ਅਤਿ ਰਸੁ ਮੀਠਾ ਨਾਮੁ ਪਿਆਰਾ ॥ ਪਰਮ ਮਿੱਠਾ ਹੈ ਲਾਡਲੇ ਨਾਮ ਦਾ ਆਬਿਹਿਯਾਤ। ਨਾਨਕ ਕਉ ਜੁਗਿ ਜੁਗਿ ਹਰਿ ਜਸੁ ਦੀਜੈ ਹਰਿ ਜਪੀਐ ਅੰਤੁ ਨ ਪਾਇਆ ॥੫॥ ਗੁਰੂ ਜੀ ਆਖਦੇ ਹਨ, ਹੇ ਸੁਆਮੀ ਵਾਹਿਗੁਰੂ ਹਰ ਯੁੱਗ ਅੰਦਰ ਤੂੰ ਮੈਨੂੰ ਆਪਣੀ ਸਿਫ਼ਤ ਸ਼ਲਾਘਾ ਪ੍ਰਦਾਨ ਕਰ। ਤੇਰਾ ਸਿਮਰਨ ਕਰਨ ਦੁਆਰਾ, ਮੈਂ ਤੇਰਾ ਓੜਕ ਨਹੀਂ ਪਾ ਸਕਦਾ। ਅੰਤਰਿ ਨਾਮੁ ਪਰਾਪਤਿ ਹੀਰਾ ॥ ਨਾਮ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ, ਵਾਹਿਗੁਰੂ ਜਵੇਹਰ ਪਾਇਆ ਜਾਂਦਾ ਹੈ। ਹਰਿ ਜਪਤੇ ਮਨੁ ਮਨ ਤੇ ਧੀਰਾ ॥ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮਨ ਨੂੰ ਮਨ ਤੋਂ ਹੀ ਠੰਡ-ਚੈਨ ਪ੍ਰਾਪਤ ਹੋ ਜਾਂਦੀ ਹੈ। ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ ਨ ਜਾਇਆ ॥੬॥ ਔਖੇ ਰਸਤੇ ਟੁਰਨ ਦੁਆਰਾ, ਡਰ ਦੇ ਨਾਸ ਕਰਨ ਵਾਲਾ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਇਨਸਾਨ ਮੁੜ ਕੇ ਗਰਭ ਵਿੱਚ ਨਹੀਂ ਪੈਂਦਾ। ਭਗਤਿ ਹੇਤਿ ਗੁਰ ਸਬਦਿ ਤਰੰਗਾ ॥ ਗੁਰਾਂ ਦੀ ਬਾਣੀ ਰਾਹੀਂ, ਪ੍ਰਭੂ ਦੀ ਪ੍ਰੇਮਮਈ ਸੇਵਾ ਲਈ ਉਤਸ਼ਾਹ ਪੈਦਾ ਹੁੰਦਾ ਹੈ। ਹਰਿ ਜਸੁ ਨਾਮੁ ਪਦਾਰਥੁ ਮੰਗਾ ॥ ਮੈਂ ਵਾਹਿਗੁਰੂ ਦੀ ਕੀਰਤੀ ਅਤੇ ਨਾਮ ਦੀ ਦੌਲਤ ਦੀ ਯਾਚਨਾ ਕਰਦਾ ਹੈ। ਹਰਿ ਭਾਵੈ ਗੁਰ ਮੇਲਿ ਮਿਲਾਏ ਹਰਿ ਤਾਰੇ ਜਗਤੁ ਸਬਾਇਆ ॥੭॥ ਜਦ ਸੁਆਮੀ ਵਾਹਿਗੁਰੂ ਨੂੰ ਐਕੁਰ ਚੰਗਾ ਲਗਦਾ ਹੈ, ਉਹ ਮੈਨੂੰ ਗੁਰਾਂ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ ਤੇ ਸਾਰੇ ਜੱਗ ਨੂੰ ਤਾਰ ਦਿੰਦਾ ਹੈ। ਜਿਨਿ ਜਪੁ ਜਪਿਓ ਸਤਿਗੁਰ ਮਤਿ ਵਾ ਕੇ ॥ ਜੋ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ ਉਹ ਸੱਚੇ ਗੁਰਾਂ ਦੀ ਸਿਆਣਪ ਨੂੰ ਪ੍ਰਾਪਤ ਹੋ ਜਾਂਦਾ ਹੈ। ਜਮਕੰਕਰ ਕਾਲੁ ਸੇਵਕ ਪਗ ਤਾ ਕੇ ॥ ਮੌਤ ਦਾ ਜ਼ਾਲਮ ਦੂਤ ਉਸ ਦੇ ਪੈਰਾਂ ਦਾ ਨੌਕਰ ਥੀ ਵੰਝਦਾ ਹੈ। ਊਤਮ ਸੰਗਤਿ ਗਤਿ ਮਿਤਿ ਊਤਮ ਜਗੁ ਭਉਜਲੁ ਪਾਰਿ ਤਰਾਇਆ ॥੮॥ ਸ਼੍ਰੇਸ਼ਟ ਸੰਗਤ ਅੰਦਰ ਬੰਦੇ ਦੀ ਅਵਸਥਾ ਅਤੇ ਜੀਵਨ-ਮਰਯਾਦਾ ਸ਼੍ਰੇਸ਼ਟ ਹੋ ਵੰਝਦੇ ਹਨ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤੱਰ ਜਾਂਦਾ ਹੈ। ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ ॥ ਇਹ ਡਰਾਉਣਾ ਜੱਗ-ਸਮੁੰਦਰ, ਗੁਰਾਂ ਦੇ ਉਪਦੇਸ਼ ਦੁਆਰਾ ਪਾਰ ਕੀਤਾ ਜਾਂਦਾ ਹੈ, ਅੰਤਰ ਕੀ ਦੁਬਿਧਾ ਅੰਤਰਿ ਜਰੀਐ ॥ ਅਤੇ ਮਨ ਦੀ ਦਵੈਤ-ਭਾਵਨਾ ਮਨ ਅੰਦਰ ਹੀ ਸੜ ਜਾਂਦੀ ਹੈ। ਪੰਚ ਬਾਣ ਲੇ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ ॥੯॥ ਨੇਕੀਆਂ ਦੇ ਪੰਜਾਂ ਤੀਰਾਂ ਨੂੰ ਲੈ ਕੇ ਬੰਦੇ ਨੂੰ ਉਨ੍ਹਾਂ ਨੂੰ ਦਸਮ ਦੁਆਰ ਦੀ ਕਮਾਣ ਉਤੇ ਚਾੜ੍ਹ ਕੇ ਮੌਤ ਨੂੰ ਮਾਰਨਾ ਚਾਹੀਦਾ ਹੈ। ਸਾਕਤ ਨਰਿ ਸਬਦ ਸੁਰਤਿ ਕਿਉ ਪਾਈਐ ॥ ਪ੍ਰਤੀਕੂਲ ਪੁਰਸ਼ ਨੂੰ ਪ੍ਰਭੂ ਦੇ ਨਾਮ ਦੀ ਗਿਆਤ ਕਿਸ ਤਰ੍ਹਾਂ ਹੋ ਸਕਦੀ ਹੈ। ਸਬਦ ਸੁਰਤਿ ਬਿਨੁ ਆਈਐ ਜਾਈਐ ॥ ਨਾਮ ਦੀ ਗਿਆਤ ਦੇ ਬਾਝੋਂ ਇਨਸਾਨ ਆਉਂਦਾ (ਜੰਮਦਾ) ਤੇ ਜਾਂਦਾ (ਮਰਦਾ) ਰਹਿੰਦਾ ਹੈ। ਨਾਨਕ ਗੁਰਮੁਖਿ ਮੁਕਤਿ ਪਰਾਇਣੁ ਹਰਿ ਪੂਰੈ ਭਾਗਿ ਮਿਲਾਇਆ ॥੧੦॥ ਗੁਰਾਂ ਦੀ ਦਇਆ ਦੁਆਰਾ ਬੰਦੇ ਨੂੰ ਮੋਖਸ਼ ਦਾ ਆਸਰਾ ਮਿਲਦਾ ਹੈ ਅਤੇ ਪੂਰਨ ਚੰਗੀ ਕਿਸਮਤ ਰਾਹੀਂ ਉਹ-ਨਾਲ ਮਿਲ ਜਾਂਦਾ ਹੈ, ਹੇ ਨਾਨਕ! ਨਿਰਭਉ ਸਤਿਗੁਰੁ ਹੈ ਰਖਵਾਲਾ ॥ ਨਿਡਰ ਸੱਚ ਗੁਰੂ ਸਾਰਿਆਂ ਦਾ ਰੱਖਿਅਕ ਹੈ। ਭਗਤਿ ਪਰਾਪਤਿ ਗੁਰ ਗੋਪਾਲਾ ॥ ਗੁਰੂ-ਪ੍ਰਮੇਸ਼ਰ ਦੇ ਰਾਹੀਂ ਹੀ ਪ੍ਰਭੂ ਦੀ ਭਜਨ ਬੰਦਗੀ ਪਾਈ ਜਾਂਦੀ ਹੈ। ਧੁਨਿ ਅਨੰਦ ਅਨਾਹਦੁ ਵਾਜੈ ਗੁਰ ਸਬਦਿ ਨਿਰੰਜਨੁ ਪਾਇਆ ॥੧੧॥ ਗੁਰਾਂ ਦੀ ਬਾਣੀ ਦਾ ਪ੍ਰਸੰਨਤਾ-ਭਰਿਆ ਕੀਰਤਨ ਸੁਤੇ ਸਿਧ ਹੀ ਉਸ ਲਈ ਹੁੰਦਾ ਹੈ, ਜਿਸ ਨੇ ਪਵਿੱਤ੍ਰ ਪ੍ਰਭੂ ਪ੍ਰਾਪਤ ਕਰ ਲਿਆ ਹੈ। ਨਿਰਭਉ ਸੋ ਸਿਰਿ ਨਾਹੀ ਲੇਖਾ ॥ ਕੇਵਲ ਉਹ ਪ੍ਰਭੂ ਹੀ ਭੈ-ਰਹਿਤ ਹੈ ਅਤੇ ਉਸ ਦੇ ਸੀਸ ਉਹ ਪ੍ਰਾਲਭਧ ਲਿਖੀ ਹੋਈ ਨਹੀਂ। ਆਪਿ ਅਲੇਖੁ ਕੁਦਰਤਿ ਹੈ ਦੇਖਾ ॥ ਖ਼ੁਦ ਸੁਆਮੀ ਅਦ੍ਰਿਸ਼ਟ ਹੈ ਪ੍ਰੰਤੂ ਉਹ ਆਪਣੀ ਅਲੌਕਿਕ ਮਰਯਾਦਾ ਰਾਹੀਂ ਵੇਖਿਆ ਜਾਂਦਾ ਹੈ। ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ॥੧੨॥ ਸੁਆਮੀ ਖ਼ੁਦ ਨਿਰਲੇਪ, ਅਜਨਮਾ ਅਤੇ ਆਪਣੇ ਆਪ ਥੀ ਹੋਣ ਵਾਲਾ ਹੈ। ਉਹ ਸੁਆਮੀ, ਹੇ ਨਾਨਕ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਹੈ। ਅੰਤਰ ਕੀ ਗਤਿ ਸਤਿਗੁਰੁ ਜਾਣੈ ॥ ਸੱਚਾ ਗੁਰੂ ਬੰਦੇ ਦੇ ਮਨ ਦੀ ਅਵਸਥਾ ਨੂੰ ਜਾਣਦਾ ਹੈ। ਸੋ ਨਿਰਭਉ ਗੁਰ ਸਬਦਿ ਪਛਾਣੈ ॥ ਕੇਵਲ ਉਹ ਹੀ ਭੈ-ਰਹਿਤ ਹੈ ਜੋ ਗੁਰਾਂ ਦੀ ਬਾਣੀ ਰਾਹੀਂ ਸਾਹਿਬ ਨੂੰ ਅਨੁਭਵ ਕਰਦਾ ਹੈ। ਅੰਤਰੁ ਦੇਖਿ ਨਿਰੰਤਰਿ ਬੂਝੈ ਅਨਤ ਨ ਮਨੁ ਡੋਲਾਇਆ ॥੧੩॥ ਉਹ ਆਪਣੇ ਅੰਦਰ ਝਾਤੀ ਪਾ ਕੇ ਪ੍ਰਭੂ ਨੂੰ ਸਾਰਿਆਂ ਦੇ ਅੰਦਰ ਅਨੁਭਵ ਕਰਦਾ ਹੈ ਅਤੇ ਉਸ ਦਾ ਮਨੂਆ ਦਵੈਤ-ਭਾਵ ਅੰਦਰ ਡਿਕਡੋਲੇ ਨਹੀਂ ਖਾਂਦਾ। ਨਿਰਭਉ ਸੋ ਅਭ ਅੰਤਰਿ ਵਸਿਆ ॥ ਕੇਵਲ ਉਹ ਹੀ ਨਿਡਰ ਹੈ, ਜਿਸ ਦੇ ਹਿਰਦੇ ਅੰਦਰ ਪ੍ਰਭੂ ਨਿਵਾਸ ਰਖਦਾ ਹੈ, ਅਹਿਨਿਸਿ ਨਾਮਿ ਨਿਰੰਜਨ ਰਸਿਆ ॥ ਅਤੇ ਜੋ ਦਿਹੁੰ ਤੇ ਰੈਣ ਉਸ ਦੇ ਪਵਿੱਤ੍ਰ ਨਾਮ ਨਾਲ ਪ੍ਰਸੰਨ ਰਹਿੰਦਾ ਹੈ। ਨਾਨਕ ਹਰਿ ਜਸੁ ਸੰਗਤਿ ਪਾਈਐ ਹਰਿ ਸਹਜੇ ਸਹਜਿ ਮਿਲਾਇਆ ॥੧੪॥ ਨਾਨਕ, ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਬੰਦੇ ਨੂੰ ਸਾਧ ਸੰਗਤ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਉਹ ਸੁਤੇ ਸਿਧ ਹੀ ਵਾਹਿਗੁਰੂ ਨਾਲ ਮਿਲ ਜਾਂਦਾ ਹੈ। ਅੰਤਰਿ ਬਾਹਰਿ ਸੋ ਪ੍ਰਭੁ ਜਾਣੈ ॥ ਜੋ ਉਸ ਸਾਈਂ ਨੂੰ ਅੰਦਰ ਅਤੇ ਬਾਹਰ ਜਾਣਦਾ ਹੈ, ਰਹੈ ਅਲਿਪਤੁ ਚਲਤੇ ਘਰਿ ਆਣੈ ॥ ਨਿਰਲੇਪ ਰਹਿੰਦਾ ਹੈ ਅਤੇ ਆਪਣੇ ਭਟਕਦੇ ਹੋਏ ਮਨੂਏ ਨੂੰ ਮੋੜ ਕੇ ਹਿਰਦੇ-ਗ੍ਰਿਹਿ ਲਿਆਉਂਦਾ ਹੈ; ਊਪਰਿ ਆਦਿ ਸਰਬ ਤਿਹੁ ਲੋਈ ਸਚੁ ਨਾਨਕ ਅੰਮ੍ਰਿਤ ਰਸੁ ਪਾਇਆ ॥੧੫॥੪॥੨੧॥ ਉਹ, ਹੇ ਨਾਨਕ! ਆਦੀ ਸੱਚੇ ਵਾਹਿਗੁਰੂ, ਜੋ ਸਮੂਹ ਤਿੰਨਾਂ ਜਹਾਨਾਂ ਦਾ ਸ਼੍ਰੋਮਣੀ ਸਾਹਿਬ ਹੈ, ਦੇ ਸੁਆਦਲੇ ਆਬਿ-ਹਿਯਾਤ ਨੂੰ ਪਾ ਲੈਂਦਾ ਹੈ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਕੁਦਰਤਿ ਕਰਨੈਹਾਰ ਅਪਾਰਾ ॥ ਬੇਅੰਤ ਹੈ ਸਿਰਜਣਹਾਰ, ਜੋ ਆਪਣੀ ਅਨੰਤ ਸ਼ਕਤੀ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਕੀਤੇ ਕਾ ਨਾਹੀ ਕਿਹੁ ਚਾਰਾ ॥ ਰਚੇ ਹੋਏ ਦੀ ਉਸ ਦੇ ਅਗੇ ਕੋਈ ਸੱਤਿਆ ਨਹੀਂ। ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ ॥੧॥ ਜੀਵਾਂ ਨੂੰ ਪੈਦਾ ਕਰਕੇ ਉਹ ਖ਼ੁਦ ਉਨ੍ਹਾਂ ਨੂੰ ਰੋਜ਼ੀ ਪੁਚਾਉਂਦਾ ਹੈ। ਉਸ ਦਾ ਫ਼ੁਰਮਾਨ ਸਾਰਿਆਂ ਉਤੇ ਹਾਵੀ ਹੈ। ਹੁਕਮੁ ਚਲਾਇ ਰਹਿਆ ਭਰਪੂਰੇ ॥ ਵਿਆਪਕ ਵਾਹਿਗੁਰੂ ਸਾਰਿਆਂ ਨੂੰ ਆਪਣੀ ਰਜ਼ਾ ਅੰਦਰ ਟੋਰ ਰਿਹਾ ਹੈ। ਕਿਸੁ ਨੇੜੈ ਕਿਸੁ ਆਖਾਂ ਦੂਰੇ ॥ ਕਿਸ ਨੂੰ ਮੈਂ ਉਸ ਦੇ ਲਾਗੇ ਕਹਾਂ ਅਤੇ ਕਿਸ ਨੂੰ ਦੁਰੇਡੇ? ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ ॥੨॥ ਦੋਨੋਂ, ਅਲੋਪ ਅਤੇ ਪ੍ਰਤੱਖ ਤੌਰ ਤੇ ਤੂੰ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵੇਖ। ਅਦੁੱਤੀ ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ। ਜਿਸ ਕਉ ਮੇਲੇ ਸੁਰਤਿ ਸਮਾਏ ॥ ਜਿਸ ਨੂੰ ਸਾਹਿਬ ਆਪਣੇ ਨਾਲ ਮਿਲਾ ਲੈਂਦਾ ਹੈ; ਉਸ ਦੇ ਖ਼ਿਆਲ ਅੰਦਰ ਉਹ ਆਪ ਵਸਦਾ ਹੈ। ਗੁਰ ਸਬਦੀ ਹਰਿ ਨਾਮੁ ਧਿਆਏ ॥ ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ। ਆਨਦ ਰੂਪ ਅਨੂਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ ॥੩॥ ਸੁੰਦਰ ਸੁਆਮੀ ਅਗਾਧ ਅਤੇ ਪ੍ਰਸੰਨਤਾ ਦਾ ਸਰੂਪ ਹੈ। ਗੁਰਾਂ ਨਾਲ ਮਿਲਣ ਦੁਆਰਾ, ਬੰਦੇ ਦਾ ਸੰਦੇਹ ਦੂਰ ਹੋ ਜਾਂਦਾ ਹੈ। ਮਨ ਤਨ ਧਨ ਤੇ ਨਾਮੁ ਪਿਆਰਾ ॥ ਮੇਰੇ ਮਨ, ਦੇਹ ਅਤੇ ਦੌਲਤ ਨਾਲੋਂ ਮੈਨੂੰ ਪ੍ਰਭੂ ਦਾ ਨਾਮ ਵਧੇਰਾ ਲਾਡਲਾ ਹੈ। ਅੰਤਿ ਸਖਾਈ ਚਲਣਵਾਰਾ ॥ ਅਖ਼ੀਰ ਨੂੰ ਟੂਰਨ ਦੇ ਵੇਲੇ ਇਹ ਮੇਰਾ ਸਹਾਇਕ ਹੋਵੇਗਾ। copyright GurbaniShare.com all right reserved. Email |