ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸਾਈਂ ਦੇ ਨਾਮ ਨੂੰ ਉਚਾਰਦਾ ਹੈ। ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥੮॥ ਰੈਣ ਅਤੇ ਦਿਹੁੰ ਉਹ ਸਦੀਵ ਹੀ ਨਾਮ ਨਾਲ ਰੰਗਿਆ ਰਹਿੰਦਾ ਹੈ ਅਤੇ ਮੋਹਣੀ ਤੇ ਸੰਸਾਰੀ ਮਮਤਾ ਤੋਂ ਖ਼ਲਾਸੀ ਪਾ ਜਾਂਦਾ ਹੈ। ਗੁਰ ਸੇਵਾ ਤੇ ਸਭੁ ਕਿਛੁ ਪਾਏ ॥ ਗੁਰਾਂ ਦੀ ਘਾਲ ਦੁਆਰਾ, ਜੀਵ ਸਭ ਕੁਝ ਪਾ ਲੈਂਦਾ ਹੈ, ਹਉਮੈ ਮੇਰਾ ਆਪੁ ਗਵਾਏ ॥ ਅਤੇ ਹੰਕਾਰ, ਅਪਣਤ ਤੇ ਸਵੈ-ਚੰਗਤਾ ਤੋਂ ਖ਼ਲਾਸੀ ਪਾ ਜਾਂਦਾ ਹੈ। ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ ॥੯॥ ਖ਼ੁਦ ਹੀ ਆਰਾਮ-ਬਖਸ਼ਣਹਾਰ ਸੁਆਮੀ ਉਸ ਤੇ ਮਿਹਰ ਧਾਰਦਾ ਹੈ ਅਤੇ ਉਹ ਗੁਰਬਾਣੀ ਨਾਲ ਸ਼ਿੰਗਾਰਿਆ ਜਾਂਦਾ ਹੈ। ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥ ਆਬਿ-ਹਿਯਾਤ ਵਰਗੀ ਮਿੱਠੀ ਹੈ ਗੁਰਾਂ ਦੀ ਸਿੱਖਮਤ ਅਤੇ ਗੁਰਬਾਣੀ। ਅਨਦਿਨੁ ਹਰਿ ਕਾ ਨਾਮੁ ਵਖਾਣੀ ॥ ਰੈਣ ਅਤੇ ਦਿਹੁੰ ਮੈਂ ਹਰੀ ਦੇ ਨਾਮ ਦਾ ਉਚਾਰਨ ਕਰਦਾ ਹਾਂ। ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥ ਜਿਸ ਦੇ ਦਿਲ ਵਿੱਚ ਸੱਚ ਸੁਆਮੀ ਵਾਹਿਗੁਰੂ ਵਸਦਾ ਹੈ, ਉਸ ਪ੍ਰਾਣੀ ਦਾ ਉਹ ਦਿਲ ਪਵਿੱਤਰ ਥੀ ਵੰਝਦਾ ਹੈ। ਸੇਵਕ ਸੇਵਹਿ ਸਬਦਿ ਸਲਾਹਹਿ ॥ ਉਸ ਦੇ ਗੋਲੇ, ਸੁਆਮੀ ਦੀ ਸੇਵਾ ਕਰਦੇ ਤੇ ਉਸ ਨੂੰ ਸਲਾਹੁੰਦੇ ਹਨ। ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥ ਸਦੀਵ ਹੀ ਵਾਹਿਗੁਰੂ ਦੇ ਪਿਆਰ ਨਾਲ ਰੰਗੇ ਹੋਏ ਉਹ ਉਸ ਦਾ ਜੱਸ ਗਾਇਨ ਕਰਦੇ ਹਨ। ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥ ਚੰਨਣ ਦੀ ਸੁਗੰਧੀ ਉਸ ਦੇ ਅੰਤਰ ਆਤਮੇ ਵਸਦੀ ਹੈ, ਜਿਸ ਨੂੰ ਮੇਹਰ ਕਰਕੇ ਸਾਈਂ ਆਪਦੇ ਨਾਲ ਮਿਲਾ ਲੈਂਦਾ ਹੈ। ਸਬਦੇ ਅਕਥੁ ਕਥੇ ਸਾਲਾਹੇ ॥ ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਖਦਾ ਤੇ ਸਲਾਹੁੰਦਾ ਹੈ, ਮੇਰੇ ਪ੍ਰਭ ਸਾਚੇ ਵੇਪਰਵਾਹੇ ॥ ਮੈਂਡੇ ਅਕਹਿ ਸੱਚੇ ਅਤੇ ਮੁਛੰਦਗੀ-ਰਹਿਤ ਸੁਆਮੀ ਨੂੰ। ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥ ਨੇਕੀਆਂ-ਬਖ਼ਸ਼ਣਹਾਰ, ਹਰੀ ਖ਼ੁਦ ਉਸਨੂੰ ਆਪਣੇ ਨਾਮ ਨਾਲ ਮੋੜ ਦੇਦਾਂ ਹੈ ਤੇ ਉਹ ਨਾਮ-ਅੰਮ੍ਰਿਤ ਨੂੰ ਮਾਣਾ ਹੈ। ਮਨਮੁਖੁ ਭੂਲਾ ਠਉਰ ਨ ਪਾਏ ॥ ਭੁੱਲੇ ਹੋਏ ਮਨਮਤੀਏ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ। ਜੋ ਧੁਰਿ ਲਿਖਿਆ ਸੁ ਕਰਮ ਕਮਾਏ ॥ ਉਹ, ਉਹ ਕੰਮ ਕਰਦਾ ਹੈ ਜਿਹੜੇ ਉਸ ਲਈ ਮੁੱਢ ਤੋਂ ਲਿਖੇ ਹੋਏ ਹਨ। ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥੧੩॥ ਜ਼ਹਿਰ ਨਾਲ ਰੰਗਿਆ (ਮੋਹਿਆ) ਹੋਇਆ, ਉਹ ਜ਼ਹਿਰ ਨੂੰ ਹੀ ਲਭਦਾ ਹੈ ਅਤੇ ਮਰਨ ਅਤੇ ਜੰਮਣ ਦਾ ਕਸ਼ਟ ਉਠਾਉਂਦਾ ਹੈ। ਆਪੇ ਆਪਿ ਆਪਿ ਸਾਲਾਹੇ ॥ ਖ਼ੁਦ-ਬਖ਼ੁਦ, ਪ੍ਰਭੂ ਆਪਣੇ ਆਪ ਦਾ ਜੱਸ ਕਰਦਾ ਹੈ। ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ॥ ਤੇਰੀਆਂ ਨੇਕੀਆਂ, ਹੇ ਸਾਈਂ! ਕੇਵਲ ਤੇਰੇ ਵਿੱਚ ਹੀ ਹਨ। ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ ॥੧੪॥ ਤੂੰ ਖ਼ੁਦ ਸੱਚਾ ਹੈ ਅਤੇ ਸੱਚੀ ਹੈ ਤੈਂਡੀ ਗੁਰਬਾਣੀ ਤੂੰ ਖ਼ੁਦ ਅਦ੍ਰਿਸ਼ਟ ਅਤੇ ਬੇਥਾਹ ਹੈਂ। ਬਿਨੁ ਗੁਰ ਦਾਤੇ ਕੋਇ ਨ ਪਾਏ ॥ ਦਾਤਾਰ ਗੁਰਾਂ ਦੇ ਬਗ਼ੈਰ ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੁੰਦਾ, ਲਖ ਕੋਟੀ ਜੇ ਕਰਮ ਕਮਾਏ ॥ ਭਾਵੇਂ, ਉਹ ਲੱਖਾਂ ਤੇ ਕਰੋੜਾਂ ਕਰਮਕਾਂਡਾਂ ਪਿਆ ਕਰੇ। ਗੁਰ ਕਿਰਪਾ ਤੇ ਘਟ ਅੰਤਰਿ ਵਸਿਆ ਸਬਦੇ ਸਚੁ ਸਾਲਾਹਾ ਹੇ ॥੧੫॥ ਗੁਰਾਂ ਦੀ ਮਿਹਰ ਦੁਆਰਾ, ਉਹ ਬੰਦੇ ਦੇ ਮਨ ਅੰਦਰ ਵਸਦਾ ਹੈ, ਤਾਂ ਉਹ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ। ਸੇ ਜਨ ਮਿਲੇ ਧੁਰਿ ਆਪਿ ਮਿਲਾਏ ॥ ਕੇਵਲ ਉਹ ਪੁਰਸ਼ ਹੀ ਉਸ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਮਿਲਾਉਂਦਾ ਹੈ। ਸਾਚੀ ਬਾਣੀ ਸਬਦਿ ਸੁਹਾਏ ॥ ਉਹ ਸੱਚੀ ਗੁਰਬਾਣੀ ਅਤੇ ਨਾਮ ਨਾਲ ਸ਼ਸ਼ੋਭਤ ਥੀ ਵੰਝਦੇ ਹਨ। ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥੧੬॥੪॥੧੩॥ ਗੋਲਾ ਨਾਨਕ, ਸਦਾ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੀ ਮਹਿਮਾ ਗਾਇਨ ਕਰਨ ਦੁਆਰਾ ਗੁਣਵਾਨ ਸੁਆਮੀ ਅੰਦਰ ਲੀਨ ਹੋ ਗਿਆ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਨਿਹਚਲੁ ਏਕੁ ਸਦਾ ਸਚੁ ਸੋਈ ॥ ਉਹ ਅਦੁੱਤੀ ਸਾਹਿਬ ਸਦੀਵੀ, ਪਹਿੱਲ ਅਤੇ ਸੱਚਾ ਹੈ। ਪੂਰੇ ਗੁਰ ਤੇ ਸੋਝੀ ਹੋਈ ॥ ਕੇਵਲ ਪੂਰਨ ਗੁਰਾਂ ਦੇ ਰਾਹੀਂ ਹੀ ਇਹ ਸਮਝ ਪ੍ਰਪਾਤ ਹੁੰਦੀ ਹੈ। ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥੧॥ ਜੋ ਪ੍ਰਭੂ ਦੇ ਅੰਮ੍ਰਿਤ ਨਾਲ ਗੱਚ ਹੋਏ ਹਨ, ਉਹ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਨਿਮਰਤਾ ਦੇ ਸੰਜੋਅ ਨੂੰ ਪਾ ਲੈਂਦੇ ਹਨ। ਅੰਦਰਿ ਰੰਗੁ ਸਦਾ ਸਚਿਆਰਾ ॥ ਆਪਣੇ ਚਿੱਤ ਅੰਦਰ ਉਹ ਸਦੀਵ ਹੀ ਸੱਚੇ ਸਾਈਂ ਨੂੰ ਪਿਆਰ ਕਰਦੇ ਹਨ। ਗੁਰ ਕੈ ਸਬਦਿ ਹਰਿ ਨਾਮਿ ਪਿਆਰਾ ॥ ਗੁਰਾਂ ਦੀ ਬਾਣੀ ਰਾਹੀਂ ਵਾਹਿਗੁਰੂ ਦਾ ਨਾਮ ਉਨ੍ਹਾਂ ਨੂੰ ਮਿੱਠਾ ਲਗਦਾ ਹੈ। ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥੨॥ ਜਿਨ੍ਹਾਂ ਦੇ ਮਨ ਅੰਦਰ ਨੌਂ ਖਜ਼ਾਨੇ ਰੂਪੀ, ਨਾਮ ਵੱਸਦਾ ਹੈ, ਉਹ ਧਨ-ਦੌਲਤ ਦੇ ਲਾਭਾਂ ਨੂੰ ਤਿਆਗ ਦਿੰਦੇ ਹਨ। ਰਈਅਤਿ ਰਾਜੇ ਦੁਰਮਤਿ ਦੋਈ ॥ ਪਰਜਾ ਅਤੇ ਪਾਤਿਸ਼ਾਹਾਂ ਦੋਨੋਂ ਹੀ ਮੰਦੀ ਅਕਲ ਅਤੇ ਦਵੈਤ-ਪਾਵ ਅੰਦਰ ਗਰੱਸੇ ਹੋਏ ਹਨ। ਬਿਨੁ ਸਤਿਗੁਰ ਸੇਵੇ ਏਕੁ ਨ ਹੋਈ ॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਉਹ ਸੁਆਮੀ ਨਾਲ ਇੱਕ-ਮਿੱਕ ਨਹੀਂ ਹੁੰਦੇ। ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜੁ ਤਿਨਾਹਾ ਹੇ ॥੩॥ ਜੋ ਇਕ ਸਾਈਂ ਦਾ ਸਿਮਰਨ ਕਰਦੇ ਹਨ, ਉਹ ਸਦੀਵੀ ਆਰਾਮ ਨੂੰ ਪਾ ਲੈਂਦੇ ਹਨ ਅਤੇ ਸਦੀਵੀ ਸਥਿਰ ਹੋ ਜਾਂਦਾ ਹੈ, ਉਨ੍ਹਾਂ ਦਾ ਰਾਜ ਭਾਗ। ਆਵਣੁ ਜਾਣਾ ਰਖੈ ਨ ਕੋਈ ॥ ਕੋਈ ਭੀ ਪ੍ਰਾਣੀ ਨੂੰ ਜੰਮਣ ਅਤੇ ਮਰਨ ਤੋਂ ਬਚਾ ਨਹੀਂ ਸਕਦਾ। ਜੰਮਣੁ ਮਰਣੁ ਤਿਸੈ ਤੇ ਹੋਈ ॥ ਆਉਣਾ ਅਤੇ ਜਾਣਾ ਦੋਨੋਂ ਕੇਵਲ ਉਸ ਤੋਂ ਹੀ ਹੁੰਦੇ ਹਨ। ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥ ਗੁਰਾਂ ਦੀ ਦਇਆ ਦੁਆਰਾ, ਤੂੰ ਹਮੇਸ਼ਾਂ ਸੱਚੇ ਸਾਈਂ ਦਾ ਸਿਮਰਨ ਕਰ। ਉਚੱਤਾ ਅਤੇ ਕਲਿਆਨ ਤੈਨੂੰ ਕੇਵਲ ਉਸ ਪਾਸੋਂ ਹੀ ਪ੍ਰਾਪਤ ਹੋਣਗੀਆਂ। ਸਚੁ ਸੰਜਮੁ ਸਤਿਗੁਰੂ ਦੁਆਰੈ ॥ ਸੱਚ ਅਤੇ ਸਵੈ-ਜ਼ਬਤ ਇਨਸਾਨ ਨੂੰ ਸੱਚੇ ਗੁਰਾਂ ਦੇ ਬੂਹੇ ਤੋਂ ਪ੍ਰਾਪਤ ਹੁੰਦੇ ਹਨ। ਹਉਮੈ ਕ੍ਰੋਧੁ ਸਬਦਿ ਨਿਵਾਰੈ ॥ ਨਾਮ ਦੇ ਰਾਹੀਂ ਉਹ ਆਪਦੀ ਹੰਗਤਾ ਤੇ ਗੁੱਸੇ ਨੂੰ ਮਾਰ ਲੈਂਦਾ ਹੈ। ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਸਦੀਵੀ ਖ਼ੁਸ਼ੀ ਪ੍ਰਾਪਤ ਹੋ ਜਾਂਦੀ ਹੈ। ਨਿਮਰਤਾ ਅਤੇ ਸੰਤੁਸ਼ਟਤਾ ਸਮੂਹ ਉਸ ਦੀ ਸੇਵਾ ਵਿੰਚ ਹਨ। ਹਉਮੈ ਮੋਹੁ ਉਪਜੈ ਸੰਸਾਰਾ ॥ ਹੰਕਾਰ ਤੇ ਸੰਸਾਰੀ ਲਗਨ ਤੋਂ ਜਗਤ ਉਤਪੰਨ ਹੋਇਆ ਹੈ। ਸਭੁ ਜਗੁ ਬਿਨਸੈ ਨਾਮੁ ਵਿਸਾਰਾ ॥ ਨਾਮ ਨੂੰ ਭਲਾ ਕੇ, ਸਾਰਾ ਜਹਾਨ ਮਰ ਮੁੱਕ ਜਾਂਦਾ ਹੈ। ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥੬॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ। ਸੁਆਮੀ ਦਾ ਨਾਮ ਹੀ ਜਹਾਨ ਅੰਦਰ ਸੱਚ ਮੁਨਾਫ਼ਾ ਹੈ। ਸਚਾ ਅਮਰੁ ਸਬਦਿ ਸੁਹਾਇਆ ॥ ਸੱਚੀ ਹੈ ਪ੍ਰਭੂ ਦੀ ਰਜ਼ਾ, ਜੋ ਗੁਰਾਂ ਦੀ ਬਾਣੀ ਰਾਹੀਂ ਚੰਗੀ ਲੱਗਣ ਲੱਗ ਜਾਂਦੀ ਹੈ। ਪੰਚ ਸਬਦ ਮਿਲਿ ਵਾਜਾ ਵਾਇਆ ॥ ਗੁਰਾਂ ਦੀ ਬਾਣੀ ਦੀ ਦਾਤ ਮਿਲਣ ਦੁਆਰਾ, ਬੰਦੇ ਦੇ ਅੰਦਰ ਪੰਜਾਂ ਧੁਨਾਂ ਦਾ ਕੀਰਤਨ ਗੂੰਜਦਾ ਹੈ। copyright GurbaniShare.com all right reserved. Email |