਾਨਕੁ ਸਾਚੁ ਕਹੈ ਬੇਨੰਤੀ ਮਿਲਿ ਸਾਚੇ ਸੁਖੁ ਪਾਇਦਾ ॥੧੬॥੨॥੧੪॥
ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ: ਸੰਚੇ ਸੁਆਮੀ ਨਾਲ ਮਿਲ ਕੇ ਇਨਸਾਨ ਆਰਾਮ ਪਾਉਂਦਾ ਹੈ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਅਰਬਦ ਨਰਬਦ ਧੁੰਧੂਕਾਰਾ ॥
ਅਣਗਿਣਤ ਯੁੱਗਾਂ ਲਈ ਅਨ੍ਹੇਰ ਘੁੱਪ ਹੀ ਸੀ।

ਧਰਣਿ ਨ ਗਗਨਾ ਹੁਕਮੁ ਅਪਾਰਾ ॥
ਕੋਈ ਜ਼ਮੀਨ ਨਹੀਂ ਸੀ ਤੇ ਨਾਂ ਹੀ ਅਸਮਾਨ, ਪ੍ਰੰਤੂ ਕੇਵਲ ਬੇਅੰਤ ਸੁਆਮੀ ਦੀ ਰਜ਼ਾ ਹੀ ਸਮਾਈ ਹੋਈ ਸੀ।

ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥
ਨਾਂ ਕੋਈ ਦਿਹਾੜਾ ਸੀ, ਨਾਂ ਰਾਤ, ਨਾਂ ਚੰਦਰਮਾ ਨਾਂ ਹੀ ਆਫ਼ਤਾਬ, ਪ੍ਰੰਤੂ ਕੇਵਲ ਸਾਈਂ ਹੀ ਅਫੁਰ ਤਾੜੀ ਅੰਦਰ ਬਿਰਾਜਮਾਨ ਸੀ।

ਖਾਣੀ ਨ ਬਾਣੀ ਪਉਣ ਨ ਪਾਣੀ ॥
ਨਾਂ ਕੋਈ ਉਤਪਤੀ ਦੀਆਂ ਖਾਣੀਆਂ ਸਨ, ਨਾਂ ਬੋਲੀ, ਨਾਂ ਹਵਾ, ਨਾਂ ਹੀ ਜਲ।

ਓਪਤਿ ਖਪਤਿ ਨ ਆਵਣ ਜਾਣੀ ॥
ਨਾਂ ਕੋਈ ਰਚਨਾ, ਨਾਂ ਤਬਾਹੀ, ਨਾਂ ਆਉਣਾ ਨਾਂ ਹੀ ਜਾਣਾ।

ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥
ਕਈ ਮਹਾਂਦੀਪ ਨਹੀਂ ਸਨ, ਨਾਂ ਪਾਤਾਲ, ਨਾਂ ਸੱਤ ਸਮੁੰਦ, ਨਾਂ ਹੀ ਦਰਿਆ, ਨਾਂ ਹੀ ਪਾਣੀ ਦਾ ਵਗਣਾ।

ਨਾ ਤਦਿ ਸੁਰਗੁ ਮਛੁ ਪਇਆਲਾ ॥
ਉਦੋਂ ਨਾਂ ਕੋਈ ਉਪਰਲਾ, ਵਿਚਕਾਰਲਾ ਤੇ ਹੇਠਲਾ ਮੰਡਲ ਸੀ।

ਦੋਜਕੁ ਭਿਸਤੁ ਨਹੀ ਖੈ ਕਾਲਾ ॥
ਨਾਂ ਨਰਕ ਸੀ, ਨਾਂ ਸੁਰਗ, ਨਾਂ ਮੌਤ ਨਾਂ ਹੀ ਵਕਤ।

ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥੩॥
ਨਾਂ ਕੋਈ ਦੁੱਖਾਂ ਦੀ ਦੁਨੀਆਂ ਜਾਂ ਆਰਾਮ ਦਾ ਮੰਡਲ, ਨਾਂ ਹੀ ਪੈਦਾਇਸ਼ ਜਾਂ ਮੌਤ ਸੀ ਤੇ ਨਾਂ ਕੋਈ ਆਉਂਦਾ ਜਾਂ ਜਾਂਦਾ ਸੀ।

ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥
ਕੋਈ ਬ੍ਰਹਮਾ ਜਾਂ ਵਿਸ਼ਨੂੰ ਜਾਂ ਸ਼ਿਵਜੀ ਨਹੀਂ ਸੀ।

ਅਵਰੁ ਨ ਦੀਸੈ ਏਕੋ ਸੋਈ ॥
ਉਸ ਸੁਆਮੀ ਦੇ ਬਿਨਾ ਹੋਰ ਕੋਈ ਨਜ਼ਰ ਨਹੀਂ ਸੀ ਆਉਂਦਾ।

ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥੪॥
ਨਾਂ ਕੋਈ ਮਦੀਨ ਸੀ ਨਾਂ ਮਰਦ, ਨਾਂ ਜਾਤੀ, ਨਾਂ ਪੈਦਾਇਸ਼, ਨਾਂ ਹੀ ਕੋਈ ਦੁਖ ਜਾਂ ਸੁਖ ਪਾਉਂਦਾ ਸੀ।

ਨਾ ਤਦਿ ਜਤੀ ਸਤੀ ਬਨਵਾਸੀ ॥
ਤਦੋਂ ਨਾਂ ਕੋਈ ਬ੍ਰਹਮਚਾਰੀ ਸੀ, ਨਾਂ ਦਾਨੀ ਪੁਰਸ਼, ਨਾਂ ਹੀ ਕੋਈ ਜੰਗਲ-ਨਿਵਾਸੀ।

ਨਾ ਤਦਿ ਸਿਧ ਸਾਧਿਕ ਸੁਖਵਾਸੀ ॥
ਓਦੋਂ ਨਾਂ ਕੋਈ ਪੂਰਨ ਪੁਰਸ਼ ਸੀ, ਨਾਂ ਅਭਿਆਸੀ, ਨਾਂ ਹੀ ਆਰਾਮ ਅੰਦਰ ਵਿਚਰਨ ਵਾਲਾ।

ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥੫॥
ਕੋਈ ਯੋਗੀ, ਰਮਤਾ ਸਾਧੂ ਅਤੇ ਧਾਰਮਕ ਲਿਬਾਸ ਨਹੀਂ ਸੀ ਅਤੇ ਨਾਂ ਹੀ ਕੋਈ ਆਪਣੇ ਆਪ ਨੂੰ ਸ਼੍ਰੋਮਣੀ ਯੋਗੀ ਅਖਵਾਉਂਦਾ ਸੀ।

ਜਪ ਤਪ ਸੰਜਮ ਨਾ ਬ੍ਰਤ ਪੂਜਾ ॥
ਕੋਈ ਆਰਾਧਨ, ਤਪੱਸਿਆ, ਸਵੈ-ਜ਼ਬਤ, ਉਪਹਾਸ ਅਤੇ ਉਪਾਸ਼ਨਾ ਨਹੀਂ ਸੀ ਹੁੰਦੀ।

ਨਾ ਕੋ ਆਖਿ ਵਖਾਣੈ ਦੂਜਾ ॥
ਨਾਂ ਹੀ ਕੋਈ ਜਣਾ ਦਵੈਤ-ਭਾਵ ਦਾ ਜ਼ਿਕਰ ਜਾਂ ਬਚਨ ਕਰਦਾ ਸੀ।

ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥੬॥
ਆਪਣੇ ਆਪ ਨੂੰ ਰੱਚ ਕੇ ਪ੍ਰਭੂ ਪਰਮ ਪ੍ਰਸੰਨ ਸੀ ਅਤੇ ਆਪ ਹੀ ਆਪਣੇ ਆਪ ਦਾ ਮੁਲ ਪਾਉਂਦਾ ਸੀ।

ਨਾ ਸੁਚਿ ਸੰਜਮੁ ਤੁਲਸੀ ਮਾਲਾ ॥
ਕੋਈ ਸੁਚੱਮਤਾਈ ਜਾਂ ਸਵੈ-ਰੋਕਥਾਮ ਜਾਂ ਨਿਆਜ਼ਬੋ ਦੀ ਜਪਣੀ ਨਹੀਂ ਸੀ ਹੁੰਦੀ।

ਗੋਪੀ ਕਾਨੁ ਨ ਗਊ ਗੋੁਆਲਾ ॥
ਕੋਈ ਗੁਆਲਣ ਜਾਂ ਕ੍ਰਿਸ਼ਨ ਜਾਂ ਗਾਂ ਜਾਂ ਵਾਗੀ ਨਹੀਂ ਸੀ ਹੁੰਦਾ।

ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥੭॥
ਕਈ ਜਾਦੂ ਤੇ ਟੂਣੇ ਨਹੀਂ ਸਨ, ਨਾਂ ਹੀ ਦੰਭ ਸੀ, ਨਾਂ ਹੀ ਕੋਈ ਬੰਸਰੀ ਵਜਾਉਂਦਾ ਸੀ।

ਕਰਮ ਧਰਮ ਨਹੀ ਮਾਇਆ ਮਾਖੀ ॥
ਕੋਈ ਅਮਲ, ਮਜ਼ਹਬ ਅਤੇ ਮਾਇਆ ਦੀ ਮੱਖੀ ਨਹੀਂ ਸੀ ਹੁੰਦੀ।

ਜਾਤਿ ਜਨਮੁ ਨਹੀ ਦੀਸੈ ਆਖੀ ॥
ਜਾਤੀ ਅਤੇ ਪੈਦਾਇਸ਼ ਅੱਖੀਂ ਹੀ ਨਹੀਂ ਸਨ ਦਿਸਦੀਆਂ।

ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥੮॥
ਸੰਸਾਰ ਲਗਨ ਦੀ ਕੋਈ ਫਾਹੀ ਨਹੀਂ ਸੀ, ਨਾਂ ਹੀ ਪ੍ਰਾਣੀ ਦੇ ਮੱਥੇ ਉਤੇ ਮੌਤ ਲਿਖੀ ਹੋਈ ਸੀ, ਨਾਂ ਹੀ ਕੋਈ ਜਣਾ ਕਿਸੇ ਹੋਰਸ ਦਾ ਸਿਮਰਨ ਕਰਦਾ ਸੀ।

ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥
ਕੋਈ ਕਲੰਕ ਨਹੀਂ ਸੀ, ਨਾਂ ਹੀ ਬੀਜ ਨਾਂ ਆਤਮਾਂ ਤੇ ਨਾਂ ਹੀ ਜਿੰਦਜਾਨ।

ਨਾ ਤਦਿ ਗੋਰਖੁ ਨਾ ਮਾਛਿੰਦੋ ॥
ਓਣੋਂ ਨਾਂ ਹੀਗੋਰਖ ਸੀ, ਨਾਂ ਮਾਛਿੰਦਰ।

ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥੯॥
ਓਦੋਂ ਕੋਈ ਬ੍ਰਹਮਬੋਧ, ਸਿਮਰਨ, ਵੰਸ਼ ਅਤੇ ਉਤਪਤੀ ਨਹੀਂ ਸੀ ਨਾਂ ਹੀ ਕੋਈ ਹਿਸਾਬ ਕਿਤਾਬ ਦਾ ਗਿਣਨਾ ਮਿਣਨਾ ਸੀ।

copyright GurbaniShare.com all right reserved. Email