Page 1055

ਜੁਗ ਚਾਰੇ ਗੁਰ ਸਬਦਿ ਪਛਾਤਾ ॥
ਗੁਰਾਂ ਦੇ ਉਪਦੇਸ਼ ਦੁਆਰਾ ਉਹ ਪ੍ਰਭੂ ਨੂੰ ਚਾਰੇ ਹੀ ਯੁੱਗਾਂ ਅੰਦਰ ਵਿਆਪਕ ਜਾਣਦਾ ਹੈ।

ਗੁਰਮੁਖਿ ਮਰੈ ਨ ਜਨਮੈ ਗੁਰਮੁਖਿ ਗੁਰਮੁਖਿ ਸਬਦਿ ਸਮਾਹਾ ਹੇ ॥੧੦॥
ਨੇਕ ਬੰਦਾ ਮਰਦਾ ਨਹੀਂ ਨਾਂ ਹੀ ਨੇਕ ਬੰਦਾ ਜਨਮ ਧਾਰਦਾ ਹੈ। ਨੇਕ ਬੰਦਾ ਹੀ ਸੁਆਮੀ ਅੰਦਰ ਲੀਨ ਹੁੰਦਾ ਹੈ।

ਗੁਰਮੁਖਿ ਨਾਮਿ ਸਬਦਿ ਸਾਲਾਹੇ ॥
ਪਵਿੱਤ੍ਰ ਪੁਰਸ਼ ਸੁਆਮੀ ਦੇ ਨਾਮ ਦੀ ਮਹਿਮਾ ਗਾਇਨ ਕਰਦਾ ਹੈ,

ਅਗਮ ਅਗੋਚਰ ਵੇਪਰਵਾਹੇ ॥
ਜੋ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਸੁਤੰਤਰ ਸੁਆਮੀ ਹੈ।

ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ ॥੧੧॥
ਇਕ ਸੁਆਮੀ ਦਾ ਨਾਮ ਹੀ ਚੌਹਾਂ ਯੁੱਗਾਂ ਅੰਦਰ ਕਲਿਆਨ ਕਰਦਾ ਹੈ। ਗੁਰਾਂ ਦੀ ਸਿਖਮਤ ਰਾਹੀਂ ਹੀ ਇਨਸਾਨ ਨਾਮ ਦਾ ਵਣਜ ਕਰਦਾ ਹੈ।

ਗੁਰਮੁਖਿ ਸਾਂਤਿ ਸਦਾ ਸੁਖੁ ਪਾਏ ॥
ਗੁਰੂ-ਅਨੁਸਾਰੀ ਠੰਢ-ਚੈਨ ਤੇ ਸਦੀਵੀ ਖੁਸ਼ੀ ਪਾ ਲੈਂਦਾ ਹੈ।

ਗੁਰਮੁਖਿ ਹਿਰਦੈ ਨਾਮੁ ਵਸਾਏ ॥
ਗੁਰੂ ਅਨੁਸਾਰੀ ਸਾਹਿਬ ਦੇ ਨਾਮ ਨੂੰ ਆਪਣੇ ਮਨ ਅੰਦਰ ਟਿਕਾਉਂਦਾ ਹੈ।

ਗੁਰਮੁਖਿ ਹੋਵੈ ਸੋ ਨਾਮੁ ਬੂਝੈ ਕਾਟੇ ਦੁਰਮਤਿ ਫਾਹਾ ਹੇ ॥੧੨॥
ਜੋ ਹਰੀ ਨੂੰ ਜਾਨਣ ਵਾਲਾ ਹੋ ਜਾਂਦਾ ਹੈ, ਉਹ ਨਾਮ ਨੂੰ ਅਨੁਭਵ ਕਰਦਾ ਅਤੇ ਖੋਟੀ ਨਕਲ ਦੀ ਫਾਹੀ ਨੂੰ ਵੱਢ ਸੁਟਦਾ ਹੈ।

ਗੁਰਮੁਖਿ ਉਪਜੈ ਸਾਚਿ ਸਮਾਵੈ ॥
ਗੁਰੂ ਅਨੁਸਾਰੀ ਸਚੇ ਸੁਆਮੀ ਤੋਂ ਉਤਪੰਨ ਅਤੇ ਉਸ ਵਿੱਚ ਹੀ ਲੀਨ ਹੁੰਦਾ ਹੈ।

ਨਾ ਮਰਿ ਜੰਮੈ ਨ ਜੂਨੀ ਪਾਵੈ ॥
ਉਹ ਆਉਂਦਾ ਅਤੇ ਜਾਂਦਾ ਨਹੀਂ, ਨਾਂ ਹੀ ਉਸ ਨੂੰ ਜੂਨੀਆ ਅੰਦਰ ਪਾਇਆ ਜਾਂਦਾ ਹੈ।

ਗੁਰਮੁਖਿ ਸਦਾ ਰਹਹਿ ਰੰਗਿ ਰਾਤੇ ਅਨਦਿਨੁ ਲੈਦੇ ਲਾਹਾ ਹੇ ॥੧੩॥
ਗੁਰੂ-ਅਨੁਸਾਰੀ ਸਦੀਵ ਹੀ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ ਅਤੇ ਰੈਣ ਦਿਹੁੰ ਨਫ਼ਾ ਕਮਾਉਂਦੇ ਹਨ।

ਗੁਰਮੁਖਿ ਭਗਤ ਸੋਹਹਿ ਦਰਬਾਰੇ ॥
ਪ੍ਰਭੂ ਨੂੰ ਜਾਣਨ ਵਾਲੇ ਸਾਧੂ, ਪ੍ਰਭੂ ਦੀ ਦਰਗਾਹ ਅੰਦਰ ਸੁੰਦਰ ਦਿਸਦੇ ਹਨ।

ਸਚੀ ਬਾਣੀ ਸਬਦਿ ਸਵਾਰੇ ॥
ਉਹ ਸੱਚੀ ਗੁਰਬਾਣੀ ਅਤੇ ਪ੍ਰਭੂ ਦੇ ਨਾਮ ਨਾਲ ਸ਼ਸ਼ੋਭਤ ਹੋਏ ਹੋਏ ਹਨ।

ਅਨਦਿਨੁ ਗੁਣ ਗਾਵੈ ਦਿਨੁ ਰਾਤੀ ਸਹਜ ਸੇਤੀ ਘਰਿ ਜਾਹਾ ਹੇ ॥੧੪॥
ਰੈਣ ਅਤੇ ਦਿਹੁੰ ਉਹ ਹਮੇਸ਼ਾਂ ਪ੍ਰਭੂ ਦੀ ਕੀਮਤੀ ਗਾਇਨ ਕਰਦੇ ਹਨ ਅਤੇ ਆਰਾਮ ਨਾਲ ਆਪਣੇ ਨਿੱਜ ਦੇ ਗ੍ਰਹਿ ਨੂੰ ਜਾਂਦੇ ਹਨ।

ਸਤਿਗੁਰੁ ਪੂਰਾ ਸਬਦੁ ਸੁਣਾਏ ॥
ਪੂਰਨ ਗੁਰਦੇਵ ਜੀ ਬਚਨ ਪੁਕਾਰਦੇ ਹਨ,

ਅਨਦਿਨੁ ਭਗਤਿ ਕਰਹੁ ਲਿਵ ਲਾਏ ॥
ਕਿ ਰੈਣਾਂ ਅਤੇ ਦਿਹੁੰ ਤੂੰ ਪਿਆਰ ਅੰਦਰ ਪ੍ਰਭੂ ਦੇ ਸਿਮਰਨ ਨਾਲ ਜੁੜਿਆ ਰਹੂ।

ਹਰਿ ਗੁਣ ਗਾਵਹਿ ਸਦ ਹੀ ਨਿਰਮਲ ਨਿਰਮਲ ਗੁਣ ਪਾਤਿਸਾਹਾ ਹੇ ॥੧੫॥
ਹਮੇਸ਼ਾਂ ਹੀ ਪਵਿੱਤ੍ਰ ਹੈ ਉਹ ਜੋ ਸੁਆਮੀ ਦੀ ਸਿਫ਼ਤ ਸਲਾਹ ਗਾਇਨ ਕਰਦਾ ਹੈ। ਪਵਿੱਤ੍ਰ ਹੈ ਸੁਆਮੀ ਸੁਲਤਾਨ ਦੀ ਸਿਫ਼ਤ-ਸਨਾ।

ਗੁਣ ਕਾ ਦਾਤਾ ਸਚਾ ਸੋਈ ॥
ਉਹ ਸੱਚਾ ਸਾਹਿਬ, ਨੇਕੀ ਬਖਸ਼ਣਹਾਰ ਹੈ।

ਗੁਰਮੁਖਿ ਵਿਰਲਾ ਬੂਝੈ ਕੋਈ ॥
ਗੁਰਾਂ ਦੀ ਦਇਆ ਦੁਆਰਾ, ਕੋਈ ਟਾਂਵਾਂ ਟੱਲਾ ਹੀ ਇਸ ਗੱਲ ਨੂੰ ਸਮਝਦਾ ਹੈ।

ਨਾਨਕ ਜਨੁ ਨਾਮੁ ਸਲਾਹੇ ਬਿਗਸੈ ਸੋ ਨਾਮੁ ਬੇਪਰਵਾਹਾ ਹੇ ॥੧੬॥੨॥੧੧॥
ਦਾਸ ਨਾਨਕ ਉਸ ਮੁਛੰਦਗੀ-ਰਹਿਤ ਪ੍ਰਭੂ ਦੇ ਨਾਮ ਦੀ ਸਿਫ਼ਤ ਕਰਦਾ ਹੈ ਅਤੇ ਖੁਸ਼ੀ ਨਾਲ ਪ੍ਰਫੁੱਲਤ ਹੁੰਦਾ ਹੈ।

ਮਾਰੂ ਮਹਲਾ ੩ ॥
ਮਾਰੂ ਤੀਜੀ ਪਾਤਿਸ਼ਾਹੀ।

ਹਰਿ ਜੀਉ ਸੇਵਿਹੁ ਅਗਮ ਅਪਾਰਾ ॥
ਤੂੰ ਪਹੁੰਚ ਤੋਂ ਪਰੇ ਅਤੇ ਅਨੰਤ ਪੂਜ਼ਯ ਪ੍ਰਭੂ ਦੀ ਸੇਵਾ ਕਰ।

ਤਿਸ ਦਾ ਅੰਤੁ ਨ ਪਾਈਐ ਪਾਰਾਵਾਰਾ ॥
ਉਸ ਦਾ ਓੜਕ ਅਤੇ ਇਹ ਤੇ ਓਹ ਕਿਨਾਰਾ ਪਾਇਆ ਨਹੀਂ ਜਾ ਸਕਦਾ।

ਗੁਰ ਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ ॥੧॥
ਗੁਰਾਂ ਦੀ ਦਇਆ ਦੁਆਰਾ, ਜੋ ਕੋਈ ਆਪਣੇ ਮਨ ਅੰਦਰ ਸੁਆਮੀ ਦਾ ਸਿਮਰਨ ਕਰਦਾ ਹੈ; ਤਾਂ ਉਸ ਦੇ ਮਨ ਅੰਦਰ ਬੇਅੰਤ ਸਿਆਣਪ ਵਸਦੀ ਹੈ।

ਸਭ ਮਹਿ ਵਰਤੈ ਏਕੋ ਸੋਈ ॥
ਉਹ ਇੱਕ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ।

ਗੁਰ ਪਰਸਾਦੀ ਪਰਗਟੁ ਹੋਈ ॥
ਗੁਰਾਂ ਦੀ ਦਇਆ ਦੁਆਰਾ ਉਹ ਜ਼ਾਹਰ ਹੋ ਜਾਂਦਾ ਹੈ।

ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥੨॥
ਜਗਤ ਦੀ ਜਿੰਦਜਾਨ, ਵਾਹਿਗੁਰੂ, ਸਾਰਿਆਂ ਦੀ ਪਾਲਣਾ ਪੋਸਣਾ ਕਰਦਾ ਹੈ ਅਤੇ ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈ।

ਪੂਰੈ ਸਤਿਗੁਰਿ ਬੂਝਿ ਬੁਝਾਇਆ ॥
ਪੂਰਨ ਗੁਰਾਂ ਨੇ ਮੈਨੂੰ ਸਮਝ ਬੁਝਾ ਦਿੱਤੀ ਹੈ।

ਹੁਕਮੇ ਹੀ ਸਭੁ ਜਗਤੁ ਉਪਾਇਆ ॥
ਆਪਣੇ ਹੁਕਮ ਦੁਆਰਾ, ਸੁਆਮੀ ਨੇ ਸਾਰਾ ਸੰਸਾਰ ਰਚਿਆ ਹੈ।

ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥
ਜੋ ਕੋਈ ਭੀ ਪ੍ਰਭੂ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਸ ਨੂੰ ਆਰਾਮ ਪ੍ਰਾਪਤ ਹੁੰਦਾ ਹੈ। ਪ੍ਰਭੂ ਦਾ ਫ਼ਰਮਾਨ ਰਾਜਿਆਂ ਅਤੇ ਮਹਾਰਾਜਿਆਂ ਦੇ ਸਿਰਾਂ ਉਪੱਰ ਹੈ।

ਸਚਾ ਸਤਿਗੁਰੁ ਸਬਦੁ ਅਪਾਰਾ ॥
ਸੱਚੇ ਹਨ ਸੱਚੇ ਗੁਰੂ ਤੇ ਲਾਸਾਨੀ ਹੈ ਉਨ੍ਹਾਂ ਦੀ ਗੁਰਬਾਣੀ,

ਤਿਸ ਦੈ ਸਬਦਿ ਨਿਸਤਰੈ ਸੰਸਾਰਾ ॥
ਉਨ੍ਹਾਂ ਦੀ ਗੁਰਬਾਣੀ ਰਾਹੀਂ ਜਗਤ ਪਾਰ ਉਤੱਰ ਜਾਂਦਾ ਹੈ।

ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ ॥੪॥
ਸ਼੍ਰਿਸ਼ਟੀ ਨੂੰ ਸਾਜ ਕੇ ਸਿਰਜਣਹਾਰ ਸੁਆਮੀ ਆਪ ਹੀ ਇਸ ਨੂੰ ਦੇਖਦਾ ਹੈ ਅਤੇ ਇਸ ਨੂੰ ਸੁਆਸ ਤੇ ਰੋਜ਼ੀ ਬਖਸ਼ਦਾ ਹੈ।

ਕੋਟਿ ਮਧੇ ਕਿਸਹਿ ਬੁਝਾਏ ॥
ਕ੍ਰੋੜਾਂ ਵਿਚੋਂ ਬਹੁਤ ਹੀ ਥੋੜਿਆਂ ਨੂੰ ਹਰੀ ਆਪਣੇ ਆਪ ਨੂੰ ਅਨੁਭਵ ਕਰਾਉਂਦਾ ਹੈ।

ਗੁਰ ਕੈ ਸਬਦਿ ਰਤੇ ਰੰਗੁ ਲਾਏ ॥
ਗੁਰਾਂ ਦੀ ਬਾਣੀ ਨਾਲ ਰੰਗੀਜੇ ਹੋਏ ਉਹ ਆਪਣੇ ਪ੍ਰਭੂ ਨਾਲ ਪ੍ਰੀਤ ਪਾ ਲੈਂਦੇ ਹਨ।

ਹਰਿ ਸਾਲਾਹਹਿ ਸਦਾ ਸੁਖਦਾਤਾ ਹਰਿ ਬਖਸੇ ਭਗਤਿ ਸਲਾਹਾ ਹੇ ॥੫॥
ਉਹ ਸਦੀਵ ਹੀ ਖ਼ੁਸ਼ੀ-ਬਖ਼ਸ਼ਣਹਾਰ ਸੁਆਮੀ ਦੀ ਕੀਰਤੀ ਕਰਦੇ ਹਨ। ਸੁਆਮੀ ਆਪਣਿਆਂ ਮੰਤਾਂ ਨੂੰ ਮੁਆਫ਼ ਕਰ ਕੇ ਉਨ੍ਹਾਂ ਨੂੰ ਆਪਣੀ ਸਿਫ਼ਤ ਸ਼ਲਾਘਾ ਪਰਦਾਨ ਕਰਦਾ ਹੈ।

ਸਤਿਗੁਰੁ ਸੇਵਹਿ ਸੇ ਜਨ ਸਾਚੇ ॥
ਸੱਚੇ ਹਨ ਉਹ ਪੁਰਸ਼ ਜੋ, ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।

ਜੋ ਮਰਿ ਜੰਮਹਿ ਕਾਚਨਿ ਕਾਚੇ ॥
ਕੂੜਿਆਂ ਦੇ ਕੂੜੇ ਹਨ, ਜੋ ਮਰ ਵੰਝਦੇ ਹਨ ਅਤੇ ਮੁੜ ਜੰਮਦੇ ਹਨ।

ਅਗਮ ਅਗੋਚਰੁ ਵੇਪਰਵਾਹਾ ਭਗਤਿ ਵਛਲੁ ਅਥਾਹਾ ਹੇ ॥੬॥
ਪਹੁੰਚ ਤੋਂ ਪਰੇ, ਅਗਾਧ, ਮੁਛੰਦਗੀ-ਰਹਿਤ ਅਤੇ ਬੇਥਾਹ ਸੁਆਮੀ ਆਪਣਿਆਂ ਸਾਧੂਆਂ ਨੂੰ ਪਿਆਰ ਕਰਨ ਵਾਲਾ ਹੈ।

ਸਤਿਗੁਰੁ ਪੂਰਾ ਸਾਚੁ ਦ੍ਰਿੜਾਏ ॥
ਪੂਰਨ ਸੱਚੇ ਗੁਰੂ, ਬੰਦੇ ਅੰਦਰ, ਸੱਚੇ ਨੂੰ ਪੱਕਾ ਕਰਦੇ ਹਨ।

ਸਚੈ ਸਬਦਿ ਸਦਾ ਗੁਣ ਗਾਏ ॥
ਤਦ ਸੱਚੀ ਗੁਰਬਾਣੀ ਦੇ ਰਾਹੀਂ, ਉਹ ਸਦੀਵ ਹੀ ਸਾਹਿਬ ਜਾ ਜਸ ਗਾਇਨ ਕਰਦਾ ਹੈ।

ਗੁਣਦਾਤਾ ਵਰਤੈ ਸਭ ਅੰਤਰਿ ਸਿਰਿ ਸਿਰਿ ਲਿਖਦਾ ਸਾਹਾ ਹੇ ॥੭॥
ਨੇਕੀਆਂ ਬਖ਼ਸ਼ਣਹਾਰ, ਵਾਹਿਗੁਰੂ ਸਾਰਿਆਂ ਦਿਲਾਂ ਅੰਦਰ ਕੰਮ ਕਰਦਾ ਹੈ। ਸਾਰਿਆਂ ਸਿਰਾਂ ਉੱਤੇ ਉਹ ਉਨ੍ਹਾਂ ਦੇ ਵਿਆਹ (ਮੌਤ) ਦੀ ਮਿਤੀ ਲਿਖਦਾ ਹੈ।

ਸਦਾ ਹਦੂਰਿ ਗੁਰਮੁਖਿ ਜਾਪੈ ॥
ਗੁਰਾਂ ਦੀ ਦਇਆ ਦੁਆਰਾ, ਸਾਈਂ ਹਮੇਸ਼ਾਂ ਨੇੜੇ ਭਾਸਦਾ ਹੈ।

ਸਬਦੇ ਸੇਵੈ ਸੋ ਜਨੁ ਧ੍ਰਾਪੈ ॥
ਜੋ ਸਾਈਂ ਦੀ ਸੇਵਾ ਕਰਦਾ ਹੈ, ਉਹ ਇਨਸਾਨ ਰੱਜ ਜਾਂਦਾ ਹੈ।

ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ ॥੮॥
ਰਾਤ ਅਤੇ ਦਿਨ ਉਹ ਸੱਚੀ ਗੁਰਬਾਣੀ ਦਾ ਚਿੰਤਨ ਕਰਦਾ ਹੈ ਅਤੇ ਸੱਚੇ ਨਾਮ ਰਾਹੀਂ ਪਰਮ ਪ੍ਰਸੰਨ ਹੁੰਦਾ ਹੈ।

ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ॥
ਬੇਸਮਝ ਅੰਨ੍ਹਾਂ ਇਨਸਾਨ ਅਨੇਕ ਕਰਮਕਾਂਡਾ ਨੂੰ ਚਿਮੜਦਾ ਹੈ,

ਮਨਹਠਿ ਕਰਮ ਫਿਰਿ ਜੋਨੀ ਪਾਏ ॥
ਮਨ ਦੀ ਜ਼ਿੱਦ ਰਾਹੀਂ, ਉਹ ਕਰਮਕਾਂਡ ਕਰਦਾ ਹੈ ਅਤੇ ਮੁੜ ਕੇ ਜੂਨੀਆਂ ਵਿੱਚ ਪੈਂਦਾ ਹੈ।

copyright GurbaniShare.com all right reserved. Email