ਸਦਾ ਕਾਰਜੁ ਸਚਿ ਨਾਮਿ ਸੁਹੇਲਾ ਬਿਨੁ ਸਬਦੈ ਕਾਰਜੁ ਕੇਹਾ ਹੇ ॥੭॥ ਸੱਚੇ ਨਾਮ ਦੇ ਰਾਹੀਂ, ਇਨਸਾਨ ਦੇ ਅਮਲ ਹਮੇਸ਼ਾਂ ਲਈ ਸ਼ਸ਼ੋਭਤ ਹੋ ਜਾਂਦੇ ਹਨ। ਨਾਮ ਦੇ ਬਗੈਰ, ਇਨਸਾਨ ਦੇ ਅਮਲਾਂ ਦਾ ਕੀ ਮੁੱਲ ਹੈ? ਖਿਨ ਮਹਿ ਹਸੈ ਖਿਨ ਮਹਿ ਰੋਵੈ ॥ ਇੱਕ ਮੁਹਤ ਵਿੱਚ ਇਨਸਾਨ ਹੱਸਦਾ ਹੈ ਅਤੇ ਇੱਕ ਮੁਹਤ ਵਿੱਚ ਉਹ ਵਿਰਲਾਪ ਕਰਦਾ ਹੈ। ਦੂਜੀ ਦੁਰਮਤਿ ਕਾਰਜੁ ਨ ਹੋਵੈ ॥ ਹੋਰਸ ਦੇ ਪਿਆਰ ਅਤੇ ਮੰਦੀ ਸਮਝ ਦੇ ਕਾਰਣ ਉਸ ਦੇ ਕੰਮ ਕਾਜ ਸੌਰਦੇ ਨਹੀਂ। ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ ॥੮॥ ਮਿਲਾਪ ਅਤੇ ਵਿਛੋੜਾ ਸਿਰਜਣਹਾਰ ਨੇ ਲਿਖ ਛੱਡੇ ਹਨ। ਮੇਟਣ ਦੁਆਰਾ, ਪੂਰਬਲੇ ਕਰਮ ਮੇਟੇ ਨਹੀਂ ਜਾ ਸਕਦੇ। ਜੀਵਨ ਮੁਕਤਿ ਗੁਰ ਸਬਦੁ ਕਮਾਏ ॥ ਗੁਰਾਂ ਦੀ ਬਾਣੀ ਦੀ ਕਮਾਈ ਕਰਨ ਦੁਆਰਾ ਬੰਦਾ ਜੀਉਂਦੇ ਜੀ ਮੋਖ਼ਸ਼ ਹੋ ਜਾਂਦਾ ਹੈ, ਹਰਿ ਸਿਉ ਸਦ ਹੀ ਰਹੈ ਸਮਾਏ ॥ ਤੇ ਹਮੇਸ਼ਾਂ ਸਾਈਂ ਨਾਲ ਅਭੇਦ ਹੋਇਆ ਰਹਿੰਦਾ ਹੈ। ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗੁ ਨ ਤਾਹਾ ਹੇ ॥੯॥ ਗੁਰਾਂ ਦੀ ਦਇਆ ਦੁਆਰਾ, ਬੰਦੇ ਨੂੰ ਪ੍ਰਭਤਾ ਪ੍ਰਦਾਨ ਹੁੰਦੀ ਹੈ ਅਤੇ ਉਸ ਨੂੰ ਸਵੈ-ਹੰਗਤਾ ਦੀ ਬੀਮਾਰੀ ਨਹੀਂ ਚਿਮੜਦੀ। ਰਸ ਕਸ ਖਾਏ ਪਿੰਡੁ ਵਧਾਏ ॥ ਅਨੇਕਾਂ ਕਿਸਮਾਂ ਦੀਆਂ ਨਿਆਮਤਾਂ ਖਾ ਕੇ, ਪ੍ਰਾਣੀ ਆਪਣੀ ਦੇਹ ਨੂੰ ਮੋਟਾ ਕਰਦਾ ਹੈ, ਭੇਖ ਕਰੈ ਗੁਰ ਸਬਦੁ ਨ ਕਮਾਏ ॥ ਤੇ ਧਾਰਮਕ ਲਿਬਾਸ ਪਹਿੰਨਦਾ ਹੈ, ਪ੍ਰੰਤੂ ਗੁਰਾਂ ਦੇ ਉਪਦੇਸ਼ ਉਤੇ ਅਮਲ ਨਹੀਂ ਕਰਦਾ। ਅੰਤਰਿ ਰੋਗੁ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ ॥੧੦॥ ਉਸ ਦੇ ਅੰਦਰ ਪਾਪਾਂ ਦੀ ਮਹਾਨ ਬੀਮਾਰੀ ਹੈ, ਜਿਸ ਨਾਲ ਉਹ ਬਹੁਤ ਕਸ਼ਟ ਉਠਾਉਂਦਾ ਹੈ ਅਤੇ ਅਖ਼ੀਰ ਨੂੰ ਗੰਦਗੀ ਵਿੱਚ ਗ਼ਰਕ ਹੋ ਜਾਂਦਾ ਹੈ। ਬੇਦ ਪੜਹਿ ਪੜਿ ਬਾਦੁ ਵਖਾਣਹਿ ॥ ਜੀਵ ਵੇਦਾਂ ਨੂੰ ਵਾਚਦਾ ਹੈ ਅਤੇ ਉਨ੍ਹਾਂ ਨੂੰ ਵਾਚ ਕੇ ਬਹਿਸ-ਮੁਬਾਹਿਸੇ ਕਰਦਾ ਹੈ। ਘਟ ਮਹਿ ਬ੍ਰਹਮੁ ਤਿਸੁ ਸਬਦਿ ਨ ਪਛਾਣਹਿ ॥ ਉਸ ਦੇ ਰਿਦੇ ਅੰਦਰ ਪ੍ਰਭੂ ਹੈ; ਪ੍ਰੰਤੂ ਉਸ ਦੇ ਨਾਮ ਨੂੰ ਉਹ ਅਨੁਭਵ ਨਹੀਂ ਕਰਦਾ। ਗੁਰਮੁਖਿ ਹੋਵੈ ਸੁ ਤਤੁ ਬਿਲੋਵੈ ਰਸਨਾ ਹਰਿ ਰਸੁ ਤਾਹਾ ਹੇ ॥੧੧॥ ਜੋ ਗਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਅਮਲੀਅਤ ਨੂੰ ਰਿੜਕਦਾ ਹੈ ਅਤੇ ਉਸ ਜੀ ਜੀਭ੍ਹਾ ਪ੍ਰਭੂ ਦੇ ਅੰਮ੍ਰਿਤ ਦਾ ਸੁਆਦ ਲੈਂਦੀ ਹੈ। ਘਰਿ ਵਥੁ ਛੋਡਹਿ ਬਾਹਰਿ ਧਾਵਹਿ ॥ ਜੋ ਆਪਦੇ ਹਿਰਦੇ ਅੰਦਰ ਦੀ ਵਸਤੂ ਨੂੰ ਛੱਡ ਕੇ ਬਾਹਰ ਭਟਕਦੇ ਹਨ; ਮਨਮੁਖ ਅੰਧੇ ਸਾਦੁ ਨ ਪਾਵਹਿ ॥ ਉਹ ਅੰਨ੍ਹੇ ਮਨਮਤੀਏ, ਵਾਹਿਗੁਰੂ ਦੇ ਸੁਆਦ ਨੂੰ ਨਹੀਂ ਚਖਦੇ। ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰਿ ਰਸੁ ਮੂਲਿ ਨ ਤਾਹਾ ਹੇ ॥੧੨॥ ਹੋਰਸ ਦੇ ਸੁਆਦ ਨਾਲ ਰੰਗੀ ਹੋਈ ਉਨ੍ਹਾਂ ਦੀ ਜੀਭ ਫਿੱਕੇ ਬਚਨ ਉਚਾਰਦੀ ਹੈ ਤੇ ਇਹ ਕਦੇ ਭੀ ਹਰੀ ਦੇ ਅੰਮ੍ਰਿਤ ਨੂੰ ਨਹੀਂ ਚੱਖਦੀ। ਮਨਮੁਖ ਦੇਹੀ ਭਰਮੁ ਭਤਾਰੋ ॥ ਮਨਮੱਤੀਏ ਦੀ ਕਾਇਆਂ ਦਾ ਕੰਤ, ਸੰਦੇਹ ਹੈ। ਦੁਰਮਤਿ ਮਰੈ ਨਿਤ ਹੋਇ ਖੁਆਰੋ ॥ ਉਸ ਮੰਦੀ ਸਮਝ ਰਾਹੀਂ ਮਰ ਮੁੱਕ ਜਾਂਦਾ ਹੈ ਅਤੇ ਹਮੇਸ਼ਾਂ ਅਵਾਜ਼ਾਰ ਹੁੰਦਾ ਹੈ। ਕਾਮਿ ਕ੍ਰੋਧਿ ਮਨੁ ਦੂਜੈ ਲਾਇਆ ਸੁਪਨੈ ਸੁਖੁ ਨ ਤਾਹਾ ਹੇ ॥੧੩॥ ਵਿਸ਼ੇ ਭੋਗ, ਗੁੱਸੇ ਅਤੇ ਦਵੈਤ-ਭਾਵ ਨਾਲ ਉਹ ਆਪਦੇ ਚਿੱਤ ਨੂੰ ਜੋੜ ਲੈਂਦਾ ਹੈ ਤੇ ਉਸ ਨੂੰ ਸੁਫਨੇ ਵਿੱਚ ਭੀ ਆਰਾਮ ਪ੍ਰਾਪਤ ਨਹੀਂ ਹੁੰਦਾ। ਕੰਚਨ ਦੇਹੀ ਸਬਦੁ ਭਤਾਰੋ ॥ ਗੁਰੂ-ਅਨੁਸਾਰੀ ਦੀ ਕਾਇਆ ਸੋਨੇ ਵਰਗੀ ਹੈ ਅਤੇ ਵਾਹਿਗੁਰੂ ਦਾ ਨਾਮ ਇਸ ਦਾ ਕੰਤ ਹੈ। ਅਨਦਿਨੁ ਭੋਗ ਭੋਗੇ ਹਰਿ ਸਿਉ ਪਿਆਰੋ ॥ ਉਹ ਸਦੀਵ ਹੀ ਨਿਆਮਤਾ ਮਾਣਦਾ ਹੈ ਤੇ ਆਪਣੇ ਸਾਈਂ ਨਾਲ ਪ੍ਰੇਮ ਕਰਦਾ ਹੈ। ਮਹਲਾ ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ ॥੧੪॥ ਆਪਣੀ ਦੇਹ ਦੇ ਮੰਦਰ ਅੰਦਰ ਉਹ ਮੰਦਰ-ਰਹਿਤ ਸੁਆਮੀ ਨੂੰ ਪਾ ਲੈਂਦਾ ਹੈ ਅਤੇ ਉਸ ਦੀ ਰਜ਼ਾ ਨੂੰ ਅਨੁਭਵ ਕਰ, ਉਹ ਉਸ ਅੰਦਰ ਲੀਨ ਹੋ ਜਾਂਦਾ ਹੈ। ਆਪੇ ਦੇਵੈ ਦੇਵਣਹਾਰਾ ॥ ਦਾਤਾਰ ਸੁਆਮੀ ਆਪ ਹੀ ਦਾਤਾਂ ਦਿੰਦਾ ਹੈ। ਤਿਸੁ ਆਗੈ ਨਹੀ ਕਿਸੈ ਕਾ ਚਾਰਾ ॥ ਉਸ ਦੇ ਅੱਗੇ ਕਿਸੇ ਦਾ ਭੀ ਜ਼ੋਰ ਨਹੀਂ ਚਲਦਾ। ਆਪੇ ਬਖਸੇ ਸਬਦਿ ਮਿਲਾਏ ਤਿਸ ਦਾ ਸਬਦੁ ਅਥਾਹਾ ਹੇ ॥੧੫॥ ਆਪ ਹੀ ਸੁਆਮੀ ਬਖਸ਼ਿਸ਼ ਕਰ ਕੇ ਜੀਵ ਨੂੰ ਆਪਣੇ ਨਾਮ ਨਾਲ ਜੋੜ ਲੈਂਦਾ ਹੈ। ਥਾ-ਰਹਿਤ ਹੈ ਉਸ ਦਾ ਨਾਮ। ਜੀਉ ਪਿੰਡੁ ਸਭੁ ਹੈ ਤਿਸੁ ਕੇਰਾ ॥ ਜਿੰਦੜੀ ਅਤੇ ਦੇਹ ਸਮੂਹ ਉਸ ਸਾਹਿਬ ਦੀ ਮਲਕੀਅਤ ਹਨ। ਸਚਾ ਸਾਹਿਬੁ ਠਾਕੁਰੁ ਮੇਰਾ ॥ ਕੇਵਲ ਸੱਚਾ ਸੁਆਮੀ ਹੀ ਮੈਡਾਂ ਮਾਲਕ ਹੈ। ਨਾਨਕ ਗੁਰਬਾਣੀ ਹਰਿ ਪਾਇਆ ਹਰਿ ਜਪੁ ਜਾਪਿ ਸਮਾਹਾ ਹੇ ॥੧੬॥੫॥੧੪॥ ਹੇ ਨਾਨਕ! ਗੁਰਾਂ ਦੀ ਬਾਣੀ ਰਾਹੀਂ ਮੈਂ ਆਪਦੇ ਪ੍ਰਭੂ ਨੂੰ ਪ੍ਰਾਪਤ ਹੋ ਗਿਆ ਹਾਂ ਅਤ ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਉਸ ਵਿੱਚ ਲੀਨ ਹੋ ਗਿਆ ਹਾਂ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਗੁਰਮੁਖਿ ਨਾਦ ਬੇਦ ਬੀਚਾਰੁ ॥ ਸੁਆਮੀ ਦਾ ਵੀਚਾਰ ਅਥਵਾ ਸਿਮਰਨ ਹੀ ਰੱਬ ਨੂੰ ਜਾਣਨ ਵਾਲੇ ਵਾਸਤੇ ਦਸਮ ਦੁਆਰ ਦਾ ਕੀਰਤਨ ਅਤੇ ਵੇਦ ਹੈ। ਗੁਰਮੁਖਿ ਗਿਆਨੁ ਧਿਆਨੁ ਆਪਾਰੁ ॥ ਬੇਅੰਤ ਹਨ ਬ੍ਰਹਮ-ਬੋਧ ਅਤੇ ਇਕਾਗਰਤਾ ਰੱਬ ਨੂੰ ਜਾਣਨ ਵਾਲੇ ਦੀਆਂ। ਗੁਰਮੁਖਿ ਕਾਰ ਕਰੇ ਪ੍ਰਭ ਭਾਵੈ ਗੁਰਮੁਖਿ ਪੂਰਾ ਪਾਇਦਾ ॥੧॥ ਗੁਰੂ-ਅਨੁਸਾਰੀ ਉਹ ਕੰਮ ਕਰਦਾ ਹੈ, ਜੋ ਸਾਈਂ ਨੂੰ ਚੰਗੇ ਲਗਦੇ ਹਨ ਅਤੇ ਗੁਰੂ-ਅਨੁਸਾਰੀ ਪੂਰਨ ਪ੍ਰਭੂ ਨੂੰ ਪਾ ਲੈਂਦਾ ਹੈ। ਗੁਰਮੁਖਿ ਮਨੂਆ ਉਲਟਿ ਪਰਾਵੈ ॥ ਨੇਕ ਬੰਦੇ ਦਾ ਮਨ ਦੁਨੀਆਂ ਵਲੋਂ ਮੁੜ ਪੈਂਦਾ ਹੈ। ਗੁਰਮੁਖਿ ਬਾਣੀ ਨਾਦੁ ਵਜਾਵੈ ॥ ਨੇਕ ਬੰਦਾ ਗੁਰਾਂ ਦੀ ਬਾਣੀ ਦਾ ਕੀਰਤਨ ਅਲਾਪਦਾ ਹੈ। ਗੁਰਮੁਖਿ ਸਚਿ ਰਤੇ ਬੈਰਾਗੀ ਨਿਜ ਘਰਿ ਵਾਸਾ ਪਾਇਦਾ ॥੨॥ ਨੇਕ ਬੰਦਾ ਸੱਚ ਨਾਂ ਰੰਗਿਆ ਹੋਇਆ ਹੈ, ਉਹ ਨਿਰਲੇਪ ਰਹਿੱਦਾ ਹੈ ਅਤੇ ਆਪਦੇ ਨਿੱਜ ਦੇ ਧਾਮ ਅੰਦਰ ਵਸਦਾ ਹੈ। ਗੁਰ ਕੀ ਸਾਖੀ ਅੰਮ੍ਰਿਤ ਭਾਖੀ ॥ ਮੈਂ ਗੁਰਾਂ ਦੀ ਅੰਮ੍ਰਿਤਮਈ ਸਿੱਖਿਆ ਉਚਾਰਨ ਕਰਦਾ ਹਾਂ। ਸਚੈ ਸਬਦੇ ਸਚੁ ਸੁਭਾਖੀ ॥ ਸੱਚੀ ਗੁਰਬਾਣੀ ਦੇ ਰਾਹੀਂ ਮੈਂ ਸਾਈਂ ਦੇ ਸੱਚ ਨੂੰ ਉਚਾਰਦਾ ਹਾਂ। ਸਦਾ ਸਚਿ ਰੰਗਿ ਰਾਤਾ ਮਨੁ ਮੇਰਾ ਸਚੇ ਸਚਿ ਸਮਾਇਦਾ ॥੩॥ ਮੈਂਡੀ ਆਤਮਾ ਹਮੇਸ਼ਾਂ ਸੱਚੇ ਸੁਆਮੀ ਦੇ ਪ੍ਰੇਮ ਨਾਲ ਰੰਗੀ ਰਹਿੰਦੀ ਹੈ ਅਤੇ ਮੈਂ ਸੰਚਿਆਰਾਂ ਦੇ ਪਰਮ ਸਚਿਆਰ ਵਿੱਚ ਲੀਨ ਹੋ ਗਿਆ ਹਾਂ। ਗੁਰਮੁਖਿ ਮਨੁ ਨਿਰਮਲੁ ਸਤ ਸਰਿ ਨਾਵੈ ॥ ਪਵਿੱਤਰ ਹੈ ਆਤਮਾ ਗੁਰੂ-ਅਨੁਸਾਰੀ ਦੀ, ਜੋ ਸੱਚੇ ਸਰੋਵਰ ਅੰਦਰ ਇਸ਼ਨਾਨ ਕਰਦਾ ਹੈ। ਮੈਲੁ ਨ ਲਾਗੈ ਸਚਿ ਸਮਾਵੈ ॥ ਉਸ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ ਤੇ ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ। ਸਚੋ ਸਚੁ ਕਮਾਵੈ ਸਦ ਹੀ ਸਚੀ ਭਗਤਿ ਦ੍ਰਿੜਾਇਦਾ ॥੪॥ ਉਹ ਹਮੇਸ਼ਾਂ ਨਿਰੋਲ ਸੱਚ ਦੀ ਕਮਾਈ ਕਰਦਾ ਹੈ ਅਤੇ ਸੱਚੀ ਪ੍ਰੇਮਾ-ਭਗਤੀ ਨੂੰ ਉਹ ਆਪਦੇ ਰਿਦੇ ਵਿੱਚ ਪੱਕਾ ਕਰੀ ਰਖਦਾ ਹੈ। ਗੁਰਮੁਖਿ ਸਚੁ ਬੈਣੀ ਗੁਰਮੁਖਿ ਸਚੁ ਨੈਣੀ ॥ ਸੱਚ ਹੈ ਪਵਿੱਤਰ ਪੁਰਸ਼ ਦੇ ਬਚਨ-ਬਿਲਾਸਾਂ ਵਿੱਚ ਅਤੇ ਸੱਚ ਹੈ ਪਵਿੱਤ੍ਰ ਪੁਰਸ਼ ਦਿਆਂ ਨੇਤ੍ਰਾਂ ਅੰਦਰ। ਗੁਰਮੁਖਿ ਸਚੁ ਕਮਾਵੈ ਕਰਣੀ ॥ ਪਵਿੱਤ੍ਰ ਪੁਰਸ਼ ਸੱਚੇ ਅਮਲ ਕਮਾਉਂਦਾ ਹੈ। ਸਦ ਹੀ ਸਚੁ ਕਹੈ ਦਿਨੁ ਰਾਤੀ ਅਵਰਾ ਸਚੁ ਕਹਾਇਦਾ ॥੫॥ ਦਿਹੁੰ ਅਤੇ ਰੈਣ ਉਹ ਸਦੀਵ ਹੀ ਸੱਚ ਬੋਲਦਾ ਹੈ ਅਤੇ ਹੋਰਨਾਂ ਕੋਲੋਂ ਭੀ ਸੱਚ ਬੁਲਾਉਂਦਾ ਹੈ। ਗੁਰਮੁਖਿ ਸਚੀ ਊਤਮ ਬਾਣੀ ॥ ਸੱਚੀ ਅਤੇ ਸ਼੍ਰੇਸ਼ਟ ਹੈ ਨੇਕ ਬੰਦੇ ਦੀ ਬੋਲ-ਬਾਣੀ। ਗੁਰਮੁਖਿ ਸਚੋ ਸਚੁ ਵਖਾਣੀ ॥ ਨੇਕ ਬੰਦਾ ਨਿਰੋਲ ਸੱਚ ਹੀ ਆਖਦਾ ਹੈ। ਗੁਰਮੁਖਿ ਸਦ ਸੇਵਹਿ ਸਚੋ ਸਚਾ ਗੁਰਮੁਖਿ ਸਬਦੁ ਸੁਣਾਇਦਾ ॥੬॥ ਨੇਕ ਬੰਦਾ ਸਦੀਵ ਹੀ ਸਚਿਆਰਾਂ ਦੇ ਪਰਮ ਸਚਿਆਰ ਦੀ ਟਹਿਲ ਕਰਦਾ ਹੈ ਅਤੇ ਨੇਕ ਬੰਦਾ ਪ੍ਰਭੂ ਦੇ ਨਾਮ ਦਾ ਪ੍ਰਚਾਰ ਕਰਦਾ ਹੈ। copyright GurbaniShare.com all right reserved. Email |