ਗੁਰਮੁਖਿ ਸਾਚਾ ਸਬਦਿ ਪਛਾਤਾ ॥ ਗੁਰਾਂ ਦੀ ਦਇਆ ਦੁਆਰਾ ਸੱਚਾ ਨਾਮ ਸਿੰਝਾਣਿਆ ਜਾਂਦਾ ਹੈ। ਨਾ ਤਿਸੁ ਕੁਟੰਬੁ ਨਾ ਤਿਸੁ ਮਾਤਾ ॥ ਉਸ ਦਾ ਕੋਈ ਪਰਵਾਰ ਨਹੀਂ, ਨਾਂ ਹੀ ਹੈ ਉਸ ਦੀ ਕੋਈ ਅੰਮੜੀ। ਏਕੋ ਏਕੁ ਰਵਿਆ ਸਭ ਅੰਤਰਿ ਸਭਨਾ ਜੀਆ ਕਾ ਆਧਾਰੀ ਹੇ ॥੧੩॥ ਕੇਵਲ ਇੱਕ (ਹਰੀ) ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਸਮੂਹ ਪ੍ਰਾਨਧਾਰੀਆਂ ਦਾ ਉਹ ਹੀ ਆਸਰਾ ਹੈ। ਹਉਮੈ ਮੇਰਾ ਦੂਜਾ ਭਾਇਆ ॥ ਸਵੈ-ਹੰਗਤਾ, ਅਪਣੱਤ ਅਤੇ ਹੋਰਸ ਦਾ ਪਿਆਰ। ਕਿਛੁ ਨ ਚਲੈ ਧੁਰਿ ਖਸਮਿ ਲਿਖਿ ਪਾਇਆ ॥ ਇਨ੍ਹਾਂ ਵਿਚੋਂ ਕੋਈ ਵੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ ਐਹੋ ਜੇਹੀ ਹੈ ਸੁਆਮੀ ਦਾ ਮੁਢ ਦੀ ਲਿਖੀ ਹੋਈ ਰਜ਼ਾ। ਗੁਰ ਸਾਚੇ ਤੇ ਸਾਚੁ ਕਮਾਵਹਿ ਸਾਚੈ ਦੂਖ ਨਿਵਾਰੀ ਹੇ ॥੧੪॥ ਸੱਚੇ ਗੁਰਾਂ ਦੇ ਰਾਹੀਂ ਜੋ ਸੱਚ ਦੀ ਕਮਾਈ ਕਰਦੇ ਹਨ; ਉਨ੍ਹਾਂ ਨੂੰ ਸਤਿਪੁਰਖ ਦੁਖ ਦਰਦ ਤੋਂ ਬੰਦ ਖ਼ਲਾਸ ਕਰ ਦਿੰਦਾ ਹੈ। ਜਾ ਤੂ ਦੇਹਿ ਸਦਾ ਸੁਖੁ ਪਾਏ ॥ ਜੇਕਰ ਤੂੰ ਐਸ ਤਰ੍ਹਾਂ ਬਖਸ਼ਸ਼ ਕਰੇਂ ਤਾਂ ਮੈਂ ਸਦੀਵੀ ਆਰਾਮ ਨੂੰ ਪਰਾਪਤ ਹੁੰਦਾ ਹਾਂ। ਸਾਚੈ ਸਬਦੇ ਸਾਚੁ ਕਮਾਏ ॥ ਗੁਰਾਂ ਦੇ ਸੱਚੇ ਉਪਦੇਸ਼ ਦੇ ਰਾਹੀਂ ਮੈਂ ਸੱਚ ਦੀ ਕਮਾਈ ਕਰਦਾ ਹਾਂ। ਅੰਦਰੁ ਸਾਚਾ ਮਨੁ ਤਨੁ ਸਾਚਾ ਭਗਤਿ ਭਰੇ ਭੰਡਾਰੀ ਹੇ ॥੧੫॥ ਮੇਰੇ ਅੰਦਰ ਸੱਚਾ ਸੁਆਮੀ ਹੈ ਅਤੇ ਮੇਰਾ ਚਿੱਤ ਅਤੇ ਸਰੀਰ ਸੱਚੇ ਥੀ ਗਏ ਹਨ, ਅਤੇ ਖ਼ਜ਼ਾਨੇ ਸੁਆਮੀ ਦੇ ਸ਼ਰਧਾ, ਪ੍ਰੇਮ ਨਾਲ ਪਰੀਪੂਰਨ ਹਨ। ਆਪੇ ਵੇਖੈ ਹੁਕਮਿ ਚਲਾਏ ॥ ਸੁਆਮੀ ਖ਼ੁਦ ਸਾਰਿਆਂ ਨੂੰ ਦੇਖਦਾ ਹੈ ਤੇ ਫ਼ੁਰਮਾਨ ਜਾਰੀ ਕਰਦਾ ਹੈ। ਅਪਣਾ ਭਾਣਾ ਆਪਿ ਕਰਾਏ ॥ ਆਪਦੀ ਰਜ਼ਾ ਦੀ ਉਹ ਆਪ ਹੀ ਬੰਦਿਆਂ ਤੋਂ ਪਾਲਣਾ ਕਰਵਾਉਂਦਾ ਹੈ। ਨਾਨਕ ਨਾਮਿ ਰਤੇ ਬੈਰਾਗੀ ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥ ਨਾਨਕ, ਨਿਰਲੇਪ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਉਨ੍ਹਾਂ ਦਾ ਹਿਰਦਾ, ਸਰੀਰ ਅਤੇ ਜੀਭ੍ਹਾ ਸੁਆਮੀ ਦੇ ਨਾਮ ਨਾਲ ਸ਼ਸੋਭਤ ਹੋਏ ਹੋਏ ਹਨ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਆਪੇ ਆਪੁ ਉਪਾਇ ਉਪੰਨਾ ॥ ਸੁਆਮੀ ਨੇ, ਆਪ ਹੀ ਆਪਣੇ ਆਪ ਨੂੰ ਉਤਪੰਨ ਅਤੇ ਪਰਗਟ ਕੀਤਾ ਹੈ। ਸਭ ਮਹਿ ਵਰਤੈ ਏਕੁ ਪਰਛੰਨਾ ॥ ਇੱਕੋ ਸੁਆਮੀ ਗੁਪਤ ਤੌਰ ਤੇ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥੧॥ ਵਾਹਿਗੁਰੂ ਜਗਤ ਦੀ ਜਿੰਦ ਜਾਨ ਸਾਰਿਆਂ ਦੀ ਸੰਭਾਲ ਕਰਦਾ ਹੈ। ਜੋ ਕੋਈ ਆਪਣੇ ਆਪੇ ਨੂੰ ਜਾਣਦਾ ਹੈ, ਉਹ ਆਪਣੇ ਸੁਆਮੀ ਨੂੰ ਭੀ ਜਾਣ ਲੈਂਦਾ ਹੈ। ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥ ਜਿਸ ਨੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਰਚੇ ਹਨ, ਉਹ ਖ਼ੁਦ ਹੀ ਹਰ ਇਕਸੁ ਨੂੰ ਉਸ ਦੇ ਕੰਮ ਲਾਉਦਾਂ ਹੈ। ਸਿਰਿ ਸਿਰਿ ਧੰਧੈ ਆਪੇ ਲਾਏ ॥ ਜਿਹੜਾ ਕੋਈ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥ ਉਹ, ਉਹ ਜਣਾ ਹੈ, ਜੋ ਗੁਰਾਂ ਦੀ ਦਇਆ ਦੁਆਰਾ, ਕੇਵਲ ਇੱਕ ਨੂੰ ਹੀ ਅਨੁਭਵ ਕਰਦਾ ਹੈ। ਆਵਾ ਗਉਣੁ ਹੈ ਸੰਸਾਰਾ ॥ ਜਗਤ ਆਉਣ ਅਤੇ ਜਾਣ ਦੇ ਅਧੀਨ ਹੈ। ਮਾਇਆ ਮੋਹੁ ਬਹੁ ਚਿਤੈ ਬਿਕਾਰਾ ॥ ਧਨ-ਦੌਲਤ ਦੀ ਲਗਨ ਕਾਰਨ, ਇਹ ਘਣੇਰਿਆਂ ਪਾਪਾਂ ਦਾ ਖਿਆਲ ਕਰਦਾ ਹੈ। ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥ ਜੋ ਗੁਰਾਂ ਦੀ ਬਾਣੀ ਨੂੰ ਅਨੁਭਵ ਕਰਦਾ ਹੈ, ਉਹ ਹਮੇਸ਼ਾ, ਸਦਾ ਸਦੀਵੀ-ਸਥਿਰ ਸੱਚੇ ਸੁਆਮੀ ਦੀ ਸਿਫ਼ਤ ਸਾਲਾਹ ਕਰਦਾ ਹੈ। ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥ ਉਹ ਜੋ ਹਰੀ ਰੂਪੀ ਜੜ ਨਾਲ ਜੁੜੇ ਹਨ, ਉਨ੍ਹਾਂ ਨੂੰ ਆਰਾਮ ਪ੍ਰਦਾਨ ਹੁੰਦਾ ਹੈ। ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥ ਜੋ ਟਹਿਣੀਆਂ ਨਾਲ ਜੁੜੇ ਹਨ, ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ। ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥੪॥ ਜਿਹੜੇ ਪੁਰਸ਼ ਅੰਮ੍ਰਿਤਮਈ ਬਾਣੀ ਦਾ ਉਚਾਰਨ ਕਰਦੇ ਹਨ ਉਨ੍ਹਾਂ ਨੂੰ ਅੰਮ੍ਰਿਤਮਈ ਮੇਵੇ ਲਗਦੇ ਹਨ। ਹਮ ਗੁਣ ਨਾਹੀ ਕਿਆ ਬੋਲਹ ਬੋਲ ॥ ਮੇਰੇ ਵਿੱਚ ਕੋਈ ਨੇਕੀਆਂ ਨਹੀਂ। ਮੈਂ ਕਿਹੜੇ ਬਚਨ ਤੈਨੂੰ ਬੋਲ ਸਕਦਾ ਹਾਂ, ਹੇ ਮੇਰੇ ਸੁਆਮੀ? ਤੂ ਸਭਨਾ ਦੇਖਹਿ ਤੋਲਹਿ ਤੋਲ ॥ ਤੂੰ ਸਾਰਿਆਂ ਨੂੰ ਵੇਖਦਾ ਹੈਂ ਅਤੇ ਉਨ੍ਹਾਂ ਨੂੰ ਆਪਣੀ ਤੱਕੜੀ ਵਿੱਚ ਜੋਖਦਾ ਹੈਂ। ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥੫॥ ਜਿਸ ਤਰ੍ਹਾਂ ਤੂੰ ਮੈਨੂੰ ਰਖਣਾ ਪਸੰਦ ਰਕਦਾ ਹੈਂ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਗੁਰਾਂ ਦੀ ਦਇਆ ਦੁਆਰਾ, ਮੈਂ ਕੇਵਲ ਇੱਕ ਪ੍ਰਭੂ ਨੂੰ ਹੀ ਜਾਣਦਾ ਹਾਂ। ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ ॥ ਜਦ ਤੇਰੀ ਐਹੋ ਜੇਹੀ ਰਜ਼ਾ ਹੁੰਦੀ ਹੈ, ਤਦ ਤੂੰ ਮੈਨੂੰ ਆਪਣੇ ਸੱਚੇ ਕੰਮ ਵਿੱਚ ਲਾਉਂਦਾ ਹੈ। ਅਵਗਣ ਛੋਡਿ ਗੁਣ ਮਾਹਿ ਸਮਾਏ ॥ ਪਾਪਾਂ ਨੂੰ ਤਿਆਗ ਤਦ ਮੈਂ ਨੇਕੀਆਂ ਅੰਦਰ ਲੀਨ ਹੋ ਜਾਂਦਾ ਹਾਂ। ਗੁਣ ਮਹਿ ਏਕੋ ਨਿਰਮਲੁ ਸਾਚਾ ਗੁਰ ਕੈ ਸਬਦਿ ਪਛਾਤਾ ਹੇ ॥੬॥ ਕੇਵਲ ਪਵਿੱਤ੍ਰ ਪ੍ਰਭੂ ਹੀ ਨੇਕੀਆਂ ਅੰਦਰ ਵਸਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਅਨੁਭਵ ਕੀਤਾ ਜਾਂਦਾ ਹੈ। ਜਹ ਦੇਖਾ ਤਹ ਏਕੋ ਸੋਈ ॥ ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਉਸ ਨੂੰ ਹੀ ਵੇਖਦਾ ਹਾਂ। ਦੂਜੀ ਦੁਰਮਤਿ ਸਬਦੇ ਖੋਈ ॥ ਦਵੈਤ-ਭਾਵ ਅਤੇ ਮੰਦੀ ਅਕਲ ਮੈਂ ਨਾਮ ਦੇ ਰਾਹੀਂ ਨਾਸ ਕਰ ਦਿੱਤੀਆਂ ਹਨ। ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥੭॥ ਇਕ ਸੁਆਮੀ ਕੇਵਲ ਆਪਣੇ ਇੱਕ ਲੇਪਣ ਵਿੱਚ ਹੀ ਰਮਿਆ ਹੋਇਆ ਹੈ। ਉਹ ਸਦਾ ਹੀ ਆਪਣੀ ਨਿੱਜ ਦੀ ਖ਼ੁਸ਼ੀ ਅੰਦਰ ਰੰਗੀਜਿਆ ਹੋਇਆ ਹੈ। ਕਾਇਆ ਕਮਲੁ ਹੈ ਕੁਮਲਾਣਾ ॥ ਦੇਹ ਕੰਵਲ ਮੁਰਝਾਉਂਦੀ ਜਾ ਰਹੀ ਹੈ, ਮਨਮੁਖੁ ਸਬਦੁ ਨ ਬੁਝੈ ਇਆਣਾ ॥ ਪ੍ਰੰਤੂ, ਨਾਦਾਨ ਆਪ-ਹੁਦਰਾ ਨਾਮ ਨੂੰ ਨਹੀਂ ਜਾਣਦਾ। ਗੁਰ ਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥ ਗੁਰਾਂ ਦੀ ਦਇਆ ਦੁਆਰਾ ਆਪਣੀ ਦੇਹੀ ਨੂੰ ਭਾਲ ਕੇ, ਪ੍ਰਾਣੀ ਜਗਤ ਦੀ ਜਿੰਦ ਜਾਨ, ਦਾਤਾਰ ਸੁਆਮੀ, ਨੂੰ ਪਾ ਲੈਂਦਾ ਹੈ। ਕੋਟ ਗਹੀ ਕੇ ਪਾਪ ਨਿਵਾਰੇ ॥ ਪ੍ਰਭੂ ਪਾਪਾਂ ਦੇ ਪਕੜੇ ਹੋਏ, ਦੇਹ ਦੇ ਕਿਲ੍ਹੇ ਨੂੰ, ਆਜ਼ਾਦ ਕਰ ਦਿੰਦਾ ਹੈ, ਸਦਾ ਹਰਿ ਜੀਉ ਰਾਖੈ ਉਰ ਧਾਰੇ ॥ ਅਤੇ ਪ੍ਰਾਣੀ ਮਹਾਰਾਜ ਮਾਲਕ ਨੂੰ ਸਦੀਵ ਹੀ ਆਪਣੇ ਰਿਦੇ ਅੰਦਰ ਟਿਕਾਈ ਰਖਦਾ ਹੈ। ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥੯॥ ਉਹ ਉਹ ਮੇਵੇ ਨੂੰ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ ਅਤੇ ਮਜੀਠ ਦੇ ਰੰਗ ਦੀ ਮਾਨੰਦ ਰੰਗਿਆ ਜਾਂਦਾ ਹੈ। ਮਨਮੁਖੁ ਗਿਆਨੁ ਕਥੇ ਨ ਹੋਈ ॥ ਆਪ-ਹੁਦਰਾ ਜੀਵ ਬ੍ਰਹਮ ਗਿਆਤ ਦੀਆਂ ਗੱਲਾਂ ਕਰਦਾ ਹੈ; ਪ੍ਰੰਤੂ ਇਸ ਨੂੰ ਅਨੁਭਵ ਨਹੀਂ ਕਰਦਾ, ਫਿਰਿ ਫਿਰਿ ਆਵੈ ਠਉਰ ਨ ਕੋਈ ॥ ਉਹ ਮੁੜ ਮੁੜ ਕੇ ਆਉਂਦਾ ਹੈ ਅਤੇ ਉਸ ਨੂੰ ਕੋਈ ਪਨਾਹ ਨਹੀਂ ਮਿਲਦੀ। ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥ ਗਿਆਨਵਾਨ ਗੁਰੂ-ਅਨੁਸਾਰੀ ਸਦੀਵ ਹੀ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ ਅਤੇ ਸਾਰਿਆਂ ਯੁੱਗਾਂ ਅੰਦਰ ਕੇਵਲ ਇੱਕ ਨੂੰ ਹੀ ਜਾਣਦਾ ਹੈ। ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ ॥ ਸਾਰੇ ਕਰਮ ਜੋ ਆਪ-ਹੁਦਰਾ ਕਮਾਉਂਦਾ ਹੈ, ਨਿਰੋਲ ਦੁਖ ਨੂੰ ਹੀ ਪੈਦਾ ਕਰਦੇ ਹਨ। ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ ॥ ਉਸ ਦੇ ਅੰਦਰ ਪ੍ਰਭੂ ਦਾ ਨਾਮ ਨਹੀਂ। ਉਹ ਉਸ ਦੇ ਦਰਬਾਰ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰ ਸਕਦਾ ਹੈ? ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੇ ਸੁਖਦਾਤਾ ਹੇ ॥੧੧॥ ਵਾਹਿਗੁਰੂ ਨੂੰ ਜਾਣਨ ਵਾਲੇ ਜੀਵ ਦੇ ਹਿਰਦੇ ਅੰਦਰ ਸੱਚਾ ਨਾਮ ਨਿਵਾਸ ਰਖਦਾ ਹੈ ਅਤੇ ਉਹ ਸਦੀਵ ਹੀ ਆਰਾਮ-ਬਖਸ਼ਣਹਾਰ ਸਾਈਂ ਦੀ ਘਾਲ ਕਮਾਉਂਦਾ ਹੈ। copyright GurbaniShare.com all right reserved. Email |