ਗੁਰਮੁਖਿ ਹੋਵੈ ਸੁ ਸੋਝੀ ਪਾਏ ॥ ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਸ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ, ਹਉਮੈ ਮਾਇਆ ਭਰਮੁ ਗਵਾਏ ॥ ਅਤੇ ਉਹ ਹੰਕਾਰ, ਧਨ-ਦੌਲਤ ਦੀ ਖ਼ਾਹਿਸ਼ ਅਤੇ ਸੰਸੇ ਤੋਂ ਖ਼ਲਾਸੀ ਪਾ ਜਾਂਦਾ ਹੈ। ਗੁਰ ਕੀ ਪਉੜੀ ਊਤਮ ਊਚੀ ਦਰਿ ਸਚੈ ਹਰਿ ਗੁਣ ਗਾਇਦਾ ॥੭॥ ਗੁਰਾਂ ਦੀ ਸ਼੍ਰੇਸ਼ਟ ਪਉੜੀ ਰਾਹੀਂ ਉਹ ਉੱਚਾ ਚੜ੍ਹ ਜਾਂਦਾ ਹੈ ਅਤੇ ਸੱਚੇ ਦਰਵਾਜ਼ੇ ਉੱਤੇ ਸੁਆਮੀ ਦੀ ਸਿਫ਼ਤ-ਸਾਲਾਹ ਗਾਇਨ ਕਰਦਾ ਹੈ। ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥ ਗੁਰੂ-ਅਨੁਸਾਰੀ ਸਦਾ ਸਵੈ-ਜਬਤ ਕਮਾਉਂਦਾ ਹੈ ਅਤੇ ਸ਼੍ਰੇਸ਼ਟ ਕਰਮ ਕਰਦਾ ਹੈ। ਗੁਰਮੁਖਿ ਪਾਏ ਮੋਖ ਦੁਆਰੁ ॥ ਗੁਰੂ-ਅਨੁਸਾਰੀ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ। ਭਾਇ ਭਗਤਿ ਸਦਾ ਰੰਗਿ ਰਾਤਾ ਆਪੁ ਗਵਾਇ ਸਮਾਇਦਾ ॥੮॥ ਪਿਆਰੀ ਉਪਾਸ਼ਨਾ ਰਾਹੀਂ ਉਹ ਹਮੇਸ਼ਾਂ ਹੀ ਖ਼ੁਸ਼ੀ ਨਾਲ ਰੰਗਿਆ ਰਹਿੰਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਉਹ ਪ੍ਰਭੂ ਅੰਦਰ ਲੀਨ ਥੀ ਵੰਝਦਾ ਹੈ। ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥ ਗੁਰੂ-ਅਨੁਸਾਰੀ ਆਪਣੇ ਮਨ ਦੀ ਢੂੰਡ ਭਾਲ ਕਰਦਾ ਹੈ। ਜੋ ਕੁਛ ਉਹਉਥੇ ਦੇਖਦਾ ਹੈ ਉਸ ਨੂੰ ਵਰਨਣ ਕਰਦਾ ਹੈ। ਸਚੈ ਨਾਮਿ ਸਦਾ ਲਿਵ ਲਾਏ ॥ ਉਹ ਹਮੇਸ਼ਾਂ ਹੀ ਸਤਿਨਾਮ ਨਾਲ ਪ੍ਰੀਤ ਪਾਉਂਦਾ ਹੈ। ਜੋ ਤਿਸੁ ਭਾਵੈ ਸੋਈ ਕਰਸੀ ਜੋ ਸਚੇ ਮਨਿ ਭਾਇਦਾ ॥੯॥ ਉਹ ਕੇਵਲ ਉਹ ਹੀ ਕਰਦਾ ਹੈ ਜਿਹੜਾ ਕਿ ਸੱਚੇ ਸੁਆਮੀ ਦੇ ਚਿੱਤ ਨੂੰ ਚੰਗਾ ਲਗਦਾ ਹੈ ਅਤੇ ਜੋ ਉਸ ਨੂੰ ਭਾਉਂਦਾ ਹੈ। ਜਾ ਤਿਸੁ ਭਾਵੈ ਸਤਿਗੁਰੂ ਮਿਲਾਏ ॥ ਜਦ ਉਸ ਨੂੰ ਇਸ ਤਰ੍ਹਾਂ ਚੰਗਾ ਲਗਦਾ ਹੈ, ਉਹ ਬੰਦੇ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ। ਜਾ ਤਿਸੁ ਭਾਵੈ ਤਾ ਮੰਨਿ ਵਸਾਏ ॥ ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਆਪਦਾ ਨਾਮ ਬੰਦੇ ਦੇ ਚਿੱਤ ਅੰਦਰ ਟਿਕਾ ਦਿੰਦਾ ਹੈ। ਆਪਣੈ ਭਾਣੈ ਸਦਾ ਰੰਗਿ ਰਾਤਾ ਭਾਣੈ ਮੰਨਿ ਵਸਾਇਦਾ ॥੧੦॥ ਆਪਣੀ ਰਜ਼ਾ ਦੁਆਰਾ, ਸਾਈਂ ਹਮੇਸ਼ਾਂ ਖ਼ੁਸ਼ੀ ਨਾਲ ਰੰਗਿਆ ਰਹਿੰਦਾ ਹੈ ਅਤੇ ਆਪਣੀ ਰਜ਼ਾ ਦੁਆਰਾ ਉਹ ਇਸ ਨੂੰ ਪ੍ਰਾਣੀ ਦੇ ਚਿੱਤ ਅੰਦਰ ਟਿਕਾ ਦਿੰਦਾ ਹੈ। ਮਨਹਠਿ ਕਰਮ ਕਰੇ ਸੋ ਛੀਜੈ ॥ ਜੋ ਆਪਣੇ ਮਨ ਦੇ ਹੱਠ ਰਾਹੀਂ ਕੰਮ ਕਰਦਾ ਹੈ, ਉਹ ਬਰਬਾਦ ਹੋ ਜਾਂਦਾ ਹੈ। ਬਹੁਤੇ ਭੇਖ ਕਰੇ ਨਹੀ ਭੀਜੈ ॥ ਘਨੇਰੇ ਧਾਰਮਕ ਲਿਬਾਸ ਪਹਿਨਣ ਦੁਆਰਾ, ਪ੍ਰਭੂ ਪ੍ਰਸੰਨ ਨਹੀਂ ਹੁੰਦਾ। ਬਿਖਿਆ ਰਾਤੇ ਦੁਖੁ ਕਮਾਵਹਿ ਦੁਖੇ ਦੁਖਿ ਸਮਾਇਦਾ ॥੧੧॥ ਪਾਪਾਂ ਨਾਲ ਰੰਗੀਜ ਪ੍ਰਾਣੀ, ਪੀੜ ਦੀ ਖੱਟੀ ਖੱਟਦਾ ਹੈ ਅਤੇ ਪਰਮ ਪੀੜ ਅੰਦਰ ਹੀ ਗ਼ਰਕ ਹੋ ਜਾਂਦਾ ਹੈ। ਗੁਰਮੁਖਿ ਹੋਵੈ ਸੁ ਸੁਖੁ ਕਮਾਏ ॥ ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਆਰਾਮ ਦੀ ਖੱਟੀ ਖੱਟਦਾ ਹੈ। ਮਰਣ ਜੀਵਣ ਕੀ ਸੋਝੀ ਪਾਏ ॥ ਉਹ ਮੌਤ ਅਤੇ ਪੈਦਾਇਸ਼ ਦੇ ਭੇਤ ਨੂੰ ਜਾਣ ਲੈਂਦਾ ਹੈ। ਮਰਣੁ ਜੀਵਣੁ ਜੋ ਸਮ ਕਰਿ ਜਾਣੈ ਸੋ ਮੇਰੇ ਪ੍ਰਭ ਭਾਇਦਾ ॥੧੨॥ ਉਹ ਮੌਤ ਅਤੇ ਜਨਮ ਨੂੰ ਇਕ-ਸਮਾਨ ਜਾਣਦਾ ਹੈ; ਕੇਵਲ ਉਹ ਹੀ ਮੈਂਡੇ ਮਾਲਕ ਨੂੰ ਚੰਗਾ ਲਗਦਾ ਹੈ। ਗੁਰਮੁਖਿ ਮਰਹਿ ਸੁ ਹਹਿ ਪਰਵਾਣੁ ॥ ਵਾਹਿਗੁਰੂ ਨੂੰ ਜਾਣਨ ਵਾਲਾ ਜੀਵ, ਜੋ ਜਾਉਂਦੇ ਜੀ ਮਰਿਆ ਰਹਿੰਦਾ ਹੈ, ਉਹ ਕਬੂਲ ਪੈ ਜਾਂਦਾ ਹੈ। ਆਵਣ ਜਾਣਾ ਸਬਦੁ ਪਛਾਣੁ ॥ ਉਹ ਜਾਣਦਾ ਹੈ ਕਿ ਆਉਣਾ ਤੇ ਜਾਣਾ ਹਰੀ ਦੀ ਰਜ਼ਾ ਅੰਦਰ ਹੈ। ਮਰੈ ਨ ਜੰਮੈ ਨਾ ਦੁਖੁ ਪਾਏ ਮਨ ਹੀ ਮਨਹਿ ਸਮਾਇਦਾ ॥੧੩॥ ਉਹ ਆਉਂਦਾ ਤੇ ਜਾਂਦਾ ਨਹੀਂ, ਨਾਂ ਹੀ ਉਹ ਤਕਲਫ਼ਿ ਉਠਾਉਂਦਾ ਹੈ ਅਤੇ ਉਸ ਦੀ ਆਤਮਾ ਪਰਮ ਆਤਮਾ ਵਿੱਚ ਲੀਨ ਹੋ ਜਾਂਦੀ ਹੈ। ਸੇ ਵਡਭਾਗੀ ਜਿਨੀ ਸਤਿਗੁਰੁ ਪਾਇਆ ॥ ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਆਪਣੇ ਸੱਚੇ ਗੁਰਾਂ ਨੂੰ ਪ੍ਰਾਪਤ ਕਰਦੇ ਹਨ, ਹਉਮੈ ਵਿਚਹੁ ਮੋਹੁ ਚੁਕਾਇਆ ॥ ਅਤੇ ਆਪਣੇ ਅੰਦਰੋਂ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਨੂੰ ਦੂਰ ਕਰਦੇ ਹਨ। ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਦਰਿ ਸਚੈ ਸੋਭਾ ਪਾਇਦਾ ॥੧੪॥ ਪਵਿੱਤਰ ਹੈ ਉਨ੍ਹਾਂ ਦਾ ਹਿਰਦਾ ਅਤੇ ਇਸ ਨੂੰ ਮੁੜ ਕੇ ਕੋਈ ਮਲੀਣਤਾ ਨਹੀਂ ਚਿਮੜਦੀ ਅਤੇ ਉਹ ਸੱਚੇ ਦਰਬਾਰ ਅੰਦਰ ਮਾਨ ਪ੍ਰਤਿਸ਼ਟਾ ਪਾਉਂਦੇ ਹਨ। ਆਪੇ ਕਰੇ ਕਰਾਏ ਆਪੇ ॥ ਸੁਆਮੀ ਆਪ ਹੀ ਕਰਦਾ ਅਤੇ ਆਪ ਹੀ ਹੋਰਨਾਂ ਕੋਲੋਂ ਕਰਾਉਂਦਾ ਹੈ। ਆਪੇ ਵੇਖੈ ਥਾਪਿ ਉਥਾਪੇ ॥ ਆਪ ਹੀ ਉਹ ਸਾਰਿਆਂ ਨੂੰ ਟਿਕਾਉਂਦਾ, ਉਖੇੜਦਾ ਅਤੇ ਦੇਖਦਾ ਹੈ। ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ ਸਚੁ ਸੁਣਿ ਲੇਖੈ ਪਾਇਦਾ ॥੧੫॥ ਗੁਰੂ-ਅਨੁਸਾਰੀ ਦੀ ਘਾਲ ਮੈਡੇਂ ਮਾਲਕ ਨੂੰ ਚੰਗੀ ਲਗਦੀ ਹੈ। ਜੋ ਸੱਚੇ ਨਾਮ ਨੂੰ ਸੁਣਦਾ ਹੈ, ਉਸ ਨੂੰ ਉਹ ਕਬੂਲ ਕਰ ਲੈਂਦਾ ਹੈ। ਗੁਰਮੁਖਿ ਸਚੋ ਸਚੁ ਕਮਾਵੈ ॥ ਨੇਕ ਪੁਰਸ਼ ਨਿਰੋਲ ਸੱਚ ਦੀ ਕਮਾਈ ਕਰਦਾ ਹੈ। ਗੁਰਮੁਖਿ ਨਿਰਮਲੁ ਮੈਲੁ ਨ ਲਾਵੈ ॥ ਪਵਿੱਤ੍ਰ ਹੈ ਨੇਕ ਪੁਰਸ਼ ਅਤੇ ਉਸ ਨੂੰ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਚਿਮੜਦੀ। ਨਾਨਕ ਨਾਮਿ ਰਤੇ ਵੀਚਾਰੀ ਨਾਮੇ ਨਾਮਿ ਸਮਾਇਦਾ ॥੧੬॥੧॥੧੫॥ ਨਾਨਕ, ਜੋ ਨਾਮ ਦਾ ਚਿੰਤਨ ਕਰਦੇ ਹਨ, ਉਹ ਉਸ ਨਾਲ ਰੰਗੇ ਜਾਂਦੇ ਹਨ। ਨਾਮ ਦੇ ਰਾਹੀਂ ਹੀ ਉਹ ਨਾਮ ਅੰਦਰ ਲੀਨ ਥੀ ਵੰਝਦੇ ਹਨ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥ ਆਪਣੀ ਰਜ਼ਾ ਅੰਦਰ ਸਾਈਂ ਨੇ ਆਪ ਹੀ ਸਾਰੀ ਦੁਨੀਆ ਰਚੀ ਹੈ। ਆਪੇ ਥਾਪਿ ਉਥਾਪਿ ਨਿਵਾਜੀ ॥ ਉਹ ਆਪ ਹੀ ਅਸਥਾਪਨ ਕਰਦਾ, ਉਖੇੜਦਾ ਅਤੇ ਪਵਿਆਉਂਦਾ ਹੈ। ਆਪੇ ਨਿਆਉ ਕਰੇ ਸਭੁ ਸਾਚਾ ਸਾਚੇ ਸਾਚਿ ਮਿਲਾਇਦਾ ॥੧॥ ਸਤਿਪੁਰਖ ਖ਼ੁਦ ਹੀ ਸਮੂ ਇਨਸਾਫ ਕਰਦਾ ਹੈ। ਸਚਿਆਰਾਂ ਨੂੰ ਸੱਚਾ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ। ਕਾਇਆ ਕੋਟੁ ਹੈ ਆਕਾਰਾ ॥ ਦੇਹ ਦੀ ਕਿਲ੍ਹੇ ਵਰਗੀ ਸ਼ਕਲ ਹੈ। ਮਾਇਆ ਮੋਹੁ ਪਸਰਿਆ ਪਾਸਾਰਾ ॥ ਇਸ ਅੰਦਰ ਮੋਹਨੀ ਮਾਇਆ ਦੀ ਮਮਤਾ ਦਾ ਖਿਲਾਰਾ, ਖਿਲਰਿਆਂ ਹੋਇਆ ਹੈ। ਬਿਨੁ ਸਬਦੈ ਭਸਮੈ ਕੀ ਢੇਰੀ ਖੇਹੂ ਖੇਹ ਰਲਾਇਦਾ ॥੨॥ ਨਾਮ ਦੇ ਬਗ਼ੈਰ ਦੇਹ ਸੁਆਹ ਦਾ ਅੰਬਾਰ ਹੈ ਅਤੇ ਅੰਤ ਨੂੰ ਮਿੱਟੀ, ਮਿੱਟੀ ਵਿੱਚ ਮਿਲ ਜਾਂਦੀ ਹੈ। ਕਾਇਆ ਕੰਚਨ ਕੋਟੁ ਅਪਾਰਾ ॥ ਦੇਹ ਸੋਨੇ ਦਾ ਇਕ ਅਮੋਲਕ ਗੜ੍ਹ ਹੈ, ਜਿਸੁ ਵਿਚਿ ਰਵਿਆ ਸਬਦੁ ਅਪਾਰਾ ॥ ਜਿਸ ਅੰਦਰ ਬੇਅੰਤ ਨਾਮ ਰਮ ਰਿਹਾ ਹੈ। ਗੁਰਮੁਖਿ ਗਾਵੈ ਸਦਾ ਗੁਣ ਸਾਚੇ ਮਿਲਿ ਪ੍ਰੀਤਮ ਸੁਖੁ ਪਾਇਦਾ ॥੩॥ ਗੁਰੂ-ਅਨੁਸਾਰੀ ਹਮੇਸ਼ਾਂ ਸੱਚੇ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦਾ ਹੈ। ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥ ਦੇਹ ਪ੍ਰਭੂ ਦਾ ਮਹਿਲ ਹੈ। ਵਾਹਿਗੁਰੂ ਆਪੇ ਇਸ ਨੂੰ ਸ਼ਸੋਭਤ ਕਰਦਾ ਹੈ। ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ ॥ ਉਸ ਵਿੱਚ ਮਹਾਰਾਜ ਸੁਆਮੀ, ਹੰਕਾਰ ਦਾ ਵੈਰੀ ਵਸਦਾ ਹੈ। ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ ॥੪॥ ਗੁਰਾਂ ਦੇ ਉਪਦੇਸ਼ ਦੁਆਰਾ ਸੁਦਾਗਰ ਉਸ ਨਾਲ ਲੈਣ ਦੇਣ ਕਰਦੇ ਹਨ ਅਤੇ ਆਪਣੀ ਮਿਹਰ ਦੁਆਰਾ, ਸਾਈਂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸੋ ਸੂਚਾ ਜਿ ਕਰੋਧੁ ਨਿਵਾਰੇ ॥ ਕੇਵਲ ਉਹ ਹੀ ਪਵਿੱਤਰ ਹੈ ਜੋ ਆਪਣੇ ਗੁੱਸੇ ਨੂੰ ਦੂਰ ਕਰਦਾ ਹੈ, ਸਬਦੇ ਬੂਝੈ ਆਪੁ ਸਵਾਰੇ ॥ ਨਾਮ ਨੂੰ ਸਮਝਦਾ ਹੈ ਅਤੇ ਆਪਣੇ ਆਪ ਨੂੰ ਸੁਧਾਰਦਾ ਹੈ। ਆਪੇ ਕਰੇ ਕਰਾਏ ਕਰਤਾ ਆਪੇ ਮੰਨਿ ਵਸਾਇਦਾ ॥੫॥ ਸਿਰਜਣਹਾਰ ਸੁਆਮੀ ਆਪ ਹੀ ਕਰਦਾ ਤੇ ਕਰਾਉਂਦਾ ਹੈ ਅਤੇ ਆਪ ਹੀ ਚਿੱਤ ਵਿੱਚ ਆ ਟਿਕਦਾ ਹੈ। ਨਿਰਮਲ ਭਗਤਿ ਹੈ ਨਿਰਾਲੀ ॥ ਪਵਿੱਤਰ ਅਤੇ ਅਦੁੱਤੀ ਹੈ ਪ੍ਰਭੂ ਦੀ ਪ੍ਰੇਮਮਈ ਸੇਵਾ। ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥ ਨਾਮ ਦਾ ਸਿਮਰਨ ਕਰਨ ਦੁਆਰਾ, ਆਤਮਾ ਤੇ ਦੇਹ ਧੋਤੇ ਜਾਂਦੇ ਹਨ। copyright GurbaniShare.com all right reserved. Email |