Page 1043

ਮੋਹ ਪਸਾਰ ਨਹੀ ਸੰਗਿ ਬੇਲੀ ਬਿਨੁ ਹਰਿ ਗੁਰ ਕਿਨਿ ਸੁਖੁ ਪਾਇਆ ॥੪॥
ਇਸ ਸੰਸਾਰੀ ਮਮਤਾ ਦੀ ਦੁਨੀਆ ਅੰਦਰ ਕੋਈ ਕਿਸੇ ਦਾ ਸਾਥੀ ਜਾਂ ਮਿੱਤ੍ਰ ਨਹੀਂ। ਗੁਰੂ-ਪ੍ਰਮੇਸ਼ਰ ਦੇ ਬਗ਼ੈਰ ਕਦੋਂ ਕਿਸੇ ਨੇ ਆਰਾਮ ਪਾਇਆ ਹੈ?

ਜਿਸ ਕਉ ਨਦਰਿ ਕਰੇ ਗੁਰੁ ਪੂਰਾ ॥
ਜਿਸ ਉਤੇ ਪੂਰਨ ਗੁਰਦੇਵ ਜੀ ਆਪਣੀ ਮਿਹਰ ਧਾਰਦੇ ਹਨ;

ਸਬਦਿ ਮਿਲਾਏ ਗੁਰਮਤਿ ਸੂਰਾ ॥
ਉਸ ਨੂੰ ਸੂਰਬੀਰ ਗੁਰਦੇਵ ਜੀ ਆਪਣੇ ਉਪਦੇਸ਼ ਰਾਹੀਂ ਨਾਮ ਨਾਲ ਜੋੜ ਦਿੰਦੇ ਹਨ।

ਨਾਨਕ ਗੁਰ ਕੇ ਚਰਨ ਸਰੇਵਹੁ ਜਿਨਿ ਭੂਲਾ ਮਾਰਗਿ ਪਾਇਆ ॥੫॥
ਨਾਨਕ ਤੂੰ ਗੁਰਾਂ ਦੇ ਪੈਰਾ (ਨਾਮ) ਦੀ ਉਪਾਸਨਾਂ ਕਰ, ਜਿਨ੍ਹਾਂ ਨੇ ਘੁੱਸੇ ਹੋਏ ਨੂੰ ਠੀਕ ਰਾਹੇ ਪਾ ਦਿੱਤਾ ਹੈ।

ਸੰਤ ਜਨਾਂ ਹਰਿ ਧਨੁ ਜਸੁ ਪਿਆਰਾ ॥
ਪਵਿੱਤਰ ਪੁਰਸ਼ਾਂ ਨੂੰ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦਾ ਪਦਾਰਥ ਪਿਆਰਾ ਹੈ।

ਗੁਰਮਤਿ ਪਾਇਆ ਨਾਮੁ ਤੁਮਾਰਾ ॥
ਗੁਰਾਂ ਦੀ ਸਿੱਖਮਤ ਰਾਹੀਂ, ਮੈਨੂੰ ਤੇਰਾ ਨਾਮ ਪ੍ਰਦਾਨ ਹੋਇਆ ਹੈ, ਹੇ ਪ੍ਰਭੂ!

ਜਾਚਿਕੁ ਸੇਵ ਕਰੇ ਦਰਿ ਹਰਿ ਕੈ ਹਰਿ ਦਰਗਹ ਜਸੁ ਗਾਇਆ ॥੬॥
ਮੰਗਤਾ, ਮਾਲਕ ਦੇ ਬੂਹੇ ਉੱਤੇ, ਟਹਿਲ ਸੇਵਾ ਕਮਾਉਂਦਾ ਹੈ ਅਤੇ ਮਾਲਕ ਦੇ ਦਰਬਾਰ ਅੰਦਰ ਉਹ ਉਸ ਦੀ ਮਹਿਮਾ ਗਾਇਨ ਕਰਦਾ ਹੈ।

ਸਤਿਗੁਰੁ ਮਿਲੈ ਤ ਮਹਲਿ ਬੁਲਾਏ ॥
ਜਦ ਇਨਸਾਨ ਸੱਚੇ ਗੁਰਾਂ ਨਾਲ ਮਿਲ ਪੈਂਦਾ ਹੈ, ਤਦ ਉਸ ਨੂੰ ਸੁਆਮੀ ਦੇ ਮੰਦਰ ਅੰਦਰ ਸੱਦ ਲਿਆ ਜਾਂਦਾ ਹੈ।

ਸਾਚੀ ਦਰਗਹ ਗਤਿ ਪਤਿ ਪਾਏ ॥
ਸੱਚੇ ਦਰਬਾਰ ਅੰਦਰ ਉਸ ਨੂੰ ਮੋਖਸ਼ ਅਤੇ ਇਜ਼ਤ ਆਬਰੂ ਦੀ ਦਾਤ ਮਿਲਦੀ ਹੈ।

ਸਾਕਤ ਠਉਰ ਨਾਹੀ ਹਰਿ ਮੰਦਰ ਜਨਮ ਮਰੈ ਦੁਖੁ ਪਾਇਆ ॥੭॥
ਮਾਇਆ ਦੇ ਉਪਾਸ਼ਕ ਨੂੰ ਵਾਹਿਗੁਰੂ ਦੇ ਮਹਿਲ ਅੰਦਰ ਟਿਕਾਣਾ ਨਹੀਂ ਮਿਲਦਾ ਅਤੇ ਆਉਣ ਤੇ ਜਾਣ ਵਿੱਚ ਉਹ ਕਸ਼ਟ ਉਠਾਉਂਦਾ ਹੈ।

ਸੇਵਹੁ ਸਤਿਗੁਰ ਸਮੁੰਦੁ ਅਥਾਹਾ ॥
ਹੇ ਬੰਦੇ! ਤੂੰ ਬੇਥਾਹ ਸਮੁੰਦਰ ਰੂਪੀ ਸੱਚੇ ਗੁਰਾਂ ਦੀ ਘਾਲ ਕਮਾ,

ਪਾਵਹੁ ਨਾਮੁ ਰਤਨੁ ਧਨੁ ਲਾਹਾ ॥
ਅਤੇ ਤੈਨੂੰ ਨਾਮ ਦੇ ਜਵੇਹਰ ਦੀ ਦੌਲਤਦਾ ਮੁਨਾਫ਼ਾ ਪ੍ਰਾਪਤ ਹੋਵੇਗਾ।

ਬਿਖਿਆ ਮਲੁ ਜਾਇ ਅੰਮ੍ਰਿਤ ਸਰਿ ਨਾਵਹੁ ਗੁਰ ਸਰ ਸੰਤੋਖੁ ਪਾਇਆ ॥੮॥
ਸੰਤੁਸ਼ਟਤਾ ਦੇ ਸਮੁੰਦਰ, ਗੁਰਾਂ, ਨਾਲ ਮਿਲਣ ਅਤੇ ਨਾਮ-ਸੁਧਾਰਸ ਦੇ ਸਰੋਵਰ ਅੰਦਰ ਨ੍ਹਾਉਣ ਦੁਆਰਾ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ।

ਸਤਿਗੁਰ ਸੇਵਹੁ ਸੰਕ ਨ ਕੀਜੈ ॥
ਤੂੰ ਸੱਚੇ ਗੁਰਾਂ ਦੀ ਘਾਲ ਕਮਾ ਅਤੇ ਝਿਜਕ ਨਾਂ।

ਆਸਾ ਮਾਹਿ ਨਿਰਾਸੁ ਰਹੀਜੈ ॥
ਉਮੈਦ ਅੰਦਰ ਤੂੰ ਬੇ-ਉਮੈਦ ਹੋ ਵਿਚਰ।

ਸੰਸਾ ਦੂਖ ਬਿਨਾਸਨੁ ਸੇਵਹੁ ਫਿਰਿ ਬਾਹੁੜਿ ਰੋਗੁ ਨ ਲਾਇਆ ॥੯॥
ਤੂੰ ਸੰਦੇਹ ਅਤੇ ਪੀੜ ਨਾਸ ਕਰਨ ਵਾਲੇ ਦੀ ਚਾਕਰੀ ਕਰ ਅਤੇ ਮਗਰੋਂ ਤੈਨੂੰ ਮੁੜ ਕੇ ਕੋਈ ਜ਼ਹਿਮਤ ਨਹੀਂ ਚਿਮੜੇਗੀ।

ਸਾਚੇ ਭਾਵੈ ਤਿਸੁ ਵਡੀਆਏ ॥
ਜੋ ਸੱਚੇ ਸੁਆਮੀ ਨੂੰ ਚੰਗਾ ਲਗਦਾ ਹੈ, ਉਸ ਨੂੰ ਉਹ ਪ੍ਰਭਤਾ ਪ੍ਰਦਾਨ ਕਰਦਾ ਹੈ;

ਕਉਨੁ ਸੁ ਦੂਜਾ ਤਿਸੁ ਸਮਝਾਏ ॥
ਹੋਰ ਕਿਹੜਾ ਉਸ ਨੂੰ ਸਿੱਖਮਤ ਦੇ ਸਕਦਾ ਹੈ?

ਹਰਿ ਗੁਰ ਮੂਰਤਿ ਏਕਾ ਵਰਤੈ ਨਾਨਕ ਹਰਿ ਗੁਰ ਭਾਇਆ ॥੧੦॥
ਪ੍ਰਭੂ ਅਤੇ ਗੁਰੂ ਇਕੇ ਸੱਤ੍ਹਾ ਤੇ ਹੀ ਕੰਮ ਕਰਦੇ ਹਨ, ਹੇ ਨਾਨਕ! ਤੇ ਪ੍ਰਭੂ, ਗੁਰਾਂ ਨੂੰ, ਪਿਆਰ ਕਰਦਾ ਹੈ।

ਵਾਚਹਿ ਪੁਸਤਕ ਵੇਦ ਪੁਰਾਨਾਂ ॥
ਕਈ ਗ੍ਰੰਥਾ, ਵੇਦਾਂ ਅਤੇ ਪੁਰਾਣਾ ਨੂੰ ਪੜ੍ਹਦੇ ਹਨ।

ਇਕ ਬਹਿ ਸੁਨਹਿ ਸੁਨਾਵਹਿ ਕਾਨਾਂ ॥
ਕਈ ਬੈਠ ਕੇ ਹੋਰਨਾਂ ਨੂੰ ਸੁਣਾਉਂਦੇ ਅਤੇ ਆਪਣੇ ਕੰਨਾਂ ਨਾਂਲ ਸੁਣਦੇ ਹਨ।

ਅਜਗਰ ਕਪਟੁ ਕਹਹੁ ਕਿਉ ਖੁਲ੍ਹ੍ਹੈ ਬਿਨੁ ਸਤਿਗੁਰ ਤਤੁ ਨ ਪਾਇਆ ॥੧੧॥
ਦੱਸੋ, ਭਾਰੇ ਤਖਤੇ ਕਿਸ ਤਰ੍ਹਾਂ ਖੋਲ੍ਹੇ ਜਾ ਸਕਦੇ ਹਨ? ਗੁਰਾਂ ਦੇ ਬਾਝੋਂ ਅਸਲੀਅਤ ਪ੍ਰਾਪਤ ਨਹੀਂ ੰਹੋ ਸਕਦੀ।

ਕਰਹਿ ਬਿਭੂਤਿ ਲਗਾਵਹਿ ਭਸਮੈ ॥
ਕਈ ਸੁਆਹ ਇਕੱਤਰ ਕਰਦੇ ਹਨ ਅਤੇ ਸੁਆਹ ਨੂੰ ਆਪਣੇ ਸਰੀਰਾਂ ਨੂੰ ਮਲਦੇ ਹਨ,

ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ ॥
ਪ੍ਰੰਤੂ ਉਨ੍ਹਾਂ ਦੇ ਅੰਦਰ ਗੁੱਸੇ ਤੇ ਹੰਕਾਰ ਦੇ ਨੀਚ ਹਨ।

ਪਾਖੰਡ ਕੀਨੇ ਜੋਗੁ ਨ ਪਾਈਐ ਬਿਨੁ ਸਤਿਗੁਰ ਅਲਖੁ ਨ ਪਾਇਆ ॥੧੨॥
ਦੰਭ ਕਰਨ ਨਾਲ ਮਾਲਕ ਨਾਲ ਮਿਲਾਪ ਪ੍ਰਾਪਤ ਨਹੀਂ ਹੁੰਦਾ। ਸੱਚੇ ਗੁਰਾਂ ਦੇ ਬਗ਼ੈਰ ਇਨਸਾਨ ਅਦ੍ਰਿਸ਼ਟ ਸੁਆਮੀ ਨੂੰ ਨਹੀਂ ਪਾਉਂਦਾ।

ਤੀਰਥ ਵਰਤ ਨੇਮ ਕਰਹਿ ਉਦਿਆਨਾ ॥
ਕਈ ਧਰਮ ਅਸਥਾਨਾਂ ਦੀ ਯਾਤ੍ਰਾ ਕਰਨ, ਉਪਹਾਸ ਰੱਖਣ ਅਤੇ ਜੰਗਲਾਂ ਵਿੱਚ ਰਹਿਣ ਦੀ ਪ੍ਰਤਿੱਗਿਆ ਕਰਦੇ ਹਨ।

ਜਤੁ ਸਤੁ ਸੰਜਮੁ ਕਥਹਿ ਗਿਆਨਾ ॥
ਕਈ ਇੱਕ ਪ੍ਰਹੇਜ਼ਗਾਰੀ, ਪੁੰਨਦਾਨ ਤੇ ਸਵੈ-ਜ਼ਬਤ ਕਮਾਉਂਦੇ ਹਨ ਅਤੇ ਬ੍ਰਹਮ ਵਿਚਾਰ ਦੀਆਂ ਗੱਲਾਂ ਕਰਦੇ ਹਨ।

ਰਾਮ ਨਾਮ ਬਿਨੁ ਕਿਉ ਸੁਖੁ ਪਾਈਐ ਬਿਨੁ ਸਤਿਗੁਰ ਭਰਮੁ ਨ ਜਾਇਆ ॥੧੩॥
ਪ੍ਰਭੂ ਦੇ ਨਾਮ ਦੇ ਬਾਝੋਂ ਆਰਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ? ਸੱਚੇ ਗੁਰਾਂ ਦੇ ਬਗ਼ੈਰ, ਸੰਸਾ ਦੂਰ ਨਹੀਂ ਹੁੰਦਾ।

ਨਿਉਲੀ ਕਰਮ ਭੁਇਅੰਗਮ ਭਾਠੀ ॥
ਅੰਦਰ-ਧੰਣਾ ਤੇ ਕੁੰਡਲਦਾਰ ਨਾੜੀ ਰਾਹੀਂ ਦਸਮ ਦੁਆਰ ਵਿੱਚ ਸਾਹ ਚੜ੍ਹਾਉਣਾ,

ਰੇਚਕ ਕੁੰਭਕ ਪੂਰਕ ਮਨ ਹਾਠੀ ॥
ਅਤੇ ਮਨੂਏ ਦੀ ਜ਼ਿੱਦ ਰਾਹੀਂ ਸੁਆਸਾਂ ਦਾ ਬਾਹਰ ਕਢਣਾ, ਅੰਦਰ ਖਿਚਣਾ ਤੇ ਰੋਕਣਾ;

ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਉ ਗੁਰ ਸਬਦ ਮਹਾ ਰਸੁ ਪਾਇਆ ॥੧੪॥
ਐਸਿਆਂ ਦੰਭੀ ਕਰਮਾਂ ਦੁਆਰਾ ਪ੍ਰਭੂ ਨਾਲ ਪਿਰਹੜੀ ਨਹੀਂ ਪੈਂਦੀ। ਗੁਰਾਂ ਦੇ ਉਪਦੇਸ਼ ਰਾਹੀਂ ਹੀ ਨਾਮ ਦਾ ਪਰਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ।

ਕੁਦਰਤਿ ਦੇਖਿ ਰਹੇ ਮਨੁ ਮਾਨਿਆ ॥
ਪ੍ਰਭੂ ਦੀ ਅਪਾਰ ਸ਼ਕਤੀ ਨੂੰ ਵੇਖ, ਮੇਰੀ ਆਤਮਾ ਪਤੀਜ ਗਈ ਹੈ।

ਗੁਰ ਸਬਦੀ ਸਭੁ ਬ੍ਰਹਮੁ ਪਛਾਨਿਆ ॥
ਗੁਰਾਂ ਦੀ ਬਾਣੀ ਰਾਹੀਂ ਮੈਂ ਸਿਰਜਣਹਾਰ-ਸੁਆਮੀ ਨੂੰ ਹਰ ਥਾਂ ਅਨੁਭਵ ਕਰ ਲਿਆ ਹੈ।

ਨਾਨਕ ਆਤਮ ਰਾਮੁ ਸਬਾਇਆ ਗੁਰ ਸਤਿਗੁਰ ਅਲਖੁ ਲਖਾਇਆ ॥੧੫॥੫॥੨੨॥
ਨਾਨਕ ਸਰਬ-ਵਿਆਪਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਵਿਸ਼ਾਲ ਸੱਚੇ ਗੁਰਾਂ ਨੇ ਮੈਨੂੰ ਅਦ੍ਰਿਸ਼ਟ ਵਾਹਿਗੁਰੂ ਵਿਖਾਲ ਦਿੱਤਾ ਹੈ।

ਮਾਰੂ ਸੋਲਹੇ ਮਹਲਾ ੩
ਮਾਰੂ ਸੋਲਹੇ ਤੀਜੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਹੁਕਮੀ ਸਹਜੇ ਸ੍ਰਿਸਟਿ ਉਪਾਈ ॥
ਆਪਣੀ ਰਜ਼ਾ ਅੰਦਰ ਪ੍ਰਭੂ ਨੇ ਨਿਰਯਤਨ ਹੀ ਸੰਸਾਰ ਰਚਿਆ ਹੈ।

ਕਰਿ ਕਰਿ ਵੇਖੈ ਅਪਣੀ ਵਡਿਆਈ ॥
ਰਚਨਾ ਨੂੰ ਰਚ ਕੇ ਉਹ ਆਪਣੀ ਵਿਸ਼ਾਲਤਾ ਦੇ ਕੰਮ ਨੂੰ ਦੇਖਦਾ ਹੈ।

ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ ॥੧॥
ਵਾਹਿਗੁਰੂ ਆਪ ਕਰਦਾ ਹੈ ਅਤੇ ਆਪ ਹੀ ਹੋਰਨਾਂ ਤੋਂ ਕਰਾਉਂਦਾ ਹੈ। ਆਪਣੀ ਰਜ਼ਾ ਅੰਦਰ ਹੀ ਉਹ ਸਾਰੇ ਵਿਆਪਕ ਹੋ ਰਿਹਾ ਹੈ।

ਮਾਇਆ ਮੋਹੁ ਜਗਤੁ ਗੁਬਾਰਾ ॥
ਸੰਸਾਰ ਨੂੰ ਧਨ-ਦੌਲਤ ਦੀ ਮਮਤਾ ਦੇ ਅਨ੍ਹੇਰੇ ਨੇ ਘੇਰਿਆ ਹੋਇਆ ਹੈ।

ਗੁਰਮੁਖਿ ਬੂਝੈ ਕੋ ਵੀਚਾਰਾ ॥
ਕੋਈ ਵਿਰਲਾ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਅਨੁਭਵ ਕਰਦਾ ਅਤੇ ਸੋਚਦਾ ਵੀਚਾਰਦਾ ਹੈ।

ਆਪੇ ਨਦਰਿ ਕਰੇ ਸੋ ਪਾਏ ਆਪੇ ਮੇਲਿ ਮਿਲਾਈ ਹੇ ॥੨॥
ਕੇਵਲ ਉਹ ਹੀ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉਤੇ ਸੁਆਮੀ ਖ਼ੁਦ ਆਪਣੀ ਮਿਹਰ ਧਾਰਦਾ ਹੈ।

copyright GurbaniShare.com all right reserved. Email