Page 1038

ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥
ਸਤਿਯੁਗ ਦਾ ਚਿੱਟਾ ਵੇਦ, ਤ੍ਰੇਤੇ ਦਾ ਪੀਲਾ ਵੇਦ, ਦੁਆਪਰ ਦਾ ਲਾਲ ਵੇਦ ਅਤੇ ਕਲਜੁਗ ਦਾ ਕਾਲਾ ਵੇਦ;

ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥
ਬ੍ਰਹਮੇ ਦੇ ਮੂੰਹ ਰਾਹੀਂ ਉਚਾਰਨ ਕੀਤਾ ਹੋਇਆ, ਸਭ ਮੋਹਨੀ ਦੇ ਤਿੰਨਾਂ ਸੁਭਾਵਾਂ ਦਾ ਵਰਨਣ ਕਰਦੇ ਹਨ।

ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥੯॥
ਉਨ੍ਹਾਂ ਵਿਚੋਂ ਕੋਈ ਭੀ ਉਸ ਦਾ ਮੁਲ ਦਸ ਨਹੀਂ ਸਕਦਾ। ਜਿਸ ਤਰ੍ਹਾਂ ਉਹ ਬੁਲਾਉਦਾਂ ਹੈ, ਉਸੇ ਤਰ੍ਹਾਂ ਹੀ ਉਹ ਬੋਲਦਾ ਹੈ।

ਸੁੰਨਹੁ ਸਪਤ ਪਾਤਾਲ ਉਪਾਏ ॥
ਆਪਣੀ ਨਿਰਗੁਣ ਵਿਅਕਤੀ ਤੋਂ ਸਿਰਜਣਹਾਰ ਨੇ ਸੱਤ ਪਇਆਲ ਰਚੇ ਹਨ।

ਸੁੰਨਹੁ ਭਵਣ ਰਖੇ ਲਿਵ ਲਾਏ ॥
ਆਪਣੀ ਨਿਰਗੁਣ ਵਿਅਕਤੀ ਤੋਂ ਆਪਣੇ ਨਾਲ ਪ੍ਰੇਮ ਪਾਉਣ ਲਈ, ਉਸ ਨੇ ਇਹ ਸੰਸਾਰ ਸਥਾਪਨ ਕੀਤਾ ਹੈ।

ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ ॥੧੦॥
ਖ਼ਦ ਹੀ ਅੰਨਤ ਪ੍ਰਭੂ ਨੇ ਜਗਤ ਬਣਾਇਆ ਹੈ। ਹਰ ਕੋਈ ਉਸ ਦੀ ਰਜ਼ਾ ਅਨੁਸਾਰ ਕੰਮ ਕਰਦਾ ਹੈ।

ਰਜ ਤਮ ਸਤ ਕਲ ਤੇਰੀ ਛਾਇਆ ॥
ਤੈਂਡੀ ਸਤਿਆਂ, ਹੇ ਸੁਆਮੀ! ਪਉਣ, ਅਗਨੀ ਅਤੇ ਪਾਣੀ ਦੀਆਂ ਤਿੰਨਾਂ ਅਵਸਥਾਵਾਂ ਅੰਦਰ ਫੈਲੀ ਹੋਈ ਹੈ।

ਜਨਮ ਮਰਣ ਹਉਮੈ ਦੁਖੁ ਪਾਇਆ ॥
ਹੰਕਾਰ ਦੇ ਰਾਹੀਂ ਪ੍ਰਾਣੀ ਜੰਮਣ ਅਤੇ ਮਰਨ ਦਾ ਕਸ਼ਟ ਉਠਾਉਂਦਾ ਹੈ।

ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥
ਗੁਰਾਂ ਦੀ ਦਇਆ ਦੁਆਰਾ ਜਿਸ ਕਿਸੇ ਤੇ ਸੁਆਮੀ ਮਿਹਰ ਧਾਰਦਾ ਹੈ; ਚੌਥੀ ਅਵਸਥਾ ਨੂੰ ਪ੍ਰਾਪਤ ਹੋ, ਉਹ ਮੁਕਤ ਹੋ ਜਾਂਦਾ ਹੈ।

ਸੁੰਨਹੁ ਉਪਜੇ ਦਸ ਅਵਤਾਰਾ ॥
ਨਿਰਗੁਣ ਪ੍ਰਭੂ ਤੋਂ ਹੀ ਦਸ ਪੈਗ਼ੰਬਰ ਉਤਪੰਨ ਹੋਏ ਹਨ।

ਸ੍ਰਿਸਟਿ ਉਪਾਇ ਕੀਆ ਪਾਸਾਰਾ ॥
ਕੁਲ ਆਲਮ ਨੂੰ ਰੱਚ ਕੇ, ਸਾਹਿਬ ਨੇ ਖਿਲਾਰਾ ਖਿਲਾਰਿਆ ਹੈ।

ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥੧੨॥
ਸਾਹਿਬ ਨੇ ਦੇਵਤੇ, ਰਾਖਸ਼, ਇਲਾਹੀ ਏਲਚੀ ਅਤੇ ਸਵਰਗੀ ਰਾਗੀ ਰਚੇ ਹਨ। ਹਰ ਕੋਈ ਆਪਣੀ ਪ੍ਰਾਲਭਧ ਵਿੱਚ ਲਿਖੇ ਹੋਏ ਅਮਲ ਕਮਾਉਂਦਾ ਹੈ।

ਗੁਰਮੁਖਿ ਸਮਝੈ ਰੋਗੁ ਨ ਹੋਈ ॥
ਜੋ ਗੁਰਾਂ ਦੀ ਦਇਆ ਦੁਆਰਾ ਜਾਣ ਲੈਂਦਾ ਉਸ ਨੂੰ ਬੀਮਾਰੀ ਨਹੀਂ ਚਿਮੜਦੀ।

ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ ॥
ਕੋਈ ਵਿਰਲਾ ਪੁਰਸ਼ ਹੀ ਇਸ ਗੁਰਾਂ ਦੀ ਪਉੜੀ ਨੂੰ ਅਨੁਭਵ ਕਰਦਾ ਹੈ।

ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥
ਜੋ ਕੋਈ ਭੀ ਗੁਰਾਂ ਦੇ ਸਮਰਪਣ ਥੀ ਵੰਝਦਾ ਹੈ ਉਹ ਸਮੂਹ ਯੁਗਾਂ ਅੰਦਰ ਨਿਰਲੇਪ ਰਹਿੰਦਾ ਹੈ, ਮੋਖਸ਼ ਹੋ ਜਾਂਦਾ ਹੈ ਅਤੇ ਇੱਜ਼ਤ ਆਬਰੂ ਪਾਉਂਦਾ ਹੈ।

ਪੰਚ ਤਤੁ ਸੁੰਨਹੁ ਪਰਗਾਸਾ ॥
ਨਿਰਗੁਣ ਸਰੂਪ ਸੁਆਮੀ ਤੋਂ ਹੀ ਪੰਜ ਮੂਲ ਅੰਸ਼ ਪ੍ਰਗਟ ਹੋਏ ਹਨ।

ਦੇਹ ਸੰਜੋਗੀ ਕਰਮ ਅਭਿਆਸਾ ॥
ਉਨ੍ਹਾਂ ਤੋਂ ਇਕੱਤ੍ਰ ਹੋ ਸਰੀਰ ਅਨੇਕਾਂ ਅਮਲ ਕਮਾਉਂਦਾ ਹੈ।

ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥
ਦੋਵੇਂ ਮੰਦੇ ਤੇ ਚੰਗੇ ਅਮਲ ਬੰਦੇ ਦੇ ਮੱਥੇ ਉੱਤੇ ਲਿਖੇ ਹੋਏ ਹਨ ਅਤੇ ਉਹ ਬਦੀ ਅਤੇ ਨੇਕੀ ਦਾ ਬੀਜ ਬੀਜਦਾ ਹੈ।

ਊਤਮ ਸਤਿਗੁਰ ਪੁਰਖ ਨਿਰਾਲੇ ॥
ਸ੍ਰੇਸ਼ਟ ਅਤੇ ਨਿਰਲੇਪ ਹਨ ਸੁਆਮੀ-ਸਰੂਪ ਸੱਚੇ ਗੁਰਦੇਵ ਜੀ।

ਸਬਦਿ ਰਤੇ ਹਰਿ ਰਸਿ ਮਤਵਾਲੇ ॥
ਉਹ ਨਾਮ ਨਾਲ ਰੰਗੇ ਅਤੇ ਵਾਹਿਗੁਰੂ ਦੇ ਅੰਮ੍ਰਿਤ ਨਾਲ ਖੀਵੇ ਹੋਏ ਹੌਹੇ ਹਨ।

ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥੧੫॥
ਧਨ ਸੰਪਦਾ, ਅਕਲ, ਪੂਰਨਤਾ ਅਤੇ ਬ੍ਰਹਮ-ਬੋਧ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ। ਪੂਰਨ ਪ੍ਰਾਲਭਧ ਰਾਹੀਂ ਇਨਸਾਨ ਗੁਰਾਂ ਨਾਲ ਮਿਲਦਾ ਹੈ।

ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥
ਇਸ ਮਨ ਦਾ ਧਨ-ਦੌਲਤ ਨਾਲ ਬਹੁਤਾ ਪਿਆਰ ਹੈ।

ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ॥
ਕੋਈ ਬ੍ਰਹਮਬੇਤਾ ਇਸ ਨੂੰ ਸੋਚ ਸਮਝ ਕੇ ਨਿਰਣੇਯ ਕਰੇ।

ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ ॥੧੬॥
ਉਮੈਦ, ਖਾਹਿਸ਼, ਹੰਕਾਰ ਅਤੇ ਭਰਮ ਅੰਦਰ ਗ੍ਰਸਿਆ ਹੋਇਆ ਲਾਲਚੀ ਬੰਦਾ ਝੂਠ ਦੀ ਕਿਰਤ ਦਰਦਾ ਹੈ।

ਸਤਿਗੁਰ ਤੇ ਪਾਏ ਵੀਚਾਰਾ ॥
ਪ੍ਰਾਣੀ ਸੱਚੇ ਗੁਰਾਂ ਪਾਸੋਂ ਈਸ਼ਵਰੀ ਗਿਆਤ ਪ੍ਰਾਪਤ ਕਰ ਕੇ,

ਸੁੰਨ ਸਮਾਧਿ ਸਚੇ ਘਰ ਬਾਰਾ ॥
ਸੁਆਮੀ ਦੇ ਸੱਚੇ ਧਾਮ ਅੰਦਰ ਅਫੁਰ ਤਾੜੀ ਦੀ ਅਵਸਥਾ ਵਿੱਚ ਨਿਵਾਸ ਕਰਦਾ ਹੈ।

ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥
ਨਾਨਕ, ਉਸ ਦੇ ਅੰਦਰ ਨਾਮ ਦਾ ਪਵਿੱਤਰ ਰਾਗ ਗੂੰਜਦਾ ਹੈ ਅਤੇ ਉਹ ਪ੍ਰਭੂ ਦੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਜਹ ਦੇਖਾ ਤਹ ਦੀਨ ਦਇਆਲਾ ॥
ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਆਪਣੇ ਮਸਕੀਨ ਤੇ ਮਿਹਰਬਾਨ ਮਾਲਕ ਨੂੰ ਪਾਉਂਦਾ ਹਾਂ।

ਆਇ ਨ ਜਾਈ ਪ੍ਰਭੁ ਕਿਰਪਾਲਾ ॥
ਮੇਰਾ ਦਇਆਵਾਨ ਸੁਆਮੀ ਆਉਂਦਾ ਅਤੇ ਜਾਂਦਾ ਨਹੀਂ।

ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ ॥੧॥
ਮੇਰਾ ਪ੍ਰਭੂ ਸਾਰਿਆਂ ਜੀਵਾਂ ਅੰਦਰ ਉਹ ਗੈਬੀ ਤਰੀਕੇ ਨਾਲ ਰਮਿਆ ਹੋਇਆ ਹੈ ਅਤੇ ਨਾਲ ਹੀ ਨਿਰਲੇਪ ਰਹਿੰਦਾ ਹੈ।

ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ॥
ਜਗਤ ਉਸ ਦਾ ਪ੍ਰਤੀਬਿੰਬ ਹੈ, ਜਿਸ ਦਾ ਕੋਈ ਪਿਤਾ ਅਤੇ ਮਾਤਾ ਨਹੀਂ।

ਨਾ ਤਿਸੁ ਭੈਣ ਨ ਭਰਾਉ ਕਮਾਇਆ ॥
ਉਸ ਨੇ ਨਾਂ ਕੋਈ ਭੈਣ ਤੇ ਨਾਂ ਹੀ ਵੀਰ ਖੱਟਿਆ ਹੈ।

ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥੨॥
ਉਹ ਜੰਮਣ, ਮਰਣ, ਵੰਸ਼ ਅਤੇ ਜਾਤ ਦੇ ਬਗੈਰ ਹੈ। ਉਹ, ਜੋ ਬਿਰਧ ਨਹੀਂ ਹੁੰਦਾ, ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥
ਤੂੰ ਅਬਿਨਾਸ਼ੀ ਪ੍ਰਭੂ ਹੈਂ ਪ੍ਰਭੂ ਹੈਂ। ਤੇਰੇ ਸੀਸ ਉੱਤੇ ਮੌਤ ਨਹੀਂ।

ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥
ਤੂੰ ਅਕੱਥ, ਪਹੁੰਚ ਤੋਂ ਪਰੇ ਅਤੇ ਨਿਰਲੇਪ ਸੁਆਮੀ ਹੈਂ।

ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥੩॥
ਸੱਚਾ, ਸੰਤੁਸ਼ਟ ਅਤੇ ਪਰਮ ਠੰਢਾ ਹੈਂ ਤੂੰ ਹੇ ਸੁਆਮੀ! ਸ਼ਾਂਤ ਅਤੇ ਠੰਡੇ ਸੁਭਾਅ ਰਾਹੀਂ ਇਨਸਾਨ ਦੀ ਤੇਰੇ ਨਾਲ ਪ੍ਰੀਤ ਪੈਂਦੀ ਹੈ।

ਤ੍ਰੈ ਵਰਤਾਇ ਚਉਥੈ ਘਰਿ ਵਾਸਾ ॥
ਸੰਸਾਰ ਤਿੰਨਾਂ ਅਵਸਥਾਵਾਂ ਅੰਦਰ ਵਰਤਦਾ ਹੈ ਜਦ ਕਿ ਤੂੰ, ਹੇ ਸੁਆਮੀ! ਚੌਥੀ ਦਸ਼ਾ ਦੇ ਘਰ ਵਸਦਾ ਹੈਂ।

ਕਾਲ ਬਿਕਾਲ ਕੀਏ ਇਕ ਗ੍ਰਾਸਾ ॥
ਤੂੰ ਮੌਤ ਅਤੇ ਪੈਦਾਇਸ਼ ਨੂੰ ਕਾਬੂ ਕਰ ਲਿਆ ਜਾਂ ਇਕ ਬੁਰਕੀ ਬਣਾ ਲਈ ਹੈ।

ਨਿਰਮਲ ਜੋਤਿ ਸਰਬ ਜਗਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ ॥੪॥
ਪ੍ਰਭੂ ਦਾ ਪਵਿੱਤ੍ਰ ਪ੍ਰਕਾਸ਼ ਸਾਰੇ ਜਹਾਨ ਦੀ ਜਿੰਦ ਜਾਨ ਹੈ। ਗੁਰਾਂ ਦੀ ਦਇਆ ਦੁਆਰਾ, ਸੁਤੇ ਸਿਧ ਹੋਣ ਵਾਲਾ ਕੀਰਤਨ ਅਨੁਭਵ ਕੀਤਾ ਜਾਂਦਾ ਹੈ।

ਊਤਮ ਜਨ ਸੰਤ ਭਲੇ ਹਰਿ ਪਿਆਰੇ ॥
ਚੰਗੇ ਅਤੇ ਸ਼੍ਰੇਸ਼ਟ ਹਨ ਨੇਕ ਪੁਰਸ਼, ਜੋ ਵਾਹਿਗੁਰੂ ਦੇ ਲਾਡਲੇ ਹਨ।

ਹਰਿ ਰਸ ਮਾਤੇ ਪਾਰਿ ਉਤਾਰੇ ॥
ਉਹ ਪ੍ਰਭੂ ਦੇ ਅੰਮ੍ਰਿਤ ਨਾਲ ਮਤਵਾਲੇ ਹੋਏ ਹੋਏ ਹਨ।

ਨਾਨਕ ਰੇਣ ਸੰਤ ਜਨ ਸੰਗਤਿ ਹਰਿ ਗੁਰ ਪਰਸਾਦੀ ਪਾਇਆ ॥੫॥
ਨਾਨਕ ਪਵਿੱਤਰ ਪੁਰਸ਼ਾਂ ਦੇ ਸਮਾਗਮ ਦੀ ਧੂੜ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਉਸ ਨੇ ਆਪਣੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।

ਤੂ ਅੰਤਰਜਾਮੀ ਜੀਅ ਸਭਿ ਤੇਰੇ ॥
ਤੂੰ ਹੇ ਸੁਆਮੀ! ਅੰਦਰਲੀਆਂ ਜਾਣਨਹਾਰ ਹੈਂ ਅਤੇ ਸਾਰੇ ਜੀਵ ਤੈਂਡੇ ਹਨ।

copyright GurbaniShare.com all right reserved. Email