Page 1052

ਜਹ ਦੇਖਾ ਤੂ ਸਭਨੀ ਥਾਈ ॥
ਜਿੱਥੇ ਕਿਤੇ ਮੈਂ ਵੇਖਦਾ, ਉਥੇ ਤੂੰ ਸਾਰੀਆਂ ਥਾਵਾਂ ਵਿੱਚ ਹੈ।

ਪੂਰੈ ਗੁਰਿ ਸਭ ਸੋਝੀ ਪਾਈ ॥
ਪੂਰਨ ਗੁਰਾਂ ਦੋ ਰਾਹੀਂ ਮੈਂ ਇਹ ਸਾਰਾ ਕੁਛ ਜਾਣਿਆ ਹੈ।

ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥੧੨॥
ਹਮੇਸ਼ਾ, ਹਮੇਸ਼ਾਂ ਹੀ ਮੈਂ ਨਾਮਵਰ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ ਅਤੇ ਉਸ ਦੇ ਨਾਮ ਨਾਲ ਹੀ ਮੇਰੀ ਇਹ ਆਤਮਾ ਰੰਗੀ ਹੋਈ ਹੈ।

ਨਾਮੇ ਰਾਤਾ ਪਵਿਤੁ ਸਰੀਰਾ ॥
ਨਾਮ ਨਾਲ ਰੰਗੀਜਣ ਦੁਆਰਾ ਦੇਹ ਪਵਿੱਤਰ ਹੋ ਜਾਂਦੀ ਹੈ।

ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ ॥
ਨਾਮ ਤੋਂ ਸੱਖਣੇ ਪ੍ਰਾਣੀ, ਪਾਣੀ ਦੇ ਬਗ਼ੈਰ, ਡੁੱਬ ਕੇ ਮਰ ਜਾਂਦੇ ਹਨ।

ਆਵਹਿ ਜਾਵਹਿ ਨਾਮੁ ਨਹੀ ਬੂਝਹਿ ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥
ਬੰਦਾ ਆਉਂਦਾ ਤੇ ਜਾਂਦਾ ਹੈ, ਪਰ ਨਾਮ ਨੂੰ ਅਨੁਭਵ ਨਹੀਂ ਕਰਦਾ। ਗੁਰਾਂ ਦੀ ਦਇਆ ਦੁਆਰਾ, ਕਈ ਨਾਮ ਨੂੰ ਸਿੰਝਾਣਦੇ ਹਨ।

ਪੂਰੈ ਸਤਿਗੁਰਿ ਬੂਝ ਬੁਝਾਈ ॥
ਪੂਰਨ ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ,

ਵਿਣੁ ਨਾਵੈ ਮੁਕਤਿ ਕਿਨੈ ਨ ਪਾਈ ॥
ਕਿ ਨਾਮ ਦੇ ਬਗ਼ੈਰ ਕਿਸੇ ਨੂੰ ਭੀ ਕਲਿਆਨ ਪ੍ਰਾਪਤ ਨਹੀਂ ਹੁੰਦੀ।

ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥੧੪॥
ਕੇਵਲ ਨਾਮ ਦੇ ਰਾਹੀਂ ਹੀ, ਬੰਦੇ ਨੂੰ ਪ੍ਰਭਤਾ ਦੀ ਦਾਤ ਮਿਲਦੀ ਹੈ ਤੇ ਉਹ ਸੁਖੈਨ ਹੀ ਵਾਹਿਗੁਰੂ ਦੇ ਪਿਆਰ ਨਾਲ ਰੰਗਿਆ ਰਹਿੰਦਾ ਹੈ।

ਕਾਇਆ ਨਗਰੁ ਢਹੈ ਢਹਿ ਢੇਰੀ ॥
ਦੇਹ ਦਾ ਪਿੰਡ ਢੈ ਜਾਂਦਾ ਹੈ ਅਤੇ ਢੈ ਕੇ ਮਿੱਟੀ ਦੀ ਢੇਰੀ ਹੋ ਜਾਂਦਾ ਹੈ।

ਬਿਨੁ ਸਬਦੈ ਚੂਕੈ ਨਹੀ ਫੇਰੀ ॥
ਸੁਆਮੀ ਦੇ ਨਾਮ ਦੇ ਬਾਝੋਂ ਆਵਾਗਉਣ ਦਾ ਚੱਕਰ ਮੁਕਦਾ ਨਹੀਂ।

ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥
ਜੋ ਗੁਰਾਂ ਦੇ ਰਾਹੀਂ ਕੇਵਲ ਇੱਕ ਨੂੰ ਹੀ ਜਾਣਦਾ ਹੈ; ਉਹ ਸੱਚੇ ਸੁਆਮੀ ਦੀ ਉਸਤਤੀ ਕਰਦਾ ਹੈ ਅਤੇ ਸੱਚੇ ਸੁਆਮੀ ਅੰਦਰ ਹੀ ਲੀਨ ਹੋ ਜਾਂਦਾ ਹੈ।

ਜਿਸ ਨੋ ਨਦਰਿ ਕਰੇ ਸੋ ਪਾਏ ॥
ਜਿਸ ਉਤੇ ਉਸ ਦੀ ਮਿਹਰ ਹੈ, ਉਹ ਪ੍ਰਭੂ ਨੂੰ ਪਾ ਲੈਂਦਾ ਹੈ,

ਸਾਚਾ ਸਬਦੁ ਵਸੈ ਮਨਿ ਆਏ ॥
ਅਤੇ ਸਤਿਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।

ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥
ਹੇ ਨਾਨਕ! ਜੋ ਸਰੂਪ-ਰਹਿਤ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ, ਉਹ ਸੱਚੇ ਦਰਬਾਰ ਅੰਦਰ ਆਪਣੇ ਸੱਚੇ ਵਾਹਿਗੁਰੂ ਨੂੰ ਸਿੰਝਾਣ ਲੈਂਦੇ ਹਨ।

ਮਾਰੂ ਸੋਲਹੇ ੩ ॥
ਮਾਰੂ ਸੋਲਹੇ ਤੀਜੀ ਪਾਤਿਸ਼ਾਹੀ।

ਆਪੇ ਕਰਤਾ ਸਭੁ ਜਿਸੁ ਕਰਣਾ ॥
ਤੂੰ ਆਪ ਹੀ ਸਿਰਜਣਹਾਰ ਹੈਂ ਜਿਸ ਨੇ ਸਾਰੀ ਸ਼੍ਰਿਸ਼ਟੀ ਸਿਰਜੀ ਹੈ।

ਜੀਅ ਜੰਤ ਸਭਿ ਤੇਰੀ ਸਰਣਾ ॥
ਸਾਰੇ ਜੀਵ ਜੰਤੂ ਤੇਰੀ ਸ਼ਰਣ ਵਿੱਚ ਹਨ।

ਆਪੇ ਗੁਪਤੁ ਵਰਤੈ ਸਭ ਅੰਤਰਿ ਗੁਰ ਕੈ ਸਬਦਿ ਪਛਾਤਾ ਹੇ ॥੧॥
ਤੂੰ ਆਪ ਹੀ ਅਲੋਪ ਹੋ, ਸਾਰਿਆਂ ਦੇ ਅੰਦਰ ਰਮ ਰਿਹਾ ਹੈਂ ਅਤੇ ਗੁਰਾਂ ਦੀ ਬਾਣੀ ਰਾਹੀਂ ਸਿੰਝਾਣਿਆ ਜਾਂਦਾ ਹੈ।

ਹਰਿ ਕੇ ਭਗਤਿ ਭਰੇ ਭੰਡਾਰਾ ॥
ਵਾਹਿਗੁਰੂ ਦੇ ਖ਼ਜ਼ਾਨੇ, ਸ਼ਰਧਾ ਪ੍ਰੇਮ ਨਾਲ ਪਰੀਪੂਰਨ ਹਨ,

ਆਪੇ ਬਖਸੇ ਸਬਦਿ ਵੀਚਾਰਾ ॥
ਉਹ ਖ਼ੁਦ ਹੀ ਨਾਮ ਦਾ ਸਿਮਰਨ ਪਰਦਾਨ ਕਰਦਾ ਹੈ।

ਜੋ ਤੁਧੁ ਭਾਵੈ ਸੋਈ ਕਰਸਹਿ ਸਚੇ ਸਿਉ ਮਨੁ ਰਾਤਾ ਹੇ ॥੨॥
ਜਿਹੜਾ ਕੁੱਛ ਤੈਨੂੰ ਚੰਗਾ ਲਗਦਾ ਹੈ, ਉਹ ਹੀ ਤੂੰ ਕਰਦਾ ਹੈਂ, ਹੇ ਸੱਚੇ ਸੁਆਮੀ! ਤੇਰੇ ਨਾਲ ਹੀ ਮੇਰਾ ਮਨੂਆ ਰੰਗਿਆ ਹੋਇਆ ਹੈ।

ਆਪੇ ਹੀਰਾ ਰਤਨੁ ਅਮੋਲੋ ॥
ਤੂੰ ਆਪ ਹੀ ਅਣਮੁੱਲਾ ਜਵੇਹਰ ਅਤੇ ਮਾਣਕ ਹੈਂ।

ਆਪੇ ਨਦਰੀ ਤੋਲੇ ਤੋਲੋ ॥
ਆਪਣੀ ਤੱਕੜੀ ਵਿੱਚ ਤੂੰ ਆਪ ਹੀ ਆਪਣੀ ਮਿਹਰ ਨਾਲ ਤੋਲਦਾ ਹੈ।

ਜੀਅ ਜੰਤ ਸਭਿ ਸਰਣਿ ਤੁਮਾਰੀ ਕਰਿ ਕਿਰਪਾ ਆਪਿ ਪਛਾਤਾ ਹੇ ॥੩॥
ਸਾਰੇ ਪ੍ਰਾਣਧਾਰੀ ਤੇਰੀ ਸ਼ਰਣਾਗਤ ਅੰਦਰ ਹਨ। ਜਿਸ ਉਤੇ ਤੂੰ ਮਿਹਰ ਧਾਰਦਾ ਹੈਂ ਉਹ ਆਪਣੇ ਆਪ ਦੀ ਪਛਾਣ ਕਰ ਲੈਂਦਾ ਹੈ।

ਜਿਸ ਨੋ ਨਦਰਿ ਹੋਵੈ ਧੁਰਿ ਤੇਰੀ ॥
ਜਿਸ ਉਤੇ ਤੇਰੀ ਮਿਹਰ ਹੈ, ਹੇ ਸੁਆਮੀ!

ਮਰੈ ਨ ਜੰਮੈ ਚੂਕੈ ਫੇਰੀ ॥
ਉਹ ਮਰਦਾ ਨਹੀਂ, ਨਾਂ ਹੀ ਉਹ ਜਨਮਦਾ ਹੈ ਅਤੇ ਉਸ ਦੇ ਆਉਣੇ ਅਤੇ ਜਾਣੇ ਮੁੱਕ ਜਾਂਦੇ ਹਨ।

ਸਾਚੇ ਗੁਣ ਗਾਵੈ ਦਿਨੁ ਰਾਤੀ ਜੁਗਿ ਜੁਗਿ ਏਕੋ ਜਾਤਾ ਹੇ ॥੪॥
ਦਿਹੁੰ ਅਤੇ ਰੈਣ ਉਹ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈਂ ਅਤੇ ਸਾਰਿਆਂ ਯੁਗਾਂ ਅੰਦਰ ਉਹ ਕੇਵਲ ਇੱਕ ਨੂੰ ਹੀ ਸਿੰਝਾਣਦਾ ਹੈ।

ਮਾਇਆ ਮੋਹਿ ਸਭੁ ਜਗਤੁ ਉਪਾਇਆ ॥
ਧਨ-ਦੌਲਤ ਦਾ ਪਿਆਰ ਪ੍ਰਭੂ ਨੇ ਪੈਦਾ ਕੀਤਾ ਹੈ ਸਾਰੇ ਜਹਾਨ ਵਿੱਚ,

ਬ੍ਰਹਮਾ ਬਿਸਨੁ ਦੇਵ ਸਬਾਇਆ ॥
ਬ੍ਰਹਮਾ, ਵਿਸ਼ਨੂੰ ਅਤੇ ਹੋਰ ਸਮੂਹ ਦੇਵਤਿਆਂ ਸਮੇਤ।

ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ ॥੫॥
ਜਿਹੜੇ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਉਹ ਤੇਰੇ ਨਾਮ ਦੇ ਸਮਰਪਣ ਹੁੰਦੇ ਹਨ ਅਤੇ ਰੱਬੀ ਵਿਚਾਰ ਵਾਲੀ ਸਮਝ ਰਾਹੀਂ ਤੈਨੂੰ ਸਿੰਝਾਣ ਲੈਂਦੇ ਹਨ।

ਪਾਪ ਪੁੰਨ ਵਰਤੈ ਸੰਸਾਰਾ ॥
ਬਦੀ ਅਤੇ ਨੇਕੀ ਅੰਦਰ ਦੁਨੀਆ ਉਲਝੀ ਹੋਈ ਹੈ।

ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥
ਖ਼ੁਸ਼ੀ ਅਤੇ ਗਮੀ ਵੱਡੇ ਦੁਖੜੇ ਹਨ।

ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥੬॥
ਜੋ ਵਾਹਿਗੁਰੂ ਨੂੰ ਜਾਣਨ ਵਾਲਾ ਥੀ ਵੰਝਦਾ ਹੈ ਅਤੇ ਜੋ ਗਰਾਂ ਦੀ ਦਇਆ ਦੁਆਰਾ ਨਾਮ ਨੂੰ ਅਨੁਭਵ ਕਰਦਾ ਹੈ, ਉਹ ਆਰਾਮ ਪਾ ਲੈਂਦਾ ਹੈ।

ਕਿਰਤੁ ਨ ਕੋਈ ਮੇਟਣਹਾਰਾ ॥
ਕੋਈ ਜਣਾ ਕਰਮਾਂ ਦੀ ਲਿਖਤਾਕਾਰ ਨੂੰ ਮੇਸਣ ਲਈ ਸਮਰਥ ਨਹੀਂ।

ਗੁਰ ਕੈ ਸਬਦੇ ਮੋਖ ਦੁਆਰਾ ॥
ਗੁਰਾਂ ਦੇ ਉਪਦੇਸ਼ ਦੁਆਰਾ, ਜੀਵ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।

ਪੂਰਬਿ ਲਿਖਿਆ ਸੋ ਫਲੁ ਪਾਇਆ ਜਿਨਿ ਆਪੁ ਮਾਰਿ ਪਛਾਤਾ ਹੇ ॥੭॥
ਜੋ ਆਪਣੀ ਸਵੈ-ਹੰਗਤਾ ਨੂੰ ਮਾਰਦਾ ਅਤੇ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ, ਉਹ ਉਸ ਮੇਵੇ ਨੂੰ ਪਾ ਲੈਂਦਾ ਹੈ, ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ।

ਮਾਇਆ ਮੋਹਿ ਹਰਿ ਸਿਉ ਚਿਤੁ ਨ ਲਾਗੈ ॥
ਸੰਸਾਰੀ ਪਦਾਰਥਾਂ ਦੇ ਪਿਆਰ ਅੰਦਰ, ਮਨੁਸ਼ ਦਾ ਮਨੂਆ, ਵਾਹਿਗੁਰੂ ਨਾਲ ਨਹੀਂ ਜੁੜਦਾ।

ਦੂਜੈ ਭਾਇ ਘਣਾ ਦੁਖੁ ਆਗੈ ॥
ਹੋਰਸ ਨੂੰ ਪਿਆਰ ਕਰਨ ਦੁਆਰਾ, ਪ੍ਰਾਣੀ, ਪ੍ਰਲੋਕ ਵਿੱਚ ਬਹੁਤਾ ਕਸ਼ਟ ਉਠਾਉਂਦਾ ਹੈ।

ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ ਪਛੁਤਾਤਾ ਹੇ ॥੮॥
ਪਖੰਡੀ ਆਪ-ਹੁਦਰੇ ਸੰਦੇਹ ਅੰਦਰ ਭਟਕਦੇ ਹਨ, ਅਤੇ ਅਖ਼ੀਰ ਦੇ ਵੇਲੇ ਪਸਚਾਤਾਪ ਕਰਦੇ ਹਨ।

ਹਰਿ ਕੈ ਭਾਣੈ ਹਰਿ ਗੁਣ ਗਾਏ ॥
ਰੱਬ ਦੀ ਰਜ਼ਾ ਅੰਦਰ ਜੀਵ ਰੱਬ ਦਾ ਜੱਸ ਗਾਇਨ ਕਰਦਾ ਹੈ।

ਸਭਿ ਕਿਲਬਿਖ ਕਾਟੇ ਦੂਖ ਸਬਾਏ ॥
ਉਹ ਆਪਣਿਆਂ ਸਾਰਿਆਂ ਪਾਪਾਂ ਅਤੇ ਸਾਰਿਆਂ ਦੁਖੜਿਆਂ ਤੋਂ ਖਲਾਸੀ ਪਾ ਜਾਂਦਾ ਹੈ।

ਹਰਿ ਨਿਰਮਲੁ ਨਿਰਮਲ ਹੈ ਬਾਣੀ ਹਰਿ ਸੇਤੀ ਮਨੁ ਰਾਤਾ ਹੇ ॥੯॥
ਪਵਿੱਤ੍ਰ ਹੈ ਪ੍ਰਭੂ ਅਤੇ ਪਵਿੱਤ੍ਰ ਹੈ ਉਸ ਦੀ ਗੁਰਬਾਣੀ ਅਤੇ ਪ੍ਰਭੂ ਨਾਲ ਹੀ ਮੇਰਾ ਮਨੂਆ ਰੰਗੀਜਿਆ ਹੋਇਆ ਹੈ।

ਜਿਸ ਨੋ ਨਦਰਿ ਕਰੇ ਸੋ ਗੁਣ ਨਿਧਿ ਪਾਏ ॥
ਜਿਸ ਉਤੇ ਮਾਲਕ ਮਿਹਰ ਧਾਰਦਾ ਹੈ ਉਹ ਨੇਕੀਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲੈਂਦਾ ਹੈ,

ਹਉਮੈ ਮੇਰਾ ਠਾਕਿ ਰਹਾਏ ॥
ਅਤੇ ਹੰਕਾਰ ਤੇ ਅਪਣਤ ਤੋਂ ਖ਼ਲਾਸੀ ਪਾ ਜਾਂਦਾ ਹੈ।

ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖਿ ਵਿਰਲੀ ਜਾਤਾ ਹੇ ॥੧੦॥
ਕੇਵਲ ਵਾਹਿਗੁਰੂ ਹੀ ਨੇਕੀਆਂ ਅਤੇ ਬਦੀਆਂ ਦੇਣਹਾਰ ਹੈ। ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਸਮਝਦਾ ਹੈ।

ਮੇਰਾ ਪ੍ਰਭੁ ਨਿਰਮਲੁ ਅਤਿ ਅਪਾਰਾ ॥
ਮੈਡਾਂ ਪਵਿੱਤ੍ਰ ਪ੍ਰਭੂ ਪਰਮ ਬੇਅੰਤ ਹੈ।

ਆਪੇ ਮੇਲੈ ਗੁਰ ਸਬਦਿ ਵੀਚਾਰਾ ॥
ਜਦ ਇਨਸਾਨ ਗਰਬਣੀ ਨੂੰ ਸੋਚਦਾ ਵਿਚਾਰਦਾ ਹੈ, ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

copyright GurbaniShare.com all right reserved. Email